GIMP/C2/An-Image-For-The-Web/Punjabi

From Script | Spoken-Tutorial
Revision as of 10:38, 4 April 2017 by PoojaMoolya (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:23 ਜਿੰਪ (GIMP) ਵਿਚ ਤੁਹਾਡਾ ਸੁਵਾਗਤ ਹੈ।
00:25 ਮੇਰਾ ਨਾਂ ਰੋਲਫ਼ ਸਟੇਨ ਫੋਰਟ ਹੈ। ਮੈਂ ਇਸਦੀ ਰਿਕਾਰਡਿੰਗ (recording) ਨਾਰਦਨ ਜਰਮਨੀ (Northern Germany) ਵਿੱਚ ਕਰ ਰਿਹਾ ਹਾਂ।
00:31 ਜਿੰਪ ਇੱਕ ਬਹੁਤ ਹੀ ਸ਼ਕਤੀਸ਼ਾਲੀ ਚਿੱਤਰ ਸ਼ੋਧ ਪ੍ਰੋਗਰਾਮ ਹੈ।
00:35 ਇਸ ਪਹਿਲੇ ਪਾਠ ਵਿੱਚ ਮੈਂ ਤੁਹਾਨੁ ਜਿੰਪ ਅਤੇ ਇਸਦੇ ਫੀਚਰਸ (features) ਬਾਰੇ ਸੰਖੇਪ ਵਿੱਚ ਕੁਝ ਦਸਾਂਗਾ।
00:39 ਮੈਂ ਤੁਹਾਨੁ ਸੰਖੇਪ ਵਿਚ ਇਹ ਕਰਕੇ ਵਿਖਾਵਾਂਗਾ ਕਿ ਵੈਬ (web) ਵਾਸਤੇ ਚਿੱਤਰ ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ।
00:43 ਆਓਣ ਵਾਲੇ ਪਾਠਾਂ ਵਿੱਚ ਮੈਂ ਵਿਸਤਾਰ ਨਾਲ ਦਸਾਂਗਾ।
00:48 ਇੱਕ ਚਿੱਤਰ ਨੂੰ ਖੋਲਨ ਵਾਸਤੇ ਮੈਂ ਟੂਲ ਬਾਕਸ(tool box) ਵਿੱਚ ਜਾਕੇ ਚਿੱਤਰ ਨੂੰ ਡਰੈਗ ਅਤੇ ਡਰੋਪ (drag and drop) ਕਰਾਂਗਾ।
00:53 ਅਤੇ ਇਹ ਹੋ ਗਿਆ।
00:55 ਆਓ ਇਸ ਚਿੱਤਰ ਨੂੰ ਦੇਖੀਏ।
00:57 ਮੈਂ ਇਸ ਚਿੱਤਰ ਨੂੰ ਵੈਬ (web) ਵਾਸਤੇ ਤਿਆਰ ਕਰਨਾ ਚਾਹੁੰਦਾ ਹਾਂ।
01:02 ਆਉ ਵੇਖੀਏ ਮੈਂ ਕੀ ਕਰ ਸਕਦਾ ਹਾਂ।
01:04 ਪਹਿਲਾਂ ਤਾਂ ਇਹ ਚਿੱਤਰ ਟੇਢਾ ਹੈ ਇਸ ਲਈ ਮੈਂ ਇਸ ਨੂੰ ਥੋੜਾ

ਜਿਹਾ ਰੋਟੇਟ ਕਰਾਂਗਾ।

01:09 ਫੇਰ ਮੈਂ ਆਦਮੀਦੀ ਪਿੱਠ ਦਾ ਹਿੱਸਾ ਹਟਾਉਣ ਵਾਸਤੇ ਇਸ ਨੂੰ ਕਰੋਪ (crop) ਕਰਾਂਗਾ।
01:16 ਤੀਜੀ ਚੀਜ ਜੋ ਮੈਂ ਕਰਨਾ ਚਾਹੁੰਦਾ ਹਾਂ ਕਿ ਹੋਰ ਰੰਗ ਅਤੇ ਹੋਰ ਸ਼ੇਡ (Shade) ਲਿਆਏ ਜਾਨ।
01:22 ਮੈਂ ਚਿੱਤਰ ਨੂੰ ਵੀ ਰੀਸਾਈਜ (resize) ਕਰਨਾ ਚਾਹੁੰਦਾ ਹਾਂ ਕਿਉਂਕੀ ਹੁਣ ਇਹ ਤਕਰਰੀਬਨ 4000 ਪਿਕਸਲ (pixel) ਚੌੜਾ ਹੈ ਜੋ ਕਿ ਬਹੁਤ ਜਿਆਦਾ ਹੈ।
01:31 ਅਤੇ ਫੇਰ ਮੈਂ ਇਸ ਨੂੰ ਸ਼ਾਰਪਨ (sharpen) ਕਰਕੇ ਜੇਪੈਗ (JPEG) ਚਿਤੱਰ ਦੇ ਤੌਰ ਤੇ ਸੇਵ (save) ਕਰ ਲਵਾਂਗਾ।
01:38 ਆਉ ਇਸ ਨੂੰ ਰੋਟੇਟ ਕਰਨਾ ਸ਼ੁਰੁ ਕਰੀਏ।
01:40 ਮੈ ਚਿਤਰ ਦੇ ਉਸ ਹਿੱਸੇ ਨੂੰ ਵੱਡਾ ਕਰਕੇ ਵਿਖਾਵਾੰਗਾ ਜਿਥੋਂ ਕਿ ਇਹ ਪੱਕਾ ਹੋ ਜਾਂਦਾ ਹੈ ਕਿ ਚਿੱਤਰ ਟੇਢਾ ਹੈ ।
01:49 ਵੈਸੇ ਤੁਸੀ ਸਪੇਸ ਨੂੰ ਦਬਾ ਕੇ ਅਤੇ ਕਰਸਰ (cursor)-ਨੂੰ ਹਹਿਲਾ ਕੇ ਚਿੱਤਰ ਦੇ ਆਸਪਾਸ ਘੁੰਮ ਸਕਦੇ ਹੋ।
01:56 ਅਤੇ ਹੁਣ ਮੈਂ ਇਥੇ ਕਲਿਕ (click)ਕਰਕੇ ਰੋਟੇਟ ਟੂਲ ਨੂੰ ਚੁਣ ਲਵਾਂਗਾ।
02:00 ਰੋਟੇਟ ਟੂਲ ਵਿੱਚ ਕੁੱਜ ਇਹੋ ਜਈਆਂ ਆਪਸ਼ਨਸ(options) ਸੈਟ (set) ਕੀਤੀਆਂ ਹੋਈਆਂ ਹਣ ਜੋਕਿ ਗਰਾਫਿਕਲ (graphical) ਕੰਮ ਵਾਸਤੇ ਜਰੂਰੀ ਹਣ ,ਫੋਟੋਗਰਾਫਿਕ (photographic) ਕੰਮ ਵਾਸਤੇ ਨਹੀਂ।
02:09 ਇਸਲਈ ਡਾਇਰੈਕਸ਼ਨ (direction) ਇੱਥੇ ਨਾਰਮਲ (ਫਾਰਵਰਡ) (normal-forward) ਵਿੱਚ ਸੈਟ ਕੀਤੀ ਹੇਈ ਹੈ ਪਰ ਮੈਂ ਇਸ ਨੂੰ ਕੁਰੈਕਟਿਵ (ਬੈਕਵਰਡ) (corrective-backward) ਵਿੱਚ ਸੈਟ ਕਰਾਂਗਾ।
02:14 ਫੇਰ ਮੈਂ ਇਹ ਪੱਕਾ ਕਰ ਲਵਾਂਗਾ ਕਿ ਇਹ ਤਬਦੀਲੀ ਸਬ ਤੋਂ ਵਧੀਆ ਹੈ । ਹਾਂ ਇਹ ਠੀਕ ਹੈ।
02:17 ਅਤੇ ਪੀ੍ਵਿਊ (preview) ਵਿੱਚ ਮੈਂ ਚਿੱਤਰ ਦੀ ਬਜਾਏ ਗਰਿਡ ਨੂੰ ਚੁਣਾਗਾ।
02:22 ਮੈਂ ਸਲਾਈਡਰ ਨੂੰ ਹਿਲਾ ਕੇ ਗਰਿਡ ਦੀ ਲਾਈਨਾਂ ਦੇ ਨੰਬਰ ਨੂੰ ਵਧਾ ਲਵਾਂਗਾ। ਤੁਸੀਂ ਹੁਣੇਂ ਇਸ ਨੂੰ ਵੇਖੋਗੇ।
02:30 ਹੁਣ ਮੈਂ ਚਿੱਤਰ ਨੂੰ ਕਲਿਕ ਕਰਾਂਗਾ ਅਤੇ ਗਰਿਡ ਚਿੱਤਰ ਦੇ ਉਪਰ ਆ ਜਾਵੇਗੀ।
02:36 ਇਹ ਗਰਿਡ ਸਿੱਧੀ ਹੈ।
02:38 ਅਤੇ ਮੈਂ ਇਸ ਨੂੰ ਰੋਟੇਟ ਕਰਾਂਗਾ ੍ਤੇ ਜਿੰਪ ਵੀ ਚਿੱਤਰ ਨੂੰ ਕੁਰੈਕਟਿਵ ਮੋਡ ਵਿੱਚ ਉਸੀ ਦਿਸ਼ਾ ਵਿੱਚ ਰੋਟੇਟ ਕਰੇਗਾ ਤਾਂ ਜੋ ਗਰਿਡ ਫੇਰ ਤੋਂ ਸਿੱਧੀ ਹੋ ਜਾਵੇ।
02:51 ਆਉ ਮੈਂ ਕਰ ਕੇ ਵਿਖਾਂਵਾਂ। ਮੈਂ ਗਰਿਡ ਨੂੰ ਇਸ ਤਰਾਂ ਰੋਟੇਟ ਕਰਾਂਗਾ।
02:56 ਮੈਂ ਪੱਕਾ ਹੋਣ ਵਾਸਤੇ ਚਿੱਤਰ ਦਾ ਦੂਸਰਾ ਹਿੱਸਾ ਚੈਕ (check) ਕਰਾਂਗਾ।
03:00 ਮੈਨੂੰ ਚੰਗਾ ਲਗਦਾ ਹੈ।
03:02 ਹੁਣ ਮੈਂ ਰੋਟੇਟ ਬਟਣ ਨੂੰ ਦਬਾਵਾਂਗਾ।
03:06 ਇਸ ਨੂੰ ਥੋੜਾ ਸਮਾਂ ਲਗੇਗਾ ਕਿਉਕਿ ਚਿੱਤਰ ਤਕਰੀਬਨ 10 ਮੈਗਾ ਪਿਕਸਲ ਦਾ ਹੈ ।
03:13 ਅਤੇ ਇਹ ਹੋ ਗਿਆ। ਚਿੱਤਰ ਰੋਟੇਟ ਹੋ ਗਿਆ ਹੈ।
03:16 ਆਉ ਚਿੱਤਰ ਨੂੰ ਪੂਰਾ ਵੇਖੀਏ। ਸ਼ਿਫਟ+ਸਿਟਰਲ+ਈ (shift+ctr +E) ਸਾਨੂੰ ਵਾਪਿਸ ਚਿੱਤਰ ਉਤੇ ਲੈ ਆਏਗਾ।
03:22 ਅਗਲਾ ਕੰਮ ਕਰੋਪਿੰਗ (cropping) ਦਾ ਹੈ।
03:25 ਮੈਂ ਇਥੇ ਕਲਿਕ ਕਰਕੇ ਕਰੋਪ ਟੂਲ ਨੂੰ ਚੁਣ ਲਿਆ ਹੈ।
03:28 ਮੈਂ ਚਿੱਤਰ ਦੀ ਆਸਪੈਕਟ ਰੇਸ਼ੋ 3.2 ਰਖਣਾ ਚਾਹੁੰਦਾ ਹਾਂ।
03:33 ਉਸ ਵਾਸਤੇ ਮੈਂ ਫਿਕਸਡ ਆਸਪੈਕਟ ਰੇਸ਼ੋ(fixed aspact ratio) ਨੂੰ ਚੈਕ ਕਰਕੇ ਇੱਥੇ 3.2 ਟਾਈਪ ਕਰਾਂਗਾ।
03:39 ਬਾਕਸ ਤੋਂ ਬਾਹਰ ਆਉਣ ਵਾਸਤੇ ਬਸ ਕਲਿਕ ਹੀ ਕਰਨਾ ਹੈ।
03:43 ਅਤੇ ਹੁਣ ਮੈਂ ਕਰੋਪਿੰਗ ਸ਼ੁਰੁ ਕਰ ਸਕਦਾ ਹਾਂ।
03:45 ਮੈਂ ਇਸ ਆਦਮੀ ਦੇ ਪੈਰ ਚਿੱਤਰ ਵਿੱਚ ਲਿਆਣੇ ਚਾਹੁਂਦਾ ਹਾਂ ਪਰਇਹ ਹਿੱਸਾ ਬਾਹਰ ਕਢਣਾ ਚਾਹੁੰਦਾ ਹਾਂ।
03:52 ਇਸ ਲਈ ਮੈੰ ਇਸ ਬਿੰਦੁ ਤੋਂ ਸ਼ੁਰੁ ਕਰਾਂਗਾ ਅਤੇ ਖੱਬੇ ਪਾਸੇ ਦੇ ਮਾਉਸ ਬਟਣ ਨੂੰ ਦਬਾ ਕੇ ਮੈਂ ਏਰੀਆ ਸਿਲੈਕਟ (area select )ਕਰਣ ਵਾਸਤੇ ਇਸ ਨੂੰ ਖੱਬੇ ਵਲ ਉਪਰ ਨੂੰ ਡਰੈਗ (drag)ਕਰਾਂਗਾ।
04:01 ਨੋਟ ਕਰੋ ਕਿ ਆਸਪੈਕਟ ਰੇਸ਼ੋ ਇੱਕੋ ਜਿਹੀ ਹੈ।
04:06 ਅਤੇ ਹੁਣ ਮੈਂ ਫੈਸਲਾ ਕਰਂਗਾ ਕਿ ਕਿੰਣਾ ਕੁ ਡਰੈਗ ਕਰਨਾ ਹੈ।
04:12 ਮੇਰੇ ਖਿਆਲ ਚ ਇੰਨਾ ਕਾਫੀ ਹੈ।
04:18 ਆਉ ਬਾਰਡਰਸ(borders) ਨੂੰ ਚੈਕ ਕਰੀਏ।
04:21 ਅਸੀਂ ਇਸ ਹਿੱਸੇ ਨੂੰ ਛੱਡ ਦਿੱਤਾ ਹੈ। ਇੱਥੇ ਇੱਕ ਆਮੀ ਬੈਠਾ ਹੋਇਆ ਹੈ।
04:28 ਮੇਰੇ ਖਿਆਲ ਚ ਆਦਮੀ ਨੂੰ ਚਿੱਤਰ ਵਿੱਚ ਰਖਣ ਵਾਸਤੇ ਇੱਥੇ ਕਾਫੀ ਜਗਾਂ ਹੈ।
04:35 ਕਿਉਂਕਿ ਇਹ ਉੱਥੇ ਚੰਗੀ ਦਿਖਦੀ ਹੈ ਇਸ ਲਈ ਮੈਂ ਇਸ ਨੂੰ ਉਸ ਤਰਾਂ ਰਖ ਦਿਆਂਗਾ
04:41 ਇੱਥੇ ਟਾਪ(top) ਦੇ ਉਪਰ ਵਿਨਡੋਸ(windows) ਹਣ।
04:44 ਅਤੇ ਚਿੱਤਰ ਵਿੱਚ ਇਹ ਵਿੰਡੋਸ ਦੀ ਸ਼ਕਲ ਵਿੱਚ ਕਾਫੀ ਹਣ।
04:50 ਪਰ ਮੈੰ ਲਗਦਾ ਹੈ ਕਿ ਪੈਰਾਂ ਦੇ ਕੋਲ ਜਗਾੰ ਕਾਫੀ ਨਹੀਂ ਹੈ।
04:54 ਇਸ ਲਈ ਮੈਂ ਇਸਨੂੰ ਥੋੜਾ ਥੱਲੇ ਵਲ ਨੂੰ ਡਰੈਗ ਕਰਾਂਗਾ ਬਸ ਚਿੱਤਰ ਉਤੇ ਕਲਿਕ ਕਰਕੇ।
04:58 ਮੇਰੇ ਖਿਆਲ ਚ ਹੁਣ ਇਹ ਠੀਕ ਹੈ।
05:01 ਪਰ ਹੁਣ ਇੱਥੇ ਜਿਆਦਾ ਵਿੰਡੋਸ ਨਹੀਂ ਹੈ ਅਤੇ ਜੋ ਆਦਮੀ ਇੱਤੇ ਬੈਠਾ ਹੋਇਆ ਹੈ ਉਹ ਬੌਰਡਰ ਦੇ ਬਹੁਤ ਨੇੜੇ ਹੈ।
05:08 ਸੋ ਆਉ ਚਿੱਤਰ ਨੂੰ ਥੋੜਾ ਵੱਡਾ ਕਰੀਏ।
05:11 ਇੱਥੇ ਸਾਨੂੰ ਇੱਕ ਮੁਸ਼ਕਿਲ ਆ ਰਹੀ ਹੈ। ਸ਼ਇਦ ਤੁਸੀਂ ਵੇਖ ਵੀ ਸਕਦੇ ਹੋ।
05:18 ਇਹ ਰੋਟੇਟ ਕਰਨ ਵੇਲੇ ਹੋਇਆ ਹੈ।
05:21 ਇੱਥੇ ਇੱਕ ਹਿੱਸਾ ਇਹੋ ਜਿਹਾ ਹੈ ਅਸੀਂ ਜਿਹਦੇ ਆਰਪਾਰ ਵੇਖ ਸਕਦੇ ਹਾਂ.
05:25 ਮੈਂ ਉਸ ਨੂੰ ਵਿੱਚ ਨਹੀਂ ਲਿਆਉਣਾ ਚਾਹੁੰਦਾ।
05:33 ਸੋ ਆਉ ਕਰੋਪ ਟੂਲ ਤੇ ਵਾਪਿਸ ਚਲਿਏ।
05:35 ਇੱਥੇ ਮੈਨੂੰ ਥੋੜੀ ਹੋਰ ਜਗਾਂ ਚਾਹੀਦੀ ਹੈ ਇਸ ਲਈ ਮੈਂ ਇਸ ਨੂੰ ਉਪਰ ਨੂੰ ਡਰੈਗ ਕਰ ਰਿਹਾ ਹਾਂ।
05:38 ਇੰਨਾ ਜਿਆਦਾ ਨਹੀਂ।
05:40 ਮੇਰੇ ਖਆਲ ਚ ਇਹ ਕਾਫੀ ਹੈ।
05:44 ਹੁਣ ਬਸ ਚਿੱਤਰ ਉਤੇ ਕਲਿਕ ਕਰਵਾ ਹੈ ਅਤੇ ਸਾਡੇ ਕੋਲ ਇੱਕ ਰੋਟੇਟਿਡ ਅਤੇ ਕਰੋਪਡ ਚਿੱਤਰ ਆ ਗਿਆ ਹੈ।
05:50 ਸ਼ਿਫਟ+ਸਿਟਰਲ+ਈ ਸਾਨੂੰ ਪੂਰੇ ਵਿਉ(view) ਉਤੇ ਲੈ ਆਉੰਦਾ ਹੈ।
05:56 ਅਗਲਾ ਕੰਮ ਰੰਗਾ ਨੂੰ ਹੋਰ ਤੇਜ ਕਰਨ ਅਤੇ ਥੋੜਾ ਸ਼ੇਡ ਦੇਨ ਦਾ ਹੈ।
06:02 ਇੰਜ ਕਰਨ ਦੇ ਬਹੁਤ ਤਰੀਕੇ ਹਣ।ਮੈਂ ਕਲਰ ਲੈਵਲ(color level) ਦੀ ਵਰਤੋਂ ਕਰ ਸਕਦਾ ਹਾਂ-ਇਹ ਇੱਥੇ ਹੈ ਕਰਵਸ(curves) ਅਤੇ ਕੁਝ ਸਲਾਈਡਰਸ(sliders) ਨਾਲ।
06:11 ਪਰ ਮੈਂ ਇਸ ਨੂੰ ਪਰਤਾਂ ਵਿੱਚ ਕਰਣ ਦੀ ਕੋਸ਼ਿਸ਼ ਕਰਾਂਗਾ।
06:18 ਮੈਂ ਇਸ ਪਰਤ ਦੀ ਇੱਕ ਕਾਪੀ (copy)ਬਣਾਵਾਂਗਾ।
06:23 ਅਤੇ ਲੇਅਰ ਮੋਡ(layer mode) ਨੂੰ ਉਵਰਲੇ(overlay) ਵਿੱਚ ਬਦਲ ਦਿਆਂਗਾ
06:30 ਅਤੇ ਤੁਸੀਂ ਵੇਖ ਸਕਦੇ ਹੋ ਕਿ ਇਸ ਦਾ ਅਸਰ ਬਹੁਤ ਹੀ ਵੱਡਾ ਹੋਇਆ ਹੈ। ਪਰ ਮੈਨੂੰ ਇੰਨਾ ਜਿਆਦਾ ਨਹੀਂ ਚਾਹੀਦਾ।
06:36 ਸੋ ਮੈਂ ਓਪੈਸਿਟੀ ਸਲਾਈਡਰ(opacity slider) ਨੂੰ ਉਸ ਵੈਲਯੂ (value)ਤਕ ਨੀਂਵੇਂ ਸਲਾਈਡ ਕਰਾਂਗਾ(slide) ਜਿੱਥੇ ਕਿ ਚੰਗੀ ਦਿੱਖੇ।
06:42 ਸ਼ਾਇਦ ਥੋੜਾ ਹੋਰ।
06:46 ਮੇਰੇ ਖਿਆਲ ਚ ਇੰਨਾ ਕਾਫੀ ਹੈ।
06:50 ਮੈਂ ਹਮੇਸ਼ਾ ਇਸ ਨੂੰ ਬਦਲ ਸਕਦਾ ਹਾਂ ਜਦੋਂ ਤਕ ਕਿ ਮੈਂ ਚੈਨਲ ਲਿਸਟ(channel list) ਵਿੱਚ ਜਾਨ ਵਾਸਤੇ ਮਾਉਸ(mouse) ਨੂੰ ਰਾਈਟ(right) ਕਲਿਕ ਨਹੀੰ ਕਰਦਾ ਅਤੇ ‘ਫਲੈਟਨ ਇਮੇਜ’(flatten image) ਯਾਂ ‘ਮਰਜ ਵਿਜਿਬਲ ਲੇਅਰ’(merge visible layer)ਵਾਸਤੇ ਨਹੀਂ ਕਹਿੰਦਾ।
07:01 ਤਦੋੰ ਸਾਰੀਆਂ ਤਬਦੀਲੀਆਂ ਪੱਕੇ ਤੌਰ ਤੇ ਹੋ ਜਾੰਦੀਆਂ ਹਣ।
07:03 ਸਿਵਾਏ ਜੇ ਮੈਂ ਇੱਥੇ ਹਿਸਟਰੀ(history) ਤੇ ਜਾਵਾਂ ਅਤੇ ਵਾਪਿਸ ਜਾ ਕੇ ਹਿਸਟਰੀ ਨੂੰ ਅਣਡੂ(undo) ਕਰਾਂ।
07:10 ਪਰ ਇਹ ਅਸੀਂ ਬਾਅਦ ਵਿੱਚ ਸਿਖਾੱਗੇਂ।
07:13 ਅਗਲਾ ਕਦਮ ਇਸ ਨੂੰ ਰੀਸਾਈਜ(resize) ਕਰਨ ਦਾ ਹੈ।
07:16 ਮੈੰ ਇਮੇਜ ਮੀਨੂ (image menu)ਉਪਰ ਕਲਿਕ ਕਰਾਂਗਾ ਅਤੇ ਸਕੇਲ ਇਮੇਜ ਔਪਸ਼ਨ(scale image option) ਨੂੰ ਚੁੰਣ ਲਵਾਂਗਾ।
07:27 ਇੱਥੇ ਮੈਂ ਬਸ 800 ਪਿਕਸਲ ਵਿੱਚ ਟਾਈਪ ਕਰਾਂਗਾ।
07:32 ਅਤੇ ਮੈਨੂੰ ਉੰਚਾਈ ਵਾਸਤੇ ਵੈਲਯੂ ਆਪਣੇ ਆਪ ਹੀ ਮਿਲ ਜਾਵੇਗੀ।
07:36 ਜਦੋਂ ਮੈਂ ਇਸ ਲਿੰਕ(link) ਨੂੰ ਇੱਥੇ ਅਣਲਾਕ(unlock) ਕਰਾਂਗਾ ਤਾਂ ਮੈਂ ਰੀਸਾਈਜ ਕਰਨ ਵੇਲੇ ਚਿੱਤਰ ਨੂੰ ਖਰਾਬ ਕਰ ਸਕਦਾ ਹਾਂ।
07:44 ਇੰਟਰਪੋਲੇਸ਼ਨ, ਮੇਰੇ ਖਿਆਲ ਚ ਮੈਂ ਕਯੂਬਿਕ(cubic) ਨੂੰ ਚੁਣਾਂਗਾ।ਮੈਨੂੰ ਪਤਾ ਲਗਾ ਕਿ ਸਬ ਤੋਂ ਉੱਚੀ ਪਰਤ ਇੱਥੇ ਇੱਟਾਂ ਦੀ ਇਮਾਰਤ ਦਾ ਅੰਦੇਸ਼ਾ ਦਿੰਦੀ ਹੈ ।ਇਹ ਬੜੀ ਅਜੀਬ ਗੱਲ ਹੈ ਤੇ ਮੈਨੂੰ ਇਸ ਨੂੰ ਚੈੱਕ ਕਰਨਾ ਪਵੇਗਾ।
08:02 ਹੁਣ ਸਕੇਲ ਤੇ ਕਲਿਕ ਕਰੋ।
08:04 ਅਰੇ ਇਸ ਦਾ ਨਤੀਜਾ ਵੇਖੋ।
08:08 ਸ਼ਿਫਟ+ਸਿਟਰਲ+ਈ ਸਾਨੂੰ ਪੂਰਾ ਚਿੱਤਰ ਵਿਖਵੇਗੀ।
08:13 ਅਤੇ ਜਦੋਂ ਮੈੰ 1 ਨੂੰ ਦਬਾਵਾਂਗਾ ਚਿੱਤਰ 100% ਵੱਡਾ ਹੋ ਜਾਵੇਗਾ।
08:19 ਹੁਣ ਅਸੀਂ ਇਸ ਚਿੱਤਰ ਨੂੰ ਚੰਗੀ ਤਰਾਂ ਸਾਰੇ ਪਾਸੇਉਂ ਧਿਆਨ ਨਾਲ ਵੇਖਾਂਗੇ ਤਾਂ ਜੋ ਕੋਈ ਗਲਤ ਜਾਂ ਖਰਾਬ ਚੀਜ ਨਾ ਹੋਵੇ।
08:32 ਅਗਲਾ ਕੰਮ ਇਸ ਨੂੰ ਸ਼ਾਰਪਣ(sharpen) ਕਰਨ ਦਾ ਹੈ।
08:35 ਮੇਰਾ ਲੈੰਸ(lens) ਅਤੇ ਕੈਮਰਾ ਦੋਨੋ ਹੀ ਬਹੁਤ ਵਧੀਆ ਹਣ। ਪਰ ਅਸੀਂ ਚਿੱਤਰ ਨੂੰ ਥੋੜਾ ਵਿਗਾੜ ਦਿੱਤਾਹੈ। ਇਸ ਲਈ ਇਸ ਨੂੰ ਥੋੜਾ ਸ਼ਾਰਪਣ ਕਰਨਾ ਪਵੇਗਾ।
08:49 ਮੈਂ ਫਿਲਟਰਸ(filters) ਨੂੰ ਚੁਣਾਂਗਾ।
08:53 ਅਤੇ ਏਨਹਾਨਸ(Enhance) ਨੂੰ ਕਲਿਕ ਕਰੋ। ਸ਼ਾਰਪਨਿਗ ਸ਼ੁਰੁ ਹੋ ਗਈ ਹੈ। ਮੈਂ ਅਣਸ਼ਾਰਪ ਮਾਸਕ(unsharp mask) ਦਾ ਵੀ ਪ੍ਯੋਗ ਕਰ ਸਕਦਾ ਹਾਂ ਜੋ ਕਿ ਸ਼ਾਰਪਨਿੰਗ ਕਰਨ ਲਈ ਬਹੁਤ ਹੀ ਸ਼ਕਤੀਸ਼ਾਲੀ ਟੂਲ ਹੈ। ਪਰਹੁਣ ਵਾਸਤੇ ਇੰਨੀ ਸ਼ਾਰਪਨਿੰਗ ਹੀ ਕਾਫੀ ਹੈ।
09:06 ਇਸ ਟੂਲ ਵਿੱਚ ਇੱਕ ਹੀ ਔਪਸ਼ਨ ਹੈ ਜੋ ਕਿ ਸ਼ਾਰਪਨੈਸ ਸਲਾਈਡਰ ਹੈ। ਇਸ ਨੂੰ ਐਡਜਸਟ(adjust) ਕਰ ਸਕਦੇ ਹਾਂ ਅਤੇ ਇਹ ਇਸ ਚਿੱਤਰ ਲਈ ਕਾਫੀ ਹੈ।
09:16 ਇਹ ਅਣਸ਼ਾਰਪਣਡ ਚਿੱਤਰ ਹੈ ਅਤੇ ਜਦੋਂ ਮੈਂ ਇਸ ਸਲਾਈਡਰ ਨੂੰ ਡਰੈਗ ਕਰਾਂਗਾ ਤਾਂ ਚਿੱਤਰ ਜਿਆਦਾ ਤੋਂ ਜਿਆਦਾ ਸ਼ਾਰਪਣ ਹੁੰਦੀ ਜਾਵੇਗੀ। ਜੇ ਤੁਸੀਂ ਇਸ ਨੂੰ ਜਿਆਦਾ ਸਲਾਈਡ ਕਰੋਗੇ ਤਾਂ ਇੱਕ ਬਹੁਤ ਹੀ ਅਜੀਬ ਚਿੱਤਰ ਆਵੇਗਾ।
09:31 ਮੈਨੂੰ ਲਗਦਾ ਹੈ ਕਿ ਇਸ ਚਿੱਤਰ ਵਾਸਤੇ ਇਤਨੀ ਵੈਲਯੂ ਠੀਕ ਹੈ।
09:38 ਵਾਲ ਹੁਣ ਜਿਆਦਾ ਸਾਫ ਦਿਖਾਈ ਦਿੰਦੇ ਹਣ ਪਰ ਇੱਤੇ ਤੁਸੀਂ ਕੁੱਝ ਗੜਬੜੀ ਵੇਖ ਸਕਦੇ ਹੋ।
09:46 ਸੋ ਅਸੀਂ ਇਸ ਨੂੰ ਨੀਵੇਂ ਸਲਾਈਡ ਕਰਾਂਗੇ ਤੇ ਹੁਣ ਜਿਆਦਾ ਚੰਗੀ ਦਿਖਦੀ ਹੈ।
09:52 ਚਿੱਤਰ ਨੂੰ ਵਗਾੜਨ ਦੀ ਬਜਾਏ ਮੈਨੂੰ ਇਸ ਦੇ ਸਾਫਟ(soft) ਨਤੀਜੇ ਚਾਹੀਦੇ ਹਣ।
10:00 ਇੱਤੋਂ ਇਹ ਪਤਾ ਲਗਦਾ ਹੈ ਕਿ ਤੁਸੀਂ ਚਿੱਤਰ ਨੂੰ ਵਿਗਾੜ ਦਿੱਤਾ ਹੈ।
10:06 ਆਉ ਇਸ ਦਾ ਨਤੀਜਾ ਵੇਖੀਏ।
10:09 ਇਹ ਕਾਫੀ ਸੁਹਣਾ ਨਜਰ ਆਉੰਦਾ ਹੈ।
10:11 ਹੁਣ ਅਖੀਰੀ ਕੰਮ ਇਸ ਨੂੰ ਸੇਵ ਕਰਨ ਦਾ ਹੈ।
10:15 ਮੈਂ ਫਾਈਲ ਔਪਸ਼ਨ(file option) ਤੇ ਜਾ ਕੇ ਸੇਵ ਐਸ(save as) ਤੇ ਕਲਿਕ ਕਰਾਂਗਾਅਤੇ ਪਹਿਲੀ ਫਾਈਲ ਐਕਸਟੈੰਸ਼ਨ(extension) “ਟਿਫ”(tif) ਤੋਂ “ਜੇਪੀਜੀ”(jpg) ਵਿੱਚ ਬਦਲ ਦਿਆਂਗਾ।
10:29 ਅਤੇ ਸੇਵ ਬਟਣ ਤੇ ਕਲਿਕ ਕਰਾਂਗਾ।
10:32 ਇੱਥੇ ਮੈਨੂੰ ਇਹ ਚੇਤਾਵਨੀ ਮਿਲਦੀ ਹੈ ਕਿ ਜੇਪੈਗ ਜਿਆਦਾ ਪਰਤਾਂ ਵਾਲੇ ਚਿੱਤਰ ਨਹੀਂ ਸਂਭਾਲ ਸਕਦਾ। ਇਸ ਲਈ ਸਾਨੂੰ ਇੰਨੀ ਨੂੰ ਬਾਹਰ ਕਢਣਾ ਪਵੇਗਾ।
10:44 ਮੇਰੇ ਖਿਆਲ ਵਿੱਚ 85% ਵੈਲਯੂ ਇਸ ਚਿੱਤਰ ਵਾਸਤੇ ਇੱਕ ਚੰਗੀ ਸਟੈਨਡਰਡ(standard) ਵੈਲਯੂ ਹੈ।
10:53 ਸੋ ਮੈਂ ਇੱਥੇ ਇਸ ਚਿੱਤਰ ਨੂੰ ਜੇਪੈਗ ਚਿੱਤਰ ਦੇ ਨਾਂ ਨਾਲ ਸੇਵ ਕਰ ਲਿਆਹੈ।
11:01 ਤੁਸੀਂ ਪੂਰੀ ਵੱਡੀ ਸਕਰੀਨ (screen)ਤੇ ਇਸ ਨੂੰ ਵੇਖ ਸਕਦੇ ਹੋ।
11:04 ਇਹ ਸੀ ਮੀਟ ਦ ਜਿੰਪ (Meet the GIMP) ਦਾ ਪਹਿਲਾ ਟਯੁਟੋਰਿਅਲ(tutorial)। ਆਉਣ ਵਾਲੇ ਪਾਠਾਂ ਵਿੱਚ ਮੈਂ ਜਿੰਪ ਨੂੰ ਕਿਸ ਤਰਾਂ ਸੈਟ ਕਰਨਾ ਹੈ,ਬਨਾਉਣਾ ਹੈ,ਬਦਲਨਾ ਹੈ,ਇਸ ਦੇ ਟੂਲਸ ਬਾਰੇ ਅਤੇ ਹੋਰ ਵੀ ਬਹੁਤ ਕੁੱਝ ਦੱਸਾਂਗਾ।
11:17 ਜੇ ਤੁਸੀਂ ਕੋਈ ਟਿੱਪਣੀ ਭੇਜਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਇਨਫੋ@ਮੀਟਦਜਿੰਪ.ਔਰਗ(Info@meetthegimp) ਤੇ ਭੇਜ ਦਿਉ।
11:25 ਇਸ ਬਾਰੇ ਹੋਰ ਜਿਆਦਾ ਜਾਨਕਾਰੀ ਤੁਸੀਂ(http://meetthegimp.org) ਤੋਂ ਲੈ ਸਕਦੇ ਹੋ।
11:31 ਤੁਹਾਡੇ ਵਿਚਾਰਾਂ ਨੂੰ ਜਾਨਣ ਦਾ ਮੈਂ ਇੱਛੁਕ ਹਾਂ।ਮੈਨੂੰ ਦੱਸੋ ਕਿ ਤੁਹਾਨੂੰ ਕੀ ਚੰਗਾ ਲਗਿਆ, ਮੈਂ ਹੋਰ ਕੀ ਵਧੀਆ ਬਣਾ ਸਕਦਾ ਹਾਂ,ਅਤੇ ਤੁਸੀਂ ਭਵਿਖੱ ਵਿੱਚ ਹੋਰ ਕੀ ਚਾਹੁੰਦੇ ਹੋ।
11:41 ਮੈਂ ਪ੍ਤਿਭਾ ਥਾਪਰ ਸਪੋਕਣ ਟਯੁਟੋਰਿਯਲ ਪੌ੍ਜੈਕਟ(spoken tutorial) ਵਾਸਤੇ ਇਹ ਡਬਿੰਗ(dubbing) ਕਰ ਰਹੀ ਹਾਂ।

Contributors and Content Editors

Khoslak, PoojaMoolya