Tux-Typing/S1/Getting-started-with-Tux-Typing/Punjabi

From Script | Spoken-Tutorial
Revision as of 15:58, 6 August 2014 by PoojaMoolya (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:00 ਟਕਸ ਟਾਈਪਿੰਗ (Tux Typing) ਇੰਟਰੋਡੈਕਸ਼ਨ ਦੇ ਸਪੋਕਨ ਟਯੂਟੋਰਿਅਲ (Spoken tutorial) ਵਿਚ ਤੁਹਾਡਾ ਸੁਆਗਤ ਹੈ।
00:04 ਇਸ ਟਯੂਟੋਰੀਅਲ ਵਿਚ ਤੁਸੀਂ ਟਕਸ ਟਾਈਪਿੰਗ

ਅਤੇ ਟਕਸ ਟਾਈਪਿੰਗ ਇੰਟਰਫੇਸ ਬਾਰੇ ਸਿਖੋਗੇ।

00:10 ਤੁਸੀਂ ਸਿੱਖੋਂਗੇ ਕਿ:
00:12 ਇਕਦਮ ਸਹੀ, ਤੇਜ਼ ਅਤੇ ਕੁਸ਼ਲਤਾ ਨਾਲ’ ਇੰਗਲਿਸ਼ ਵਰਣਮਾਲਾ ਵਾਲੇ ਕੰਪਯੂਟਰ ਕੀ-ਬੋਰਡ ਦੁਆਰਾ ਟਾਈਪ ਕਿਵੇਂ ਕਰਨਾ ਹੈ।
00:19 ਟਾਈਪ ਕਰਦਿਆਂ, ਹਰ ਵਾਰੀ ਕੀ-ਬੋਰਡ ’ਤੇ ਬਿਨਾਂ ਵੇਖਿਆਂ ਟਾਈਪ ਕਰਨਾ ਵੀ ਤੁਸੀਂ ਸਿਖ ਜਾਉਗੇ।
00:25 ਟਕਸ ਟਾਈਪਿੰਗ ਕੀ ਹੈ?
00:27 ਟਕਸ ਟਾਈਪਿੰਗ ਇਕ ਟਾਈਪਿੰਗ ਟਯੂਟਰ ਹੈ।
00:30 ਇਹ ਤੁਹਾਨੂੰ ਇੰਟਰਐਕ੍ਟਿਵ ਖੇਡਾਂ ਰਾਹੀਂ ਟਾਈਪ ਕਰਨਾ ਅਤੇ ਫੇਰ ਨਵੇਂ ਨਵੇਂ ਚਿੰਨ੍ਹ ਵਰਤਣੇ ਸਿਖਾਉਂਦਾ ਹੈ।
00:38 ਤੁਸੀਂ ਆਪਣੇ ਹਿਸਾਬ ਨਾਲ ਟਾਈਪਿੰਗ ਸਿਖ ਸਕਦੇ ਹੋ। Apne wakt de hisaab naal
00:41 ਅਤੇ ਹੌਲੀ ਹੌਲੀ ਸਹੀ ਟਾਈਪਿੰਗ ਦੇ ਨਾਲ ਨਾਲ ਤੁਹਾਡੀ ਟਾਈਪਿੰਗ ਸਪੀਡ ਵੀ ਵੱਧਦੀ ਜਾਵੇਗੀ।
00:46 ਟਕਸ ਟਾਈਪਿੰਗ ਤੁਹਾਨੂੰ ਨਵੇਂ ਸ਼ਬਦਾਂ ਦੀ ਵਰਤੋਂ ਕਰਨਾ ਅਤੇ ਟਾਈਪਿੰਗ ਲਈ ਭਾਸ਼ਾ ਚੁਣਨ ਦੇ ਕਾਬਲ ਬਣਾਉਂਦਾ ਹੈ ।
00:54 ਇੱਥੇ ਅਸੀਂ (Ubuntu Linux) ਊਬੰਤੂ ਲੀਨਕਸ 11.10 ’ਤੇ ਟਕਸ ਟਾਈਪਿੰਗ 1.8.0 ਇਸਤੇਮਾਲ ਕਰ ਰਹੇ ਹਾਂ ।
01:02 ਤੁਸੀਂ ਊਬੰਤੂ ਸੌਫਟਵੇਅਰ ਸੈਂਟਰ ਤੋਂ ਟਕਸ ਟਾਈਪਿੰਗ ਇੰਸਟਾਲ ਕਰ ਸਕਦੇ ਹੋ।
01:07 ਊਬੰਤੂ ਸੌਫਟਵੇਅਰ ਸੈਂਟਰ ਬਾਰੇ ਹੋਰ ਜਾਣਕਾਰੀ ਲਈ, ਇੱਸੇ ਵੇਬ ਸਾਈਟ ’ਤੇ ਊਬੰਤੂ ਲੀਨਕਸ ਟਯੂਟੋਰਿਅਲ (Ubuntu Linux Tutorials) ਵੇਖੋ।
01:16 ਆਉ ਟਕਸ ਟਾਈਪਿੰਗ ਖੋਲੀਏ।
01:19 ਪਹਿਲਾਂ, ਡੈਸ਼-ਹੋਮ ’ਤੇ ਕਲਿਕ ਕਰੋ ਜੋ ਕਿ ਤੁਹਾਡੇ ਕੰਪਯੂਟਰ ਡੈਸਕਟੋਪ ਦੇ ਉਪਰਲੇ ਖੱਬੇ ਕੋਨੇ ’ਤੇ ਇਕ ਗੋਲ ਬਟਨ ਹੈ।
01:26 ਇਕ ਸਰਚਬੌਕਸ ਖੁੱਲੇਗਾ। ਇਸ ਸਰਚ-ਬੌਕਸ ਵਿਚ ਡੈਸ਼-ਹੋਮ ਤੋਂ ਅੱਗੇ, ‘ਟਕਸ-ਟਾਈਪਿੰਗ’ ਟਾਈਪ ਕਰੋ।
01:34 ਸਰਚਬੌਕਸ ਦੇ ਨੀਚੇ ‘ਟਕਸ-ਟਾਈਪਿੰਗ’ ਦਾ ਨਿਸ਼ਾਨ ਆ ਜਾਏਗਾ।
01:39 ‘ਟਕਸ-ਟਾਈਪਿੰਗ’ ਦੇ ਨਿਸ਼ਾਨ ’ਤੇ ਕਲਿਕ ਕਰੋ।
01:42 ‘ਟਕਸ-ਟਾਈਪਿੰਗ’ ਦੀ ਵਿੰਡੋ ਖੁੱਲ੍ਹ ਜਾਏਗੀ।
01:46 ‘ਟਕਸ-ਟਾਈਪਿੰਗ’ ਵਿਚ ਹੇਠ ਲਿਖੇ ਮੈਨਯੂ ਹਨ:
01:50 ਫਿਸ਼ ਕਾਸਕੇਡ(Fish Cascade) ਇਕ ਗੇਮਿੱਗ ਜੋਨ ਕੋਮੇਟ ਜ਼ੈਪ(Comet Zap) ਇਕ ਹੋਰ ਗੇਮਿੱਗ ਜੋਨ
