PHP-and-MySQL/C4/User-Registration-Part-5/Punjabi

From Script | Spoken-Tutorial
Revision as of 11:07, 7 May 2015 by PoojaMoolya (Talk | contribs)

(diff) ← Older revision | Latest revision (diff) | Newer revision → (diff)
Jump to: navigation, search


Time Narration
00:00 user ਰਜਿਸਟਰੇਸ਼ਨ ਟਿਊਟੋਰਿਅਲ ਦੇ ਪੰਜਵੇਂ ਭਾਗ ਵਿੱਚ ਤੁਹਾਡਾ ਸਵਾਗਤ ਹੈ ।
00:04 ਅਸੀ ਆਪਨੇ ਰਜਿਸਟਰੇਸ਼ਨ ਲਾਗਿਨ process ਵਿੱਚ ਕੁੱਝ ਅੰਸ਼ ਅਤੇ ਟੁਕੜੇ ਜੋੜਨ ਜਾ ਰਹੇ ਹਾਂ ।
00:11 ਫਿਰ ਅਸੀ ਇੱਕ ਪੂਰੀ ਜਾਂਚ ਕਰਾਂਗੇ , ਇਹ ਦੇਖਣ ਲਈ ਕਿ ਇਹ ਸਹੀ ਚੱਲਦਾ ਹੈ ।
00:14 ਪਿਛਲੇ ਭਾਗ ਵਿੱਚ , ਤੁਸੀਂ ਵੇਖਿਆ ਸੀ ਕਿ ਮੈਂ ਆਪਣੇ ਆਪ ਨੂੰ ਇਸ ਡੇਟਾਬੇਸ ਵਿੱਚ ਰਜਿਸਟਰ ਕੀਤਾ ਸੀ ।
00:19 ਸਭ ਕੁੱਝ ਠੀਕ ਸਾਬਤ ਹੋਇਆ ਹੈ ਅਤੇ ਮੈਂ ਇੱਥੇ ਲਾਗਿਨ ਸਕਰੀਨ ਉੱਤੇ ਹਾਂ ।
00:24 ਵੇਖਦੇ ਹਾਂ , ਜੇਕਰ ਮੈਂ ਲਾਗਿਨ ਕਰ ਸਕਦਾ ਹਾਂ । ਮੰਨ ਲੋ ਕਿ username alex ਹੈ ਅਤੇ ਮੇਰਾ ਪਾਸਵਰਡ ਉਹ ਪਾਸਵਰਡ ਜੋ ਮੈਂ ਇਸਤੇਮਾਲ ਕੀਤਾ ਸੀ ।
00:34 ਮੈਂ ਵੇਖ ਸਕਦਾ ਹਾਂ , ਕਿ ਜਦੋਂ ਮੈਂ login ਉੱਤੇ ਕਲਿਕ ਕਰਦਾ ਹਾਂ , ਫੇਰ "Incorrect password" ।
00:40 ਇਸਦਾ ਇਹ ਮਤਲੱਬ ਨਹੀਂ ਹੈ , ਕਿ ਮੇਰਾ username ਨਹੀਂ ਮਿਲਿਆ ।
00:44 ਮੈਂ username ਵਿੱਚ ਇਹ ਟਾਈਪ ਕਰਦਾ ਹਾਂ ਅਤੇ ਆਪਣਾ ਪਾਸਵਰਡ ਟਾਈਪ ਕਰਦਾ ਹਾਂ ।
00:49 ਇਹ ਦਰਸਾਵੇਗਾ ਕਿ user ਮੌਜੂਦ ਨਹੀਂ ਹੈ ।
00:52 ਪਰ ਇੱਥੇ, ਇਹ ਦਸ ਰਿਹਾ ਹੈ ਕਿ ਮੇਰਾ username ਮੌਜੂਦ ਹੈ , ਪਰ ਮੇਰਾ ਪਾਸਵਰਡ ਗਲਤ ਹੈ ।
00:58 ਹੁਣ , ਮੇਰਾ ਪਾਸਵਰਡ ਗਲਤ ਹੋਣ ਦਾ ਕਾਰਨ ਹੈ , ਕਿ ਇੱਥੇ ਮੇਰਾ plain text password ਦੀ ਤੁਲਣਾ ਮੇਰੇ ਡੇਟਾਬੇਸ ਦੇ ਅੰਦਰ ਮੇਰੇ "md5 - encrypted" ਨਾਲ ਕੀਤੀ ਜਾ ਰਹੀ ਹੈ ।
01:11 ਅਸੀ ਇਸਨੂੰ ਇਸ ਪ੍ਰਕਾਰ ਕਰਦੇ ਹਾਂ ਕਿ , ਅਸੀ ਆਪਣੇ login ਪੇਜ ਉੱਤੇ ਵਾਪਸ ਜਾਂਦੇ ਹਾਂ , ਜੋ ਅਸੀਂ ਪਿਛਲੇ ਟਿਊਟੋਰਿਅਲ - userlogin ਟਿਊਟੋਰਿਅਲ ਵਿੱਚ ਕੀਤਾ ਸੀ ।
01:22 ਉਸ ਭਾਗ ਵਿੱਚ , ਜਿੱਥੇ ਅਸੀ ਆਪਣੇ ਪਾਸਵਰਡਸ ਦੀ ਤੁਲਨਾ ਮੇਲ ਖਾਣ ਲਈ ਕਰਦੇ ਹਾਂ ।
01:29 ਇਹ ਇਥੇ ਸਾਡਾ username ਜਾਂਚਦਾ ਹੈ ਅਤੇ ਇਹ ਸਾਡਾ ਪਾਸਵਰਡ ਜਾਂਚਦਾ ਹੈ ।
01:35 ਸਾਨੂੰ ਆਪਣਾ ਪਾਸਵਰਡ ਜਾਂਚਣ ਦੀ ਲੋੜ ਹੈ । ਹੁਣ , ਮੰਨ ਲੋ ਕਿ ਮੈਂ ਆਪਣਾ ਪਾਸਵਰਡ "slicer u k 1" ਟਾਈਪ ਕੀਤਾ ਹੈ ।
01:46 ਸੋ , ਇਹ ਪਾਸਵਰਡ ਹੈ ਜੋ ਮੈਂ ਇੱਥੇ ਟਾਈਪ ਕਰ ਰਿਹਾ ਹਾਂ । ਇਹ ਕਾਫ਼ੀ ਪੁਰਾਣਾ ਹੈ ।
01:53 "slicer u k 1" । ਠੀਕ ਹੈ ਅਤੇ ਇਹ ਇੱਥੇ ਇਸਨੂੰ ਜਾਂਚ ਰਿਹਾ ਹੈ ਅਤੇ ਇਹ ਪਾਸਵਰਡ ਇੱਥੇ "sliceruk1" ਦੇ ਬਰਾਬਰ ਹੈ ।
02:02 ਪਰ ਇਹ "password" "dbpassword" ਦੇ ਬਰਾਬਰ ਹੈ । ਸੋ ਤੁਲਣਾ ਨਹੀਂ ਮਿਲ ਰਹੀ ।
02:10 ਸਾਨੂੰ ਇਹ ਤੱਦ ਚੁਣਨ ਦੀ ਲੋੜ ਹੁੰਦੀ ਹੈ ਜਦੋਂ ਅਸੀ ਆਪਣੇ ਪਾਸਵਰਡ ਨੂੰ encrypt ਕਰਦੇ ਹਾਂ ।
02:15 ਸੋ ਹੁਣ ਇਹ ਵਾਸਤਵ ਵਿੱਚ ਇਸਦੇ ਬਰਾਬਰ ਹੋਵੇਗਾ , ਸੋ ਇਹ encrypted “slicer u k 1” ਹੈ , ਜੋ ਕਿ ਇਸ "slicer u k 1" ਦੇ ਬਰਾਬਰ ਹੈ ।
02:26 ਸੋ ਅਸੀ ਇੱਕ md5 encrypted ਪਾਸਵਰਡ ਦੀ ਆਪਣੇ ਡੇਟਾਬੇਸ ਵਿਚਲੇ encrypted ਪਾਸਵਰਡ ਨਾਲ ਤੁਲਣਾ ਕਰ ਰਹੇ ਹਾਂ ।
02:35 ਚਲੋ ਮੈਂ ਇਸ ਫ਼ਾਰਮ ਨੂੰ ਦੁਬਾਰਾ resubmit ਕਰਦਾ ਹਾਂ । ਓਹ ! ਫਿਰ ਏਰਰ !
02:39 ਮੈਂ ਫਿਰ ਤੋਂ ਕੋਸ਼ਿਸ਼ ਕਰਦਾ ਹਾਂ । ਲਾਗਿਨ ਉੱਤੇ ਕਲਿਕ ਕਰੋ । ਨਹੀਂ , ਇਹ ਚੱਲ ਨਹੀਂ ਰਿਹਾ ਹੈ ।
02:45 ਇਸਨੂੰ ਜਾਂਚਦੇ ਹਾਂ । "password" "POST password" ਦੇ ਬਰਾਬਰ ਹੈ , ਸੋ ਪਾਸਵਰਡ md5 ਹੈ ।
02:56 ਮੈਂ ਵਾਪਿਸ ਜਾਂਦਾ ਹਾਂ ਅਤੇ ਇਸਨੂੰ ਰਿਫਰੇਸ਼ ਕਰਦਾ ਹਾਂ ।
03:00 ਮੈਂ ਆਪਣਾ ਪਾਸਵਰਡ ਟਾਈਪ ਕਰਦਾ ਹਾਂ । ਠੀਕ ਹੈ , ਮੈਂ ਜਾਣਦਾ ਹਾਂ ਕਿ ਇੱਥੇ ਕੀ ਸਮੱਸਿਆ ਹੈ ।
03:06 ਇੱਥੇ ਸਮੱਸਿਆ ਇਹ ਹੈ , ਕਿ ਸਾਡਾ md5 ਪਾਸਵਰਡ ਬਿਲਕੁਲ ਠੀਕ ਹੈ ਪਰ ਇਸਦੀ ਤੁਲਣਾ ਇੱਕ ਪਾਸਵਰਡ ਨਾਲ ਹੋ ਰਹੀ ਹੈ ਜੋ ਸਾਡੇ ਡੇਟਾਬੇਸ ਵਿੱਚ ਘਟ ਗਿਆ ਹੈ ।
03:19 ਅਜਿਹਾ ਇਸ ਲਈ ਕਿਉਂਕਿ ਜੇਕਰ ਅਸੀ ਆਪਣੀ ਸੰਰਚਨਾ ਵਿੱਚ ਜਾਂਦੇ ਹਾਂ ਅਤੇ ਹੇਠਾਂ ਆਪਣੇ ਪਾਸਵਰਡ ਫੀਲਡ ਤੇ ਜਾਂਦੇ ਹਾਂ ਅਤੇ ਇਸਨੂੰ edit ਕਰਦੇ ਹਾਂ , ਇਸ ਵਖਤ ਸਾਡੇ ਕੋਲ ਲੰਬਾਈ ਦੀ ਸੀਮਾ 25 ਹੈ ।
03:35 ਸੋ ਅਸੀ ਇਸਦੇ ਲਈ ਸੀਮਾ ਨੂੰ ਵਧਾ ਕੇ ,100 ਤੱਕ ਕਰ ਰਹੇ ਹਾਂ ।
03:40 ਮੈਂਨੂੰ ਪੂਰਾ ਯਕੀਨ ਨਹੀਂ ਹੈ , ਕਿ ਇੱਕ md5 string ਕਿੰਨੀ ਲੰਬੀ ਹੁੰਦੀ ਹੈ , ਪਰ ਮੈਂ ਕਹਾਂਗਾ length value = 100 । ਇਸਨੂੰ ਜਮਾ ਕਰ ਲਵੋ ।
03:50 ਮੈਂ ਆਪਣਾ ਟੇਬਲ ਬਰਾਉਜ ਕਰਨ ਜਾ ਰਿਹਾ ਹਾਂ । ਫਿਰ ਮੈਂ ਵਾਪਸ ਜਾਂਦਾ ਹਾਂ ਅਤੇ ਦੁਬਾਰਾ ਰਜਿਸਟਰ ਕਰਦਾ ਹਾਂ ।
03:58 ਸੋ , ਰਜਿਸਟਰ ਕਰੋ । ਆਪਣਾ username ਚੁਣੋ ।
04:02 ਮੰਨ ਲੋ "alex" , ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ । ਇੱਕ ਪਾਸਵਰਡ ਚੁਣੋ , ਮੰਨ ਲੋ "slicer u k 1" । ਅਤੇ ਮੈਂ Register ਉੱਤੇ ਕਲਿਕ ਕਰਾਂਗਾ ।
04:14 "You have been registered . Return to login page " ।
04:18 ਹੁਣ ਚੱਲੋ ਅਸੀਂ ਆਪਣਾ ਡੇਟਾਬੇਸ ਦੁਬਾਰਾ ਜਾਂਚਦੇ ਹਾਂ ।
04:21 ਇਹ ਪਹਿਲਾਂ ਹੀ ਲੰਬਾ ਵਿੱਖ ਰਿਹਾ ਹੈ , ਇਹ ਛੋਟਾ ਨਹੀਂ ਕੀਤਾ ਗਿਆ ਕਿਉਂਕਿ ਮੈਂ ਇਸਦੀ ਲੰਬਾਈ ਬਦਲ ਦਿੱਤੀ ਹੈ ।
04:27 ਸੋ ਹੁਣ ਜਦੋਂ ਮੈਂ ਲਾਗਿਨ ਕਰਨ ਦੀ ਕੋਸ਼ਿਸ਼ ਕਰਦਾ ਹਾਂ ਅਤੇ ਮੈਂਨੂੰ ਇਸਨੂੰ ਸਹੀ ਤਰਾਂ ਟਾਈਪ ਕਰਨ ਦਿਓ ।
04:34 ਅਸੀ ਲਾਗਿਨ ਕਰ ਸਕਦੇ ਹਾਂ , ਅਤੇ ਅਸੀ ਅੰਦਰ ਹਾਂ । ਤਾਂ ਠੀਕ ਹੈ ਸਟਰਿੰਗ ਦੀ ਲੰਬਾਈ ਵਾਂਗ ਚੀਜਾਂ ਨੂੰ ਜਾਂਚੋ ।
04:41 ਆਸ ਹੈ ਕਿ ਤੁਹਾਨੂੰ ਇਹ ਮਿਲ ਗਿਆ ਹੋਣਾ ।
04:43 ਜੇਕਰ ਤੁਸੀ ਚਾਹੁੰਦੇ ਹੋ , ਕਿ ਮੈਂ ਇਸ ਟਿਊਟੋਰਿਅਲ ਨੂੰ expand ਕਰਾਂ ਤਾਂ ਕ੍ਰਿਪਾ ਮੈਨੂੰ ਦੱਸੋ ।
04:48 ਅਤੇ ਇਹ user ਰਜਿਸਟਰੇਸ਼ਨ ਹੈ ।
04:50 ਇਹ ਸਾਡੇ user ਲਾਗਿਨ ਟਿਊਟੋਰਿਅਲ ਤੋਂ ਧਿਆਨ ਵਿਚ ਲਿਆ ਗਿਆ ਹੈ ।
04:54 ਸੋ ਇਨ੍ਹਾਂ ਨੂੰ ਇੱਕਠੇ ਰੱਖਕੇ , ਸਾਨੂੰ ਪੂਰੀ ਤਰ੍ਹਾਂ ਨਾਲ functional user ਰਜਿਸਟਰ ਅਤੇ ਲਾਗਿਨ process ਮਿਲਿਆ ।
05:02 ਮੈਂ ਇਸਨੂੰ ਮੇਰੇ ਬਹੁਤ ਸਾਰੇ ਪ੍ਰੋਜੇਕਟ ਕੰਮਾਂ ਵਿੱਚ ਇਸਤੇਮਾਲ ਕਰਾਂਗਾ । ਉਦਾਹਰਣ ਸਵਰੂਪ ।
05:07 ਮੈਂ ਕਿਸੇ ਉੱਤੇ ਇੱਕ ਪ੍ਰੋਜੇਕਟ ਬਣਾ ਸਕਦਾ ਹਾਂ ਜੋ ਕਿ user ਲਾਗਿਨ ਅਤੇ user ਰਜਿਸਟਰੇਸ਼ਨ ਨੂੰ ਇਸਤੇਮਾਲ ਕਰਦਾ ਹੈ । ਮੈਂ ਇਸਨੂੰ ਬਹੁਤ ਇਸਤੇਮਾਲ ਕਰਾਂਗਾ ।
05:16 ਸੋ ਜਿਆਦਾ ਜਾਣਕਾਰੀ ਲਈ user ਲਾਗਿਨ ਅਤੇ ਰਜਿਸਟਰੇਸ਼ਨ ਉੱਤੇ ਮੇਰੇ projects ਵੇਖੋ ।
05:23 ਜੇਕਰ ਤੁਹਾਡੇ ਕੋਲ ਕੋਈ ਪ੍ਰਸ਼ਨ ਹੈ ਜਾਂ ਮੇਰੇ ਤੋਂ ਕਿਸੇ ਵੀ ਚੀਜ ਦਾ ਵਿਸਥਾਰ ਚਾਹੁੰਦੇ ਹੋ , ਕ੍ਰਿਪਾ ਮੈਨੂੰ ਦੱਸੋ ।
05:30 ਭਵਿੱਖ ਵਿੱਚ ਅਪਡੇਟਸ ਲਈ ਸਾਡੇ ਨਾਲ ਜੁੜੋ । ਦੇਖਣ ਲਈ ਧੰਨਵਾਦ । ਆਈ . ਆਈ . ਟੀ . ਬਾੰਬੇ ਵੱਲੋਂ ਮੈਂ ਹਰਮੀਤ ਸੰਧੂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਧੰਨਵਾਦ ।

Contributors and Content Editors

Harmeet, PoojaMoolya