LibreOffice-Suite-Base/C2/Create-queries-using-Design-View/Punjabi
From Script | Spoken-Tutorial
VISUAL CUE | NARRATION |
00:00 | ਲਿਬਰਔਫਿਸ ਬੇਸ ‘ਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਸਾਰਿਆ ਦਾ ਤੁਹਾਡਾ ਸਵਾਗਤ ਹੈ । |
00:04 | ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ ਕਿਵੇਂ |
00:06 | ਇੱਕ ਡਿਜ਼ਾਈਨ ਵਿਊ ਦੀ ਵਰਤੋਂ ਕਰਕੇ ਇੱਕ ਕਿਊਰੀ ਬਣਾਓ । |
00:10 | ਕਿਊਰੀ ਡਿਜ਼ਾਈਨ ਵਿੰਡੋ ਵਿੱਚ ਟੇਬਲਸ ਜੋੜੋ । |
00:13 | ਫੀਲਡਸ ਚੁਣੋ ।
|
00:23 | ਇਸ ਦੇ ਲਈ, ਅਸੀਂ ਆਪਣੀ ਜਾਣੂ ਉਦਾਹਰਣ Library ਡਾਟਾਬੇਸ ਨੂੰ ਲੈਂਦੇ ਹਾਂ । |
00:29 | Library ਡਾਟਾਬੇਸ ਵਿੱਚ, ਅਸੀਂ ਕਿਤਾਬਾਂ ਅਤੇ ਮੈਂਬਰਾਂ ਦੀ ਜਾਣਕਾਰੀ ਇੱਕਠੀ ਕੀਤੀ ਹੈ । |
00:37 | ਅਤੇ, ਨਾਲ ਹੀ ਸਾਡੇ ਕੋਲ ਮੈਂਬਰਾਂ ਨੂੰ ਜਾਰੀ ਕੀਤੀਆਂ ਹੋਈਆਂ ਕਿਤਾਬਾਂ ਨੂੰ ਪਤਾ ਲਗਾਉਣ ਲਈ ਇੱਕ ਟੇਬਲ ਹੈ । |
00:45 | ਹੁਣ ਮੈਂਬਰਾਂ ਨੂੰ ਜਾਰੀ ਕੀਤੀਆਂ ਹੋਈਆਂ ਸਾਰੀਆਂ ਕਿਤਾਬਾਂ ਨੂੰ ਸੂਚੀਬੱਧ ਕਰਨ ਲਈ ਅਸੀਂ ਇੱਕ ਨਵੀਂ ਕਿਊਰੀ ਬਣਾਵਾਂਗੇ । |
00:54 | ਦੂੱਜੇ ਸ਼ਬਦਾਂ ਵਿੱਚ, ਆਓ ਕਿਤਾਬਾਂ ਦਾ ਇੱਕ ਵੇਰਵਾ ਬਣਾਉਂਦੇ ਹਾਂ ਜੋ ਮੈਂਬਰਾਂ ਨੂੰ ਜਾਰੀ ਕੀਤੀਆਂ ਗਈਆਂ ਹਨ । |
01:03 | ਆਓ Library ਡਾਟਾਬੇਸ ਖੋਲ੍ਹਦੇ ਹਾਂ । |
01:07 | ਖੱਬੇ ਪਾਸੇ ਬਣੇ ਪੈਨਲ ‘ਤੇ Queries ਆਈਕਾਨ ‘ਤੇ ਕਲਿਕ ਕਰਦੇ ਹਾਂ । |
01:13 | ਸੱਜੇ ਪਾਸੇ ਬਣੇ ਪੈਨੇਲ ‘ਤੇ, ਅਸੀਂ ‘Create Query in Design view’ ‘ਤੇ ਕਲਿਕ ਕਰਾਂਗੇ । ਹੁਣ ਅਸੀਂ ਇੱਕ ਨਵੀਂ ਵਿੰਡੋ ਵੇਖਦੇ ਹਾਂ, ਜਿਸ ਨੂੰ ਕਿਊਰੀ ਡਿਜ਼ਾਈਨ ਵਿੰਡੋ ਵੀ ਕਹਿੰਦੇ ਹਨ । |
