PHP-and-MySQL/C4/Display-Images-from-a-Directory/Punjabi
From Script | Spoken-Tutorial
Revision as of 16:47, 10 April 2017 by PoojaMoolya (Talk | contribs)
Time | Narration |
---|---|
00:00 | ਇਸ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । ਅਸੀ ਵੇਖਦੇ ਹਾਂ ਕਿ ਡਾਇਰੇਕਟਰੀ ਵਿੱਚ ਇਮੇਜਸ ਨੂੰ ਕਿਵੇਂ ਸੂਚੀਬੱਧ ਕਰਨਾ ਹੈ । |
00:07 | ਇਹ ਟਿਊਟੋਰਿਅਲ ਫਾਇਲਸ ਨੂੰ ਸੂਚੀਬੱਧ ਕਰਨ ਅਤੇ html ਕੋਡ ਜਿਵੇਂ ਕਿ ਇੱਕ ਇਮੇਜ ਟੈਗ ਦੇ ਪ੍ਰਯੋਗ ਲਈ ਉਹਨਾ ਨੂੰ ਸੋਧਣ ਨਾਲ ਸਬੰਧ ਰਖਦਾ ਹੈ ਜੋ ਕਿ ਡਾਇਰੇਕਟਰੀ ਵਿੱਚ ਸੂਚੀਬੱਧ ਇਮੇਜਸ ਨੂੰ ਏਕੋ ਕਰ ਲਈ ਹੈ । |
00:23 | ਨਤੀਜਾ ਕੁੱਝ ਇਸ ਤਰ੍ਹਾਂ ਦਾ ਦਿਖੇਗਾ । |
00:26 | ਮੈਂ 8 ਇਮੇਜ ਬਣਾਈਆਂ ਹਨ ਅਤੇ ਇਹ ਇਸ ਤਰ੍ਹਾਂ ਨਾਲ ਪੇਜ ਉੱਤੇ ਸੂਚੀਬੱਧ ਹੋਣਗੇ । ਇਹ ਸਾਰੇ ਵੱਖ - ਵੱਖ ਇਮੇਜਸ ਹਨ । |
00:33 | ਮੈਂ ਦਿਖਾਉਂਦਾ ਹਾਂ ਕਿ ਮੈਂ ਆਪਣੀ ਡਾਇਰੇਕਟਰੀ ਦੀ ਸੰਰਚਨਾ ਕਿਵੇਂ ਸੈੱਟ ਕੀਤੀ ਹੈ - ਇਹ ਇਸ ਪ੍ਰਕਾਰ ਨਾਲ ਹੈ । |
00:37 | ਮੇਰੇ ਕੋਲ show dot php ਫਾਇਲ ਹੈ ਜਿਸਦੇ ਨਾਲ ਅਸੀ ਕੰਮ ਕਰਾਂਗੇ । |
00:42 | ਅਤੇ ਮੇਰੇ ਕੋਲ ਮੇਰਾ ਇਮੇਜਸ ਫੋਲਡਰ ਹੈ ਅਤੇ ਇਸ ਵਿੱਚ ਇਮੇਜਸ ਸੂਚੀਬੱਧ ਹਨ ਜਿਵੇਂ ਕਿ ਵਖਾਇਆ ਗਿਆ ਹੈ । |
00:53 | ਇਸ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਕਿ ਉਹ ਫਾਰਮੇਟ ਕੀ ਹੈ । |
