PHP-and-MySQL/C4/Cookies-Part-2/Punjabi
From Script | Spoken-Tutorial
Time | Narration |
---|---|
0:00 | ਤੁਹਾਡਾ ਫਿਰ ਤੋਂ ਸਵਾਗਤ ਹੈ । ਕੇਵਲ ਸਾਰ ਦੇਣ ਲਈ , ਕੁਕੀ ( cookie ) ਟਿਊਟੋਰਿਅਲ ਦੇ ਪਹਿਲੇ ਭਾਗ ਵਿੱਚ , ਅਸੀਂ ਸਿੱਖਿਆ ਕਿ ਕੁਕੀਸ ( cookies ) ਕਿਵੇਂ ਬਣਾਉਂਦੇ ਹਨ , ਕੁਕੀ ( cookie ) ਨੂੰ ਮਿਆਦ ਪੁੱਗਣ ਦੀ ਤਾਰੀਖ ਕਿਵੇਂ ਦੇਣੀ ਹੈ ਅਤੇ ਵਿਸ਼ੇਸ਼ ਕੁਕੀਸ ( cookies ) ਨੂੰ ਕਿਵੇਂ ਪ੍ਰਿੰਟ ਕਰਨਾ ਹੈ । |
0:13 | ਇਸ ਕਮਾਂਡ ਨੂੰ ਇਸਤੇਮਾਲ ਕਰਦੇ ਹੋਏ , ਅਸੀਂ ਇਹ ਵੀ ਸਿੱਖਿਆ ਕਿ ਹਰ ਕੁਕੀ ( cookie ) ਜਿਸਨੂੰ ਅਸੀਂ ਸਟੋਰ ਕੀਤਾ ਹੈ ਨੂੰ ਕਿਵੇਂ ਪ੍ਰਿੰਟ ਕਰਨਾ ਹੈ । |
0:18 | ਸੋ ਇਹ ਮੰਨਦੇ ਹੋਏ ਕਿ ਅਸੀ ਇਸ ਕੁਕੀਸ ( cookies ) ਨੂੰ ਬਣਾ ਚੁੱਕੇ ਹਾਂ , ਅਗਲਾ ਕੰਮ ਮੈਂ ਇਹ ਕਰਾਂਗਾ ਕਿ ਇਹ ਵਿਸ਼ੇਸ਼ ਕੁਕੀ ( cookie ) ਜਿਸਨੂੰ ਮੈਂ ਬਣਾਇਆ ਹੈ ਨੂੰ ਇੱਥੇ ਇਸਤੇਮਾਲ ਕਰਾਂਗਾ , ਇਹ ਦੇਖਣ ਲਈ ਕਿ ਇਹ ਮੌਜੂਦ ਹੈ ਜਾਂ ਨਹੀਂ । |
0:28 | ਅਜਿਹਾ ਕਰਨ ਦੇ ਲਈ , ਅਸੀ ਇੱਕ isset ਨਾਮਕ ਫੰਕਸ਼ਨ ( function ) ਦਾ ਇਸਤੇਮਾਲ ਕਰਾਂਗੇ । |
0:32 | ਇਹ ਅਸਲ ਵਿਚ ਕਿਸੇ ਚੀਜ ਦੇ ਸੈੱਟ ਹੋਣ ਜਾਂ ਨਾ ਹੋਣ ਉੱਤੇ ਨਿਰਭਰ ਕਰਦੇ ਹੋਏ ਠੀਕ ਜਾਂ ਗਲਤ ਵੈਲਿਊ ਦਿੰਦਾ ਹੈ । |
0:37 | ਉਦਾਹਰਨ ਲਈ - ਇੱਕ ਕੁਕੀ ( cookie ) , ਮੈਂ ਇੱਕ ਡਾਲਰ ਦਾ ਨਿਸ਼ਾਨ ਲਿਖੂੰਗਾ ਫਿਰ ਅੰਡਰਸਕੋਰ ( underscore ) ਕੁਕੀ ( cookie ) । |
0:42 | ਅਤੇ ਮੈਂ ਇੱਥੇ ਅੰਦਰ name ਲਿਖੂੰਗਾ । |
0:46 | ਸੋ ਜੇਕਰ ਮੈਂ ਇਸਨੂੰ ਅੰਗਰੇਜ਼ੀ ਭਾਸ਼ਾ ਵਿੱਚ ਪੜ੍ਹਦਾ ਹਾਂ ਤੱਦ ਮੈਂ ਕਹਾਂਗਾ - |
0:49 | ਜੇਕਰ ਕੁਕੀ ਦਾ ਨਾਮ ਸੈਟ ਹੈ ਫਿਰ ਅਸੀਂ ਕਹਾਂਗੇ ਕਿ ਕੁਕੀ ਸੈਟ ਹੈ । |
0:57 | ਨਹੀ ਤਾਂ ਅਸੀਂ ਉਪਯੋਗਕਰਤਾ ਨੂੰ ਏਕੋ ਕਰਾਂਗੇ ਕਿ ਕੁਕੀ ਸੈਟ ਨਹੀਂ ਹੈ । |
1:01 | ਇਹ ਮੰਣਦੇ ਹੋਏ ਕਿ ਮੈਂ ਆਪਣੀ ਕੁਕੀ ( cookie ) ਨੂੰ ਸੈਟ ਕੀਤਾ ਹੈ ਅਤੇ ਸਭ ਕੁੱਝ ਚੱਲ ਰਿਹਾ ਹੈ , ਜਦੋਂ ਮੈਂ ਇਸਨੂੰ ਰਿਫਰੇਸ਼ ( refresh ) ਕਰਦਾ ਹਾਂ ਤਾਂ ਮੈਨੂੰ ਇੱਕ ਸੰਦੇਸ਼ ਮਿਲੇਗਾ ਕਿ ਕੁਕੀ ਸੈਟ ਹੈ । |
1:11 | ਹੁਣ ਮੈਂ ਤੁਹਾਨੂੰ ਦੱਸਾਂਗਾ ਕਿ ਕੁਕੀ ( cookie ) ਅਨਸੈਟ ਕਿਵੇਂ ਕਰਦੇ ਹਨ । |
1:14 | ਸੋ ਚਲੋ ਇੱਥੇ ਲਿਖਦੇ ਹਾਂ - ਠੀਕ ਆਪਣੀ if ਸਟੇਟਮੇਂਟ ( statement ) ਤੋਂ ਪਹਿਲਾਂ , ਮੈਂ ਮੇਰੀ ਕੁਕੀ ( cookie ) ਨੂੰ ਅਨਸੈਟ ਕਰਨਾ ਚਾਹੁੰਦਾ ਹਾਂ । |
1:20 | ਸੋ ਕੁਕੀ ਨੂੰ ਅਨਸੈਟ ਕਰੋ । |
1:21 | ਸੋ ਇਕ ਨੂੰ ਨਾਮ ਦੇਣ ਲਈ , ਮੈਂ ਇਸ ਕੁਕੀ ( cookie ) ਨੂੰ ਅਨਸੈਟ ਕਰਾਂਗਾ । |
1:25 | ਇਹ ਮੰਨਦੇ ਹੋਏ ਕਿ ਜੇਕਰ ਤੁਸੀਂ ਇਸ ਨੂੰ ਅਨਸੈਟ ਕਰਨਾ ਸਿਖ ਲਿਆ ਤਾਂ ਤੁਸੀ ਇਸ ਨੂੰ ਵੀ ਅਨਸੈਟ ਕਰ ਸੱਕਦੇ ਹੋ । |
1:31 | ਸੋ ਮੈਂ ਇਸ name ਕੁਕੀ ( cookie ) ਨੂੰ ਅਨਸੈਟ ਕਰਾਂਗਾ । |
1:34 | ਸੋ ਅਨਸੈਟ ਕਰਨ ਲਈ ਅਸੀ ਉਹੀ ਕਮਾਂਡ ਦਾ ਇਸਤੇਮਾਲ ਕਰਾਂਗੇ ਅਤੇ ਉਹ ਹੈ setcookie . |
1:39 | ਸੋ ਅਸੀ ਇੱਕ ਕੁਕੀ ( cookie ) ਨੂੰ ਦੁਬਾਰਾ ਸੈਟ ਕਰ ਰਹੇ ਹਾਂ । |
1:41 | ਇਹ ਕੋਈ ਭਾਵਨਾ ਰਖਦਾ ਪ੍ਰਤੀਤ ਨਹੀਂ ਹੋ ਰਿਹਾ ਹੈ ਪਰ ਇਹ ਜਲਦੀ ਹੀ ਕਰੇਗਾ । |
1:45 | ਹੁਣ ਅਸੀਂ ਕੁਕੀ ( cookie ) ਦਾ ਨਾਮ ਕੁੱਝ ਵੀ ਨਹੀਂ ਸੈਟ ਕਰਾਂਗੇ । |
1:49 | ਅਤੇ ਸਾਡੀ ਮਿਆਦ ਪੁੱਗਣ ਦੀ ਤਾਰੀਖ ਇੱਥੇ . . . |
1:51 | ਮੈਂ exp unset ਦੇ ਨਾਲ ਇੱਕ ਨਵੀਂ ਬਣਾਊਂਗਾ । |
1:55 | ਅਤੇ ਉਹ time minus 86400 ਦੇ ਬਰਾਬਰ ਹੋ ਜਾਵੇਗਾ । |
2:01 | ਇੱਥੇ ਅਸੀਂ plus ਕਿਹਾ ਸੀ ਜਿਸਦਾ ਮਤਲੱਬ ਹੈ ਕਿ time ਭਵਿਖ ਵਿਚ ਹੈ । |
2:05 | ਹੁਣ ਕੁਕੀ ਨੂੰ ਇਸ ਵੇਰਿਏਬਲ ਨਾਲ ਸੈਟ ਕਰਕੇ , ਜੋ ਕਿ ਭਵਿਖ ਦੇ ਇਕ ਸਮੇਂ ਨੂੰ ਦਰਸਾਉਂਦਾ ਹੈ, ਅਸੀ ਵਾਸਤਵ ਵਿੱਚ ਕੁਕੀ ( cookie ) ਨੂੰ ਅਨਸੈਟ ਕਰ ਰਹੇ ਹਾਂ । |
2:13 | ਸੋ ਜੇਕਰ ਮੈਂ ਕਹਿਣਾ ਹੁੰਦਾ - ਇੱਕ name ਨਾਮਕ ਕੁਕੀ ( cookie ) ਜੋ ਪਹਿਲਾਂ ਤੋਂ ਹੀ ਮੌਜੂਦ ਹੈ , ਨੂੰ 'no value' ਨਾਲ ਸੈਟ ਕਰੋ । |
2:20 | ਅਤੇ ਇਸਨੂੰ ਭਵਿਖ ਦੇ ਇੱਕ ਸਮੇਂ ਨਾਲ ਸੈਟ ਕਰਨ ਲਈ "exp unset" ਵੇਰਿਏਬਲ ਵਰਤੋ , ਜਿਸ ਦੇ ਫਲਸਰੂਪ ਸਾਡਾ ਕੁਕੀ ( cookie ) ਅਨਸੈਟ ਹੁੰਦਾ । |
2:28 | ਸੋ ਹੁਣ ਲਈ ਮੈਂ ਇਸ ਕੋਡ ਤੋਂ ਛੁਟਕਾਰਾ ਪਾਵਾਂਗਾ ਅਤੇ ਇਸ ਪੇਜ ਨੂੰ ਚਲਾਵਾਂਗਾ , ਠੀਕ ਹੈ ? |
2:34 | ਕੁੱਝ ਵੀ ਨਹੀਂ ਹੋਇਆ ਇਹ ਮੰਨਦੇ ਹੋਏ ਕਿ ਮੇਰੀ ਕੁਕੀ ( cookie ) ਅਨਸੈਟ ਹੈ । |
2:40 | ਹੁਣ ਮੈਂ ਇਸ ਕੋਡ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹਾਂ - ਸੋ ਮੈਂ ਇਸਨੂੰ ਕਮੇਂਟ ( comment ) ਕਰ ਦਿੰਦਾ ਹਾਂ । |
2:45 | ਅਤੇ ਮੈਂ ਆਪਣੀ if ਸਟੇਟਮੇਂਟ ( statement ) ਨੂੰ ਵਾਪਿਸ ਆਪਣੇ ਪੇਜ ਵਿਚ ਪਾਵਾਂਗਾ । |
2:48 | ਹੁਣ ਇਹ ਮੰਨਦੇ ਹੋਏ ਕਹਿ ਰਿਹਾ ਹੈ - ਕੀ ਕੁਕੀ ( cookie) name ਸੈਟ ਹੈ ? ਮੈਂ ਕੁਕੀ ( cookie ) ਨੂੰ ਅਨਸੈਟ ਕਰਨ ਜਾ ਰਿਹਾ ਹਾਂ ਜਿਸਨੂੰ ਉੱਤਰ ਮਿਲਣਾ ਚਾਹੀਦਾ ਹੈ ਕਿ Cookie is not set . |
2:56 | ਚੱਲੋ ਰਿਫਰੇਸ਼ ( refresh ) ਕਰਦੇ ਹਾਂ ਅਤੇ ਸਾਨੂੰ ਮਿਲਿਆ Cookie is not set . |
3:02 | ਅਤੇ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਇੱਥੋਂ ਇਸਨੂੰ ਦੁਬਾਰਾ ਸੈਟ ਕਰ ਸਕਦੇ ਹੋ ਅਤੇ ਤੁਸੀ ਕੂਕੀ ( cookie ) ਦੀ ਵੇਲਿਉਸ ਬਦਲ ਸੱਕਦੇ ਹੋ । |
3:08 | ਕੂਕੀ ( cookie ) ਦੀ ਵੇਲਿਉ ਬਦਲਣ ਲਈ , ਤੁਹਾਨੂੰ setcookie ਕਮਾਂਡ ਦਾ ਇਸਤੇਮਾਲ ਦੁਬਾਰਾ ਕਰਨਾ ਹੋਵੇਗਾ । |
3:13 | ਤੁਸੀ ਕਹੋਗੇ - cookie name ਸੈਟ ਕਰੋ ਅਤੇ ਇੱਥੇ ਕੇਵਲ ਇੱਕ ਨਵੀਂ ਵੇਲਿਉ ਟਾਈਪ ਕਰੋ । |
3:17 | ਸੋ ਕੁਕੀਜ ( cookies ) ਦੇ ਨਾਲ ਕੰਮ ਕਰਨਾ ਔਖਾ ਨਹੀਂ ਹੈ । |
3:19 | ਇਹ ਕਾਫ਼ੀ ਸਰਲ ਤਰੀਕਾ ਹੈ । |
3:21 | ਅਤੇ ਇਹ php ਵਿੱਚ ਇੱਕ ਬਹੁਤ ਜਰੂਰੀ ਚੀਜ਼ ਹੈ । |
3:23 | ਸੋ ਇਸਨੂੰ ਆਪਨੇ ਦਿਲੋਂ ਇਸਤੇਮਾਲ ਕਰੋ । ਠੀਕ ਹੈ । ਦੇਖਣ ਲਈ ਧੰਨਵਾਦ । |
3:27 | ਜੇਕਰ ਤੁਹਾਡੇ ਕੋਲ ਕੋਈ ਪ੍ਰਸ਼ਨ ਹੈ , ਤਾਂ ਕ੍ਰਿਪਾ ਮੈਨੂੰ ਦੱਸੋ । |
3:30 | ਮੈਂ ਹਰਮੀਤ ਸਿੰਘ ਆਈ . ਆਈ . ਟੀ . ਬਾਂਬੇ ਵਲੋਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ , ਧੰਨਵਾਦ । |