LibreOffice-Suite-Base/C2/Create-queries-using-Design-View/Punjabi

From Script | Spoken-Tutorial
Revision as of 20:17, 10 September 2017 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search
VISUAL CUE NARRATION
00:00 ਲਿਬਰਔਫਿਸ ਬੇਸ ‘ਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਸਾਰਿਆ ਦਾ ਤੁਹਾਡਾ ਸਵਾਗਤ ਹੈ ।
00:04 ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ ਕਿਵੇਂ
00:06 ਇੱਕ ਡਿਜ਼ਾਈਨ ਵਿਊ ਦੀ ਵਰਤੋਂ ਕਰਕੇ ਇੱਕ ਕਿਊਰੀ ਬਣਾਓ ।
00:10 ਕਿਊਰੀ ਡਿਜ਼ਾਈਨ ਵਿੰਡੋ ਵਿੱਚ ਟੇਬਲਸ ਜੋੜੋ ।
00:13 ਫੀਲਡਸ ਚੁਣੋ ।
  • ਅਲਿਅਸੇਸ ਸੈੱਟ ਕਰੋ,
  • ਸੋਰਟਿੰਗ ਦਾ ਕ੍ਰਮ ਸੈੱਟ ਕਰੀਏ
  • ਅਤੇ ਇੱਕ ਕਿਊਰੀ ਲਈ ਖੋਜ ਮਾਪਦੰਡ ਪ੍ਰਦਾਨ ਕਰੋ ।
00:23 ਇਸ ਦੇ ਲਈ, ਅਸੀਂ ਆਪਣੀ ਜਾਣੂ ਉਦਾਹਰਣ Library ਡਾਟਾਬੇਸ ਨੂੰ ਲੈਂਦੇ ਹਾਂ ।
00:29 Library ਡਾਟਾਬੇਸ ਵਿੱਚ, ਅਸੀਂ ਕਿਤਾਬਾਂ ਅਤੇ ਮੈਂਬਰਾਂ ਦੀ ਜਾਣਕਾਰੀ ਇੱਕਠੀ ਕੀਤੀ ਹੈ ।
00:37 ਅਤੇ, ਨਾਲ ਹੀ ਸਾਡੇ ਕੋਲ ਮੈਂਬਰਾਂ ਨੂੰ ਜਾਰੀ ਕੀਤੀਆਂ ਹੋਈਆਂ ਕਿਤਾਬਾਂ ਨੂੰ ਪਤਾ ਲਗਾਉਣ ਲਈ ਇੱਕ ਟੇਬਲ ਹੈ ।
00:45 ਹੁਣ ਮੈਂਬਰਾਂ ਨੂੰ ਜਾਰੀ ਕੀਤੀਆਂ ਹੋਈਆਂ ਸਾਰੀਆਂ ਕਿਤਾਬਾਂ ਨੂੰ ਸੂਚੀਬੱਧ ਕਰਨ ਲਈ ਅਸੀਂ ਇੱਕ ਨਵੀਂ ਕਿਊਰੀ ਬਣਾਵਾਂਗੇ ।
00:54 ਦੂੱਜੇ ਸ਼ਬਦਾਂ ਵਿੱਚ, ਆਓ ਕਿਤਾਬਾਂ ਦਾ ਇੱਕ ਵੇਰਵਾ ਬਣਾਉਂਦੇ ਹਾਂ ਜੋ ਮੈਂਬਰਾਂ ਨੂੰ ਜਾਰੀ ਕੀਤੀਆਂ ਗਈਆਂ ਹਨ ।
01:03 ਆਓ Library ਡਾਟਾਬੇਸ ਖੋਲ੍ਹਦੇ ਹਾਂ ।
01:07 ਖੱਬੇ ਪਾਸੇ ਬਣੇ ਪੈਨਲ ‘ਤੇ Queries ਆਈਕਾਨ ‘ਤੇ ਕਲਿਕ ਕਰਦੇ ਹਾਂ ।
01:13 ਸੱਜੇ ਪਾਸੇ ਬਣੇ ਪੈਨੇਲ ‘ਤੇ, ਅਸੀਂ ‘Create Query in Design view’ ‘ਤੇ ਕਲਿਕ ਕਰਾਂਗੇ । ਹੁਣ ਅਸੀਂ ਇੱਕ ਨਵੀਂ ਵਿੰਡੋ ਵੇਖਦੇ ਹਾਂ, ਜਿਸ ਨੂੰ ਕਿਊਰੀ ਡਿਜ਼ਾਈਨ ਵਿੰਡੋ ਵੀ ਕਹਿੰਦੇ ਹਨ ।
01:28 ਅਤੇ ਨਾਲ ਹੀ ਅਸੀਂ ਉੱਪਰ ਇੱਕ ਛੋਟਾ ਪੌਪਅੱਪ ਵਿੰਡੋ ਵੇਖਦੇ ਹਾਂ, ਜੋ ਕਹਿੰਦਾ ਹੈ Add Table or Query,
01:39 ਇਹ ਉਹ ਹੈ ਜਿੱਥੇ ਅਸੀਂ ਕਿਊਰੀ ਲਈ ਡਾਟਾ ਸਰੋਤ ਨਿਰਧਾਰਤ ਕਰਾਂਗੇ ।
01:46 ਅਤੇ ਸਾਨੂੰ ਮੈਂਬਰਾਂ ਨੂੰ ਜਾਰੀ ਕੀਤੀਆਂ ਹੋਈਆਂ ਕਿਤਾਬਾਂ ਦੇ ਵੇਰਵੇ ਦੀ ਕਿਊਰੀ ਬਣਾਉਣ ਲਈ ਸਾਰੇ ਤਿੰਨਾਂ ਟੇਬਲਸ ਦੀ ਲੋੜ ਹੋਵੇਗੀ ।
01:57 ਅਸੀਂ ਇਹ ਸੂਚੀ ਵਿੱਚ Books table ‘ਤੇ ਕਲਿਕ ਕਰਕੇ ਕਰ ਸਕਦੇ ਹਾਂ ਅਤੇ ਫਿਰ ਪੌਪਅੱਪ ਵਿੰਡੋ ਦੇ ਸੱਜੇ ਪਾਸੇ ਵੱਲ Add ਬਟਨ ‘ਤੇ ਕਲਿਕ ਕਰਦੇ ਹਾਂ ।
02:11 ਇਸ ਤਰ੍ਹਾਂ ਨਾਲ ਅਸੀਂ Books Issued table ਅਤੇ Members table ਜੋੜਾਂਗੇ ।
02:19 ਹੁਣ ਅਸੀਂ ਵੇਖ ਸਕਦੇ ਹਾਂ ਕਿ, ਤਿੰਨ ਕਿਊਰੀਸ ਪਿੱਛੇ ਦੀ ਕਿਊਰੀ ਡਿਜ਼ਾਈਨ ਵਿੰਡੋ ਵਿੱਚ ਵਿਖਾਈ ਦੇ ਰਹੀਆਂ ਹਨ ।
02:26 ਆਓ ਹੁਣ ਪੌਪਅੱਪ ਵਿੰਡੋ ਨੂੰ ਬੰਦ ਕਰਦੇ ਹਾਂ ।
02:31 ਇਹ ਕਿਊਰੀ ਡਿਜ਼ਾਈਨ ਵਿੰਡੋ ਨੂੰ ਅੱਗੇ ਲੈ ਕੇ ਆਵੇਗਾ ।
02:39 ਨੋਟ ਕਰੋ ਕਿ ਤਿੰਨ ਟੇਬਲਸ ਵਿੰਡੋ ਦੇ ਅੱਧੇ ਉੱਪਰਲੇ ਭਾਗ ਵਿੱਚ ਹਨ ।
02:46 ਆਓ ਇੱਥੇ ਟੇਬਲਸ ਦੇ ਵਿਚਕਾਰ ਕੁੱਝ ਜਗ੍ਹਾ ਬਣਾਉਂਦੇ ਹਾਂ ।
02:53 ਆਓ Members ਟੇਬਲ ਨੂੰ ਸੱਜੇ ਪਾਸੇ ਵੱਲ ਕਲਿਕ ਕਰਕੇ, ਡਰੈਗ ਅਤੇ ਡ੍ਰੋਪ ਕਰਦੇ ਹਾਂ ।
03:01 ਅਤੇ ਫਿਰ, Books Issued ਟੇਬਲ ਨੂੰ ਵਿਚਕਾਰ ਕਲਿਕ ਕਰਕੇ, ਡਰੈਗ ਅਤੇ ਡ੍ਰੋਪ ਕਰਦੇ ਹਾਂ ।
03:11 ਹੁਣ ਅਸੀਂ ਇਹਨਾਂ ਟੇਬਲਸ ਨੂੰ ਜੋੜਣ ਵਾਲੀਆਂ ਲਾਈਨਜ਼ ‘ਤੇ ਨਜ਼ਰ ਮਾਰਦੇ ਹਾਂ ਅਤੇ ਇਹ ਉਹ ਸੰਬੰਧ ਹੈ ਜਿਸ ਨੂੰ ਅਸੀਂ ਪਹਿਲਾਂ ਬਣਾਇਆ ਸੀ ।
03:23 ਅਸੀਂ ਸੰਬੰਧਾਂ ਦੀ ਜਾਣਕਾਰੀ ਦੇਖਣ ਲਈ ਲਾਈਨਜ਼ ‘ਤੇ ਡਬਲ ਕਲਿਕ ਕਰ ਸਕਦੇ ਹਾਂ ।
03:30 ਹੁਣ ਦੇ ਲਈ, ਅਸੀਂ ਕਿਊਰੀ ਵਿੰਡੋ ਦਾ ਹੇਠਲਾਂ ਹਿੱਸਾ ਵੇਖਦੇ ਹਾਂ ।
03:37 ਇਸ ਖੇਤਰ ਦੇ ਕੋਲ ਸੇਲਜ਼ ਦੀਆਂ ਕਈ ਸਾਰੀਆਂ ਰੋਜ਼ ਹਨ । ਜਿਵੇਂ ਹੀ ਅਸੀਂ ਕਿਊਰੀ ਬਣਾਵਾਂਗੇ, ਅਸੀਂ ਇਸ ਨੂੰ ਭਰ ਦੇਵਾਂਗੇ ।
03:48 ਸਭ ਤੋਂ ਪਹਿਲਾਂ, ਅਸੀਂ field ਕਾਲਮ ਵੇਖਾਂਗੇ ।
03:53 ਇਹ ਉਨ੍ਹਾਂ ਫੀਲਡਸ ਦਾ ਵੇਰਵਾ ਦੇਣ ਲਈ ਹਨ ਜਿਨ੍ਹਾਂ ਨੂੰ ਅਸੀਂ ਜਵਾਬ ਦੇ ਸੈੱਟ ਵਿੱਚ ਦਿਖਾਉਣਾ ਚਾਹੁੰਦੇ ਹਾਂ ।
04:01 ਇਸ ਨੂੰ ਕਰਨ ਦੇ ਲਈ, ਪਹਿਲਾਂ ਅਸੀਂ ਵਿੰਡੋ ਦੇ ਉੱਪਰਲੇ ਅੱਧੇ ਭਾਗ ਵਿੱਚ Books ਟੇਬਲ ਵਿੱਚ Title ਫੀਲਡ ਵਿੱਚ ਡਬਲ ਕਲਿਕ ਕਰਾਂਗੇ ।
04:12 ਅਗਲਾ Members ਟੇਬਲ ਵਿੱਚ Name ਫੀਲਡ ।
04:17 ਅਤੇ ਫਿਰ Books Issued ਟੇਬਲ ਵਿੱਚ Issue Date ਫੀਲਡ ।
04:24 ਅਗਲਾ, Return date, actual return date ਅਤੇ ਅਖੀਰ ਵਿੱਚ checked in ਫੀਲਡ ।
04:34 ਵਿੰਡੋ ਦੇ ਹੇਠਲੇ ਅੱਧੇ ਭਾਗ ਵਿੱਚ ਪਹਿਲੀ ਰੋ ਵਿੱਚ ਇਹਨਾਂ ਫੀਲਡਸ ‘ਤੇ ਧਿਆਨ ਦਿਓ ।
04:44 ਨਾਲ ਹੀ ਤੀਜੀ ਰੋ ਵਿੱਚ ਸਮੂਹਿਕ table ਦੇ ਨਾਮ ।
04:50 ਅਗਲਾ, ਦੂਜੀ ਰੋ ਵਿੱਚ ‘Alias’ ਨੂੰ ਵੇਖਦੇ ਹਾਂ ।
04:57 ਇਹ ਉਹ ਹਨ ਜਿੱਥੇ ਅਸੀਂ ਚੁਣੇ ਹੋਏ ਫੀਲਡਸ ਲਈ ਵਿਆਖਿਆਤਮਕ ਨਾਮ ਦੇ ਸਕਦੇ ਹਾਂ ।
05:04 ਇਸ ਲਈ: ਜਿਵੇਂ ਕਿ ਚਿੱਤਰ ਵਿੱਚ ਵਿਖਾਇਆ ਗਿਆ ਹੈ ਉਸੇ ਤਰ੍ਹਾਂ aliases ਵਿੱਚ ਟਾਈਪ ਕਰਦੇ ਹਾਂ ।
05:11 ਅਤੇ ਅਸੀਂ aliases ਕਰ ਲਿਆ ਹੈ ।
05:15 ਅਗਲਾ, ਅਸੀਂ Sort ਰੋ ਨੂੰ ਵੇਖਦੇ ਹਾਂ ।
05:21 ਅਸੀਂ ਜਵਾਬ ਦੇ ਸੈੱਟ ਦਾ ਕ੍ਰਮ (order) ਇੱਥੇ ਸਪੱਸ਼ਟ ਕਰ ਸਕਦੇ ਹਾਂ ।
05:26 ਕਿਉਂਕਿ ਸਾਨੂੰ ਜਾਰੀ ਕੀਤੀਆਂ ਹੋਈਆਂ ਕਿਤਾਬਾਂ ਦਾ ਵੇਰਵਾ ਚਾਹੀਦਾ ਹੈ, ਅਸੀਂ ਇਸ ਨੂੰ ਤਾਰੀਖ ਦੇ ਮੁਤਾਬਿਕ ਕ੍ਰਮ (order) ਵਿੱਚ ਲਗਾਵਾਂਗੇ ।
05:34 ਮਤਲੱਬ ਇਹ ਹੈ ਕਿ ਅਸੀਂ ਜਵਾਬ ਦੇ ਸੈੱਟ ਨੂੰ Issue Date ਦੇ ਮੁਤਾਬਿਕ ਵੱਧਦੇ-ਕ੍ਰਮ ਵਿੱਚ ਕ੍ਰਮਬੱਧ ਕਰਾਂਗੇ ।
05:43 ਇਸ ਦੇ ਲਈ, Issue date ਫੀਲਡ ਦੇ ਅੰਦਰ ਅਸੀਂ Sort ਰੋ ਵਿੱਚ ਖਾਲੀ ਸੈੱਲ ‘ਤੇ ਕਲਿਕ ਕਰਾਂਗੇ । ਅਤੇ ‘Ascending’ ‘ਤੇ ਕਲਿਕ ਕਰਦੇ ਹਾਂ ।
05:56 ਠੀਕ ਹੈ, ਅਸੀਂ ਅਗਲੀ ਰੋ - Visible ‘ਤੇ ਜਾਵਾਂਗੇ ।
06:02 ਇੱਥੇ ਅਸੀਂ ਫੀਲਡਸ ਦੀ ਪ੍ਰਤੱਖਤਾ ਸੈੱਟ ਕਰ ਸਕਦੇ ਹਾਂ ਅਸੀਂ ਇਨ੍ਹਾਂ ਨੂੰ ਚੈੱਕ ਜਾਂ ਅਨਚੈੱਕ ਕਰਕੇ ਚੁਣਾਂਗੇ ।
06:11 ਨੋਟ ਕਰੋ ਕਿ, ਡੀਫਾਲਟ ਰੂਪ ਤੋਂ, ਇਹ ਸਾਰੇ ਚੈੱਕਡ ਹੁੰਦੇ ਹਨ ।
06:17 ਅਗਲਾ, ਅਸੀਂ ‘Function’ ਰੋ ਵਿੱਚ ਜਾਵਾਂਗੇ । ਇਹ ਮੁਸ਼ਕਲ ਕਿਊਰੀਸ ਬਣਾਉਣ ਲਈ ਵਰਤੋਂ ਹੁੰਦਾ ਹੈ । ਹੁਣ ਦੇ ਲਈ ਅਸੀਂ ਇਸ ਨੂੰ ਛੱਡ ਦਿੰਦੇ ਹਾਂ ।
06:27 ਅਤੇ ਅਸੀਂ ‘Criterion’ ਰੋ ‘ਤੇ ਜਾਵਾਂਗੇ ।
06:32 ਇੱਥੇ ਅਸੀਂ ਮਾਪਦੰਡ ਦੇ ਸਾਧਾਰਨ ਅਤੇ ਮੁਸ਼ਕਿਲ ਸੈੱਟ ਨੂੰ ਨਤੀਜੇ ਲਈ ਸੀਮਿਤ ਕਰ ਸਕਦੇ ਹਾਂ ।
06:40 ਉਦਾਹਰਣ ਦੇ ਰੂਪ ਵਿੱਚ, ਅਸੀਂ ਕੇਵਲ ਉਨ੍ਹਾਂ ਕਿਤਾਬਾਂ ਲਈ ਕਿਊਰੀਸ ਕਰ ਸਕਦੇ ਹਾਂ, ਜੋ ਕਿ ਮੈਂਬਰਾਂ ਨੇ ਜਾਰੀ ਕੀਤੀਆਂ ਸਨ ਪਰ ਵਾਪਸ ਨਹੀਂ ਕੀਤੀਆਂ ।
06:49 ਮਤਲੱਬ, ਕੇਵਲ ਉਹ ਜੋ ਚੈੱਕਡਇੰਨ ਨਹੀਂ ਹਨ ।
06:54 ਇਸ ਲਈ: ਇਸ ਰੋ ਵਿੱਚ Checked In ਫੀਲਡ ਦੇ ਅੰਦਰ ਖਾਲੀ ਸੈੱਲ ‘ਤੇ ਕਲਿਕ ਕਰਦੇ ਹਾਂ, ਅਤੇ ‘Equals Zero’ ਟਾਈਪ ਕਰਦੇ ਹਾਂ ।
07:06 ਠੀਕ ਹੈ, ਹੁਣ ਇਸ ਕਿਊਰੀ ਨੂੰ ਰਨ ਕਰਦੇ ਹਾਂ ।
07:10 ਅਸੀਂ ਕੀਬੋਰਡ ਸ਼ਾਰਟਕਟ F5 ਦੀ ਵਰਤੋਂ ਕਰ ਸਕਦੇ ਹਾਂ, ਜਾਂ ਵਿੰਡੋ ਦੇ ਉੱਪਰ Edit ਮੀਨੂ ‘ਤੇ ਕਲਿਕ ਕਰਦੇ ਹਾਂ । ਅਤੇ ਹੇਠਾਂ ‘Run Query’ ‘ਤੇ ਕਲੀਕ ਕਰਦੇ ਹਾਂ ।
07:27 ਕੀ ਵਿੰਡੋ ਦੇ ਉੱਪਰਲੇ ਭਾਗ ਵਿੱਚ ਤੁਸੀਂ ਕੁੱਝ ਡਾਟਾ ਵੇਖ ਰਹੇ ਹੋ ?
07:32 ਇਹ ਤੁਹਾਡੀ ਕਿਊਰੀ ਦੇ ਜਵਾਬ ਹਨ ।
07:36 ਨੋਟ ਕਰੋ ਕਿ, ਅਸੀਂ ਮੈਂਬਰਾਂ ਦੀਆਂ ਜਾਰੀ ਕੀਤੀਆਂ ਗਈਆਂ ਕਿਤਾਬਾਂ ਦਾ ਵੇਰਵਾ ਵੇਖ ਰਹੇ ਹਾਂ ਅਤੇ Issue Date ਨਾਲ ਕ੍ਰਮ ਵਿੱਚ ਲਗਾਈਆਂ ਗਈਆਂ ਹਨ । ਇਹ ਵੀ ਨੋਟ ਕਰੋ ਕਿ ਕੋਈ ਵੀ ਕਿਤਾਬ ਚੈੱਕਡ ਇੰਨ ਨਹੀਂ ਹੈ ।
07:51 ਹੁਣ ਅਸੀਂ ਹੇਠਾਂ ਕਿਊਰੀ ਡਿਜ਼ਾਈਨ ਖੇਤਰ ਵਿੱਚ ਜਾ ਸਕਦੇ ਹਾਂ ਅਤੇ ਜਿਸ ਤਰ੍ਹਾਂ ਨਾਲ ਅਸੀਂ ਚਾਹੁੰਦੇ ਹਾਂ ਉਸੇ ਤਰ੍ਹਾਂ ਬਦਲ ਸਕਦੇ ਹਾਂ ।
08:00 ਉਦਾਹਰਣ ਦੇ ਰੂਪ ਵਿੱਚ, ਆਓ ਚੈੱਕਡ ਇੰਨ ਮਾਪਦੰਡ ਹਟਾ ਦਿੰਦੇ ਹਾਂ ।
08:07 ਹੁਣ F5 ਦਬਾਕੇ ਕਿਊਰੀ ਨੂੰ ਫਿਰ ਤੋਂ ਰਨ ਕਰਦੇ ਹਾਂ ।
08:15 ਇਸ ਵਾਰ ਅਸੀਂ ਕਿਊਰੀ ਤੋਂ ਮਿਲਣ ਵਾਲੀ ਡਾਟੇ ਦੀ ਲੰਬੀ ਸੂਚੀ ਵੇਖਾਂਗੇ ।
08:23 ਅਗਲਾ, Control S ਦਬਾਕੇ ਇਸ ਕਿਊਰੀ ਨੂੰ ਸੇਵ ਕਰਦੇ ਹਾਂ । ਇਹ ਇੱਕ ਛੋਟੀ ਪੌਪਅੱਪ ਵਿੰਡੋ ਖੋਲੇਗਾ ।
08:34 ਆਪਣੀ ਕਿਊਰੀ ਨੂੰ ਅਸੀਂ ਇੱਥੇ ਇੱਕ ਵਿਆਖਿਆਤਮਕ ਨਾਮ ਦਿੰਦੇ ਹਾਂ ।
08:38 ਆਓ ਟਾਈਪ ਕਰਦੇ ਹਾਂ ‘History of Books Issued to Members’
08:46 ਅਤੇ ਫਿਰ Ok ਬਟਨ ‘ਤੇ ਕਲਿਕ ਕਰੋ । ਅਤੇ ਇਸ ਵਿੰਡੋ ਨੂੰ ਬੰਦ ਕਰੋ ।
08:52 ਅਸੀਂ ਇਸ ਸੇਵ ਕੀਤੀ ਗਈ ਕਿਊਰੀ ਨੂੰ ਮੁੱਖ ਬੇਸ ਵਿੰਡੋ ਵਿੱਚ ਕਿਊਰੀ ਦੇ ਨਾਮ ‘ਤੇ ਡਬਲ ਕਲਿਕ ਕਰਕੇ ਖੋਲ ਸਕਦੇ ਹਾਂ ।
09:01 ਤਾਂ ਇੱਥੇ, ਅਸੀਂ ਡਿਜ਼ਾਈਨ ਵਿਊ ਦੀ ਵਰਤੋਂ ਕਰਕੇ ਸਫਲਤਾਪੂਰਵਕ ਇੱਕ ਕਿਊਰੀ ਬਣਾ ਲਈ ਹੈ ।
09:09 ਇੱਥੇ ਇੱਕ ਨਿਰਧਾਰਤ ਕੰਮ ਹੈ:
09:12 ਮੈਂਬਰ Nisha Sharma ਨੂੰ ਜਾਰੀ ਕੀਤੀਆਂ ਗਈਆਂ ਕਿਤਾਬਾਂ ਦੀ ਇੱਕ ਸੂਚੀ ਬਣਾਓ । ਸੂਚੀ , Issue date ਦੇ ਹਿਸਾਬ ਨਾਲ ਕ੍ਰਮ ਵਿੱਚ ਹੋਣੀ ਚਾਹੀਦੀ ਹੈ ।
09:24 ਇਸ ਦੇ ਨਾਲ ਅਸੀਂ ਲਿਬਰਔਫਿਸ ਬੇਸ ‘ਤੇ ਡਿਜ਼ਾਈਨ ਵਿਊ ਵਿੱਚ ਕਿਊਰੀਸ ਬਣਾਉਣ ਦੇ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ ।
09:31 ਸੰਖੇਪ ਵਿੱਚ ਅਸੀਂ ਸਿੱਖਿਆ ਕਿ ਕਿਵੇਂ:
09:33 ਡਿਜ਼ਾਈਨ ਵਿਊ ਦੀ ਵਰਤੋਂ ਕਰਕੇ ਇੱਕ ਕਿਊਰੀ ਬਣਾਈਏ । ਕਿਊਰੀ ਡਿਜ਼ਾਈਨ ਵਿੰਡੋ ਵਿੱਚ ਟੇਬਲਸ ਜੋੜੋ । ਫੀਲਡਸ ਚੁਣੋ ।
09:41 *aliases ਸੈੱਟ ਕਰੋ,
  • ਸੋਰਟਿੰਗ ਦਾ ਕ੍ਰਮ ਸੈੱਟ ਕਰੋ ।
  • ਅਤੇ ਇੱਕ ਕਿਊਰੀ ਲਈ ਖੋਜ ਮਾਪਦੰਡ ਤਿਆਰ ਕਰੋ ।
09:49 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ-ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਇਹ ਪ੍ਰੋਜੇਕਟ
http://spoken-tutorial.org ਦੁਆਰਾ ਚਲਾਇਆ ਜਾਂਦਾ ਹੈ । ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । 
10:10 ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ ।

Contributors and Content Editors

Harmeet, PoojaMoolya