Python/C2/Using-the-plot-command-interactively/Punjabi
From Script | Spoken-Tutorial
Revision as of 15:55, 11 July 2014 by Pratik kamble (Talk | contribs)
Timing | Narration |
00:00 | ਨਮਸਤੇ ਦੋਸਤੋ, iPython ਦੀ ਵਰਤੋ ਨਾਲ ਸਾਧਾਰਣ ਪਲਾਟ੍ਸ ਬਣਾਉਣ ਦੇ ਇਸ ਟਿਊਟੋਰੀਅਲ ਵਿੱਚ ਆਪ ਦਾ ਸੁਆਗਤ ਹੈ। |
00:06 | ਮੈਂ ਉਮੀਦ ਕਰਦੀ ਹਾਂ ਕਿ ਆਪ ਦੇ ਕੰਪਿਊਟਰ ਵਿੱਚ iPython ਪਹਿਲੇ ਹੀ ਮੌਜੂਦ ਹੈ। |
00:10 | ਇਸ ਟਿਊਟੋਰੀਅਲ ਦੇ ਅੰਤ ਵਿੱਚ ਤੁਸੀਂ,
1. mathematical functions ਦੇ ਸਾਧਾਰਣ ਪਲਾਟਸ ਦੀ ਰਚਨਾ ਕਰ ਸਕੋਗੇ। 2. ਪਲਾਟਸ ਦਾ Figure Window ਦੀ ਵਰਤੋਂ ਕਰਦੇ ਹੋਏ ਜ਼ਿਆਦਾ ਅੱਛਾ ਅਧਿਅਨ ਕਰ ਸਕੋਗੇ। |
00:20 | ਆਓ iPython ਨੂੰ ਸ਼ੁਰੂ ਕਰੀਏ। |
00:22 | ਟਰਮਿਨਲ ਨੂੰ ਖੋਲੋ ਅਤੇ ipython -pylab ਟਾਇਪ ਕਰੋ, ਅਤੇ ਐਂਟਰ ਦਬਾਓ। |
00:35 | ਪਾਈਲੈਬ ਇੱਕ ਪਾਈਥਨ ਲਾਇਬਰੇਰੀ ਹੈ ਜੋ ਪਲਾਟ ਬਣਾਉਨ ਵਿਚ ਸਮਰਥਨ ਦੇਂਦੀ ਹੈ। |
00:39 | ਇਹ ਕਈ ਹੋਰ ਜ਼ਰੂਰੀ ਮੈਥੇਮੈਟਿਕਲ ਅਤੇ ਸਾਇੰਟਿਫਿਕ ਫੰਕਸ਼ਨਸ ਮੁਹੱਈਆ ਕਰਾਉਂਦੀ ਹੈ। |
00:43 | ਸ਼ੈੱਲ ਵਿੱਚ ipython -pylab ਚਲਾਉਣ ਤੋਂ ਬਾਅਦ, ਤੁਸੀਂ iPython ਅਤੇ pylab ਬਾਰੇ ਕੁਝ ਜਾਣਕਾਰੀ ਵੇਖੋਗੇ ਜਿਸਦੇ ਬਾਅਦ In[1] prompt ਆਵੇਗਾ। |
00:55 | ਪਰ ਜੇ ਤੁਸੀਂ ਐਰਰ ਵੇਖੋ, ਜਿਵੇਂ `ERROR: matplotlib could NOT be imported! Starting normal IPython.' |
01:02 | ਤਾਂ ਤੁਹਾਨੂੰ matplotlib ਇੰਸਟਾਲ ਕਰਨਾ ਪਵੇਗਾ ਅਤੇ ਓਹ ਕਮਾਂਡ ਫੇਰ ਚਲਾਉਣੀ ਪਵੇਗੀ। |
01:08 | ਹੁਣ ਆਪਣੇ ਆਈਪਾਈਥੋਨ ਸ਼ੈੱਲ ਵਿੱਚ linspace ਅਤੇ ਬਾਅਦ ਵਿੱਚ ਇਕ ’?’ ਟਾਇਪ ਕਰੋ। |
01:19 | ਜਿਵੇਂ ਕਿ ਡੌਕਯੂਮੈਂਟੇਸ਼ਨ ਦਸ ਰਹੀ ਹੈ, linspace, ਸਟਾਰਟ ਅਤੇ ਸਟੌਪ ਇੰਟਰਵਲ ਦੇ ਅੰਤਰ ਵਿੱਚ equispaced ਨਮ ਸੈਂਪਲਸ ਵਾਪਿਸ ਕਰਦਾ ਹੈ। |
01:29 | ਇਸ ਨੂੰ ਦਰਸ਼ਾਉਣ ਲਈ ਆਉ 100 ਪੁਆਇਂਟਸ ਨੂੰ ਜਨਰੇਟ ਕਰਿਏ। |
01:33 | linspace ਬਰੈਕਟ ਵਿਚ 1 ਕੋਮਾ 100 ਕੋਮਾ 100 ਟਾਇਪ ਕਰੋ ਅਤੇ ਐਂਟਰ ਦਬਾਓ। |
01:47 | ਜਿਵੇਂ ਕਿ ਤੁਸੀਂ ਵੇਖ ਸਕਦੇ ਹੋ, ਅੰਕ 1 ਤੋਂ 100 ਤੱਕ ਦਾ ਇੱਕ ਸੀਕੁਏਂਸ ਬਣ ਗਿਆ ਹੈ। |
01:52 | ਆਓ ਹੁਣ 0 ਤੋਂ ਲੈ ਕੇ 1 ਵਿੱਚ 200 ਪੁਆਇੰਟਸ ਜਨਰੇਟ ਕਰਿਏ। |
01:57 | ਇਸ ਲਈ ਟਾਇਪ ਕਰੋ linspace ਬਰੈਕਟ ਵਿਚ 0 ਕੋਮਾ 1 ਕੋਮਾ 200। |
02:11 | ਇੱਥੇ, 0 ਸ਼ੁਰੂਆਤ ਹੈ, 1 ਅੰਤ ਹੈ, ਅਤੇ 200 ਪੁਆਇੰਟਸ ਦੀ ਗਿਣਤੀ ਹੈ। |
02:18 | linspace ਵਿੱਚ ਸਟਾਰ੍ਟ ਅਤੇ ਸਟੌਪ ਪੁਆਇੰਟਸ ਦੀ ਵੈਲ੍ਯੂ, ਇਨਟੀਜ਼ਰ, ਡੈਸੀਮਲ, ਜਾਂ ਕੋਨਸਟੈਂਟ੍ਸ ਹੋ ਸਕਦੀ ਹੈ। |
02:24 | ਆਓ -pi ਤੋਂ pi ਵਿੱਚ 100 ਪੁਆਇੰਟਸ ਕਰਿਏਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। |
02:30 | ਇੱਥੇ ‘pi’ pylab ਦੁਆਰਾ ਪਰਿਭਾਸ਼ਿਤ ਇੱਕ ਕੋਨਸਟੈਂਟ ਹੈ। |
02:34 | ਇਸਨੂੰ ਇਕ ਵੈਰੀਏਬਲ p ਵਿੱਚ ਸੇਵ ਕਰੋ। |
02:52 | ਜੇ ਅਸੀਂ Len ਬਰੈਕਟ ਵਿਚ p ਟਾਇਪ ਕਰਾਂਗੇ, ਤਾਂ ਸਾਨੂੰ ਪੁਆਇੰਟਸ ਦੀ ਗਿਣਤੀ ਪ੍ਰਾਪਤ ਹੋਵੇਗੀ । |
03:05 | len ਫੰਕਸ਼ਨ, ਇੱਕ ਸੀਕੁਏਨ੍ਸ ਦੇ ਐਲਿਮੈਂਟਸ ਦੀ ਗਿਣਤੀ ਦਸਦਾ ਹੈ। |
03:11 | ਆਓ -pi ਅਤੇ pi ਵਿੱਚ ਇਕ ਕੋਸਾਈਨ ਕਰਵ ਪਲਾਟ ਕਰਨ ਦੀ ਕੋਸ਼ਿਸ਼ ਕਰਿਏ। ਇਸ ਲਈ ਅਸੀਂ ਪਲਾਟ ਕਮਾਂਡ ਵਰਤਾਂਗੇ। ਇੱਥੇ cos(p), ਸੀਕੁਏਂਸਵਾਰ, ਹਰ ਪੁਆਇੰਟ p ਦੀ ਕੋਸਾਇਨ ਵੈਲ੍ਯੂ ਦੇਂਦਾ ਹੈ। |
03:50 | ਅਸੀਂ cos(p) ਨੂੰ ਕੋਸਾਇਨ ਵੇਰਿਏਬਲ ਵਿੱਚ ਸੇਵ ਕਰ ਸਕਦੇ ਹਾਂ, ਅਤੇ ਇਸਨੂੰ ਪਲਾਟ ਫ਼ੰਕਸ਼ਨ ਨਾਲ ਪਲਾਟ ਕਰ ਸਕਦੇ ਹਾਂ। |
03:57 | ਹੁਣ ਪਲਾਟ ਨੂੰ clf() ਫ਼ੰਕਸ਼ਨ ਦੀ ਵਰਤੋਂ ਨਾਲ ਕਲੀਅਰ ਕਰਦੇ ਹਾਂ। |
04:19 | ਇਹ ਇਸ ਲਈ ਕੀਤਾ ਜਾਂਦਾ ਹੈ ਕਿ ਨਵਾਂ ਪਲਾਟ ਪਿਛਲੇ ਪਲਾਟ ਦੇ ਉੱਤੇ ਹੀ ਨਾਂ ਬਣ ਜਾਵੇ। |
04:25 | ਕਿਉਂਕਿ ਅਸੀਂ ਨਹੀ ਚਾਹੁੰਦੇ ਕਿ ਪਲਾਟ ਏਰਿਆ ਵਿੱਚ ਇਕ ਦੇ ਉੱਪਰ ਦੂੱਜਾ ਪਲਾਟ ਚੜ੍ਨ ਨਾਲ ਖਿਲਾਰ ਜਿਹਾ ਪੈ ਜਾਵੇ, ਅਸੀਂ ਇਸਨੂੰ clf() ਨਾਲ ਕਲੀਅਰ ਕਰ ਦੇਵਾਂਗੇ। |
04.34 | ਆਓ ਹੁਣ ਸਾਇਨ ਪਲਾਟ ਬਣਾਉਂਦੇ ਹਾ। |
05:04 | ਅਸੀਂ ਪਲਾਟ ਵਿੰਡੋ ਵਿੱਚ ਉਪਲਬਧ ਵਖ-ਵਖ ਔਪਸ਼ਨਜ਼ ਦੀ ਮਦਦ ਨਾਲ ਪਲਾਟ ਦਾ ਬੇਹਤਰ ਅਧਿਅੱਨ ਕਰ ਸਕਦੇ ਹਾਂ। |
05:11 | ਆਓ ਇਨਾਂ ਓਪਸ਼ਨਸ ਉੱਤੇ ਇੱਕ ਨਜ਼ਰ ਮਾਰੀਏ। |
05:14 | ਪਲਾਟ ਦੇ ਨਾਲ-ਨਾਲ ਮਾਉਸ ਨੂੰ ਚਲਾਉਨ ਨਾਲ ਅਸੀਂ ਪੁਆਇੰਟਸ ਦੀ ਲੋਕੇਸ਼ਨ ਵੇਖ ਸਕਦੇ ਹਾਂ। |
05:26 | ਵਿੰਡੋ ਦੇ ਹੇਠਾਂ ਖੱਬੇ ਪਾਸੇ, ਕੁਝ ਬਟਨ ਹਨ। |
05:30 | ਇਨਾਂ ਵਿੱਚੋਂ ਸਭ ਤੋਂ ਸੱਜੇ ਪਾਸੇ ਵਾਲਾ ਬਟਨ ਫਾਇਲ ਨੂੰ ਸੇਵ ਕਰਨ ਲਈ ਹੈ। |
05:35 | ਇਸ ਬਟਨ ਉੱਤੇ ਕਲਿੱਕ ਕਰੋ ਅਤੇ ਫਾਇਲ ਨੇਮ ਟਾਇਪ ਕਰੋ। |
05:48 | ਅਸੀਂ ਪਲਾਟ ਨੂੰ ਪੀਡੀਐਫ ਫੌਰਮੈਟ ਵਿੱਚ sin_curve ਦੇ ਨਾਂ ਹੇਠ ਸੇਵ ਕਰਾਂਗੇ। |
06:00 | ਡ੍ਰਾਪ ਡਾਉਨ ਤੋਂ ਅਸੀ ਫਾਇਲ ਦੇ ਫਾਰਮੇਟ ਦਾ ਚੋਣ ਕਰ ਸਕਦੇ ਹਾਂ। |
06:05 | ਕਈ ਫਾਰਮੇਟ ਜਿਵੇਂ png, eps, pdf, ps ਉਪਲਬਧ ਹਨ। |
06:17 | ਸੇਵ ਬਟਨ ਦੇ ਖੱਬੇ ਪਾਸੇ ਸਲਾਇਡਰ ਬਟਨ ਹੈ ਜਿਸ ਨਾਲ ਅਸੀਂ ਮਾਰਜਿੰਸ ਨੂੰ ਨਿਸ਼ਚਿਤ ਕਰ ਸਕਦੇ ਹਾਂ। |
06:25 | ਇਸਦੇ ਖੱਬੇ ਪਾਸੇ ਜ਼ੂਮ ਬਟਨ ਹੈ ਜਿਸ ਦੇ ਨਾਲ ਅਸੀਂ ਪਲਾਟ ਨੂੰ ਵੱਡਾ ਕਰ ਸਕਦੇ ਹਾਂ। |
06:30 | ਸਿਰਫ ਜ਼ੂਮ ਕਰਨ ਵਾਲ਼ੇ ਖੇਤਰ ਨੂੰ ਨਿਸ਼ਚਿਤ ਕਰੋ। |
06:40 | ਉਸਦੇ ਖੱਬੇ ਪਾਸੇ ਵਾਲੇ ਬਟਨ, ਪਲਾਟ ਦੇ ਐਕਸੀਸ ਨੂੰ ਅੱਗੇ ਜਾਂ ਪਿੱਛੇ ਕਰਨ ਲਈ ਵਰਤਿਆ ਜਾਂਦਾ ਹੈ। |
06:50 | ਖੱਬੇ ਅਤੇ ਸੱਜੇ ਐਰੋ ਆਈਕੋਨ ਵਾਲੇ ਅਗਲੇ ਦੋ ਬਟਨ ਪਲਾਟ ਦੀ ਸਥਿੱਤੀ ਨੂੰ ਬਦਲਦੇ ਹਨ ਅਤੇ ਇਸਨੂੰ ਪਿੱਛਲੀ ਸਥਿਤੀ ਵਿੱਚ ਲੈ ਜਾਂਦੇ ਹਨ। |
07:00 | ਇਹ ਤਕਰੀਬਨ ਬ੍ਰਾਉਜ਼ਰ ਦੇ ਬੈਕ ਅਤੇ ਫਾਰਵਰਡ ਬਟਨ ਦੇ ਵਾਂਗ ਕੰਮ ਕਰਦੇ ਹਨ। |
07:06 | ਆਖਰੀ ਬਟਨ ਹੈ ਹੋਮ, ਜੋ ਪਲਾਟ ਨੂੰ ਸ਼ੁਰੂ ਦੀ ਸਥਿਤੀ ਵਿੱਚ ਲਿਆਓੰਦਾ ਹੈ। |
07:13 | ਵੀਡਿਓ ਨੂੰ ਇੱਥੇ ਪੌਜ਼ ਕਰੋ, ਅੱਗੇ ਦਿੱਤੇ ਹੋਏ ਅਭਿਆਸ ਨੂੰ ਕਰੋ, ਅਤੇ ਵੀਡਿਓ ਨੂੰ ਰਿਜ਼ਿਊਮ ਕਰੋ। |
07:20 | ਪਲਾਟ (sin(x)into sin(x))by x. |
07:26 | ਪਹਿਲਾ, ਪਲਾਟ ਨੂੰ sin square by x.pdf ਨਾਮ ਹੇਠ pdf ਫਾਰਮੇਟ ਵਿੱਚ ਸੇਵ ਕਰੋ। |
07:33 | ਦੂਜਾ, ਜ਼ੂਮ ਕਰੋ ਅਤੇ ਮੈਕਸਿਮਾ ਨੂੰ ਲੱਭੋ। |
07:37 | ਤੀਜਾ, ਇਸ ਨੂੰ ਇਨੀਸ਼ਿਅਲ ਪੁਜ਼ੀਸ਼ਨ ’ਤੇ ਵਾਪਸ ਲਿਆਓ। |
07:44 | ਆਓ, ਜੋ ਸਿੱਖਿਆ ਹੈ ਉਸ ਨੂੰ ਦੁਹਰਾਈਏ। |
07:49 | 1. Pylab ਦੇ ਨਾਲ iPython ਦਾ ਅਧਿਅਨ ਕਰਨਾ। |
07:52 | 2. linspace ਫ਼ੰਕਸ਼ਨ ਦੀ ਵਰਤੋ ਨਾਲ ਇੱਕ ਰੀਜਨ ਵਿੱਚ ਬਰਾਬਰ ਦੀ ਦੂਰੀ ਉੱਤੇ ਨਮ ਬਿੰਦੂਆਂ ਨੂੰ ਕਰੀਏਟ ਕਰਨਾ। |
07:57 | 3. len ਫ਼ੰਕਸ਼ਨ ਦੀ ਵਰਤੋ ਨਾਲ ਕਿਸੀ ਸੀਕੁਏਂਸ ਦੀ ਲੰਬਾਈ ਦਾ ਪਤਾ ਕਰਨਾ। |
08:01 | 4. ਪਲਾਟ ਕਮਾਂਡ ਵਰਤਦੇ ਹੋਏ ਮੈਥੇਮੈਟਿਕਲ ਫ਼ੰਕਸ਼ਨਸ ਨੂੰ ਪਲਾਟ ਕਰਨਾ। |
08:05 | ਡਰਾਇੰਗ ਵਾਲੇ ਖੇਤਰ ਨੂੰ clf ਦੀ ਵਰਤੋ ਨਾਲ ਕਲੀਅਰ ਕਰਨਾ। |
08:08 | ਪਲਾਟ ਦਾ ਬੇਹਤਰ ਅਧਿਅਨ ਕਰਨ ਲਈ ਪਲਾਟ ਦੀ UI ਨੂੰ ਵਰਤਣਾ ਅਤੇ ਸੇਵ, ਜੂਮ ਵਰਗੀਆਂ ਫੰਕਸ਼ਨੈਲਿਟੀਸ ਨੂੰ ਵਰਤਣਾ, ਅਤੇ ਪਲਾਟਸ ਨੂੰ x ਅਤੇ y ਐਕਸਿਸ ਉੱਤੇ ਮੂਵ ਕਰਨਾ। |
08:23 | ਹੁਣ minus pi by 2 ਅਤੇ pi by 2 ਦੇ ਵਿੱਚ 100 ਬਰਾਬਰ ਦੂਰੀ ਵਾਲੇ ਪੁਆਇੰਟਸ ਕਰਿਏਟ ਕਰੋ। |
08:31 | ਦੂਜਾ ਹੈ, iPython ਵਿੱਚ ਇੱਕ ਫਿਗਰ ਨੂੰ ਕਿਸ ਤਰਹ ਕਲੀਅਰ ਕੀਤਾ ਜਾਂਦਾ ਹੈ? |
08:36 | ਤੀਜਾ ਹੈ, ਇੱਕ ਸੀਕੁਏਂਸ ਦੀ ਲੰਬਾਈ ਨੂੰ ਕਿਸ ਤਰਹ ਜਾਣਿਆ ਜਾਂਦਾ ਹੈ? |
08:43 | ਅਤੇ ਉੱਤਰ ਹਨ: |
08:45 | ਇੱਕ, ਅਸੀਂ ਕਮਾਂਡ linspace ਅਤੇ ਬਰੈਕਟ ਵਿਚ minus pi by 2 comma pi by 2 comma 100 ਵਰਤ ਕੇ ਮਾਇਨਸ pi by 2 ਤੋਂ pi by 2 ਦੇ ਵਿੱਚ 100 ਬਰਾਬਰ ਦੂਰੀ ਵਾਲੇ ਪੁਆਇੰਟਸ ਨੂੰ ਕਰਿਏਟ ਕਰ ਸਕਦੇ ਹਾਂ। |
09:03 | ਦੂਜਾ, ਅਸੀਂ clf() ਫੰਕਸ਼ਨ ਵਰਤ ਕੇ ਫਿਗਰ ਨੂੰ ਕਲੀਅਰ ਕਰ ਸਕਦੇ ਹਾਂ। |
09:11 | ਤੀਜਾ, len ਬਰੈਕਟ ਵਿਚ sequence_name ਇੱਕ ਫੰਕਸ਼ਨ ਹੈ ਜੋ ਕਿ ਕਿਸੀ ਸੀਕੁਏਂਸ ਦੀ ਲੰਬਾਈ ਨੂੰ ਪਤਾ ਕਰਨ ਲਈ ਵਰਤਿਆ ਜਾਂਦਾ ਹੈ। |
09:20 | ਉਮੀਦ ਹੈ ਕਿ ਇਹ ਟਯੂਟੋਰਿਅਲ ਆਪ ਨੂੰ ਆਨੰਦਦਾਇਕ ਅਤੇ ਲਾਭਦਾਇਕ ਲਗਿਆ ਹੋਵੇਗਾ। |
09:24 | ਸਾਡੇ ਨਾਲ ਜੁੜਨ ਲਈ ਧੰਨਵਾਦ! |