01:28 | ਅਤੇ ਨਾਲ ਹੀ ਅਸੀਂ ਉੱਪਰ ਇੱਕ ਛੋਟਾ ਪੌਪਅੱਪ ਵਿੰਡੋ ਵੇਖਦੇ ਹਾਂ, ਜੋ ਕਹਿੰਦਾ ਹੈ Add Table or Query, |
01:39 | ਇਹ ਉਹ ਹੈ ਜਿੱਥੇ ਅਸੀਂ ਕਿਊਰੀ ਲਈ ਡਾਟਾ ਸਰੋਤ ਨਿਰਧਾਰਤ ਕਰਾਂਗੇ । |
01:46 | ਅਤੇ ਸਾਨੂੰ ਮੈਂਬਰਾਂ ਨੂੰ ਜਾਰੀ ਕੀਤੀਆਂ ਹੋਈਆਂ ਕਿਤਾਬਾਂ ਦੇ ਵੇਰਵੇ ਦੀ ਕਿਊਰੀ ਬਣਾਉਣ ਲਈ ਸਾਰੇ ਤਿੰਨਾਂ ਟੇਬਲਸ ਦੀ ਲੋੜ ਹੋਵੇਗੀ । |
01:57 | ਅਸੀਂ ਇਹ ਸੂਚੀ ਵਿੱਚ Books table ‘ਤੇ ਕਲਿਕ ਕਰਕੇ ਕਰ ਸਕਦੇ ਹਾਂ ਅਤੇ ਫਿਰ ਪੌਪਅੱਪ ਵਿੰਡੋ ਦੇ ਸੱਜੇ ਪਾਸੇ ਵੱਲ Add ਬਟਨ ‘ਤੇ ਕਲਿਕ ਕਰਦੇ ਹਾਂ । |
02:11 | ਇਸ ਤਰ੍ਹਾਂ ਨਾਲ ਅਸੀਂ Books Issued table ਅਤੇ Members table ਜੋੜਾਂਗੇ । |
02:19 | ਹੁਣ ਅਸੀਂ ਵੇਖ ਸਕਦੇ ਹਾਂ ਕਿ, ਤਿੰਨ ਕਿਊਰੀਸ ਪਿੱਛੇ ਦੀ ਕਿਊਰੀ ਡਿਜ਼ਾਈਨ ਵਿੰਡੋ ਵਿੱਚ ਵਿਖਾਈ ਦੇ ਰਹੀਆਂ ਹਨ । |
02:26 | ਆਓ ਹੁਣ ਪੌਪਅੱਪ ਵਿੰਡੋ ਨੂੰ ਬੰਦ ਕਰਦੇ ਹਾਂ । |
02:31 | ਇਹ ਕਿਊਰੀ ਡਿਜ਼ਾਈਨ ਵਿੰਡੋ ਨੂੰ ਅੱਗੇ ਲੈ ਕੇ ਆਵੇਗਾ । |
02:39 | ਨੋਟ ਕਰੋ ਕਿ ਤਿੰਨ ਟੇਬਲਸ ਵਿੰਡੋ ਦੇ ਅੱਧੇ ਉੱਪਰਲੇ ਭਾਗ ਵਿੱਚ ਹਨ । |
02:46 | ਆਓ ਇੱਥੇ ਟੇਬਲਸ ਦੇ ਵਿਚਕਾਰ ਕੁੱਝ ਜਗ੍ਹਾ ਬਣਾਉਂਦੇ ਹਾਂ । |
02:53 | ਆਓ Members ਟੇਬਲ ਨੂੰ ਸੱਜੇ ਪਾਸੇ ਵੱਲ ਕਲਿਕ ਕਰਕੇ, ਡਰੈਗ ਅਤੇ ਡ੍ਰੋਪ ਕਰਦੇ ਹਾਂ । |
03:01 | ਅਤੇ ਫਿਰ, Books Issued ਟੇਬਲ ਨੂੰ ਵਿਚਕਾਰ ਕਲਿਕ ਕਰਕੇ, ਡਰੈਗ ਅਤੇ ਡ੍ਰੋਪ ਕਰਦੇ ਹਾਂ । |
03:11 | ਹੁਣ ਅਸੀਂ ਇਹਨਾਂ ਟੇਬਲਸ ਨੂੰ ਜੋੜਣ ਵਾਲੀਆਂ ਲਾਈਨਜ਼ ‘ਤੇ ਨਜ਼ਰ ਮਾਰਦੇ ਹਾਂ ਅਤੇ ਇਹ ਉਹ ਸੰਬੰਧ ਹੈ ਜਿਸ ਨੂੰ ਅਸੀਂ ਪਹਿਲਾਂ ਬਣਾਇਆ ਸੀ । |
03:23 | ਅਸੀਂ ਸੰਬੰਧਾਂ ਦੀ ਜਾਣਕਾਰੀ ਦੇਖਣ ਲਈ ਲਾਈਨਜ਼ ‘ਤੇ ਡਬਲ ਕਲਿਕ ਕਰ ਸਕਦੇ ਹਾਂ । |
03:30 | ਹੁਣ ਦੇ ਲਈ, ਅਸੀਂ ਕਿਊਰੀ ਵਿੰਡੋ ਦਾ ਹੇਠਲਾਂ ਹਿੱਸਾ ਵੇਖਦੇ ਹਾਂ । |
03:37 | ਇਸ ਖੇਤਰ ਦੇ ਕੋਲ ਸੇਲਜ਼ ਦੀਆਂ ਕਈ ਸਾਰੀਆਂ ਰੋਜ਼ ਹਨ । ਜਿਵੇਂ ਹੀ ਅਸੀਂ ਕਿਊਰੀ ਬਣਾਵਾਂਗੇ, ਅਸੀਂ ਇਸ ਨੂੰ ਭਰ ਦੇਵਾਂਗੇ । |
03:48 | ਸਭ ਤੋਂ ਪਹਿਲਾਂ, ਅਸੀਂ field ਕਾਲਮ ਵੇਖਾਂਗੇ । |
03:53 | ਇਹ ਉਨ੍ਹਾਂ ਫੀਲਡਸ ਦਾ ਵੇਰਵਾ ਦੇਣ ਲਈ ਹਨ ਜਿਨ੍ਹਾਂ ਨੂੰ ਅਸੀਂ ਜਵਾਬ ਦੇ ਸੈੱਟ ਵਿੱਚ ਦਿਖਾਉਣਾ ਚਾਹੁੰਦੇ ਹਾਂ । |
04:01 | ਇਸ ਨੂੰ ਕਰਨ ਦੇ ਲਈ, ਪਹਿਲਾਂ ਅਸੀਂ ਵਿੰਡੋ ਦੇ ਉੱਪਰਲੇ ਅੱਧੇ ਭਾਗ ਵਿੱਚ Books ਟੇਬਲ ਵਿੱਚ Title ਫੀਲਡ ਵਿੱਚ ਡਬਲ ਕਲਿਕ ਕਰਾਂਗੇ । |
04:12 | ਅਗਲਾ Members ਟੇਬਲ ਵਿੱਚ Name ਫੀਲਡ । |
04:17 | ਅਤੇ ਫਿਰ Books Issued ਟੇਬਲ ਵਿੱਚ Issue Date ਫੀਲਡ । |
04:24 | ਅਗਲਾ, Return date, actual return date ਅਤੇ ਅਖੀਰ ਵਿੱਚ checked in ਫੀਲਡ । |
04:34 | ਵਿੰਡੋ ਦੇ ਹੇਠਲੇ ਅੱਧੇ ਭਾਗ ਵਿੱਚ ਪਹਿਲੀ ਰੋ ਵਿੱਚ ਇਹਨਾਂ ਫੀਲਡਸ ‘ਤੇ ਧਿਆਨ ਦਿਓ । |
04:44 | ਨਾਲ ਹੀ ਤੀਜੀ ਰੋ ਵਿੱਚ ਸਮੂਹਿਕ table ਦੇ ਨਾਮ । |
04:50 | ਅਗਲਾ, ਦੂਜੀ ਰੋ ਵਿੱਚ ‘Alias’ ਨੂੰ ਵੇਖਦੇ ਹਾਂ । |
04:57 | ਇਹ ਉਹ ਹਨ ਜਿੱਥੇ ਅਸੀਂ ਚੁਣੇ ਹੋਏ ਫੀਲਡਸ ਲਈ ਵਿਆਖਿਆਤਮਕ ਨਾਮ ਦੇ ਸਕਦੇ ਹਾਂ । |
05:04 | ਇਸ ਲਈ: ਜਿਵੇਂ ਕਿ ਚਿੱਤਰ ਵਿੱਚ ਵਿਖਾਇਆ ਗਿਆ ਹੈ ਉਸੇ ਤਰ੍ਹਾਂ aliases ਵਿੱਚ ਟਾਈਪ ਕਰਦੇ ਹਾਂ । |
05:11 | ਅਤੇ ਅਸੀਂ aliases ਕਰ ਲਿਆ ਹੈ । |
05:15 | ਅਗਲਾ, ਅਸੀਂ Sort ਰੋ ਨੂੰ ਵੇਖਦੇ ਹਾਂ । |
05:21 | ਅਸੀਂ ਜਵਾਬ ਦੇ ਸੈੱਟ ਦਾ ਕ੍ਰਮ (order) ਇੱਥੇ ਸਪੱਸ਼ਟ ਕਰ ਸਕਦੇ ਹਾਂ । |
05:26 | ਕਿਉਂਕਿ ਸਾਨੂੰ ਜਾਰੀ ਕੀਤੀਆਂ ਹੋਈਆਂ ਕਿਤਾਬਾਂ ਦਾ ਵੇਰਵਾ ਚਾਹੀਦਾ ਹੈ, ਅਸੀਂ ਇਸ ਨੂੰ ਤਾਰੀਖ ਦੇ ਮੁਤਾਬਿਕ ਕ੍ਰਮ (order) ਵਿੱਚ ਲਗਾਵਾਂਗੇ । |
05:34 | ਮਤਲੱਬ ਇਹ ਹੈ ਕਿ ਅਸੀਂ ਜਵਾਬ ਦੇ ਸੈੱਟ ਨੂੰ Issue Date ਦੇ ਮੁਤਾਬਿਕ ਵੱਧਦੇ-ਕ੍ਰਮ ਵਿੱਚ ਕ੍ਰਮਬੱਧ ਕਰਾਂਗੇ । |
05:43 | ਇਸ ਦੇ ਲਈ, Issue date ਫੀਲਡ ਦੇ ਅੰਦਰ ਅਸੀਂ Sort ਰੋ ਵਿੱਚ ਖਾਲੀ ਸੈੱਲ ‘ਤੇ ਕਲਿਕ ਕਰਾਂਗੇ । ਅਤੇ ‘Ascending’ ‘ਤੇ ਕਲਿਕ ਕਰਦੇ ਹਾਂ । |
05:56 | ਠੀਕ ਹੈ, ਅਸੀਂ ਅਗਲੀ ਰੋ - Visible ‘ਤੇ ਜਾਵਾਂਗੇ । |
06:02 | ਇੱਥੇ ਅਸੀਂ ਫੀਲਡਸ ਦੀ ਪ੍ਰਤੱਖਤਾ ਸੈੱਟ ਕਰ ਸਕਦੇ ਹਾਂ ਅਸੀਂ ਇਨ੍ਹਾਂ ਨੂੰ ਚੈੱਕ ਜਾਂ ਅਨਚੈੱਕ ਕਰਕੇ ਚੁਣਾਂਗੇ । |
06:11 | ਨੋਟ ਕਰੋ ਕਿ, ਡੀਫਾਲਟ ਰੂਪ ਤੋਂ, ਇਹ ਸਾਰੇ ਚੈੱਕਡ ਹੁੰਦੇ ਹਨ । |
06:17 | ਅਗਲਾ, ਅਸੀਂ ‘Function’ ਰੋ ਵਿੱਚ ਜਾਵਾਂਗੇ । ਇਹ ਮੁਸ਼ਕਲ ਕਿਊਰੀਸ ਬਣਾਉਣ ਲਈ ਵਰਤੋਂ ਹੁੰਦਾ ਹੈ । ਹੁਣ ਦੇ ਲਈ ਅਸੀਂ ਇਸ ਨੂੰ ਛੱਡ ਦਿੰਦੇ ਹਾਂ । |
06:27 | ਅਤੇ ਅਸੀਂ ‘Criterion’ ਰੋ ‘ਤੇ ਜਾਵਾਂਗੇ । |
06:32 | ਇੱਥੇ ਅਸੀਂ ਮਾਪਦੰਡ ਦੇ ਸਾਧਾਰਨ ਅਤੇ ਮੁਸ਼ਕਿਲ ਸੈੱਟ ਨੂੰ ਨਤੀਜੇ ਲਈ ਸੀਮਿਤ ਕਰ ਸਕਦੇ ਹਾਂ । |
06:40 | ਉਦਾਹਰਣ ਦੇ ਰੂਪ ਵਿੱਚ, ਅਸੀਂ ਕੇਵਲ ਉਨ੍ਹਾਂ ਕਿਤਾਬਾਂ ਲਈ ਕਿਊਰੀਸ ਕਰ ਸਕਦੇ ਹਾਂ, ਜੋ ਕਿ ਮੈਂਬਰਾਂ ਨੇ ਜਾਰੀ ਕੀਤੀਆਂ ਸਨ ਪਰ ਵਾਪਸ ਨਹੀਂ ਕੀਤੀਆਂ । |
06:49 | ਮਤਲੱਬ, ਕੇਵਲ ਉਹ ਜੋ ਚੈੱਕਡਇੰਨ ਨਹੀਂ ਹਨ । |
06:54 | ਇਸ ਲਈ: ਇਸ ਰੋ ਵਿੱਚ Checked In ਫੀਲਡ ਦੇ ਅੰਦਰ ਖਾਲੀ ਸੈੱਲ ‘ਤੇ ਕਲਿਕ ਕਰਦੇ ਹਾਂ, ਅਤੇ ‘Equals Zero’ ਟਾਈਪ ਕਰਦੇ ਹਾਂ । |
07:06 | ਠੀਕ ਹੈ, ਹੁਣ ਇਸ ਕਿਊਰੀ ਨੂੰ ਰਨ ਕਰਦੇ ਹਾਂ । |
07:10 | ਅਸੀਂ ਕੀਬੋਰਡ ਸ਼ਾਰਟਕਟ F5 ਦੀ ਵਰਤੋਂ ਕਰ ਸਕਦੇ ਹਾਂ, ਜਾਂ ਵਿੰਡੋ ਦੇ ਉੱਪਰ Edit ਮੀਨੂ ‘ਤੇ ਕਲਿਕ ਕਰਦੇ ਹਾਂ । ਅਤੇ ਹੇਠਾਂ ‘Run Query’ ‘ਤੇ ਕਲੀਕ ਕਰਦੇ ਹਾਂ । |
07:27 | ਕੀ ਵਿੰਡੋ ਦੇ ਉੱਪਰਲੇ ਭਾਗ ਵਿੱਚ ਤੁਸੀਂ ਕੁੱਝ ਡਾਟਾ ਵੇਖ ਰਹੇ ਹੋ ? |
07:32 | ਇਹ ਤੁਹਾਡੀ ਕਿਊਰੀ ਦੇ ਜਵਾਬ ਹਨ । |
07:36 | ਨੋਟ ਕਰੋ ਕਿ, ਅਸੀਂ ਮੈਂਬਰਾਂ ਦੀਆਂ ਜਾਰੀ ਕੀਤੀਆਂ ਗਈਆਂ ਕਿਤਾਬਾਂ ਦਾ ਵੇਰਵਾ ਵੇਖ ਰਹੇ ਹਾਂ ਅਤੇ Issue Date ਨਾਲ ਕ੍ਰਮ ਵਿੱਚ ਲਗਾਈਆਂ ਗਈਆਂ ਹਨ । ਇਹ ਵੀ ਨੋਟ ਕਰੋ ਕਿ ਕੋਈ ਵੀ ਕਿਤਾਬ ਚੈੱਕਡ ਇੰਨ ਨਹੀਂ ਹੈ । |
07:51 | ਹੁਣ ਅਸੀਂ ਹੇਠਾਂ ਕਿਊਰੀ ਡਿਜ਼ਾਈਨ ਖੇਤਰ ਵਿੱਚ ਜਾ ਸਕਦੇ ਹਾਂ ਅਤੇ ਜਿਸ ਤਰ੍ਹਾਂ ਨਾਲ ਅਸੀਂ ਚਾਹੁੰਦੇ ਹਾਂ ਉਸੇ ਤਰ੍ਹਾਂ ਬਦਲ ਸਕਦੇ ਹਾਂ । |
08:00 | ਉਦਾਹਰਣ ਦੇ ਰੂਪ ਵਿੱਚ, ਆਓ ਚੈੱਕਡ ਇੰਨ ਮਾਪਦੰਡ ਹਟਾ ਦਿੰਦੇ ਹਾਂ । |
08:07 | ਹੁਣ F5 ਦਬਾਕੇ ਕਿਊਰੀ ਨੂੰ ਫਿਰ ਤੋਂ ਰਨ ਕਰਦੇ ਹਾਂ । |
08:15 | ਇਸ ਵਾਰ ਅਸੀਂ ਕਿਊਰੀ ਤੋਂ ਮਿਲਣ ਵਾਲੀ ਡਾਟੇ ਦੀ ਲੰਬੀ ਸੂਚੀ ਵੇਖਾਂਗੇ । |
08:23 | ਅਗਲਾ, Control S ਦਬਾਕੇ ਇਸ ਕਿਊਰੀ ਨੂੰ ਸੇਵ ਕਰਦੇ ਹਾਂ । ਇਹ ਇੱਕ ਛੋਟੀ ਪੌਪਅੱਪ ਵਿੰਡੋ ਖੋਲੇਗਾ । |
08:34 | ਆਪਣੀ ਕਿਊਰੀ ਨੂੰ ਅਸੀਂ ਇੱਥੇ ਇੱਕ ਵਿਆਖਿਆਤਮਕ ਨਾਮ ਦਿੰਦੇ ਹਾਂ । |
08:38 | ਆਓ ਟਾਈਪ ਕਰਦੇ ਹਾਂ ‘History of Books Issued to Members’ |
08:46 | ਅਤੇ ਫਿਰ Ok ਬਟਨ ‘ਤੇ ਕਲਿਕ ਕਰੋ । ਅਤੇ ਇਸ ਵਿੰਡੋ ਨੂੰ ਬੰਦ ਕਰੋ । |
08:52 | ਅਸੀਂ ਇਸ ਸੇਵ ਕੀਤੀ ਗਈ ਕਿਊਰੀ ਨੂੰ ਮੁੱਖ ਬੇਸ ਵਿੰਡੋ ਵਿੱਚ ਕਿਊਰੀ ਦੇ ਨਾਮ ‘ਤੇ ਡਬਲ ਕਲਿਕ ਕਰਕੇ ਖੋਲ ਸਕਦੇ ਹਾਂ । |
09:01 | ਤਾਂ ਇੱਥੇ, ਅਸੀਂ ਡਿਜ਼ਾਈਨ ਵਿਊ ਦੀ ਵਰਤੋਂ ਕਰਕੇ ਸਫਲਤਾਪੂਰਵਕ ਇੱਕ ਕਿਊਰੀ ਬਣਾ ਲਈ ਹੈ । |
09:09 | ਇੱਥੇ ਇੱਕ ਨਿਰਧਾਰਤ ਕੰਮ ਹੈ: |
09:12 | ਮੈਂਬਰ Nisha Sharma ਨੂੰ ਜਾਰੀ ਕੀਤੀਆਂ ਗਈਆਂ ਕਿਤਾਬਾਂ ਦੀ ਇੱਕ ਸੂਚੀ ਬਣਾਓ । ਸੂਚੀ , Issue date ਦੇ ਹਿਸਾਬ ਨਾਲ ਕ੍ਰਮ ਵਿੱਚ ਹੋਣੀ ਚਾਹੀਦੀ ਹੈ । |
09:24 | ਇਸ ਦੇ ਨਾਲ ਅਸੀਂ ਲਿਬਰਔਫਿਸ ਬੇਸ ‘ਤੇ ਡਿਜ਼ਾਈਨ ਵਿਊ ਵਿੱਚ ਕਿਊਰੀਸ ਬਣਾਉਣ ਦੇ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ । |
09:31 | ਸੰਖੇਪ ਵਿੱਚ ਅਸੀਂ ਸਿੱਖਿਆ ਕਿ ਕਿਵੇਂ: |
09:33 | ਡਿਜ਼ਾਈਨ ਵਿਊ ਦੀ ਵਰਤੋਂ ਕਰਕੇ ਇੱਕ ਕਿਊਰੀ ਬਣਾਈਏ । ਕਿਊਰੀ ਡਿਜ਼ਾਈਨ ਵਿੰਡੋ ਵਿੱਚ ਟੇਬਲਸ ਜੋੜੋ । ਫੀਲਡਸ ਚੁਣੋ । |
09:41 | *aliases ਸੈੱਟ ਕਰੋ,
|
09:49 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ-ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਇਹ ਪ੍ਰੋਜੇਕਟ
http://spoken-tutorial.org ਦੁਆਰਾ ਚਲਾਇਆ ਜਾਂਦਾ ਹੈ । ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । |
10:10 | ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ । |