Blender/C2/Installation-Process-for-Windows/Punjabi

From Script | Spoken-Tutorial
Revision as of 11:00, 3 April 2017 by PoojaMoolya (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:04 ਬਲੈਂਡਰ ਟਿਊਟੋਰੀਅਲ ਦੀ ਇਸ ਲੜੀ ਵਿਚ ਤੁਹਾਡਾ ਸਵਾਗਤ ਹੈ
00:08 ਇਹ ਟਿਊਟੋਰੀਅਲ ਹੈ ਬਲੈਂਡਰ 2.59 ਨੂੰ ਵਰਤ ਕੇ ਆਪਣੇ ਵਿਨਡੋ ਉਪਰੇਟਿੰਗ ਸਿਸਟਮ ਤੇ ਇਨਸਟਾਲ ਅਤੇ ਰਨ (run) ਕਰਨ ਬਾਰੇ
00:21 ਇਸ ਟਿਊਟੋਰੀਅਲ ਲਈ ਮੈਂ ਵਿਨਡੋ ਐਕਸ.ਪੀ. (XP) ਉਪਰੇਟਿੰਗ ਸਿਸਟਮ ਦਾ ਇਸਤੇਮਾਲ ਕਰ ਰਿਹਾ ਹਾਂ
00:28 ਹਰਮੀਤ ਸੰਧੂ ਦੁਆਰਾ ਅਨੁਵਾਦਿਤ ਇਸ ਸਕ੍ਰਿਪਟ ਨੂੰ ਆਵਾਜ ਹਰਮੀਤ ਸੰਧੂ ਨੇ ਦਿਤੀ ਹੈ
00:37 ਮੈਂ ਫਾਈਰਫੋਕਸ 3.09 ਦਾ ਇਸਤੇਮਾਲ ਕਰ ਰਿਹਾ ਹਾਂ, ਐਡਰੈਸ ਬਾਰ (Address Bar) ਵਿਚ ਟਾਈਪ (type) ਕਰੋ "www.blender.org" ਤੇ ਐਂਟਰ (enter) ਬਟਨ ਦਬਾਉ
00:54 ਇਹ ਤੁਹਾਨੂੰ ਬਲੈਂਡਰ ਦੀ ਅਧਿਕਰਿਤ (official) ਵੈਬ-ਸਾਈਟ (website) ਤੇ ਲੈ ਜਾਏਗਾ
01:01 ਬਲੈਂਡਰ ਮੁਫਤ ਅਤੇ open ਸੋਫਟਵੇਅਰ ਹੈ
01:05 ਬਲੈਂਡਰ ਦੀ ਵੈਬ ਸਾਈਟ ਤੇ ਸੋਰਸ ਜਾਂ ਇਨਸਟਾਲਰ ਕੋਡ ਡਾਊਨਲੋਡ ਲਈ ਉਪਲਬਧ ਹੈ
01:10 ਪੇਜ ਦੇ ਹੈਡਰ (header) ਦੇ ਹੇਠਾ ਸੱਜੇ ਪਾਸੇ ਬਲੈਂਡਰ ਦਾ ਡਾਊਨਲੋਡ ਲਿੰਕ ਹੈ
01:15 ਇਸ ਲਿੰਕ ਤੇ ਕਲਿਕ ਕਰਕੇ ਅਸੀਂ ਇਸਨੂੰ ਡਾਊਨਲੋਡ ਪੇਜ ਤੇ ਲੈ ਆਵਾਂਗੇ
01:22 ਤੁਸੀ ਵੇਖੋਗੇ ਕਿ ਇਹ ਬਲੈਂਡਰ ਦਾ ਨਵਾਂ ਸਥਾਈ ਵਰਜਨ (version) ਹੈ
01:28 ਤੁਹਾਡੇ ਕੋਲ ਦੋ ਵਿਕਲਪ ਹਨ 32 ਬਿਟ (bit) ਜਾਂ 64 ਬਿਟ ਇਨਸਟਾਲਰ
01:39 ਤਸੀਂ ਇਹਨਾਂ ਵਿੱਚੋਂ ਕਿਸੇ ਇਕ ਨੂੰ ਡਾਊਨਲੋਡ ਕਰ ਸਕਦੇ ਹੋ, ਜੋ ਤੁਹਾਡੀ ਮਸ਼ੀਨ ਤੇ ਲਾਗੂ ਹੋਵੇ
01:44 32 ਜਾਂ 64 ਬਿਟ ਸਿਸਟਮ ਬਾਰੇ ਸਮਝਣ ਲਈ, ਸਾਡਾ ਟਿਊਟੋਰੀਅਲ “ਬਲੈਂਡਰ ਹਾਰਡਵੇਅਰ ਰਿਕੂਆਇਰਮੈਂਟ” (Blender Hardware Requirement) ਵੇਖੋ
01:56 ਇਹ ਵੈਬ-ਸਾਈਟ ਬਲੈਂਡਰ ਪ੍ਰੋਗਰਾਮ ਫਾਈਲਸ (Blender Program Files) ਲਈ ਜਿਪਡ (zipped) ਆਰਚਿਵ ਵੀ ਦਿੰਦੀ ਹੈ
02:01 ਇਸ ਆਰਚਿਵ (archive) ਵਿਚ ਬਲੈਂਡਰ ਤੇ ਰਨ ਕਰਨ ਵਾਲਿਆਂ ਸਾਰੀ ਫਾਈਲਾਂ ਮੌਜ਼ੂਦ ਹਨ
02:06 ਤੁਹਾਨੂੰ ਜ਼ਰੂਰਤ ਹੈ ਇਸਨੂੰ ਅਨਜਿਪ (unzip) ਕਰਕੇ ਫਾਈਲਸ ਨੂੰ ਐਕਸਟਰੈਕਟ (extract) ਕਰਨ ਦੀ ਤੇ ਆਪਣੇ ਮਨਚਾਹੇ ਫੋਲਡਰ ਦਾ ਇਸਤੇਮਾਲ ਕਰਕੇ ਇਸ ਨੂੰ ਰਨ ਕਰਨ ਦੀ
02:15 ਮੈਂ ਤੁਹਾਨੂੰ ਵਿਖਾਉਂਦਾ
02:17 ਆਰਚਿਵ ਤੇ ਇਨਸਟਾਲਰ ਵਿੱਚ ਮੁੱਖ ਅੰਤਰ ਇਹ ਹੈ
02:22 ਇਨਸਟਾਲਰ ਬਲੈਂਡਰ ਦੀ ਐਪਲੀਕੇਸ਼ਨ (application) ਫਾਈਲਸ ਨੂੰ ਸੀ ਡਰਾਈਵ (C Drive) ਦੀ ਪ੍ਰੋਗਰਾਮ (program) ਫਾਈਲਸ ਵਿੱਚ ਰੱਖੇਗਾ ਅਤੇ ਉਸਦਾ ਆਈਕਨ (Icon) ਸਟਾਰਟ ਮਿਨੂੰ ਤੇ ਵਿਖਾਏਗਾ
02:31 ਬਾਈ ਡੀਫਾਲਟ, ਡੈਸਕਟਾਪ (desktop) ਤੇ ਆਈਕਨ ਆਏਗਾ ਅਤੇ ਬਲੈਂਡ ਫਾਈਲ (Blend Files) ਖੁੱਲ ਜਾਏਗੀ
02:40 ਜਦਕਿ ਜਿਪ ਆਰਚਿਵ ਫਾਈਲ ਦੀ ਐਪਲੀਕੇਸ਼ਨ ਫਾਈਲ ਅਤੇ ਐਕਸੀਕੁਟੇਬਲ (executable) ਫਾਈਲਸ ਇਕ ਫੋਲਡਰ ਵਿਚ ਹੋਣਗੀਆਂ
02:48 ਜੋ ਕਿ ਕੰਪਿਊਟਰ ਦੀ ਕਿਸੇ ਡਰਾਇਵ ਵਿਚ ਵੀ ਕਾਪੀ ਹੋ ਜਾਏਗੀ
02:53 ਹੁਣ ਜੇ ਮੈਂ ਆਪਣੀ ਮਸ਼ੀਨ ਤੇ ਆਰਚਿਵ ਦਾ ਇਸਤੇਮਾਲ ਕਰਨਾ ਚਾਹੁੰਦਾ ਹਾਂ ਤਾਂ ਸਾਨੂੰ ਜਰੂਰਤ ਹੈ 32 ਬਿਟ ਆਰਚਿਵ ਦੀ
03:02 32 ਬਿਟ ਆਰਚਿਵ ਲਈ ਡਾਊਨਲੋਡ ਲਿੰਕ ਤੇ ਖੱਬਾ ਕਲਿਕ ਕਰੋ ਤੇ ਡਾਊਨਲੋਡ ਸ਼ੁਰੂ ਕਰੋ
03:09 ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸੀ ਮੈਂ ਫਾਇਰਫੋਕਸ 3.09 ਇਸਤੇਮਾਲ ਕਰ ਰਿਹਾ ਹਾਂ
03:16 ਇਸ ਵਿਚ ਡਾਊਨਲੋਡ ਦੇ ਤਰੀਕੇ(steps) ਹੋਰ ਇੰਟਰਨੈਟ ਬਰਾਉਜ਼ਰ ਦੇ ਵਾਂਗ ਹੀ ਹੈ
03:23 ਤੁਸੀ ਡਾਊਨਲੋਡ ਦੀ ਪ੍ਰਕਿਰਿਆ ਵੇਖ ਸਕਦੇ ਹੋ
03:26 ਹਰੀ (green) ਵਰਟੀਕਲ ਸਟਰੀਪ (vertical Strip) ਵਾਲਾ ਹੋਰੀਜੋਂਟਲ (Horizontal) ਡਾਊਨਲੋਡ ਬਾਰ ਦੱਸੇਗਾ ਕਿ ਕਿੰਨੀ ਡਾਊਨਲੋਡ ਹੋ ਗਈ ਹੈ
03:44 ਡਾਊਨਲੋਡ ਸਪੀਡ ਤੁਹਾਡੇ ਇੰਟਰਨੈਟ ਕੁਨੈਕਸ਼ਨ (Internet Connection) ਤੇ ਨਿਰਭਰ ਹੈ
03:48 ਕ੍ਰਿਪਾ ਕਰਕੇ ਉਦੋਂ ਤੱਕ ਇੰਤਜਾਰ ਕਰੋ ਜਦੋਂ ਤੱਕ ਇਹ ਪੂਰਾ ਨਹੀਂ ਹੁੰਦਾ
04:02 ਆਰਚਿਵ ਨੂੰ ਐਕਸਟਰੈਕਟ (Extract) ਕਰਨ ਲਈ ਡਾਊਨਲੋਡ" ਤੇ ਰਾਈਟ ਕਲਿਕ (Right Click) ਕਰੋ
04:08 "Zip" ਉੱਤੇ ਖੱਬਾ ਡਬਲ ਕਲਿਕ ਕਰੋ
04:16 ਇਹ ਵਿਨਜਿਪ ਦੇ ਵਾਂਗ ਆਰਚਿਵਰ ਖੋਲੇਗਾ, ਜੋ ਕਿ ਬਾਈ ਡੀਫਾਲਟ ਕਿਸੇ ਵੀ ਵਿਨਡੋ ਮਸ਼ੀਨ ਤੇ ਇਨਸਟਾਲਡ ਹੋਵੇਗਾ
04:24 ਐਕਸਟਰੈਕਟ ਤੇ ਖੱਬਾ ਕਲਿਕ ਕਰੋ ਅਤੇ ਲਿਸਟ ਵਿੱਚੋਂ ਡੈਸਟੀਨੇਸ਼ਨ ਫੋਲਡਰ ਚੁਣੋ
04:32 “ਐਕਸਟਰੈਕਟ” ਤੇ left ਕਲਿਕ ਕਰੋ
04:40 ਹਰੀ ਸਟਰੀਪ ਵਾਲਾ ਪ੍ਰੋਗਰੈਸ ਬਾਰ ਦੱਸੇਗਾ ਕਿ ਕਿੰਨੀ ਐਕਸਟਰੈਕਸਨ ਹੋ ਚੁੱਕੀ ਹੈ
04:56 ਹੁਣ ਤਸੀਂ ਆਪਣੀ ਸਕਰੀਨ ਤੇ “ਐਕਸਟਰੈਕਟਡ ਫੋਲਡਰ” ਵੇਖ ਸਕਦੇ ਹੋ
05:00 “ਬਲੈਂਡਰ ਐਕਸੀਕਿਉਟੇਬਲ” (executable) ਤੇ ਦੋ ਬਾਰ ਖੱਬਾ ਕਲਿਕ ਕਰੋ
05:08 ਵਿਨਡੋ ਉੱਤੇ ਸਿਕਿਊਰਿਟੀ ਵਾਰਨਿੰਗ" ਆਏਗੀ ਪਬਲਿਸ਼ਰ ਕੁਡ ਨਾਟ ਬੀ ਵੈਰੀਫਾਈਡ" the publisher could not be verified.
05:14 ਤੁਸੀਂ ਠੀਕ ਜਾ ਰਹੇ ਹੋ
05:27 ਜੇ ਹੁਣ ਤੁਸੀਂ ਇਨਸਟਾਲਰ ਨੂੰ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਵਾਪਸ ਬਲੈਂਡਰ ਦੀ ਵੈਬ-ਸਾਈਟ ਤੇ ਜਾਉ
05:35 ਇਹ ਤੁਹਾਨੂੰ ਵਾਪਸ ਡਾਊਨਲੋਡ ਪੇਜ ਲੈ ਜਾਏਗਾ
05:44 ਮੇਰੀ ਮਸ਼ੀਨ ਲਈ ਮੈਨੂੰ 32 ਬਿਟ ਇਨਸਟਾਲਰ ਦੀ ਜ਼ਰੂਰਤ ਹੈ
05:48 ਤਾਂ ਮੈਂ 32 ਬਿਟ ਇਨਸਟਾਲਰ ਲਈ ਡਾਊਨਲੋਡ ਲਿੰਕ ਤੇ ਖੱਬਾ ਕਲਿਕ ਕਰਾਂਗਾ ਤੇ ਡਾਊਨਲੋਡ ਸ਼ੁਰੂ ਹੋ ਜਾਏਗੀ
06:03 ਆਸਾਨੀ ਲਈ ਮੈਂ ਪਹਿਲਾਂ ਹੀ ਬਲੈਂਡਰ ਵੈਬ ਸਾਈਟ ਤੋਂ ਇਨਸਟਾਲਰ ਮਸ਼ੀਨ ਵਿਚ ਡਾਊਨਲੋਡ ਕਰ ਲਿਆ ਹੈ
06:11 ਮੈ ਤੁਹਾਨੂੰ ਹੁਣ ਇਨਸਟਾਲੇਸ਼ਨ ਸਟੈਪਸ (steps)ਤੇ ਲੈ ਚਲਦਾ ਹਾਂ, ਇਨਸਟਾਲਰ ਤੇ ਦੋ ਬਾਰ ਕਲਿਕ ਕਰੋ
06:22 ਪਬਲਿਸ਼ਰ ਕੁੱਡ ਨਾਟ ਬੀ ਵੈਰੀਫਾਈਡ"
06:29 ਬੱਸ ਰਨ ਤੇ ਕਲਿਕ ਕਰੋ
06:35 ਬਲੈਂਡਰ ਸੈਟਪ ਵਿਜਾਰਡ ਇਸ ਵਾਂਗ ਹੀ ਲੱਗਦਾ ਹੈ
06:39 ਨੈਕਸਟ (Next) ਤੇ ਕਲਿਕ ਕਰੋ ਜੋ ਤੁਹਾਨੂੰ ਇਨਸਟਾਲੇਸ਼ਨ ਦੀ ਅਗਲੀ ਪ੍ਰੀਕਿਰਿਆ ਤੇ ਲੈ ਜਾਏਗਾ
06:48 ਜਿਆਦਾਤਰ ਸੋਫਟਵੇਅਰ (software) ਨਾਲ ਇਨਸਟਾਲਰ ਲਾਇਸੈਂਸ ਐਗਰੀਮੈਂਟ (License Agreement) ਵਿਖਾਉਂਦਾ ਹੈ
06:53 ਪੇਜ ਥੱਲੇ ਕਰਕੇ ਬਾਕਿ ਦੇ ਐਗਰੀਮੈਂਟ ਤੇ ਨਜ਼ਰ ਪਾਉ
07:07 ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਇਸ ਨੂੰ ਚੰਗੀ ਤਰ੍ਹਾਂ ਵੇਖ ਲਵੋ
07:11 ਬਲੈਂਡਰ ਖੁੱਲਾ ਅਤੇ ਮੁਫਤ ਸ੍ਰੋਤ ਨਹੀਂ ਹੈ
07:14 ਤੁਹਾਨੂੰ ਬਲੈਂਡਰ ਨੂੰ ਇਨਸਟਾਲ ਕਰਨ ਲਈ ਲਾਇਸੈਂਸ ਐਗਰੀਮੈਂਟ ਨੂੰ ਸਵੀਕਾਰ ਕਰਨਾ ਪਵੇਗਾ
07:21 ਹੁਣ ਆਈ ਐਗਰੀ (I agree) ਬਟਨ ਨੂੰ ਵਰਤ ਕੇ ਅੱਗੇ ਚਲੋ
07:27 ਅਗਲਾ ਕਦਮ ਆਗਿਆ ਦਿੰਦਾ ਹੈ ਕਿ ਤੁਸੀ ਕੰਪੋਨੈਨਟ (component) ਦਾ ਚੁਣਾਵ ਕਰਕੇ ਇਨਸਟਾਲ ਕਰੋ
07:32 ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਬਾਈ ਡੀਫਾਲਟ ਜੋ ਵੀ ਕੰਪੋਨੈਨਟ ਚੁਣੇ ਜਾਣ ਉਹਨਾਂ ਨੂੰ ਇਨਸਟਾਲ ਕਰੋ ਅਤੇ ਨੈਕਸਟ ਬਟਨ ਨੂੰ ਵਰਤ ਕੇ ਅੱਗੇ ਚੱਲੋ
07:41 ਇਥੇ ਤੁਹਾਡੇ ਕੋਲ ਵਿਕਲਪ ਹੈ ਬਲੈਂਡਰ ਦੀ ਇਨਸਟਾਲ ਸਥਿਤੀ ਦਾ ਚੁਣਾਵ ਕਰਨਾ ਦਾ
07:48 ਬਾਈ ਡੀਫਾਲਟ ਪ੍ਰੋਗਰੈਸ ਫਾਈਲਸ ਫੋਲਡਰ ਦਾ ਚੁਣਾਵ ਹੋਵੇਗਾ
07:51 ਜੋ ਇਕ ਵਧੀਆ ਥਾਂ ਹੈ ਬਲੈਂਡਰ ਨੂੰ ਇਨਸਟਾਲ ਕਰਨ ਦੀ ਤਾਂ ਅੱਗੇ ਵੱਧੋ ਅਤੇ ਇਨਸਟਾਲ ਬਟਨ ਤੇ ਕਲਿਕ ਕਰੋ
08:04 ਹਰੀ ਸਟਰਿਪਸ ਵਾਲੀ ਪ੍ਰੋਗਰੈਸ ਬਾਰ ਦੱਸੇਗੀ ਕਿ ਕਿੰਨੀ ਇਨਸਟਾਲੇਸ਼ਨ ਹੋ ਚੁੱਕੀ ਹੈ
08:10 ਆਮ ਤੌਰ ਤੇ ਇਹ ਇਕ ਮਿੰਟ ਤੋ ਵੀ ਘੱਟ ਸਮਾਂ ਲੈਂਦੀ ਹੈ
08:33 ਇਹ ਬਲੈਂਡਰ ਸੈਟਪ ਨੂੰ ਕੰਪਲੀਟ (complete) ਕਰ ਦੇਗਾ
08:36 ਬਲੈਂਡਰ ਤੁਹਾਡੀ ਮਸ਼ੀਨ ਵਿਚ ਇਨਸਟਾਲ ਹੋ ਗਿਆ ਹੈ
08:39 ਬਲੈਂਡਰ ਨੂੰ ਰਨ ਹੋਣ ਦਿਉ
08:42 ਫਿਨਿਸ਼ ਬਟਨ ਤੇ ਕਲਿਕ ਕਰੋ
08:45 ਬਲੈਂਡਰ ਆਪਣੇ ਆਪ ਹੀ ਰਨ ਹੋਣਾ ਸ਼ੁਰੂ ਹੋ ਜਾਏਗਾ
08:52 ਬਸ਼ਰਤੇ ਕਿ ਬਲੈਂਡਰ ਬਾਈਨੇਰੀ (Binary) ਅਸਲ ਐਕਸਟਰੇਕਟਡ ਡਾਇਰੈਕਟਰੀ ਵਿੱਚ ਹੋਵੇ
08:57 ਸਿਸਟਮ ਲਾਇਬ੍ਰੇਰੀ (Library) ਜਾਂ ਸਿਸਟਮ ਪਰੈਫਰੇਨਸ ਨਹੀ ਬਦਲਣਗੇ
09:10 ਇਸ ਟਿਊਟੋਰੀਅਲ ਵਿੱਚ ਅਸੀਂ ਸਿਖਿਆ ਬਲੈਂਡਰ ਨੂੰ ਉਪਰੇਟਿੰਗ ਸਿਸਟਮ ਤੇ ਇਨਸਟਾਲ ਕਰਨਾ
09:19 ਹੁਣ ਬਲੈਂਡਰ ਨੂੰ ਬਲੈਂਡਰ ਦੀ ਵੈਬ ਸਾਈਟ ਤੋਂ ਡਾਊਨਲੋਡ ਕਰੋ ਅਤੇ ਆਪਣੇ ਸਿਸਟਮ ਵਿੱਚ ਰਨ ਅਤੇ ਇਨਸਟਾਲ ਕਰੋ
09:28 ਇਹ ਟਿਊਟੋਰੀਅਲ ਪ੍ਰੋਜੈਕਟ ਆਸਕਰ ਨੇ ਬਣਾਇਆ ਹੈ ਤੇ ਨੈਸ਼ਨਲ ਮਿਸ਼ਨ ਆਨ ਐਜੂਕੇਸ਼ਨ (National Mission on education) ਆਈ.ਸੀ.ਟੀ. (ICT) ਨੇ ਸਹਿਯੋਗ ਦਿੱਤਾ ਹੈ
09:37 ਵਧੇਰੇ ਜਾਣਕਾਰੀ oscar.iitb.ac.in ਤੇ ਵੀ ਉਪਲਬਧ ਹੈ
09:45 ਅਤੇ "spoken-tutorial.org/NMEICT.intro" ਤੇ ਵੀ
09:55 ਸਪੋਕਨ ਟਿਊਟੋਰੀਅਲ ਟੀਮ ਵਰਕਸ਼ਾਪਾਂ ਵੀ ਕੰਡਕਟ ਕਰਦੀ ਹੈ
10:01 ਤੇ ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ (certificate) ਵੀ ਦਿਤੇ ਜਾਂਦੇ ਹਨ
10:06 ਵਧੇਰੇ ਜਾਣਕਾਰੀ ਲਈ contact@spoken-tutorial.org ਤੇ ਸੰਪਰਕ ਕਰੋ
10:13 ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ
10:16 ਹਰਮੀਤ ਸੰਧੂ ਨੂੰ ਇਜਾਜਤ ਦਿਉ

Contributors and Content Editors

Harmeet, PoojaMoolya