00:56 | ਇਹ ਮਿਕਸਡ ਫਾਰਮੇਟ ਹੋ ਸਕਦੇ ਹਨ ਜਾਂ ਉਹ ਕੋਈ ਇੱਕ ਫਾਰਮੇਟ ਹੋਵੇਗਾ ਅਤੇ html ਦੁਆਰਾ ਕੋਈ ਵੀ ਡਿਸਪਲੇ ਫਾਰਮੈਟ ਜਾਂ ਇਮੇਜ ਫਾਇਲ ਚਲਣਗੇ । |
01:04 | ਸੋ ਇੱਥੇ ਸਾਡੀ show dot php ਹੈ । |
01:06 | ਅਤੇ ਫਿਲਹਾਲ ਇਹ ਖਾਲੀ ਹੈ । |
01:09 | ਸਾਨੂੰ ਆਪਣੇ php ਟੈਗਸ ਦੀ ਲੋੜ ਹੋਵੇਗੀ । |
01:13 | ਪਹਿਲਾ ਕੰਮ ਅਸੀ ਇਹ ਕਰਾਂਗੇ ਕਿ ਆਪਣੀ ਇਮੇਜਸ ਵਾਲੀ ਡਾਇਰੇਕਟਰੀ ਦੇ ਨਾਲ ਇੱਕ ਵੇਰਿਏਬਲ ਸੇਟਅਪ ਕਰਾਂਗੇ । |
01:20 | ਅਤੇ ਜਿਵੇਂ ਕਿ ਮੈਂ ਪਹਿਲਾਂ ਵਖਾਇਆ ਇਹ images ਹੈ ਅਤੇ ਇੱਥੇ ਇੱਕ ਫਾਰਵਰਡ ਸਲੈਸ਼ ਲਿਖਦੇ ਹਾਂ । |
01:24 | ਇਹਨਾ ਚਿਨ੍ਹਾਂ ਦਾ ਧਿਆਨ ਰੱਖੋ ਜਿਵੇਂ ਕਿ ਬੈਕ ਸਲੈਸ਼ । ਇਹ php ਵਿਚ ਵਿਸ਼ੇਸ਼ ਅੱਖਰ ਹਨ ਜੋ ਇਸ ਤੋਂ ਬਾਅਦ ਆਉਣ ਵਾਲੇ ਅੱਖਰ ਤੋਂ ਛੁਟਕਾਰਾ ਪਾ ਲੈਂਦਾ ਹੈ । |
01:35 | ਸੋ ਉਦਾਹਰਣ ਲਈ ਜੇਕਰ ਤੁਹਾਡੇ ਕੋਲ images forward slash photos ਹੈ ਤਾਂ ਇਹ php ਨੂੰ images - hotos ਲਿਖੇਗਾ ਕਿਉਂਕਿ ਇਹ ਅੱਖਰ ਇੱਥੇ p ਨੂੰ ਹਟਾ ਦਿੰਦਾ ਹੈ । |
01:51 | ਸੋ ਧਿਆਨ ਰੱਖੋ ਕਿ ਤੁਸੀ ਫਾਰਵਰਡ ਸਲੈਸ਼ ਦੀ ਵਰਤੋ ਕਰ ਰਹੇ ਹੋ ਅਤੇ ਯਕੀਨਨ ਸਾਡੇ ਕੋਲ ਇੱਥੇ ਇਹ photos ਨਹੀਂ ਹੋਣਗੀਆਂ । |
01:57 | ਹੁਣ ਸਾਨੂੰ open dir ਫੰਕਸ਼ਨ ਦੀ ਵਰਤੋ ਕਰਨੀ ਹੈ । |
02:01 | ਇਹ ਸਾਡੇ ਲਈ ਡਾਇਰੇਕਟਰੀ ਨੂੰ ਖੋਲ੍ਹੇਗਾ । |
02:05 | ਇਹ ਡਾਇਰੇਕਟਰੀ ਦੇ ਕੰਟੇਂਟਸ ਨਹੀਂ ਹੋਣਗੇ । |
02:08 | ਇਹ ਇੱਕ ਵਿਸ਼ੇਸ਼ ਡਾਇਰੇਕਟਰੀ ਨੂੰ ਖੋਲ੍ਹੇਗੀ , ਇਸ ਡਾਇਰੇਕਟਰੀ ਨੂੰ । |
02:14 | ਸੋ ਇਸਨੂੰ ਇੰਜ ਹੀ ਰੱਖਣ ਦੀ ਬਜਾਏ ਜੇਕਰ ਅਸੀ ਲਿਖਦੇ ਹਾਂ if open dir equals to a new variable called 'open dir' and dir ਸੋ ਅਸੀ ਇਸਨੂੰ ਇਸ ਨਾਲ ਮੈਚ ਕਰ ਰਹੇ ਹਾਂ । |
02:27 | ਵਾਸਤਵ ਵਿੱਚ ਇਹ ਕੀ ਕਰਦਾ ਹੈ ਕਿ ਇਹ ਕਹਿੰਦਾ ਹੈ ਜੇਕਰ ਇਹ ਸਫਲਤਾਪੂਰਵਕ ਪੂਰਾ ਹੋਇਆ ਹੈ ਅਤੇ ਫਿਰ ਸਾਡੀ ਖੁਲ੍ਹੀ ਹੋਈ ਡਾਇਰੇਕਟਰੀ ਨੂੰ open dir ਅਸਾਇਨ ਕਰੇਗਾ ਤਾਂਕਿ ਬਾਅਦ ਵਿੱਚ ਅਸੀ ਇਸ ਵਿੱਚ ਬਦਲਾਵ ਕਰ ਸਕੀਏ । |
02:40 | ਅਸੀ ਅਜਿਹਾ ਇਸਲਈ ਕਰਦੇ ਹਾਂ ਕਿਉਂਕਿ ਜੇਕਰ ਤੁਹਾਡੀ ਡਾਇਰੇਕਟਰੀ ਮੌਜੂਦ ਨਹੀਂ ਰਹਿੰਦੀ ਸਾਨੂੰ ਕਾਫ਼ੀ ਸਾਰੇ ਕੋਡ ਅਤੇ ਏਰਰ ਮਿਲਣਗੇ । |
02:47 | ਇਹ ਇੱਥੇ ਕਹਿੰਦਾ ਹੈ ਕਿ ਜੇਕਰ ਕੋਈ ਏਰਰਸ ਨਹੀਂ ਹਨ ਅਤੇ ਫਿਰ ਅਸੀ ਇਸਦੇ ਅੰਦਰ ਕੋਡ ਅਤੇ ਆਪਣੇ ਬਲਾਕ ਦੇ ਨਾਲ ਅੱਗੇ ਵੱਧ ਸਕਦੇ ਹਾਂ । |
02:56 | ਠੀਕ ਹੈ , ਅਗਲਾ ਥੋੜਾ ਜਿਹਾ ਔਖਾ ਹੈ । |
02:59 | ਚੱਲੋ ਇਸਨੂੰ ਐਨੋਟੇਟ ਕਰਨਾ ਸ਼ੁਰੂ ਕਰਦੇ ਹਾਂ । ਇਹ ਡਾਇਰੇਕਟਰੀ ਨੂੰ ਖੋਲ੍ਹਣ ਲਈ ਹੈ । |
03:03 | ਅਤੇ ਇਸਦੇ ਅੰਦਰ ਅਸੀ ਲਿਖਦੇ ਹਾਂ read dir ਡਾਇਰੇਕਟਰੀ ਨੂੰ ਪੜ੍ਹਨ ਦੇ ਲਈ । |
03:09 | ਅਤੇ ਇਹ ਅਸੀ while ਲੂਪ ਦੇ ਨਾਲ ਕਰਾਂਗੇ ਕਿਉਂਕਿ while ਲੂਪ ਦੇ ਆਲੇ ਦੁਆਲੇ ਹਰ ਇੱਕ ਲੂਪ ਲਈ ਅਸੀ ਏਕੋ ਕਰਨਾ ਚਾਹੁੰਦੇ ਹਾਂ ਜਾਂ ਫੋਲਡਰ ਵਿਚ ਇਮੇਜ ਦੀ ਹਰ ਇੱਕ ਇਮੇਜ ਦਰਸਾਉਂਦੇ ਹਾਂ । |
03:23 | ਸੋ ਅਸੀ ਆਪਣੇ while ਲੂਪ ਦੇ ਨਾਲ ਸ਼ੁਰੂ ਕਰਾਂਗੇ । ਅਸੀ ਉਹ ਬਣਾਵਾਂਗੇ ਜੋ ਇਕ ਮਿੰਟ ਵਿਚ ਇਸ ਵਿੱਚ ਜਾਵੇਗਾ ਅਤੇ ਇੱਥੇ ਵਿਚਕਾਰ ਸਾਡੇ ਕੋਡ ਦਾ ਬਲਾਕ ਹੈ ਜਿਸਨੂੰ ਅਸੀ ਆਪਣੇ while ਲੂਪ ਲਈ ਚਲਾਵਾਂਗੇ । |
03:32 | ਠੀਕ ਹੈ , ਇਸਦੇ ਲਈ ਅਸੀ ਕੀ ਕਰਦੇ ਹਾਂ ਕਿ ਜੇਕਰ ਫਾਇਲ ਰੀਡ ਡਾਇਰੇਕਟਰੀ ਦੇ ਸਮਾਨ ਹੈ , ਇਹ ਨਵਾਂ ਫੰਕਸ਼ਨ ਹੈ ਜਿਸਨੂੰ ਮੈਂ ਹੁਣੇ ਦੱਸਿਆ ਹੈ । |
03:44 | ਅਤੇ ਤੁਸੀਂ ਅੰਦਾਜਾ ਲਗਾ ਹੀ ਲਿਆ ਹੋਵੇਗਾ ਕਿ ਤੁਹਾਨੂੰ ਇਸਦੇ ਅੰਦਰ open dir ਵੇਰਿਏਬਲ ਟਾਈਪ ਕਰਨਾ ਹੈ । |
03:51 | ਸੋ ਇਹ ਮੂਲ ਵਿਚ ਡਾਇਰੇਕਟਰੀ ਨੂੰ ਪੜ੍ਹਨ ਲਈ ਹੈ ਜਿਸਨੂੰ ਅਸੀਂ open dir ਫੰਕਸ਼ਨ ਦੀ ਵਰਤੋ ਕਰਕੇ ਪਹਿਲਾਂ ਹੀ ਖੋਲ੍ਹਿਆ ਸੀ । |
03:57 | ਸੋ ਇਹ ਦੋਨੋ ਕਾਫ਼ੀ ਲਾਭਦਾਇਕ ਫੰਕਸ਼ੰਸ ਹਨ ਜਿਨ੍ਹਾ ਨੂੰ ਅਸੀ ਇੱਕ ਦੂੱਜੇ ਦੇ ਨਾਲ ਇਸਤੇਮਾਲ ਕਰ ਸਕਦੇ ਹਾਂ । |
04:03 | ਅਤੇ ਦੁਬਾਰਾ ਅਸੀ ਇੱਥੇ ਇਸਨੂੰ ਵੈਲੀਡੇਟ ਕਰਾਂਗੇ ਅਤੇ ਕਹਾਂਗੇ ਜੇਕਰ ਇਹ false ਦੇ ਸਮਾਨ ਨਹੀਂ ਹੈ ਜਾਂ ਜੇਕਰ ਇਹ ਸਮਾਨ ਨਹੀਂ ਹੈ ਜਾਂ ਜੇਕਰ ਇਹ ਨਹੀਂ ਖੁਲਦਾ ਹੈ ਜਾਂ ਜੇਕਰ ਇਹ ਨਹੀਂ ਪੜ੍ਹਿਆ ਜਾ ਸਕਦਾ ਹੈ , ਇਸਦਾ ਮਤਲਬ ਹੈ ਅਸੀ ਬਾਅਦ ਵਿੱਚ ਕੁੱਝ ਏਰਰਸ ਦਾ ਸਾਹਮਣਾ ਕਰ ਸਕਦੇ ਹਾਂ । |
04:17 | ਅਤੇ ਹੁਣ ਸਾਨੂੰ ਇਹਦੇ ਨਾਲ ਸੰਰਚਨਾ ਨੂੰ ਸ਼ੁਰੂ ਕਰਨਾ ਹੋਵੇਗਾ । |
04:20 | ਸਾਨੂੰ ਇਸਨੂੰ parenthesis ਵਿੱਚ ਪਾਉਣ ਦੀ ਲੋੜ ਹੈ । |
04:23 | ਸੋ ਚੱਲੋ ਇਸਨੂੰ parenthesis ਵਿਚ ਪਾਉਂਦੇ ਹਾਂ । |
04:25 | ਠੀਕ ਹੈ , ਤਾਂ ਇਹ ਸਾਡਾ ਪੂਰਾ while ਸਟੇਟਮੇਂਟ ਹੋਣਾ ਚਾਹੀਦਾ ਹੈ । |
04:30 | ਹੁਣ ਇਸਦੇ ਅੰਦਰ ਇਸਨੂੰ ਕਰਨ ਦਾ ਇੱਕ ਆਸਾਨ ਤਰੀਕਾ ਹੈ ਕਿਉਂਕਿ ਅਸੀਂ ਇਹ ਫਾਇਲ ਵੇਰਿਏਬਲ ਬਣਾਇਆ ਹੈ । |
04:35 | ਅਤੇ ਅਸੀ ਇਸ while ਲੂਪ ਦੇ ਅੰਦਰ ਹਾਂ ਇਸਲਈ ਇਹ ਇਸ ਡਾਇਰੇਕਟਰੀ ਵਿੱਚ ਮੌਜੂਦ ਹਰ ਫਾਇਲ ਲਈ ਆਪਣੇ ਆਪ ਅਪਡੇਟ ਹੋਵੇਗਾ । |
04:40 | ਹੁਣ ਅਸੀ ਲਿਖਦੇ ਹਾਂ echo file ਅਤੇ ਇਸਦੇ ਅੰਤ ਵਿੱਚ br ਜੋੜਨਾ ਚਾਹਾਂਗੇ । |
04:50 | ਹੁਣ ਜੇਕਰ ਅਸੀ ਆਪਣਾ ਬਰਾਉਜਰ ਖੋਲ੍ਹਦੇ ਹਾਂ ਅਤੇ ਰਿਫਰੇਸ਼ ਕਰਦੇ ਹਾਂ ਅਤੇ ਵੇਖ ਸਕਦੇ ਹਾਂ ਕਿ ਸਦੀਆਂ ਸਾਰੀਆਂ ਡਾਇਰੇਕਟਰੀਸ ਸੂਚੀਬੱਧ ਹਨ । |
04:55 | ਡਾਇਰੇਕਟਰੀ ਸੂਚੀਬੱਧ ਕਰਨ ਉੱਤੇ ਕੁੱਝ ਹੋਰ ਟਿਊਟੋਰਿਅਲਸ ਹਨ । ਮੈਨੂੰ ਲੱਗਦਾ ਹੈ ਮੈਂ ਪਹਿਲਾਂ ਹੀ ਦੱਸਿਆ ਹੈ । |
05:00 | ਇੱਥੇ ਡਾਟ ਅਤੇ ਡਬਲ ਡਾਟ ਹਨ । ਇਹ ਮੂਲ ਰੂਪ ਵਿਚ ਡਾਇਰੇਕਟਰੀ ਸੰਰਚਨਾ ਲਈ ਸਟੈਂਡਰਡ ਚਿੰਨ੍ਹ ਹਨ । |
05:05 | ਡਾਟ ਮੌਜੂਦਾ ਡਾਇਰੇਕਟਰੀ ਹੈ , ਦੋ ਡਾਟਸ ਵਾਪਸ ਜਾਣ ਲਈ ਅਤੇ ਅਜਿਹਾ ਹੀ ਕੁੱਝ । |
05:13 | ਲੇਕਿਨ ਸਾਨੂੰ ਹੁਣ ਲੂਪ ਦੇ ਅੰਦਰ ਇਸਨੂੰ ਵੈਲੀਡੇਟ ਕਰਨਾ ਹੋਵੇਗਾ ਇਹ ਧਿਆਨ ਵਿੱਚ ਰੱਖਣ ਲਈ ਕਿ ਅਸੀ ਇਸ ਡਾਟ ਅਤੇ ਇਸ full stop ਨੂੰ ਏਕੋ ਨਹੀਂ ਕਰਦੇ – ਮਾਫ ਕਰੋ ਇਸ ਦੋ ਡੋਟਸ ਨੂੰ । |
05:22 | ਇਸਦਾ ਕਾਰਨ ਹੈ ਕਿ ਜੇਕਰ ਅਸੀ ਇਨ੍ਹਾਂ ਨੂੰ ਇਮੇਜ ਦੇ ਰੂਪ ਵਿੱਚ ਦਰਸਾ ਰਹੇ ਹਾਂ , ਇਹ ਵਾਸਤਵ ਵਿੱਚ ਇੱਕ ਇਮੇਜ ਨਹੀਂ ਹੈ ਅਤੇ ਇਹ ਵੀ ਅਸਲ ਵਿੱਚ ਇਮੇਜ ਨਹੀਂ ਹੈ । |
05:27 | ਸੋ ਸਾਨੂੰ ਇਹਨਾ ਤੋਂ ਛੁਟਕਾਰਾ ਪਾਉਣਾ ਹੋਵੇਗਾ । ਤਾਂ ਮੈਂ ਕੀ ਕਰਾਂਗਾ , ਮੈਂ ਲਿਖਦਾ ਹਾਂ ਅਗਰ ਫਾਇਲ ਡਾਟ ਦੇ ਸਮਾਨ ਨਹੀਂ ਹੈ ( if file doesnt equal dot ) ਅਤੇ ਸਾਨੂੰ or ਦੀ ਜਗ੍ਹਾ and ਦੀ ਜ਼ਰੂਰਤ ਹੈ ਅਤੇ ਫਾਇਲ ਡਾਟ ਡਾਟ ਦੇ ਸਮਾਨ ਨਹੀਂ ਹੈ ( file doesnt equal dot dot ) |
05:45 | ਸੋ ਜਿਵੇਂ ਹੀ ਲੂਪ ਕਰਦੇ ਹਾਂ ਇਹ ਕਹਿੰਦਾ ਹੈ ਕਿ ਕੀ ਇਹ ਇਸਦੇ ਸਮਾਨ ਹੈ ? |
05:50 | ਪਹਿਲੇ ਕੇਸ ਵਿੱਚ ਇਹ ਹਾਂ ਹੋਵੇਗਾ ਇਸਲਈ ਅਸੀ ਆਪਣੇ if ਦੇ ਅੰਦਰ ਇਸ ਸਟੇਟਮੇਂਟ ਨੂੰ ਹਟਾ ਦੇਵਾਂਗੇ – ਸਾਡੇ if ਸਟੇਟਮੇਂਟ ਦੇ ਅੰਦਰ ਦੀ ਕਮਾਂਡ । |
05:59 | ਅਤੇ ਨਾਲ ਹੀ ਅਸੀ ਇਸਦੇ ਲਈ ਵੀ ਜਾਂਚ ਕਰ ਰਹੇ ਹਾਂ ਸੋ ਦੋਨੋਂ ਟਰੂ ਹੋਣਗੇ । |
06:04 | ਹੁਣ ਅਸੀ ਰਿਫਰੇਸ਼ ਕਰਾਂਗੇ ਅਤੇ ਵੇਖਦੇ ਹਾਂ ਕਿ ਇਹ ਗਾਇਬ ਹੋ ਗਏ ਹਨ । |
06:07 | ਠੀਕ ਹੈ ਤਾਂ ਅਗਲਾ ਕੰਮ ਜੋ ਅਸੀਂ ਕਰਨਾ ਹੈ ਉਹ ਹੈ ਕਿ ਇਥੇ ਇਸ ਫਾਇਲ ਵੇਰਿਏਬਲ ਨੂੰ ਮੈਨੀਪੁਲੇਟ ਕਰਨਾ ਤਾਂਕਿ ਵਾਸਤਵ ਵਿੱਚ ਇੱਕ ਇਮੇਜ ਬਣੇ । |
06:16 | ਸੋ ਅਸੀਂ ਕੀ ਕਰਾਂਗੇ ਕਿ ਮੈਂ ਇਨ੍ਹਾਂ ਸਾਰਿਆਂ ਨੂੰ ਹਟਾ ਦਿੰਦਾ ਹਾਂ ਅਤੇ omni ਵਰਡ ਦੇ ਰੂਪ ਵਿੱਚ ਕੁੱਝ html ਕੋਡ ਲਿਖਾਂਗਾ । |
06:23 | ਸੋ ਇੱਥੇ image source ( ਇਮੇਜ ਸੋਰਸ ) ਕਿਸੇ ਦੇ ਸਮਾਨ ਹੈ । |
06:26 | ਤੁਸੀ ਹਾਈਟ ਅਤੇ ਵਿਡਥ ਸਪੱਸ਼ਟ ਕਰ ਸਕਦੇ ਹੋ ਲੇਕਿਨ ਮੈਂ ਹੁਣੇ ਨਹੀਂ ਕਰਾਂਗਾ ਕਿਉਂਕਿ ਮੇਰੀ ਇਮੇਜ ਵਿੱਚ ਪਹਿਲਾਂ ਤੋਂ ਹੀ ਹਾਈਟ ਅਤੇ ਵਿਡਥ ਸੈੱਟ ਹਨ । |
06:33 | ਜੇਕਰ ਤੁਹਾਡੇ ਕੋਲ ਵੱਖਰੇ ਸਾਇਜ ਦੇ ਇਮੇਜ ਹਨ ਤੁਸੀ ਉਨ੍ਹਾਂਨੂੰ ਸਮਾਨ ਸਾਇਜ ਵਿੱਚ ਰੱਖਣਾ ਚਾਹੁੰਦੇ ਹੋ ਅਤੇ ਫਿਰ ਉਨ੍ਹਾਂ ਉੱਤੇ ਹਾਇਪਰਲਿੰਕ ਹੋਵੇਗਾ ਤਾਂਕਿ ਤੁਸੀਂ ਉਨ੍ਹਾਂ ਉੱਤੇ ਕਲਿਕ ਕਰਕੇ ਅਲਗ ਅਲਗ ਵੇਖ ਸਕੋ । |
06:43 | ਇਹ ਕਾਫ਼ੀ ਸਰਲ ਅਤੇ ਸਿੱਧਾ ਹੈ ਅਤੇ ਇਸਨੂੰ ਕਰਨ ਲਈ php ਕੋਡ ਦੱਸਦਾ ਹਾਂ । |
06:50 | ਅਤੇ ਫਿਰ ਹਰ ਇੱਕ ਦੇ ਬਾਅਦ ਬ੍ਰੇਕ ਲਿਖਾਂਗੇ । |
06:52 | ਸੋ ਇਸਦੇ ਅੰਦਰ ਤੁਸੀ ਸੋਚ ਰਹੇ ਹੋਵੋਗੇ ਕਿ ਇਹ ਫਾਇਲ ਪਾਵੇਗਾ ਲੇਕਿਨ ਜਦੋਂ ਰਿਫਰੇਸ਼ ਕਰਦੇ ਹੋ ਤੁਸੀ ਵੇਖ ਸਕਦੇ ਹੋ ਕਿ ਸਾਨੂੰ ਕਾਫੀ ਸਾਰਿਆਂ ਟੁੱਟੀਆਂ ਹੋਈਆਂ ਇਮੇਜਸ ਮਿਲੀਆ ਹਨ । |
07:00 | ਇਸਦਾ ਕਾਰਨ ਹੈ ਕਿ ਜੇਕਰ ਮੈਂ properties ਕਲਿਕ ਕਰਦਾ ਹਾਂ ਤੁਸੀ ਵੇਖ ਸਕਦੇ ਹੋ ਅਸੀਂ ਕਿਹਾ ਹੈ directory images ਅਤੇ image 1 . |
07:07 | ਇੱਥੇ ਸਾਨੂੰ ਇਮੇਜਸ ਡਾਇਰੇਕਟਰੀ ਦੀ ਲੋੜ ਹੈ । |
07:10 | ਸੋ ਅਸੀ images ਲਿਖ ਸਕਦੇ ਹਾਂ ਲੇਕਿਨ ਸਾਡੇ ਕੋਲ ਇਸਦੇ ਲਈ ਪਹਿਲਾਂ ਤੋਂ ਹੀ ਵੇਰਿਏਬਲ ਹੈ ਜੋ ਹੈ dir . |
07:14 | ਅਸੀ ਕਹਿੰਦੇ ਹਾਂ dir forward slash file ਸੋ ਇਹ images forward slash file ਹੋਵੇਗਾ । |
07:19 | ਹੁਣ ਜਦੋਂ ਰਿਫਰੇਸ਼ ਕਰਦੇ ਹਾਂ , ਤੁਸੀ ਵੇਖਦੇ ਹੋ ਕਿ ਅਸੀਂ ਉਸ ਪੇਜ ਉੱਤੇ ਵਾਪਸ ਆਏ ਹਾਂ ਜਿਸਨੂੰ ਮੈਂ ਟਿਊਟੋਰਿਅਲ ਦੇ ਸ਼ੁਰੂ ਵਿੱਚ ਦੱਸਿਆ ਸੀ । |
07:27 | ਹੁਣ ਲਈ ਫਿਲਹਾਲ ਇੰਨਾ ਹੀ । ਚੀਜਾਂ ਨੂੰ ਕਰਨ ਦੇ ਕਈ ਹੋਰ ਸੋਧੇ ਹੋਏ ਤਰੀਕੇ ਹਨ । |
07:35 | ਤੁਹਾਨੂੰ ਕੋਈ ਵੀ ਮੁਸ਼ਕਿਲ ਹੈ ਤਾਂ ਕਿਰਪਾ ਕਰਕੇ ਮੈਨੂੰ ਸੰਪਰਕ ਕਰੋ । ਤੁਹਾਡੀ ਮਦਦ ਕਰਨ ਵਿੱਚ ਮੈਨੂ ਖੁਸ਼ੀ ਹੋਵੇਗੀ । |
07:44 | ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ . ਆਈ . ਟੀ . ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ । |