LibreOffice-Calc-on-BOSS-Linux/C3/Linking-Calc-Data/Punjabi

From Script | Spoken-Tutorial
Revision as of 13:06, 6 April 2017 by PoojaMoolya (Talk | contribs)

(diff) ← Older revision | Latest revision (diff) | Newer revision → (diff)
Jump to: navigation, search
TIME NARRATION
00:00 ਲਿਬਰੇ ਆਫਿਸ ਕੈਲਕ ਵਿੱਚ ਲਿੰਕਿੰਗ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:06 ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਬਾਰੇ ਸਿਖਾਂਗੇ:
00:10 ਕੈਲਕ ਵਿੱਚ ਹੋਰ ਸ਼ੀਟਸ ਨੂੰ ਕਿਵੇਂ ਰੈਫਰੈਂਸ ਕਰਨਾ ਹੈ।
00:14 ਕੈਲਕ ਵਿੱਚ ਹਾਇਪਰਲਿੰਕਸ ਦਾ ਇਸਤੇਮਾਲ ਕਿਵੇਂ ਕਰਨਾ ਹੈ।
00:18 ਇੱਥੇ ਅਸੀ ਆਪਰੇਟਿੰਗ ਸਿਸਟਮ ਦੇ ਰੂਪ ਵਿੱਚ GNU/ ਲਿਨਕਸ ਅਤੇ ਲਿਬਰੇ ਆਫਿਸ ਸੂਟ ਵਰਜਨ 3.3.4 ਇਸਤੇਮਾਲ ਕਰ ਰਹੇ ਹਾਂ।
00:28 ਲਿਬਰੇ ਆਫਿਸ ਕੈਲਕ ਤੁਹਾਨੂੰ ਇਹਨਾ ਨੂੰ ਰੈਫਰੈਂਸ ਕਰਨ ਦੀ ਆਗਿਆ ਦਿੰਦਾ ਹੈ:
00:31 ਕਿਸੇ ਹੋਰ ਸ਼ੀਟ ਦੇ ਸੈਲ ਨੂੰ ਮੌਜੂਦਾ ਸ਼ੀਟ ਦੇ ਸੈਲ ਵਿਚ
00:36 ਕਿਸੇ ਹੋਰ ਸਪ੍ਰੈਡਸ਼ੀਟ ਦੇ ਸੈਲ ਨੂੰ, ਜੇਕਰ ਤੁਸੀਂ ਦੋਨੋ ਸਪ੍ਰੈਡਸ਼ੀਟਸ ਨੂੰ ਸੇਵ ਕੀਤਾ ਹੈ।
00:42 “Personal-Finance-Tracker.ods” ਖੋਲ੍ਹਦੇ ਹਾਂ।
00:47 ਸਾਡੀ ਫਾਇਲ ਦੀ ਸ਼ੀਟ 1 ਵਿਚ “Personal Finance Tracker” ਲਈ ਸਪ੍ਰੈਡਸ਼ੀਟ ਸ਼ਾਮਿਲ ਹੈ।
00:53 ਮੈਂ “Spent” ਅਤੇ “Received” ਕਾਲਮਸ ਵਿੱਚ ਕੁੱਝ ਰਾਸ਼ੀਆਂ ਜੋੜ ਦਿੱਤੀਆਂ ਹਨ।
01:03 ਹੁਣ, “Cost” ਅਤੇ “Spent” ਦੇ ਹੇਠਾਂ ਕ੍ਰਮਵਾਰ ਘਟਕਾਂ ਦਾ ਕੁਲ ਜੋੜ ਕੱਢਦੇ ਹਾਂ।
01:10 C9 ਨਾਲ ਨਿਰਧਾਰਿਤ ਸੈਲ ਉੱਤੇ ਕਲਿਕ ਕਰੋ ਅਤੇ ਫਾਰਮੂਲਾ “is equal to SUM” ਅਤੇ ਬਰੈਕਟਾਂ ਦੇ ਅੰਦਰ “C3 ਕੋਲਨ C7” ਟਾਈਪ ਕਰੋ।
01:22 ਫਿਰ “Enter” ਬਟਨ ਦਬਾਓ।
01:26 D9 ਨਾਲ ਨਿਰਧਾਰਿਤ ਸੈਲ ਉੱਤੇ ਕਲਿਕ ਕਰੋ ਅਤੇ ਉਸੀ ਫਾਰਮੂਲਾ ਦਾ ਇਸਤੇਮਾਲ ਕਰਕੇ ਜੋੜ ਕੱਢੋ।
01:34 ਹੁਣ, ਸੈਲ ਰੈਫਰੇਂਸਿੰਗ ਦਾ ਇਸਤੇਮਾਲ ਕਰਕੇ ਅਸੀ ਇੱਕ ਵਖਰੀ ਸ਼ੀਟ ਉੱਤੇ “Cost” ਅਤੇ “Spent” ਦੇ ਅਧੀਨ ਕੁਲ ਬਕਾਇਆ ਦਿਖਾਵਾਂਗੇ।
01:44 “Sheet 2” ਟੈਬ ਉੱਤੇ ਕਲਿਕ ਕਰੋ।
01:47 ਇਹ ਨਵੀਂ ਸ਼ੀਟ ਖੋਲ੍ਹਦਾ ਹੈ।
01:50 ਹੁਣ A1 ਨਾਲ ਨਿਰਧਾਰਿਤ ਸੈਲ ਉੱਤੇ ਕਲਿਕ ਕਰੋ ਅਤੇ ਇਸਦੇ ਅੰਦਰ “COMPONENT” ਹੈਡਿੰਗ ਟਾਈਪ ਕਰੋ।
01:58 B1 ਨਾਲ ਨਿਰਧਾਰਿਤ ਸੈਲ ਉੱਤੇ ਕਲਿਕ ਕਰੋ ਅਤੇ ਇਸਦੇ ਅੰਦਰ “BALANCE” ਹੈਡਿੰਗ ਟਾਈਪ ਕਰੋ।
02:06 ਹੁਣ, heading ਦੇ ਅਧੀਨ ਘਟਕਾਂ ਦੇ ਨਾਮ ਭਰਦੇ ਹਾਂ।
02:10 A3 ਨਾਲ ਨਿਰਧਾਰਿਤ ਸੈਲ ਉੱਤੇ ਕਲਿਕ ਕਰੋ ਅਤੇ “COSTS” ਟਾਈਪ ਕਰੋ। ਐਂਟਰ ਦਬਾਓ।
02:18 “COSTS” ਦੇ ਹੇਠਾਂ, A4 ਨਾਲ ਨਿਰਧਾਰਿਤ ਸੈਲ ਵਿੱਚ ਅਗਲਾ ਭਾਗ “SPENT” ਦਰਜ ਕਰੋ।
02:26 ਹੁਣ, ਖਾਲੀ ਸੈਲ B3 ਉੱਤੇ ਕਲਿਕ ਕਰੋ।
02:29 “COST” ਅਤੇ “SPENT” ਹੈਡਿੰਗ ਅਧੀਨ ਸੈਲਸ B3 ਅਤੇ B4 ਦੇ ਕੋਲ ਕੁਲ ਬਕਾਇਆ ਹੋਵੇਗਾ।
02:36 ਜਿਸਦੀ ਅਸੀਂ ਸ਼ੀਟ 1 ਵਿੱਚ ਗਿਣਤੀ ਕੀਤੀ ਸੀ।
02:40 ਇਹ ਰੈਫਰੇਂਸਿੰਗ ਨਾਲ ਕਰਾਂਗੇ।
02:43 ਸੈਲ B3 ਵਿੱਚ ਸੈਲ ਰੈਫਰੇਂਸ ਬਣਾਉਣ ਦੇ ਲਈ, “Input line” ਦੇ ਅੱਗੇ “equal to” ਚਿੰਨ੍ਹ ਉੱਤੇ ਕਲਿਕ ਕਰੋ।
02:52 ਹੁਣ, ਸ਼ੀਟ ਟੈਬ ਵਿੱਚ “Sheet 1” ਉੱਤੇ ਕਲਿਕ ਕਰੋ।
02:58 ਇਸ ਸ਼ੀਟ ਵਿੱਚ, ਅਸੀ ਸੈਲ C9 ਉੱਤੇ ਕਲਿਕ ਕਰਾਂਗੇ, ਜੋ ਕਾਲਮ “Costs” ਵਿੱਚ ਜੋੜ ਨੂੰ ਰੱਖਦਾ ਹੈ।
03:06 ਧਿਆਨ ਦਿਓ, ਕਿ “Input line” ਵਿੱਚ, ਸਟੇਟਮੈਂਟ “Sheet 1 dot C9” ਦਿਖਾਈ ਹੋਈ ਹੈ।
03:13 ਹੁਣ “Input line” ਦੇ ਅੱਗੇ ਚੈਕ ਮਾਰਕ ਉੱਤੇ ਕਲਿਕ ਕਰੋ।
03:18 ਧਿਆਨ ਦਿਓ, ਕਿ “Sheet 1” ਵਿੱਚ “Costs” ਦੇ ਹੇਠਾਂ ਡਾਟਾ ਦਾ ਕੁਲ ਯੋਗ “Sheet 2 “ ਟੈਬ ਵਿੱਚ B3 ਨਾਲ ਨਿਰਧਾਰਿਤ ਸੈਲ ਵਿੱਚ ਆਪਣੇ ਦਰਜ ਹੋ ਗਿਆ ਹੈ।
03:33 ਉਸੀ ਪ੍ਰਕਾਰ, ਅਸੀ ਰੈਫਰੇਂਸਿੰਗ ਦੇ ਦੁਆਰਾ ਹੋਰ ਘਟਕਾਂ ਦੇ ਕੁਲ ਜੋੜ ਨੂੰ ਦਰਜ ਕਰ ਸਕਦੇ ਹਾਂ।
03:39 ਜੇਕਰ ਇੱਥੇ ਕਾਫੀ ਸਾਰੇ ਡਾਟਾ ਕੰਟੈਂਟ ਦੇ ਨਾਲ ਕਈ ਡਾਟਾ ਸ਼ੀਟਸ ਹਨ ਤਾਂ ਡਾਟਾ ਦਾ ਸਾਰ ਪੇਸ਼ ਕਰਨ ਲਈ ਰੈਫਰੇਂਸਿੰਗ ਬਹੁਤ ਲਾਭਦਾਇਕ ਹੋ ਸਕਦਾ ਹੈ।
03:48 ਹੁਣ, ਸਿਖਦੇ ਹਾਂ ਕਿ ਕੈਲਕ ਸ਼ੀਟਸ ਵਿੱਚ ਹਾਇਪਰਲਿੰਕਸ ਕਿਵੇਂ ਬਣਾਉਂਦੇ ਹਨ।
03:53 ਤੁਸੀ ਹਾਇਪਰਲਿੰਕਸ ਦਾ ਇਸਤੇਮਾਲ... ਇੱਕ ਸਪ੍ਰੈਡਸ਼ੀਟ ਦੇ ਅੰਦਰ ਕਿਸੇ ਹੋਰ ਸਥਾਨ ਤੇ ਜਾਣ ਲਈ

ਹੋਰ ਫਾਇਲਾਂ ਵਿਚ ਜਾਣ ਲਈ ਜਾਂ , ਇੱਥੇ ਤੱਕ ਕਿ ਵੈਬਸਾਇਟਸ ਉੱਤੇ ਜਾਣ ਲਈ ਕਰ ਸਕਦੇ ਹੋ।

04:05 “Personal-Finance-Tracker.ods” ਵਿੱਚ personal finance tracker “Sheet 1” ਵਿੱਚ ਹੈ ਅਤੇ ਬਾਕੀ ਦਾ ਕੰਟੈਂਟ “Sheet 2” ਵਿੱਚ ਹੈ।
04:15 ਮੰਨ ਲੋ ਕਿ ਅਸੀ Sheet 1 ਤੋਂ Sheet 2 ਵਿੱਚ ਜਾਣਾ ਚਾਹੁੰਦੇ ਹਾਂ।
04:20 ਸਭ ਤੋਂ ਪਹਿਲਾਂ, “Sheet 1” ਟੈਬ ਉੱਤੇ ਕਲਿਕ ਕਰੋ।
04:24 ਇੱਥੇ B14 ਨਾਲ ਨਿਰਧਾਰਿਤ ਸੈਲ ਉੱਤੇ ਕਲਿਕ ਕਰੋ ਅਤੇ ”Sheet 2” ਦਰਜ ਕਰੋ।
04:31 ਤੁਸੀ ਵੇਖਦੇ ਹੋ ਕਿ ਨਾਮ “Sheet 2”, “Input line” ਉੱਤੇ ਦਿਖਾਇਆ ਹੋਇਆ ਹੈ।
04:37 ਹੁਣ ਇਨਪੁੱਟ ਲਾਇਨ ਵਿੱਚ ਟੈਕਸਟ “Sheet 2” ਚੁਣੋ।
04:42 ਟੈਕਸਟ ਚੁਣਨ ਤੋਂ ਬਾਅਦ, ਟੂਲਬਾਰ ਵਿੱਚ “Hyperlink” ਆਇਕਨ ਉੱਤੇ ਕਲਿਕ ਕਰੋ।
04:50 Hyperlink ਡਾਇਲਾਗ ਖੁਲਦਾ ਹੈ।
04:53 ਖੱਬੇ ਪਾਸੇ ਵੱਲ, “Document” ਵਿਕਲਪ ਚੁਣੋ।
04:57 ਡਾਇਲਾਗ ਬਾਕਸ ਵਿੱਚ “Target in document” ਆਇਕਨ ਉੱਤੇ ਕਲਿਕ ਕਰੋ।
05:02 ਇੱਕ ਨਵਾਂ “Target in document” ਡਾਇਲਾਗ ਖੁਲ੍ਹਦਾ ਹੈ।
05:06 ਹੁਣ, “Sheet” ਵਿਕਲਪ ਦੇ ਅੱਗੇ “plus sign” ਉੱਤੇ ਕਲਿਕ ਕਰੋ।
05:12 ਡਾਇਲਾਗ ਬਾਕਸ ਜੋ ਖੁਲ੍ਹਦਾ ਹੈ, ਉਸ ਵਿੱਚ “Sheet 2” ਵਿਕਲਪ ਉੱਤੇ ਕਲਿਕ ਕਰੋ।
05:17 ਹੁਣ “Apply” ਬਟਨ ਉੱਤੇ ਕਲਿਕ ਕਰੋ ਅਤੇ ਫਿਰ “Close” ਬਟਨ ਉੱਤੇ ਕਲਿਕ ਕਰੋ।
05:23 ਹੁਣ, Hyperlink ਡਾਇਲਾਗ ਬਾਕਸ ਵਿਚੋਂ “Apply” ਉੱਤੇ ਕਲਿਕ ਕਰੋ ਅਤੇ ਫਿਰ “Close” ਉੱਤੇ ਕਲਿਕ ਕਰੋ।
05:30 ਸਾਹਮਣੇ ਸੈਲ ਵਿੱਚ “Sheet 2” ਟੈਕਸਟ ਦੇ ਨਾਲ ਹਾਈਲਾਇਟ ਹੋਈ “Sheet 1” ਟੈਬ ਖੁਲ੍ਹਦੀ ਹੈ।
05:38 ਹੁਣ, ਜਦੋਂ ਅਸੀ ਟੈਕਸਟ “Sheet 2” ਉੱਤੇ ਕਲਿਕ ਕਰਦੇ ਹਾਂ, ਇਹ ਸਾਨੂੰ ਸਿੱਧਾ ਉਸ ਸ਼ੀਟ ਵਿੱਚ ਲੈ ਜਾਂਦਾ ਹੈ, ਜਿੱਥੇ ਅਸੀਂ Costs ਲਈ ਬਕਾਇਆ ਦਰਜ ਕੀਤਾ ਸੀ।
05:49 ਅਸੀਂ ਇੱਕ ਹਾਇਪਰਲਿੰਕ ਬਣਾ ਲਿਆ!
05:53 ਹਾਇਪਰਲਿੰਕ ਹਟਾਉਣ ਦੇ ਲਈ, ਸਭ ਤੋਂ ਪਹਿਲਾਂ ਹਾਇਪਰਲਿੰਕਡ ਟੈਕਸਟ “Sheet 2” ਚੁਣੋ।
05:59 ਹੁਣ ਸੱਜਾ ਬਟਨ ਕਲਿਕ ਕਰੋ ਅਤੇ ਕੰਟੈਕਸਟ ਮੈਨਿਊ ਵਿਚੋਂ, “Default Formatting” ਵਿਕਲਪ ਉੱਤੇ ਕਲਿਕ ਕਰੋ।
06:07 ਟੈਕਸਟ ਹੁਣ ਹਾਇਪਰਲਿੰਕਡ ਨਹੀਂ ਹੈ।
06:11 ਇਹ ਬਿਲਕੁਲ ਡਾਕਿਉਮੈਂਟ ਦੇ ਕਿਸੇ ਵੀ ਸਧਾਰਣ ਟੈਕਸਟ ਦੀ ਤਰ੍ਹਾਂ ਹੈ।
06:15 ਚਲੋ ਬਦਲਾਵਾਂ ਨੂੰ ਅੰਡੂ ਕਰਦੇ ਹਾਂ।
06:18 ਇਸ ਦੇ ਨਾਲ ਅਸੀ ਲਿਬਰੇ ਆਫਿਸ ਕੈਲਕ ਉੱਤੇ ਸਪੋਕਨ ਟਿਊਟੋਰਿਅਲ ਦੇ ਅੰਤ ਵਿਚ ਆ ਗਏ ਹਾਂ।
06:23 ਸੰਖੇਪ ਵਿੱਚ, ਅਸੀਂ ਸਿੱਖਿਆ ਕਿ ਕਿਵੇਂ: ਕੈਲਕ ਵਿੱਚ ਹੋਰ ਸ਼ੀਟਸ ਨੂੰ ਰੈਫਰੇਂਸ ਕਰਨਾ ਹੈ।
06:29 ਕੈਲਕ ਵਿੱਚ ਹਾਇਪਰਲਿੰਕਸ ਨੂੰ ਇਸਤੇਮਾਲ ਕਰਨਾ ਹੈ।
06:35 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ।
06:38 ਇਹ ਸਪੋਕਨ ਟਿਅਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ।
06:41 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਊਨਲੋਡ ਕਰਕੇ ਵੇਖ ਸਕਦੇ ਹੋ।
06:45 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ।
06:50 ਉਨ੍ਹਾਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ ਜੋ ਆਨਲਾਇਨ ਟੈਸਟ ਪਾਸ ਕਰਦੇ ਹਨ।
06:54 ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ ਸਾਨੂੰ contact @ spoken hyphen tutorial.org ਉੱਤੇ ਲਿਖੋ।
07:01 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ-ਟੀਚਰ ਪ੍ਰੋਜੈਕਟ ਦਾ ਹਿੱਸਾ ਹੈ।
07:05 ਇਹ ਭਾਰਤ ਸਰਕਾਰ ਦੇ MHRD ਦੇ “ਆਈਸੀਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਸੁਪੋਰਟ ਕੀਤਾ ਗਿਆ ਹੈ।
07:13 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ-spoken hyphen tutorial dot org slash NMEICT hyphen Intro
07:24 ਆਈ.ਆਈ.ਟੀ ਬਾੰਬੇ ਵਲੋਂ ਮੈਂ ਹਰਪ੍ਰੀਤ ਜਟਾਣਾ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Harmeet, PoojaMoolya