PHP-and-MySQL/C3/MySQL-Part-1/Punjabi
From Script | Spoken-Tutorial
Revision as of 15:52, 10 April 2017 by PoojaMoolya (Talk | contribs)
Time | Narration |
---|---|
00:01 | ਸੱਤ ਸ਼੍ਰੀ ਅਕਾਲ । |
00:03 | ਇਹ ਸ਼ੁੱਧ MySQL php ਟਿਊਟੋਰਿਅਲ ਹੈ । |
00:06 | ਮੈਂ ਤੁਹਾਨੂੰ ਜੁੜਨਾ, ਡਾਟਾ ਫੇਰ ਪ੍ਰਾਪਤ ਕਰਨਾ, ਐਰਰਸ ਸੰਭਾਲਣਾ ਅਤੇ ਡਾਟਾ ਸੁਧਾਰਣ ਦੇ ਬੇਸਿਕਸ ਦੱਸਾਂਗਾ । |
00:12 | ਇਹ ਕੁੱਝ SQL ਕੋਡ ਅਤੇ ਕੁੱਝ SQL queries ਨੂੰ ਸ਼ਾਮਲ ਕਰੇਗਾ । |
00:17 | ਚਲੋ ਸ਼ੁਰੂ ਕਰਦੇ ਹਾਂ । |
00:19 | ਇੱਥੇ ਮੈਂ mysql ਦੀ ਡਾਇਰੈਕਟਰੀ ਸੰਰਚਨਾ ਦਰਸਾਉਣ ਜਾ ਰਿਹਾ ਹਾਂ । |
00:23 | ਅਤੇ ਅਸੀ ਇੱਥੇ ਕੁੱਝ ਫਾਇਲਸ ਬਣਾਵਾਂਗੇ । |
00:29 | ਮੈਂ ਪਹਿਲੀ ਫਾਇਲ ਬਣਾਵਾਂਗਾ ਅਤੇ ਉਸਨੂੰ connect . php ਕਹਾਂਗਾ । |
00:33 | ਮੈਂ ਇੱਥੇ ਆਵਾਂਗਾ , mysql ਨਾਮਕ ਫੋਲਡਰ ਉੱਤੇ ਕਲਿਕ ਕਰਦਾ ਹਾਂ ਅਤੇ ਉਸਨੂੰ connect . php ਦੇ ਰੂਪ ਵਿੱਚ ਸੇਵ ਕਰਦਾ ਹਾਂ । |
00:39 | ਹੁਣ ਇੱਥੇ ਅਸੀ ਇੱਕ ਵੱਖ ਫਾਇਲ ਬਣਾਵਾਂਗੇ ਅਤੇ ਸਾਰੇ ਪੇਜਾਂ ਦੇ ਨਾਲ ਸ਼ਾਮਿਲ ਕਰਾਂਗੇ ਜਿਨ੍ਹਾਂ ਨੂੰ ਅਸੀ ਇਸਤੇਮਾਲ ਕਰਾਂਗੇ। |
00:45 | ਇਹ ਤੁਹਾਡੇ ਡਾਟਾਬੇਸ ਨਾਲ ਜੁਡ਼ਣ ਲਈ ਕਾਫ਼ੀ ਸਰਲ ਹੈ । |
00:48 | ਅਸੀ ਕੀ ਕਰਾਂਗੇ ਕਿ ਆਪਣਾ include ਫੰਕਸ਼ਨ ( function ) ਟਾਈਪ ਕਰਾਂਗੇ ਅਤੇ ਇਸ ਫਾਇਲ ਨੂੰ ਦਰਸਾਵਾਂਗੇ । |
00:53 | ਮੈਂ ਹੋਰ ਫਾਇਲ ਬਣਾਵਾਂਗਾ ਜੋ ਕਿ ਮੇਰੀ ਪ੍ਰਮੁੱਖ mysql ਫਾਇਲ ਹੈ । |
00:57 | ਇੱਕ ਕੋਡ ਦੇ ਨਾਲ ਜੋ ਮੈਂ ਤੁਹਾਨੂੰ ਸਾਰਿਆ ਨੂੰ ਦਿਖਾਵਾਂਗਾ । |
00:59 | ਠੀਕ ਹੈ ਤਾਂ ਮੈਂ ਆਪਣਾ mysql dot php ਖੋਲ ਲਿਆ ਹੈ । |
01:03 | ਇਹ php ਕੋਡਸ ਹਨ ਅਤੇ ਸਾਨੂੰ php ਟੈਗਸ ਦੀ ਲੋੜ ਹੈ ਅਤੇ ਉਹੀ php ਨਾਲ ਜੋੜਣਗੇ । |
01:10 | ਮੈਂ ਇਸ include ਫੰਕਸ਼ਨ ( function ) ਨੂੰ ਇੱਕ ਮਿੰਟ ਵਿੱਚ ਸਮਝਾਵਾਂਗਾ । |
01:16 | ਸਭ ਤੋ ਪਹਿਲਾਂ , ਮੈਂ ਤੁਹਾਨੂੰ ਦੱਸਾਂਗਾ ਕਿ ਡਾਟਾਬੇਸ ਨਾਲ ਕਿਵੇਂ ਜੁੜੀਏ । |
01:20 | ਜੇਕਰ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਇਸਨੂੰ ਆਪਣੇ ਵੈਬਸਰਵਰ ਵਿੱਚ ਕਿੱਥੇ ਰੱਖਿਆ ਹੈ , ਤਾਂ ਮੈਂ ਕਹਾਂਗਾ ਕਿ phpmyadmin ਨਾਮਕ ਇੱਕ ਐਪਲਿਕੇਸ਼ਨ ਨੂੰ ਵੇਖੋ । |
01:28 | ਇਹ ਇੱਕ ਡਾਟਾਬੇਸ ਇੰਟਰਫੇਸ ( interface ) php ਵਿੱਚ ਲਿਖਿਆ ਗਿਆ ਪ੍ਰੋਗਰਾਮ ਹੈ ਜਾਂ ਦੂਜੇ ਸ਼ਬਦਾਂ ਵਿੱਚ ਇੱਕ ਸਕਰਿਪਟ । |
01:35 | ਇੱਥੇ ਅਸੀ ਮੇਰੀ ਸਰਵਿਸ ( ਸੇਵਾ ) , ਮੇਰੇ ਡਾਟਾਬੇਸ ਦੇ ਅੰਦਰ ਵੇਖਾਂਗੇ । |
01:41 | ਸਗੋਂ ਮੇਰੇ ਸਰਵਰ , My SQL ਸਰਵਰ ਵਿੱਚ । ਇਹ ਸਾਡੇ ਟੇਬਲ ਦੀ ਸੂਚਨਾ , ਸਾਡੇ ਡਾਟਾਬੇਸ ਦੀ ਸੂਚਨਾ ਅਤੇ ਮੇਰੇ ਸਰਵਰ ਦੇ ਬਾਰੇ ਵਿੱਚ ਸੂਚਨਾ ਆਦਿ ਦਿੰਦਾ ਹੈ । |
01:55 | ਹਾਲਾਂਕਿ , ਸਾਨੂੰ ਇਸਦੇ ਬਾਰੇ ਵਿੱਚ ਜਾਣਨ ਦੀ ਲੋੜ ਨਹੀਂ ਹੈ , ਇਹ ਇੱਕ ਪ੍ਰੋਗਰਾਮ ਲਈ ਚੰਗੀ ਸ਼ੁਰੁਆਤ ਹੈ , ਜੇਕਰ ਤੁਸੀ ਹੁਣੇ - ਹੁਣੇ php mysql ਜਾਂ ਕੇਵਲ mysql ਨੂੰ ਪ੍ਰਯੋਗ ਕਰਣਾ ਸ਼ੁਰੂ ਕਰ ਰਹੇ ਹੋ । |
02:06 | ਇਹ ਆਪਣੇ ਡਾਟਾਬੇਸ ਦੇ ਇੰਟਰਫੇਸ ਨੂੰ ਸ਼ੁਰੂ ਕਰਨ ਲਈ ਇੱਕ ਚੰਗਾ ਤਰੀਕਾ ਹੈ ਬਜਾਏ ਇਸ ਕੰਮ ਨੂੰ ਕਮਾਂਡ ਲਾਇਨ ਦੀ ਸਹਾਇਤਾ ਨਾਲ ਕਰਨ ਦੇ । |
02:13 | ਕਮਾਂਡ ਲਾਇਨ ਇਸਤੇਮਾਲ ਕਰਨਾ ਪਹਿਲੀ ਵਾਰ ਵਾਲਿਆਂ ਲਈ ਮੁਸ਼ਕਲ ਹੋ ਸਕਦਾ ਹੈ । |
02:18 | ਅੱਛਾ , ਤਾਂ ਅਸੀ ਇੱਥੇ ਆਪਣੇ ਡਾਟਾਬੇਸੇਸ ਵੇਖ ਰਹੇ ਹਾਂ । |
02:23 | ਮੈਨੂੰ ਇੱਕ phpacademy ਅਤੇ ਇੱਕ phplogin ਮਿਲਿਆ ਹੈ ਜਿਸਨੂੰ ਮੈਂ ਦੂਜੇ ਟਿਊਟੋਰਿਅਲ ਵਿੱਚ ਦੱਸਿਆ ਹੈ ਜੋ ਮੈਂ ਬਣਾਇਆ ਹੈ । |
02:31 | ਬਾਕੀ ਕੇਵਲ ਸਟੈਂਡਰਡ ਹਨ । |
02:34 | ਇਹ ਕੇਵਲ ਡਾਟਾ ਨੂੰ ਰੱਖਣ ਲਈ ਹਨ । |
02:36 | ਉਨ੍ਹਾਂ ਨੂੰ ਡਿਲੀਟ ਨਾ ਕਰੋ । |
02:38 | ਤੁਸੀਂ ਕੇਵਲ ਇਹ ਕਰਨਾ ਹੈ ਕਿ ਨਵੇਂ ਡਾਟਾਬੇਸੇਸ ਬਣਾਉਣੇ ਹਨ । |
02:41 | ਇਹ ਕਰਨ ਲਈ ਤੁਹਾਡੇ ਕੋਲ ਇੱਥੇ ਇੱਕੋ ਜਿਹੇ ਬੋਕਸ ਹਨ । |
02:45 | ਅਸੀ ਹੁਣ ਡਾਟਾਬੇਸੇਸ ਬਣਾਉਣ ਜਾ ਰਹੇ ਹਾਂ । |
02:47 | ਮੈਂ ਹੁਣ ਮੇਰੀ phpacademy ਡਾਟਾਬੇਸ ਵਿੱਚ ਕੰਮ ਕਰਾਂਗਾ । |
02:51 | ਇਹ ਬਹੁਤ ਸਰਲ ਹੈ । |
02:53 | ਹੁਣ ਇਹ ਡਾਟਾਬੇਸ ਬਣਾ ਰਿਹਾ ਹੈ । |
02:55 | ਇਹ ਸਰਲ ਹੈ । |
02:56 | ਤੁਸੀ ਨਾਮ ਟਾਈਪ ਕਰੋ ਅਤੇ Create ਉੱਤੇ ਕਲਿਕ ਕਰੋ । |
02:58 | ਮੇਰੀ php ਪਹਿਲਾਂ ਤੋ ਹੀ ਇੱਥੇ ਬਣ ਚੁੱਕੀ ਹੈ । |
03:01 | ਹੁਣ ਮੈਂ ਇਸਨੂੰ ਇਸਤੇਮਾਲ ਕਰਾਂਗਾ । ਇਸ ਉੱਤੇ ਕਲਿਕ ਕਰੋ ਅਤੇ ਤੁਸੀ ਵੇਖ ਸਕਦੇ ਹੋ ਕਿ ਅੰਦਰ ਕਾਫ਼ੀ ਟੇਬਲਸ ਹਨ । |
03:08 | ਇਹ ਇੱਥੇ ਚਿੰਨ੍ਹ ਨਾਲ ਵਖਾਇਆ ਜਾ ਰਿਹਾ ਹੈ ਜਦੋਂ ਅਸੀ phpmyadmin ਇਸਤੇਮਾਲ ਕਰਦੇ ਹਾਂ । |
03:15 | ਇਹ ਮੇਰੇ ਗੈਸਟਬੁਕ ( guestbook ) ਟਿਊਟੋਰਿਅਲ ਵਿਚੋਂ ਗੈਸਟਬੁਕ ਹੈ । |
03:21 | ਹੁਣ ਮੈਂ ਇਸ ਟਿਊਟੋਰਿਅਲ ਦਾ ਵਰਣਨ ਕਰਨ ਲਈ ਇਸ ਡਾਟਾਬੇਸ ਉੱਤੇ ਇੱਕ ਨਵਾਂ ਟੇਬਲ ਬਣਾਵਾਂਗਾ ਅਤੇ ਮੈਂ ਇਸਨੂੰ people ਬੋਲਾਂਗਾ । |
03:30 | ਫੀਲਡਸ ਦੀ ਗਿਣਤੀ ਕਾਫ਼ੀ ਮਹੱਤਵਪੂਰਨ ਹੈ । |
03:33 | ਤੁਸੀ ਇਸਨੂੰ ਖਾਲੀ ਨਹੀਂ ਛੱਡ ਸਕਦੇ ਹੋ । |
03:35 | ਤੁਹਾਡੇ ਟੇਬਲ ਵਿੱਚ ਫੀਲਡਸ ਦੀ ਗਿਣਤੀ ਹਰ ਇੱਕ ਡਾਟਾ ਦੇ ਕਾਲਮ ਨੂੰ ਰੱਖਣ ਲਈ ਹੁੰਦੀ ਹੈ । |
03:42 | ਉਦਾਹਰਨ ਵਜੋਂ , ਆਮ ਤੌਰ ਤੇ ਪਹਿਲਾਂ ਜਦੋਂ ਤੁਸੀ ਰਿਕਾਰਡਸ ਦੇ ਨਾਲ ਕੰਮ ਕਰਦੇ ਹੋ , ਤੁਹਾਡੇ ਕੋਲ ID ਹੋ ਸਕਦੀ ਹੈ ਜੋਕਿ ਇੱਕ ਸੰਖਿਆਤਮਕ ਵੈਲਿਊ ਹੈ । |
03:51 | ਹੁਣ ਇਹ ਇੱਕ ਗਿਣਤੀ ਹੈ ਜੋ ਹਰ ਵਾਰ ਵਧਣ ਜਾ ਰਹੀ ਹੈ । |
03:56 | ਇਹ ਤੁਹਾਨੂੰ ਆਪਣੇ ਰਿਕਾਰਡਸ ਨੂੰ ਸੰਕੇਤ ਕਰਨ ਦੀ ਆਗਿਆ ਦੇਵੇਗਾ ਜੋ ਵਿਸ਼ੇਸ਼ ਗਿਣਤੀ ਨਾਲ ਸਟੋਰ ਕੀਤਾ ਜਾ ਰਿਹਾ ਹੈ । |
04:02 | ਅਤੇ ਇਸਨੂੰ ਅਕਸਰ ਪ੍ਰਾਇਮਰੀ ਕੀਅ ( key ) ਨਿਰਧਾਰਤ ਕਰੋ । |
04:06 | ਜੇਕਰ ਤੁਸੀ ਡਾਟਾਬੇਸੇਸ ਤੋ ਜਾਣੂ ਨਹੀਂ ਹੋ , ਤਾਂ ਤੁਹਾਨੂੰ ਪ੍ਰਾਇਮਰੀ ( primary ) ਕੀਅ ( key ) ਵਰਗੀ ਸ਼ਬਦਾਵਲੀ ਨੂੰ ਵੇਖਣਾ ਸ਼ੁਰੂ ਕਰਨਾ ਚਾਹੀਦਾ ਹੈ । |
04:14 | ਮੈਂ ਸੇਕੰਡਰੀ ( secondary ) ਕੀਜ ( keys ) ਦੇ ਨਾਲ ਕੰਮ ਨਹੀਂ ਕਰਾਂਗਾ ਕਿਉਂਕਿ ਇਹ mysql ਡਾਟਾਬੇਸ ਦੇ ਨਾਲ ਕਰਨ ਲਈ ਕਿਸੇ ਵੀ ਤਰਾਂ ਨਾਲ ਕਾਫ਼ੀ ਆਸਾਨ ਤਰੀਕਾ ਹੈ । |
04:22 | ਕੇਵਲ ਡਾਟਾਬੇਸੇਸ ਨੂੰ ਇੱਕੋ ਜਿਹੇ ਰੂਪ ਵਿਚ ਪੜੋ , ਜੇਕਰ ਤੁਹਾਡੇ ਕੋਲ Microsoft access ਜਾਂ ਕੋਈ ਹੋਰ ਡਾਟਾਬੇਸ ਪ੍ਰੋਗਰਾਮ ਹੈ । |
04:29 | ਮੈਂ ਤੁਹਾਨੂੰ ਡਾਟਾਬੇਸ ਦੇ ਸਮੂਹ ਨੂੰ ਸਿੱਖਣ ਦੀ ਸਲਾਹ ਦਿੰਦਾ ਹਾਂ । |
04:34 | ਠੀਕ ਹੈ , ਤਾਂ ਫੀਲਡਸ ( fields ) ਦੀ ਗਿਣਤੀ ਇਸ ਉੱਤੇ ਨਿਰਭਰ ਕਰਦੀ ਹੈ ਕਿ ਕਿੰਨਾ ਡਾਟਾ ਤੁਸੀ ਰੱਖਣਾ ਚਾਹੁੰਦੇ ਹੋ ਅਤੇ ਕੀ ਡਾਟਾ ਤੁਸੀ ਰੱਖਣਾ ਚਾਹੁੰਦੇ ਹੋ ? |
04:39 | ਆਮਤੌਰ ਤੇ ਜਦੋਂ ਮੈਂ ਫੀਲਡਸ ਬਣਾਉਂਦਾ ਹਾਂ , ਮੈਂ ਇੱਕੋ ਜਿਹੇ ਖਾਲੀ ਡੋਕਿਉਮੇਂਟ ( document ) ਲਾਵਾਂਗਾ । |
04:44 | ਅਤੇ ਮੈਂ ਉਹ ਫੀਲਡਸ ਜੋ ਮੈਂ ਚਾਹੁੰਦਾ ਹਾਂ ਟਾਈਪ ਕਰਨਾ ਸ਼ੁਰੂ ਕਰਾਂਗਾ । |
04:47 | ਪਹਿਲਾ ਹਮੇਸ਼ਾ ID ਹੋਵੇਗਾ । |
04:50 | ਇਹ ਇੱਕ ਸੇਲ੍ਫ਼ ਇੰਨਕਰੀਮੈਂਟਿੰਗ ਵੇਲਿਊ ਹੈ ਹਰ ਵਾਰ ਮੈਂ ਇੱਕ ਨਵਾਂ ਰਿਕਾਰਡ ਬਣਾਉਂਦਾ ਹਾਂ । |
04:55 | ਹੁਣ ਇਹ ਪਹਿਲੇ ਰਿਕਾਰਡ ਲਈ 1 ਹੋਵੇਗਾ , 2 , 3 , 4 ਅਤੇ ਇਸਦੇ ਬਾਅਦ ਡਾਟਾ ਸਟੋਰ ਕੀਤਾ ਜਾਵੇਗਾ । |
05:00 | ਇਹ ਬਹੁਤ ਹੀ ਲਾਭਦਾਇਕ ਫੀਲਡ ( field ) ਹੈ । |
05:02 | ਹਾਲਾਂਕਿ ਮੇਰਾ ਟੇਬਲ people ਹੈ , ਮੈਂ ਲੋਕਾਂ ਦੇ ਬਾਰੇ ਵਿੱਚ ਕੁੱਝ ਡਾਟਾ ਰਖਾਂਗਾ । |
05:08 | ਹੁਣ ਮੈਂ ਪਹਿਲਾਂ firstname ਟਾਈਪ ਕਰਾਂਗਾ ਅਤੇ ਫਿਰ ਮੈਂ lastname ਟਾਈਪ ਕਰਾਂਗਾ ਅਤੇ ਫਿਰ age ਅਤੇ ਫਿਰ gender . |
05:17 | ਇਸਨੂੰ ਸਰਲ ਰੱਖਣ ਲਈ ਅਸੀ ਇਸਨੂੰ ਹੁਣ ਲਈ ਛੱਡ ਸਕਦੇ ਹਾਂ । |
05:20 | ਹੁਣ ਅਸੀ ਇੱਥੇ ਵੇਖ ਸਕਦੇ ਹਾਂ ਕਿ ਸਾਨੂੰ 5 ਫੀਲਡਸ ( fields ) ਮਿਲੇ ਹਨ । |
05:23 | ਮੈਂ ਇੱਥੇ ਵਾਪਸ ਜਾਵਾਂਗਾ ਅਤੇ 5 ਟਾਈਪ ਕਰਾਂਗਾ ਅਤੇ Go ਕਲਿਕ ਕਰਾਂਗਾ । |
05:28 | ਇਹ ਬਹੁਤ ਵਧੀਆ ਹੋਵੇਗਾ ਕਿ ਇੱਕ ਮਿੰਟ ਵਿੱਚ ਇੱਥੇ ਇੱਕ pop up ਦੇਖਣ ਨੂੰ ਮਿਲੇਗਾ । |
05:31 | ਨਹੀਂ ਤੁਹਾਨੂੰ ਨਹੀਂ ਮਿਲੇਗਾ ਕਿਉਂਕਿ ਅਸੀਂ ਹੁਣ ਤੱਕ ਆਪਣੇ ਫੀਲਡਸ ( fields ) ਦੇ ਨਾਮ ਨਹੀਂ ਬਨਾਏ ਹਨ । |
05:35 | ਠੀਕ ਹੈ ! ਸਾਡੇ ਕੋਲ ਇੱਥੇ ਇੱਕ ਸਟੈਡਰਡ ਹੈ । |
05:38 | ਇਹਨਾਂ ਲਈ ਬਹੁਤ ਸਾਰੇ ਵਿਕਲਪ ਹਨ । |
05:40 | ਪਰ , ਫੀਲਡ ( field ) ਇੱਕ fieldname ਹੈ । |
05:42 | ਹੁਣ ਪਹਿਲਾ ID ਹੋਵੇਗਾ । |
05:45 | type ਡਾਟਾਟਾਈਪ ਹੈ , ਜਿਨੂੰ ਤੁਸੀ ਇਸ ਫੀਲਡ ( field ) ਵਿੱਚ ਰੱਖਣਾ ਚਾਹੁੰਦੇ ਹੋ । |
05:49 | ਕੁੱਝ ਵੀ ਜੋ ਇਸ ਵਿੱਚ ਹੋਵੇਗਾ ਇਸ ਡਾਟਾਟਾਇਪ ਵਿੱਚ ਜੋੜਨਾ ਲਾਜ਼ਮੀ ਹੈ । |
05:54 | varchar ਜੋਕਿ variable characters ਨੂੰ ਦਰਸਾਉਂਦਾ ਹੈ ਕਾਫ਼ੀ ਆਮ ਹੈ । ਇਹ ਕਾਫ਼ੀ ਲਾਭਦਾਇਕ ਹੈ ਅਤੇ ਇਸਨੂੰ ਲੰਬਾਈ ( length ) ਦੀ ਲੋੜ ਹੈ । |
06:00 | ਸਾਡੇ ਕੋਲ ਇੱਥੇ 25 ਅੱਖਰਾਂ ( ਕੈਰੇਕਟਰਸ ) ਦੀ ਲੰਬਾਈ ਹੋ ਸਕਦੀ ਹੈ । |
06:02 | ਤੁਹਾਡੇ ਕੋਲ 250 ਅੱਖਰਾਂ ( ਕੈਰੇਕਟਰਸ ) ਦੀ ਲੰਬਾਈ ਹੋ ਸਕਦੀ ਹੈ । ਜਾਂ 100 ਅੱਖਰਾਂ ( ਕੈਰੇਕਟਰਸ ) ਦੀ ਲੰਬਾਈ । |
