PHP-and-MySQL/C4/File-Upload-Part-1/Punjabi
From Script | Spoken-Tutorial
Revision as of 15:14, 11 May 2015 by PoojaMoolya (Talk | contribs)
Time | Narration |
---|---|
00:00 | ਸੱਤ ਸ਼੍ਰੀ ਅਕਾਲ । ਇਸ ਟਿਊਟੋਰਿਅਲ ਵਿੱਚ ਮੈਂ ਤੁਹਾਨੂੰ ਦਿਖਾਵਾਂਗਾ ਕਿ ਇੱਕ ਸਰਲ php ਅਪਲੋਡ ਸਕਰਿਪਟ ਕਿਵੇਂ ਬਣਾਉਂਦੇ ਹਨ । |
00:05 | ਇਹ ਸਾਡੀ ਅਪਲੋਡ dot php ਫਾਇਲ ਵਿੱਚ ਥੋੜ੍ਹਾ ਜਿਆਦਾ ਤਕਨੀਕੀ ਹੋਵੇਗਾ । |
00:10 | ਅਸੀ ਸਾਡਾ index dot php ਇਸਤੇਮਾਲ ਕਰਾਂਗੇ । ਯੂਜਰ ਨੂੰ ਇੱਕ ਫ਼ਾਰਮ ਦੇਣ ਲਈ ਅਸੀ ਮੁੱਖ ਰੂਪ ਵਿਚ html ਕੋਡ ਇਸਤੇਮਾਲ ਕਰਾਂਗੇ ਜਿਸਦੇ ਨਾਲ ਕਿ ਉਹ ਇਸ ਵਿਸ਼ੇਸ਼ ਫਾਇਲ ਨੂੰ ਜਮਾਂ ਕਰ ਸਕੇ । |
00:20 | ਫਿਰ upload dot php ਵਿੱਚ ਅਸੀ ਇਸ ਫਾਇਲ ਨੂੰ ਪ੍ਰੋਸੇਸ ਕਰਾਂਗੇ , ਫਾਇਲ ਦੀ ਕੁੱਝ ਜਾਣਕਾਰੀ ਹਾਸਲ ਕਰਾਂਗੇ ਜਿਵੇਂ ਕਿ ਇਸਦਾ ਨਾਮ , ਪ੍ਰਕਾਰ , ਸਾਇਜ , ਆਰਜ਼ੀ ਸਟੋਰ ਕੀਤਾ ਨਾਮ ਅਤੇ ਕੋਈ ਏਰਰ ਮੈਸੇਜਸ ਜੋ ਮਿਲੇ ਹਨ । |
00:33 | ਏਰਰ ਮੈਸੇਜਸ ਦਾ ਇਸਤੇਮਾਲ ਇਹ ਜਾਣਨ ਲਈ ਕਰ ਸਕਦੇ ਹੋ ਕਿ ਉਹ ਪਾਏ ਗਏ ਹਨ ਜਾਂ ਨਹੀਂ । |
00:38 | ਫਿਰ ਅਸੀ ਫਾਇਲ ਨੂੰ ਪ੍ਰੋਸੇਸ ਕਰਨ ਜਾ ਰਹੇ ਹਾਂ ਅਤੇ ਓਨ੍ਹਾਂ ਨੂੰ ਸਾਡੇ ਵੇਬ ਸਰਵਰ ਵਿੱਚ ਇੱਕ ਵਿਸ਼ੇਸ਼ ਡਾਇਰੇਕਟਰੀ ਵਿੱਚ ਸੇਵ ਕਰਾਂਗੇ । |
00:45 | ਇਸ ਟਿਊਟੋਰਿਅਲ ਦੇ ਦੂੱਜੇ ਭਾਗ ਵਿੱਚ , ਮੈਂ ਤੁਹਾਨੂੰ ਜਲਦੀ ਸਿਖਾਵਾਂਗਾ ਕਿ ਕਿਵੇਂ ਵਿਸ਼ੇਸ਼ ਫਾਇਲ ਦੀ ਕਿਸਮ ਜਾਂਚੋ ਤਾਂਕਿ ਤੁਸੀਂ ਇਸਨੂੰ ਫਾਇਲ ਟਾਇਪਸ ਤੋਂ ਸੁਰੱਖਿਅਤ ਕਰ ਸਕੋ । |
00:54 | ਅਸੀ ਇਹ ਵੀ ਸਿਖਾਂਗੇ ਕਿ ਫਾਇਲ ਦਾ ਫਾਇਲ ਸਾਇਜ ਕਿਵੇਂ ਜਾਂਚਾਂਗੇ ਤਾਂਕਿ ਤੁਹਾਡੇ ਕੋਲ ਸਭ ਤੋਂ ਵੱਡਾ ਅਤੇ ਸਭ ਤੋਂ ਛੋਟਾ ਸਾਇਜ ਹੋ ਸਕਦਾ ਹੈ । |
01:04 | ਸੋ ਇੱਥੇ ਮੈਂ uploaded ਨਾਮਕ ਇੱਕ ਫੋਲਡਰ ਬਣਾਇਆ ਹੈ ਜਿਸ ਵਿੱਚ ਮੈਂ ਮੇਰੀ index ਅਤੇ upload dot php ਫਾਇਲਸ ਬਣਾਈਆਂ ਹਨ । |
01:13 | ਅਤੇ ਇੱਥੇ ਮੇਰੀਆਂ ਫਾਇਲਸ ਸਟੋਰ ਹੋ ਰਹੀਆਂ ਹਨ ਜਦੋਂ ਉਹ ਇੱਕ ਵਾਰ ਅਪਲੋਡ ਹੋ ਜਾਂਦੀਆਂ ਹਨ । |
01:17 | ਜਦੋਂ ਫਾਇਲਸ ਅਪਲੋਡ ਹੁੰਦੀਆਂ ਹਨ ਤਾਂ ਸ਼ੁਰੂਆਤ ਵਿੱਚ ਉਹ ਵੇਬ ਸਰਵਰ ਉੱਤੇ ਇੱਕ ਆਰਜ਼ੀ ਜਗ੍ਹਾ ਉੱਤੇ ਚਲੀਆਂ ਜਾਂਦੀਆਂ ਹਨ ਨਾਕਿ ਇਸ ਫੋਲਡਰ ਵਿੱਚ । |
01:25 | html ਦੇ ਲਈ - ਸਾਨੂੰ ਇੱਕ ਫ਼ਾਰਮ ਬਣਾਉਣ ਦੀ ਲੋੜ ਹੈ । ਇਹ ਕਰਨ ਲਈ ਸਾਡੇ ਕੋਲ ਇੱਕ form action ਹੈ ਅਤੇ ਸਾਡੇ ਕੋਲ ਇੱਕ ਵਿਸ਼ੇਸ਼ action ਹੈ ਜੋਕਿ upload dot php ਹੈ ਅਤੇ ਅਸੀਂ ਸਾਡੀ ਫਾਇਲ ਇੱਥੇ ਬਣਾ ਲਈ ਹੈ । |
01:38 | method ਨੂੰ POST ਦੇ ਰੂਪ ਵਿੱਚ ਸੈੱਟ ਕੀਤਾ ਹੈ । ਇਸਦਾ ਕਾਰਨ ਇਹ ਹੈ ਕਿ ਸਾਨੂੰ ਇਸਨੂੰ GET ਵੇਰਿਏਬਲ ਵਿੱਚ ਸਟੋਰ ਕਰਨ ਦੀ ਜਰੂਰਤ ਨਹੀਂ ਹੈ । |
01:45 | ਕਿਉਂ ? ਕਿਉਂਕਿ ਸੁਰੱਖਿਆ ਕਾਰਣਾਂ ਕਰਕੇ ਅਸੀ ਨਹੀਂ ਚਾਹੁੰਦੇ ਕਿ ਵੇਬਸਾਈਟ ਉੱਤੇ ਭੇਜੇ ਜਾਣ ਵਾਲੇ binary data ਨੂੰ ਯੂਜਰ ਵੇਖੇ । |
01:53 | ਅਤੇ ਨਾਲ ਹੀ ਇੱਥੇ ਸਾਡੇ GET ਵੇਰਿਏਬਲ ਉੱਤੇ ਸੌ ਅੱਖਰਾਂ ਦੀ ਸੀਮਾ ਹੈ । |
01:58 | ਸੋ ਤੁਹਾਡੇ ਕੋਲ ਇੱਕ ਕਾਫ਼ੀ ਛੋਟੀ ਫਾਇਲ ਹੋਵੇਗੀ ਜੇਕਰ ਤੁਹਾਡੇ ਕੋਲ ਡੇਟਾ ਦੇ ਕੇਵਲ ਸੌ bits ਹਨ । |
02:04 | ਠੀਕ ਹੈ , ਸਾਡੇ ਕੋਲ ਇੱਕ ਹੋਰ ਪੈਰਾਮੀਟਰ ਹੈ ਜਿਸਨੂੰ ਤੁਸੀਂ ਇਸ ਤੋਂ ਪਹਿਲਾਂ ਨਹੀਂ ਸੁਣਿਆ ਹੋਵੇਗਾ । |
02:11 | ਇਹ enctype ਹੈ , encoding ਟਾਈਪ ਜਿਸਦਾ ਮਤਲੱਬ ਹੈ ਕਿ ਅਸੀ ਕਿਵੇਂ ਇਸਨੂੰ ਇਨਕੋਡ ਕਰਨ ਜਾ ਰਹੇ ਹਾਂ । |
02:20 | ਇਹ multi - part ਹੋਵੇਗਾ ਅਤੇ ਸਾਨੂੰ ਇੱਕ ਫਾਰਵਰਡ ਸਲੈਸ਼ ਦੀ ਲੋੜ ਹੈ ਅਤੇ ਫਿਰ ਇਹdata ਬਣਾਵੇਗਾ । |
02:28 | ਸੰਖੇਪ ਵਿੱਚ ਅਸੀ ਇਸ ਫੋਰਮ ਨੂੰ ਡੇਟਾ ਦੇ ਰੂਪ ਵਿੱਚ ਜਮਾਂ ਕਰ ਰਹੇ ਹਾਂ - ਯਾਨੀ , binary data - ਸਿਫ਼ਰ ਅਤੇ ਇੱਕ ਜਿੰਨਾ ਦਾ ਜ਼ਿਕਰ ਮੈਂ ਇੱਥੇ ਪਹਿਲਾਂ ਕਰ ਚੁੱਕਿਆ ਹਾਂ । |
02:40 | ਠੀਕ ਹੈ ਸਾਨੂੰ type ਮਿਲ ਗਿਆ ਹੈ ਜਿਸ ਵਿੱਚ ਇਹ ਏਨਕੋਡ ਹੋਣ ਜਾ ਰਿਹਾ ਹੈ । ਅਸੀ ਆਪਣਾ ਫੋਰਮ ਇੱਥੇ ਖ਼ਤਮ ਕਰਾਂਗੇ । |
02:50 | ਸਾਨੂੰ ਆਪਣੀ ਫਾਇਲ ਲਈ ਇਨਪੁਟ ਦੇ ਰੂਪ ਵਿੱਚ ਕੁੱਝ ਏਲੀਮੇਂਟਸ ਦੀ ਲੋੜ ਹੋਵੇਗੀ । |
02:57 | ਇਸ type ਨੂੰ file ਦੇ ਰੂਪ ਵਿੱਚ ਸੈੱਟ ਕੀਤਾ ਗਿਆ ਹੈ ਅਤੇ ਅਸੀ ਇਸਨੂੰ ਵਿਸ਼ੇਸ਼ ਰੂਪ ਵਿਚ myfile ਕਹਾਂਗੇ । |
03:04 | ਠੀਕ ਹੈ - ਪੈਰਾਗਰਾਫ ਇੱਥੇ ਖਤਮ ਹੁੰਦਾ ਹੈ ਅਤੇ ਫਿਰ ਸਾਨੂੰ ਬਸ ਸਬਮਿਟ ਬਟਨ ਦੀ ਲੋੜ ਹੈ । |
03:12 | ਠੀਕ ਹੈ ਤਾਂ ਚੱਲੋ ਇਸਨੂੰ ਹੁਣੇ ਵੇਖਦੇ ਹਾਂ । ਇਸਨੂੰ ਬੰਦ ਕਰ ਦਿੰਦੇ ਹਾਂ । |
03:18 | file upload ਉੱਤੇ ਕਲਿਕ ਕਰੋ । ਓਹ - ਚੱਲੋ ਵਾਪਸ ਚਲਦੇ ਹਾਂ । Input - ਮੈਂ ਇੱਥੇ 2 u's ਟਾਈਪ ਕਰ ਦਿੱਤੇ ਹਨ । |
03:27 | ਵਾਪਸ ਚਲਦੇ ਹਾਂ । ਤੁਸੀ ਇੱਥੇ ਵੇਖ ਸਕਦੇ ਹੋ ਸਾਨੂੰ ਸਾਡਾ ਇਨਪੁਟ ਮਿਲ ਗਿਆ ਹੈ । |
03:31 | ਮੈਂ ਇਸਨੂੰ ਬਰਾਉਸ ਕਰ ਸਕਦਾ ਹਾਂ । ਅਸੀ ਵੇਖ ਸਕਦੇ ਹਾਂ ਸਾਡੇ ਕੋਲ ਚੁਣਿੰਦਾ ਫਾਇਲਸ ਹਨ ਜਿਨ੍ਹਾ ਨੂੰ ਅਸੀ ਉਪਲੋਡ ਕਰ ਸਕਦੇ ਹਾਂ । |
03:36 | ਠੀਕ ਹੈ - ਸੋ ਇਸਨੂੰ ਤੁਹਾਡੇ ਲੈ ਅਤੇ ਮੇਰੇ ਲੈ ਹੋਰ ਯੂਜਰ ਅਨੁਕੂਲ ਬਣਾਉਂਦੇ ਹਾਂ । |
03:45 | ਫਾਇਲ ਅਪਲੋਡ ਕਰੋ । ਇਸਨੂੰ ਰਿਫਰੇਸ਼ ਕਰਦੇ ਹਾਂ । ਸਾਨੂੰ ਇੱਥੇ ਇੱਕ ਅੱਛਾ ਪੇਜ ਮਿਲਿਆ ਹੈ । |
03:50 | ਸਾਨੂੰ ਸਾਡਾ ਹੈਡਰ ਮਿਲਿਆ ਅਤੇ ਇੱਕ ਫਾਇਲ ਨੂੰ ਇੱਥੇ ਅਪਲੋਡ ਕਰਨ ਦੀ ਸੰਭਾਵਨਾ ਮਿਲੀ । ਨਾਲ ਹੀ ਲੋੜ ਪੈਣ ਉੱਤੇ ਖੁਦ ਵੀ ਟਾਈਪ ਕੀਤੀ ਜਾ ਸਕਦੀ ਹੈ । |
03:58 | ਅਤੇ ਨਾਲ ਹੀ ਸਾਡੇ ਕੋਲ ਅਪਲੋਡ ਬਟਨ ਹੈ ਜੋਕਿ ਸਾਡੀ upload dot php ਜਮਾਂ ਕਰਦਾ ਹੈ । |
04:04 | ਠੀਕ ਹੈ । ਤਾਂ upload dot php ਦੇ ਅੰਦਰ ਸਾਨੂੰ ਇਸ ਫਾਇਲ ਦੀ ਪ੍ਰੋਸੇਸਿੰਗ ਲਈ ਇੱਕ ਤਰੀਕਾ ਚਾਹੀਦਾ ਹੈ ਜੋਕਿ ਸਾਡੇ ਫ਼ਾਰਮ ਵਿਚੋਂ ਜਮਾਂ ਹੋਈ ਹੈ । |
04:13 | ਇਸਨੂੰ ਕਰਨ ਦਾ ਤਰੀਕਾ ਹੈ ਕਿ dollar ਅੰਡਰਸਕੋਰ FILES ਦਾ ਇਸਤੇਮਾਲ ਕਰੋ । ਵਾਸਤਵ ਵਿੱਚ ਇਹ ਠੀਕ ਨਹੀਂ ਹੈ । |
04:19 | ਅਸੀ ਇਸਦਾ ਕੇਵਲ ਇੱਕ ਉਦਹਾਰਣ ਏਕੋ ਕਰਕੇ ਦੱਸ ਸਕਦੇ ਹਾਂ ਕਿ ਇਹ ਠੀਕ ਨਹੀਂ ਹੈ । |
04:27 | ਜਦੋਂ ਅਸੀ ਕਰਦੇ ਹਾਂ ਅਤੇ ਮੈਂ ਅਪਲੋਡ ਉੱਤੇ ਕਲਿਕ ਕਰਦਾ ਹਾਂ , ਅਸੀ ਵੇਖ ਸਕਦੇ ਹਾਂ ਸਾਨੂੰ ਕੇਵਲ ਐਰੇ ਮਿਲੀ ਹੈ । ਅਜਿਹਾ ਇਸਲਈ ਕਿਉਂਕਿ ਇਹ ਇੱਕ ਐਰੇ ਹੈ । |
04:33 | ਹਾਲਾਂਕਿ ਇਹ ਮਲਟੀਡਾਇਮੇਂਸ਼ਨਲ ਐਰੇ ਹੈ , brackets ਦੇ ਪਹਿਲੇ ਸੈੱਟ ਵਿੱਚ ਅਸੀ ਫਾਇਲ ਦਾ ਨਾਮ ਲਿਖਾਂਗੇ ਜੋ ਕਿ ਅਸੀਂ ਅਪਲੋਡ ਕੀਤੀ ਹੈ ਅਤੇ ਇਨਪੁਟ ਬਾਕਸ ਦਾ ਨਾਮ ਜੋ ਇੱਥੋਂ ਆਇਆ ਹੈ - ਜੋ ਕਿ myfile ਹੈ । |
04:49 | ਸੋ ਅਸੀ ਇੱਥੇ myfile ਇਸਤੇਮਾਲ ਕਰਾਂਗੇ । ਅਤੇ ਦੂਜੇ ਵਿੱਚ ਕਈ ਹੋਰ ਵਿਸ਼ੇਸ਼ਤਾਵਾਂ ਲਿਖ ਸਕਦੇ ਹਾਂ ਅਤੇ ਸਭ ਤੋਂ ਆਸਾਨ ਅਤੇ ਸੌਖਾ ਕਹਿਏ ਤਾਂ ਫਾਇਲ ਦਾ ਨਾਮ ਹੈ । |
04:59 | ਸੋ upload form ਵਿੱਚ ਵਾਪਸ ਚਲਦੇ ਹਾਂ ਅਤੇ intro dot avi ਨੂੰ ਚੁਣਦੇ ਹਾਂ । ਇਹ ਇੱਥੇ ਵਿਖਾਇਆ ਜਾਵੇਗਾ । |
05:06 | ਅਪਲੋਡ ਉੱਤੇ ਕਲਿਕ ਕਰਦੇ ਹਾਂ ਅਤੇ ਅਗਲੇ ਪੇਜ ਉੱਤੇ ਅਸੀ intro dot avi ਵੇਖਦੇ ਹਾਂ । |
05:11 | ਯਾਦ ਰਹੇ ਇਹ ਸਾਡਾ upload dot php ਫੋਰਮ ਹੈ , ਮਾਫ ਕਰੋ ਫਾਇਲ । |
05:16 | ਠੀਕ ਹੈ ਤਾਂ ਇਹ ਇਸ ਤਰਾਂ ਸੀ । ਮੈਂ ਹੁਣੇ ਇਸਨੂੰ ਇੱਕ ਵੇਰਿਏਬਲ ਵਿੱਚ ਸਟੋਰ ਕਰਦਾ ਹਾਂ । |
05:22 | ਅਗਲਾ ਅਸੀ ਵੇਖਾਂਗੇ ਕਿ - ਮੈਂ ਉਸਨੂੰ ਹੁਣੇ ਇੱਥੇ ਲਿਖਾਂਗਾ - ਫਾਇਲ ਦੀ ਕਿਸਮ ਹੈ । |
05:30 | ਸੋ ਇਹ ਡਾਲਰ ਅੰਡਰਸਕੋਰ ਫਾਈਲਸ ਹੈ ਅਤੇ ਅਸੀ myname ਦਾ ਰੇਫ਼ਰੈਨਸ ਇਸਤੇਮਾਲ ਕਰਾਂਗੇ । |
05:38 | ਅਤੇ ਇਸਦੇ ਅੰਦਰ ਸਾਡੇ ਕੋਲ type ਹੋਵੇਗਾ । ਸੋ ਇਹ ਕਿਸਮ ਹੈ ਜਾਂ ਸਗੋਂ ਅਸੀ ਇਸਨੂੰ ਏਕੋ ਕਰਾਂਗੇ ਜਿਸਦੇ ਨਾਲ ਕਿ ਤੁਸੀ ਇਸਨੂੰ ਵੇਖ ਸਕੋ । |
05:45 | ਅਤੇ ਇਹ ਰਿਫਰੇਸ਼ ਹੈ । ਇਸਨੂੰ ਰਿਸੇਂਡ ਕਰੋ ਅਤੇ ਹੁਣ ਇਸਨੂੰ ਵੇਖੋ - myfile . |
05:54 | ਇਸਨੂੰ resend ਕਰੋ ਅਤੇ ਅਸੀ ਇੱਥੇ ਵੀਡੀਓ ਸਲੈਸ਼ avi ਵੇਖ ਸਕਦੇ ਹਾਂ । ਤੁਸੀ ਸ਼ਾਇਦ ਇਹ ਕਿਤੇ ਪਹਿਲਾਂ html ਵਿੱਚ ਵੀ ਵੇਖਿਆ ਹੋਵੇਗਾ । |
06:00 | ਉਦਾਹਰਣ ਲਈ - ਇਹ image slash png ਜਾਂ image slash jpeg , image slash bmp , video slash avi ਅਤੇ video slash mpeg ਜਾਂ ਕੋਈ ਹੋਰ ਫਾਰਮੈਟ ਹੋ ਸਕਦਾ ਹੈ । |
06:11 | ਇਸ ਸਮੇਂ ਅਸੀ ਇੱਥੋਂ ਵੇਖ ਸਕਦੇ ਹਾਂ ਕਿ ਇਹ ਇੱਕ avi ਫਾਇਲ ਹੈ ਸੋ ਇਸਲਈ ਸਾਨੂੰ type ਵਿੱਚ ਇਹ ਮਿਲਿਆ । |
06:18 | ਸੋ ਅਸੀ ਕਹਿ ਸਕਦੇ ਹਾਂ ਕਿ type ਇਸ ਸਭ ਦੇ ਬਰਾਬਰ ਹੈ । |
06:22 | ਅਗਲਾ ਮੈਂ ਤੁਹਾਨੂੰ ਜੋ ਦਿਖਾਵਾਂਗਾ ਉਹ size ਹੈ । ਸੋ ਸਮਾਂ ਬਚਾਉਣ ਲਈ ਮੈਂ ਕੀ ਕਰਾਂਗਾ ਕਿ - ਮੈਂ ਇਸ ਕੋਡ ਨੂੰ ਕਾਪੀ ਕਰਾਂਗਾ , ਇੱਥੇ ਪੇਸਟ ਕਰਾਂਗਾ ਅਤੇ ਇਸ type ਨੂੰ size ਵਿੱਚ ਬਦਲਾਂਗਾ ਅਤੇ ਇਸਨੂੰ ਏਕੋ ਕਰਾਂਗਾ । |
06:30 | ਤੁਸੀ ਵੇਖ ਸਕਦੇ ਹੋ ਕਿ ਤੁਹਾਡੀ ਜਮਾਂ ਕੀਤੀ ਹੋਈ ਫਾਇਲ ਦੀ e - property ਪ੍ਰਾਪਤ ਕਰਨਾ ਕਾਫ਼ੀ ਸਰਲ ਹੈ । |
06:35 | ਮੈਂ ਇਸ ਪੇਜ ਨੂੰ ਰਿਫਰੇਸ਼ ਕਰਾਂਗਾ ਅਤੇ ਰਿਸੇਂਡ ਉੱਤੇ ਕਲਿਕ ਕਰਾਂਗਾ ਅਤੇ ਅਸੀ ਫਾਇਲ ਦਾ ਸਾਇਜ ਪ੍ਰਾਪਤ ਕਰ ਸਕਦੇ ਹਾਂ । |
06:40 | ਹੁਣ ਚੱਲੋ ਕਹਿੰਦੇ ਹਾਂ ਕਿ ਅਸੀ ਇਸਨੂੰ ਲੱਗਭੱਗ ਇੱਕ ਮਿਲੀਅਨ ਤਕ ਰਾਉਂਡ ਆਫ਼ ਕਰਦੇ ਹਾਂ - ਇੱਕ ਮਿਲੀਅਨ bytes ਵਾਸਤਵ ਵਿੱਚ ਇੱਕ . . . . . . |
06:47 | ਮਾਫ ਕਰੋ , ਇੱਕ ਮਿਲੀਅਨ ਬਿਟਸ ਇੱਕ ਮੇਗਾਬਾਈਟ ਹੁੰਦਾ ਹੈ । myfile ਵਾਸਤਵ ਵਿੱਚ ਇੱਕ ਮੇਗਾਬਾਈਟ ਹੈ । |
06:54 | ਸੋ ਇੱਥੇ ਇੱਕ ਮਿਲੀਅਨ ਮੇਗਾਬਾਇਟ ਡੇਟਾ ਹੈ । |
06:58 | ਸੋ ਚੱਲੋ ਇਸਨੂੰ ਸਾਇਜ ਨਾਮਕ ਵੇਰਿਏਬਲ ਵਿੱਚ ਸੇਵ ਕਰਦੇ ਹਾਂ । ਠੀਕ ਹੈ ? |
07:05 | ਠੀਕ ਹੈ ਫਿਰ , ਅਗਲਾ ਕਾਫ਼ੀ ਜਰੂਰੀ ਹੈ ਜੋ ਹੈ temporary name . |
07:09 | ਇਹ ਥੋੜੀ ਵੱਖਰੀ ਤਰਾਂ ਲਿਖਿਆ ਜਾਂਦਾ ਹੈ ਜਿਵੇਂ temp ਨੂੰ ਛੋਟਾ ਕਰਕੇ tmp ਅਤੇ ਫਿਰ ਅੰਡਰਸਕੋਰ ਅਤੇ name . |
07:18 | ਇਹ ਸਾਨੂੰ ਡਾਈਰੇਕਟਰੀ ਦੇਵੇਗਾ ਜਿਸ ਵਿੱਚ ਇਹ ਆਰਜੀ ਰੂਪ ਵਿਚ ਤੱਦ ਤੱਕ ਸਟੋਰ ਹੁੰਦਾ ਹੈ ਜਦੋਂ ਤੱਕ ਅਸੀ ਇਸਨੂੰ ਆਪਣੀ ਪਸੰਦ ਦੇ ਫੋਲਡਰ ਵਿੱਚ ਨਹੀਂ ਭੇਜਦੇ । |
07:25 | ਸੋ ਇਸ ਪੇਜ ਨੂੰ ਰਿਫਰੇਸ਼ ਕਰੋ । |
07:27 | Resend ਉੱਤੇ ਕਲਿਕ ਕਰੋ ਅਤੇ ਤੁਸੀ ਵੇਖ ਸਕਦੇ ਹੋ ਕਿ ਇਹ ਇੱਕ xampp ਵਿੱਚ ਜਮਾਂ ਹੋ ਗਿਆ ਹੈ ਕਿਉਂਕਿ ਮੈਂ ਇਸ ਏਪਲਿਕੇਸ਼ਨ ਦਾ ਇਸਤੇਮਾਲ ਕਰ ਰਿਹਾ ਹਾਂ । |
07:33 | ਪਰ ਜੇਕਰ ਤੁਸੀ apache ਇਸਤੇਮਾਲ ਕਰ ਰਹੇ ਹੋ ਤਾਂ ਤੁਸੀ php ਖੁਦ ਸਟੋਰ ਕਰ ਸਕਦੇ ਹੋ । |
07:37 | ਤੁਹਾਡੇ ਕੋਲ ਇੱਥੇ apache ਹੋਵੇਗਾ ਇਸਦੇ ਅੱਗੇ ਤੁਹਾਡੀ ਆਰਜੀ ਫਾਇਲ ਦਾ ਨਾਮ ਹੋਵੇਗਾ । |
07:41 | ਤੁਸੀ ਵੇਖ ਸਕਦੇ ਹੋ ਇਹ ਨਾਮ ਬੇਤਰਤੀਬੇ ਢੰਗ ਨਾਲ ਪੈਦਾ ਹੋਇਆ ਹੈ ਜਿਸਦੇ ਕੋਲ tmp ਏਕਸਟੈਨਸ਼ਨ ਹੈ । . |
07:45 | ਪਰ ਇਸ ਵਕ਼ਤ ਇਹ ਸਾਡੇ ਲਈ ਅਰਥਹੀਣ ਹੈ । |
07:48 | ਸੋ ਅਸੀ ਇਸਨੂੰ temp file ਜਾਂ temp ਦੇ ਰੂਪ ਵਿੱਚ ਸਟੋਰ ਕਰ ਸਕਦੇ ਹਾਂ । ਇਸਨੂੰ ਛੋਟਾ ਰੱਖਣ ਲਈ ਅਸੀਂ temp ਲਿਖਦੇ ਹਾਂ । |
07:55 | ਅਤੇ ਅਖੀਰਲਾ error ਹੈ । ਹੁਣ ਇਹ ਬੁਨਿਆਦੀ ਤੌਰ ਤੇ ਸਿਫ਼ਰ ਨੂੰ ਏਕੋ ਕਰੇਗਾ ਜੇਕਰ ਸਭ ਕੁੱਝ ਠੀਕ ਹੈ । |
08:00 | ਦੁਬਾਰਾ ਕਾਪੀ - ਪੇਸਟ ਕਰੋ ਅਤੇ ਇਸਨੂੰ error ਵਿੱਚ ਬਦਲੋ । |
08:03 | ਸਾਨੂੰ ਹੁਣੇ ਸਿਫ਼ਰ ਮਿਲਣਾ ਚਾਹੀਦਾ ਹੈ ਕਿਉਂਕਿ ਸਭ ਕੁੱਝ ਠੀਕ ਲਿਖਿਆ ਗਿਆ ਹੈ । |
08:07 | ਅਤੇ ਇਹ ਕਦੇ ਵੀ ਨਿਗੇਟਿਵ ਵੇਲਿਊ ਨਹੀਂ ਹੋਵੇਗੀ । |
08:12 | ਜੇਕਰ ਇਹ ਸਿਫ਼ਰ ਤੋਂ ਜਿਆਦਾ ਹੈ ਇਸਦਾ ਮਤਲਬ ਇਹ ਇੱਕ ਏਰਰ ( error ) ਕੋਡ ਦੇ ਰਿਹੇ ਹੈ ਜਿਸਦਾ ਮੂਲ ਰੂਪ ਵਿਚ ਮਤਲਬ ਹੈ ਕਿ ਤੁਹਾਡੇ ਕੋਲ ਇੱਕ ਏਰਰ ( error ) ਹੈ । |
08:21 | ਅਤੇ ਚੱਲੋ ਮੰਨ ਲੋ ਕਿ ਅਸੀ ਇਸਨੂੰ error ਨਾਮਕ ਵੇਰਿਏਬਲ ਵਿੱਚ ਸਟੋਰ ਕਰਾਂਗੇ । |
08:28 | ਠੀਕ ਹੈ ਹੁਣ ਲਈ ਬਸ ਇੰਨਾ ਹੀ । ਇਸ ਟਿਊਟੋਰਿਅਲ ਦੇ ਦੂੱਜੇ ਭਾਗ ਵਿੱਚ ਮੈਂ ਤੁਹਾਨੂੰ ਦਿਖਾਵਾਂਗਾ , ਕਿ ਕਿਵੇਂ ਆਪਣੀ ਫਾਇਲ ਨੂੰ ਆਰਜੀ ਸਟੋਰੇਜ ਜਗ੍ਹਾ ਤੋਂ ਤੁਹਾਡੇ ਪਸੰਦ ਦੀ ਇੱਕ ਵਿਸ਼ੇਸ਼ ਜਗ੍ਹਾ ਉੱਤੇ ਲਿਆਕੇ ਅੱਪਲੋਡ ਕਰਨਾ ਹੈ । |
08:39 | ਅਤੇ ਅਸੀ ਕੀ ਕਰਾਂਗੇ ਕਿ ਅਸੀ ਇਸ error ਵੇਰਿਏਬਲ ਦਾ ਇਸਤੇਮਾਲ ਕਰਾਂਗੇ ਇਹ ਦੇਖਣ ਲਈ ਕਿ ਇੱਥੇ ਕੋਈ ਏਰਰਸ ( errors ) ਹਨ ਜਾਂ ਨਹੀਂ । |
08:45 | ਜੇਕਰ ਇੱਥੇ ਏਰਰਸ ( errors ) ਹਨ , ਤੱਦ ਅਸੀ ਇਸਨੂੰ ਏਕੋ ( echo ) ਕਰਾਂਗੇ ਅਤੇ ਏਰਰ ( error ) ਕੋਡ ਦਾ ਇਸਤੇਮਾਲ ਕਰਾਂਗੇ । |
08:49 | ਜੇਕਰ ਨਹੀਂ , ਅਸੀ ਇਸ temp ਨੂੰ ਲਵਾਂਗੇ ਅਤੇ move uploaded file ਨਾਮਕ ਇੱਕ ਵਿਸ਼ੇਸ਼ ਫੰਕਸ਼ਨ ( function ) ਦਾ ਇਸਤੇਮਾਲ ਕਰਾਂਗੇ ਅਤੇ ਅਸੀ ਉਸਨੂੰ ਲਵਾਂਗੇ ਅਤੇ ਉਸ ਨੂੰ ਇੱਥੇ ਵੈਬ ਸਰਵਰ ਉੱਤੇ ਬਣੀ ਆਪਣੀ uploaded directory ਵਿੱਚ ਸਟੋਰ ਕਰਾਂਗੇ । |
09:01 | ਅਤੇ ਇਸਦੇ ਬਾਅਦ ਮੈਂ ਤੁਹਾਨੂੰ ਕੁੱਝ ਵਿਸ਼ੇਸ਼ਤਾਵਾਂ ਬਾਰੇ ਦੱਸਾਂਗਾ ਜਿਵੇਂ ਕਿ - ਕੀ ਇਹ jpeg ਹੈ ? ਹਾਂ ਤੱਦ jpeg picture ਨੂੰ ਅਪਲੋਡ ਹੋਣ ਦੀ ਇਜਾਜਤ ਨਾ ਦਿਓ ਜਾਂ ਵਿਸ਼ੇਸ਼ ਫਾਇਲ ਸਾਇਜ ਦੀ ਇਜਾਜਤ ਨਾ ਦਿਓ । |
09:10 | ਠੀਕ ਹੈ ਤਾਂ ਭਾਗ - 2 ਵਿੱਚ ਮਿਲਦੇ ਹਾਂ । ਆਈ . ਆਈ . ਟੀ ਬਾੰਬੇ ਵਲੋਂ ਮੈਂ ਹਰਮੀਤ ਸੰਧੂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਦੇਖਣ ਲਈ ਧੰਨਵਾਦ । |