PHP-and-MySQL/C4/User-Login-Part-3/Punjabi
From Script | Spoken-Tutorial
Revision as of 16:46, 8 May 2015 by PoojaMoolya (Talk | contribs)
Time | Narration |
---|---|
00:00 | User login ਟਿਊਟੋਰਿਅਲ ਦੇ ਤੀਸਰੇ ਭਾਗ ਵਿੱਚ ਤੁਹਾਡਾ ਸਵਾਗਤ ਹੈ । |
00:07 | ਇੱਥੇ , ਅਸੀ ਸੈਸ਼ਨ ਬਣਾਵਾਂਗੇ ਜਿਸ ਵਿੱਚ ਯੂਜਰ , ਪੇਜ ਵਿਚ ਦਾਖਿਲ ਹੋ ਸਕਦਾ ਹੈ । ਅਤੇ ਉਹ ਜਦੋਂ ਤੱਕ ਸਫਲਤਾਪੂਰਵਕ ਲਾਗਡ ਇਨਂ ਹਨ ਤੱਦ ਤੱਕ ਉਹ ਪੇਜ ਉੱਤੇ ਕੰਮ ਕਰ ਸਕਦੇ ਹਨ । |
00:16 | ਕਿਸੇ ਵੀ ਸੈਸ਼ਨ ਨੂੰ ਸ਼ੁਰੂ ਕਰਨ ਲਈ ਸਾਨੂੰ ਇੱਕ ਫੰਕਸ਼ਨ ਦੀ ਲੋੜ ਹੋਵੇਗੀ , ਜੋ ਹੈ start session . |
00:25 | ਇਹ start session ਹੈ ਜਾਂ session start ? ਚੱਲੋ ਇਸਦੀ ਤੁਰੰਤ ਜਾਂਚ ਕਰੀਏ । |
00:34 | ਠੀਕ , ਇੱਕ ਏਰਰ ! ਸੋ ਇਹ session start ਹੋਣਾ ਚਾਹੀਦਾ ਹੈ । ਮਾਫ ਕਰੋ ਮੈਂ ਇੱਥੇ ਥੋੜ੍ਹਾ ਉਲਝਨ ਵਿੱਚ ਸੀ । |
00:40 | Session start , ਅੱਛਾ ? ਸੋ ਰਿਫਰੇਸ਼ ਕਰੋ , ਰਿਸੇਂਡ ਕਰੋ ਅਤੇ ਇਹ ਦਿਖਾਵੇਗਾ Youre in ! |
00:42 | ਅਸੀਂ ਸੈਸ਼ਨ ਸ਼ੁਰੂ ਕਰ ਦਿੱਤਾ ਹੈ ਅਤੇ ਇਹ ਇੱਕ ਸੈਸ਼ਨ ਵੇਰਿਏਬਲ ਜੋੜ ਦਿੰਦਾ ਹੈ । |
00:51 | ਸੋ Youre in ! . ਇਸਦੇ ਬਾਅਦ ਮੈਂ ਲਿਖਾਂਗਾ "Click here to enter the secret . . . no, the member page ." ਅੱਛਾ ? |
01:12 | ਅਤੇ ਇਹ member dot php ਨਾਮਕ ਪੇਜ ਲਈ ਲਿੰਕ ਬਣ ਜਾਂਦਾ ਹੈ । |
01:19 | ਚਲੋ ਫਿਰ ਦੁਹਰਾਉਂਦੇ ਹਾਂ , ਜੇਕਰ ਅਸੀ ਠੀਕ ਡੇਟਾ ਭੇਜਦੇ ਹਾਂ , ਅਸੀ ਲਿਖਣ ਜਾ ਰਹੇ ਹਾਂ Click here to enter the member page ਜਿਨੂੰ ਅਸੀਂ ਅਜੇ ਤੱਕ ਨਹੀਂ ਬਣਾਇਆ । |
01:30 | ਮੈਂ ਇੱਥੇ ਤੁਹਾਨੂੰ ਯਾਦ ਦਿਵਾਉਂਦਾ ਹਾਂ ਕਿ ਅਸੀਂ ਇੱਥੇ ਆਪਣਾ session start ਬਣਾਇਆ ਹੈ , ਜੋ ਕਿ ਬਹੁਤ ਮਹੱਤਵਪੂਰਣ ਹੈ । |
01:36 | ਅਸੀ ਸੈਸ਼ਨ ਬਣਾਉਣ ਜਾ ਰਹੇ ਹਾਂ ਅਤੇ ਇਹ ਕਰਨ ਲਈ ਮੈਂ ਸ਼ੁਰੂ ਕਰਦਾ ਹਾਂ ਅਤੇ ਇੱਥੇ ਟਾਈਪ ਕਰਦਾ ਹਾਂ - dollar ਚਿੰਨ੍ਹ underscore session ਅਤੇ ਫਿਰ brackets ਵਿੱਚ , ਸਕਵਾਏਰ brackets ਵਿੱਚ ਅਸੀ ਇਸਨੂੰ ਸੈਸ਼ਨ ਨੇਮ ਦੇ ਦੇਵਾਂਗੇ । |
01:53 | ਮੈਂ ਇਸਨੂੰ username ਕਹਾਂਗਾ ਅਤੇ ਉਹ ਸਾਡੇ username ਦੇ ਸਮਾਨ ਹੋਵੇਗਾ । ਮੇਰੇ ਖਿਆਲ ਵਿਚ ਮੈਂ ਲਿਖਾਂਗਾ dbusername ਕਿਉਂਕਿ ਉਹ ਡੇਟਾਬੇਸ ਤੋਂ ਸਿੱਧੀ ਵੇਲਿਊ ਹੈ । |
02:08 | ਸਾਡੇ ਕੋਲ ਆਪਣਾ ਸੈਸ਼ਨ ਸੈੱਟ ਹੈ । |
02:10 | ਜਦੋਂ ਤੱਕ ਯੂਜਰ ਆਪਣੇ ਆਪ ਦੇ ਬਰਾਉਜਰ ਵਿੱਚ ਹੈ , ਨਾ ਕਿ ਜੋ ਬਰਾਉਜਰ ਅਸੀ ਉਨ੍ਹਾਂ ਨੂੰ ਦਿੰਦੇ ਹਾਂ , ਫਿਰ ਜਦੋਂ ਅਸੀ ਕਿਸੇ ਵੀ ਪੇਜ ਵਿੱਚ ਆਪਣਾ ਸੈਸ਼ਨ ਏਕੋ ਕਰਦੇ ਹਾਂ , ਇਹ ਸੈਸ਼ਨ ਦੇ ਰੂਪ ਵਿੱਚ ਸੈੱਟ ਹੋਵੇਗਾ । |
02:20 | ਇਸਨੂੰ ਪ੍ਰਮਾਣਿਤ ਕਰਨ ਦੇ ਲਈ , ਮੈਂ ਇੱਕ ਨਵਾਂ ਪੇਜ ਬਣਾਵਾਂਗਾ । |
02:25 | ਇਹ member dot php ਪੇਜ ਹੋਵੇਗਾ । |
02:28 | ਸੋ ਮੈਂ ਇਸਨੂੰ member dot php ਦੇ ਰੂਪ ਵਿੱਚ ਸੇਵ ਕਰਾਂਗਾ । |
02:30 | ਇੱਥੇ ਮੈਂ ਲਿਖਾਂਗਾ echo ਅਤੇ ਮੈਂ username session ਏਕੋ ਕਰਾਂਗਾ । |
02:42 | ਵਾਸਤਵ ਵਿੱਚ , ਮੈਂ ਸ਼ੁਰੂਆਤ ਵਿੱਚ Welcome ਅਤੇ ਅੰਤ ਵਿੱਚ , ਇਸਨੂੰ ਜਿਆਦਾ ਸੂਚਕ ਬਣਾਉਣ ਦੇ ਲਈ , ਮੈਂ ਇੱਕ exclamation mark ਜੋੜਦਾ ਹਾਂ । |
02:55 | ਜਦੋਂ ਤੱਕ ਅਸੀ ਲਾਗਿਨ ਹਾਂ , ਇਸਨੂੰ ਇੱਥੇ ਇਹ ਕਮਾਂਡ ਰੰਨ ਕਰਨੀ ਚਾਹੀਦੀ ਹੈ , ਸਾਡੇ ਦੁਆਰਾ ਬਨਾਏ ਗਏ ਕਿਸੇ ਵੀ ਹੋਰ ਪੇਜ ਉੱਤੇ ਆਪਣੇ username ਲਈ ਆਪਣੇ ਬਰਾਉਜਰ ਵਿੱਚ ਆਪਣੇ ਸੈਸ਼ਨ ਨੂੰ ਸੈੱਟ ਕਰਕੇ । |
03:06 | ਜੇਕਰ ਇੱਥੇ ਕੋਈ ਹੋਰ ਪੇਜ ਹੈ ਅਤੇ ਤੁਸੀ ਸੈੱਟ ਕਰਨ ਲਈ ਇਸ ਕੋਡ ਦੀ ਵਰਤੋ ਕਰਦੇ ਹੋ , ਇਹ ਕੰਮ ਕਰੇਗਾ । |
03:11 | ਤੁਹਾਨੂੰ ਜਰੂਰ ਇੱਥੇ ਇਸ ਫੰਕਸ਼ਨ ਦੀ ਲੋੜ ਹੋਵੇਗੀ । |
03:18 | ਸੋ ਤੁਹਾਨੂੰ ਹਰ ਇੱਕ ਪੇਜ ਵਿੱਚ session start ਦੀ ਲੋੜ ਹੈ , ਜਿਸਨੂੰ ਤੁਸੀਂ ਸੈਸ਼ਨ ਵਿੱਚ ਬਣਾਇਆ ਜਾਂ ਘੋਸ਼ਿਤ ਕੀਤਾ ਹੈ । |
03:29 | ਇੱਥੇ ਅਸੀ ਰਿਸਟਾਰਟ ਕਰਦੇ ਹਾਂ , ਮੁੱਖ ਪੇਜ ਉੱਤੇ ਵਾਪਸ ਚਲਦੇ ਹਾਂ । |
03:35 | ਮੈਂ Alex ਅਤੇ abc ਦੇ ਨਾਲ ਲਾਗਿਨ ਕਰਾਂਗਾ , log in ਕਲਿਕ ਕਰੋ । |
03:41 | Youre in ! ਮੈਂਬਰ ਪੇਜ ਵਿੱਚ ਏੰਟਰ ਕਰਨ ਲਈ ਇੱਥੇ ਕਲਿਕ ਕਰੋ । ਹੁਣ ਤੁਸੀ ਇੱਥੇ ਵੇਖ ਸਕਦੇ ਹੋ ਕਿ ਇੱਥੇ ਕੋਈ ਏਰਰ ਨਹੀਂ ਹੈ । ਮੈਂ ਮੇਰਾ ਸੈਸ਼ਨ ਸਫਲਤਾਪੂਰਵਕ ਬਣਾ ਦਿੱਤਾ ਹੈ । |
03:49 | ਜੇਕਰ ਮੈਂ ਇੱਥੇ ਕਲਿਕ ਕਰਦਾ ਹਾਂ , ਸਾਨੂੰ Welcome ! ਮਿਲਦਾ ਹੈ , ਸਾਨੂੰ ਕੇਵਲ ਉਹੀ ਮਿਲਿਆ । ਵੇਖਦੇ ਹਾਂ ਕੀ ਹੋਇਆ । |
03:52 | ਵਾਪਸ ਚਲਦੇ ਹਾਂ ਅਤੇ ਵੇਖਦੇ ਹਾਂ ਕਿ ਅਸੀਂ ਕੀ ਗਲਤ ਕੀਤਾ । ਇਹ username ਹੋਣਾ ਚਾਹੀਦਾ ਹੈ । |
04:00 | ਮੈਂ ਇੱਥੇ ਕੋਈ ਤੁਲਣਾ ਨਹੀਂ ਕਰ ਰਿਹਾ ਹਾਂ ਲੇਕਿਨ ਮੈਂ ਇੱਥੇ ਡਬਲ ਇਕਵਲ ਟੂ ਚਿੰਨ੍ਹ ਪਾਇਆ । ਜੋ ਕਿ ਗਲਤ ਹੋ ਸਕਦਾ ਹੈ । |
04:07 | ਹੁਣ ਇਸਨੂੰ ਕੰਮ ਕਰਨਾ ਚਾਹੀਦਾ ਹੈ । ਆਪਣੇ index ਪੇਜ ਉੱਤੇ ਵਾਪਸ ਜਾਂਦੇ ਹਾਂ ਅਤੇ ਦੁਬਾਰਾ ਲਾਗਿਨ ਕਰਦੇ ਹਾਂ । ਜਿਵੇਂ ਕਿ ਅਸੀਂ ਪਹਿਲਾਂ ਕੀਤਾ ਸੀ । |
04:17 | ਲਾਗਿਨ , ਓਕੇ , ਇਹ ਦਿਖਾਵੇਗਾ Youre in ! ਮੈਂਬਰ ਪੇਜ ਵਿੱਚ ਏੰਟਰ ਲਈ ਇੱਥੇ ਕਲਿਕ ਕਰੋ । ਇੱਥੇ ਕਲਿਕ ਕਰੋ ਅਤੇ ਇਹ ਦਿਖਾਵੇਗਾ Welcome , alex ! . |
04:26 | ਹੁਣ ਮੈਂ ਵਾਪਸ ਲਾਗਿਨ ਪੇਜ ਉੱਤੇ ਜਾਵਾਂਗਾ । |
04:28 | ਜਿਆਦਾਤਰ ਲੋਕ ਸੋਚਣਗੇ ਕਿ ਸਾਰਾ ਡੇਟਾ ਖੋਹ ਗਿਆ ਹੈ । |
04:32 | ਜੇਕਰ ਮੈਂ ਵਾਪਸ ਮੈਂਬਰ ਪੇਜ ਉੱਤੇ ਜਾਂਦਾ ਹਾਂ , ਜੋਕਿ member dot php ਹੈ ਅਤੇ enter ਦਬਾਉਂਦਾ ਹਾਂ ਇਹ ਅਜੇ ਵੀ alex ਦਿਖਾਉਂਦਾ ਹੈ । |
04:40 | ਅਤੇ ਜੇਕਰ ਕੁੱਝ ਸੈਕੰਡਸ ਦੇ ਬਾਅਦ ਮੈਂ ਆਪਣਾ ਬਰਾਉਜਰ ਬੰਦ ਕਰਦਾ ਹਾਂ ਅਤੇ ਇਸਨੂੰ ਫਿਰ ਖੋਲ੍ਹਦਾ ਹਾਂ , ਅਤੇ ਮੈਂ local host php academy ਉੱਤੇ ਜਾਂਦਾ ਹਾਂ ਫਿਰ ਮੇਰੇ ਪੇਜ ਉੱਤੇ ਵਾਪਸ ਆਉਂਦਾ ਹਾਂ ਜੋ ਕਿ login ਸੈਸ਼ਨ ਹੈ , ਅਤੇ ਵਾਪਸ ਮੇਰੇ ਮੈਂਬਰ ਪੇਜ ਉੱਤੇ ਆਉਂਦਾ ਹਾਂ , ਤਾਂ ਮੈਂ ਅਜੇ ਵੀ ਲਾਗਡ ਇਨ ਹਾਂ । ਠੀਕ ਹੈ ? |
05:03 | ਸੋ ਮੇਰਾ ਯੂਜਰ ਲਾਗਡ- ਇਨ ਹੈ । ਜੇਕਰ ਮੈਂ ਬਰਾਉਜਰ ਬੰਦ ਕਰਦਾ ਹਾਂ , ਮੈਂ ਅਜੇ ਵੀ ਲਾਗਡ- ਇਨ ਹਾਂ ਜਦੋਂ ਮੈਂ ਵਾਪਸ ਏੰਟਰ ਕਰਦਾ ਹਾਂ । |
05:12 | ਇਹ ਬਹੁਤ ਮਹੱਤਵਪੂਰਣ ਫੰਕਸ਼ਨ ਹੈ , ਜੇਕਰ ਤੁਸੀ ਇਸ ਪ੍ਰਕਾਰ ਲਾਗ- ਇਨ ਕਰ ਰਹੇ ਹੋ । |
05:19 | ਜਿਆਦਾਤਰ ਵੈਬਸਾਇਟਸ ਤੁਹਾਨੂੰ ਲਾਗਡ- ਇਨ ਰੱਖਣ ਲਈ ਅਜਿਹਾ ਕਰਦੀਆਂ ਹਨ । |
05:23 | ਲੇਕਿਨ ਹੁਣ ਮੈਂ ਲਾਗਆਉਟ ਪੇਜ ਬਣਾਉਣਾ ਚਾਹੁੰਦਾ ਹਾਂ । |
05:26 | ਲਾਗਆਉਟ ਕਰਨ ਦੇ ਲਈ , ਸਾਨੂੰ ਇੱਕ ਵੱਖ ਪੇਜ ਬਣਾਉਣ ਦੀ ਲੋੜ ਹੈ ਅਤੇ ਇਸਨੂੰ logout dot php ਦੇ ਰੂਪ ਵਿੱਚ ਸੇਵ ਕਰੋ । |
05:33 | ਅਤੇ ਸਾਨੂੰ ਇੱਥੇ ਆਪਣਾ ਸੈਸ਼ਨ ਖ਼ਤਮ ਕਰਨ ਦੀ ਲੋੜ ਹੈ । |
05:39 | ਸਭ ਤੋਂ ਪਹਿਲਾਂ , ਆਪਣੇ ਸੈਸ਼ਨ ਨੂੰ ਖ਼ਤਮ ਕਰਨ ਤੋਂ ਪਹਿਲਾਂ ਸਾਨੂੰ ਇਸਨੂੰ ਸ਼ੁਰੂ ਕਰਨ ਦੀ ਲੋੜ ਹੈ । |
05:46 | ਸੋ ਮੈਂ ਇੱਥੇ session start ਟਾਈਪ ਕਰਾਂਗਾ । ਮੈਂ ਇੱਕ ਵਾਰ ਇਸਨੂੰ ਨਿਸ਼ਚਿਤ ਕਰ ਲੈਂਦਾ ਹਾਂ । |
05:55 | ਅੱਛਾ ਅਤੇ ਫਿਰ ਸਾਨੂੰ session destroy ਲਿਖਣ ਦੀ ਲੋੜ ਹੈ । ਮਾਫ ਕਰੋ sestroy ਨਹੀਂ destroy . |
06:04 | ਜੇਕਰ ਇਸ ਪੇਜ ਨੂੰ ਅਸੀ ਇੱਥੇ ਰੰਨ ਕਰਦੇ ਹਾਂ , ਇਹ ਸਾਡੇ ਸੈਸ਼ਨ ਨੂੰ ਖ਼ਤਮ ਕਰ ਦੇਵੇਗਾ । |
06:08 | ਇੱਥੇ ਮੈਂ ਇੱਕ ਅਨੁਕੂਲ ਏਰਰ ਮੈਸੇਜ Youve been logged out . Click here to return ਟਾਈਪ ਕਰ ਸਕਦਾ ਹਾਂ । |
06:20 | ਚੱਲੋ ਮੈਂ ਵਾਪਸ ਆਪਣੇ index dot php ਪੇਜ ਉੱਤੇ ਇੱਕ ਲਿੰਕ ਬਣਾਉਂਦਾ ਹਾਂ । |
06:32 | ਹੁਣ ਮੈਂ ਇਸਨੂੰ ਦੁਬਾਰਾ ਜਾਂਚਾਂਗਾ । ਉਦਾਹਰਣ ਲਈ . . . . . |
06:35 | ਇੱਥੇ ਇੱਕ ਬ੍ਰੇਕ ਪਾਓ । ਇੱਥੇ ਮੈਂ ਲਾਗਆਉਟ ਲਈ ਇੱਕ ਲਿੰਕ ਬਣਾਵਾਂਗਾ । |
06:41 | ਯੂਜਰ ਨੂੰ ਆਪਣੇ logout dot php ਪੇਜ ਤੇ ਲਿੰਕ ਦੇਣਾ ਮਹੱਤਵਪੂਰਣ ਹੈ । ਨਹੀਂ ਤਾਂ ਉਹ ਨਹੀਂ ਜਾਣ ਪਾਉਣਗੇ ਕਿ ਲਾਗਆਉਟ ਕਿਵੇਂ ਕਰਨਾ ਹੈ । |
06:50 | ਅਸੀ ਇਸਨੂੰ ਰਿਫਰੇਸ਼ ਕਰਦੇ ਹਾਂ ਅਤੇ ਇਹ php ਪੇਜ ਤੋਂ ਲਾਗਆਉਟ ਹੋਣ ਲਈ ਲਾਗਆਉਟ ਲਿੰਕ ਬਣਾਵੇਗਾ । |
06:55 | ਇਸ ਉੱਤੇ ਕਲਿਕ ਕਰੋ ਅਤੇ ਤੁਹਾਨੂੰ Youve been logged out . Click here to return . ਮਿਲਦਾ ਹੈ । |
06:59 | ਮੈਨੂੰ ਲੱਗਦਾ ਹੈ ਕਿ ਅਸੀ ਲਾਗਆਉਟ ਹੋ ਗਏ ਹਾਂ । ਆਪਣੇ member page dot php ਉੱਤੇ ਵਾਪਸ ਜਾਣ ਦੀ ਕੋਸ਼ਿਸ਼ ਕਰੋ । |
07:04 | ਸਾਨੂੰ ਇੱਥੇ ਕੋਈ ਵੀ ਵੇਰਿਏਬਲ ਨਹੀਂ ਮਿਲਿਆ । |
07:06 | ਹੁਣ ਤੁਸੀ ਨਹੀਂ ਚਾਹੁੰਦੇ ਹੋ ਕਿ ਇਸ ਪੇਜ ਉੱਤੇ ਯੂਜਰਸ ਨੂੰ ਐਕਸੇਸ ਮਿਲੇ , ਕਿਉਂਕਿ ਉਹ ਹੁਣ ਲਾਗਡ- ਇਨ ਨਹੀਂ ਹਨ । |
07:13 | ਸੋ ਇੱਥੇ ਮੈਂ ਲਿਖਾਂਗਾ session start ਫਿਰ ਮੈਂ ਲਿਖਾਂਗਾ if session ਅਤੇ ਸੈਸ਼ਨ ਨੇਮ ਜੋ ਕਿ username ਹੈ । |
07:19 | ਅੱਗੇ ਮੈਂ Welcome ਲਿਖਕੇ ਆਪਣਾ ਡੇਟਾ ਏਕੋ ਕਰਾਂਗਾ । else ਮੈਂ ਲਿਖਾਂਗਾ die . |
07:25 | ਮੈਂ ਆਪਣੇ ਪੇਜ ਨੂੰ ਖ਼ਤਮ ਕਰਨਾ ਚਾਹੁੰਦਾ ਹਾਂ । ਤਾਂ ਮੈਂ ਲਿਖਾਂਗਾ You must be logged in . |
07:45 | ਅਸੀਂ ਕਹਿੰਦੇ ਹਾਂ ਕਿ ਜੇਕਰ ਇਹ ਸੈਸ਼ਨ ਮੌਜੂਦ ਹੈ ਜਾਂ ਜੇਕਰ ਇਹ ਸਹੀ ਯੂਜਰਨੇਮ ਅਤੇ ਪਾਸਵਰਡ ਦੀ ਵਰਤੋ ਕਰਕੇ ਬਣਾਇਆ ਗਿਆ ਹੈ । ਅਸੀ ਆਪਣੇ ਅਨੁਕੂਲ ਮੈਸੇਜ ਨੂੰ ਏਕੋ ਕਰ ਸਕਦੇ ਹਾਂ Welcome ਕਹਿਣ ਲਈ । ਨਹੀਂ ਤਾਂ ਪੇਜ ਖ਼ਤਮ ਕਰ ਸਕਦੇ ਹਾਂ ਅਤੇ ਲਿਖ ਸਕਦੇ ਹਾਂ You must be logged in ! . |
07:55 | ਸੋ ਇਸ ਟਿਊਟੋਰਿਅਲ ਦੇ ਭਾਗ ਵਿੱਚ ਇਹੀ ਸਭ ਹੈ । ਮੈਂ ਤੁਹਾਡੇ ਲਈ ਇਸਦਾ ਸਾਰ ਕਰਦਾ ਹਾਂ । |
08:04 | ਯਾਦ ਰਖੋ ਮੈਂ ਲਾਗਡ-ਇਨ ਨਹੀਂ ਹਾਂ । ਤਾਂ ਮੈਂ ਲਾਗਿਨ ਕਰਦਾ ਹਾਂ । |
08:06 | ਮੈਂ ਲਾਗਿਨ ਕਰ ਲਿਆ । ਇੱਥੇ ਮੇਰਾ ਮੈਂਬਰ ਪੇਜ ਹੈ । ਮੈਂ ਲਾਗਆਉਟ ਕਰ ਸਕਦਾ ਹਾਂ । ਮੈਂ ਇੱਥੇ ਵਾਪਸ ਆਉਂਦਾ ਹਾਂ । |
08:10 | ਹੁਣ ਜਿਵੇਂ ਕਿ ਅਸੀਂ member dot php ਬਣਾ ਦਿੱਤਾ ਹੈ , enter ਦਬਾਓ । |
08:14 | ਇਹ ਦਿਖਾਂਦਾ ਹੈ You must be logged in ! . |
08:16 | ਸੋ ਉਦਾਹਰਣ ਲਈ ਮੈਂ ਲਾਗਿਨ ਕਰਨ ਜਾ ਰਿਹਾ ਹਾਂ ਲੇਕਿਨ ਮੈਂ ਇਸਦੇ ਲਈ ਇੱਥੇ ਕਲਿਕ ਨਹੀਂ ਕਰਾਂਗਾ । |
08:22 | ਮੈਂ ਆਪਣੇ ਆਪ ਨੂੰ member dot php ਉੱਤੇ ਫਾਰਵਰਡ ਕਰਾਂਗਾ । ਮੈਸੇਜ ਬਣ ਗਿਆ ਹੈ ਅਤੇ ਮੈਨੂੰ ਐਕਸੇਸ ਦੀ ਆਗਿਆ ਦਿੱਤੀ ਗਈ ਹੈ । |
08:29 | ਅੱਛਾ ਤਾਂ ਹੁਣ ਲਈ ਬਸ ਇੰਨਾ ਹੀ । ਇਹ ਇਸ ਟਿਊਟੋਰਿਅਲ ਦਾ ਆਖਰੀ ਭਾਗ ਹੈ । ਜੇਕਰ ਤੁਹਾਡੇ ਕੋਲ ਕੋਈ ਪ੍ਰਸ਼ਨ ਹੈ , ਮੈਨੂੰ ਮਦਦ ਕਰਨ ਵਿੱਚ ਖੁਸ਼ੀ ਹੋਵੇਗੀ । |
08:37 | ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ , ਆਈ . ਆਈ . ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਧੰਨਵਾਦ । |