BASH/C2/Nested-and-multilevel-if-elsif-statements/Punjabi
From Script | Spoken-Tutorial
’’’ Time’’’ | ‘’’Narration’’’ | |
00:00 | ਸਤਿ ਸ਼੍ਰੀ ਅਕਾਲ ਦੋਸਤੋ, ਬੈਸ਼ ਵਿੱਚ ‘Nested’ ਅਤੇ ‘multilevel if’ ਸਟੇਟਮੈਂਟ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ । | |
00:09 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਦੇ ਬਾਰੇ ਵਿੱਚ ਸਿੱਖਾਂਗੇ, | |
00:12 | ‘Nested if-else’ ਅਤੇ | |
00:14 | ‘Multilevel if-else’ ਸਟੇਟਮੈਂਟ | |
00:17 | ਅਸੀਂ ਇਹ ਕੁੱਝ ਉਦਾਹਰਣਾਂ ਦੀ ਵਰਤੋਂ ਕਰਕੇ ਕਰਾਂਗੇ । | |
00:22 | ਇਸ ਟਿਊਟੋਰਿਅਲ ਨੂੰ ਜਾਣਨ ਦੇ ਲਈ, ਤੁਹਾਨੂੰ ‘ਲੀਨਕਸ ਓਪਰੇਟਿੰਗ ਸਿਸਟਮ’ ਦਾ ਗਿਆਨ ਹੋਣਾ ਚਾਹੀਦਾ ਹੈ । | |
00:28 | ਜੇਕਰ, ਨਹੀਂ ਤਾਂ ਸੰਬੰਧਿਤ ਟਿਊਟੋਰਿਅਲਸ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਉੱਤੇ ਜਾਓ । | |
00:35 | ਇਸ ਟਿਊਟੋਰਿਅਲ ਲਈ ਅਸੀਂ ਵਰਤੋਂ ਕਰ ਰਹੇ ਹਾਂ | |
00:38 | ‘ਉਬੰਟੁ ਲੀਨਕਸ 12.04’ OS ਅਤੇ | |
00:42 | ‘GNU Bash’ ਵਰਜਨ ‘4.1.10’ | |
00:46 | ਅਭਿਆਸ ਦੇ ਲਈ ‘GNU Bash’ ਵਰਜਨ 4 ਜਾਂ ਉਸ ਤੋਂ ਨਵੇਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ । | |
00:52 | ਆਓ ਅਸੀਂ Nested if-else ਸਟੇਟਮੈਂਟ ਦੇ ਪ੍ਰਭਾਵ ਨੂੰ ਸਮਝਦੇ ਹਾਂ । | |
00:57 | ਇੱਥੇ, ਜੇਕਰ ‘ਕੰਡੀਸ਼ਨ 1’ ਟਰੂ ਹੈ, ਤਾਂ ‘ਕੰਡੀਸ਼ਨ 2’ ਮੁਲਾਂਕਣ ਕੀਤੀ ਜਾਵੇਗੀ । | |
01:04 | ਅਤੇ ਜੇਕਰ ‘ਕੰਡੀਸ਼ਨ 2’ ‘ਟਰੂ’ ਹੈ, ਤਾਂ ‘ਸਟੇਟਮੈਂਟ 1’ ਚਲਾਈ ਜਾਵੇਗੀ । | |
01:10 | ਜਿਸ ਦਾ ਮਤਲੱਬ ਹੈ, ਕੇਵਲ ਜਦੋਂ ‘ਕੰਡੀਸ਼ਨ 1’ ਅਤੇ ‘2’ ਦੋਨੇ ‘ਟਰੂ’ ਹਨ, ਉਸ ਸਮੇਂ ‘ਸਟੇਟਮੈਂਟ 1’ ਚਲਾਈ ਜਾਵੇਗੀ | |
01:19 | ਜੇਕਰ ‘ਕੰਡੀਸ਼ਨ 1’ ‘ਫਾਲਸ’ ਹੈ, ਤਾਂ ‘ਸਟੇਟਮੈਂਟ 3’ ਚਲਾਈ ਜਾਵੇਗੀ । | |
01:25 | ਅਤੇ ਜੇਕਰ ‘ਕੰਡੀਸ਼ਨ 2’ ‘ਫਾਲਸ’ ਹੈ, ਤਾਂ ‘ਸਟੇਟਮੈਂਟ 2’ ਚਲਾਈ ਜਾਵੇਗੀ । | |
01:31 | ਇੱਕ ਉਦਾਹਰਣ ਵੇਖਦੇ ਹਾਂ । | |
01:33 | ਅਸੀਂ ‘nestedifelse.sh’ ਫ਼ਾਈਲ ਵਿੱਚ ਕੋਡ ਲਿਖ ਲਿਆ ਹੈ । | |
01:38 | ਅਸੀਂ ਇਸ ਨੂੰ ਖੋਲ੍ਹਾਂਗੇ । | |
01:40 | ਹੁਣ ਅਸੀਂ ਕੋਡ ਸਮਝਦੇ ਹਾਂ । | |
01:43 | ਇਹ ’ਸ਼ੀਬੈਂਗ’ ਲਾਈਨ ਹੈ । | |
01:45 | ਵੇਰੀਏਬਲ ‘NAME’ ਨੂੰ ਵੈਲੀਊ ‘an us ha’ ਵਿੱਚ ਦਰਜ ਕੀਤਾ ਗਿਆ ਹੈ । | |
01:50 | ਵੇਰੀਏਬਲ ‘PASSWORD’ ਨੂੰ ਵੈਲਿਊ ‘abc123’ ਵਿੱਚ ਦਰਜ ਕੀਤਾ ਗਿਆ ਹੈ । | |
01:56 | ‘read’ ਕਮਾਂਡ ‘ਮਿਆਰੀ ਇਨਪੁਟ’ ਤੋਂ ਡਾਟੇ ਦੀ ਇੱਕ ਲਾਈਨ ਨੂੰ ਪੜ੍ਹਦੀ ਹੈ । | |
02:02 | ‘- (ਹਾਈਫ਼ਨ) p’ ਫਲੈਗ ‘ਪ੍ਰੋਮਪਟ’ ਨੂੰ ਦਿਖਾਉਂਦਾ ਹੈ । | |
02:05 | ‘- (ਹਾਈਫ਼ਨ) p’ ਦੇ ਬਾਅਦ ‘Enter name:’ ਇਹ ਸਟਰਿੰਗ ਟਰਮੀਨਲ ਉੱਤੇ ਵਿਖਾਇਆ ਜਾਵੇਗਾ । | |
02:11 | ‘my name’ ਵੇਰੀਏਬਲ ਹੈ ਜੋ ਯੂਜਰ ਦੇ ਦੁਆਰਾ ਦਰਜ ਕੀਤਾ ਗਿਆ ਟੇਕਸਟ ਹੈ, ਜੋ ਕਿ ਯੂਜਰ ਦੀ ਇਨਪੁਟ ਨੂੰ ਇੱਕਠਾ ਕਰਦਾ ਹੈ । | |
02:18 | ਪਹਿਲਾ ‘if’ ਸਟੇਟਮੈਂਟ ਦੋ ਵੇਰੀਏਬਲਸ ‘my name’ ਅਤੇ ‘NAME’ ਦੀ ਤੁਲਣਾ ਕਰਦਾ ਹੈ । | |
02:24 | ਇਸ ਲਈ ਯੂਜਰ ਦੀ ਇਨਪੁਟ ਅਤੇ ਵੇਰੀਏਬਲ ‘ਨੇਮ’ ਵਿੱਚ ਇੱਕਠੀ ਵੈਲਿਊ ਜੋ ਕਿ ‘an us ha’ ਹੈ । | |
02:31 | ਜੇਕਰ ਦੋ ਵੈਲਿਊਜ਼ ਮਿਲਦੀਆਂ ਹਨ, ਤਾਂ ਇਸ ‘if statement’ ਵਿੱਚ ਬਾਕੀ ਕੋਡ ਦਰਜ ਕੀਤਾ ਜਾਵੇਗਾ । | |
02:38 | ‘read ਕਮਾਂਡ’ ਪੜ੍ਹਦੀ ਹੈ ਅਤੇ ਵੇਰੀਏਬਲ ‘my password’ ਵਿੱਚ ਦਰਜ ਕੀਤਾ ਹੋਇਆ ਪਾਸਵਰਡ ਇੱਕਠਾ ਕਰਦੀ ਹੈ । | |
02:46 | ਇੱਥੇ, ‘- (ਹਾਈਫ਼ਨ) s’ ਫਲੈਗ ‘ਸਾਈਲੈਂਟ ਮੋਡ’ ਦੇ ਲਈ ਹੈ । | |
02:49 | ਇਸ ਦਾ ਮਤਲੱਬ ਹੈ ਕਿ ਯੂਜਰ ਦੁਆਰਾ ਦਰਜ ਕੀਤਾ ਹੋਇਆ ਟੇਕਸਟ ‘ਟਰਮੀਨਲ’ ਉੱਤੇ ਦਿਖਾਈ ਨਹੀਂ ਦੇਵੇਗਾ । | |
02:56 | ਇੱਥੇ ਸਾਡੇ ਕੋਲ ‘if-else ਸਟੇਟਮੈਂਟਸ’ ਦਾ ਇੱਕ ਹੋਰ ਸੈਟ ਹੈ । | |
02:59 | ‘if-else ਸਟੇਟਮੈਂਟਸ’ ਦਾ ਇਹ ਸੈਟ ਪਹਿਲਾਂ ‘if’ ਵਿੱਚ ਨੇਸਟੈਡ ਕੀਤਾ ਜਾਂਦਾ ਹੈ । | |
03:05 | ਦੂਜਾ ‘if’ ਸਟੇਟਮੈਂਟ ਵੇਰੀਏਬਲਸ ‘my password’ ਅਤੇ ‘PASSWORD’ ਦੀ ਤੁਲਣਾ ਕਰਦਾ ਹੈ । | |
03:12 | ਜਦੋਂ ‘if condition’ ‘ਟਰੂ’ ਹੁੰਦੀ ਹੈ, ਤਾਂ ‘echo’, ‘ਟਰਮੀਨਲ’ ਉੱਤੇ ਮੈਸੇਜ “Welcome” ਦਿਖਾਉਂਦਾ ਹੈ । | |
03:18 | ਇਸ ਦਾ ਮਤਲਬ ਹੈ ਕਿ ਪਾਸਵਰਡ ਮਿਲਦਾ ਹੈ । | |
03:21 | ’-e ਬੈਕਸਲੈਸ਼ ਐਸਕੇਪ’ ਦੀ ਵਿਆਖਿਆ ਨੂੰ ਸੰਭਵ ਬਣਾਉਂਦਾ ਹੈ । | |
03:27 | ‘\n’ ਨਵੀਂ ਲਾਈਨ ਦੇ ਲਈ ਹੈ; ਜਿਸਦਾ ਮਤਲੱਬ ਹੈ ਸਟਰਿੰਗ “Welcome” ਪ੍ਰਿੰਟ ਕੀਤਾ ਜਾਵੇਗਾ । | |
03:35 | ਜਦੋਂ ‘if’ ਕੰਡੀਸ਼ਨ ‘ਟਰੂ’ ਨਹੀਂ ਹੁੰਦੀ ਹੈ, ਤਾਂ ‘else ਕੰਡੀਸ਼ਨ’ ਚਲਾਈ ਜਾਵੇਗੀ; | |
03:42 | ਇਸ ਦਾ ਮਤਲਬ ਹੈ ਕਿ ਜਦੋਂ ਪਾਸਵਰਡ ਨਹੀਂ ਮਿਲਦਾ, ਤਾਂ ‘else ਕੰਡੀਸ਼ਨ’ ਚਲਾਈ ਜਾਵੇਗੀ । | |
03:48 | ਇਸ ਹਾਲਤ ਵਿੱਚ, ‘echo’ “Wrong password” ਦਿਖਾਏਗਾ । | |
03:53 | ‘fi’ ਅੰਦਰਲਾ ‘if-else statement’ ਖ਼ਤਮ ਕਰਦਾ ਹੈ । | |
03:57 | ਆਪਣੇ ਪਹਿਲਾਂ ਵਾਲੇ ‘if-else statement’ ਉੱਤੇ ਦੁਬਾਰਾ ਆਉਂਦੇ ਹਾਂ । | |
04:01 | ਜੇਕਰ ‘my name’ ਅਤੇ ‘NAME’ ਵਿੱਚ ਵੈਲਿਊਜ਼ ਨਹੀਂ ਮਿਲਦੀਆਂ, ਤਾਂ ਇਹ ‘else ਸਟੇਟਮੈਂਟ’ ਚਲਾਇਆ ਜਾਵੇਗਾ । | |
04:09 | ਇਹ ਟਰਮੀਨਲ ਉੱਤੇ ਮੈਸੇਜ “Wrong Name” ‘echo’ ਕਰੇਗਾ । | |
04:14 | ‘fi’ ਬਾਹਰੀ ‘if-else statement’ ਖ਼ਤਮ ਕਰੇਗਾ । | |
04:18 | ਹੁਣ ਆਪਣੇ ਕੀਬੋਰਡ ਉੱਤੇ ‘ctrl + alt ਅਤੇ t’ ਕੀਜ ਇਕੋ ਸਮੇਂ ਦਬਾ ਕੇ ਟਰਮੀਨਲ ਵਿੰਡੋ ਨੂੰ ਖੋਲੋ । | |
04:27 | ਫ਼ਾਈਲ ਨੂੰ ਚਲਾਉਣ ਦੇ ਲਾਇਕ ਬਣਾਉਂਦੇ ਹਾਂ । | |
04:29 | ਟਾਈਪ ਕਰੋ:‘chmod’ ਸਪੇਸ ‘ਪਲਸ x’ ਸਪੇਸ ‘nestedifelse.sh’ | |
04:38 | ਹੁਣ ਟਾਈਪ ਕਰੋ ਡੋਟ ਸਲੈਸ਼ ‘nestedifelse.sh’ | |
04:43 | ਪ੍ਰੋਗਰਾਮ ਦੋ ਕੰਡੀਸ਼ਨਸ ਦੀ ਪੁਸ਼ਟੀ ਕਰਦਾ ਹੈ । | |
04:46 | ਇਸ ਦਾ ਮਤਲਬ ਹੈ ਕਿ ‘ਨੇਮ’ ਅਤੇ ‘ਪਾਸਵਰਡ’ | |
04:48 | ਜਦੋਂ ਇਹ ‘ਟਰਮੀਨਲ’ ਉੱਤੇ ਚਲਾਇਆ ਜਾਂਦਾ ਹੈ । | |
04:52 | ਇੱਥੇ, ‘ਪ੍ਰੋਮਪਟ’ ‘Enter Name’ ਨੂੰ ਚਲਾਉਂਦਾ ਹੈ । | |
04:55 | ਹੁਣ ਟਾਈਪ ਕਰੋ ‘anusha’ | |
04:57 | ਹਾਲਾਂਕਿ ਇਹ ‘ਕੰਡੀਸ਼ਨ’ ‘ਟਰੂ’ ਹੁੰਦੀ ਹੈ, ਇਸ ਲਈ: ਅਗਲੀ ‘if condition’ ਮੁਲਾਂਕਣ ਕੀਤੀ ਜਾਵੇਗੀ । | |
05:02 | ਹੁਣ ‘ਪ੍ਰੋਮਪਟ’ ਦਿਖਾਉਂਦਾ ਹੈ ‘Password’ | |
05:05 | ਅਸੀਂ ‘ਪਾਸਵਰਡ’ ਵਿੱਚ ‘abc123’ ਟਾਈਪ ਕਰਾਂਗੇ । | |
05:10 | ਇਹ ‘ਪਾਸਵਰਡ’, ਵੇਰੀਏਬਲ ‘PASSWORD’ ਵਿੱਚ ਵੈਲਿਊ ਤੋਂ ਮਿਲਦਾ ਹੈ । | |
05:15 | ਇਸ ਲਈ, ਪ੍ਰੋਮਪਟ ਮੈਸੇਜ ‘Welcome’ ਦਿਖਾਉਂਦਾ ਹੈ । | |
05:19 | ਹੁਣ ‘script’ ਨੂੰ ਦੁਬਾਰਾ ਚਲਾਉਂਦੇ ਹਾਂ । | |
05:21 | ਅਪ ਐਰੋ ਕੀਜ ਨੂੰ ਦਬਾਓ । | |
05:24 | ‘dot slash nestedifelse.sh’ ਉੱਤੇ ਜਾਓ । | |
05:29 | ਐਂਟਰ ਦਬਾਓ । | |
05:31 | ਇਸ ਸਮੇਂ ਅਸੀਂ ਉਹੀ ਨਾਮ ਨੂੰ, ਵੱਖਰੇ ਤਰ੍ਹਾਂ ਦੇ ਪਾਸਵਰਡ ਦੇ ਨਾਲ ਦਰਜ ਕਰਾਂਗੇ । | |
05:37 | ਇਸ ਲਈ: ਅਸੀਂ ਨਾਮ ਵਿੱਚ ‘anusha’ ਅਤੇ ਪਾਸਵਰਡ ਵਿੱਚ ‘123’ ਦਰਜ ਕਰਾਂਗੇ । | |
05:44 | ‘ਨਾਮ’ ਦੀ ਵੈਲਿਊਜ਼ ਤਾਂ ਮਿਲੇਗੀ ਪਰ ‘ਪਾਸਵਰਡ’ ਦੀ ਵੈਲਿਊਜ਼ ਨਹੀਂ ਮਿਲੇਗੀ । | |
05:49 | ਇਸ ਲਈ: ਮੈਸੇਜ ‘Wrong password’ ਦਿਖਾਇਆ ਜਾਵੇਗਾ । | |
05:53 | ਇਹ ਸਾਬਤ ਕਰਦਾ ਹੈ ਕਿ ਪਹਿਲਾਂ ‘if ਸਟੇਟਮੈਂਟ’ ਦੇ ਅੰਦਰ ‘nested else ਸਟੇਟਮੈਂਟ’ ਚਲਾਇਆ ਗਿਆ ਸੀ । | |
06:01 | ਇੱਕ ਵਾਰ ਫ਼ਿਰ ਤੋਂ ਸਕਰਿਪਟ ਨੂੰ ਚਲਾਉਂਦੇ ਹਾਂ । | |
06:04 | ਇਸ ਸਮੇਂ ਅਸੀਂ ਨਾਮ ਵਿੱਚ ‘swati’ ਦਰਜ ਕਰਾਂਗੇ । | |
06:08 | ਮੈਸੇਜ ‘Wrong name’ ਦਿਖਾਉਂਦਾ ਹੈ । | |
06:12 | ਅਜਿਹਾ ਇਸ ਲਈ ਕਿਉਂਕਿ ਨਾਮ ‘swati’ ਪਹਿਲਾਂ ਦਰਜ ਕੀਤੀਆਂ ਗਈਆਂ ਵੈਲਿਊਜ਼ ‘anusha’ ਨਾਲ ਨਹੀਂ ਮਿਲਦਾ । | |
06:19 | ਕੰਟਰੋਲ ਪਹਿਲਾਂ ‘if ਸਟੇਟਮੈਂਟ’ ਦੇ ਬਾਹਰ ਆਉਂਦਾ ਹੈ ਅਤੇ ‘else ਸਟੇਟਮੈਂਟ’ ਨੂੰ ਚਲਾਉਂਦਾ ਹੈ । | |
06:25 | ਇਹ ਮੈਸੇਜ ‘Wrong name’ ਪ੍ਰਿੰਟ ਕਰਦਾ ਹੈ । | |
06:29 | ਹੁਣ ‘multilevel if-else ਸਟੇਟਮੈਂਟ’ ਨੂੰ ਵੇਖਦੇ ਹਾਂ । | |
06:34 | ਜੇਕਰ ‘ਕੰਡੀਸ਼ਨ 1’ ਟਰੂ ਹੈ, ਤਾਂ ‘ਸਟੇਟਮੈਂਟ 1’ ਚੱਲਦਾ ਹੈ । | |
06:40 | ਜੇਕਰ ‘ਕੰਡੀਸ਼ਨ 1’ ‘ਫਾਲਸ’ ਹੈ, ਤਾਂ ‘ਕੰਡੀਸ਼ਨ 2’ ਮੁਲਾਂਕਣ ਹੁੰਦੀ ਹੈ । | |
06:46 | ਜੇਕਰ ‘ਕੰਡੀਸ਼ਨ 2’ ‘ਟਰੂ’ ਹੈ, ਤਾਂ ‘ਸਟੇਟਮੈਂਟ 2’ ਚੱਲਦਾ ਹੈ । | |
06:52 | ਜੇਕਰ ‘ਕੰਡੀਸ਼ਨ 2’ ‘ਫਾਲਸ’ ਹੈ, ਤਾਂ ‘ਕੰਡੀਸ਼ਨ N’ ਮੁਲਾਂਕਣ ਹੁੰਦੀ ਹੈ । | |
06:58 | ਜੇਕਰ ‘ਕੰਡੀਸ਼ਨ N’ ‘ਟਰੂ’ ਹੈ, ਤਾਂ ‘ਸਟੇਟਮੈਂਟ N’ ਚੱਲਦਾ ਹੈ । | |
07:03 | ਅਤੇ ਜੇਕਰ ‘ਕੰਡੀਸ਼ਨ N’ ‘ਫਾਲਸ’ ਹੈ, ਤਾਂ ‘ਸਟੇਟਮੈਂਟ X’ ਚੱਲਦਾ ਹੈ । | |
07:10 | ਹੁਣ ਇੱਕ ਉਦਾਹਰਣ ਵੇਖਦੇ ਹਾਂ । | |
07:12 | ਮੇਰੇ ਕੋਲ ਇੱਕ ਪਹਿਲਾਂ ਤੋਂ ਕੀਤੀ ਗਈ ਉਦਾਹਰਣ ਹੈ । | |
07:14 | ਅਸੀਂ ਇਸ ਨੂੰ ਖੋਲ੍ਹਾਂਗੇ। ਧਿਆਨ ਦਿਓ ਸਾਡੀ ਫ਼ਾਈਲ ਦਾ ਨਾਮ ‘multilevel ਹਾਈਫ਼ਨ ifelse ਡਾਟ sh’ ਹੈ । | |
07:23 | ਹੁਣ ਕੋਡ ਪੂਰਾ ਸਮਝਦੇ ਹਾਂ । | |
07:25 | ਇਹ ’ਸ਼ੀਬੈਂਗ’ ਲਾਈਨ ਹੈ । | |
07:27 | ‘my string’ ਇੱਕ ਵੇਰੀਏਬਲ ਹੈ, ਜੋ ਚਲਾਉਣ ਦੇ ਦੌਰਾਨ ਯੂਜਰ ਦੁਆਰਾ ਇਨਪੁਟ ਸ਼ਬਦਾਂ ਨੂੰ ਇੱਕਠਾ ਕਰਦਾ ਹੈ । | |
07:34 | ‘if ਕੰਡੀਸ਼ਨ’ ਚੈੱਕ ਕਰਦੀ ਹੈ ਕਿ ਕੀ ਇਨਪੁਟ ਸਟਰਿੰਗ ‘ਨਲ (null)’ ਹੈ | |
07:39 | ‘- (ਹਾਈਫ਼ਨ) z’ ਚੈੱਕ ਕਰਦਾ ਹੈ ਕਿ ਕੀ ‘ਸਟਰਿੰਗ’ ਦੀ ਲੰਬਾਈ ‘ਜ਼ੀਰੋ’ ਹੈ | |
07:44 | ‘ਟਰਮੀਨਲ’ ਉੱਤੇ ਟਾਈਪ ਕਰੋ ‘man test’ ਅਤੇ ਅਨੇਕ ‘ਸਟਰਿੰਗ’ ਕੰਪੈਰੀਜ਼ਨਸ ਦੀ ਖ਼ੋਜ ਕਰੋ । | |
07:51 | ਜੇਕਰ ਕੁੱਝ ਵੀ ਦਰਜ ਨਹੀਂ ਕੀਤਾ ਜਾਂਦਾ, ਤਾਂ ‘ਐਕੋ ਸਟੇਟਮੈਂਟ’ ਪ੍ਰਿੰਟ ਕੀਤਾ ਜਾਵੇਗਾ । | |
07:56 | ਪਹਿਲੀ ‘elif condition’ ਚੈੱਕ ਕਰਦੀ ਹੈ ਕਿ ਕੀ ‘ਇਨਪੁਟ ਸਟਰਿੰਗ’ ਵਿੱਚ ‘raj’ ਹੈ | |
08:03 | ਜੇਕਰ ਹੈ, ਤਾਂ ਇਹ ‘ਐਕੋ ਸਟੇਟਮੈਂਟ’ ਪ੍ਰਿੰਟ ਕੀਤਾ ਜਾਵੇਗਾ । | |
08:08 | ‘ਵਾਇਲਡ ਕਾਰਡਸ ਕੈਰੇਕਟਰ’ ਇਹ ਯਕੀਨੀ ਬਣਾਉਂਦਾ ਹੈ ਕਿ ਇਸ ਵਿੱਚ ‘ਰਾਜ’ ਦੇ ਨਾਲ ਕੋਈ ਵੀ ਸ਼ਬਦ ਨੂੰ ਪਛਾਣਿਆ ਜਾਵੇਗਾ । | |
08:15 | ਅਗਲੀ ‘elif condition’ ਚੈੱਕ ਕਰਦੀ ਹੈ ਕਿ ਕੀ ‘ਇਨਪੁਟ ਸਟਰਿੰਗ’ ਵਿੱਚ ਸ਼ਬਦ ‘jit’ ਹੈ । | |
08:22 | ਜੇਕਰ ਹੈ, ਤਾਂ ਇਹ ਐਕੋ ਸਟੇਟਮੈਂਟ ਪ੍ਰਿੰਟ ਕੀਤਾ ਜਾਵੇਗਾ । | |
08:27 | ਜਦੋਂ ਉਪਰ ਦੀਆਂ ਸਾਰੀਆਂ ‘ਕੰਡੀਸ਼ਨਸ’ ਫੇਲ ਹੋ ਜਾਣਗੀਆਂ, ਤਾਂ ‘else condition’ ਚਲਾਈ ਜਾਵੇਗੀ । | |
08:33 | ਅਤੇ ਇਹ ‘Sorry ! Input does not contain either ‘raj’ or jit’ ਮੈਸੇਜ ਦਿਖਾਏਗਾ । | |
08:41 | ‘fi’ ‘multilevel if-else’ ‘ਸਟੇਟਮੈਂਟ’ ਨੂੰ ਖ਼ਤਮ ਕਰਦਾ ਹੈ । | |
08:46 | ਹੁਣ ਪ੍ਰੋਗਰਾਮ ਨੂੰ ਚਲਾਉਂਦੇ ਹਾਂ । | |
08:48 | ਆਪਣੇ ਟਰਮੀਨਲ ਉੱਤੇ ਦੁਬਾਰਾ ਆਉਂਦੇ ਹਾਂ । | |
08:51 | ਟਾਈਪ ਕਰੋ: ‘chmod’ ਸਪੇਸ ਪਲਸ x ਸਪੇਸ multilevel ਹਾਈਫ਼ਨ ifelse ਡਾਟ sh’ | |
09:00 | ਟਾਈਪ ਕਰੋ ‘dot slash multilevel hyphen ifelse dot sh’ | |
09:06 | ਸਾਡੇ ਤੋਂ ਇਨਪੁਟ ਲਈ ਪੁੱਛਿਆ ਜਾਂਦਾ ਹੈ । | |
09:09 | ਹੁਣ ਅਸੀਂ ਵੱਖ-ਵੱਖ ਇਨਪੁਟ ਦਿੰਦੇ ਹਾਂ ਅਤੇ ਵੇਖਦੇ ਹਾਂ ਕਿ ਹਰ ਵਾਰ ਕੀ ਹੁੰਦਾ ਹੈ | |
09:14 | ਪਹਿਲਾਂ ਅਸੀਂ ਬਿਨਾਂ ਕੁੱਝ ਟਾਈਪ ਕੀਤੇ ‘ਐਂਟਰ ਦਬਾਵਾਂਗੇ’ । | |
09:19 | ‘Nothing was Entered’ ਮੈਸੇਜ ਦਿੱਸਦਾ ਹੈ । | |
09:22 | ਅਤੇ ਕੰਟਰੋਲ ‘multilevel if-else statement’ ਦੇ ਬਾਹਰ ਆ ਜਾਂਦਾ ਹੈ । | |
09:28 | ਹੁਣ ਅਸੀਂ ਪ੍ਰੋਮਪਟ ਕਲੀਅਰ ਕਰਦੇ ਹਾਂ । | |
09:30 | ਹੁਣ ਸਕਰਿਪਟ ਨੂੰ ਵੱਖ ਤਰ੍ਹਾਂ ਦੀ ਇਨਪੁਟ ਦੇ ਕੇ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ । | |
09:34 | ਅਪ ਐਰੋ ਕੀਜ ਨੂੰ ਦਬਾਓ । | |
09:36 | ‘dot slash multilevel hyphen ifelse dot sh’ ਉੱਤੇ ਜਾਓ | |
09:41 | ਐਂਟਰ ਦਬਾਓ । | |
09:43 | ਪ੍ਰੋਮਪਟ ‘Enter a Word’ ਦਿਖਾਉਂਦਾ ਹੈ । | |
09:45 | ਅਸੀਂ ‘abhijit’ ਟਾਈਪ ਕਰਾਂਗੇ । | |
09:48 | ‘abhijit contains word jit’ ਆਉਟਪੁਟ ਦਿਖਾਈ ਦਿੰਦੀ ਹੈ । | |
09:53 | ਇਹ ਦਿਖਾਉਂਦਾ ਹੈ, ਕਿ ਸਾਡੇ ਕੋਡ ਵਿੱਚ ਕੰਟਰੋਲ ਤੀਜੀ ‘ਕੰਡੀਸ਼ਨ’ ਉੱਤੇ ਗਿਆ । | |
09:59 | ਪਹਿਲੀਆਂ ਦੋ ‘ਕੰਡੀਸ਼ਨਸ’ ਨਹੀਂ ਮਿਲਦੀਆਂ । | |
10:03 | ਉਹੀ ਲੋਜਿਕ ਸਾਰੀਆਂ ਕੰਡੀਸ਼ਨਸ ਉੱਤੇ ਲੱਗਦਾ ਹੈ । | |
10:07 | ਵੱਖ-ਵੱਖ ਇਨਪੁਟ ਦੇ ਕੇ ਪ੍ਰੋਗਰਾਮ ਨੂੰ ਚਲਾਉਣ ਦੀ ਕੋਸ਼ਿਸ਼ ਕਰੋ ਅਤੇ ਨਤੀਜੇ ਨੂੰ ਚੈੱਕ ਕਰੋ । | |
10:13 | ਆਓ ਸੰਖੇਪ ਕਰੀਏ । | |
10:15 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ: | |
