GIMP/C2/Sketching/Punjabi

From Script | Spoken-Tutorial
Revision as of 11:22, 4 April 2017 by PoojaMoolya (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:23 ਮੀਟ ਦ ਜਿੰਪ (Meet The GIMP)ਦੇ ਟਯੂਟੋਰਿਅਲ (tutorial)ਵਿੱਚ ਤੁਹਾਡਾ ਸੁਵਾਗਤ ਹੈ। ਮੇਰਾ ਨਾਮ ਰੌਲਫ ਸਟੈਨ ਫੋਰਟ ਹੈ ਅਤੇ ਮੈਂ ਨੌਰਦਨ ਜਰਮਨੀ , ਬਰੀਮਨ (Northen Germany Bremen)ਵਿੱਚ ਇਸਦੀ ਰਿਕਾਰਡਿੰਗ (recoding)ਕਰ ਰਿਹਾਂ ਹਾਂ।
00:41 ਅੱਜ ਮੇਰੇ ਕੋਲ ਤੁਹਾਨੂੰ ਦਿਖਾਣ ਵਾਸਤੇ ਕੁੱਝ ਨਵਾਂ ਹੈ। ਜੋਸਫ ਦੁਆਰਾ ਬਣਾਇਆ ਹੋਇਆ ਇੱਕ ਵੀਡੀਉ (video)ਹੈ ਤੇ ਅੱਜ ਉਹ ਸਾਨੂੰ ਵਿਖਾਏਗਾ ਕਿ ਸਕੈੱਚ ਇਫੈੱਕਟਸ (sketch effects)ਦਾ ਪ੍ਰਯੋਗ ਕਰਕੇ ਇੱਕ ਇੱਮੇਜ (image)ਕਿਵੇਂ ਬਣਾਉਨੀ ਹੈ।
00:59 ਹਾਏ ਮੇਰਾ ਨਾਂ ਜੋਸਫ ਹੈ ਤੇ ਅੱਜ ਮੈਂ ਤੁਹਾਨੂੰ ਵਿਖਾਣ ਜਾ ਰਿਹਾ ਹਾਂ ਕਿ ਜਿੰਪ 2.4 ਦਾ ਇਸਤੇਮਾਲ ਕਰਕੇ ਸਕੈਚ ਇਫੈਕਟ ਕਿਵੇਂ ਬਣਾਉਨਾ ਹੈ।
01:06 ਤੁਹਾਨੂੰ ਸਕੈੱਚ ਇਫੈੱਕਟ ਵਿਖਾਉਣ ਵਾਸਤੇ ਮੈਂ ਲੇਅਰਸ (layers) ਦੇ ਨਾਲ ਕੰਮ ਕਰਾਂਗਾ। ਤੇ ਸ਼ੁਰੁ ਵਿੱਚ ਮੈਂ ਦੂਸਰੀ ਲੇਅਰ ਨੂੰ ਔਫ (off)ਕਰ ਰਿਹਾ ਹਾਂ ਤੇ ਇੱਕ ਲੇਅਰ ਤੇ ਕੰਮ ਕਰ ਰਿਹਾ ਹਾਂ ਤਾਂ ਜੋ ਜੇ ਕੁੱਝ ਵੀ ਬਦਲਨ ਦੀ ਜਰੂਰਤ ਹੋਵੇ ਤਾਂ ਮੈਂ ਵਾਪਿਸ ਆ ਸਕਾਂ ਤੇ ਬਾਦ ਵਿੱਚ ਉਸ ਉੱਤੇ ਐਕਸਪੈਰੀਮੈੰਟ (experiment)ਕਰਾਂ।
01:15 ਅਗਲੀ ਚੀਜ ਜੋ ਮੈਂ ਕਰਣ ਜਾ ਰਿਹਾ ਹਾਂ ਉਹ ਹੈ ਇਨਾਂ ਲੇਅਰਸ ਨੂੰ ਰੀਨੇਮ(rename) )ਕਰਣਾ। ਤਾਂ ਜੋ ਮੈਨੂੰ ਇਹ ਪਤਾ ਲਗ ਸਕੇ ਕਿ ਮੈਂ ਕਿਸ ਲੇਅਰ ਤੇ ਕੰਮ ਕਰ ਰਿਹਾ ਹਾਂ।
01:24 ਸੋ ਮੈਂ ਟੌਪ (top)ਲੇਅਰ ਨੂੰ ਸਿਲੈਕਟ (select)ਕਰਕੇ ਫਿਲਟਰਸ, ਬੱਲਰ, ਗੌਸਿਅਣ ਬੱਲਰ (Filters,Blur, Gaussian)ਤੇ ਜਾਦਾਂ ਹਾਂ।
01:35 ਮੈਂ ਪ੍ਰੀਵਿਉ (preview)ਦੀ ਮਦਦ ਨਾਲ ਇੱਮੇਜ ਦੇ ਆਸ ਪਾਸ ਘੁੰਮਦਾ ਹਾਂ ਉਹ ਜਗਹ ਲੱਭਣ ਵਾਸਤੇ ਜਿੱਥੇ ਕੁੱਝ ਲਾਈਨਾਂ (lines)ਨਜਰ ਆਉਣ। ਤੇ ਇੱਥੇ ਬੱਲਰ ਰੇਡੀਅਸ (Blur Radius)ਬਹੁਤ ਮਹੱਤਵਪੂਰਣ ਹੈ। ਮੈਂ ਇੱਥੇ ਤੁਹਾਨੂੰ ਵਿਖਾਉਣ ਵਾਸਤੇ ਦੋ ਚਿੱਤਰ ਤਿਆਰ ਕੀਤੇ ਹਣ ਜਿਹਦੇ ਵਿੱਚ ਤੁਸੀਂ 30 ਬੱਲਰ ਰੇਡੀਅਸ ਤੇ 5 ਬੱਲਰ ਰੇਡੀਅਸ ਦੇ ਇਸਤੇਮਾਲ ਕਰਕੇ ਫਰਕ ਵੇਖ ਸਕਦੇ ਹੋ।
01:58 ਇਸ ਇੱਮੇਜ ਵਾਸਤੇ ਮੈਂ ਬੱਲਰ ਰੇਢੀਅਸ 15 ਰਖੱਦਾ ਹਾਂ ਤੇ ਓ ਕੇ (o k)ਤੇ ਕਲਿਕ (click)ਕਰਦਾ ਹਾਂ
02:09 ਹੁਣ ਸਾਨੂੰ ਟੌਪ ਲੇਅਰ ਤੇ ਬਹੁਤ ਸੁਹਣਾ ਬੱਲਰ ਮਿਲ ਗਿਆ ਹੈ। ਸੋ ਅਗਲੀ ਚੀਜ ਜੋ ਸਾਨੂੰ ਕਰਣ ਦੀ ਲੋੜ ਹੈ ਉਹ ਹੈ ਰੰਗਾਂ ਨੂੰ ਪਲਟਣ ਦੀ। ਸੋ ਕਲਰਸ ,ਇਨਵਰਟ (Colors,Invert)ਤੇ ਜਾਉ।
02:22 ਹੁਣ ਅਸੀਂ ਵਾਪਿਸ ਆਪਣੇ ਟੂਲ ਬੌਕਸ (tool box)ਤੇ ਜਾ ਕੇ ਟੌਪ ਲੇਅਰ ਸਿਲੈਕਟ ਕਰਦੇ ਹਾਂ ਤੇ ਇਸਦੀ ਉਪੈਸਿਟੀ (opacity)50% ਤੇ ਸੈਟ ਕਰਦੇ ਹਾਂ। ਤੇ ਸਾਨੂੰ ਬਹੁਤ ਸੁਹਣਾ ਗ੍ਰੇ(gray) ਕਲਰ ਮਿਲਦਾ ਹੈ।
02:32 ਹੁਣ ਅਸੀਂ ਟੌਪ ਲੇਅਰ ਤੇ ਰਾਈਟ (right)ਕਲਿਕ ਕਰਕੇ ਮਰਜ ਵਿਜਿਬਲ ਲੇਅਰ (Merge Visible Layer) ਨੂੰ ਸਿਲੈਕਟ ਕਰਕੇ ਤੇ ਮਰਜ ਤੇ ਕਲਿਕ ਕਰਕੇ ਦੋਨੋਂ ਲੇਅਰਸ ਨੂੰ ਆਪਸ ਵਿੱਚ ਮਿਲਾ ਦਿਆਂਗੇ।
02:42 ਅਗਲੀ ਚੀਜ ਮੈਂ ਕੰਟਰਾਸਟ (contrast)ਨੂੰ ਇੱਮੇਜ ਵਿੱਚ ਵਧਾਉਣਾ ਚਾਹੁੰਦਾ ਹਾਂ ਤੇ ਇੰਜ ਕਰਣ ਲਈ ਮੈਂ ਲੈਵਲ ਟੂਲ (Level Tools)ਸਿਲੈਕਟ ਕਰਦਾ ਹਾਂ।
02:50 ਜਿਸ ਤਰਹਾਂ ਕਿ ਤੁਸੀਂ ਵੇਖ ਸਕਦੇ ਹੋ ਕਿ ਇਸ ਇੱਮੇਜ ਦੀ ਜਿਆਦਾ ਇਨਫੌਰਮੇਸ਼ਨਸ਼ (information) ਮਿਡਲ (middle) ਵਿੱਚ ਹੈ। ਤੇ ਮੈਨੂੰ ਸਲਆਈਡਰ (slider) ਨੂੰ ਉਸ ਵੈਲਯੂ (value)ਤਕ ਸਲਾਈਡ ਕਰਣਾ ਪਵੇਗਾ।
03:03 ਹੁਮ ਮੈਂ ਮਿਡਲ ਸਲਆਈਡਰ ਨੂੰ ਲੈਫਟ (left)ਵੱਲ ਸਲਾਈਡ ਕਰਦਾ ਹਾਂ ਤਾਂ ਜੋ ਮੈਨੂੰ ਇੱਮੇਜ ਜਿਆਦਾ ਵਾਈਟ (white)

ਮਿਲ ਜਾਵੇ ਤੇ ਉ ਕੇ ਤੇ ਕਲਿਕ ਕਰਦਾ ਹਾਂ।

03:14 ਤੇ ਹੁਣ ਤੁਸੀਂ ਵੇਖ ਸਕਦੇ ਹੋ ਕਿ ਲ਼ਾਈਨਾਂ ਬਾਹਰ ਆਉਣੀਆਂ ਸ਼ੁਰੁ ਹੋ ਗਈਆਂ ਹੈ,ਪਰ ਅਜੇ ਵੀ ਇੱਮੇਜ ਵਿੱਚ ਕੁੱਝ ਕਲਰਸ ਹਣ। ਸੋ ਮੈਂ ਕਲਰਸ, ਡੀਸੈਚੂਰੇਟ (Color, Desaturate)ਤੇ ਜਾਕੇ ਲਯੂਮਿਨੌਸਿਟੀ(Luminosity) ਔਪਸ਼ਨ (option) ਸਿਲੈਕਟ ਕਰਦਾ ਹਾਂ ਤੇ ਸਾਨੂੰ ਬਲੈਕ ਅਤੇ ਵਾਈਟ ਇੱਮੇਜ ਮਿਲਦੀ ਹੈ।
03:30 ਹੁਣ ਮੈਂ ਫੇਰ ਤੋਂ ਲੈਵਲ ਟੂਲਸ ਸਿਲੈਕਟ ਕਰਦਾ ਹਾਂ। ਤੇ ਇੱਮੇਜ ਵਿੱਚ ਕੰਟਰਾਸਟ (contrast)ਲਿਆਉਣ ਲਈ ਸਲਾਈਡਰ ਨੂੰ ਐਡਜਸਟ (adjust)ਕਰਦਾ ਹਾਂ।
03:46 ਸਲਾਈਡਰ ਨੂੰ ਇੰਜ ਐਡਜਸਟ ਕਰੋ ਕਿ ਤੁਹਾਨੂੰ ਇੱਮੇਜ ਵਿੱਚ ਇੱਕ ਅੱਛਾ ਕੰਟਰਾਸਟ ਮਿਲ ਜਾਵੇ।
03:55 ਮੇਰੇ ਖਿਆਲ ਚ ਇਹ ਠੀਕ ਹੈ।
03:59 ਸੋ ਹੁਣ ਸਾਡੇ ਕੋਲ ਇੱਕ ਅੱਛੇ ਇਫੈੱਕਟ ਵਾਲੀ ਇੱਮੇਜ ਹੈ।
04:06 ਮੇਰੇ ਖਿਆਲ ਚ ਸਾਨੂੰ ਇਸ ਇੱਮੇਜ ਦਾ ਇੱਕ ਬੌਰਡਰ (border)ਬਣਾਉਣਾ ਚਾਹੀਦਾ ਹੈ। ਸੋ ਮੈਂ ਇੱਕ ਨਵੀਂ ਲੇਅਰ ਬਣਾਨਾ ਹਾਂ ਤੇ ਇਸਨੂੰ ਵਾਈਟ ਨਾਂ ਦੇਣਾ ਹਾਂ ਤੇ ਲੇਅਰ ਫਿਲ ਟਾਈਪ (layer fill type)ਵਾਸਤੇ ਵਾਈਟ ਸਲੈਕਟ ਕਰਦਾ ਹਾਂ ,ਅਸਥਾਈ ਤੌਰ ਤੇ ਓਪੈਸਿਟੀ ਦੀ ਵੈਲਯੂ ਘੱਟਾਂਦਾ ਹਾਂ ਤਾਂ ਜੋ ਅਸੀਂ ਇੱਮੇਜ ਵਿੱਚੋਂ ਵੇਖ ਸਕੀਏ।
04:25 ਹੁਣ ਮੈਂ ਟੂਲ ਬੌਕਸ ਚੋਂ ਰੈਕਟਐੰਗਲ ਸਿਲੈਕਸ਼ਨ (rectangle selection)ਟੂਲਸ ਸਿਲੈਕਟ ਕਰਦਾ ਹਾਂ ਤੇ ਇਮੇਜ ਵਿੱਚ ਇੱਕ ਰੱਫ (rough)ਸਿਲੈਕਸ਼ਨ ਡਰਾਅ (draw)ਕਰਦਾ ਹਾਂ।
04:36 ਤੇ ਰੈਕਟੈੰਗਲ ਨੂੰ ਐਡਜਸਟ ਕਰਦਾ ਹਾਂ।
04:40 ਇੱਕ ਵਾਰ ਜਦੋਂ ਅਸੀਂ ਰੈਕਟੈੰਗਲ ਨੂੰ ਐਡਜਸਟ ਕਰ ਚੁੱਕਦੇ ਹਾਂ ਤਾਂ ਨੀਚੇ ਲੈਫਟ ਕੌਕਨਰ (left corner)ਤੇ ਜਾਉ ਅਤੇ ਟੌਗੀ ਕਵਿੱਕ ਮਾਸਕ (Toggle Quick Mask)ਲਾਈਨ ਤੇ ਕਲਿੱਕ ਕਰੋ ਤੇ ਸਾਨੂੰ ਇੱਕ ਬਲੈਕ ਤੇ ਵਾਈਟ ਬੌਰਡਰ ਮਿਲਦਾ ਹੈ ਜੋ ਕਿ ਸੰਪਾਦਿਤ ਕੀਤਾ ਜਾ ਸਕਦਾ ਹੈ।
04:56 ਕੁੱਝ ਰੋਚਕ ਇਫੈਕਟਸ ਬਣਾਉਨ ਵਾਸਤੇ ਅਸੀਂ ਫਿਲਟਰਸ ਦਾ ਪ੍ਰਯੋਗ ਕਰ ਸਕਦੇ ਹਾਂ। ਸੋ ਮੈਂ ਫਿਲਟਰਸ, ਡਿਸਟੋਰਟਸ,ਵੇਵਸ (Filters, Distorts, Waves)ਤੇ ਜਾਦਾਂ ਹਾਂ।
05:08 ਤੇ ਇਸ ਬੌਕਸ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕੁੱਝ ਰੋਚਕ ਬੌਰਡਰਸ ਬਣਾਉਨ ਵਾਸਤੇ ਬਹੁਤ ਸਾਰੀਆਂ ਔਪਸ਼ਨਸ ਹਣ।
05:20 ਮੈਂ ਸਲਾਈਡਰ ਐਡਜਸਟ ਕਰਦਾਂ ਹਾਂ ਤਾਂ ਜੋ ਮੈਨੂੰ ਇੱਕ ਕੋਮਲ ਛੋਟੀ ਵੇਵ ਮਿਲ ਜਾਏ।
05:32 ਇਹ ਚੰਗੀ ਦਿਖਦੀ ਹੈ। ਹੁਣ ਮੈਂ ਕੁੱਝ ਬੱਲਰ ਐਡ (add)ਕਰਨਾ ਚਾਹੁੰਦਾ ਹਾਂ । ਸੋ ਮੈਂ ਫਿਲਟਰ ਤੇ ਜਾਂਦਾ ਹਾਂ ਪਰ ਮੈਂ ਸੋਚਦਾ ਹਾਂ ਕਿ ਮੈਨੂੰ ਕੁੱਝ ਵੱਖਰਾ ਇਫੈੱਕਟ ਇਸਤੇਮਾਲ ਕਰਨਾ ਚਾਹੀਦਾ ਹੈ।
05:42 ਸੋ ਮੈਂ ਨੌਆਇਸ (Noise)ਤੇ ਜਾਦਾਂ ਹਾਂ ਤੇ ਸਪਰੈੱਡ (Spread)ਚੁਣਦਾ ਹਾਂ ਤੇ ਮੈਂ ਹੌਰੀਜੋਨਟਲ (Horizotal)ਨੂੰ 22 ਤੇ ਸੈਟ ਕਰਦਾ ਹਾਂ।
06:02 ਸੋ ਹੁਣ ਟੌਗੀ ਕਵਿੱਕ ਮਾਸਕ ਬਟਣ (button)ਤੇ ਜਾਉ ਤੇ ਕਲਿਕ ਕਰੋ। ਤੇ ਤੁਸੀਂ ਇੱਥੇ ਮਾਰਜਿਨ ਏਰੀਆ (margins area)ਵੇਖ ਸਕਦੇ ਹੋ ਜਿਸ ਦਾ ਮਤਲਬ ਹੈ ਕਿ ਸਾਨੂੰ ਸਿਲੈਕਸ਼ਨ ਮਿਲ ਗਈ ਹੈ।
06:18 ਹੁਣ ਮੈਂ ਉਸ ਲੇਅਰ ਤੇ ਇੱਕ ਲੇਅਰ ਮਾਸਕ ਐਡ ਕਰ ਰਿਹਾ ਹਾਂ ਅਤੇ ਫੁਲ (full)ਓਪੈਸਿਟੀ ਲਈ ਵਾਈਟ ਨਾਲ ਭਰ ਰਿਹਾ ਹਾਂ ਤੇ ਇੱਮੇਜ ਵਿੱਚ ਇਕ ਸਿਲੈਕਸ਼ਨ ਹੈ, ਅਸੀਂ ਬਲੈਕ ਰੰਗ ਨੂੰ ਉਸ ਸਿਲੈਕਸ਼ਨ ਤੇ ਖਿੱਚ ਸਕਦੇ ਹਾਂ ਤੇ ਆਪਣੇ ਏਰੀਏ ਨੂੰ ਪੂਰੀ ਤਰਹਾਂ ਪਾਰਦਰਸ਼ੀ ਬਣਾ ਸਕਦੇ ਹਾਂ।
06:39 ਮੈਂ ਸਿਲੈਕਟ, ਨੱਨ,(None)ਤੇ ਜਾਦਾਂ ਹਾਂ, ਵਾਪਿਸ ਉਸ ਲੇਅਰ ਤੇ ਜਾਦਾਂ ਹਾਂ ਜਿਸ ਨੂੰ ਅਸਥਾਈ ਤੌਰ ਤੇ ਟਰਾਂਸਪੈਰੇੰਟ ਸੈਟ (transparent set)ਕੀਤਾ ਸੀ ਤੇ ਅਸੀਂ ਓਪੈਸਿਟੀ 100% ਤਕ ਵੱਧਾ ਦਿੰਦੇ ਹਾਂ।
06:53 ਬਾਦ ਵਿੱਚ ਜੇ ਤੁਸੀਂ ਆਪਣੇ ਬੌਰਡਰ ਦਾ ਰੰਗ ਬਦਲਣਾ ਚਾਹੁੰਦੇ ਹੋ ,ਤਾਂ ਤੁਹਾਨੂੰ ਕਲਰ ਡਾਯਲੌਗ (dialog)ਤੇ ਜਾਣਾ ਹੋਵੇਗਾ, ਇੱਕ ਕਲਰ ਸਿਲੈਕਟ ਕਰਣਾ ਹੋਵੇਗਾ ਤੇ ਉਸ ਕਲਰ ਨੂੰ ਵਿੱਚ ਡਰੈਗ (drag)ਕਰਣਾ ਹੋਵੇਗਾ ਤੇ ਤੁਹਾਨੂੰ ਵੱਖ ਕਲਰ ਦੀ ਲੇਅਰ ਮਿਲਦੀ ਹੈ।
07:13 ਇਹ ਇਕ ਚੰਗਾ ਸਕੈੱਚ ਇਫੈੱਕਟ ਹੈ ਤੇ ਜੋਸਫ ਤੁਹਾਡੇ ਇਸ ਵੀਡੀਉ ਵਾਸਤੇ ਸ਼ੁਕਰਿਆ।
07:20 ਆਉ ਵੇਖੀਏ ਉੱਥੇ ਕੀ ਹੋਇਆ ਹੈ ।ਮੈਂ ਇੱਥੇ ਇੱਕ ਚਿੱਤਰ ਤਿਆਰ ਕੀਤਾ ਹੈ ਤੇ ਇੱਥੇ ਮੇਰੇ ਕੋਲ ਬਲੈਕ ਤੋੰ ਵਾਈਟ ਤੀਕ ਇੱਕ ਗ੍ਰੇ ਗਰੇਡਿਅੰਟ (gradient)ਹੈ ਅਤੇ ਇੱਕ ਏਰੀਆ ਹੈ ਜੋ ਬਲੈਕ ਤੇ ਵਾਈਟ ਨਾਲ ਭਰਿਆ ਹੋਈਆ ਹੈ। ਤੇ ਮੈਂ ਇਸ ਨੂੰ ਪਹਿਲਾਂ ਹੀ ਡਬੱਲ (double)ਕਰ ਚੁੱਕਾ ਹਾਂ ਜੋ ਕਿ ਪਹਿਲਾ ਸਟੈਪ (step)ਹੈ।
07:46 ਹੁਣ ਮੈਂ ਇਸ ਇੱਮੇਜ ਨੂੰ ਉਲਟਣਾ ਚਾਹੁੰਦਾ ਹਾਂ ਸੋ ਕਲਰਸ, ਇਨਵਰਟ (Invert)ਤੇ ਜਾਉ ।
07:54 ਤੁਸੀਂ ਵੇਖਦੇ ਹੋ ਕਿ ਇਹ ਇੱਮੇਜ ਹੁਣ ਬਿਲਕੁਲ ਉਲਟੀ ਹੋ ਗਈ ਹੈ ਤੇ ਮੈਂ ਓਪੈਸਿਟੀ ਨੂੰ 50% ਤੀਕ ਘੱਟਾ ਦੇਂਦਾ ਹਾਂ।
08:07 ਤੇ ਪੂਰੀ ਇਮੇਜ ਗ੍ਰੇ ਹੋ ਗਈ ਹੈ ਇਹ ਇਸ ਲਈ ਕਿ ਬਲੈਕ ਦਾ ਅੱਧ ਤੇ ਵਾਈਟ ਦਾ ਅੱਧ ਗ੍ਰੇ ਬਣਾੰਦੇ ਹਣ। ਤੇ ਇੱਥੇ ਵਾਈਟ ਦਾ ਅੱਧ ਜਮਾ ਬਲੈਕ ਦਾ ਅੱਧ ਵੀ ਗ੍ਰੇ ਹੀ ਦਿੰਦਾ ਹੈ।
08:29 ਸੋ ਅਗਲਾ ਸਟੈਪ ਇਸ ਲੇਅਰ ਨੂੰ ਬਲੱਰ ਕਰਣ ਦਾ ਹੈ। ਸੋ ਫਿਲਟਰ, ਬਲੱਰ,ਗੌਸਿਅਨ ਬਲੱਰ ਤੇ ਜਾਉ।
08:40 ਮੈਂ ਇੱਥੇ ਚੇਣ (chain)ਨੂੰ ਅਨਲੌਕ (unlock)ਕਰ ਦਿੱਤਾ ਹੈ ਤਾਂ ਜੋ ਮੈਂ ਇੱਥੇ ਵਰਟੀਕਲ (vertical)ਬਲੱਰ ਨੂੰ ਬਦਲ ਸਕਾਂ ਹੋਰੀਜੋੰਟਲ ਬਲੱਰ ਨੂੰ ਨਹੀਂ ਕਿਉਂਕਿ ਇੱਮੇਜ ਬਹੁਤ ਹਿ ਉਲਝੀ ਹੋਈ ਹੋ ਜਾਵੇਗੀ। ਸੋ ਇਹ ਮੇਰਾ ਲੋੜੀੰਦਾ ਨਤੀਜਾ ਹੈ ਤੇ ਮੈਂ ਓ ਕੇ ਤੇ ਕਲਿੱਕ ਕਰਦਾ ਹਾਂ। ਹੁਂ ਤੁਸੀਂ ਇੱਥੇ ਗੂੜੀਆੰ ਗ੍ਰੇ ਅਤੇ ਹਲਕੀਆਂ ਗ੍ਰੇ ਲਾਈਨਾਂ ਵੇਖਦੇ ਹੋ।
09:10 ਇਹ ਲਾਈਨਾਂ ਫੋਰਗਰਾਉੰਡ (foreground)ਨੂੰ ਬਲੱਰ ਕਰਣ ਦਾ ਨਤੀਜਾ ਹਣ। ਜਦੋਂ ਮੈਂ ਇੱਥੇ ਜੂਮ (zoom)ਕਰਕੇ ਓਪੈਸਿਟੀ ਵਧਾਉਂਦਾ ਹਾਂ ਤਾਂ ਤੁਸੀਂ ਇੱਥੇ ਬਲੈਕ ਵਾਈਟ ਵੇਖਦੇ ਹੋ ਅਤੇ ਦੋਹਾਂ ਦੇ ਵਿੱਚਕਾਰ ਗਰੇਡਿਅਂਟ ਹੈ।
09:30 ਦੂਸਰੀ ਲੇਅਰ ਤੇ ਬਲੈਕ ਅਤੇ ਵਾਈਟ ਹੈ ਤੇ ਹੁਣ ਇਹ ਪੂਰਾ ਉਲਟਾ ਨਹੀਂ ਹੈ। ਸੋ ਉਪੈਸਿਟੀ ਘੱਟਾਉ ਤੇ ਹੁਣ ਤੁਸੀਂ ਵੇਖ ਸਕਦੇ ਹੋ ਕਿ ਇੱਕ ਸਾਈਡ (side)ਤੇ ਗੂੜਾ ਗ੍ਰੇ ਹੈ ਅਤੇ ਦੂਜੀ ਸਾਈਡ ਤੇ ਮੱਧਮ ਗ੍ਰੇ ।
10:02 ਇੱਥੇ ਇਹ ਮੱਧਮ ਗ੍ਰੇ ਹੈ ਅਤੇ ਇੱਥੇ ਵੀ ਮੱਧਮ ਗ੍ਰੇ ਹੀ ਹੈ।