01:56 ਲੈਸਂਜ਼ (,Lessons ਪਾਠ-ਕ੍ਰਮ)- ਵਿਚ ਅੱਲਗ ਅੱਲਗ ਪਾਠ ਹਨ, ਜਿਹੜੇ ਕਿ ਸਾਨੂੰ ਅੱਖਰਾਂ ਬਾਰੇ ਸਿਖਾਉਣਗੇ।
02:01 ਆਪਸ਼ਂਜ਼ - ਇਹ ਮੈਨਯੂ ਸ਼ਬਦਾਂ ਨੂੰ ਕਾਂਟ-ਛਾਂਟ ਕਰਨ, ਵਾਕ-ਮੁਹਾਵਰਾ ਆਦਿ ਟਾਈਪ ਕਰਨ, ਟਕਸ ਟਾਈਪਿੰਗ ਪ੍ਰੋਜੈਕਟ ਬਾਰੇ ਜਾਣਕਾਰੀ ਲੈਣ ਅਤੇ ਭਾਸ਼ਾ ਦੀ ਚੋਣ ਕਰਨ ਵਿਚ ਮਦੱਦ ਕਰਦਾ ਹੈ।
02:13 ਕੁਇਟ(Quit)- ਖੇਡ ਤੋਂ ਬਾਹਰ ਜਾਣ ਲਈ ਕੁਇਟ ’ਤੇ ਕਲਿਕ ਕਰੋ।
02:16 ਆਉ ਅਸੀਂ ਪਾਠਾਂ ਨਾਲ ਟਾਈਪ ਕਰਨ ਦਾ ਅਭਿਆਸ ਕਰੀਏ।
02:20 ਮੁੱਖ-ਮੈਨਯੂ ਵਿਚੋਂ ਪਾਠ-ਕ੍ਰਮ ’ਤੇ ਕਲਿਕ ਕਰੋ।
02:23 ਵਿੰਡੋ ਵਿਚ ਪਾਠ ਨਜ਼ਰ ਆਏਗਾ।
02:26 ਆਉ ਆਪਾਂ ਪਹਿਲੇ ਪਾਠ ਤੋਂ ਸਿੱਖਣਾ ਸ਼ੁਰੂ ਕਰੀਏ।
02:30 ਬੇਸਿਕ_ਪਾਠ_01.ਐਕਸ ਐਮ ਐਲ (basic_lesson_01.xml)’ਤੇਂ ਕਲਿਕ ਕਰੋ।
02:35 ਵਿੰਡੋ ਵਿਚ ਹਿਦਾਇਤਾਂ ਦਿੱਸਣਗੀਆਂ। ਦਿੱਤੀਆਂ ਹਿਦਾਇਤਾਂ ਪੜ੍ਹੋ।
02:41 ਪਾਠ ਸ਼ੁਰੂ ਕਰਨ ਲਈ, ਸਪੇਸ ਬਾਰ ਨੂੰ ਦੱਬੋ।
02:45 ਕੀ-ਬੋਰਡ ਨੂੰ ਦਰਸ਼ਾਉਣ ਲਈ ਵਿੰਡੋ ਨਜ਼ਰ ਆਏਗੀ।
02:48 ਹੁਣ ਅਸੀਂ ਅੱਖਰ ‘ਏ’ ਟਾਈਪ ਕਰਨਾ ਸਿੱਖਾਂਗੇ ।
02:52 ਅਭਿਆਸ ਕਰਨ ਲਈ ‘ਪੀ’ ਦਬਾਉ।
02:56 ਇਕ ਵਿੰਡੋ ਟਾਈਪ ਕਰਨ ਵਾਲੇ ਅੱਖਰ ਦਿਖਾਏਗੀ।
03:01 ਇਹ ਲਾਈਨ ‘ਏਏਏ ਏਏਏ…’(‘aaa aaa…..’) ਦਾ ਕੀ ਮਤਲਬ ਹੈ ?
03:07 ਤੁਸੀਂ ਇਹ ਅੱਖਰ ਟਾਈਪ ਕਰਨੇ ਹਨ।
03:10 ਇਸ ਲਾਈਨ ਨੂੰ ਅਧਿਆਪਕ-ਲਾਈਨ ਨਾਮ ਦਈਏ।
03:13 ਹੁਣ ਅਸੀਂ ਇੰਗਲਿਸ਼ ਕੀ-ਬੋਰਡ ਵੇਖ ਰਹੇ ਹਾਂ, ਜਿਹੜਾ ਕਿ ਆਮ ਵਰਤੋਂ ਵਾਲਾ ਸਟੈਡਰਡ ਕੀ-ਬੋਰਡ ਹੈ ।
03:19 ਕੀ ਤੁਸੀਂ ‘ਏ’ ਦੇ ਆਸੇ-ਪਾਸੇ ਲਾਲ ਚੋਕੌਰ ਵੇਖ ਰਹੇ ਹੋ? ਇਹ ਦੱਸਦਾ ਹੈ ਕਿ ਤੁਸੀਂ ਹੁਣ ਇਹ ਅੱਖਰ ਟਾਈਪ ਕਰਨਾ ਹੈ।
03:27 ਕੀ-ਬੋਰਡ ਦੀ ਪਹਿਲੀ ਲਾਈਨ ਅੰਕ, ਖਾਸ ਚਿੰਨ੍ਹ ਅਤੇ ਬੈਕ ਸਪੈਸ ਬਟਨ ਦਰਸਾਂਦੀ ਹੈ।
03:35 ਟਾਈਪ ਕੀਤੇ ਅੱਖਰ ਨੂੰ ਮਿਟਾਉਣ ਲਈ ਤੁਸੀਂ ਬੈਕ ਸਪੈਸ ਬਟਨ ਦਬਾ ਸਕਦੇ ਹੋ।
03:39 ਕੀ-ਬੋਰਡ ਤੇ ਤਿੰਨ ਹੋਰ ਲਾਈਨਾਂ ਵਰਣਮਾਲਾ, ਅੰਕ ਅਤੇ ਹੋਰ ਦੂਜੇ ਚਿੰਨ੍ਹਾਂ ਦੀਆਂ ਵੀ ਹਨ।
03:51 ਕੀ-ਬੋਰਡ ਦੀ ਦੂਜੀ ਲਾਈਨ ਵਿਚ ਵਰਣਮਾਲਾ, ਕੁਝ ਖਾਸ ਚਿੰਨ੍ਹ ਅਤੇ ਐਂਟਰ (Enter) ਦਾ ਬਟਨ ਹੈ।
03:58 ਅਗਲੀ ਲਾਈਨ ’ਤੇ ਜਾਣ ਲਈ ਤੁਸੀਂ ਐਂਟਰ ਬਟਨ ਦਬਾ ਸਕਦੇ ਹੋ।
04:02 ਕੀ-ਬੋਰਡ ਦੀ ਤੀਜੀ ਲਾਈਨ ਵਿਚ ਵਰਣਮਾਲਾ, ਕੋਲੋਨ/ਸੈਮੀਕੋਲੋਨ ਅਤੇ ਕੈਪਸ-ਲੋਕ ਦੇ ਬਟਨ ਹਨ।
04:10 ਵੱਡੇ ਅੱਖਰ (capital letters) ਟਾਈਪ ਕਰਨ ਲਈ ਕੈਪਸ ਲੋਕ ਬਟਨ ਦੀ ਵਰਤੋਂ ਕਰੋ।
04:14 ਕੀ-ਬੋਰਡ ਦੀ ਚੌਥੀ ਲਾਈਨ ਵਿਚ ਵਰਣਮਾਲਾ, ਵਿਸ਼ੇਸ਼ ਚਿੰਨ੍ਹ ਅਤੇ ਸ਼ਿਫਟ ਦੇ ਬਟਨ ਹਨ।
04:21 ਵੱਡੇ ਅੱਖਰ ਟਾਈਪ ਕਰਨ ਲਈ ਸ਼ਿਫਟ ਬਟਨ ਅਤੇ ਦੂਜੇ ਵਰਣਮਾਲਾ ਦੇ ਬਟਨ ਨੂੰ ਇਕੱਠੇ ਦਬਾਉ।
04:27 ਕੀ-ਬੋਰਡ ਦੇ ਅੱਖਰਾਂ ਉਪਰ ਦਿੱਤੇ ਖਾਸ ਚਿੰਨ੍ਹ ਵਰਤਣ ਲਈ ਸ਼ਿਫਟ ਬਟਨ ਦੇ ਨਾਲ ਅੱਖਰ ਦੇ ਬਟਨ ਨੂੰ ਇਕੱਠੇ ਦਬਾਉ।
04:34 ਉਦਾਹਰਣ ਵਜੋਂ, ਅੰਕ 1 ਦੇ ਉੱਪਰ ਵਿਸਮਤ(Exclamation) ਚਿੰਨ੍ਹ ਹੈ।
04:39 ਵਿਸਮਤ(Exclamation) ਚਿੰਨ੍ਹ ਟਾਈਪ ਕਰਨ ਲਈ, ਸ਼ਿਫਟ ਵਾਲਾ ਬਟਨ ਅਤੇ ਅੰਕ 1 ਇਕੱਠੇ ਦਬਾਉ।
04:44 ਕੀ-ਬੋਰਡ ਦੀ ਪੰਜਵੀਂ ਲਾਈਨ ਵਿਚ, ਕੰਟਰੌਲ, ਔਲਟ ਅਤੇ ਫੰਕਸ਼ਨ ਬਟਨ ਹਨ। ਇਸ ਵਿਚ ਸਪੇਸ-ਬਾਰ ਵੀ ਸ਼ਾਮਲ ਹੈ।
04:52 ਆਉ ਦੇਖੀਏ ਕਿ ਟਕਸ ਟਾਈਪਿੰਗ ਕੀ-ਬੋਰਡ , ਲੈਪਟੋਪ ਕੀ-ਬੋਰਡ ਅਤੇ ਡੈਸਕਟੋਪ ਕੀ-ਬੋਰਡ ਵਿਚ ਕੋਈ ਅੰਤਰ ਹੈ ਜਾਂ ਨਹੀਂ।
05:00 ਤੁਸੀਂ ਵੇਖੋਗੇ ਕਿ ਟਕਸ ਟਾਈਪਿੰਗ ਕੀ-ਬੋਰਡ ਅਤੇ ਡੈਸਕਟੋਪ ਤੇ ਲੈਪਟੋਪ ਦੇ ਕੀ-ਬੋਰਡ ਬਿਲਕੁਲ ਇਕੋ ਜਿਹੇ ਹਨ।
05:10 ਆਉ ਹੁਣ ਕੀ-ਬੋਰਡ ਉਤੇ ਉਂਗਲਾਂ ਰੱਖਣ ਦੀ ਸਹੀ ਥਾਂ ਵੇਖੀਏ।
05:14 ਇਹ ਸਲਾਈਡ ਵੇਖੋ।
05:16 ਇਹ ਉਂਗਲਾਂ ਤੇ ਉਹਨਾਂ ਦੇ ਨਾਮ ਦਰਸਾਂਦੀ ਹੈ। ਉਂਗਲਾਂ ਦੇ ਨਾਮ ਖੱਬੇ ਤੋਂ ਸੱਜੇ ਹਨ:
05:21 ਛੋਟੀ ਉਂਗਲ, ਅਨਾਮਿਕਾ (Ring finger), ਵਿਚਕਾਰਲੀ ਉਂਗਲ (Middle finger), ਤਰਜਨੀ (Index finger) ਅਤੇ ਅੰਗੂਠਾ।
05:27 ਤੁਸੀਂ ਆਪਣਾ ਖੱਬਾ ਹੱਥ, ਆਪਣੇ ਕੀ-ਬੋਰਡ ਦੇ ਖੱਬੇ ਪਾਸੇ ਰੱਖੋ।
05:32 ਛੋਟੀ ਉਂਗਲ ਅੱਖਰ ‘ਏ’ ਉੱਤੇ ਹੀ ਹੋਣੀ ਚਾਹੀਦੀ ਹੈ,
05:35 ਅਨਾਮਿਕਾ (Ring finger), ਅੱਖਰ ‘ਐਸ’ ਉੱਪਰ,
05:38 ਵਿਚਕਾਰਲੀ ਉਂਗਲ ਅੱਖਰ ‘ਡੀ’ ਉੱਪਰ,
05:41 ਤਰਜਨੀ (Index finger)ਅੱਖਰ ‘ਐਫ’ ਉੱਪਰ।
05:44 ਹੁਣ ਆਪਣਾ ਸੱਜਾ ਹੱਥ, ਕੀ-ਬੋਰਡ ਦੇ ਸੱਜੇ ਪਾਸੇ ਰੱਖੋ।
05:49 ਛੋਟੀ ਉਂਗਲ ਕੋਲੋਨ/ਸੈਮੀ-ਕੋਲੋਨ ਬਟਨ ਤੇ ਹੋਣੀ ਚਾਹੀਦੀ ਹੈ,
05:54 ਅਨਾਮਿਕਾ (Ring finger), ਅੱਖਰ ‘ਐਲ’ ਉੱਪਰ,
05:56 ਵਿਚਕਾਰਲੀ ਉਂਗਲ ਅੱਖਰ ‘ਕੇ’ ਉੱਪਰ,
06:00 ਤਰਜਨੀ ਅੱਖਰ ‘ਜੇ’ ਉੱਪਰ।
06:03 ਆਪਣਾ ਸੱਜਾ ਅੰਗੂਠਾ ਸਪੇਸ-ਬਾਰ ਦਬਾਉਣ ਲਈ ਵਰਤੋ।
06:08 ਦੋਨਾਂ ਹੱਥਾਂ ਦੀ ਤਸਵੀਰ ਤੁਹਾਨੂੰ ਅੱਖਰ ਟਾਈਪ ਕਰਨ ਦਾ ਸਹੀ ਤਰੀਕਾ ਦਰਸ਼ਾਏ ਗੀ।
06:14 ਤੁਸੀਂ ਹੈਰਾਨ ਹੋ ਕਿ ਖੱਬੇ ਹੱਥ ਦੀ ਛੋਟੀ ਉਂਗਲ ਦੁਆਲੇ ਲਾਲ ਘੇਰਾ ਕੀ ਹੈ?
06:19 ਤੁਹਾਡਾ ਅੰਦਾਜ਼ਾ ਠੀਕ ਹੈ।ਤੁਸੀਂ ਉਸ ਉਂਗਲ ਨਾਲ ‘ਏ’ ਟਾਈਪ ਕਰਨਾ ਹੈ।
06:23 ਜਿਵੇਂ ਕਿ ਪਾਠ ਵਿਚ ਪਹਲਿਾਂ ਦੱਸਿਆ ਗਿਆ ਹੈ, ਕੀ-ਬੋਰਡ ’ਤੇ ਉਸ ਤਰ੍ਹਾਂ ਆਪਣੀਆਂ ਉਂਗਲਾਂ ਟਿਕਾਓ।
06:29 ਆਉ ਹੁਣ ਟਾਈਪ ਕਰਨਾ ਸ਼ੁਰੂ ਕਰੀਏ।
06:32 ਜਿਵੇਂ ਹੀ ਅਸੀਂ ਟਾਈਪ ਕਰਦੇ ਹਾਂ, ਅਧਿਆਪਕ-ਲਾਈਨ (Teacher’s line ) ਦੇ ਨੀਚੇ ਲਾਈਨ ਵਿਚ ਅੱਖਰ ਦਿੱਸਦੇ ਹਨ।
06:39 ਆਉ ਇਸ ਦਾ ਨਾਮ ਵਿਦਿਆਰਥੀ-ਲਾਈਨ (Student’s line) ਰੱਖੀਏ।
06:42 ਆਉ ਹੁਣ ਇਕ ਉਹ ਅੱਖਰ ਟਾਈਪ ਕਰੀਏ ਜਿਹੜਾ ਅਧਿਆਪਕ-ਲਾਈਨ (Teacher’s line) ਵਿਚ ਨਹੀਂ ਦਿੱਸ ਰਿਹਾ।
06:47 ਕੀ ਤੁਸੀਂ ਦੇਖ ਰਹੇ ਹੋ ਕਿ ਗਲਤ ਟਾਈਪ ਹੋਏ ਅੱਖਰ ਵਿਦਿਆਰਥੀ-ਲਾਈਨ (Student’s line) ਵਿਚ ਦਿੱਸਦੇ ਹਨ ਕੀ ਨਹੀਂ? ਇਹ ਨਹੀਂ ਦਿੱਸਦੇ ।
06:53 ਗਲਤ ਟਾਈਪ ਹੋਏ ਅੱਖਰ ਦੀ ਥਾਂ ’ਤੇ X ਦਾ ਨਿਸ਼ਾਨ ਆ ਰਿਹਾ ਹੈ।
06:59 ਆਉ ਕੁਝ ਹੋਰ ਅੱਖਰ ਟਾਈਪ ਕਰੀਏ।
07:02 ਆਉ ਹੁਣ ਆਪਣੀ ਟਾਈਪਿੰਗ ਨੂੰ ਮਾਪਣ ਦੇ ਵਿਕਲਪ ਵੇਖੀਏ।
07:07 ਹੁਣ ਤਕ ਤੁਸੀਂ ਵੇਖ ਲਿਆ ਹੋਵੇਗਾ ਖੱਬੇ ਪਾਸੇ ਕੀ ਜਾਣਕਾਰੀ ਦਿੱਤੀ ਹੈ।
07:13 ਟਾਈਮ-ਤੁਹਾਡੀ ਟਾਈਪਿੰਗ ਦੀ ਸਪੀਡ ਦਰਸ਼ਾਉਂਦਾ ਹੈ।
07:17 ਕਰੈਕਟਰਜ਼ ਤੁਹਾਡੇ ਵਲੋਂ ਟਾਈਪ ਕੀਤੇ ਅੱਖਰਾਂ ਦੀ ਸੰਖਿਆ ਦਰਸਾਂਉਂਦਾ ਹੈ।
07:21 ਸੀ ਪੀ ਐਮ ਤੁਹਾਡੇ ‘ਪ੍ਰਤੀ ਮਿੰਟ‘ ਟਾਈਪ ਕੀਤੇ ਅੱਖਰ ਦੱਸਦਾ ਹੈ।
07:26 ਡਬਲਯੂ ਪੀ ਐਮ (WPM )ਤੁਹਾਡੇ ਟਾਈਪ ਕੀਤੇ ਸ਼ਬਦਾਂ ਦੀ ਸੰਖਿਆ ਦੱਸਦਾ ਹੈ।
07:31 ਏਰੱਰਜ਼ (Errors) ਤੁਹਾਡੀਆਂ ਟਾਈਪ ਕੀਤੀਆਂ ਗਲਤੀਆਂ ਦੀ ਸੰਖਿਆ ਦੱਸਦਾ ਹੈ।