10:18 | ‘ਨਾਮ’ ਅਤੇ ‘ਤਸਦੀਕ (Verification) ‘ਦੇ ਨਾਲ Nested If-else ਦੀ ਵਰਤੋਂ ਅਤੇ | |
10:23 | ‘Multilevel if-else: String ਕੰਪੈਰੀਜ਼ਨ’ ਪ੍ਰੋਗਰਾਮ ਦੀ ਵਰਤੋਂ । | |
10:28 | ਇੱਕ ਨਿਰਧਾਰਤ ਕੰਮ ਵਿੱਚ, ਵੱਖ-ਵੱਖ ਆਉਟਪੁਟ ਲਈ ਇੱਕ ਪ੍ਰੋਗਰਾਮ ਲਿਖੋ, ਜਦੋਂ ਨੰਬਰ | |
10:34 | 3 ਤੋਂ ਵੱਡਾ ਹੋਵੇ । 3 ਤੋਂ ਛੋਟਾ ਹੋਵੇ | |
10:37 | ਜਾਂ 3 ਦੇ ਬਰਾਬਰ ਹੋਵੇ | |
10:39 | ਜਾਂ ਜਦੋਂ ਯੂਜਰ ਇਨਪੁਟ ਖਾਲੀ ਹੋਵੇ । | |
10:42 | ਹੇਠਾਂ ਦਿੱਤੇ ਗਏ ਲਿੰਕ ਉੱਤੇ ਉਪਲੱਬਧ ਵੀਡਿਓ ਨੂੰ ਵੇਖੋ । | |
10:45 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਨਿਚੋੜ ਕੱਢਦਾ ਹੈ । | |
10:48 | ਚੰਗੀ ਬੈਂਡਵਿਡਥ ਨਾ ਮਿਲਣ ਉੱਤੇ ਤੁਸੀਂ ਇਸਨੂੰ ਡਾਊਂਨ ਲੋਡ ਕਰਕੇ ਵੀ ਦੇਖ ਸਕਦੇ ਹੋ । | |
10:53 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ | |
10:55 | ਇਹ ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਲਗਾਉਂਦੀਆਂ ਹਨ । | |
10:58 | ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ । | |
11:02 | ਜ਼ਿਆਦਾ ਜਾਣਕਾਰੀ ਲੈਣ ਦੇ ਲਈ, ਕਿਰਪਾ ਕਰਕੇ contact @ spoken - tutorial.org ਉੱਤੇ ਜਾਓ । | |
11:09 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । | |
11:13 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
11:20 | ਇਸ ਮਿਸ਼ਨ ਦੀ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਗਏ ਲਿੰਕ ਉੱਤੇ ਉਪਲੱਬਧ ਹੈ । | |
11:26 | ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । | |
11:31 | ਸਾਡੇ ਨਾਲ ਜੁੜਨ ਲਈ ਧੰਨਵਾਦ । | } |