GIMP/C2/Resolutions/Punjabi
From Script | Spoken-Tutorial
Timing | Narration |
---|---|
00:23 | ਮੀਟ ਦ ਜਿੰਪ (Meet The Gimp)ਵਿੱਚ ਤੁਹਾਡਾ ਸੁਵਾਗਤ ਹੈ |
00:25 | ਮੇਰਾ ਨਾਮ ਰੌਲਫ ਸਟੈਨੌਰਟ (Rolf Steinort)ਹੈ ਤੇ ਮੈਂ ਇਸਦੀ ਰਿਕਾਰਡਿੰਗ (recording) ਬਰੀਮਨ, ਨੌਰਦਨ ਜਰਮਨੀ (Bremen, Northern Germany) ਵਿੱਚ ਕਰ ਰਿਹਾ ਹਾਂ |
00:30 | ਰੈਜੋਲਯੂਸ਼ਨਸ (resolutions)ਲਈ ਇੱਮੇਜ, ਇੱਮੇਜ ਪ੍ਰੌਪਰਟੀਸ (Image, image properties) ਤੇ ਜਾਉ ਅਤੇ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਇਸ ਇੱਮੇਜ ਦੀ ਪਿਕਸਲ ਵਿੱਥ (pixel width)508 ਹੈ ਤੇ 72 ਬਾਯ (by) ਪੀਪੀ ਆਈ (ppi) ਹੈ |
00:46 | ਪੀ ਪੀ ਆਈ ਹੈ ਪਿਕਸਲ ਪਰ ਇੰਚ(pixel per inch) |
00:50 | ਸੋ ਮੇਰੇ ਸਕਰੀਨ(screen) ਤੇ ਇਸਦੇ 72 ਪਿਕਸਲ ਇੱਥੇ ਸਕਰੀਨ ਲਈ ਇੱਕ ਇੰਚ ਹੈ |
00:56 | ਬੁਣਿਯਾਦੀ ਤੌਰ ਤੇ ਪੀਪੀਆਈ ਡੀਪੀਆਈ (ਡੌਟ ਪਰ ਇੰਚ) (dpi)(dot per inch) ਦੀ ਤਰਹਾਂ ਸੇਮ (same) ਹੈ |
01:03 | ਅਤੇ ਪ੍ਰੀਟਿੰਗ (printing)ਲਈ ਠੀਕ ਰੈਜੋਲਯੂਸ਼ਨ ਮਹੱਤਵਪੂਰਨ ਹੈ |
01:07 | ਉਹ ਗੱਲ ਕਰਦੇ ਹਣ ਕਿ ਇੱਕ ਇੰਚ ਪੇਪਰ (paper)ਉੱਤੇ ਤੁਸੀਂ ਇੰਕ (ink) ਦੇ ਕਿੰਨੇ ਡੌਟਸ (dots) ਰੱਖਦੇ ਹੋ |
01:14 | ਇੱਕ ਇੰਚ ਲੰਬੀ ਲਾਈਨ (line) ਵਿੱਚ ਤਕਰੀਬਨ 300 ਡੌਟਸ ਪਰ ਇੰਚ ਦੇ ਹੁੰਦੇ ਹਣ ਅਤੇ ਉਹ ਇੰਨੇ ਨੇੜੇ ਨੇੜੇ ਹੁੰਦੇ ਹਣ ਕਿ ਤੁਸੀਂ ਇੱਕ ਲਾਈਨ ਵੇਖਦੇ ਹੋ , ਡੌਟਸ ਦੀ ਲਾਈਨ ਨਹੀਂ |
01:27 | ਜੇਕਰ ਕੋਈ ਇੱਕ ਇੱਮੇਜ ਪ੍ਰਿੰਟ ਕਰਣਾ ਚਾਹੁੰਦਾ ਹੈ ਤਾਂ ਉਹ 300 ਪੀਪੀਆਈ ਦੀ ਇੱਮੇਜ ਲਈ ਆਖ ਸਕਦੇ ਹਣ ਯਾ ਉਹ ਇਹ ਕਹਿ ਸਕਦੇ ਹਣ ਕਿ ਸਾਨੂੰ ਇਹ ਇੱਮੇਜ 150 ਡੀਪੀਆਈ ਵਿੱਚ ਲੋਰੀੰਦੀ ਹੈ ਅਤੇ ਕੁਆਲਿਟੀ(quality) ਬਹੁਤੀ ਵਧੀਆ ਨਹੀਂ ਹੋਵੇਗੀ |
01:46 | ਸੋ ਇਸ ਬਾਰੇ ਤੁਸੀੰ ਕੀ ਕਰ ਸਕਦੇ ਹੋ |
01:49 | ਇਹ ਤੁਸੀਂ ਬੜੀ ਆਸਾਨੀ ਨਾਲ ਬਦਲ ਸਕਦੇ ਹੋ |
01:53 | ਬਸ ਇੱਮੇਜ, ਸਕੇਲ ਇੱਮੇਜ (Scale Image) ਤੇ ਜਾਉ |
01:56 | ਇਸ ਡਾਯਲੌਗ (dialogue)ਵਿੱਚ ਤੁਸੀਂ ਉਹ ਵਿੱਥ, ਹਾਈਟ (width, height)ਵੇਖ ਸਕਦੇ ਹੋ ਜਿਸਦੀ ਵਰਤੋਂ ਅਸੀਂ ਬਹੁਤ ਵਾਰੀ ਕਰ ਚੁੱਕੇ ਹਾਂ |
02:04 | ਇੱਥੇ ਤੁਸੀ ‘ਐਕਸ’ (X) ਰੈਜੋਲਯੂਸ਼ਨ, ‘ਵਾਈ’(Y) ਰੈਜੋਲਯੂਸ਼ਨ ਵੇਖ ਸਕਦੇ ਹੋ ਅਤੇ ਵੈਲਯੂ (value)72 ਪਿਕਸਲ ਪਰ ਇੱਚ ਹੈ ਤੇ ਮੈਂ ਇਸਨੂੰ ਪਿਕਸਲ ਪਰ ਮਿਲਿਮੀਟਰ (pixels per millimetre) ਯਾ ਪਿਕਸਲਸ ਪੁਆਇੰਟ ਪਿਕਾ (pixels point pica)ਵਿੱਚ ਬਦਲ ਸਕਦਾ ਹਾਂ |
02:21 | ਪਰ ਆਉ ਇਸਨੂੰ ਪਿਕਸਲ ਪਰ ਇੰਚ (inch) ਨਾਲ ਰੱਖਿਏ |
02:26 | ਵੈਲਯੂ ਦੇ ਤੌਰ ਤੇ ਐਕਸ ਰੈਜੋਲਯੂਸ਼ਨ ਅਤੇ ਵਾਈ ਰੈਜੋਲਯੂਸ਼ਨ ਕੋਲ 72ਪੀਪੀਆਈ ਹੈ ਅਤੇ ਮੈਂ ਇਸਨੂੰ 300 ਪੀਪੀਆਈ ਤੇ ਬਦਲ ਦਿੰਦਾ ਹਾਂ |
02:40 | ਹੁਣ ਮੈਂ ਇੱਮੇਜ ਸਕੇਲ ਕਰਦਾ ਹਾਂ ਤੇ ਇੱਥੇ ਤੁਸੀਂ ਵੇਖਦੇ ਹੋ ਕਿ ਕੁੱਝ ਨਹੀਂ ਬਦਲਿਆ, ਸਿਵਾਏ ਜਦੋਂ ਮੈਂ ਇੱਮੇਜ ਪ੍ਰੌਪਰਟੀਸ ਤੇ ਜਾਵਾਂ |
02:49 | ਇੱਥੇ ਤੁਸੀਂ ਹੁਣ ਵੇਖ ਸਕਦੇ ਹੋ ਕਿ ਰੈਜੋਲਯੂਸ਼ਨ 300 ਬਾਯ 300 ਪੀਪੀਆਈ ਵਿੱਚ ਬਦਲ ਗਿਆ ਹੈ ਅਤੇ ਪ੍ਰਿੰਟ ਸਾਈਜ 3 ਵੱਡੀ ਸਟੈੰਮਪਸ (stamps) ਦੇ ਬਰਾਬਰ ਯਾ ਇੰਨਾ ਹੀ ਹੈ |
03:03 | ਉਹ ਤਕਰੀਬਨ 4 ਬਾਯ 3 ਸੈੰਟੀਮੀਟਰ (cms) ਹੈ |
03:07 | ਇਹ ਇੱਕ ਵੱਡੀ ਸੰਟੈਪ ਹੈ |
03:09 | ਸੋ ਮੈਂ ਇੱਮੇਜ ਨਾਲ ਕੁੱਝ ਨਹੀਂ ਬਦਲਿਆ ਸਿਵਾਏ ਰੈਜੋਲਯੂਸ਼ਨ ਦੇ। |
03:17 | ਸਕਰੀਨ ਉੱਤੇ ਕੁੱਝ ਨਹੀਂ ਬਦਲਿਆ, ਇਹ ਹਜੇ ਵੀ 72 ਪਿਕਸਲ ਪਰ ਇੰਚ ਹੈ |
03:24 | ਬੁਨਿਯਾਦੀ ਤੌਰ ਤੇ ਇਹ ਨੰਬਰ ਅਰਥਹੀਨ ਹੈ |
03:27 | ਇਸਨੂੰ ਅਰਥ ਮਿਲਦਾ ਹੈ ਜੇ ਤੁਸੀਂ ਜਾਣਦੇ ਹੋ ਕਿ ਤੁਸੀਂ 300 ਡੌਟਸ ਪਰ ਇੰਚ ਦੀ ਕੁਆਲਿਟੀ ਨਾਲ ਜੋ ਕਿ ਬਹੁਤ ਚੰਗੀ ਵੈਲਯੂ ਹੈ, ਇੱਕ ਇੱਮੇਜ ਪ੍ਰਿੰਟ ਕਰਣਾ ਚਾਹੁੰਦੇ ਹੋ ਅਤੇ ਇਸਨੂੰ ਕਹਿ ਲਊ ਤੁਸੀਂ 10 ਬਾਯ 15 ਇੰਚਿਸ ਵਿੱਚ ਰੱਖਣਾ ਚਾਹੁੰਦੇ ਹੋ, ਫੇਰ ਤੁਸੀਂ ਵੇਖਦੇ ਹੋ ਕਿ ਇਹ ਪਿਕਸਲਸ ਕਾਫੀ ਨਹੀਂ ਹਣ |
03:51 | ਸੋ ਤੁਹਾਨੂੰ ਪਿਕਸਲਸ ਵੱਧਾਣੇ ਹੋਣਗੇ |
03:55 | ਪਰ ਪ੍ਰਿੰਟਰ (printer)ਵਾਸਤੇ ਇੱਮੇਜ ਦੀ ਕੁਆਲਿਟੀ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਸਾਈਜ ਉੱਤੇ ਤੁਹਾਡੇ ਕੋਲ ਕਿੰਨੇ ਪਿਕਸਲਸ ਹਣ ਅਤੇ ਕਿੰਨਾ ਜਿਆਦਾ ਯਾ ਕਿੰਨਾ ਵੱਡਾ ਏਰੀਆ (area) ਤੁਸੀਂ ਪ੍ਰਿੰਟਿੱਡ (printed) ਚਾਹੁੰਦੇ ਹੋ |
04:10 | ਇਹ ਪ੍ਰੌਪਰਟੀ ਪ੍ਰਿੰਟਰ ਸੈੱਟ (set)ਕਰਦਾ ਹੈ ਅਤੇ ਇਹ ਜਰੂਰੀ ਨਹੀਂ ਹੈ ਕਿ ਇਸਨੂੰ ਤੁਹਾਨੂੰ ਇੱਮੇਜ ਵਿੱਚ ਸੈੱਟ ਕਰਣਾ ਪਵੇਗਾ |
04:21 | ਪਰ ਜੇਕਰ ਕੋਈ ਤੁਹਾਨੂੰ ਇੱਮੇਜ ਨੂੰ 200 ਤੋਂ 300 ਡੌਟਸ ਪਰ ਇੰਚ ਤੇ ਸੈੱਟ ਕਰਣ ਲਈ ਆੱਖੇ ਤਾਂ ਬਸ ਇੰਜ ਕਰ ਦਿਉ ਅਤੇ ਇਸਦੀ ਚਰਚਾ ਨਾ ਕਰੋ |
04:32 | ਮੈਂ ਇਸ ਬਾਰੇ ਸਾਰਥਕ ਚਰਚਾ ਦੇ ਕੁੱਝ ਲਿੰਕਸ (links) ਸ਼ੋ ਨੋਟਸ (show notes)ਵਿੱਚ ਰੱਖ ਦਿਆਂਗਾ, ਇਹ ਤੁਸੀਂ ਉੱਥੇ ਵੇਖ ਸਕਦੇ ਹੋ |
04:39 | ਜੇ ਇਹ ਇੱਮੇਜ ਮੈਨੂੰ ਬਿੱਲ ਬੋਰਡ (bill boards) ਵਾਸਤੇ ਚਾਹੀਦੀ ਹੈ ਫੇਰ ਮੈਨੂੰ ਇਸਨੂੰ ਸਕੇਲ ਕਰਣਾ ਪਵੇਗਾ |
04:44 | ਮੇਰੇ ਖਿਆਲ ਚ ਬਿੱਲ ਬੋਰਡ ਵਾਸਤੇ 5 ਡੌਟਸ ਪਰ ਇਂਚ ਦੀ ਵੈਲਯੂ ਚੰਗੀ ਹੋਵੇਗੀ |
04:51 | ਇੱਮੇਜ ਨੂੰ ਸਕੇਲ ਕਰੋ ਤੇ ਤੁਸੀਂ ਵੇਖ ਸਕਦੇ ਹੋ ਕਿ ਕੁੱਝ ਵੀ ਨਹੀਂ ਬਦਲਿਆ ਪਰ ਹੁਣ ਇੱਮੇਜ ਪ੍ਰੌਪਰਟੀਸ ਵਿੱਚ , ਪ੍ਰਿੰਟ ਸਾਈਜ 100 ਬਾਯ 76 ਹੈ ਜੋ 2 ਮੀਟਰ 50 ਹੈ,ਜੋ ਇਸ ਇੱਮੇਜ ਨਾਲ ਇੱਥੇ ਚੰਗਾ ਪੋਸਟਰ (poster) ਹੈ |
05:10 | ਬੇਸਿਕਲੀ (basically) ਇਹ ਰੈਜੋਲਯੂਸ਼ਨ ਸਾਡੇ ਲਈ ਅਰਥਹੀਨ ਹੈ, ਜਦੋੰ ਤਕ ਤੁਸੀਂ ਇਸਨੂੰ ਆਪ ਪ੍ਰਿੰਟ ਨਹੀਂ ਕਰਦੇ |
05:18 | ਹੋਰ ਵਧੇਰੇ ਜਾਨਕਾਰੀ ਲਈ ਐਚਟੀਟੀਪੀ://ਮੀਟਦਜਿੰਪ.ਔਰਗ (http://meetthegimp.org)ਤੇ ਜਾਉ ਅਤੇ ਜੇ ਤੁਸੀਂ ਟਿੱਪਣੀ ਭੇਜਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਇਨਫੋ@ਮੀਟਦਜਿੰਪ (info@meetthegimp)ਤੇ ਲਿਖੋ। |
05:30 | ਪ੍ਰਤਿਭਾ ਥਾਪਰ ਦ੍ਵਾਰਾ ਅਨੁਵਾਦਿਤ ਇਹ ਸਕ੍ਰਿਪ੍ਟ ਕਿਰਨ ਸਪੋਕਨ ਟਯੂਟੋਰਿਯਲ ਪ੍ਰੌਜੈਕਟ (Spoken Tutorial Project) ਵਾਸਤੇ ਇਹ ਡਬਿੰਗ (dubbing) ਕਰ ਰਹੀ ਹੈ |