KTouch/S1/Configuring-Settings/Punjabi
From Script | Spoken-Tutorial
Revision as of 11:35, 5 April 2017 by PoojaMoolya (Talk | contribs)
Time | Narration |
---|---|
00:00 | ਕੇ ਟੱਚ (KTouch) ਦੀ ਕੌਨਫਿਗਰਿਂਗ- ਸੈਟਿੰਗ (Configuring Setting) ਦੇ ਸਪੋਕਨ ਟਯੂਟੋਰਿਅਲ (Spoken tutorial) ਵਿਚ ਤੁਹਾਡਾ ਸੁਆਗਤ ਹੈ। |
00:04 | ਇਸ ਟਯੂਟੋਰੀਅਲ ਵਿਚ ਤੁਸੀਂ ਸਿੱਖੋਗੇ ਕਿ ਕਿਵੇਂ : |
00:08 | ਟਰੇਨਿੰਗ ਦਾ ਲੈਵਲ ਬਦਲਨਾ, ਅਤੇ ਟਾਈਪਿੰਗ ਦੀ ਸਪੀਡ ਅਨੁਕੂਲ (Adjust) ਕਰਨਾ। |
00:13 | ‘ਸ਼ੋਰਟ-ਕਟ ਬਟਨ’ (short cut keys) ਕੌਨਫਿਗਰ ਕਰਨਾ।
ਟੂਲਬਾਰ ਕੌਨਫਿਗਰ ਕਰਨਾ। ਟਾਈਪਿੰਗ ਦੇ ਮੀਟਰਿਕ੍ਸ ਦੇਖਣਾ। |
00:20 | ਇਥੇ ਅਸੀਂ (Ubuntu Linux) ਊਬੰਤੂ ਲੀਨਕਸ 11.10 ’ਤੇ ਕੇ-ਟੱਚ 1.7.1 ਦਾ ਇਸਤੇਮਾਲ ਕਰ ਰਹੇ ਹਾਂ । |
00:27 | ਆਉ ਕੇ ਟੱਚ ਖੋਲੀਏ। |
00:33 | ਅਸੀਂ ਲੈਵਲ 1 ਤੇ ਹਾਂ। ਆਉ ਅਸੀਂ ਅਗਲੇ ਲੈਵਲ ’ਤੇ ਚਲੀਏ, ਜੋ ਲੈਵਲ 2 ਹੈ। |
00:40 | ਟਰੇਨਿੰਗ ਲੈਵਲ 2 ਤਕ ਵਧਾਉਣ ਲਈ, ਲੈਵਲ ਖੇਤਰ ਤੋਂ ਅਗੇ ਉਪਰਲੇ ਤਿਕੌਣ ਚਿੰਨ੍ਹ (top triangle symbol) ’ਤੇ ਕਲਿਕ ਕਰੋ। |
00:48 | ਵੇਖੋ ਜਦ ਅਸੀਂ ਲੈਵਲ ਨੂੰ 2 ’ਤੇ ਬਦਲਦੇ ਹਾਂ ਤਾਂ ਕੀ ਹੁੰਦਾ ਹੈ? |
00:52 | ਅਧਿਆਪਕ ਲਾਈਨ ਦੇ ਅੱਖਰ ਬਦਲ ਗਏ ਹਨ। |
00:56 | ਇਸ ਲੈਵਲ ਖੇਤਰ ਵਿਚ ‘ਨਵੇਂ ਅੱਖਰ’ (New Characters in this Level field) ਦੇ ਅਧੀਨ ਦਿੱਸਦੇ ਅੱਖਰਾਂ ਨੂੰ ਵੇਖੋ। ਉਹ ਵੀ ਬਦਲ ਗਏ ਹਨ। |
01:02 | ਇਹ ਉਹ ਅੱਖਰ ਹਨ ਜਿਨ੍ਹਾ ਦਾ ਸਲੈਕਟ ਕੀਤੇ ਲੈਵਲ ਵਿਚ ਅਭਿਆਸ ਕਰਨਾ ਹੈ। |
01:07 | ਆਉ ਹੁਣ ਟਾਈਪ ਕਰਨਾ ਸ਼ੁਰੂ ਕਰੀਏ। |
01:09 | ਆਉ ਹੁਣ ਉਹ ਅੱਖਰ ਟਾਈਪ ਕਰੀਏ ਜੋ ਟੀਚਰ(Teacher) ਦੀ ਲਾਈਨ ਵਿਚ ਨਹੀਂ ਦਿੱਸ ਰਿਹਾ। |
01:14 | ਸਟੂਡੈੰਟ(Student) ਲਾਈਨ ਦਾ ਰੰਗ ਬਦਲ ਕੇ ਲਾਲ ਹੋ ਗਿਆ ਹੈ। |
01:17 | ਤੁਸੀਂ ਹੋਰ ਕੀ ਵੇਖਦੇ ਹੋ? |
01:19 | ‘ਸ਼ੁੱਧਤਾ ਖੇਤਰ’(Correctness field) ਵਿਚ ਸ਼ੁੱਧਤਾ ਪ੍ਰਤੀਸ਼ਤ ਘੱਟ ਗਈ ਹੈ। |
01:23 | ਆਉ ‘ਬੈਕ-ਸਪੇਸ’ (backspace) ਦਬੀਏ ਅਤੇ ਗ਼ਲਤੀ ਮਿੱਟਾਈਏ। |
01:27 | ਆਉ ‘ਟਰੇਨਿੰਗ ਵਿਕਲਪ’ (Training options) ਸੈਟ ਕਰਨਾ ਸਿੱਖੀਏ। |
01:31 | ‘ਟਰੇਨਿੰਗ ਵਿਕਲਪ’ (Training options) ਕੀ ਹਨ? |
01:33 | ਅਸੀਂ ‘ਟਰੇਨਿੰਗ ਵਿਕਲਪ’ ਨੂੰ ਟਾਈਪਿੰਗ ਦੀ ਸਪੀਡ ਅਤੇ ਸ਼ੁੱਧਤਾ (correctness - ਸਹੀ ਟਾਈਪਿੰਗ ਦਾ ਪ੍ਰਤੀਸ਼ਤ)) ਦੇ ਮਾਪਦੰਡ (parameters) ਬਦਲਣ ਲਈ ਵਰਤਦੇ ਹਾਂ। |
01:41 | ਅਸੀਂ ਕਿਸੇ ਵੀ ਲੈਵਲ ਵਿਚ ਟਾਈਪ ਕਰਨ ਵਾਲੀਆਂ ਲਾਈਨਾਂ ਨੂੰ ਵੀ ਲੋੜ ਅਨੂਸਾਰ ਬਦਲ (customize) ਸਕਦੇ ਹਾਂ। |
01:47 | ਮੁੱਖ-ਮੈਨਯੂ ਵਿਚੋਂ ‘ਸ਼ੈਟਿੰਗ’ ਸਲੈਕਟ ਕਰੋ ਅਤੇ ‘ਕੌਨਫਿਗਰ ਕੇ ਟੱਚ’ (Configure KTouch) ’ਤੇ ਕਲਿਕ ਕਰੋ। |
01:52 | ਕੋਨਫਿਗਰ- ਕੇ ਟੱਚ ਡਾਇਲੋਗ ਬੋਕਸ ਦਿਸੇਗਾ। |
01:56 | ਕੋਨਫਿਗਰ- ਕੇ ਟੱਚ ਡਾਇਲੋਗ ਬੋਕਸ ਦੇ ਖੱਬੇ ਪੈਨਲ ਵਿੱਚੋਂ ‘ਟਰੇਨਿੰਗ-ਵਿਕਲਪ’ (Training Options) ’ਤੇ ਕਲਿਕ ਕਰੋ। |
02:02 | ਹੁਣ ਸੱਜਾ ਪੈਨਲ ਕਈ ‘ਟਰੇਨਿੰਗ ਵਿਕਲਪ’ ਦਰਸ਼ਾਉਂਦਾ ਹੈ। |
02:06 | ਆਉ ਅਸੀਂ ਟਾਈਪਿੰਗ ਸਪੀਡ, ਸ਼ੁੱਧਤਾ ਅਤੇ ਵਰਕਲੋਡ (Typing speed, Correctness, and Workload) ਦੀ ਉੱਤਲੀ ਹੱਦ (upper limit) ਸੈਟ ਕਰੀਏ। |
02:13 | ‘ਲੈਵਲ ਦੀ ਲਿਮਿਟ ਵਧਾਉਣ’ (Limits to increase a level) ਦੇ ਅਧੀਨ, ਆਉ ਅਸੀਂ : |
02:15 | ਟਾਈਪਿੰਗ ਸਪੀਡ 120 ਅੱਖਰ ਪਰ ਮਿੰਟ, ਸ਼ੁੱਧਤਾ 85% ਸੈਟ ਕਰੀਏ। |
02:24 | ਅਤੇ ਵਰਕਲੋਡ 1 ‘ਤੇ ਸੇਟ ਕਰੀਏ। |
02:27 | ਇਸ ਦਾ ਮਤਲਬ ਹੈ ਕਿ ਸਾਨੂੰ ਹਰ ਲੈਵਲ ਵਿਚ ਸਿਰਫ ਇਕ ਲਾਈਨ ਪੂਰੀ ਕਰਨ ਦੀ ਲੋੜ ਹੇ। |
02:31 | ਫਿਰ ਅਸੀਂ ਆਪਣੇ ਆਪ ਅਗਲੇ ਲੈਵਲ ’ਤੇ ਪਹੁੰਚ ਜਾਵਾਂਗੇ। |
02:36 | ਜੇ ਤੁਸੀਂ ਅੱਗਲੇ ਲੈਵਲ ’ਤੇ ਜਾਣ ਤੋਂ ਪਹਿਲਾਂ ਇਕ ਲੈਵਲ ਦੀ ਟਰੇਨਿੰਗ ਪੂਰੀ ਕਰਨਾ ਚਾਹੁੰਦੇ ਹੋ ਤਾਂ, ‘ਪੂਰਾ ਟਰੇਨਿੰਗ ਲੈਵਲ ਖਤਮ ਹੋਣ ’ਤੇ ਅੱਗੇ ਵੱਧੋ’ (Complete whole training level before proceeding) ਬੌਕਸ ’ਤੇ ਟਿਕ ਕਰੋ। |
02:46 | ਆਉ ਅਸੀਂ ਟਾਈਪਿੰਗ ਸਪੀਡ ਅਤੇ ਸ਼ੁੱਧਤਾ (Typing speed , and Correctness) ਦੀ ਨਿੱਚਲੀ ਹੱਦ (lower limit) ਸੈਟ ਕਰੀਏ। |
02:50 | ‘ਲੈਵਲ ਦੀ ਲੀਮਿਟ ਘੱਟਾਉਣ’ (Limits to decrease a level) ਦੇ ਅਧੀਨ, ਆਉ ਅਸੀਂ : |
02:53 | ਟਾਈਪਿੰਗ ਸਪੀਡ 60 ਅੱਖਰ ਪਰ ਮਿੰਟ ਅਤੇ ਸ਼ੁੱਧਤਾ 60% ਸੈਟ ਕਰੀਏ। |
03:00 | ਆਉ ‘ਅੱਗਲੇ ਪ੍ਰੋਗਰਾਮ ਲਈ ‘ਰਿਮੈਂਬਰ ਲੈਵਲ’ (Remember level for next program) ਦੇ ਬੋਕਸ ’ਤੇ ਟਿਕ ਕਰੀਏ। |
03:06 | ‘ਐਪਲਾਈ’ (Apply)’ਤੇ ਕਲਿਕ ਕਰੋ। ‘ਅੋ.ਕੇ.’ ਤੇ ਕਲਿਕ ਕਰੋ। |
03:09 | ਜਿਹੜੇ ਬਦਲਾਓ ਅਸੀਂ ਕੀਤੇ ਹਨ, ਉਹ ਉਸ ਵਕਤ ਹੀ ਲਾਗੂ ਹੋਣਗੇ ਜਦ ਅਸੀਂ ਦੁਬਾਰਾ ਨਵਾੰ ਸੈਸ਼ਨ ਸ਼ੁਰੂ ਕਰਾਂਗੇ। |
03:14 | ‘ਨਵਾਂ ਸੈਸ਼ਨ ਸ਼ੁਰੂ ਕਰੋ’(Start New Session) ’ਤੇ ਮੌਜੂਦਾ ਲੈਵਲ ਰੱਖਣ ਦੀ ਆਪਸ਼ਨ ਸਲੈਕਟ ਕਰੋ (Keep Current Level) । |
03:20 | ਆਉ ਦੁਬਾਰਾ ਟਾਈਪਿੰਗ ਸ਼ੁਰੂ ਕਰੀਏ। |
03:23 | ਤੁਸੀਂ ਦੇਖੋਂਗੇ ਕਿ ਸ਼ੁਰੂ ਵਿਚ ਸਪੀਡ 0 ਹੈ। ਜਿਵੇਂ ਅਸੀਂ ਟਾਈਪ ਕਰਦੇ ਹਾਂ ਇਹ ਵੱਧਦੀ ਘੱਟਦੀ ਹੈ। |
03:30 | ‘ਪੌਜ਼ ਸੈਸ਼ਨ’ (Pause Session) ’ਤੇ ਕਲਿਕ ਕਰੋ। ਜਦ ਅਸੀਂ ਸੈਸ਼ਨ ਰੋਕਦੇ ਹਾਂ ਟਾਈਪਿੰਗ ਸਪੀਡ ਪਹਿਲਾਂ ਵਾਲੀ ਹੀ ਰਹਿੰਦੀ ਹੇ। |
03:38 | ਆਉ ਟਾਈਪਿੰਗ ਮੁੜ ਜਾਰੀ ਕਰੀਏ। |
03:40 | ਤੁਸੀਂ ਵੇਖੋਂਗੇ ਕਿ ਜਿਵੇਂ ਹੀ ਸਪੀਡ 60 ਤੋਂ ਨੀਚੇ ਆਉਂਦੀ ਹੈ, ਸਪੀਡ ਤੋਂ ਅੱਗਲਾ ਲਾਲ ਗੋਲਾ ਚਮਕ ਪੈਂਦਾ ਹੈ। |
03:47 | ਇਹ ਦੱਸਦਾ ਹੈ ਕਿ ਸਪੀਡ ਨਿਚਲੀ ਲਿਮਿਟ ਤੋਂ ਘੱਟ ਗਈ ਹੈ, ਜੋ ਕਿ 60 ਦੀ ਸਪੀਡ ’ਤੇ ਸੈਟ ਹੈ। |
03:54 | ਹੁਣ, ਨੰਬਰ 4 ਟਾਈਪ ਕਰੋ, ਜਿਹੜਾ ਕਿ ਅਧਿਆਪਕ ਲਾਈਨ ਵਿਚ ਨਜ਼ਰ ਨਹੀਂ ਆ ਰਿਹਾ। |
03:59 | ਵਿਦਿਆਰਥੀ ਲਾਈਨ ਲਾਲ ਹੋ ਗਈ ਹੈ। |
04:02 | ਸ਼ੁਧਤਾ ਦਾ ਪ੍ਰਤੀਸ਼ਤ ਵੀ ਘੱਟ ਗਇਆ ਹੈ। |
04:05 | ਕੀ ਤੁਸੀਂ ਟੀਚਰਜ਼ ਲਾਈਨ ਵਿਚ ਦਿੱਤੇ ਅੱਖਰ ਜਾਂ ਅੱਖਰਾਂ ਦੇ ਸਮੂਹ ਵਿੱਚਲਾ ਫਾਸਲਾ (spaces) ਦੇਖ ਸਕਦੇ ਹੋ? |
04:11 | ਹੁਣ, ਮੈਂ ਇਸ ਸ਼ਬਦ ਤੋਂ ਬਾਅਦ ਸਪੇਸ-ਬਾਰ (Space bar) ਨਹੀਂ ਦਬਾਵਾਂਗਾ। |
04:15 | ਵਿਦਿਆਰਥੀ ਲਾਈਨ ਫੇਰ ਲਾਲ ਹੋ ਗਈ ਹੈ! |
04:18 | ਇਸ ਦਾ ਮਤਲਬ ਕਿ ਸਪੇਸ ਵੀ ਸਹੀ ਜਗਾਹ ’ਤੇ ਟਾਈਪ ਕਰਨਾ ਜਰੂਰੀ ਹੈ। |
04:22 | ਆਉ ਅਸੀਂ ਵਿਦਿਆਰਥੀ ਲਾਈਨ ਵਿਚ ਸਾਰੀ ਲਾਈਨ ਟਾਈਪ ਕਰੀਏ ਅਤੇ ਫਿਰ ਐਂਟਰ ਦਬੀਏ। |
04:31 | ਲੈਵਲ ਬਦਲ ਕੇ 3 ਹੋ ਗਿਆ ਹੈ। |
04:33 | ਲੈਵਲ ਬਦਲ ਕੇ 3 ਕਿਉਂ ਹੋ ਗਿਆ ਹੈ? ਇਹ ਇਸ ਲਈ ਕਿਉਂਕਿ ਅਸੀਂ ‘ਵਰਕਲੋਡ 1’ ਤੇ ਸੇਟ ਕੀਤਾ ਹੈ। |
04:39 | ਇਸ ਕਰਕੇ ਜਦੋਂ ਅਸੀਂ ਲੈਵਲ 2 ਦੀ ਇਕ ਲਾਈਨ ਪੂਰੀ ਕਰ ਕੇ ਐਂਟਰ ਦਬਾਇਆ, ਅਸੀਂ ਅਗਲੇ ਲੈਵਲ ’ਤੇ ਪਹੁੰਚ ਗਏ। |
04:47 | ਤੁਸੀਂ ਵੇਖੋਂਗੇ ਕਿ ਅਧਿਆਪਕ ਲਾਈਨ ਵਿਚ ਨਵੇਂ ਅੱਖਰ ਨਜ਼ਰ ਆ ਰਹੇ ਹਨ। |
04:52 | ਕੀ ਤੁਸੀਂ ਆਪਣੇ ਟਾਈਪਿੰਗ ਸੈਸ਼ਨ ਦਾ ‘ਨੰਬਰ’ (scores) ਦੇਖਣਾ ਚਾਹੋ ਗੇ? |
04:55 | ‘ਲੈਕਚਰ ਅੰਕੜੇ’(Lecture Statistics) ’ਤੇ ਕਲਿਕ ਕਰੋ। ਟਰੇਨਿੰਗ ਅੰਕੜੇ ‘ਡਾਇਲੋਗ ਬੋਕਸ’ ਦਿੱਸੇਗਾ। |
05:02 | ਆਉ ਅਸੀਂ ‘ਟੈਬਜ਼( tabs )’ ’ਤੇ ਕਲਿਕ ਕਰੀਏ ਅਤੇ ਵੇਖੀਏ ਉਹ ਸਾਰੇ ਕੀ ਕੀ ਦਰਸਾਂਦੇ ਹਨ। |
05:07 | ‘ਮੌਜੂਦਾ ਟਰੇਨਿੰਗ ਸੈਸ਼ਨ’ (Current Training Session) ’ਤੇ ਕਲਿਕ ਕਰੋ। |
05:12 | ਇਹ ਆਮ ਅੰਕੜਿਆਂ ਦਾ ਵੇਰਵਾ ਦਿਖਾਏਗਾ, ਟਾਈਪਿੰਗ ਦੀ ਰਫਤਾਰ, ਟਾਈਪਿੰਗ ਦੀ ਸ਼ੁੱਧਤਾ, ਅਤੇ ਅੱਖਰਾਂ ਦੀ ਵੇਰਵਾ ਜਿੰਨਾਂ ’ਤੇ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ। |
05:22 | ‘ਮੌਜੂਦਾ ਟਰੇਨਿੰਗ ਸੈਸ਼ਨ’ (Current Training Session) ਟੈਬ ਵਰਗਾ ਵੇਰਵਾ ਹੀ ‘ਮੌਜੂਦਾ ਲੈਵਲ ਦੇ ਅੰਕੜੇ’ (Current Level Statistics) ਵੀ ਦਰਸਾਂਦਾ ਹੈ। |
05:31 | ‘ਮੋਨੀਟਰ ਪ੍ਰੌਗ੍ਰੈੱਸ ਟੈਬ’ (Monitor Progress tab) ਤੁਹਾਡੀ ਟਾਈਪਿੰਗ ਦੀ ਤਰੱਕੀ ਗ੍ਰਾਫ ਰਾਹੀਂ ਦਰਸਾਂਦਾ ਹੈ। |
05:38 | ਆਉ ਇਹ ਡਾਇਲੋਗ ਬੌਕਸ ਬੰਦ ਕਰੀਏ। |
05:41 | ਤੁਸੀਂ ਆਪਣੇ ‘ਸ਼ੌਰਟ-ਕੱਟ ਬਟਨ’ (short cut keys) ਵੀ ਬਣਾ ਸਕਦੇ ਹੋ। |
05:45 | ‘ਸ਼ੌਰਟ-ਕੱਟ ਬਟਨ’ (short cut keys) ਕੀ ਹਨ ? |
05:47 | ‘ਸ਼ੌਰਟ-ਕੱਟ ਬਟਨ’ ਦੋ ਜਾਂ ਦੋ ਤੋਂ ਜਿਆਦਾ ਬਟਨਾਂ ਦੇ ਜੋੜ (combination) (ਮਿਸਰਣ) ਹਨ, ਜਿਸਨੂੰ ਮੈਨਯੂ ਵਿਚ ਜਾ ਕੇ ਵਰਤਣ ਦੇ ਬਜਾਏ, ਕੀਬੋਰਡ ’ਤੋਂ ਸਿੱਧਾ ਦਬਾਇਆ ਜਾ ਸਕਦਾ ਹੈ |
05:56 | ਆਉ ‘ਲੈਕਚਰ ਅੰਕੜੇ’ ਵੇਖਣ ਲਈ ‘ਸ਼ੌਰਟ-ਕੱਟ ਬਟਨ’ ਕਨਫੀਗਰ ਕਰਿਏ। |
06:01 | ਮੁੱਖ-ਮੈਨਯੂ ਵਿੱਚੋਂ ਸੈਟਿੰਗ ਵਿਚ ‘ਕੌਨਫਿਗਰ ਸ਼ੋਰਟ-ਕਟਜ਼’(Configure Short cuts) ’ਤੇ ਕਲਿਕ ਕਰੋ |
06:06 | ‘ਕੋਨਫਿਗਰ ਸ਼ੌਰਟ-ਕੱਟਜ਼ ਕੇ ਟੱਚ’ (Configure Short cuts KTouch) ਡਾਇਲੌਗ ਬੌਕਸ ਦਿੱਸੇਗਾ। |
06:10 | ‘ਸਰਚ ਬੌਕਸ’ (Search box) ਵਿਚ ਲੈਕਚਰ ਅੰਕੜੇ ਐਂਟਰ ਕਰੋ। |
06:16 | ‘ਲੈਕਚਰ ਅੰਕੜੇ’ ’ਤੇ ਕਲਿਕ ਕਰੋ।
ਕਸਟਮ (Custom ) ਬਟਨ ’ਤੇ ਸਲੈਕਟ ਕਰੋ ਅਤੇ ਫੇਰ ‘ਨੱਨ’(None) ’ਤੇ ਕਲਿਕ ਕਰੋ । ਇਸਦਾ ਨਿਸ਼ਾਨ (icon) ਬਦਲ ਕੇ ‘ਇਨਪੁਟ’ (Input) ਹੋ ਜਾਏਗਾ। |
06:24 | ਹੁਣ, ਕੀਬੋਰਡ ਤੋਂ “ਸ਼ਿਫਟ ਅਤੇ ਏ” (SHIFT and A) ਬਟਨ ਇਕੱਠੇ ਦਬਾਉ। |
06:30 | ਤੁਸੀਂ ਵੇਖੋਗੇ ਹੁਣ ਨਿਸ਼ਾਨ (icon) “ਸ਼ਿਫਟ+ਏ” (SHIFT and A) ਅੱਖਰ ਦਰਸਾ ਰਿਹਾ ਹੈ। ‘ਅੋ.ਕੇ.’ ਤੇ ਕਲਿਕ ਕਰੋ। |
06:38 | ਹੁਣ, “ਸ਼ਿਫਟ ਅਤੇ ਏ” (SHIFT and A) ਬਟਨ ਇਕੱਠੇ ਦਬਾੳ। ਟਰੇਨਿੰਗ ਅੰਕੜਾ ਡਾਇਲੌਗ ਬੌਕਸ ਨਜ਼ਰ ਆ ਜਾਏਗਾ। |
06:45 | ਇਸ ਵਿੱਚੋਂ ਬਾਹਰ ਜਾਣ ਲਈ ‘ਕਲੋਜ਼’ ਤੇ ਕਲਿਕ ਕਰੋ। |
06:49 | ਕੇ ਟੱਚ ਤੁਹਾਨੂੰ ਟੂਲਬਾਰਜ਼ ਬਦਲਨ (configure toolbars) ਦੀ ਇਜਾਜ਼ਤ ਵੀ ਦਿੰਦਾ ਹੇ। |
06:53 | ਚਲੋਂ ‘ਕੁਇਟ ਕੇ ਟੱਚ’(Quit Ktouch) ਕਮਾੰਡ (command) ਨੂੰ ਇਕ ‘ਆਈਕੋਨ’ ਦੇ ਰੂਪ ਵਿਚ ਦਰਸਾਇਏ । |
06:58 | ਮੁੱਖ-ਮੈਨਯੂ ਵਿਚੋਂ ਸੈਟਿੰਗ ਵਿਚ ‘ਕੋਨਫਿਗਰ ਟੂਲਬਾਰਜ਼’ (Configure Toolbars) ’ਤੇ ਕਲਿਕ ਕਰੋ |
07:03 | ‘ਕੋਨਫਿਗਰ ਟੂਲਬਾਰਜ਼ -ਕੇ ਟੱਚ’ ਡਾਇਲੋਗ ਬੋਕਸ ਨਜ਼ਰ ਆਏਗਾ। |
07:07 | ਖੱਬੇ ਪੈਨਲ ਵਿਚ, ਵਿਕਲਪ ਸੂਚੀ ਵਿਚੋਂ, ‘ਕੁਇਟ ਨਿਸ਼ਾਨ’(Quit icon) ਸਲੈਕਟ ਕਰੋ। ਇਸ ’ਤੇ ਦੋ ਵਾਰ ਕਲਿਕ ਕਰੋ। |
07:15 | ਨਿਸ਼ਾਨ ਸੱਜੇ ਪੈਨਲ ਵਲ ਚਲਾ ਗਿਆ ਹੈ। ‘ਐਪਲਾਈ’ ’ਤੇ ਕਲਿਕ ਕਰੋ ਅਤੇ ਫਿਰ ‘ਔ.ਕੇ.’ ’ਤੇ ਕਲਿਕ ਕਰੋ। |
07:22 | ਕੇ ਟੱਚ ਵਿੰਡੋ ’ਤੇ ਹੁਣ ‘ਕੁਇਟ ਆਈਕੋਨ’ ਦਿੱਸ ਰਿਹਾ ਹੈ। |
07:26 | ਇਸ ਤਰ੍ਹਾਂ ਅਸੀਂ ‘ਕੇ ਟੱਚ’ ਦੇ ਇਸ ਟਿਯੂਟੋਰੀਅਲ ਦੇ ਅੰਤ ’ਤੇ ਪਹੁੰਚ ਗਏ ਹਾਂ। |
07:30 | ਇਸ ਟਿਯੂਟੋਰੀਅਲ ਵਿਚ ਅਸੀਂ ਟਰੇਨਿੰਗ ਲੈਵਲ ਨੂੰ ਬਦਲਨਾ (modify), ਸਪੀਡ ਨਿੱਰੀਖਣ ਕਰਨਾ ਅਤੇ ਟਾਈਪਿੰਗ ਦੀ ਸ਼ੁੱਧਤਾ ਬਾਰੇ ਸਿੱਖਿਆ ਹੈ। |
07:38 | ਨਾਲ ਹੀ ਅਸੀਂ ‘ਕੀਬੋਰਡ ਸ਼ੋਰਟ-ਕੱਟਜ਼’ ਅਤੇ ‘ਟੂਲਬਾਰਜ਼’ ਨੂੰ ਕੋਨਫਿਗਰ ਕਰਨਾ ਵੀ ਸਿੱਖਿਆ ਹੈ। |
07:43 | ਹੁਣ ਤੁਹਾਡੇ ਲਈ ਇਕ ਅਸਾਈਨਮੈਂਟ ਹੈ। |
07:46 | ‘ਕੇ ਟੱਚ ਕੋਨਫਿਗਰ’ ਦੇ ਅਧੀਨ ‘ਵਰਕਲੋਡ’ 2 ਤੇ ਬਦਲੋ। |
07:50 | ਪੂਰਾ ਟਰੇਨਿੰਗ ਲੈਵਲ ਖਤਮ ਹੋਣ ’ਤੇ ਅੱਗੇ ਵੱਧੋ’ (Complete whole training level before proceeding) ਬੋਕਸ ’ਤੇ ਟਿਕ ਕਰੋ। |
07:56 | ਹੁਣ ਟਾਈਪਿੰਗ ਦਾ ਇਕ ਨਵਾਂ ਸੈਸ਼ਨ ਖੋਲ੍ਹੋ ਤੇ ਟਾਈਪਿੰਗ ਦਾ ਅਭਿਆਸ ਕਰੋ। |
08:00 | ਅੰਤ ਤੇ ਆਪਣਾ ਲੈਕਚਰ ਦੇ ਅੰਕੜੇ ਵੇਖੋ। |
08:04 | ਨੀਚੇ ਦਿੱਤੇ ਲਿੰਕ ’ਤੇ ਉਪਲਭਦ ਵੀਡੀਓ ਵੇਖੋ। http://spoken-tutorial.org/What_is_a_Spoken_Tutorial |
08:07 | ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਦੀ ਜਾਣਕਾਰੀ ਦਿੰਦਾ ਹੈ। |
08:10 | ਜੇ ਤੁਹਾਡੇ ਪ੍ਰਯਾਪ੍ਤ ਬੈਂਡਵਿੱਥ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ। |
08:15 | ਸਪੋਕਨ ਟਿਯੂਟੋਰਿਅਲ ਟੀਮ (The spoken tutorial team), |
08:17 | ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ। |
08:20 | ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ। |
08:23 | ਜਿਆਦਾ ਜਾਣਕਾਰੀ ਲਈ, ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (spoken-tutorial.org ) ’ਤੇ ਲਿਖ ਕੇ ਸੰਪਰਕ ਕਰੋ। |
08:29 | ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ‘ਟਾਕ ਟੂ ਏ ਟੀਚਰ ਪੋ੍ਰਜੈਕਟ’ (Talk to a Teacher project ) ਦਾ ਇਕ ਹਿੱਸਾ ਹੈ। |
08:33 | ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦੀ ਹੈ। |
08:41 | ਮਿਸ਼ਨ ਦੀ ਹੋਰ ਜਾਣਕਾਰੀ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. ਸਲੈਸ਼ ਐਨ. ਐਮ.ਈ.ਆਈ.ਸੀ.ਟੀ. ਹਾਈਫਨ ਇੰਟਰੋ (http://spoken-tutorial.org/NMEICT-Intro.) ਤੇ ਉਪਲੱਭਧ ਹੈ। |
08:52 | ਦੇਸੀ ਕਰੀਊ ਸੋਲੂਯੂਸ਼ਨਜ਼ ਪ੍ਰਾਈਵੇਟ ਲਿਮਟਿਡ (DesiCrew Solutions Pvt. Ltd.) ਦੁਆਰਾ ਨਿਰਮਤ ਅਤੇ ਮੌਹਿੰਦਰ ਕੌਰ ਦੁਆਰਾ ਅਨੁਵਾਦਿਤ ਇਸ ਟਯੂਟੋਰਿਅਲ ਨੂੰ ਤੁਸੀ ਕਿਰਣ ਦੀ ਅਵਾਜ਼ ਵਿੱਚ ਸੁਣਿਆ ।
ਸ਼ਾਮਲ ਹੋਣ ਲਈ ਧੰਨਵਾਦ। |