PHP-and-MySQL/C4/User-Registration-Part-5/Punjabi
From Script | Spoken-Tutorial
Time | Narration |
---|---|
0:00 | user ਰਜਿਸਟਰੇਸ਼ਨ ਟਿਊਟੋਰਿਅਲ ਦੇ ਪੰਜਵੇਂ ਭਾਗ ਵਿੱਚ ਤੁਹਾਡਾ ਸਵਾਗਤ ਹੈ । |
0:04 | ਅਸੀ ਆਪਨੇ ਰਜਿਸਟਰੇਸ਼ਨ ਲਾਗਿਨ process ਵਿੱਚ ਕੁੱਝ ਅੰਸ਼ ਅਤੇ ਟੁਕੜੇ ਜੋੜਨ ਜਾ ਰਹੇ ਹਾਂ । |
0:11 | ਫਿਰ ਅਸੀ ਇੱਕ ਪੂਰੀ ਜਾਂਚ ਕਰਾਂਗੇ , ਇਹ ਦੇਖਣ ਲਈ ਕਿ ਇਹ ਸਹੀ ਚੱਲਦਾ ਹੈ । |
0:14 | ਪਿਛਲੇ ਭਾਗ ਵਿੱਚ , ਤੁਸੀਂ ਵੇਖਿਆ ਸੀ ਕਿ ਮੈਂ ਆਪਣੇ ਆਪ ਨੂੰ ਇਸ ਡੇਟਾਬੇਸ ਵਿੱਚ ਰਜਿਸਟਰ ਕੀਤਾ ਸੀ । |
0:19 | ਸਭ ਕੁੱਝ ਠੀਕ ਸਾਬਤ ਹੋਇਆ ਹੈ ਅਤੇ ਮੈਂ ਇੱਥੇ ਲਾਗਿਨ ਸਕਰੀਨ ਉੱਤੇ ਹਾਂ । |
0:24 | ਵੇਖਦੇ ਹਾਂ , ਜੇਕਰ ਮੈਂ ਲਾਗਿਨ ਕਰ ਸਕਦਾ ਹਾਂ । ਮੰਨ ਲੋ ਕਿ username alex ਹੈ ਅਤੇ ਮੇਰਾ ਪਾਸਵਰਡ ਉਹ ਪਾਸਵਰਡ ਜੋ ਮੈਂ ਇਸਤੇਮਾਲ ਕੀਤਾ ਸੀ । |
0:34 | ਮੈਂ ਵੇਖ ਸਕਦਾ ਹਾਂ , ਕਿ ਜਦੋਂ ਮੈਂ login ਉੱਤੇ ਕਲਿਕ ਕਰਦਾ ਹਾਂ , ਫੇਰ "Incorrect password" । |
0:40 | ਇਸਦਾ ਇਹ ਮਤਲੱਬ ਨਹੀਂ ਹੈ , ਕਿ ਮੇਰਾ username ਨਹੀਂ ਮਿਲਿਆ । |
0:44 | ਮੈਂ username ਵਿੱਚ ਇਹ ਟਾਈਪ ਕਰਦਾ ਹਾਂ ਅਤੇ ਆਪਣਾ ਪਾਸਵਰਡ ਟਾਈਪ ਕਰਦਾ ਹਾਂ । |
0:49 | ਇਹ ਦਰਸਾਵੇਗਾ ਕਿ user ਮੌਜੂਦ ਨਹੀਂ ਹੈ । |
0:52 | ਪਰ ਇੱਥੇ, ਇਹ ਦਸ ਰਿਹਾ ਹੈ ਕਿ ਮੇਰਾ username ਮੌਜੂਦ ਹੈ , ਪਰ ਮੇਰਾ ਪਾਸਵਰਡ ਗਲਤ ਹੈ । |
0:58 | ਹੁਣ , ਮੇਰਾ ਪਾਸਵਰਡ ਗਲਤ ਹੋਣ ਦਾ ਕਾਰਨ ਹੈ , ਕਿ ਇੱਥੇ ਮੇਰਾ plain text password ਦੀ ਤੁਲਣਾ ਮੇਰੇ ਡੇਟਾਬੇਸ ਦੇ ਅੰਦਰ ਮੇਰੇ "md5 - encrypted" ਨਾਲ ਕੀਤੀ ਜਾ ਰਹੀ ਹੈ । |
1:11 | ਅਸੀ ਇਸਨੂੰ ਇਸ ਪ੍ਰਕਾਰ ਕਰਦੇ ਹਾਂ ਕਿ , ਅਸੀ ਆਪਣੇ login ਪੇਜ ਉੱਤੇ ਵਾਪਸ ਜਾਂਦੇ ਹਾਂ , ਜੋ ਅਸੀਂ ਪਿਛਲੇ ਟਿਊਟੋਰਿਅਲ - userlogin ਟਿਊਟੋਰਿਅਲ ਵਿੱਚ ਕੀਤਾ ਸੀ । |
1:22 | ਉਸ ਭਾਗ ਵਿੱਚ , ਜਿੱਥੇ ਅਸੀ ਆਪਣੇ ਪਾਸਵਰਡਸ ਦੀ ਤੁਲਨਾ ਮੇਲ ਖਾਣ ਲਈ ਕਰਦੇ ਹਾਂ । |
1:29 | ਇਹ ਇਥੇ ਸਾਡਾ username ਜਾਂਚਦਾ ਹੈ ਅਤੇ ਇਹ ਸਾਡਾ ਪਾਸਵਰਡ ਜਾਂਚਦਾ ਹੈ । |
1:35 | ਸਾਨੂੰ ਆਪਣਾ ਪਾਸਵਰਡ ਜਾਂਚਣ ਦੀ ਲੋੜ ਹੈ । ਹੁਣ , ਮੰਨ ਲੋ ਕਿ ਮੈਂ ਆਪਣਾ ਪਾਸਵਰਡ "slicer u k 1" ਟਾਈਪ ਕੀਤਾ ਹੈ । |
1:46 | ਸੋ , ਇਹ ਪਾਸਵਰਡ ਹੈ ਜੋ ਮੈਂ ਇੱਥੇ ਟਾਈਪ ਕਰ ਰਿਹਾ ਹਾਂ । ਇਹ ਕਾਫ਼ੀ ਪੁਰਾਣਾ ਹੈ । |
1:53 | "slicer u k 1" । ਠੀਕ ਹੈ ਅਤੇ ਇਹ ਇੱਥੇ ਇਸਨੂੰ ਜਾਂਚ ਰਿਹਾ ਹੈ ਅਤੇ ਇਹ ਪਾਸਵਰਡ ਇੱਥੇ "sliceruk1" ਦੇ ਬਰਾਬਰ ਹੈ । |
2:02 | ਪਰ ਇਹ "password" "dbpassword" ਦੇ ਬਰਾਬਰ ਹੈ । ਸੋ ਤੁਲਣਾ ਨਹੀਂ ਮਿਲ ਰਹੀ । |
2:10 | ਸਾਨੂੰ ਇਹ ਤੱਦ ਚੁਣਨ ਦੀ ਲੋੜ ਹੁੰਦੀ ਹੈ ਜਦੋਂ ਅਸੀ ਆਪਣੇ ਪਾਸਵਰਡ ਨੂੰ encrypt ਕਰਦੇ ਹਾਂ । |
2:15 | ਸੋ ਹੁਣ ਇਹ ਵਾਸਤਵ ਵਿੱਚ ਇਸਦੇ ਬਰਾਬਰ ਹੋਵੇਗਾ , ਸੋ ਇਹ encrypted “slicer u k 1” ਹੈ , ਜੋ ਕਿ ਇਸ "slicer u k 1" ਦੇ ਬਰਾਬਰ ਹੈ । |
2:26 | ਸੋ ਅਸੀ ਇੱਕ md5 encrypted ਪਾਸਵਰਡ ਦੀ ਆਪਣੇ ਡੇਟਾਬੇਸ ਵਿਚਲੇ encrypted ਪਾਸਵਰਡ ਨਾਲ ਤੁਲਣਾ ਕਰ ਰਹੇ ਹਾਂ । |
2:35 | ਚਲੋ ਮੈਂ ਇਸ ਫ਼ਾਰਮ ਨੂੰ ਦੁਬਾਰਾ resubmit ਕਰਦਾ ਹਾਂ । ਓਹ ! ਫਿਰ ਏਰਰ ! |
2:39 | ਮੈਂ ਫਿਰ ਤੋਂ ਕੋਸ਼ਿਸ਼ ਕਰਦਾ ਹਾਂ । ਲਾਗਿਨ ਉੱਤੇ ਕਲਿਕ ਕਰੋ । ਨਹੀਂ , ਇਹ ਚੱਲ ਨਹੀਂ ਰਿਹਾ ਹੈ । |
2:45 | ਇਸਨੂੰ ਜਾਂਚਦੇ ਹਾਂ । "password" "POST password" ਦੇ ਬਰਾਬਰ ਹੈ , ਸੋ ਪਾਸਵਰਡ md5 ਹੈ । |
2:56 | ਮੈਂ ਵਾਪਿਸ ਜਾਂਦਾ ਹਾਂ ਅਤੇ ਇਸਨੂੰ ਰਿਫਰੇਸ਼ ਕਰਦਾ ਹਾਂ । |
3:00 | ਮੈਂ ਆਪਣਾ ਪਾਸਵਰਡ ਟਾਈਪ ਕਰਦਾ ਹਾਂ । ਠੀਕ ਹੈ , ਮੈਂ ਜਾਣਦਾ ਹਾਂ ਕਿ ਇੱਥੇ ਕੀ ਸਮੱਸਿਆ ਹੈ । |
3:06 | ਇੱਥੇ ਸਮੱਸਿਆ ਇਹ ਹੈ , ਕਿ ਸਾਡਾ md5 ਪਾਸਵਰਡ ਬਿਲਕੁਲ ਠੀਕ ਹੈ ਪਰ ਇਸਦੀ ਤੁਲਣਾ ਇੱਕ ਪਾਸਵਰਡ ਨਾਲ ਹੋ ਰਹੀ ਹੈ ਜੋ ਸਾਡੇ ਡੇਟਾਬੇਸ ਵਿੱਚ ਘਟ ਗਿਆ ਹੈ । |
3:19 | ਅਜਿਹਾ ਇਸ ਲਈ ਕਿਉਂਕਿ ਜੇਕਰ ਅਸੀ ਆਪਣੀ ਸੰਰਚਨਾ ਵਿੱਚ ਜਾਂਦੇ ਹਾਂ ਅਤੇ ਹੇਠਾਂ ਆਪਣੇ ਪਾਸਵਰਡ ਫੀਲਡ ਤੇ ਜਾਂਦੇ ਹਾਂ ਅਤੇ ਇਸਨੂੰ edit ਕਰਦੇ ਹਾਂ , ਇਸ ਵਖਤ ਸਾਡੇ ਕੋਲ ਲੰਬਾਈ ਦੀ ਸੀਮਾ 25 ਹੈ । |
3:35 | ਸੋ ਅਸੀ ਇਸਦੇ ਲਈ ਸੀਮਾ ਨੂੰ ਵਧਾ ਕੇ ,100 ਤੱਕ ਕਰ ਰਹੇ ਹਾਂ । |
3:40 | ਮੈਂਨੂੰ ਪੂਰਾ ਯਕੀਨ ਨਹੀਂ ਹੈ , ਕਿ ਇੱਕ md5 string ਕਿੰਨੀ ਲੰਬੀ ਹੁੰਦੀ ਹੈ , ਪਰ ਮੈਂ ਕਹਾਂਗਾ length value = 100 । ਇਸਨੂੰ ਜਮਾ ਕਰ ਲਵੋ । |
3:50 | ਮੈਂ ਆਪਣਾ ਟੇਬਲ ਬਰਾਉਜ ਕਰਨ ਜਾ ਰਿਹਾ ਹਾਂ । ਫਿਰ ਮੈਂ ਵਾਪਸ ਜਾਂਦਾ ਹਾਂ ਅਤੇ ਦੁਬਾਰਾ ਰਜਿਸਟਰ ਕਰਦਾ ਹਾਂ । |
3:58 | ਸੋ , ਰਜਿਸਟਰ ਕਰੋ । ਆਪਣਾ username ਚੁਣੋ । |
4:02 | ਮੰਨ ਲੋ "alex" , ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ । ਇੱਕ ਪਾਸਵਰਡ ਚੁਣੋ , ਮੰਨ ਲੋ "slicer u k 1" । ਅਤੇ ਮੈਂ Register ਉੱਤੇ ਕਲਿਕ ਕਰਾਂਗਾ । |
4:14 | "You have been registered . Return to login page " । |
4:18 | ਹੁਣ ਚੱਲੋ ਅਸੀਂ ਆਪਣਾ ਡੇਟਾਬੇਸ ਦੁਬਾਰਾ ਜਾਂਚਦੇ ਹਾਂ । |
4:21 | ਇਹ ਪਹਿਲਾਂ ਹੀ ਲੰਬਾ ਵਿੱਖ ਰਿਹਾ ਹੈ , ਇਹ ਛੋਟਾ ਨਹੀਂ ਕੀਤਾ ਗਿਆ ਕਿਉਂਕਿ ਮੈਂ ਇਸਦੀ ਲੰਬਾਈ ਬਦਲ ਦਿੱਤੀ ਹੈ । |
4:27 | ਸੋ ਹੁਣ ਜਦੋਂ ਮੈਂ ਲਾਗਿਨ ਕਰਨ ਦੀ ਕੋਸ਼ਿਸ਼ ਕਰਦਾ ਹਾਂ ਅਤੇ ਮੈਂਨੂੰ ਇਸਨੂੰ ਸਹੀ ਤਰਾਂ ਟਾਈਪ ਕਰਨ ਦਿਓ । |
4:34 | ਅਸੀ ਲਾਗਿਨ ਕਰ ਸਕਦੇ ਹਾਂ , ਅਤੇ ਅਸੀ ਅੰਦਰ ਹਾਂ । ਤਾਂ ਠੀਕ ਹੈ ਸਟਰਿੰਗ ਦੀ ਲੰਬਾਈ ਵਾਂਗ ਚੀਜਾਂ ਨੂੰ ਜਾਂਚੋ । |
4:41 | ਆਸ ਹੈ ਕਿ ਤੁਹਾਨੂੰ ਇਹ ਮਿਲ ਗਿਆ ਹੋਣਾ । |
4:43 | ਜੇਕਰ ਤੁਸੀ ਚਾਹੁੰਦੇ ਹੋ , ਕਿ ਮੈਂ ਇਸ ਟਿਊਟੋਰਿਅਲ ਨੂੰ expand ਕਰਾਂ ਤਾਂ ਕ੍ਰਿਪਾ ਮੈਨੂੰ ਦੱਸੋ । |
4:48 | ਅਤੇ ਇਹ user ਰਜਿਸਟਰੇਸ਼ਨ ਹੈ । |
4:50 | ਇਹ ਸਾਡੇ user ਲਾਗਿਨ ਟਿਊਟੋਰਿਅਲ ਤੋਂ ਧਿਆਨ ਵਿਚ ਲਿਆ ਗਿਆ ਹੈ । |
4:54 | ਸੋ ਇਨ੍ਹਾਂ ਨੂੰ ਇੱਕਠੇ ਰੱਖਕੇ , ਸਾਨੂੰ ਪੂਰੀ ਤਰ੍ਹਾਂ ਨਾਲ functional user ਰਜਿਸਟਰ ਅਤੇ ਲਾਗਿਨ process ਮਿਲਿਆ । |
5:02 | ਮੈਂ ਇਸਨੂੰ ਮੇਰੇ ਬਹੁਤ ਸਾਰੇ ਪ੍ਰੋਜੇਕਟ ਕੰਮਾਂ ਵਿੱਚ ਇਸਤੇਮਾਲ ਕਰਾਂਗਾ । ਉਦਾਹਰਣ ਸਵਰੂਪ । |
5:07 | ਮੈਂ ਕਿਸੇ ਉੱਤੇ ਇੱਕ ਪ੍ਰੋਜੇਕਟ ਬਣਾ ਸਕਦਾ ਹਾਂ ਜੋ ਕਿ user ਲਾਗਿਨ ਅਤੇ user ਰਜਿਸਟਰੇਸ਼ਨ ਨੂੰ ਇਸਤੇਮਾਲ ਕਰਦਾ ਹੈ । ਮੈਂ ਇਸਨੂੰ ਬਹੁਤ ਇਸਤੇਮਾਲ ਕਰਾਂਗਾ । |
5:16 | ਸੋ ਜਿਆਦਾ ਜਾਣਕਾਰੀ ਲਈ user ਲਾਗਿਨ ਅਤੇ ਰਜਿਸਟਰੇਸ਼ਨ ਉੱਤੇ ਮੇਰੇ projects ਵੇਖੋ । |
5:23 | ਜੇਕਰ ਤੁਹਾਡੇ ਕੋਲ ਕੋਈ ਪ੍ਰਸ਼ਨ ਹੈ ਜਾਂ ਮੇਰੇ ਤੋਂ ਕਿਸੇ ਵੀ ਚੀਜ ਦਾ ਵਿਸਥਾਰ ਚਾਹੁੰਦੇ ਹੋ , ਕ੍ਰਿਪਾ ਮੈਨੂੰ ਦੱਸੋ । |
5:30 | ਭਵਿੱਖ ਵਿੱਚ ਅਪਡੇਟਸ ਲਈ ਸਾਡੇ ਨਾਲ ਜੁੜੋ । ਦੇਖਣ ਲਈ ਧੰਨਵਾਦ । ਆਈ . ਆਈ . ਟੀ . ਬਾੰਬੇ ਵੱਲੋਂ ਮੈਂ ਹਰਮੀਤ ਸੰਧੂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਧੰਨਵਾਦ । |