LibreOffice-Impress-on-BOSS-Linux/C2/Creating-a-presentation-document/Punjabi
From Script | Spoken-Tutorial
Revision as of 11:19, 21 April 2016 by PoojaMoolya (Talk | contribs)
Time | Narration |
00:00 | ਲਿਬਰੇਆਫਿਸ ਇੰਪ੍ਰੇਸ ਵਿੱਚ ਇੱਕ ਪੇਸ਼ਕਾਰੀ ਡਾਕਿਉਮੇਂਟ ਬਣਾਉਣਾ ਅਤੇ ਬੇਸਿਕ ਫਾਰਮੈਟਿੰਗ ਦੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:09 | ਇਸ ਟਿਊਟੋਰਿਅਲ ਵਿੱਚ ਅਸੀ ਇੰਪ੍ਰੇਸ ਵਿੰਡੋ ਦੇ ਭਾਗਾਂ ਦੇ ਬਾਰੇ ਵਿੱਚ ਸਿਖਾਂਗੇ ਅਤੇ ਕਿਵੇਂ ਸਲਾਇਡ ਇੰਸਰਟ ਕਰਦੇ ਹਨ ਅਤੇ ਕਾਪੀ ਕਰਦੇ ਹਨ , ਫੋਂਟ ਬਾਰੇ ਅਤੇ ਫੋਂਟ ਨੂੰ ਫਾਰਮੈਟ ਕਰਨ ਬਾਰੇ ਸਿਖਾਂਗੇ । |
00:21 | ਇੱਥੇ ਅਸੀ ਆਪਣੇ ਆਪਰੇਟਿੰਗ ਸਿਸਟਮ ਦੇ ਰੂਪ ਵਿਚ ਜੀ.ਐਨ.ਯੂ/ ਲਿਨਕਸ ਅਤੇ ਲਿਬਰੇਆਫਿਸ ਸੂਟ ਵਰਜਨ 3.3.4 ਦੀ ਵਰਤੋ ਕਰ ਰਹੇ ਹਾਂ । |
00:30 | ਚੱਲੋ ਆਪਣੀ ਪੇਸ਼ਕਾਰੀ ( ਪ੍ਰੇਜੈਟੇਸ਼ਨ ) “Sample Impress” ਖੋਲਦੇ ਹਾਂ ਜਿਸਨੂੰ ਪਿਛਲੇ ਟਿਊਟੋਰਿਅਲ ਵਿੱਚ ਬਣਾਇਆ ਸੀ । |
00:36 | ਚੱਲੋ ਵੇਖਦੇ ਹਾਂ ਕਿ ਸਕਰੀਨ ਉੱਤੇ ਕੀ ਕੀ ਹੈ । |
00:40 | ਵਿਚਕਾਰ ਵਿੱਚ ਅਸੀ ਖਾਲੀ ਜਗ੍ਹਾ ਵੇਖਦੇ ਹਾਂ ਜੋ ਕਿ ਵਰਕਸਪੇਸ ਹੈ ਜਿੱਥੇ ਅਸੀ ਕੰਮ ਕਰਾਂਗੇ । |
00:44 | ਜਿਵੇਂ ਕਿ ਤੁਸੀ ਵੇਖ ਸਕਦੇ ਹੋ , “Workspace” ਵਿੱਚ 5 ਟੈਬਸ ਹਨ ਜਿਨ੍ਹਾਂ ਨੂੰ “View buttons” ਕਹਿੰਦੇ ਹਨ । |
00:50 | ਫਿਲਹਾਲ “Normal” ਟੈਬ ਚੁਣਿਆ ਹੈ । |
00:53 | ਇਹ ਮੁੱਖ ਵਿਊ ਹੈ ਵੱਖ - ਵੱਖ ਸਲਾਇਡਸ ਬਣਾਉਣ ਦੇ ਲਈ । |
00:56 | “Outline” ਵਿਊ ਹਰ ਇੱਕ ਸਲਾਇਡ ਦੇ ਆਉਟਲਾਇਨ ਫਾਰਮੇਟ ਵਿੱਚ ਵਿਸ਼ਾ ਸਿਰਲੇਖ , ਬੁਲੇਟੇਡ ਅਤੇ ਨੰਮਬਰਡ ਸੂਚੀਆਂ ਦਿਖਾਉਂਦਾ ਹੈ । |
01:03 | “Notes” ਵਿਊ ਹਰ ਇੱਕ ਸਲਾਇਡ ਵਿੱਚ ਨੋਟ ਜੋੜਨ ਦੀ ਸਹੂਲਤ ਦਿੰਦਾ ਹੈ ਜੋ ਕਿ ਪੇਸ਼ਕਾਰੀ ਦੇ ਵਕਤ ਨਜ਼ਰ ਨਹੀਂ ਆਉਂਦੇ । |
01:10 | “Handout” ਵਿਊ ਸਲਾਇਡਸ ਨੂੰ ਹੈਂਡਾਉਟ ਦੇ ਰੂਪ ਵਿੱਚ ਪ੍ਰਿੰਟ ਕਰਨ ਦੀ ਸਹੂਲਤ ਦਿੰਦਾ ਹੈ । |
01:14 | ਇੱਥੇ ਸਾਨੂੰ ਇੱਕ ਪੇਜ ਉੱਤੇ ਕਿੰਨੇ ਸਲਾਇਡਸ ਪ੍ਰਿੰਟ ਕਰਨੇ ਹਨ ਇਸਦੀ ਚੋਣ ਕਰ ਸਕਦੇ ਹਾਂ । |
01:19 | “Slide Sorter” ਵਿਊ ਸਲਾਇਡਸ ਦੇ ਥੰਬਨੇਲਸ ਦਿਖਾਉਂਦਾ ਹੈ । |
01:23 | ਹੁਣ ਫਿਰ ਦੁਬਾਰਾ “Normal” ਵਿਊ ਬਟਨ ਉੱਤੇ ਕਲਿਕ ਕਰਦੇ ਹਾਂ । |
01:26 | ਸਕਰੀਨ ਦੇ ਖੱਬੇ ਪਾਸੇ ਵੱਲ ਤੁਸੀ “Slides” ਪੈਨ ਵੇਖਦੇ ਹੋ । ਇਸ ਵਿਚ ਪੇਸ਼ਕਾਰੀ ਵਿੱਚ ਸਲਾਇਡਸ ਦੇ ਥੰਬਨੇਲਸ ਸ਼ਾਮਿਲ ਹੁੰਦੇ ਹਨ । |
01:35 | ਸੱਜੇ ਪਾਸੇ “Tasks” ਪੈਨ ਹੈ ਜਿਸ ਵਿੱਚ 5 ਭਾਗ ਹਨ । |
01:41 | ਲੇਆਉਟਸ ਸੈਕਸ਼ਨ ਵਿੱਚ ਪਹਿਲਾਂ ਤੋਂ ਹੀ ਕੁੱਝ ਸੈੰਪਲ ਲੇਆਉਟਸ ਮੌਜੂਦ ਹਨ । |
01:44 | ਅਸੀ ਉਨ੍ਹਾਂ ਦੀ ਵਰਤੋ ਇੰਜ ਹੀ ਕਰ ਸਕਦੇ ਹਾਂ ਜਾਂ ਲੋੜ ਅਨੁਸਾਰ ਕੁੱਝ ਬਦਲਾਵ ਕਰਕੇ ਵਰਤੋ ਕਰ ਸਕਦੇ ਹਾਂ । |
01:49 | ਜਿਵੇਂ ਜਿਵੇਂ ਅਸੀ ਇਸ ਟਿਊਟੋਰਿਅਲਸ ਵਿੱਚ ਅੱਗੇ ਵਧਾਂਗੇ ਇਹਨਾ ਸੈਕਸ਼ੰਸ ਨੂੰ ਵਿਸਥਾਰ ਵਿੱਚ ਵੇਖਾਂਗੇ । |
01:55 | ਚੱਲੋ ਹੁਣ ਸਿਖਦੇ ਹਾਂ ਕਿ ਕਿਵੇਂ ਸਲਾਇਡ ਨੂੰ ਇੰਸਰਟ ਕਰਦੇ ਹਨ । “Slides” ਪੈਨ ਵਿੱਚ ਦੂਜੀ ਸਲਾਇਡ ਉੱਤੇ ਕਲਿਕ ਕਰਕੇ ਉਸਨੂੰ ਚੁਣੋ । |
02:02 | ਹੁਣ “Insert” ਅਤੇ “Slide” ਉੱਤੇ ਕਲਿਕ ਕਰੋ । |
02:06 | ਅਸੀ ਵੇਖਦੇ ਹਾਂ ਕਿ ਦੂਜੀ ਸਲਾਇਡ ਦੇ ਬਾਅਦ ਇੱਕ ਨਵੀਂ ਖਾਲੀ ਸਲਾਇਡ ਇਨਸਰਟ ਹੋ ਗਈ ਹੈ । |
02:11 | ਸਲਾਇਡ ਉੱਤੇ ਸਿਰਲੇਖ ਲਿਖਣ ਲਈ ਟੈਕਸਟਬਾਰ ਵਿੱਚ ‘Click to add Title’ ਉੱਤੇ ਕਲਿਕ ਕਰੋ । |
02:18 | ਹੁਣ ‘Short Term Strategy’ ਟਾਈਪ ਕਰੋ ਅਤੇ ਟੈਕਸਟ ਬਾਕਸ ਦੇ ਬਾਹਰ ਕਲਿਕ ਕਰੋ । |
02:24 | ਸੋ ਸਿਰਲੇਖ ਇਸ ਤਰ੍ਹਾਂ ਨਾਲ ਜੋੜ ਸਕਦੇ ਹਾਂ । |
02:27 | ਇੱਥੇ ਦੋ ਤਰੀਕੇ ਹਨ ਜਿਸਦੇ ਨਾਲ ਅਸੀ ਸਲਾਇਡ ਦੀ ਕਾਪੀ ਬਣਾ ਸਕਦੇ ਹਾਂ । |
02:31 | ਚੱਲੋ ਪਹਿਲੇ ਤਰੀਕੇ ਨੂੰ ਵੇਖਦੇ ਹਾਂ । “Insert” ਉੱਤੇ ਕਲਿਕ ਕਰੋ ਅਤੇ ਫਿਰ “Duplicate Slide” ਉੱਤੇ ਕਲਿਕ ਕਰੋ । |
02:36 | ਅਸੀ ਵੇਖ ਸੱਕਦੇ ਹਾਂ ਕਿ ਇੱਕ ਨਵੀਂ ਡੁਪਲਿਕੇਟ ਸਲਾਇਡ ਸਾਡੀ ਪਹਿਲੀ ਬਣਾਈ ਗਈ ਸਲਾਇਡ ਦੇ ਬਾਅਦ ਇਨਸਰਟ ਹੋ ਗਈ ਹੈ । |
02:43 | ਨਹੀਂ ਤਾਂ “Workspace” ਪੈਨ ਵਿੱਚ ਜਾਕੇ “Slide Sorter” ਕਲਿਕ ਕਰਕੇ ਸਲਾਇਡ ਸੋਰਟਰ ਵਿਊ ਉੱਤੇ ਜਾਓ । |
02:51 | ਹੁਣ ਸੱਤਵੀਂ ਸਲਾਇਡ ਨੂੰ ਕਾਪੀ ਕਰੋ । ਸਲਾਇਡ ਉੱਤੇ ਰਾਇਟ ਕਲਿਕ ਕਰੋ ਅਤੇ ਕੰਨਟੈਕਸਟ ਮੈਨਿਊ ਵਿਚੋਂ “Copy” ਚੁਣੋ । |
02:58 | ਆਖਰੀ ਸਲਾਇਡ ਉੱਤੇ ਰਾਇਟ ਕਲਿਕ ਕਰੋ । Paste ਉੱਤੇ ਕਲਿਕ ਕਰੋ । |
03:02 | ‘After’ ਚੁਣੋ ਅਤੇ ‘OK’ ਕਲਿਕ ਕਰੋ । |
03:05 | ਪੇਸ਼ਕਾਰੀ ਦੇ ਅੰਤ ਵਿੱਚ ਤੁਸੀਂ ਸਲਾਇਡ ਦੀ ਇੱਕ ਕਾਪੀ ਬਣਾ ਲਈ ਹੈ । |
03:11 | ਚੱਲੋ ਹੁਣ ਫੋਂਟਸ ਅਤੇ ਫੋਂਟਸ ਨੂੰ ਫਾਰਮੇਟ ਕਰਨ ਦੇ ਕੁੱਝ ਤਰੀਕੇ ਵੇਖਦੇ ਹਾਂ । |
03:16 | ‘Long term goal’ ਨਾਮਕ ਸਲਾਇਡ ਉੱਤੇ ਡਬਲ ਕਲਿਕ ਕਰਕੇ ਉਸਨੂੰ ਚੁਣਦੇ ਹਾਂ । |
03:21 | “Body” ਟੈਕਸਟ ਬਾਕਸ ਉੱਤੇ ਕਲਿਕ ਕਰੋ ਅਤੇ ਸਾਰੇ ਟੈਕਸਟ ਨੂੰ ਚੁਣੋ । ਹੁਣ ਇਸਨੂੰ ਡਿਲੀਟ ਕਰੋ । |
03:27 | ਹੁਣ ਇਹ ਟਾਈਪ ਕਰੋ : reduce costs , reduce dependence on few vendors , develop customized applications . |
03:38 | ਲਿਬਰੇਆਫਿਸ ਰਾਇਟਰ ਡਾਕਿਊਮੇਂਟਸ ਵਿੱਚ ਫੋਂਟ ਦੇ ਪ੍ਰਕਾਰ ਅਤੇ ਫੋਂਟ ਸਾਇਜ ਨੂੰ ਜਿਸ ਤਰ੍ਹਾਂ ਬਦਲਿਆ ਸੀ ਇੱਥੇ ਵੀ ਉਂਜ ਹੀ ਕਰ ਸਕਦੇ ਹਾਂ । |
03:44 | ਟੈਕਸਟ ਦੀ ਇੱਕ ਲਕੀਰ ਚੁਣੋ । “Text Format” ਟੂਲਬਾਰ ਵਿੱਚ , ਫੋਂਟ ਟਾਈਪ ਨੂੰ “Albany” ਤੋਂ “Arial Black” ਵਿੱਚ ਬਦਲੋ । |
03:53 | ਅਤੇ ਫੋਂਟ ਸਾਇਜ ਨੂੰ “32” ਤੋਂ “40” ਵਿੱਚ ਬਦਲੋ । |
03:57 | ਟੈਕਸਟ ਬਾਕਸ ਤੋਂ ਬਾਹਰ ਕਿਤੇ ਵੀ ਕਲਿਕ ਕਰੋ । |
04:00 | ਧਿਆਨ ਦਿਓ ਕਿ ਫੋਂਟ ਬਦਲ ਗਿਆ ਹੈ । |
04:03 | ਅਸੀ ਮੇਨ ਮੈਨਿਊ ਵਿਚੋਂ Format ਉੱਤੇ ਕਲਿਕ ਕਰਕੇ ਅਤੇ ਫਿਰ Character ਆਪਸ਼ਨ ਉੱਤੇ ਕਲਿਕ ਕਰਕੇ ਵੀ ਫੋਂਟ ਨੂੰ ਬਦਲ ਸਕਦੇ ਹਾਂ । |
04:10 | ਇਹ ਇੱਕ ਡਾਇਲਾਗ ਬਾਕਸ ਖੋਲੇਗਾ ਜਿਸ ਵਿੱਚ ਅਸੀ ਆਪਣੀ ਲੋੜ ਮੁਤਾਬਿਕ ਫੋਂਟ , ਸਟਾਇਲ ਅਤੇ ਸਾਇਜ ਸੈੱਟ ਕਰ ਸਕਦੇ ਹਾਂ । |
04:17 | ਇਸ ਡਾਇਲਾਗ ਬਾਕਸ ਨੂੰ ਬੰਦ ਕਰਦੇ ਹਾਂ । |
04:20 | ਫੋਂਟ ਦਾ ਕਲਰ ਬਦਲਣ ਦੇ ਲਈ , ਅਸੀ ‘Development up to present’ ਨਾਮਕ ਸਲਾਇਡ ਨੂੰ ਚੁਣਦੇ ਹਾਂ । |
04:25 | body ਟੈਕਸਟ ਬਾਕਸ ਉੱਤੇ ਕਲਿਕ ਕਰਦੇ ਹਾਂ ਅਤੇ ਫਿਰ ਸਾਰੇ ਟੈਕਸਟ ਨੂੰ ਚੁਣਦੇ ਹਾਂ । |
04:31 | ਫੋਂਟ ਕਲਰ ਆਇਕਨ ਤੋਂ ਅਗਲੀ ਹੇਠਲੀ ਐਰੋ ਉੱਤੇ ਕਲਿਕ ਕਰੋ ਅਤੇ ਜੋ ਚਾਹੀਦਾ ਹੈ ਉਹ ਕਲਰ ਚੁਣੋ । |
04:38 | ਟੈਕਸਟ ਬਾਕਸ ਦੇ ਬਾਹਰ ਕਿਤੇ ਵੀ ਕਲਿਕ ਕਰੋ । |
04:41 | ਕਲਰ ਵਿੱਚ ਹੋਏ ਬਦਲਾਵ ਨੂੰ ਵੇਖੋ । |
04:44 | ਲਿਬਰੇਆਫਿਸ ਡਾਕਿਊਮੇਂਟਸ ਵਿੱਚ ਜਿਸ ਤਰ੍ਹਾਂ ਨਾਲ ਬੋਲਡ , ਇਟਾਲਿਕਸ ਅਤੇ ਅੰਡਰਲਾਇਨ ਫਾਰਮੇਟਿੰਗ ਜਿਵੇਂ ਕੀਤੀ ਸੀ ਇੱਥੇ ਵੀ ਉਸੇ ਤਰਾਂ ਕਰ ਸਕਦੇ ਹੋ । |
04:51 | ‘Recommendations’ ਨਾਮਕ ਸਲਾਇਡ ਨੂੰ ਚੁਣੋ । |
04:54 | “Body” ਟੈਕਸਟ ਬਾਕਸ ਉੱਤੇ ਕਲਿਕ ਕਰੋ ਅਤੇ ਟੈਕਸਟ ਦੀ ਇੱਕ ਲਕੀਰ ਚੁਣੋ । |
04:59 | ਹੁਣ ਬੋਲਡ , ਇਟਾਲਿਕ ਅਤੇ ਅੰਡਰਲਾਇਨ ਆਇਕਨ ਉੱਤੇ ਕਲਿਕ ਕਰੋ । |
05:04 | ਟੈਕਸਟ ਬਾਕਸ ਦੇ ਬਾਹਰ ਕਿਤੇ ਵੀ ਕਲਿਕ ਕਰੋ । |
05:07 | ਟੈਕਸਟ ਵਿੱਚ ਹੋਏ ਬਦਲਾਵ ਉੱਤੇ ਧਿਆਨ ਦਿਓ । |
05:09 | ਹੁਣ ਅਸੀ ਇਸ ਟਿਊਟੋਰਿਅਲ ਦੇ ਅੰਤ ਵਿਚ ਆ ਗਏ ਹਾਂ । |
05:12 | ਸੰਖੇਪ ਵਿੱਚ ਦੱਸਦੇ ਹਾਂ ਕਿ ਅਸੀਂ ਕੀ ਸਿੱਖਿਆ । ਇਸ ਟਿਊਟੋਰਿਅਲ ਵਿੱਚ ਅਸੀਂ ਇੰਪ੍ਰੇਸ ਵਿੰਡੋ ਦੇ ਭਾਗਾਂ ਦੇ ਬਾਰੇ ਵਿੱਚ ਸਿੱਖਿਆ ਅਤੇ ਕਿਵੇਂ ਸਲਾਇਡ ਇੰਸਰਟ ਕਰਦੇ ਹਨ ਅਤੇ ਕਾਪੀ ਕਰਦੇ ਹਨ , ਫੋਂਟ ਅਤੇ ਫੋਂਟ ਨੂੰ ਫਾਰਮੇਟ ਕਰਨਾ ਸਿੱਖਿਆ । |
05:25 | ਇਸ ਵਿਆਪਕ ਅਸਾਇਨਮੈਂਟ ਦੀ ਕੋਸ਼ਿਸ਼ ਕਰੋ । |
05:28 | ਇੱਕ ਨਵੀਂ ਪੇਸ਼ਕਾਰੀ ਬਣਾਓ । |
05:31 | ਤੀਜੀ ਅਤੇ ਚੌਥੀ ਸਲਾਇਡ ਦੇ ਵਿੱਚ ਇੱਕ ਸਲਾਇਡ ਜੋੜੋ । |
05:35 | ਪੇਸ਼ਕਾਰੀ ਦੇ ਅੰਤ ਵਿੱਚ ਚੌਥੀ ਸਲਾਇਡ ਦੀ ਇੱਕ ਕਾਪੀ ਬਣਾਓ । |
05:40 | ਦੂਜੀ ਸਲਾਇਡ ਵਿੱਚ ਇੱਕ ਟੈਕਸਟ ਬਾਕਸ ਬਣਾਓ । ਉਸ ਵਿੱਚ ਕੁੱਝ ਟੈਕਸਟ ਟਾਈਪ ਕਰੋ । |
05:46 | ਟੈਕਸਟ ਦੇ ਫਾਰਮੇਟ ਨੂੰ 32 ਫੋਂਟ ਸਾਇਜ ਵਿੱਚ ਬਦਲੋ । |
05:50 | ਟੈਕਸਟ ਨੂੰ ਬੋਲਡ , ਇਟਾਲਿਕ , ਅੰਡਰਲਾਇਨ ਕਰੋ ਅਤੇ ਨੀਲਾ ਰੰਗ ਦਿਓ । |
05:57 | ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ । |
06:00 | ਇਹ ਸਪੋਕਨ ਟਿਅਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ । |
06:03 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ । |
06:08 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । |
06:13 | ਜੋ ਆਨਲਾਇਨ ਟੈਸਟ ਪਾਸ ਕਰਦੇ ਹਨ ਉਨ੍ਹਾਂ ਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ । |
06:17 | ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ contact @ spoken - tutorial . org ਨੂੰ ਲਿਖੋ । |
06:24 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ - ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । |
06:28 | ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ । |
06:36 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਲਈ ਉਪਲੱਬਧ ਲਿੰਕ ਉੱਤੇ ਸੰਪਰਕ ਕਰੋ http: / / spoken - tutorial . org / NMEICT - Intro |
06:46 | ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ।
ਸਾਡੇ ਨਾਲ ਜੁੜਨ ਲਈ ਧੰਨਵਾਦ । |