06:04 | ਜਾਂ 1 ਅੱਖਰ ( ਕੈਰੇਕਟਰ ) ਲੰਬਾ । |
06:07 | ਵਾਸਤਵ ਵਿੱਚ ਅਸੀ ਕੇਵਲ ਡਾਟਾ ਦਾ ਟਾਈਪ ਅਤੇ ਲੰਬਾਈ ਸਟੋਰ ਕਰ ਰਹੇ ਹਾਂ । |
06:14 | ਇਹ ਸਟੋਰ ਕਰਨ ਵਿੱਚ ਮਦਦ ਕਰਦਾ ਹੈ , ਉਦਾਹਰਨ ਵਜੋਂ ਤੁਹਾਡਾ firstname |
06:17 | ਚਲੋ ਆਪਣਾ ਫੀਲਡਨੇਮ ( fieldname ) ਲਿਖਦੇ ਹਾਂ ਇੱਥੇ firstname ਹੈ ਅਤੇ ਮੇਰੇ ਕੋਲ varchar ਹੈ । |
06:24 | 500 ਅੱਖਰ ( ਕੈਰੇਕਟਰਸ ) ਟਾਈਪ ਕਰਨ ਦਾ ਕੋਈ ਮਤਲੱਬ ਨਹੀਂ ਹੈ ਕਿਉਂਕਿ ਅਸੀ ਬੇਲੋੜੀ ਮਾਤਰਾ ਵਿੱਚ ਡਾਟਾ ਇਸਤੇਮਾਲ ਕਰਾਂਗੇ । |
06:32 | ਵਿਸ਼ੇਸ਼ ਰੂਪ ਵਿਚ firstname 25 ਅੱਖਰਾਂ ( ਕੈਰੇਕਟਰਸ ) ਤੋ ਜਿਆਦਾ ਨਹੀਂ ਹੋਵੇਗਾ । |
06:36 | ਭਾਂਵੇਂ ਅਜਿਹਾ ਹੈ , ਇਹ 30 ਜਾਂ 35 ਅੱਖਰਾਂ ( ਕੈਰੇਕਟਰਸ ) ਤੋ ਜਿਆਦਾ ਨਹੀਂ ਹੋਵੇਗਾ । |
06:41 | ਪਰ ਹੁਣ ਲਈ ਮੈਂ ਆਪਣਾ firstname 20 ਜਾਂ 25 ਅੱਖਰਾਂ ( ਕੈਰੇਕਟਰਸ ) ਦੇ ਰੂਪ ਵਿੱਚ ਸਟੋਰ ਕਰਾਂਗਾ , ਮੈਂ ਇੱਥੇ 20 ਰਖਾਂਗਾ । |
06:48 | ਸਾਡੀ ID ਇੱਕ ਇੰਟੀਜਰ ਹੋਵੇਗੀ ਕਿਉਂਕਿ ਇਹ ਇੱਕ ਗਿਣਤੀ ਹੈ । |
06:53 | ਇਹ ਸੇਲ੍ਫ਼ ਇੰਨਕਰੀਮੈਂਟਿੰਗ ਹੋਵੇਗੀ । |
06:55 | ਇਹ 1 , 2 , 3 , 4 ਹੋਵੇਗਾ । |
06:57 | ਰਿਕਾਰਡਸ ਦੀ ਮਾਤਰਾ ਅਸੀ ਇਸਤੇਮਾਲ ਕਰ ਰਹੇ ਹਾਂ । |
07:00 | ਅਤੇ ਇੱਥੇ ਸਾਡੇ ਕੋਲ ਕੁੱਝ ਹੋਰ ਵਿਕਲਪ ਹਨ । |
07:03 | ਇਹ ਇੱਥੇ ਪ੍ਰਾਇਮਰੀ ਕੀ (key) ਹੈ । |
07:05 | ਅਸੀ ਇਸਨੂੰ ਚੁਣਨ ਜਾ ਰਹੇ ਹਾਂ ਅਤੇ ਕੁੱਝ ਹੋਰ, ਅਸੀ ਵੇਖ ਸਕਦੇ ਹਾਂ ਕਿ ਸਾਨੂੰ auto underscore increment ਮਿਲਿਆ ਹੈ । |
07:11 | ਇਹ ਇੱਕ ਸੇਲ੍ਫ਼ ਇੰਨਕਰੀਮੈਂਟਿੰਗ ਹੈ । |
07:13 | ਇਹ ਇਸ ਵਿਸ਼ੇਸ਼ ਫੰਕਸ਼ਨ ( function ) ਨੂੰ ਦਿੰਦਾ ਹੈ । |
07:16 | ਜਦੋਂ ਵੀ ਤੁਸੀ ਕੋਈ ਨਵਾਂ ਰਿਕਾਰਡ ਦਰਜ਼ ਕਰਦੇ ਹੋ , ਇਹ ਆਪਣੇ ਆਪ ਹੀ ਵੱਧ ਜਾਂਦਾ ਹੈ । |
07:21 | ਹੁਣ ਇੱਥੇ ਸਾਡੇ ਕੋਲ firstname ਹੈ । |
07:23 | ਸਾਡੇ ਕੋਲ lastname ਹੈ ਅਤੇ ਮੈਂ ਫਿਰ ਇਸਨੂੰ 30 ਨਿਰਧਾਰਤ ਕਰਾਂਗਾ । |
07:27 | ਅਤੇ ਸਾਡੇ ਕੋਲ ਕੀ ਹੈ ? |
07:29 | ਸਾਡੇ ਕੋਲ age ਹੈ ਅਤੇ ਸਪੱਸ਼ਟ ਰੂਪ ਵਿਚ ਇਹ ਇੱਕ ਇੰਟੀਜਰ ਹੈ ਅਤੇ ਸਾਡੇ ਕੋਲ gender ਹੈ । |
07:34 | ਠੀਕ ਹੈ । ਹੁਣ ਇੱਥੇ age ਦੇ ਸਥਾਨ ਉੱਤੇ , ਮੈਂ Date of birth ਲਿਖਾਂਗਾ । |
07:40 | ਹੁਣ ਇਹ ਜਨਮ ਮਿਤੀ ਹੈ । |
07:43 | ਮੈਂ ਇਸਨੂੰ date ਨਾਲ ਨਿਰਧਾਰਤ ਕਰਾਂਗਾ । |
07:45 | ਇੱਥੇ ਮੈਂ date ਡਾਟਾਟਾਇਪ ਨੂੰ ਲਭਣ ਦੀ ਕੋਸ਼ਿਸ਼ ਕਰ ਰਿਹਾ ਹਾਂ ਅਤੇ ਮੈਂ ਦੇਖਾਂਗਾ ਕਿ ਇਹ ਕਿਵੇਂ ਕੰਮ ਕਰਦਾ ਹੈ । |
07:51 | ਹੁਣ date ਲਈ ਲੰਬਾਈ ਇੱਥੇ ਨਿਰਧਾਰਤ ਕਰਨ ਦੀ ਲੋੜ ਨਹੀਂ ਹੈ । |
07:54 | ਇਸਦੇ ਲਈ ਸਾਡੇ ਕੋਲ ਇੱਕ ਸਟੈਂਡਰਡ ਫ਼ੋਰਮੇਟ ਹੈ । ਹੁਣ ਇਸਦੇ ਲਈ ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ । |
07:58 | ਹੁਣ ਮੈਂ gender ਨੂੰ 1 ਕੈਰੇਕਟਰ ਦਾ varchar ਨਿਰਧਾਰਤ ਕਰਾਂਗਾ । |
08:05 | ਹੁਣ ਅਸੀ ਪੁਰਖ ਲਈ M ਅਤੇ ਇਸਤਰੀ ਲਈ F ਰੱਖ ਸਕਦੇ ਹਾਂ । |
08:12 | ਠੀਕ ਹੈ । ਜੇਕਰ ਅਸੀ ਇੱਥੇ ਜਾਈਏ , ਅਸੀ ਵੇਖ ਸਕਦੇ ਹਨ ਕਿ ਇੱਥੇ ਅਨੇਕ ਵਿਕਲਪ ਹਨ । |
08:16 | ਤੁਸੀ ਇਸਨੂੰ ਆਪਣੇ ਆਪ comment ( ਕਮੇਂਟ ) ਕਰ ਸਕਦੇ ਹੋ । |
08:19 | ਤੁਸੀ ਆਪਣੇ ਆਪ ਯਾਦ ਕਰ ਸਕਦੇ ਹੋ ਕਿ ਇਹ ਫੀਲਡ ਕੀ ਕਰਦਾ ਹੈ । |
08:22 | ਪਰ ਅਕਸਰ ਆਪਣਾ fieldname ਢੁਕਵਾਂ ਰਖੋ ਜਿਸਦੇ ਨਾਲ ਕਿ ਤੁਹਾਨੂੰ ਪਤਾ ਹੋਵੇ ਕਿ ਤੁਸੀ ਕੀ ਡਾਟਾ ਸਟੋਰ ਕਰ ਰਹੇ ਹੋ । |
08:28 | ਠੀਕ ਹੈ । ਇੱਥੇ ਮੈਂ Save ਉੱਤੇ ਕਲਿਕ ਕਰਾਂਗਾ ਅਤੇ ਤੁਸੀ ਵੇਖ ਸਕਦੇ ਹੋ ਕਿ people ਇੱਥੇ ਦਿਖਾਈ ਦੇ ਰਿਹਾ ਹੈ । |
08:35 | ਇਹ ਇੱਥੇ ਤੁਹਾਥੋਂ ਇੱਕ query ਪੁਛੇਗਾ । |
08:38 | ਹੁਣ ਜਦੋਂ ਮੈਂ ਪਹਿਲਾਂ ਕਮਾਂਡ ਲਾਇਨ ਦੀ ਗੱਲ ਕਰ ਰਿਹਾ ਸੀ , ਇਹ ਉਹ ਹੈ ਜੋ ਤੁਹਾਨੂੰ ਬਣਾਉਣ ਲਈ ਟਾਈਪ ਕਰਨਾ ਪੈਂਦਾ ਹੈ। |
08:46 | ਹਾਲਾਂਕਿ , ਅਸੀਂ ਸੇਵ ਕਰਨ ਲਈ ਇੱਕ ਗਰਾਫਿਕ ਯੂਜਰ ਇੰਟਰਫੇਸ ਦਾ ਇਸਤੇਮਾਲ ਕੀਤਾ ਹੈ । |
08:50 | ਅਸੀ ਹੇਠਾਂ ਵੇਖ ਸਕਦੇ ਹਨ ਉਦਾਹਰਨ ਲਈ, ਸਾਡੇ ਕੋਲ ਸਾਡੇ ਫੀਲਡਸ , ਸਾਡੇ ਟਾਇਪਸ ਅਤੇ ਸਾਡੀ collation attributes, null ਡਾਟਾ ਹਨ । |
08:59 | ਡਿਫਾਲਟ ਵੇਲਿਊ ਜੋ ਕਿ ਸਟੋਰ ਹੈ, ਉਦਾਹਰਨ ਲਈ ਜੇਕਰ ਤੁਹਾਡੇ ਕੋਲ ਫੀਲਡ ( field ) ਹੈ ਕੀ ਯੂਜਰ ਰਜਿਸਟ੍ਡ ਹੈ ? ( Has the user registered ? ) |
09:07 | ਜਾਂ ਤੁਹਾਡੀ ਮਰਜੀ ਦਾ ਕੁੱਝ ਵੀ । ਤੁਸੀ ਇੱਥੇ ਵੀ ਡਿਫਾਲਟ ਇਸਤੇਮਾਲ ਕਰ ਸਕਦੇ ਹੋ । |
09:11 | ਉਦਾਹਰਨ ਵਜੋਂ ਜੇਕਰ ਮੈਂ ਸਾਰਿਆ ਨੂੰ ਸਟੋਰ ਕਰਨਾ ਚਾਹੁੰਦਾ ਹਾਂ , ਮੈਂ ਇੱਥੇ ਡਿਫਾਲਟ ਵਿਚ ਪੁਰਖ ਜਾਂ ਡਿਫਾਲਟ ਵਿਚ ਇਸਤਰੀ ਰਜਿਸਟ੍ਡ ਕਰਦਾ ਹਾਂ , ਮੈਂ ਇੱਥੇ M ਜਾਂ F ਟਾਈਪ ਕਰ ਸਕਦਾ ਹਾਂ । |
09:21 | ਅਤੇ ਸਾਡੇ ਕੋਲ ਇੱਥੇ ਸੇਲ੍ਫ਼ ਇੰਨਕਰੀਮੈਂਟਿੰਗ ਹੈ ਅਤੇ ਨਾਲ ਹੀ ਕੁੱਝ ਹੋਰ ਡਾਟਾ ਜਿਨਾ ਨੂੰ ਸਾਨੂੰ ਇਸ ਟਿਊਟੋਰਿਅਲ ਵਿੱਚ ਜਾਣਨ ਦੀ ਲੋੜ ਨਹੀਂ ਹੈ । |
09:28 | ਠੀਕ ਹੈ ਇੱਥੇ ਅਸੀਂ ਆਪਣਾ ਟੇਬਲ ਬਣਾ ਲਿਆ ਹੈ ਅਤੇ ਜੇਕਰ ਤੁਸੀ ਇਸਦੇ ਭਾਗ 2 ਵਿੱਚ ਜਾਂਦੇ ਹੋ , ਮੈਂ ਤੁਹਾਨੂੰ ਦਿਖਾਵਾਂਗਾ ਕਿ ਕਿਵੇਂ ਕੁੱਝ ਡਾਟਾ ਸ਼ਾਮਿਲ ਕਰੀਏ ਅਤੇ ਨਾਲ ਹੀ ਕਿਵੇਂ php ਦਾ ਇਸਤੇਮਾਲ ਕਰਕੇ ਆਪਣੇ ਡਾਟਾਬੇਸ ਵਿਚੋਂ ਡਾਟਾ ਪ੍ਰਾਪਤ ਕਰੀਏ । |
09:40 | ਮੈਨੂੰ ਭਾਗ 2 ਵਿੱਚ ਮਿਲੋ । ਆਈ ਆਈ ਟੀ ਬੌਮਬੇ ਵੱਲੋਂ ਮੈਂ ਹਰਮੀਤ ਸੰਧੂ ਹੁਣ ਵਿਦਾ ਲੈਂਦਾ ਹਾਂ । ਸੱਤ ਸ਼੍ਰੀ ਅਕਾਲ। |