07:34 ਐਕੁਰੇਸੀ (Accuracy ) ਤੁਹਾਡੀ ਟਾਈਪਿੰਗ ਦੀ ਐਕੁਰੇਸੀ (ਸ਼ੁਧਤਾ, Accuracy) ਦੱਸਦਾ ਹੈ।
07:40 ਮੁੱਖ ਮੈਨਯੂ (main menu) ਵਿਚ ਵਾਪਸ ਜਾਣ ਲਈ ਐਸਕੈਪ ਦਾ ਬਟਨ ਦੋ ਵਾਰੀ ਦਬਾਓ।
07:45 ਅਸੀਂ ਅਪਣਾ ਟਾਈਪਿੰਗ ਦਾ ਪਹਿਲਾ ਪਾਠ ਸਿੱਖ ਲਿਆ ਹੈ।
07:47 ਸ਼ੁਰੂ ਵਿੱਚ ਹੌਲੀ ਸਪੀਡ ਨਾਲ ਟਾਈਪ ਕਰਨਾ ਸਿੱਖਣ ਲਈ ਠੀਕ ਹੁੰਦਾ ਹੈਂ ।
07:52 ਇਕਵਾਰੀ ਬਿਨਾਂ ਗਲਤੀ ਤੋਂ ਸਹੀ ਟਾਈਪ ਕਰਨਾ ਸਿੱਖ ਕੇ, ਅਸੀਂ ਟਾਈਪਿੰਗ ਸਪੀਡ ਵੱਧਾ ਸਕਦੇ ਹਾਂ।
07:59 ਇਸ ਤਰ੍ਹਾਂ ਅਸੀਂ ਟਕਸ ਟਾਈਪਿੰਗ ਟਿਯੂਟੋਰੀਅਲ ਦੇ ਅਖੀਰ ’ਤੇ ਪਹੁੰਚ ਗਏੇ ਹਾਂ।
08:03 ਇਸ ਟਿਯੂਟੋਰੀਅਲ ਵਿਚ ਅਸੀਂ ਟਕਸ ਟਾਈਪਿੰਗ ਇੰਟਰਫੇਸ ਬਾਰੇ ਸਿੱਖਿਆ ਅਤੇ ਆਪਣਾ ਪਹਿਲਾ ਟਾਈਪਿੰਗ ਪਾਠ ਪੂਰਾ ਕੀਤਾ।
08:11 ਹੁਣ ਤੁਹਾਡੇ ਲਈ ਇਕ ਅਸਾਈਨਮੈਂਟ ਹੈ।
08:13 ਬੈਸਿਕ_ਪਾਠ_02.ਐਕਸ ਐਮ ਐਲ. (basic_lesson_02.xml) ’ਤੇ ਜਾਉ।
08:19 ਇਸ ਲੈਵਲ (level) ਦਾ ਅਭਿਆਸ ਕਰੋ।
08:21 ਇਸ ਲੈਵਲ ਦੇ ਸਾਰੇ ਅੱਖਰ ਟਾਈਪ ਕਰਕੇ ਐਂਟਰ (Enter) ਬਟਨ ਦਬਾਉ।
08:26 ਇਸੇ ਤਰ੍ਹਾਂ ਤੁਸੀਂ ਵੱਖ-ਵੱਖ ਪਾਠਾਂ ਦਾ ਅਭਿਆਸ ਕਰ ਸਕਦੇ ਹੋ।
08:30 ਨੀਚੇ ਦਿੱਤੇ ਲਿੰਕ ’ਤੇ ਉਪਲਭਦ ਵੀਡੀਓ ਵੇਖੋ :

http://spoken-tutorial.org/What_is_a_Spoken_Tutorial

08:33 ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਦੀ ਜਾਣਕਾਰੀ ਦਿੰਦਾ ਹੈ।
08:36 ਜੇ ਤੁਹਾਡੇ ਕੋਲ ਪ੍ਰਯਾਪਤ ਬੈਂਡਵਿੱਥ ਨਾਂ ਹੋਵੇ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ।
08:41 ਸਪੋਕਨ ਟਿਯੂਟੋਰਿਅਲ ਪੋ੍ਜੈਕਟ (Tutorial Project Spoken) ਦੀ ਟੀਮ
08:43 ਸਪੋਕਨ ਟਿਯੂਟੋਰਿਅਲ ਵਰਤਨ ਲਈ ਵਰਕਸ਼ਾਪ ਚਲਾਉਂਦੀ ਹੈ।
08:46 ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਉਂਦਆ ਹੈ।
08:50 ਜਿਆਦਾ ਜਾਣਕਾਰੀ ਲਈ, ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (spoken hyphen tutorial dot org) ਤੇ ਲਿਖ ਕੇ ਸੰਪਰਕ ਕਰੋ।
08:56 ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ‘ਟਾਕ ਟੂ ਏ ਟੀਚਰ ਪੋ੍ਰਜੈਕਟ’ (Talk to a Teacher project) ਦਾ ਇਕ ਹਿੱਸਾ ਹੈ।
09:00 ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.( MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦੀ ਹੈ।
09:08 ਇਸ ਮਿਸ਼ਨ ਦੀ ਹੋਰ ਜਾਣਕਾਰੀ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. ਸਲੈਸ਼ ਐਨ. ਐਮ.ਈ.ਆਈ.ਸੀ.ਟੀ. ਹਾਈਫਨ ਇੰਟਰੋ (spoken hyphen tutorial dot org slash NMEICT hyphen Intro) ਤੇ ਉਪਲੱਭਧ ਹੈ।
09:19 ਇਸ ਟਯੂਟੋਰਿਅਲ ਵਿਚ ਦੇਸੀਕਰੀਊ ਸੋਲੂਯੂਸ਼ਨਜ਼ ਪ੍ਰਾਈਵੇਟ ਲਿਮਟਿਡ (DesiCrew Solutions Pvt. Ltd.) ਵਲੋਂ ਸਹਿਯੋਗ ਦਿਤਾ ਗਿਆ ਹੈ। ਮੋਹਿੰਦਰ ਕੌਰ ਦੁਆਰਾ ਅਨੁਵਾਦਿਤ ਸਕ੍ਰਿਪਟ ਕਿਰਣ ਦੀ ਆਵਾਜ਼ ਵਿੱਚ ਸੁਨਣ ਲਈ ਧੰਨਵਾਦ।

Contributors and Content Editors

Khoslak, PoojaMoolya