Inkscape/C3/Create-patterns-in-Inkscape/Punjabi
From Script | Spoken-Tutorial
Time | Narration |
00:01 | Inkscape ਵਿੱਚ Create patterns ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। |
00:06 | ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਦਾ ਪ੍ਰਯੋਗ ਕਰਕੇ ਪੈਟਰੰਸ ਨੂੰ ਬਣਾਉਣਾ ਸਿਖਾਂਗੇ:
* ਕਲੋਨਿੰਗ * Pattern along path * Spray ਟੂਲ ਅਤੇ * Path effect editor |
00:17 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋ ਕਰ ਰਿਹਾ ਹਾਂ:
* ਉਬੰਟੁ ਲਿਨਕਸ 12.04 OS * Inkscape ਵਰਜਨ 0.48.4 |
00:27 | ਹੁਣ Inkscape ਖੋਲ੍ਹਦੇ ਹਾਂ। |
00:29 | Star ਟੂਲ ਉੱਤੇ ਕਲਿਕ ਕਰੋ ਅਤੇ ਕੈਨਵਾਸ ਵਿੱਚ ਸਟਾਰ ਬਣਾਓ। |
00:33 | ਹੁਣ Selector ਟੂਲ ਉੱਤੇ ਕਲਿਕ ਕਰੋ । |
00:36 | Tool controls bar ਉੱਤੇ width ਅਤੇ height ਪੈਰਾਮੀਟਰ ਨੂੰ 40 ਕਰੋ । |
00:42 | ਜੂਮ ਇਨ ਕਰੋ ਅਤੇ ਇੱਕ ਵਾਰ ਸਟਾਰ ਉੱਤੇ ਕਲਿਕ ਕਰੋ। |
00:46 | ਵੇਖੋ ਕਿ pivot point ਹੁਣ ਦਿਸਦਾ ਹੈ। ਇਹ ਸਟਾਰ ਆਬਜੈਕਟ ਦੇ ਕੇਂਦਰ ਵਿੱਚ ਪਲੱਸ ਸ਼ੇਪ ਹੈ। |
00:53 | ਇੱਥੇ ਦਿਖਾਏ ਗਏ ਦੀ ਤਰ੍ਹਾਂ, pivot point ਉੱਤੇ ਕਲਿਕ ਕਰੋ ਅਤੇ ਇਸਨੂੰ ਸਟਾਰ ਤੋਂ ਦੂਰ ਲੈ ਜਾਓ । |
00:59 | ਹੁਣ, Edit ਮੈਨਿਊ ਉੱਤੇ ਜਾਓ, Clone ਉੱਤੇ ਅਤੇ ਫਿਰ Create Tiled clones ਉੱਤੇ ਕਲਿਕ ਕਰੋ । |
01:06 | ਇੱਕ ਡਾਇਲਾਗ ਬਾਕਸ ਖੁਲਦਾ ਹੈ। ਤੁਹਾਨੂੰ ਹਰ ਇੱਕ ਟੈਬ ਵਿੱਚ ਵੱਖ-ਵੱਖ ਟੈਬਸ ਅਤੇ ਵੱਖ-ਵੱਖ ਵਿਕਲਪ ਮਿਲ ਸਕਦੇ ਹਨ । |
01:15 | Symmetry ਟੈਬ ਵਿੱਚ, ਵੱਖ-ਵੱਖ ਮੈਥਡਸ ਦੇ ਨਾਲ ਅਸੀ ਇੱਕ ਡਰਾਪ-ਡਾਉਨ ਵੇਖ ਸਕਦੇ ਹਾਂ। ਇਸ ਪੇਸ਼ਕਾਰੀ ਦੇ ਲਈ, ਅਸੀ simple translation ਵਿਕਲਪ ਚੁਣਾਗੇ। |
01:25 | ਰੋਜ ਅਤੇ ਕਾਲਮਸ ਪੈਰਾਮੀਟਰਸ ਨੂੰ ਬਦਲਕੇ ਕ੍ਰਮਵਾਰ 1 ਅਤੇ 40 ਕਰੋ । |
01:32 | ਅੱਗੇ Shift ਟੈਬ ਉੱਤੇ ਜਾਓ। ਇੱਥੇ ਦਿਖਾਏ ਗਏ ਦੀ ਤਰ੍ਹਾਂ Per column ਵਿੱਚ Shift X ਪੈਰਾਮੀਟਰ ਦੀ ਪਰਸੈਂਟੇਜ -100 ਕਰੋ । |
01:41 | ਅੱਗੇ, Rotation ਟੈਬ ਉੱਤੇ ਜਾਓ। Per column ਵਿੱਚ Angle ਨੂੰ 10 ਕਰੋ। |
01:48 | ਹੁਣ Create ਬਟਨ ਉੱਤੇ ਕਲਿਕ ਕਰੋ। ਵੇਖੋ ਸਟਾਰ ਦੇ ਨਾਲ ਇੱਕ ਚੱਕਰ ਬਣਦਾ ਹੈ। |
01:55 | ਉਸੀ ਤਰ੍ਹਾਂ, ਤੁਸੀ ਵੱਖ-ਵੱਖ ਸੁੰਦਰ ਪੈਟਰੰਸ ਬਣਾਉਣ ਲਈ Create Tiled clones ਵਿੱਚ ਹੋਰ ਵਿਕਲਪਾਂ ਦਾ ਪ੍ਰਯੋਗ ਕਰ ਸਕਦੇ ਹੋ। |
02:01 | ਹੁਣ ਇਸ ਸਟਾਰ ਚੱਕਰ ਨੂੰ ਇੱਕ ਤਰਫ ਰੱਖਦੇ ਹਾਂ। |
02:04 | ਅੱਗੇ, ਅਸੀ ਸਿਖਾਂਗੇ ਕਿ ਪਾਥ ਦੇ ਨਾਲ ਪੈਟਰਨ ਕਿਵੇਂ ਬਣਾਉਂਦੇ ਹਨ। |
02:09 | Rectangle ਟੂਲ ਚੁਣੋ ਅਤੇ ਇੱਕ ਗੋਲਾਕਾਰ ਰਿਕਟੈਂਗਲ ਬਣਾਓ। ਇਸ ਉੱਤੇ ਹਰਾ ਰੰਗ ਕਰੋ। ਫਿਰ Selector ਟੂਲ ਉੱਤੇ ਕਲਿਕ ਕਰੋ। |
02:20 | Tool controls bar ਉੱਤੇ, Width ਨੂੰ 540 ਅਤੇ Height ਨੂੰ 250 ਕਰੋ । |
02:28 | ਅੱਗੇ, Star ਟੂਲ ਦਾ ਪ੍ਰਯੋਗ ਕਰਕੇ ਸਟਾਰ ਪੈਟਰਨ ਬਣਾਓ। |
02:32 | Selector ਟੂਲ ਉੱਤੇ ਕਲਿਕ ਕਰੋ। Tool controls bar ਉੱਤੇ Width ਅਤੇ Height ਨੂੰ 50 ਕਰੋ। |
02:40 | ਇਸਨੂੰ ਰਿਕਟੈਂਗਲ ਦੇ ਊਪਰੀ ਖੱਬੇ ਬਾਰਡਰ ਉੱਤੇ ਰੱਖੋ । |
02:45 | ਦੋਨਾਂ ਸ਼ੇਪਸ ਨੂੰ ਚੁਣੋ। Extensions ਮੈਨਿਊ ਉੱਤੇ ਜਾਓ । |
02:48 | Generate from path ਉੱਤੇ ਅਤੇ ਫਿਰ Pattern along Path ਉੱਤੇ ਕਲਿਕ ਕਰੋ । |
02:55 | Copies of the patterns ਵਿਕਲਪ ਨੂੰ Repeated ਕਰੋ ਅਤੇ Deformation type ਵਿਕਲਪ ਨੂੰ Ribbon ਕਰੋ । |
03:03 | Apply ਬਟਨ ਉੱਤੇ ਅਤੇ Close ਬਟਨ ਉੱਤੇ ਕਲਿਕ ਕਰੋ। ਵੇਖੋ, ਰਿਕਟੈਂਗਲ ਦੇ ਬਾਰਡਰ ਦੇ ਚਾਰੋ ਪਾਸੇ ਇੱਕ ਸੁੰਦਰ ਪੈਟਰਨ ਬਣ ਗਿਆ ਹੈ। |
03:11 | ਹੁਣ Path effects ਪ੍ਰਯੋਗ ਕਰਕੇ ਇੱਕ ਹੋਰ ਪੈਟਰਨ ਬਣਾਉਂਦੇ ਹਾਂ। |
03:16 | Bezier ਟੂਲ ਚੁਣੋ ਅਤੇ ਇੱਕ ਵੇਵੀ ਪਾਥ ਬਣਾਓ। |
03:20 | Path ਮੈਨਿਊ ਉੱਤੇ ਜਾਓ। Path Effects Editor ਉੱਤੇ ਕਲਿਕ ਕਰੋ। ਇੱਕ ਡਾਇਲਾਗ ਬਾਕਸ ਖੁਲਦਾ ਹੈ। |
03:27 | Apply new effect ਡਰਾਪ ਡਾਉਨ ਮੈਨਿਊ ਉੱਤੇ ਕਲਿਕ ਕਰੋ। ਵੇਖੋ, ਇੱਥੇ ਵੱਖ-ਵੱਖ ਇਫੈਕਟਸ ਸੂਚੀਬੱਧ ਹਨ। |
03:33 | ਹੁਣ ਮੈਂ Gears ਚੁਣਦਾ ਹਾਂ ਅਤੇ ਫਿਰ Add ਉੱਤੇ ਕਲਿਕ ਕਰਦਾ ਹਾਂ। ਸ਼ੇਪ ਵਿੱਚ ਬਦਲਾਵ ਨੂੰ ਵੇਖੋ । |
03:41 | ਅੱਗੇ, Sketch ਚੁਣੋ ਅਤੇ Add ਬਟਨ ਉੱਤੇ ਕਲਿਕ ਕਰੋ । ਇਫੈਕਟ ਨੂੰ ਵੇਖੋ । |
03:48 | Path Effect Editor ਵਿੱਚ, ਤੁਹਾਨੂੰ ਵਰਤਮਾਨ ਇਫੇਕਟ ਨਾਲ ਸੰਬੰਧਿਤ ਵੱਖ-ਵੱਖ ਪੈਰਾਮੀਟਰਸ ਮਿਲ ਸਕਦੇ ਹਨ । |
03:54 | ਇਹਨਾ ਵਿਚੋਂ ਕਿਸੇ ਇੱਕ ਨੂੰ, ਮੰਨ ਲੋ, Strokes ਨੂੰ ਬਦਲਦੇ ਹਾਂ। ਇਸਨੂੰ 10 ਕਰਦੇ ਹਨ ਅਤੇ ਐਂਟਰ ਦਬਾਉਂਦੇ ਹਾਂ। ਆਬਜੈਕਟ ਵਿੱਚ ਬਦਲਾਵ ਨੂੰ ਵੇਖੋ । |
04:03 | ਹੁਣ Path Effect Editor ਡਾਇਲਾਗ ਬਾਕਸ ਨੂੰ ਬੰਦ ਕਰਦੇ ਹਾਂ। |
04:08 | ਸਾਰੀਆਂ ਸ਼ੇਪਸ ਨੂੰ ਚੁਣੋ ਅਤੇ ਇਸਨੂੰ ਇੱਕ ਪਾਸੇ ਲੈ ਜਾਓ । |
04:12 | ਅੱਗੇ, ਅਸੀ Spray ਟੂਲ ਦਾ ਪ੍ਰਯੋਗ ਕਰਕੇ ਇੱਕ ਟਰੀ ਪੈਟਰਨ ਬਣਾਉਣਾ ਸਿਖਾਂਗੇ। |
04:18 | Bezier ਟੂਲ ਪ੍ਰਯੋਗ ਕਰੋ। ਦਿਖਾਏ ਗਏ ਦੀ ਤਰ੍ਹਾਂ, ਇੱਕ ਦਰਖਤ ਦਾ ਤਨਾ ਬਣਾਓ ਅਤੇ ਇਸਨੂੰ ਭੂਰਾ ਰੰਗ ਕਰੋ। ਹੁਣ ਇੱਕ ਪੱਤੀ ਬਣਾਓ ਅਤੇ ਇਸਨੂੰ ਹਰਾ ਰੰਗ ਕਰੋ। |
04:38 | Spray ਟੂਲ ਚੁਣੋ ਅਤੇ ਪੱਤੀ ਦੀ ਸ਼ੇਪ ਉੱਤੇ ਕਲਿਕ ਕਰੋ। |
04:43 | ਹੁਣ ਦਰਖਤ ਬਣਾਉਣ ਲਈ ਮਾਉਸ ਨੂੰ ਬਿਨਾਂ ਛੱਡੇ ਤਨੇ ਦੇ ਚਾਰੇ ਪਾਸੇ ਖਿੱਚੋ। |
04:51 | ਵੇਖੋ ਕਿ ਇੱਕ ਦਰਖਤ ਦੀ ਸ਼ੇਪ ਬਣਦੀ ਹੈ । |
04:55 | ਇਸ ਟਿਊਟੋਰਿਅਲ ਲਈ ਇੰਨਾ ਹੀ। ਚਲੋ ਇਸਦਾ ਸਾਰ ਕਰਦੇ ਹਾਂ। |
04:58 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਗਿਆਂ ਦਾ ਪ੍ਰਯੋਗ ਕਰਕੇ ਪੈਟਰੰਸ ਬਣਾਉਣਾ ਸਿੱਖਿਆ
* ਕਲੋਨਿੰਗ * Pattern along path * Spray tool ਅਤੇ Path effect editor. |
05:08 | ਇੱਕ ਅਸਾਈਨਮੈਂਟ ਵਿੱਚ, ਇੱਕ ਗੋਲ ਅਤੇ ਰੰਗ-ਬਿਰੰਗਾ ਪੈਟਰਨ ਬਣਾਓ। |
05:12 | ਤੁਹਾਡੀ ਮੁਕੰਮਲ ਅਸਾਈਨਮੈਂਟ ਇਸ ਪ੍ਰਕਾਰ ਦਿਖਨੀ ਚਾਹੀਦੀ ਹੈ। |
05:16 | ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡਿਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕਿਰਪਾ ਕਰਕੇ ਇਸਨੂੰ ਵੇਖੋ। |
05:23 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ। |
05:32 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਭਾਰਤ ਸਰਕਾਰ ਦੇ MHRD ਦੇ NMEICT ਦੁਆਰਾ ਸੁਪੋਰਟ ਕੀਤਾ ਗਿਆ ਹੈ। ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ। |
05:41 | ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ । ਆਈ.ਆਈ.ਟੀ ਬਾੰਬੇ ਵਲੋਂ ਮੈਂ ਹਰਪ੍ਰੀਤ ਸਿੰਘ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ । |