PHP-and-MySQL/C3/MySQL-Part-5/Punjabi
From Script | Spoken-Tutorial
Revision as of 10:10, 28 April 2015 by PoojaMoolya (Talk | contribs)
Time | Narration |
---|---|
00:01 | mySQL ਦੇ ਪੰਜਵੇਂ ਭਾਗ ਵਿੱਚ ਤੁਹਾਡਾ ਸਵਾਗਤ ਹੈ । ਆਪਣੇ ਡਾਟਾ ਨੂੰ ਪ੍ਰਯੋਗਕਰਤਾ ਲਈ ਏਕੋ ( echo ) ਕਰਨ ਅਤੇ ਇਸ ਰਾਹੀਂ ਨਤੀਜਾ ਵਿਖਾਉਣ ਲਈ , ਸਾਨੂੰ while ਸਟੇਟਮੇਂਟ ( statement ) ਦੀ ਵਰਤੋ ਦੀ ਲੋੜ ਹੋਵੇਗੀ । |
00:12 | ਜਿਵੇਂ ਕਿ ਮੈਂ ਚਰਚਾ ਕੀਤਾ ਹੈ , ਅਸੀਂ ਇੱਕ ਰੋ ( row ) ਵੇਰਿਏਬਲ ( variable ) ਬਣਾਇਆ ਹੈ ਅਤੇ ਇਹ = mysql_fetch_assoc ਹੈ । |
00:21 | ਇਹ ਸਾਡੇ extract query ਨਾਲ ਇੱਕ ਅਸੋਸੀਏਟਿਵ ( associative ) array ਬਣਾ ਰਿਹਾ ਹੈ ਜੋਕਿ ਇੱਥੇ ਹੈ । |
00:27 | ਹੁਣ ਅਸੀ people ਟੇਬਲ ਵਿੱਚ ਸਭ ਕੁੱਝ ਚੁਣਨ ਰਹੇ ਹਾਂ ਅਤੇ ਓਹਨਾਂ ਨੂੰ id ਦੇ ਦੁਆਰਾ ਵਧਦੇ ਕ੍ਰਮ ਵਿੱਚ ਲਗਾ ਰਹੇ ਹਾਂ । |
00:33 | ਆਪਣੇ WHILE ਦੇ ਅੰਦਰ ਹਾਲਾਂਕਿ ਅਸੀਂ ਰੋ ( row ) ਨੂੰ ਇੱਕ ਅਰੈ ( array ) ਦੀ ਤਰਾਂ ਲਿਖਿਆ ਹੈ ਅਤੇ ਇਹ ਇੱਕ ਅਸੋਸੀਏਟਿਵ ਅਰੈ ( array ) ਹੈ , row [ 0 ] ਗਲਤ ਹੋਵੇਗਾ ਕਿਉਂਕਿ ਇਹ ਸੰਖਿਆਵਾਚਕ ਹੈ । |
00:46 | ਇਹ ਸੰਖਿਆਵਾਚਕ ਆਈਡੀ ( numeric id ) ਟੈਗਸ ( tags ) ਹਨ , ਇਸਦੇ ਬਜਾਏ ਅਸੀ ਆਪਣੇ fieldnames ਇਸਤੇਮਾਲ ਕਰਾਂਗੇ , ਅਤੇ ਹਾਲਾਂਕਿ ਇਹ ਅਸੋਸੀਏਟਿਵ ਹੈ । |
00:59 | ਹੁਣ , 0 1 2 3 4 ਦੇ ਸਥਾਨ ਉੱਤੇ ਅਸੀ ਅਸਲੀ ਨਾਮ ਵਰਤੋ ਕਰਾਂਗੇ । |
01:05 | ਚਲੋ ਇਸਤੋਂ ਵੇਰਿਏਬਲਸ ( variables ) ਬਣਾਉਂਦੇ ਹਾਂ । ਚਲੋ ਮੈਂ id ਲਿਖਦਾ ਹਾਂ ਅਤੇ ਫਿਰ firstname equals , ਅਸੀ ਹਰ ਜਗ੍ਹਾ ਇੱਕ ਹੀ ਸੰਰਚਨਾ ਇਸਤੇਮਾਲ ਕਰ ਰਹੇ ਹਾਂ । |
01:15 | ਹੁਣ ਇਸਨੂੰ ਕਾਪੀ ਅਤੇ ਪੇਸਟ ਕਰਨਾ ਕਾਫ਼ੀ ਸਰਲ ਹੋਵੇਗਾ । |
01:19 | ਚਲੋ ਇਸਨੂੰ ਇੰਡੇਂਟ ਕਰਦੇ ਹਾਂ । |
01:24 | ਹੁਣ ਸਾਡੇ ਕੋਲ ਇਕਠੇ ਪੰਜ ਹਨ । |
01:28 | ਤਾਂ ਇਹ ਪੰਜ ਹਨ ਅਤੇ ਚਲੋ ਇਸਨੂੰ ਥੋੜਾ ਬਦਲ ਦਿੰਦੇ ਹਾਂ । ਇਹ ਇੱਕ ਸੁਸਤ ਕੰਮ ਹੈ । |
01:34 | ਪਰ ਇਸ ਤਰਾਂ ਕਰਨ ਨਾਲ ਕਾਫ਼ੀ ਜਲਦੀ ਕਰ ਸਕਦੇ ਹਾਂ । |
01:38 | ਅੱਛਾ lastname ਅਤੇ ਸਾਡੇ ਕੋਲ ਡੇਟ ਆਫ ਬਰਥ(date of birth) ਹੈ । ਸਾਡੇ ਕੋਲ ਜੇਂਡਰ ( gender ) ਵੀ ਹੈ । |
01:47 | ਸਾਡੇ ਕੋਲ ਸਾਰੇ ਡਾਟਾ ਹਨ ਅਤੇ ਹੁਣ ਅਸੀ ਕਿਵੇਂ ਇਸਦੀ ਵਰਤੋ ਕਰੀਏ ? |
01:51 | ਸਾਨੂੰ ਏਕੋ ( echo ) ਕਮਾਂਡ ਇਸਤੇਮਾਲ ਕਰਨ ਦੀ ਲੋੜ ਹੈ । |
01:55 | ਇਸ ਸਮੇਂ ਇਸਦੇ ਵਿੱਚ ਇੱਕ ਲੂਪ ਹੋ ਸਕਦਾ ਹੈ । ਹੁਣ ਜੋ ਕੁੱਝ ਵੀ ਅਸੀ ਏਕੋ ( echo ) ਕਰਦੇ ਹਾਂ ਉਹ ਫਿਰ ਤੋ ਦੋਹਰਾਏਗਾ । |
02:02 | ਸਾਡੇ ਕੋਲ ਹਰ ਇੱਕ ਰਿਕਾਰਡ ਹੈ ਅਤੇ ਉਹ ਠੀਕ ਵੀ ਹੈ । ਅਸੀ ਇਸ ਕੋਡ ਨੂੰ ਦੋਹ੍ਰਾਵਾਂਗੇ । |
02:07 | ਉਦਾਹਰਨ ਵਜੋਂ , ਮੈਂ ਇੱਥੇ text ਲਿਖਦਾ ਹਾਂ । ਹੁਣ ਇੱਥੇ 4 ਰਿਕਾਰਡ ਹਨ । |
02:13 | ਇਸ ਪੇਜ ਨੂੰ ਰਿਫਰੇਸ਼ ਕਰਨ ਦੇ ਬਾਅਦ , ਤੁਹਾਨੂੰ text 4 ਵਾਰ ਏਕੋ ( echo ) ਹੋਇਆ ਦਿਸਣਾ ਚਾਹੀਦਾ ਹੈ । |
02:18 | 4 ਵਾਰ ਟਾਈਪ ਕਰਨ ਉੱਤੇ , ਇਹ ਕੋਡ ਦਾ ਅੰਸ਼ ਇੱਥੇ ਹਰ ਇੱਕ ਲੂਪ ਦਰਸ਼ਾ ਰਿਹਾ ਹੈ । |
02:24 | ਹੁਣ ਉਦਾਹਰਨ ਲਈ ਅਸੀ id ਜਾਂ firstname ਜਾਂ ਕੁੱਝ ਹੋਰ ਸ਼ਾਮਿਲ ਕਰ ਸਕਦੇ ਹਾਂ , ਜੋ ਅਸੀਂ ਆਪਣੀ ਅਸੋਸੀਏਟਿਵ ਅਰੈ ( array ) ਨੂੰ ਪ੍ਰਯੋਗ ਕਰਦੇ ਹੋਏ ਡਾਟਾਬੇਸ ਵਿਚੋਂ ਕੱਢਿਆ ਸੀ । |
02:36 | ਹੁਣ ਮੈਂ ਲਿਖਾਂਗਾ firstname lastname was born on dob ਜਨਮ ਤਾਰੀਖ ਲਈ and is ਅਤੇ ਮੈਂ ਜੇਂਡਰ ( gender ) ਨੂੰ ਇੱਥੇ ਰਖਾਂਗਾ । |
02:49 | ਆਪਣੇ ਲਾਇਨ ਬ੍ਰੇਕ ਨੂੰ ਨਹੀਂ ਭੁਲਣਾ, ਮੈਂ ਆਪਣੇ ਪੇਜ ਨੂੰ ਰਿਫਰੇਸ਼ ਕਰਾਂਗਾ । |
02:54 | ਹੁਣ ਸਾਡੇ ਕੋਲ ਡਾਟਾ ਦਾ ਸਮੂਹ ਹੈ ਜੋ ਵੇਰਿਏਬਲ ( variable ) ਦੇ ਨਾਮਾਂ ਦੀ ਸਹਾਇਤਾ ਨਾਲ ਬਣਿਆ ਹੈ । |
02:59 | ਅਸੀਂ ਠੀਕ ਕ੍ਰਮ ਵਿੱਚ ਦਿੱਤਾ ਹੈ ਅਤੇ ਸਾਡੇ ਕੋਲ ਜੋ ਰਿਕਾਰਡ ਹਨ ਓਹਨਾਂ ਸਭ ਦੇ ਲਈ ਇਹ ਦੁਹਰਾਇਆ ਵੀ ਗਿਆ ਹੈ । |
03:08 | ਠੀਕ ਹੈ , ਅਸੀਂ ਆਪਣੇ ਟੇਬਲ ਦੇ ਪੂਰੇ ਕੰਟੇਂਟ ਨੂੰ ਇਸ ਐਸਟਰਿਕ (asterisk) ਦੇ ਰਾਹੀਂ ਘੋਸ਼ਿਤ ਸਟਾਰ ਦੀ ਵਰਤੋ ਕਰਕੇ ਦਿੱਤਾ ਹੈ , ਜਿੱਥੇ ਇਹ ਹਰ ਸਿੰਗਲ ਡਾਟਾ ਜਾਂ ਹਰ ਇੱਕ ਰਿਕਾਰਡ ਨੂੰ ਜਮਾਂ ਕਰਦਾ ਹੈ । |
03:22 | ਹੁਣ ਮੈਂ ਇਹ ਕਰਦਾ ਹਾਂ । ਮੈਂ ਲਿਖਾਂਗਾ IF gender = = F then gender = female . |
03:39 | ਇਸਦਾ ਠੀਕ ਸ਼ਬਦ ਜੋੜ ਅਤੇ ਚਲੋ ਹੁਣ ਅਸੀ ਲਿਖਦੇ ਹਾਂ else gender = male . ਇਹ ਕੇਵਲ ਵੇਲਿਊ ਉੱਤੇ ਨਿਰਭਰ ਵੇਰਿਏਬਲ ( variable ) ਨੂੰ ਫੇਰ ਲਿਖਣਾ ਹੈ । |
03:50 | ਜੇਕਰ ਅਸੀ ਹੁਣੇ ਰਿਫਰੇਸ਼ ( refresh ) ਕਰੀਏ , ਅਸੀ ਵੇਖ ਸਕਦੇ ਹਾਂ ਕਿ ਇਹ male male ਅਤੇ female female ਵਿੱਚ ਬਦਲ ਗਿਆ ਹੈ । ਸਾਡੇ ਕੋਲ ਇਸ ਡਾਟਾ ਨੂੰ ਦਰਸਾਉਣ ਲਈ ਕੁੱਝ ਰੋਚਕ ਤਰੀਕੇ ਵੀ ਹਨ । |
04:00 | ਇਸ ਸਮੇਂ ਮੈਂ people ਟੇਬਲ ਵਿਚੋਂ ਚੁਣਨ ਜਾ ਰਿਹਾ ਹਾਂ ਅਤੇ id ਦੇ ਦੁਆਰੇ ਵਧਦੇ ਕ੍ਰਮ ਵਿੱਚ ਰਖ ਰਿਹਾ ਹਾਂ । |
04:07 | ਮੈਂ ਘਟਦੀ id ਦੇ ਦੁਆਰੇ ਵੀ ਰਖ ਸਕਦਾ ਹਾਂ । ਤੁਸੀ ਵੇਖ ਸਕਦੇ ਹੋ ਕਿ ਇਹ ਡਾਟਾ ਨੂੰ ਇਸ ਪ੍ਰਕਾਰ ਬਦਲ ਦਿੰਦਾ ਹੈ । |
04:15 | ਅਸੀ ਇਸਨੂੰ firstname ਦੇ ਅਨੁਸਾਰ ਵੀ ਕ੍ਰਮ ਵਿੱਚ ਲਗਾ ਸਕਦੇ ਹਾਂ । ਇਹ ਇਸਨੂੰ ਘਟਦੇ ਅਖਰ ਕਰਮ ਅਨੁਸਾਰ ਰੱਖ ਦੇਵੇਗਾ ਅਤੇ ਅਸੇਂਡਿੰਗ ਇਸਨੂੰ ਵਧਦੇ ਅਖਰ ਕਰਮ ਅਨੁਸਾਰ ਰੱਖ ਦੇਵੇਗਾ । |
04:33 | ਹੁਣ ਸਾਨੂੰ A D E ਅਤੇ K ਮਿਲ ਗਿਆ । |
04:36 | ਤੁਸੀ ਇਸੇ ਤਰਾਂ ਨਾਲ ਸਰਨੇਮ ਵਿੱਚ ਵੀ ਕਰ ਸੱਕਦੇ ਹੋ । |
04:39 | ਤੁਸੀ ਇਸੇ ਤਰਾਂ ਕਿਸੇ ਦੇ ਨਾਲ ਵੀ ਕਰ ਸੱਕਦੇ ਹੋ । ਇਥੋਂ ਤੱਕ ਕਿ ਜਨਮ ਤਾਰੀਖ ਦੇ ਨਾਲ ਵੀ , ਜਦੋਂ ਤੱਕ ਤੁਸੀ ਇੱਥੇ ਇਹ ਸ਼ਾਮਿਲ ਕਰ ਰਹੇ ਹੋ । |
04:46 | ਇੱਕ ਹੋਰ ਚੀਜ ਕਰਨ ਵਾਲੀ ਹੈ , ਹੁਣ ਮੈਨੂੰ ਇਸਨੂੰ ਫਿਰ ਤੋ id ਵਿੱਚ ਵਾਪਸ ਕਰਨਾ ਹੋਵੇਗਾ ਅਤੇ ਇਸਨੂੰ ਘਟਦੇ ਕਰਮ ਵਿਚ ਕਰਨਾ ਹੋਵੇਗਾ । ਅਸੀ ਇਹ ਲਿਮਿਟ ( limit ) 1 ਇਸਤੇਮਾਲ ਕਰ ਸਕਦੇ ਹਾਂ ਜਾਂ ਅਸੀ ਲਿਮਿਟ ( limit ) 2 , 3 , ਜਾਂ 4 ਲਿਖ ਸਕਦੇ ਹਾਂ । |
04:58 | ਹੁਣ ਮੈਂ ਇਸ ਉਦੇਸ਼ ਲਈ ਲਿਮਿਟ ( limit ) 1 ਕਰਾਂਗਾ । |
05:00 | ਹੁਣ ਚਲੋ 1 ਲੈਂਦੇ ਹਾਂ ਜਿਸਦੇ ਨਾਲ ਕਿ ਪੇਜ ਦੇ ਉਪਯੋਗਕਰਤਾ ਨੂੰ ਟੇਬਲ ਵਿੱਚ ਪਾਏ ਗਏ ਆਖਰੀ ਇਨਸਾਨ ਦਾ ਪਤਾ ਲੱਗੇ । |
05:11 | ਇਸ ਲਈ ਮੈਂ ਇੱਥੇ ਏਕੋ ( echo ) ਲਿਖਾਂਗਾ । |
05:16 | ਏਕੋ ( echo ) last person to be inserted into table was ਕਰੋ ਅਤੇ ਮੈਂ ਇਸਨੂੰ ਉਸੇ ਤਰਾਂ ਛੱਡ ਦੇਵਾਂਗਾ ਅਤੇ ਫਿਰ ਇੱਕ ਲਾਇਨ ਬ੍ਰੇਕ ਜੋੜਾਂਗੇ । |
05:27 | ਮੈਂ ਹੁਣ first ਅਤੇ last name ਏਕੋ ( echo ) ਕਰਾਂਗਾ । ਠੀਕ ਹੈ ? |
05:33 | ਹੁਣ , ਇੱਥੇ ਅਸੀ ਵੇਖ ਸਕਦੇ ਹਾਂ ਕਿ ਕਾਫ਼ੀ ਗੁੰਜਲਦਾਰ ਸਥਿਤੀ ਹੈ । |
05:38 | Last person to be inserted . ਹਾਂ , ਸਹੀ ਵਿੱਚ ਇਹ ਕੰਮ ਕਰ ਰਿਹਾ ਹੈ । |
05:43 | ਇਹ ਪਹਿਲਾਂ ਤੋ ਹੀ limit ਕਮਾਂਡ ਵਿੱਚ ਲਿਖਿਆ ਗਿਆ ਹੈ । |
05:46 | ਮੈਂ ਕੀ ਕੀਤਾ ਹੈ ਕਿ ਇਸਨੂੰ id ਦੇ ਘਟਦੇ ਕ੍ਰਮ ਵਿੱਚ 1 ਦੁਆਰਾ ਲਿਮਿਟ ਕਰ ਦਿੱਤਾ ਹੈ - id ਵਾਧਾ ਸੰਬੰਧੀ ਹੈ - ਮੈਨੂੰ ਸਭਤੋਂ ਉੱਤੇ 4 ਮਿਲਿਆ ਹੈ ਅਤੇ ਜੇਕਰ ਅਸੀ ਇਸਨੂੰ 1 ਨਾਲ ਲਿਮਿਟ ( limit ) ਕਰਦੇ ਹਾਂ , 4 ਹੀ ਕੇਵਲ ਰਿਕਾਰਡ ਹੋਵੇਗਾ ਜੋਕਿ ਚੁਣਿਆ ਗਿਆ ਹੈ । |
06:01 | ਇਸਲਈ , ਪਿਛਲੇ ਦਰਸਾਏ ਗਏ ਰਿਕਾਰਡ ਦੇ ਅਨੁਸਾਰ ਟੇਬਲ ਦਾ ਅੰਤਮ ਵਿਅਕਤੀ ਆਪਣੀ ਵੈਲਿਊ ਏਕੋ ( echo ) ਕਰੇਗਾ । |
06:09 | ਇਹ while ਕੇਵਲ 1 ਡਾਟਾ ਮੁੱਲ ਦੇਵੇਗਾ । |
06:13 | ਹਾਲਾਂਕਿ ਅਸੀ ਇੱਥੇ 1 ਡਾਟਾ ਵੈਲਿਊ ਦੇ ਰਹੇ ਹਾਂ , ਅਸੀ ਇਸਤੋਂ ਉਲਝ ਰਹੇ ਹਾਂ । |
06:18 | ਇਹ ਇੱਥੇ ਇੱਕ ਕਮਾਂਡ ਹੈ , select * from people , order by id decs ਦੂਜੀ ਹੈ ਅਤੇ limit 1 ਇੱਕ ਹੋਰ ਹੈ । |
06:27 | ਅਸੀਂ ਸੇਮੀਕੋਲੋਨ ਜਾਂ ਕੁੱਝ ਹੋਰ ਦਾ ਇਸਤੇਮਾਲ ਨਹੀਂ ਕੀਤਾ । ਇਹ ਬਸ ਇੰਨਾ ਹੈ ਕਿ ਅਸੀ ਆਪਣੀ query ਦੇ ਅੰਦਰ ਆਪਣੇ ਕੋਡ ਕਿਵੇਂ ਲਿਖੀਏ । |
06:34 | ਠੀਕ ਹੈ , ਕੇਵਲ ਇਸ ਕੋਡ ਨੂੰ ਜਾਂਚਣ ਦੇ ਲਈ , ਮੈਂ ਹੁਣ php myadmin ਵਿੱਚ insert ਫੰਕਸ਼ਨ ( function ) ਦੀ ਵਰਤੋ ਕਰਕੇ ਸ਼ਾਮਿਲ ਕਰਾਂਗਾ ਅਤੇ ਮੈਂ ਇੱਕ ਹੋਰ ਰਿਕਾਰਡ ਜੋੜਾਂਗਾ । |
06:45 | ਉਦਾਹਰਨ ਵਜੋਂ , ਚਲੋ David Green ਲਿਖਦੇ ਹਾਂ ਅਤੇ ਸਾਡੀ ਜਨਮ ਮਿਤੀ ਕੁੱਝ ਵੀ ਹੋ ਸਕਦੀ ਹੈ । |
06:55 | ਇਹ ਵਾਸਤਵ ਵਿੱਚ ਮਹੱਤਵ ਨਹੀਂ ਰੱਖਦਾ ਕਿ ਅਸੀ ਇੱਥੇ ਕੀ ਲਿਖ ਰਹੇ ਹਾਂ । ਅਸੀ male ਲਿਖਦੇ ਹਾਂ । |
07:00 | ਮੈਂ ਇੱਥੇ ਹੇਠਾਂ ਆਉਂਦਾ ਹਾਂ ਅਤੇ ਇਹ ਡਾਟਾ ਜਮਾਂ ਕਰਦਾ ਹਾਂ । |
07:02 | browse ਉੱਤੇ ਕਲਿਕ ਕਰੋ ਅਤੇ ਸਾਡੇ ਕੋਲ ਇੱਥੇ ਇੱਕ ਨਵੀਂ ਵੈਲਿਊ ਹੈ । |
07:06 | ਜਦੋਂ ਅਸੀ ਇੱਥੇ ਵਾਪਸ ਆਉਂਦੇ ਹਾਂ ਅਤੇ ਰਿਫਰੇਸ਼ ( refresh ) ਕਰਦੇ ਹਾਂ , ਇਹ David Green ਵਿੱਚ ਬਦਲ ਜਾਵੇਗਾ । |
07:10 | ਇਹ ਵਾਸਤਵ ਵਿੱਚ ਲਾਭਦਾਇਕ ਹੈ , ਜੇਕਰ ਤੁਹਾਡੇ ਕੋਲ ਇੱਕ ਵੇਬਸਾਈਟ ਹੈ ਜਿਸ ਵਿੱਚ ਤੁਸੀ ਵਿਡਯੋ ਜਾਂ ਵਿਅਕਤੀਗਤ ਫੋਟੋ ਰੱਖਦੇ ਹੋ । |
07:17 | ਤੁਸੀ ਉਪਯੋਗਕਰਤਾ ਦੁਆਰਾ ਸ਼ਾਮਿਲ ਕੀਤੇ ਗਏ ਅੰਤਮ ਸਥਾਨ ਉੱਤੇ ਰੱਖ ਸੱਕਦੇ ਹੋ । |
07:21 | ਜਾਂ ਹੋ ਸਕਦਾ ਹੈ ਅੰਤਮ ਵਿਅਕਤੀ ਜੋ ਤੁਹਾਡੀ ਵੇਬਸਾਈਟ ਉੱਤੇ ਰਜਿਸਟਰ ਹੋਇਆ ਹੈ ਜਾਂ ਕੁੱਝ ਵੀ । |
07:30 | ਇਸਨੂੰ ਇਸਤੇਮਾਲ ਕਰਨ ਦੀ ਸੰਭਾਵਨਾ ਬੇਸ਼ੁਮਾਰ ਹੈ । |
07:33 | ਮੂਲ ਰੂਪ ਵਿਚ ਕਿਵੇਂ ਡਾਟਾ ਨੂੰ ਏਕੋ ( echo ) ਕਰੀਏ ਅਤੇ ਕਿਵੇਂ ਉਸਨੂੰ ਕੇਵਲ mysql query ਨੂੰ ਇਸਤੇਮਾਲ ਕਰਦੇ ਹੋਏ ਕੁਸ਼ਲਤਾ ਨਾਲ ਪ੍ਰਯੋਗ ਕਰੀਏ । |
07:44 | ਅਗਲੇ ਭਾਗ ਵਿੱਚ , ਅਸੀ ਆਪਣੇ ਉਪਯੋਗਕਰਤਾ ਨੂੰ ਆਗਿਆ ਦੇਵਾਂਗੇ ਕਿ ਉਹ ਨਿਸ਼ਚਿਤ ਕਰੇ ਕੀ ਕਿਹੜਾ ਡਾਟਾ ਦਿਖਾਇਆ ਜਾਣਾ ਹੈ । |
07:50 | ਅਸੀ ਕੁੱਝ ਏਚਟੀਏਮਏਲ ( html ) ਫਾਰਮ ਬਣਾਵਾਂਗੇ ਅਤੇ ਓਹਨਾਂਨੂੰ ਇਹ ਕਰਨ ਦੇ ਯੋਗ ਬਣਾਵਾਂਗੇ । |
07:55 | ਇਹ ਓਹਨਾਂ ਨੂੰ ਡਾਟਾਬੇਸ ਜਾਂ ਟੇਬਲ ਵਿਚੋਂ ਆਪਣੀ ਪਸੰਦ ਦਾ ਇੱਕ ਨਾਮ ਚੁਣਨ ਦੇਵੇਗਾ । |
08:00 | ਠੀਕ ਹੈ , ਮੈਨੂੰ ਅਗਲੇ ਭਾਗ ਵਿੱਚ ਮਿਲੋ । |
08:01 | ਮੈਂ ਹਰਮੀਤ ਸੰਧੂ ਆਈ . ਆਈ . ਟੀ ਬੋਮ੍ਬੇ ਵਲੋਂ ਤੁਹਾਡੇ ਤੋ ਵਿਦਾ ਲੈਂਦਾ ਹਾਂ , ਸੱਤ ਸ਼੍ਰੀ ਅਕਾਲ । |