LibreOffice-Impress-on-BOSS-Linux/C3/Slide-Creation/Punjabi

From Script | Spoken-Tutorial
Revision as of 14:32, 6 April 2017 by PoojaMoolya (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:00 ਲਿਬਰੇਆਫਿਸ ਇੰਪ੍ਰੇਸ ਵਿੱਚ ਸਲਾਇਡ ਬਣਾਉਣ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ ਅਸੀ ਇਨ੍ਹਾਂ ਦੇ ਬਾਰੇ ਵਿੱਚ ਸਿਖਾਂਗੇ : Slide Shows ( ਸਲਾਇਡ ਸ਼ੋਜ ) , Slide Transitions ( ਸਲਾਇਡ ਟਰਾਂਜਿਸ਼ੰਸ ) , Automatic Shows ( ਆਟੋਮੈਟਿਕ ਸ਼ੋਜ )
00:16 ਤੁਸੀ ਦਰਸ਼ਕ ਦੇ ਸਾਹਮਣੇ ਸਲਾਇਡ ਪੇਸ਼ ਕਰਨ ਲਈ Slide Shows ਦੀ ਵਰਤੋ ਕਰ ਸਕਦੇ ਹੋ ।
00:21 Slide shows ਡੇਸਕਟਾਪਸ ਜਾਂ ਪ੍ਰੋਜੇਕਟਰਸ ਉੱਤੇ ਦਿਖਾਏ ਜਾ ਸਕਦੇ ਹਨ ।
00:25 Slide shows ਸਾਰੀ ਕੰਪਿਊਟਰ ਸਕਰੀਨ ਲੈਂਦਾ ਹੈ ।
00:30 ਪੇਸ਼ਕਾਰੀਆਂ ਸਲਾਇਡ ਸ਼ੋ ਮੋਡ ਵਿੱਚ ਏਡੀਟ ਨਹੀਂ ਕੀਤੀਆਂ ਜਾ ਸਕਦੀਆਂ ।
00:34 Slide shows ਕੇਵਲ ਨੁਮਾਇਸ਼ ਲਈ ਹੁੰਦੇ ਹਨ ।
00:38 ਪੇਸ਼ਕਾਰੀ Sample - Impress.odp ਖੋਲੋ ।
00:43 ਇਸ ਪੇਸ਼ਕਾਰੀ ਨੂੰ ਸਲਾਇਡ ਸ਼ੋ ਦੇ ਰੂਪ ਵਿੱਚ ਵੇਖੋ ।
00:47 Main ਮੇਨਿਊ ਵਿਚੋਂ ,Slide Show ਉੱਤੇ ਕਲਿਕ ਕਰੋ ਅਤੇ ਫਿਰ Slide Show Settings ਉੱਤੇ ਕਲਿਕ ਕਰੋ ।
00:53 ਜਾਂ ਫਿਰ , ਤੁਸੀ ਸਲਾਇਡ ਸ਼ੋ ਨੂੰ ਸ਼ੁਰੂ ਕਰਨ ਲਈ ਫੰਕਸ਼ਨ ਬਟਨ F5 ਨੂੰ ਵਰਤੋ ਕਰ ਸਕਦੇ ਹੋ ।
01:00 ਪੇਸ਼ਕਾਰੀ ਸਲਾਇਡ ਸ਼ੋ ਦੇ ਰੂਪ ਵਿੱਚ ਦਿਖਾਈ ਹੋਈ ਹੈ ।
01:04 ਤੁਸੀ ਆਪਣੇ ਕੀਬੋਰਡ ਉੱਤੇ ਐਰੋ ਬਟਨ ਦੀ ਵਰਤੋ ਕਰਕੇ ਸਲਾਇਡਸ ਦੇ ਵਿੱਚ ਨੇਵਿਗੇਟ ਕਰ ਸਕਦੇ ਹੋ ।
01:10 ਜਾਂ ਫਿਰ , ਕੰਨਟੈਕਸਟ ਮੈਨਿਊ ਲਈ ਸੱਜਾ ਬਟਨ ਕਲਿਕ ਕਰੋ ਅਤੇ Next ਚੁਣੋ ।
01:16 ਇਹ ਤੁਹਾਨੂੰ ਅਗਲੀ ਸਲਾਇਡ ਉੱਤੇ ਲੈ ਜਾਵੇਗਾ ।
01:20 ਸਲਾਇਡ ਸ਼ੋ ਵਿਚੋਂ ਬਾਹਰ ਆਉਣ ਦੇ ਲਈ , ਕੰਨਟੈਕਸਟ ਮੈਨਿਊ ਲਈ ਸੱਜਾ ਬਟਨ ਕਲਿਕ ਕਰੋ । ਇੱਥੇ End Show ਚੁਣੋ ।
01:28 ਬਾਹਰ ਆਉਣ ਲਈ ਦੂਜਾ ਤਰੀਕਾ ਹੈ , Escape ਬਟਨ ਦਬਾਓ ।
01:33 ਤੁਸੀ Mouse pointer as pen ਆਪਸ਼ਨ ਦੀ ਵਰਤੋ ਕਰਕੇ ਆਪਣੇ ਦਰਸ਼ਕਾਂ ਨਾਲ ਗੱਲਬਾਤ ਕਰ ਸਕਦੇ ਹੋ ।
01:40 ਇਸ ਆਪਸ਼ਨ ਨੂੰ ਇਨੇਬਲ ਕਰੋ ਅਤੇ ਵੇਖੋ ਇਹ ਕਿਵੇਂ ਕੰਮ ਕਰਦਾ ਹੈ ।
01:45 ਮੇਨ ਮੈਨਿਊ ਵਿਚੋ Slide Show ਅਤੇ Slide Show Settings ਉੱਤੇ ਕਲਿਕ ਕਰੋ ।
01:51 Slide Show ਡਾਇਲਾਗ ਬਾਕਸ ਦਿਖਾਇਆ ਹੋਇਆ ਹੈ ।
01:54 Options ਦੇ ਹੇਠਾਂ , Mouse Pointer visible ਅਤੇ Mouse Pointer as Pen ਬਾਕਸੇਸ ਨੂੰ ਚੈੱਕ ਕਰੋ ।
02:02 ਡਾਇਲਾਗ ਬਾਕਸ ਨੂੰ ਬੰਦ ਕਰਨ ਲਈ OK ਉੱਤੇ ਕਲਿਕ ਕਰੋ ।
02:06 ਦੁਬਾਰਾ , ਮੇਨ ਮੈਨਿਊ ਵਿਚੋਂ Slide Show ਉੱਤੇ ਅਤੇ ਫਿਰ Slide Show Settings ਉੱਤੇ ਕਲਿਕ ਕਰੋ ।
02:13 ਧਿਆਨ ਦਿਓ , ਕਿ ਕਰਸਰ ਹੁਣ ਪੇਨ (pen) ਵਿੱਚ ਬਦਲ ਗਿਆ ਹੈ ।
02:17 ਇਹ ਆਪਸ਼ਨ ਤੁਹਾਨੂੰ ਪੇਸ਼ਕਾਰੀ ਉੱਤੇ ਲਿਖਣ ਅਤੇ ਕੁੱਝ ਬਣਾਉਣ ਦੀ ਆਗਿਆ ਦਿੰਦਾ ਹੈ , ਜਦੋਂ ਇਹ ਸਲਾਇਡ ਸ਼ੋ ਮੋਡ ਵਿੱਚ ਹੋਵੇ ।
02:24 ਜਦੋਂ ਤੁਸੀ ਖੱਬਾ ਮਾਉਸ ਬਟਨ ਦਬਾਉਂਦੇ ਹੋ , ਤੁਸੀ ਪੇਨ ਨਾਲ ਰੇਖਾ - ਚਿੱਤਰ ਬਣਾ ਸਕਦੇ ਹੋ ।
02:29 ਪਹਿਲਾਂ ਪੁਆਇੰਟ ਦੇ ਸਾਹਮਣੇ ਇੱਕ ਟਿਕ ਮਾਰਕ ਬਣਾਓ ।
02:34 ਟਿਊਟੋਰਿਅਲ ਨੂੰ ਰੋਕੋ ਅਤੇ ਇਸ ਅਸਾਇਨਮੈਂਟ ਨੂੰ ਕਰੋ ।
02:38 ਇੱਕ ਇੰਪ੍ਰੇਸ ਸਲਾਇਡ ਉੱਤੇ ਇੱਕ ਛੋਟਾ ਚਿੱਤਰ ਬਣਾਉਣ ਲਈ ਸਕੇਚ ਪੇਨ ਦੀ ਵਰਤੋ ਕਰੋ ।
02:47 ਹੁਣ ਖੱਬਾ ਮਾਉਸ ਬਟਨ ਕਲਿਕ ਕਰੋ। ਅਗਲੀ ਸਲਾਇਡ ਦਿਖਾਈ ਹੋਈ ਹੈ ।
02:52 ਤੁਸੀ ਅਗਲੀ ਸਲਾਇਡ ਨੂੰ ਅੱਗੇ ਵਧਾ ਸਕਦੇ ਹੋ , ਜਦੋਂ ਤੁਸੀ Space bar ਦਬਾਉਂਦੇ ਹੋ ।
02:57 ਸਲਾਇਡ ਸ਼ੋ ਵਿਚੋਂ ਬਾਹਰ ਆਓ । ਕੰਨਟੈਕਸਟ ਮੈਨਿਊ ਲਈ ਸੱਜਾ ਬਟਨ ਕਲਿਕ ਕਰੋ ਅਤੇ End Show ਉੱਤੇ ਕਲਿਕ ਕਰੋ ।
03:05 ਅੱਗੇ , Slide Transitions ਦੇ ਬਾਰੇ ਵਿੱਚ ਸਿਖਦੇ ਹਾਂ ।
03:09 Slide Transitions ਕੀ ਹਨ ?
03:12 ਟਰਾਂਜਿਸ਼ਨਸ ਪ੍ਰਭਾਵ ਹਨ ਜੋ ਸਲਾਇਡਸ ਉੱਤੇ ਲਾਗੂ ਕੀਤੇ ਜਾਂਦੇ ਹਨ ਜਦੋਂ ਅਸੀ ਪੇਸ਼ਕਾਰੀ ਵਿੱਚ ਇੱਕ ਸਲਾਇਡ ਤੋਂ ਦੂਜੀ ਸਲਾਇਡ ਉੱਤੇ ਮੂਵ ਜਾਂ ਟਰਾਂਜਿਸ਼ਨ ਕਰਦੇ ਹਾਂ ।
03:22 ਮੇਨ ਪੈਨ ਵਿੱਚ , Slide Sorter ਟੈਬ ਉੱਤੇ ਕਲਿਕ ਕਰੋ ।
03:26 ਪੇਸ਼ਕਾਰੀ ਦੀਆਂ ਸਾਰੀਆਂ ਸਲਾਇਡਸ ਇੱਥੇ ਦਿਖਾਈਆਂ ਹੋਇਆ ਹਨ ।
03:31 ਤੁਸੀ ਇਸ ਵਿਊ ਦੀ ਪੇਸ਼ਕਾਰੀ ਵਿੱਚ ਆਸਾਨੀ ਨਾਲ ਸਲਾਇਡਸ ਦਾ ਆਰਡਰ ਬਦਲ ਸਕਦੇ ਹੋ ।
03:37 ਸਲਾਇਡ 1 ਚੁਣੋ ।
03:40 ਹੁਣ , ਖੱਬਾ ਮਾਉਸ ਬਟਨ ਦਬਾਓ । ਸਲਾਇਡਸ 3 ਅਤੇ 4 ਦੇ ਵਿੱਚ ਸਲਾਇਡ ਨੂੰ ਡਰੈਗ ਅਤੇ ਡਰਾਪ ਕਰੋ ।
03:48 ਸਲਾਇਡਸ ਫੇਰ ਵਿਵਸਥਿਤ ਹੋ ਗਈਆਂ ਹਨ ।
03:52 ਇਸ ਐਕਸ਼ਨ ਨੂੰ ਅੰਡੂ ਕਰਨ ਲਈ CTRL + Z ਬਟਨ ਦਬਾਓ ।
03:57 ਤੁਸੀ ਇੱਕ ਹੀ ਵਾਰ ਵਿੱਚ ਹਰ ਇੱਕ ਸਲਾਇਡ ਵਿੱਚ ਭਿੰਨ ਟਰਾਂਜਿਸ਼ਨਸ ਜੋੜ ਸਕਦੇ ਹੋ ।
04:02 Slide Sorter ਵਿਊ ਵਿਚੋਂ , ਪਹਿਲੀ ਸਲਾਇਡ ਚੁਣੋ ।
04:06 ਹੁਣ , Task ਪੈਨ ਵਿੱਚ , Slide Transitions ਉੱਤੇ ਕਲਿਕ ਕਰੋ ।
04:13 Apply to selected slides ਦੇ ਹੇਠਾਂ , ਸਕਰੋਲ ਕਰੋ ਅਤੇ Wipe Up ਚੁਣੋ ।
04:19 ਧਿਆਨ ਦਿਓ , ਕਿ ਟਰਾਂਜਿਸ਼ਨ ਪ੍ਰਭਾਵ ਮੁੱਖ ਪੈਨ ਵਿੱਚ ਦਿਖਾਇਆ ਹੋਇਆ ਹੈ ।
04:24 ਤੁਸੀ ਸਪੀਡ ਡਰਾਪ - ਡਾਉਨ ਮੇਨਿਊ ਵਿਚੋਂ ਆਪਸ਼ੰਸ ਦੀ ਚੋਣ ਕਰਕੇ ਟਰਾਂਜਿਸ਼ਨ ਦੀ ਰਫ਼ਤਾਰ ਕੰਟ੍ਰੋਲ ਕਰ ਸਕਦੇ ਹੋ
04:31 Modify Transitions ਦੇ ਹੇਠਾਂ , Speed ਡਰਾਪ - ਡਾਉਨ ਬਾਕਸ ਉੱਤੇ ਕਲਿਕ ਕਰੋ । Medium ਉੱਤੇ ਕਲਿਕ ਕਰੋ ।
04:39 ਹੁਣ , ਟਰਾਂਜਿਸ਼ਨ ਵਿੱਚ ਆਵਾਜ ਸੈੱਟ ਕਰੋ ।
04:43 Modify Transitions ਦੇ ਹੇਠਾਂ , Speed ਡਰਾਪ - ਡਾਉਨ ਬਾਕਸ ਉੱਤੇ ਕਲਿਕ ਕਰੋ । Beam ਚੁਣੋ ।
04:52 ਇਸ ਤਰ੍ਹਾਂ , ਦੂਜੀ ਸਲਾਇਡ ਚੁਣੋ ।
04:56 Task ਪੈਨ ਵਿੱਚ , Slide Transitions ਉੱਤੇ ਕਲਿਕ ਕਰੋ ।
05:00 Apply to selected slides ਦੇ ਹੇਠਾਂ , wheel clockwise , 4 spokes ਚੁਣੋ ।
05:08 ਹੁਣ , Speed ਡਰਾਪ - ਡਾਉਨ ਬਾਕਸ ਉੱਤੇ ਕਲਿਕ ਕਰੋ । Medium ਚੁਣੋ ।
05:13 ਅੱਗੇ , Sound ਡਰਾਪ - ਡਾਉਨ ਬਾਕਸ ਉੱਤੇ ਕਲਿਕ ਕਰੋ । Applause ਚੁਣੋ ।
05:21 ਹੁਣ , ਸਾਡੇ ਦੁਆਰਾ ਕੀਤੇ ਗਏ ਟਰਾਂਜਿਸ਼ਨ ਪ੍ਰਭਾਵ ਦਾ ਪ੍ਰਿਵਿਊ ਵੇਖਦੇ ਹਾਂ ।
05:25 Play ਉੱਤੇ ਕਲਿਕ ਕਰੋ ।
05:28 ਅਸੀਂ ਹੁਣੇ ਸਿੱਖਿਆ ਕਿ ਏਨਿਮੇਟ ਕਿਵੇਂ ਕਰਨਾ ਹੈ ਅਤੇ ਸਲਾਇਡ ਟਰਾਂਜਿਸ਼ਨ ਵਿੱਚ ਆਵਾਜ ਪ੍ਰਭਾਵ ਕਿਵੇਂ ਜੋੜਦੇ ਹਨ ।
05:35 ਹੁਣ ਸਿਖਦੇ ਹਾਂ ਕਿ ਪੇਸ਼ਕਾਰੀ ਕਿਵੇਂ ਬਣਾਉਂਦੇ ਹਨ , ਜੋ ਆਪਣੇ ਆਪ ਚਲਦੀ ਹੈ ।
05:42 Tasks ਪੈਨ ਵਿਚੋਂ , Slide Transitions ਉੱਤੇ ਕਲਿਕ ਕਰੋ ।
05:46 Transition type ਵਿੱਚ , Checkerboard Down ਚੁਣੋ ।
05:50 Speed ਡਰਾਪ - ਡਾਉਨ ਵਿੱਚ , Medium ਚੁਣੋ ।
05:55 Sound ਡਰਾਪ - ਡਾਉਨ ਵਲੋਂ , Gong: ਚੁਣੋ ।
06:00 Loop Until Next Sound ਚੈੱਕ ਕਰੋ ।
06:04 ਰੇਡੀਓ ਬਟਨ Automatically After ਉੱਤੇ ਕਲਿਕ ਕਰੋ ।
06:09 ਸਮਾਂ 1sec ਚੁਣੋ ।
06:14 Apply to all Slides ਉੱਤੇ ਕਲਿਕ ਕਰੋ ।
06:18 ਧਿਆਨ ਦਿਓ , ਕਿ Apply to all Slides ਬਟਨ ਉੱਤੇ ਕਲਿਕ ਕਰਕੇ , ਸਾਰੇ ਸਲਾਇਡਸ ਲਈ ਸਮਾਨ ਟਰਾਂਜਿਸ਼ਨ ਲਾਗੂ ਹੁੰਦਾ ਹੈ ।
06:25 ਇਸ ਤਰ੍ਹਾਂ ਸਾਨੂੰ ਇੱਕ - ਇੱਕ ਕਰਕੇ ਹਰ ਇੱਕ ਸਲਾਇਡ ਲਈ ਟਰਾਜਿਸ਼ਨ ਜੋੜਨ ਦੀ ਲੋੜ ਨਹੀਂ ਹੈ ।
06:31 Main ਮੇਨਿਊ ਵਿੱਚ , Slide Show ਉੱਤੇ ਕਲਿਕ ਕਰੋ ਅਤੇ ਫਿਰ Slide Show ਚੁਣੋ ।
06:38 ਧਿਆਨ ਦਿਓ , ਕਿ ਸਲਾਇਡਸ ਆਪਣੇ ਆਪ ਪੇਸ਼ ਹੁੰਦੀਆਂ ਹਨ ।
06:49 ਪੇਸ਼ਕਾਰੀ ਤੋਂ ਬਾਹਰ ਆਉਣ ਲਈ Escape ਬਟਨ ਦਬਾਓ ।
06:54 ਹੁਣ ਉਹ ਪੇਸ਼ਕਾਰੀ ਬਣਾਉਣਾ ਸਿਖਦੇ ਹਾਂ ਜੋ ਆਪਣੇ ਆਪ ਹੀ ਪੇਸ਼ ਹੋਵੇ , ਲੇਕਿਨ ਹਰ ਇੱਕ ਸਲਾਇਡ ਲਈ ਭਿੰਨ ਨੁਮਾਇਸ਼ ਸਮੇਂ ਦੇ ਨਾਲ ।
07:03 ਇਹ ਲਾਭਦਾਇਕ ਹੁੰਦਾ ਹੈ , ਜਦੋਂ ਪੇਸ਼ਕਾਰੀ ਵਿੱਚ ਕੁੱਝ ਵਿਸ਼ਾ - ਚੀਜ਼ ਜਿਆਦਾ ਲੰਬੀ ਜਾਂ ਮੁਸ਼ਕਲ ਹੋਵੇ ।
07:13 Main ਪੈਨ ਵਿੱਚ , ਪਹਿਲਾਂ Slide Sorter ਟੈਬ ਉੱਤੇ ਕਲਿਕ ਕਰੋ ।
07:18 ਦੂਜੀ ਸਲਾਇਡ ਚੁਣੋ ।
07:21 Task ਪੈਨ ਉੱਤੇ ਜਾਓ ।
07:24 Slide Transitions ਦੇ ਹੇਠਾਂ , Advance slide ਆਪਸ਼ਨ ਉੱਤੇ ਜਾਓ ।
07:29 Automatically after ਫੀਲਡ ਵਿੱਚ , ਸਮਾਂ 2 ਸੈਕੰਡ ਇਨਸਰਟ ਕਰੋ ।
07:37 Main ਪੈਨ ਵਿਚੋਂ , ਤੀਜੀ ਸਲਾਇਡ ਚੁਣੋ ।
07:42 Task ਪੈਨ ਉੱਤੇ ਜਾਓ ।
07:44 Slide Transitions ਦੇ ਹੇਠਾਂ , Advance slide ਆਪਸ਼ਨ ਉੱਤੇ ਜਾਓ ।
07:49 Automatically after ਫੀਲਡ ਵਿੱਚ , ਸਮਾਂ 3 ਸੈਕੰਡ ਇਨਸਰਟ ਕਰੋ ।
07:57 ਚੌਥੀ ਸਲਾਇਡ ਚੁਣੋ ਅਤੇ ਸਮਾਨ ਸਟੇਪਸ ਦੀ ਨਕਲ ਕਰੋ , ਜਿਵੇਂ ਪਿਛਲੀ ਸਲਾਇਡ ਲਈ ਕੀਤਾ । ਅਤੇ ਸਮੇਂ ਨੂੰ 4 ਸੈਕੰਡ ਵਿੱਚ ਬਦਲੋ ।
08:08 Main ਮੇਨਿਊ ਵਿੱਚ , Slide Show ਅਤੇ ਫਿਰ Slide Show ਉੱਤੇ ਕਲਿਕ ਕਰੋ ।
08:13 ਧਿਆਨ ਦਿਓ , ਕਿ ਹਰ ਇੱਕ ਸਲਾਇਡ ਭਿੰਨ ਸਮੇਂ ਲਈ ਦਿਖਾਈ ਜਾਂਦੀ ਹੈ ।
08:19 ਪੇਸ਼ਕਾਰੀ ਵਿਚੋਂ ਬਾਹਰ ਆਉਣ ਲਈ Escape ਬਟਨ ਦਬਾਓ ।
08:24 ਇਸ ਦੇ ਨਾਲ ਅਸੀ ਇਸ ਟਿਊਟੋਰਿਅਲ ਦੇ ਅੰਤ ਵਿਚ ਆ ਗਏ ਹਾਂ । Slide shows ( ਸਲਾਇਡ ਸ਼ੋਜ ) , Slide Transitions ( ਸਲਾਇਡ ਟਰਾਂਜਿਸ਼ੰਸ ) , Automatic show ( ਆਟੋਮੈਟਿਕ ਸ਼ੋ ):
08:37 ਇੱਥੇ ਤੁਹਾਡੇ ਲਈ ਇੱਕ ਅਸਾਇਨਮੈਂਟ ਹੈ ।
08:40 ਇੱਕ ਨਵੀਂ ਪੇਸ਼ਕਾਰੀ ਬਣਾਓ ।
08:42 ਇੱਕ ਕਲੋਕਵਾਈਸ ਪਹੀਆ ਜੋੜੋ ,
08:46 2nd ਅਤੇ 3rd ਸਲਾਇਡਸ ਲਈ gong ਆਵਾਜ ਦੇ ਨਾਲ ਮੱਧ ਰਫ਼ਤਾਰ ਉੱਤੇ 2 ਸਪੋਕ ਟਰਾਂਜਿਸ਼ਨ ਜੋੜੇਂ ।
08:54 ਇੱਕ ਆਟੋਮੈਟਿਕ ਸਲਾਇਡ ਸ਼ੋ ਬਣਾਓ ।
08:58 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ । ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
09:04 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ ।
09:09 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ , ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਉਨ੍ਹਾਂ ਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ ਜੋ ਆਨਲਾਇਨ ਟੈਸਟ ਪਾਸ ਕਰਦੇ ਹਨ ।
09:18 ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ contact@spoken-tutorial.org ਨੂੰ ਲਿਖੋ ।
09:25 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ।
09:37 ਇਸ ਮਿਸ਼ਨ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http://spoken-tutorial.org / NMEICT - Intro:
09:48 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ।

Contributors and Content Editors

Harmeet, PoojaMoolya