10:06 ਪਰ ਆਉ ਪਹਿਲਾਂ ਅੱਖ ਦੇ ਟ੍ਰਿਕ (trick)ਨੂੰ ਵੇਖੀਏ। ਇੱਥੇ ਯਕੀਣਨ ਇਹ ਇਸ ਨਾਲੋਂ ਜਿਆਦਾ ਗੂੜਾ ਹੈ ਸੋ ਮੈਂ ਕਲਰ ਪਿੱਕਰ (picker)ਨੂੰ ਸਿਲੈਕਟ ਕਰਦਾ ਹਾਂ ਤੇ ਅਸੀਂ ਇੱਥੇ ਵੇਖ ਸਕਦੇ ਹਾਂ ਕਿ ਇੱਥੇ ਇਹ 128,128,128 ਹੈ ਲਾਲ, ਗਰੀਨ (green)ਅਤੇ ਨੀਲੇ ਵਾਸਤੇ ਤੇ 50% ਗ੍ਰੇ ਅਤੇ ਮੱਧਮ ਗ੍ਰੇ ਹੈ ਤੇ ਇੱਥੇ ਇਹ 127,127,127 ਹੈ ਤੇ 50%ਗ੍ਰੇ ਵੀ ਹੈ।
10:45 ਇੱਥੇ ਕੁੱਝ ਸ਼ੇਡਜ (shades)ਹਣ ਜਿਹੜੇ ਕਿ ਬੁਣਿਯਾਦੀ ਤੌਰ ਤੇ ਉਸੀ ਰੰਗ ਦੇ ਹਣ ਤੇ ਸਾਡੇ ਕੋਲ 127 ਇਸ ਸਾਈਡ ਤੇ ਹੈ ਤੇ 128 ਇਸ ਸਾਈਡ ਤੇ ਹੈ। ਅਤੇ ਜੇ ਅਸੀਂ 225 ਨੂੰ 2 ਨਾਲ ਤਕਸੀਮ ਕਰੀਏ ਤਾਂ ਸਾਨੂੰ ਯਾ 127 ਮਿਲਦਾ ਹੈ ਯਾ 128 ਜੇ ਸਾਡੇ ਕੋਲ ਫਲੋਟਿੰਗ ਪੁਵਾਇਂਟ (floating point)ਨਹੀਂ ਹੈ ਤਾਂ।
11:17 ਹੁਣ ਮੈਨੂੰ ਇਨਾਹ ਲੇਅਰਸ ਨੂੰ ਮਰਜ (merge)ਕਰਣਾ ਹੋਵੇਗਾ। ਸੋ ਲੇਅਰ ਮਰਜ ਡਾਉਨ (Layer, Merge down)ਤੇ ਜਾਉ।
11:31 ਸੋ ਇੱਥੇ ਕਲਰ ਲੈਵਲ ਲਵੋ ਜੋ ਕਿ ਜੋਸਫ ਦੇ ਕੋਲ ਵੀ ਉਹਦੇ ਚਿੱਤਰ ਵਿੱਚ ਸੀ ਤੇ ਹੁਣ ਮੈਂ ਇਨਾਹ ਸਲਾਈਡਰਸ ਨੂੰ ਖਿੱਚ ਸਕਦਾ ਹਾਂ ਤੇ ਬਲੈਕ ਨੂੰ ਹੋਰ ਗੂੜਾ ਅਤੇ ਗ੍ਰੇ ਨੂੰ ਹੋਰ ਵਾਈਟ ਬਣਾ ਸਕਦਾ ਹਾਂ।
11:58 ਤੁਸੀਂ ਵੱਖ ਵੱਖ ਮੋਟਾਈ ਦੀਆਂ ਲਾਈਨਾਂ ਵੇਖ ਸਕਦੇ ਹੋ ਤੇ ਜੇ ਮੈਂ ਇਨਾਹ ਸਲਾਈਡਰਸ ਨੂੰ ਖੱਬੇ ਵੱਲ ਖਿੱਚਾਂ ਤਾਂ ਇਹ ਲਾਈਨਾਂ ਹੋਰ ਬਰੀਕ ਤੋਂ ਬਰੀਕ ਹੁੰਦੀਆੰ ਜਾਣਗੀਆਂ।
12:14 ਸੋ ਆਉ ਪੂਰੇ ਚਿੱਤਰ ਨੂੰ ਵੇਖੀਏ,ਸ਼ਿਫਟ+ਸਿਟਰਲ+ਈ (Shift+ Ctrl+E)ਤੇ ਤੁਸੀਂ ਵੇਖਦੇ ਹੋ ਕਿ ਇੱਥੇ ਮੇਰੇ ਕੋਲ ਗਰੇਡਿਅੰਟ ਤੇ ਕਲਰ ਫਿਲ ਦੀ ਜਗਹ ਲਾਈਨਾਂ ਹਣ ਜੋ ਮੇਰੇ ਕੋਲ ਪਹਿਲਾਂ ਸੀ।
12:27 ਮੈਂ ਉਮੀੱਦ ਕਰਦਾ ਹਾਂ ਕਿ ਤੁਸੀਂ ਇਹ ਸਮਝ ਗਏ ਹੋਵੋਗੇ ਤੇ ਤੁਸੀਂ ਇਹ ਕਰਕੇ ਵੀ ਵੇਖ ਸਕਦੇ ਹੋ। ਕੁੱਝ ਇੱਮੇਜ ਇਸ ਇਫੈੱਕਟ ਨਾਲ ਬਹੁਤ ਵਧੀਆ ਲਗਦੀਆਂ ਹਣ। ਅਤੇ ਜੋਸਫ ਧਾ ਚਿੱਤਰ ਬਹੁਤ ਹਾਸਪ੍ਰਦ ਸੀ। ਮੈਂਨੂੰ ਚੰਗਾ ਲਗਦਾ ਹੈ।
12:46 ਇਸ ਹਫਤੇ ਮੀਟ ਦ ਜਿੰਪ ਤੇ ਇੱਕ ਨਵਾਂ ਸੈਗਮੈੰਟ (segment)ਸ਼ੁਰੁ ਹੋਇਆ ਹੈ। ਜੇ ਤੁਸੀਂ ਹੋਮ ਪੇਜ (home page)ਤੇ ਜਾਉ ਤੇ ਹੇਠਾਂ ਰਾਈਟ (right)ਸਾਈਡ ਤੇ ਜਾਉ ਤਾਂ ਤੁਹਾਨੂੰ 23ਐਚ ਕਿਉ. ਕੌਮ (HQ.com)ਤੇ ਫੋਟੋ ਗਰੂਪ (photo group)ਦਾ ਪਤਾ ਮਿਲ ਜਾਵੇਗਾ ।
13:02 ਤੇ ਉੱਥੇ ਬਹੁਤ ਸਾਰੇ ਤੁਹਾਡੇ ਚਿੱਤਰ ਹਣ ਜੋ ਮੈਂ ਵਿਖਾਂਦਾਂ ਹਾਂ ਅਤੇ ਹਫਤੇ ਦੇ ਹਫਤੇ ਮੈਂ ਉਨਾਹਂ ਵਿੱਚੋਂ ਇੱਕ ਲਗਾ ਕੇ ,ਉਨਾਂਹ ਵਿੱਚੋਂ ਇੱਕ ਲੈ ਕੇ ਇਸ ਬਾਰੇ ਕੁੱਝ ਕਹਾਂਗਾ ਅੱਜ ਮੈਂ ਇਸ ਇੱਕ ਨੂੰ ਇੱਥੇ ਲਵਾਂਗਾ।
13:16 ਇਸਨੂੰ ਫਾਇਰਵਰਕਸ (fireworks)ਤੇ ਮੇਨਜਲਮੈਨ (Mainzelmann)ਨੇ ਬਣਾਇਆ ਹੈ ਅਤੇ ਉਹ ਕਲਰਸ ਤੇ ਵਾਈਟ ਬੈਲੇੰਸ (balance)ਬਾਰੇ ਟਿਪੱਣੀ ਮੰਗਦਾ ਹੈ ਤੇ ਮੇਰੇ ਖਿਆਲ ਵਿੱਚ ਇਹ ਧਿਆਨ ਦੇਨ ਜੋਗ ਹੈ।
13:30 ਮੈਂ ਟਿਪੱਣੀ ਦੇ ਦਿੱਤੀ ਹੈ ਪਰ ਉਹ ਸਿਰਫ ਜਰਮਨ ਵਿੱਚ ਸੀ। ਓ ਕੇ ਆਉ ਇੱਕ ਨਜਰ ਮਾਰੀਏ। ਇਹ ਉਸਦਾ ਚਿੱਤਰ ਵੈਬਸਾਈਟ (website)ਤੋਂ ਲੀਤਾ ਹੋਇਆ ਹੈ ਅਤੇ ਇੱਥੇ ਟੂਲ ਬੌਕਸ ਤੇ ਰਖਿੱਆ ਹੋਇਆ ਹੈ ਤੇ ਜਿੰਪ ਇਸ ਚਿੱਤਰ ਨੂੰ ਵੈਬ ਤੋਂ ਖੋਲਦਾ ਹੈ।
13:50 ਮੇਰੇ ਖਿਆਲ ਚ ਅਸਮਾਨ ਜਿਆਦਾ ਗਹਿਰਾ ਹੋਣਾ ਚਾਹੀਦਾ ਹੈ। ਇੱਥੇ ਬੌਟਮ (bottom)ਤੇ ਜੋ ਇਮਾਰਤ ਹੈ ਬੜੀ ਵਧੀਆ ਹੈ ਇਸਨੂੰ ਚਿੱਤਰ ਵਿੱਚ ਰੱਖਣਾ ਹੋਵੇਗਾ ਪਰ ਇੱਥੇ ਅਸਮਾਨ ਤਕਰੀਬਨ ਕਾਲਾ ਹੋਣਾ ਚਾਹੀਦਾ ਹੈ ਇਸ ਵਾਂਗ ਪੂਰਾ ਕਾਲਾ ਨਹੀਂ ਤੇ ਸ਼ਾਇਦ ਇੱਥੇ ਕੁੱਝ ਧੂਂਵੇਂ ਵਾਲੇ ਬੱਦਲ ਬਚਾਏ ਜਾ ਸਕਦੇ ਹਣ।
14:15 ਸੋ ਮੈਂ ਕਰਵਸ (covers)ਟੂਲ ਸਿਲੈਕਟ ਕਰਦਾ ਹਾਂ ਤੇ ਆਉ ਵੇਖੀਏ ਅਸੀਂ ਕੀ ਕਰ ਸਕਦੇ ਹਾਂ ।
14:26 ਤੁਸੀਂ ਇੱਥੇ ਵੇਖ ਸਕਦੇ ਹੋ ਕਿ ਇਸ ਚਿੱਤਰ ਵਿੱਚ ਵਾਈਟ ਕਲਰ ਬਹੁਤ ਜਿਆਦਾ ਹੈ। ਇਸ ਚਿੱਤਰ ਵਿੱਚ ਐਕਸਪੋਜਰ (exposure)ਬਹੁਤ ਚੰਗਾ ਹੈ ਤੇ ਹਿਸਟੋਗਰਾਮ (histogram)ਵਿੱਚ ਵੈਲਯੂਸ ਚੰਗੀ ਤਰਹਾਂ ਵੰਡੀਆਂ ਹੋਈਆ ਹਣ ਤੇ ਇੱਥੇ ਸਾਡੇ ਕੋਲ ਬਲੈਕ ਹੈ ਤੁਸੀਂ ਵੇਖ ਸਕਦੇ ਹੋ ਕਿ ਉਹ ਅਸਲ ਵਿੱਚ ਬਲੈਕ ਨਹੀਂ ਹੈ।
14:50 ਇਸਨੂੰ ਅਸੀਂ ਥੋੜਾ ਹੋਰ ਗੂੜਾ ਬਣਾ ਸਕਦੇ ਹਾਂ।
14:58 ਸੋ ਮੈਂ ਬਲੈਕ ਬਿੰਦੁ ਨੂੰ ਇੱਥੋਂ ਤੀਕ ਖਿੱਚ ਸਕਦੇ ਹਾਂ। ਬਲੈਕ ਬਿੰਦੁ ਬਲੈਕ ਦੀ ਪਰਿਭਾਸ਼ਾ ਹੈ ਤੇ ਹੁਣ ਮੈਂ ਕਹਿ ਸਕਦਾ ਹਾਂ ਕਿ ਇਹ ਬਲੈਕ ਹੈ।
15:14 ਸੋ ਤੁਸੀਂ ਵੇਖ ਸਕਦੇ ਹੋ ਕਿ ਇਸਦਾ ਫਾਇਰਵਰਕ ਕੁੱਝ ਜਿਆਦਾ ਉਘੜਿਆ ਹੋਇਆ ਹੈ ਤੇ ਮੈਂ ਹਿਸਟੋਗਰਾਮ ਦੇ ਇਸ ਹਿੱਸੇ ਨੂੰ ਥੋੜਾ ਹੋਰ ਗੂੜਾ ਬਣਾਉਨਾ ਚਾਹੁੰਦਾ ਹਾਂ।
15:28 ਸੋ ਮੈਂ ਇੱਕ ਪੁਵਾਇੰਟ ਇੱਥੇ ਰਖੱਦਾ ਹਾਂ ਤੇ ਕਰਵ ਨੂੰ ਨੀਵੇਂ ਖਿੱਚਦਾ ਹਾਂ।
15:35 ਇੱਥੇ ਮੈਨੂੰ ਇਮਾਰਤ ਵਾਸਤੇ ਥੋੜੀ ਜਗਹਾ ਛੱਡਣੀ ਹੋਵੇਗੀ।
15:43 ਮੇਰੇ ਖਿਆਲ ਚ ਇਹ ਇਮਾਰਤ ਦਾ ਮਹੱਤਵਪੂਰਣ ਹਿੱਸਾ ਹੈ।
15:54 ਸੋ ਮੈਂ ਇੱਥੇ ਕਰਵ ਨੂੰ ਨੀਵੇਂ ਖਿੱਚਦਾ ਹਾਂ ਤੇ ਮੈਂ ਵੇਖ ਸਕਦਾ ਹਾਂ ਕਿ ਇਮਾਰਤ ਹਾਲੀ ਵੀ ਉੱਥੇ ਹੈ।
16:09 ਹੁਣ ਇਹ ਏਰੀਆ ਇੱਥੇ ਡਾਰਕ (dark)ਹੈ ਤੇ ਇਹ ਵਾਈਟ ਸ਼ਾਇਦ ਹੁਣ ਇਹ ਕੁੱਝ ਜਿਆਦਾ ਹੀ ਵਾਈਟ, ਸੋ ਮੈਂ ਇਸਨੂੰ ਬਸ ਨੀਵੇਂ ਨੂੰ ਖਿੱਚਦਾ ਹਾਂ।
16:27 ਆਉ ਕੁੱਝ ਅਜੀਬ ਜਿਹੀ ਕੋਸ਼ਿਸ਼ ਕਰੀਏ, ਨਹੀਂ ਇਹ ਕੰਮ ਨਹੀਂ ਕਰਦਾ। ਬਸ ਪੁਵਾਇੰਟਸ ਨੂੰ ਬਾਹਰ ਖਿੱਚੋ।
16:41 ਇਹ ਕੋਸ਼ਿਸ਼ ਮੈਂ ਪਹਿਲਾਂ ਕਰ ਚੁਕਿੱਆ ਹਾਂ ਸੋ ਇਹ ਕੁੱਝ ਪ੍ਰਯੋਗ ਹੈ।
16:53 ਮੇਰੇ ਖਿਆਲ ਚ ਇਹ ਕੰਮ ਕਰਦਾ ਹੈ।
16:56 ਪਹਿਲਾਂ ਚਿੱਤਰ ਨੂੰ ਵੇਖਿਏ ਇਸ ਨੂੰ ਨਿੱਘਾ ਬਣਾਉਨ ਵਾਸਤੇ ,ਪਰ ਹੁਣ ਕਲਰਸ ਬਹੁਤ ਸੁਹਣੇ ਨਿਕਲ ਕੇ ਆਏ ਹਣ। ਮੇਰੇ ਖਿਆਲ ਵਿੱਚ ਇਸ ਚਿੱਤਰ ਵਾਸਤੇ ਇੰਨਾ ਹੀ ਹੈ।
17:08 ਹੋਰ ਜਿਆਦਾ ਜਾਨਕਾਰੀ ਲਈ ਐਚਟੀਟੀਪੀ://ਮੀਟਦਜਿੰਪ.ਔਰਗ (http://meetthegimp.org)ਤੇ ਜਾਉ ਤੇ ਜੇ ਤੁਸੀਂ ਟਿੱਪਣੀ ਭਜਣਾ ਚਾਹੁੰਦੇ ਹੋ ਤਾਂ ਇਨਫੋ@ਮੀਟਦਜਿੰਪ.ਔਰਗ (info@meet the gimp.org)ਤੇ ਜਾਉ। ਗੁਡ ਬਾਯ।(good bye)
17:16 ਇਹ ਸਕ੍ਰਿਪ੍ਟ ਪ੍ਰਤਿਭਾ ਥਾਪਰ ਦ੍ਵਾਰਾ ਲਿਖੀ ਗਈ ਹੈ

Contributors and Content Editors

Gaurav, Khoslak, PoojaMoolya