GChemPaint/C2/Edit-Preferences-Templates-and-Residues/Punjabi
From Script | Spoken-Tutorial
| Time | Narration |
| 00:01 | ਸਤ ਸ਼੍ਰੀ ਅਕਾਲ । GChemPaint ਵਿੱਚ Edit Preferences , Templates ਅਤੇ Residues ਦੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
| 00:10 | ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ |
| 00:13 | * ਪ੍ਰੈਫ਼ਰੈਂਸੇਸ ਨੂੰ ਐਡਿਟ ਕਰਨਾ |
| 00:15 | * ਟੈਂਪਲੇਟਸ ਨੂੰ ਮੈਨੇਜ ਕਰਨਾ |
| 00:17 | * ਤਿਆਰ ਟੈਂਪਲੇਟਸ ਨੂੰ ਚੁਣਨਾ ਅਤੇ ਵਰਤੋਂ ਕਰਨਾ |
| 00:20 | * ਨਵਾਂ ਟੈਂਪਲੇਟ ਐਡ ਕਰਨਾ |
| 00:24 | ਅਸੀ ਹੇਠਾਂ ਦਿੱਤੇ ਗਿਆਂ ਬਾਰੇ ਵੀ ਸਿਖਾਂਗੇ |
| 00:26 | * ਰੈਜੀਡਿਊਜ ( residues ) ਦੀ ਵਰਤੋਂ ਅਤੇ |
| 00:28 | * ਰੈਜੀਡਿਊਜ ਐਡਿਟ ਕਰਨਾ |
| 00:31 | ਇੱਥੇ ਅਸੀ ਵਰਤੋ ਕਰ ਰਹੇ ਹਾਂ ਉਬੰਟੁ ਲਿਨਕਸ OS ਵਰਜਨ 12 . 04 |
| 00:38 | GChemPaint ਵਰਜਨ 0.12.10 |
| 00:44 | ਇਸ ਟਿਊਟੋਰਿਅਲ ਦਾ ਪਾਲਣ ਕਰਨ ਦੇ ਲਈ , ਤੁਹਾਨੂੰ GChemPaint ਕੈਮਿਕਲ |
| 00:49 | ਸਟਰਕਚਰ ਐਡਿਟਰ ਨਾਲ ਵਾਕਫ਼ ਹੋਣ ਚਾਹੀਦਾ ਹੈ । |
| 00:53 | ਜੇਕਰ ਨਹੀਂ , ਤਾਂ ਸੰਬੰਧਿਤ ਟਿਊਟੋਰਿਅਲ ਦੇ ਲਈ , ਕਿਰਪਾ ਕਰਕੇ ਸਾਡੀ ਵੇਬਸਾਈਟ ਉੱਤੇ ਜਾਓ । |
| 00:59 | ਮੈਂ ਇੱਕ ਨਵੀਂ GChemPaint ਐਪਲੀਕੇਸ਼ਨ ਪਹਿਲਾਂ ਤੋਂ ਹੀ ਖੋਲ ਲਈ ਹੈ । |
| 01:03 | ਚਲੋ ਪ੍ਰੈਫ਼ਰੈਂਸੇਸ ਨੂੰ ਐਡਿਟ ਕਰਦੇ ਹੋਏ ਟਿਊਟੋਰਿਅਲ ਨੂੰ ਸ਼ੁਰੂ ਕਰਦੇ ਹਾਂ। |
| 01:07 | ਐਡਿਟ ਮੈਨਿਊ ਉੱਤੇ ਜਾਓ , ਪ੍ਰੈਫ਼ਰੈਂਸੇਸ ( Preferences ) ਉੱਤੇ ਜਾਓ ਅਤੇ ਇਸ ਉੱਤੇ ਕਲਿਕ ਕਰੋ । |
| 01:13 | GChemPaint Preferences ਵਿੰਡੋ ਖੁਲਦੀ ਹੈ । |
| 01:16 | ਪਹਿਲਾ ਫੀਲਡ , Default Compression Level For GChemPaint Files , ਫਾਇਲਸ ਨੂੰ ਸੇਵ ਕਰਨ ਵੇਲੇ ਵਰਤਿਆ ਜਾਂਦਾ ਹੈ । |
| 01:24 | ਡਿਫਾਲਟ ਰੂਪ ਵਲੋਂ ਇਹ ਸਿਫ਼ਰ ਹੈ । |
| 01:28 | ਜੇਕਰ ਇਹ ਸਿਫ਼ਰ ਨਹੀਂ ਹੈ , ਤਾਂ ਫਾਇਲ gzip ਦੀ ਵਰਤੋ ਕਰਕੇ ਕੰਪ੍ਰੈਸ ਹੋਵੇਗੀ । |
| 01:33 | ਮੈਂ , Invert Wedge hashes ਨੂੰ ਕਿਸੇ ਹੋਰ ਟਿਊਟੋਰਿਅਲ ਵਿੱਚ ਕਵਰ ਕਰਾਂਗਾ। |
| 01:40 | GChemPaint ਵਿੱਚ ਹਰ ਇੱਕ ਡਾਕਿਊਮੈਂਟ ਕੋਲ ਸੰਬੰਧਿਤ ਥੀਮ ( theme ) ਹੁੰਦਾ ਹੈ। |
| 01:46 | ਚਲੋ ਡਿਫਾਲਟ ਥੀਮ ਨੂੰ GChemPaint ਹੀ ਰਹਿਣ ਦਿੰਦੇ ਹਾਂ। |
| 01:50 | ਹੁਣ , ਮੈਂ ਥੀਮ ਸੈਕਸ਼ਨ ਵਿੱਚ ਐਰੋਸ ਦੇ ਬਾਰੇ ਵਿੱਚ ਵਿਸਥਾਰ ਨਾਲ ਸਮਝਾਵਾਂਗਾ । |
| 01:58 | ਟੂਲ ਬਾਕਸ ਉੱਤੇ ਵਖ ਵਖ ਤਰ੍ਹਾਂ ਦੇ ਐਰੋਸ ਨੂੰ ਵੇਖੋ । |
| 02:02 | * Add an arrow for an irreversible reaction . |
| 02:06 | * Add a pair of Arrows for a reversible reaction . |
| 02:10 | * Add an arrow for a retrosynthesis step . |
| 02:14 | * Add a double headed arrow to represent mesomery . |
| 02:19 | ਹੁਣ ਇਹਨਾ 4 ਐਰੋਸ ਨੂੰ ਡਿਸਪਲੇ ਏਰਿਆ ਵਿੱਚ ਐਡ ਕਰਦੇ ਹਾਂ । |
| 02:24 | Add an arrow for an irreversible reaction ਟੂਲ ਉੱਤੇ ਕਲਿਕ ਕਰੋ , |
| 02:28 | ਫਿਰ ਡਿਸਪਲੇ ਏਰਿਆ ਉੱਤੇ ਕਲਿਕ ਕਰੋ । |
| 02:31 | ਇਸੇ ਤਰ੍ਹਾਂ ਮੈਂ ਡਿਸਪਲੇ ਏਰਿਆ ਵਿੱਚ ਬਾਕੀ ਤਰਾਂ ਦੇ ਐਰੋਸ ਐਡ ਕਰਾਂਗਾ। |
| 02:41 | ਪ੍ਰੈਫ਼ਰੈਂਸੇਸ ਡਾਇਲਾਗ ਬਾਕਸ ਵਿੱਚ ਥੀਮ ਫੀਲਡ ਵਿਚੋਂ ਐਰੋਸ ਚੁਣੋ। |
| 02:47 | Contexual ਮੈਨਿਊ ਖੁਲਦਾ ਹੈ । |
| 02:50 | ਇੱਥੇ ਅਸੀ ਐਰੋਸ ਦੀ ਲੰਬਾਈ, ਚੌੜਾਈ, ਅਤੇ ਦੂਰੀ ਨੂੰ ਵਧਾ ਜਾਂ ਘਟਾ ਸਕਦੇ ਹਾਂ । |
| 02:57 | ਹੁਣ ਮਾਊਸ ਨਾਲ ਅਪ ਜਾਂ ਡਾਉਨ ਐਰੋ ਤ੍ਰਿਕੋਨਾ ਉੱਤੇ ਕਲਿਕ ਕਰੋ । |
| 03:02 | ਅਤੇ ਡਿਸਪਲੇ ਏਰਿਆ ਵਿੱਚ ਐਰੋਸ ਵਿੱਚ ਹੋਏ ਬਦਲਾਵਾਂ ਨੂੰ ਵੇਖੋ । |
| 03:10 | ਚਲੋ ਹੁਣ ਐਰੋ ਹੇਡਸ ਦੇ ਬਾਰੇ ਵਿੱਚ ਸਿਖਦੇ ਹਾਂ । |
| 03:14 | A , B ਅਤੇ C ਦੀਆਂ ਡਿਫਾਲਟ ਵੈਲਿਊਸ ਇੱਥੇ ਦਿਖਾਈਆਂ ਹੋਈਆਂ ਹਨ। |
| 03:21 | A , B ਅਤੇ C ਪੈਰਾਮੀਟਰਸ , ਐਰੋ ਹੇਡਸ ਦੇ ਆਕਾਰ ਨੂੰ ਬਦਲਣ ਵਿੱਚ ਸਹਾਇਕ ਹੁੰਦੇ ਹਨ । |
| 03:28 | ਹਰ ਇੱਕ ਨੂੰ ਵਧਾਓ ਅਤੇ ਘਟਾਓ ਅਤੇ ਐਰੋ ਹੈਡਸ ਵਿੱਚ ਬਦਲਾਵਾਂ ਨੂੰ ਵੇਖੋ । |
| 03:38 | ਵਿੰਡੋ ਬੰਦ ਕਰਨ ਲਈ ਕਲੋਜ ਬਟਨ ਉੱਤੇ ਕਲਿਕ ਕਰੋ । |
| 03:42 | ਡਿਸਪਲੇ ਏਰਿਆ ਨੂੰ ਕਲਿਅਰ ਕਰੋ । |
| 03:46 | ਸਾਰੇ ਆਬਜੈਕਟਸ ਚੁਣਨ ਲਈ CTRL + A ਦਬਾਓ। |
| 03:49 | ਐਡਿਟ ਮੈਨਿਊ ਉੱਤੇ ਜਾਓ , ਕਲਿਅਰ ਉੱਤੇ ਕਲਿਕ ਕਰੋ । |
| 03:53 | ਅੱਗੇ , ਹੁਣ ਸਿਖਦੇ ਹਾਂ, Templates ਨੂੰ ਕਿਵੇਂ ਮੈਨੇਜ ਕਰਦੇ ਹਨ । |
| 03:58 | Use or manage templates ਟੂਲ ਉੱਤੇ ਕਲਿਕ ਕਰੋ । |
| 04:01 | ਪ੍ਰਾਪਰਟੀ ਡਾਇਲਾਗ ਬਾਕਸ ਹੇਠਾਂ ਖੁਲਦਾ ਹੈ । |
| 04:05 | ਪ੍ਰਾਪਰਟੀ ਡਾਇਲਾਗ ਬਾਕਸ ਕੋਲ ਡਰਾਪ ਡਾਉਨ ਸੂਚੀ ਦੇ ਨਾਲ ਟੈਂਪਲੇਟਸ ਹੁੰਦੇ ਹਨ। |
| 04:10 | ਲਿਸਟ ਵਿੱਚ ਐਮਿਨੋ ਐਸਿਡਸ , ਐਰੋਮੈਟਿਕ ਹਾਇਡਰੋਕਾਰਬੰਸ , ਨਿਊਕਲਿਕ ਬੇਸੇਸ , ਨਿਊਕਲਿਓਸਾਇਡਸ ਅਤੇ ਸੈਕਰਾਇਡਸ ਸ਼ਾਮਿਲ ਹਨ । |
| 04:19 | ਹਰ ਆਇਟਮ ਕੋਲ ਇੱਕ ਸਬਮੈਨਿਊ ਹੁੰਦਾ ਹੈ । |
| 04:23 | ਚਲੋ ਐਰੋਮੈਟਿਕ ਹਾਇਡਰੋਕਾਰਬੰਸ ਨੂੰ ਚੁਣਦੇ ਹਾਂ ਅਤੇ ਸਬਮੈਨਿਊ ਵਿਚੋਂ ਬੈਂਜੀਨ ਉੱਤੇ ਕਲਿਕ ਕਰੋ । |
| 04:31 | ਪ੍ਰਾਪਰਟੀ ਪੇਜ ਉੱਤੇ ਬੈਂਜੀਨ ਸਟਰਕਚਰ ਦਿਖਾਇਆ ਹੋਇਆ ਹੈ । |
| 04:35 | ਬੈਂਜੀਨ ਸਟਰਕਚਰ ਦਿਖਾਉਣ ਲਈ ਡਿਸਪਲੇ ਏਰਿਆ ਉੱਤੇ ਕਲਿਕ ਕਰੋ । |
| 04:40 | ਇਸੇ ਤਰ੍ਹਾਂ ਨੈਪਥਲੀਨ ਸਟਰਕਚਰ ਚੁਣੋ ਅਤੇ ਡਿਸਪਲੇ ਏਰਿਆ ਉੱਤੇ ਕਲਿਕ ਕਰੋ । |
| 04:49 | ਆਪਣੇ ਆਪ ਬਾਕੀ ਸਟਰਕਚਰਸ ਚੁਣੋ ਅਤੇ ਡਿਸਪਲੇ ਏਰਿਆ ਉੱਤੇ ਰਖੋ । |
| 04:55 | ਹੁਣ ਫਾਇਲ ਨੂੰ ਸੇਵ ਕਰੋ । |
| 04:57 | ਟੂਲਬਾਰ ਉੱਤੇ Save the current file ਆਈਕਨ ਉੱਤੇ ਕਲਿਕ ਕਰੋ । |
| 05:01 | Save as ਡਾਇਲਾਗ ਬਾਕਸ ਖੁਲਦਾ ਹੈ । |
| 05:04 | ਫਾਇਲ ਦਾ ਨਾਮ ਬੈਂਜੀਨ ਐਂਟਰ ਕਰੋ ਅਤੇ ਸੇਵ ਬਟਨ ਉੱਤੇ ਕਲਿਕ ਕਰੋ । |
| 05:10 | ਹੁਣ , ਮੌਜੂਦਾ ਟੈਂਪਲੇਟ ਦੀ ਸੂਚੀ ਵਿੱਚ ਇੱਕ ਨਵਾਂ ਟੈਂਪਲੇਟ ਜੋੜਨਾ ਸਿਖਦੇ ਹਾਂ। |
| 05:16 | ਟੂਲਬਾਰ ਵਿਚੋਂ Open a file ਆਈਕਨ ਉੱਤੇ ਕਲਿਕ ਕਰੋ । |
| 05:20 | ਫਾਇਲਸ ਅਤੇ ਫੋਲਡਰਸ ਵਾਲੀ ਵਿੰਡੋ ਖੁਲਦੀ ਹੈ । |
| 05:24 | ਸੂਚੀ ਵਿਚੋਂ ਹੈਕਸੇਨ ਨਾਮਕ ਫਾਇਲ ਚੁਣੋ। |
| 05:27 | ਓਪਨ ਬਟਨ ਉੱਤੇ ਕਲਿਕ ਕਰੋ । |
| 05:31 | ਟੈਂਪਲੇਟ ਦੇ ਪ੍ਰਾਪਰਟੀ ਪੇਜ ਵਿਚੋਂ ਐਡ ਬਟਨ ਉੱਤੇ ਕਲਿਕ ਕਰੋ । |
| 05:35 | ਨਿਊ ਟੈਂਪਲੇਟ ਪ੍ਰਾਪਰਟੀ ਪੇਜ ਖੁਲਦਾ ਹੈ । |
| 05:38 | ਪ੍ਰਾਪਰਟੀ ਪੇਜ ਕੋਲ ਦੋ ਫੀਲਡ ਹੁੰਦੇ ਹਨ- ਨੇਮ ( name ) ਅਤੇ ਕੈਟੇਗਰੀ ( category ) |
| 05:42 | ਕੈਟੇਗਰੀ ਫੀਲਡ ਕੋਲ ਇੱਕ ਡਰਾਪ ਡਾਉਨ ਸੂਚੀ ਹੁੰਦੀ ਹੈ । |
| 05:47 | ਅਸੀ ਸੂਚੀ ਵਿਚੋਂ ਚੁਣ ਸਕਦੇ ਹਾਂ ਜਾਂ ਅਸੀ ਆਪਣੀ ਕੈਟੇਗਰੀ ਐਡ ਕਰ ਸਕਦੇ ਹਾਂ । |
| 05:52 | ਟੈਕਸਟ ਫੀਲਡ ਵਿੱਚ ਹਾਇਡਰੋਕਾਰਬੰਸ ਟਾਈਪ ਕਰਕੇ , ਚਲੋ ਇੱਕ ਨਵੀਂ ਕੈਟੇਗਰੀ ਜੋੜਦੇ ਹਾਂ। |
| 05:58 | ਨੇਮ ਫੀਲਡ ਵਿੱਚ ਕੰਪਾਉਂਡ ਦਾ ਨਾਮ ਹੈਕਸੇਨ ਐਂਟਰ ਕਰੋ । |
| 06:03 | ਡਿਸਪਲੇ ਏਰਿਆ ਵਿੱਚ ਹੈਕਸੇਨ ਸਟਰਕਚਰ ਉੱਤੇ ਕਲਿਕ ਕਰੋ । |
| 06:07 | ਇਹ ਨਿਊ ਟੈਂਪਲੇਟ ਪ੍ਰਾਪਰਟੀ ਪੇਜ ਉੱਤੇ ਦਿਖਾਇਆ ਹੋਵੇਗਾ । |
| 06:12 | OK ਬਟਨ ਉੱਤੇ ਕਲਿਕ ਕਰੋ । |
| 06:15 | ਹੁਣ , ਟੈਂਪਲੇਟਸ ਡਰਾਪ - ਡਾਉਨ ਉੱਤੇ ਕਲਿਕ ਕਰੋ । |
| 06:19 | ਹਾਇਡਰੋਕਾਰਬੰਸ ਕੈਟੇਗਰੀ ਨੂੰ ਚੁਣੋ। |
| 06:22 | ਵੇਖੋ ਕਿ ਹੈਕਸੇਨ ਸਟਰਕਚਰ ਟੈਂਪਲੇਟ ਸੂਚੀ ਵਿੱਚ ਜੁੜ ਗਿਆ ਹੈ । |
| 06:27 | ਆਪਣੇ ਆਪ, ਆਕਟੇਨ ਸਟਰਕਚਰ ਨੂੰ ਹਾਇਡਰੋਕਾਰਬੰਸ ਕੈਟੇਗਰੀ ਵਿੱਚ ਜੋੜੋ। |
| 06:32 | ਚਲੋ ਹੈਕਸੇਨ ਫਾਇਲ ਨੂੰ ਬੰਦ ਕਰਦੇ ਹਾਂ। |
| 06:35 | ਫਾਇਲ ਮੈਨਿਊ ਉੱਤੇ ਜਾਓ , ਫਾਇਲ ਨੂੰ ਬੰਦ ਕਰਨ ਲਈ ਕਲੋਜ ਨੂੰ ਚੁਣੋ। |
| 06:41 | ਟੈਂਪਲੇਟਸ ਪ੍ਰਾਪਰਟੀ ਪੇਜ ਬੰਦ ਕਰਨ ਲਈ Select one or more objects ਟੂਲ ਚੁਣੋ । |
| 06:47 | ਚਲੋ ਹੁਣ , ਰੈਜੀਡਿਊਜ ਦੇ ਬਾਰੇ ਵਿੱਚ ਸਿਖਦੇ ਹਾਂ। |
| 06:51 | ਰੈਜੀਡਿਊਜ ਹੇਠਾਂ ਦਿੱਤੇ ਗਿਆਂ ਲਈ ਪ੍ਰਯੋਗ ਕੀਤੇ ਜਾਂਦੇ ਹਨ |
| 06:53 | * ਕਾਰਬਨ ਚੇਨ ਨਾਲ ਜੁੜੇ ਫੰਕਸ਼ਨਲ ਸਮੂਹ ਦਾ ਸੁਭਾਅ ਪਤਾ ਕਰਨ ਲਈ |
| 06:58 | * ਫੰਕਸ਼ਨਲ ਸਮੂਹ ਦਾ ਸਟਰਕਚਰ ਜਾਣਨ ਲਈ |
| 07:01 | * ਡੇਟਾ ਬੇਸ ਵਿੱਚ ਇੱਕ ਨਵਾਂ ਫੰਕਸ਼ਨਲ ਸਮੂਹ ਜੋੜਨ ਲਈ |
| 07:04 | ਟੂਲਸ ਮੈਨਿਊ ਉੱਤੇ ਜੋ, ਐਡਿਟ ਰੈਜੀਡਿਊਜ ਉੱਤੇ ਕਲਿਕ ਕਰੋ । |
| 07:09 | ਰੈਜੀਡਿਊਜ ਵਿੰਡੋ ਖੁਲਦੀ ਹੈ । |
| 07:12 | ਇਸਦੇ ਕੋਲ ਤਿੰਨ ਬਟਨਸ ਹਨ - ਨਿਊ , ਸੇਵ ਅਤੇ ਡਿਲੀਟ |
| 07:18 | ਨਿਊ ਬਟਨ ਕੋਲ ਇੱਕ ਡਰਾਪ ਡਾਉਨ ਸੂਚੀ ਹੁੰਦੀ ਹੈ । |
| 07:21 | ਸੂਚੀ ਵਿਚੋ n - pr ਚੁਣੋ । |
| 07:25 | ਆਇਡੈਂਟਿਟੀ ( Identity ) ਟੈਬ , ਚੁਣੇ ਹੋਏ ਰੈਜੀਡਿਊ ਦੇ ਸਿੰਬਲ ਅਤੇ ਨਾਮ ਦਿਖਾਉਂਦੀ ਹੈ। |
| 07:32 | ਫਾਰਮੂਲਾ ਟੈਬ , ਚੁਣੇ ਹੋਏ ਰੈਜੀਡਿਊ ਦੇ ਸਟਰਕਚਰ ਦਾ ਢਾਂਚਾ ਦਿਖਾਉਂਦੀ ਹੈ । |
| 07:38 | ਇਸੇ ਤਰ੍ਹਾਂ ਸੈਕੇਂਡਰੀ ਬਿਊਟਾਇਲ (secondary butyl) ਲਈ s - Bu ਚੁਣੋ। |
| 07:44 | ਚੁਨੇ ਹੋਏ ਰੈਜੀਡਿਊ ਦੇ ਸਿੰਬਲ , ਨਾਮ ਅਤੇ ਸਟਰਕਚਰ ਦਾ ਢਾਂਚਾ ਵੇਖੋ । |
| 07:52 | ਚਲੋ ਹੁਣ , ਇੱਕ ਨਵਾਂ ਰੈਜੀਡਿਊ - ਹਾਇਡਰਾਕਸੀ ਗਰੁਪ ਜੋੜਦੇ ਹਾਂ । |
| 07:57 | ਨਵਾਂ ਰੈਜੀਡਿਊ ਜੋੜਨ ਦੇ ਲਈ , ਨਿਊ ਬਟਨ ਉੱਤੇ ਕਲਿਕ ਕਰੋ । |
| 08:02 | ਸਿੰਬਲ ਫੀਲਡ ਵਿੱਚ O - H ਟਾਈਪ ਕਰੋ . |
| 08:06 | ਇਸਨੂੰ ਹਾਇਡਰਾਕਸੀ ਨਾਮ ਦਿਓ । |
| 08:09 | ਫਾਰਮੂਲਾ ਟੈਬ ਉੱਤੇ ਕਲਿਕ ਕਰੋ । |
| 08:11 | ਤੁਸੀ ਇੱਕ ਬੁਲੇਟੇਡ ਬਾਂਡ ( bulleted bond ) ਵੇਖੋਗੇ। |
| 08:14 | ਕਰਸਰ ਨੂੰ ਬਾਂਡ ਦੇ ਕੋਲ ਰੱਖੋ ਅਤੇ ਕੈਪਿਟਲ O ਦਬਾਓ। |
| 08:19 | O ਅਤੇ Os ਦੇ ਨਾਲ ਇੱਕ ਸਬਮੈਨਿਊ ਖੁਲਦਾ ਹੈ । O ਚੁਣੋ। |
| 08:24 | O - H ਗਰੁਪ ਬਾਂਡ ਦੇ ਨਾਲ ਜੁੜ ਜਾਂਦਾ ਹੈ । |
| 08:28 | ਸੇਵ ਬਟਨ ਉੱਤੇ ਕਲਿਕ ਕਰੋ । |
| 08:31 | ਹੁਣ , ਸੂਚੀ ਨੂੰ ਦੇਖਣ ਦੇ ਲਈ , ਨਿਊ ਬਟਨ ਉੱਤੇ ਕਲਿਕ ਕਰੋ । |
| 08:35 | ਵੇਖੋ ਕਿ , O - H ਰੈਜੀਡਿਊ ( residue ) ਸੂਚੀ ਵਿੱਚ ਜੁੜ ਗਿਆ ਹੈ । |
| 08:40 | ਚਲੋ ਹੁਣ , ਵਿੰਡੋ ਨੂੰ ਬੰਦ ਕਰਨ ਦੇ ਲਈ ਕਲੋਜ ਬਟਨ ਉੱਤੇ ਕਲਿਕ ਕਰਦੇ ਹਾਂ। |
| 08:44 | ਇਸਦੇ ਨਾਲ ਅਸੀ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ । |
| 08:48 | ਚਲੋ ਇਸਦਾ ਸਾਰ ਕਰਦੇ ਹਾਂ। |
| 08:50 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਗਿਆਂ ਬਾਰੇ ਵਿਚ ਸਿੱਖਿਆ |
| 08:53 | * ਪ੍ਰੈਫ਼ਰੇਂਸੇਸ ( Preferences ) ਐਡਿਟ ਕਰਨਾ |
| 08:55 | * ਟੈਂਪਲੇਟਸ ਨੂੰ ਸੰਭਾਲਣਾ |
| 08:56 | * ਤਿਆਰ ਟੈਂਪਲੇਟਸ ਨੂੰ ਚੁਣਨਾ ਅਤੇ ਇਸਤੇਮਾਲ ਕਰਨਾ |
| 08:59 | * ਇੱਕ ਨਵਾਂ ਟੈਂਪਲੇਟ ਜੋੜਨਾ । |
| 09:01 | * ਰੈਜੀਡਿਊਜ ਦੀ ਵਰਤੋ ਕਰਨਾ ਅਤੇ ਰੈਜੀਡਿਊਜ ਐਡਿਟ ਕਰਨਾ । |
| 09:07 | ਇੱਕ ਅਸਾਇਨਮੈਂਟ ਲਈ, *ਟੈਂਪਲੇਟ ਸੂਚੀ ਵਿਚੋਂ Saccharides ਨੂੰ ਚੁਣੋ ਅਤੇ ਇਸਤੇਮਾਲ ਕਰੋ । |
| 09:12 | * ਬਾਕੀ ਰੈਜੀਡਿਊਜ ਨੂੰ ਜਾਂਚਾਂ । |
| 09:16 | ਇਸ URL ਉੱਤੇ ਉਪਲੱਬਧ ਵਿਡਿਓ ਵੇਖੋ । http: //spoken-tutorial.org /What_is_a_Spoken_Tutorial |
| 09:20 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ । |
| 09:24 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀਂ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ । |
| 09:29 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ , ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ । |
| 09:33 | ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । |
| 09:37 | ਜਿਆਦਾ ਜਾਣਕਾਰੀ ਦੇ ਲਈ , ਕਿਰਪਾ ਕਰਕੇ contact @ spoken - tutorial . org ਨੂੰ ਲਿਖੋ । |
| 09:45 | ਸਪੋਕਨ ਟਿਊਟੋਰਿਅਲ ਪ੍ਰੋਜੇਕਟ , ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । |
| 09:50 | ਜੋ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ । |
| 09:57 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ ।
[ http: / / spoken - tutorial . org / NMEICT - Intro ] |
| 10:04 | ਆਈ ਆਈ ਟੀ ਬਾੰਬੇ ਵਲੋਂ ਮੈਂ ਹਰਮੀਤ ਸੰਧੂ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ । |