Difference between revisions of "LibreOffice-Suite-Base/C3/Create-simple-queries-in-SQL-View/Punjabi"

From Script | Spoken-Tutorial
Jump to: navigation, search
(Created page with " {| border = 1 ! Visual Cues ! Narration |- | 00:02 | ਲਿਬਰਔਫਿਸ ਬੇਸ ‘ਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹ...")
 
 
Line 1: Line 1:
 
  {| border = 1
 
  {| border = 1
  ! Visual Cues
+
  ! Time
 
  ! Narration
 
  ! Narration
 
|-  
 
|-  

Latest revision as of 15:09, 4 January 2018

Time Narration
00:02 ਲਿਬਰਔਫਿਸ ਬੇਸ ‘ਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ ਕਿਵੇਂ:
00:09 SQL ਵਿਊ ਵਿੱਚ ਸਾਧਾਰਨ ਕਿਊਰੀਜ਼ ਬਣਾਈਏ, ਸਾਧਾਰਨ SQL ਲਿਖੀਏ ।
00:16 SELECT, FROM, ਅਤੇ WHERE ਸ਼ਬਦਾਂ ਦੀ ਵਰਤੋਂ ਕਿਵੇਂ ਕਰੀਏ ।
00:20 ਅਤੇ ਫੀਲਡਜ਼ ਅਤੇ ਟੇਬਲਸ ਦੇ ਨਾਮ ਲਈ ਛੋਟੇ-ਵੱਡੇ ਜਾਂ ਮਿਸ਼ਰਤ ਅੱਖਰਾਂ ਦੀ ਚੋਣ ਕਰਾਂਗੇ ।
00:27 SQL ਵਿਊ ਵਿੱਚ ਕਿਊਰੀਜ਼ ਬਣਾਉਣ ਲਈ ਬੇਸ ਦੀ ਵਰਤੋਂ ਕਰਨ ਤੋਂ ਪਹਿਲਾਂ, ਲਿਬਰਔਫਿਸ ਬੇਸ ਦੇ ਬਾਰੇ ਵਿੱਚ ਚਰਚਾ ਕਰਦੇ ਹਾਂ ।
00:35 ਬੇਸ HSQL ਡਾਟਾਬੇਸ ਇੰਜਣ ਵਿੱਚ ਰਨ ਹੁੰਦਾ ਹੈ ।
00:41 ਇਹ JAVA ਵਿੱਚ ਲਿਖਿਆ ਇੱਕ ਓਪਨ ਸੋਰਸ ਇੰਜਣ ਸਾਫਟਵੇਅਰ ਹੈ । HSQLDB‘ਤੇ ਜ਼ਿਆਦਾ ਜਾਣਕਾਰੀ ਲਈ ਇਸ ‘ਤੇ ਜਾਓ। http://hsqldb.org.
01:02 ਠੀਕ ਹੈ, ਹੁਣ SQL ਦੇ ਬਾਰੇ ਵਿੱਚ ਸਿੱਖਦੇ ਹਾਂ ।
01:06 SQL ਦਾ ਮਤਲੱਬ ਹੈ ਸਟ੍ਰਕਚਰਡ ਕਿਊਰੀ ਲੈਂਗਵੇਜ਼ । ਇਹ ਡਾਟਾਬੇਸਸ ਵਿੱਚ ਐਕਸੈੱਸ ਅਤੇ ਉਨ੍ਹਾਂ ਦੀ ਕੁਸ਼ਲਤਾ ਨਾਲ ਵਰਤੋਂ ਕਰਨ ਲਈ ਇੱਕ ਆਦਰਸ਼ ਲੈਂਗਵੇਜ਼ ਹੈ ।
01:17 ਇਹ ਇੱਕ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ANSI ਮਿਆਰੀ ਹੈ ।
01:23 ਅਤੇ ਇਸ ਲਈ ਇਹ ਵੱਖ-ਵੱਖ ਕਿਸਮਾਂ ਦੇ ਡਾਟਾਬੇਸ ਮੈਨੇਜਮੈਂਟ ਸਿਸਟਮ ਜਾਂ DBMS ਵਿੱਚ ਵਰਤਿਆ ਜਾਂਦਾ ਹੈ ।
01:31 ਕੁੱਝ ਉਦਾਹਰਣਾਂ ਹਨ ਜੋ ਸਾਡੇ ਲਿਬਰਔਫਿਸ ਬੇਸ, My SQL, ਮਾਈਕਰੋਸਾਫਟ SQL ਸਰਵਰ, Microsoft ਐਕਸੈਸ, ਓਰੇਕਲ, ਅਤੇ DB2 ਹਨ ।
01:47 SQL ਦੀ ਸਭ ਤੋਂ ਆਮ ਵਰਤੋਂ ਵਿੱਚ ਹੈ ਡਾਟਾਬੇਸ ਤੋਂ ਡਾਟਾ ਪ੍ਰਾਪਤ ਕਰਨਾ । ਜੋ ਕਿਊਰੀਜ਼ ਡਾਟਾਬੇਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ।
01:58 SQL ਦੀ ਵਰਤੋਂ ਡਾਟਾਬੇਸ ਵਿੱਚ ਡਾਟਾ ਪਾਉਣ, ਡਾਟਾ ਨੂੰ ਅਪਡੇਟ ਕਰਨ ਜਾਂ ਡਾਟਾ ਮਿਟਾਉਣ ਲਈ ਵੀ ਕੀਤੀ ਜਾ ਸਕਦੀ ਹੈ ।
02:09 ਅਤੇ ਅਸੀਂ ਇਹਨਾਂ ਸਾਰੇ ਕੰਮਾਂ ਨੂੰ ਬੇਸ ਦੀ ਵਰਤੋਂ ਕਰਕੇ ਆਪਣੇ ਪਿਛਲੇ ਟਿਊਟੋਰਿਅਲਸ ਵਿੱਚ ਕਰ ਚੁੱਕੇ ਹਾਂ ।
02:16 ਯੂਜ਼ਰ ਦੇ ਅਨੁਕੂਲ wizards ਅਤੇ ਡਿਜ਼ਾਈਨਿੰਗ ਵਿੰਡੋਜ਼ ਦੀ ਵਰਤੋਂ ਕਰਕੇ ।
02:22 ਪਰ ਮੁੱਢਲੀ ਕਿਊਰੀ ਲੈਂਗਵੇਜ਼ ਦੀ ਜਾਣਕਾਰੀ ਸਾਨੂੰ ਡਾਟਾਬੇਸ ਤੋਂ ਕਿਊਰੀ ਕਰਨ ਵਿੱਚ ਜ਼ਿਆਦਾ ਲਚਕੀਲਾਪਨ ਅਤੇ ਤਾਕਤ ਦਿੰਦਾ ਹੈ, ਅਤੇ SQL ਨੂੰ ਕੇਵਲ ਡਾਟਾ ਬਦਲਣ ਦੇ ਲਈ ਨਹੀਂ, ਸਗੋਂ ਡਾਟਾਬੇਸ ਅਤੇ ਟੇਬਲ ਦੀ ਬਣਤਰ ਨੂੰ ਬਦਲਣ ਲਈ ਵੀ ਵਰਤੋਂ ਕਰ ਸਕਦੇ ਹਾਂ ।
02:43 ਕਿਉਂਕਿ ਸਾਡਾ ਟਿਊਟੋਰਿਅਲ SQL ਦੇ ਬਾਰੇ ਵਿੱਚ ਸਭ ਕੁੱਝ ਨਹੀਂ ਦੱਸਦਾ ਹੈ, ਇੱਥੇ ਕੁੱਝ ਲਾਭਦਾਇਕ ਟਿਊਟੋਰਿਅਲਸ ਅਤੇ ਉਨ੍ਹਾਂ ਦੀ ਵੈੱਬਸਾਈਟਸ ਹਨ ।
02:59 HSQLDB ਦੇ ਕੋਲ ਆਪਣੇ ਯੂਜ਼ਰ ਗਾਈਡਜ਼ ਹਨ । ਇਨ੍ਹਾਂ ਨੂੰ ਆਨਲਾਈਨ ਵੇਖ ਸਕਦੇ ਹਾਂ ਜਾਂ ਇਨ੍ਹਾਂ ਨੂੰ ਡਾਊਂਨਲੋਡ ਕਰ ਸਕਦੇ ਹਾਂ ਅਤੇ ਆਪਣੇ ਕੰਪਿਊਟਰ ਵਿੱਚ PDF ਫਾਇਲ ਦੇ ਰੂਪ ਵਿੱਚ ਸੇਵ ਕਰ ਸਕਦੇ ਹਾਂ ।
03:14 ਠੀਕ ਹੈ, ਹੁਣ ਕੁੱਝ SQL ਸਿੱਖਦੇ ਹਾਂ । ਅਸੀਂ ਆਪਣੀ ਜਾਣੂ ਉਦਾਹਰਣ Library ਡਾਟਾਬੇਸ ਖੋਲ੍ਹਾਂਗੇ ।
03:23 ਹੁਣ, ਆਪਣੀ Library ਡਾਟਾਬੇਸ ਖੋਲ੍ਹਦੇ ਹਾਂ । ਹੁਣ, ਖੱਬੇ ਪਾਸੇ ਬਣੇ ਪੈਨਲ ‘ਤੇ Queries ਸੂਚੀ ‘ਤੇ ਕਲਿਕ ਕਰਦੇ ਹਾਂ ।
03:34 ਅਤੇ ਫਿਰ ‘Create Query in SQL View’ ‘ਤੇ ਕਲਿਕ ਕਰੋ । ਹੁਣ ਅਸੀਂ Query Design ਸਿਰਲੇਖ ਨਾਂ ਵਾਲੀ ਇੱਕ ਖਾਲੀ ਵਿੰਡੋ ਵੇਖਦੇ ਹਾਂ ।
03:46 ਅਤੇ ਇੱਥੇ SQL ਵਿੱਚ ਅਸੀਂ ਆਪਣੀ ਕਿਊਰੀਜ਼ ਟਾਈਪ ਕਰਾਂਗੇ ।
03:51 ਆਪਣੀ ਪਹਿਲੀ ਸਾਧਾਰਨ ਕਿਊਰੀ ਲਿਖਦੇ ਹਾਂ । ਅਤੇ ਉਹ ਹੈ: library ਦੀਆਂ ਸਾਰੀਆਂ ਕਿਤਾਬਾਂ ਦੀ ਜਾਣਕਾਰੀ ਨੂੰ ਪਤਾ ਕਰਨਾ ।
04:02 ਕਿਸੇ ਵੀ ਚੀਜ਼ ਨੂੰ ਪ੍ਰਾਪਤ ਕਰਨ ਲਈ SELECT ਕੀਵਰਡ ਦੀ ਲੋੜ ਹੋਵੇਗੀ । ਇਸ ਲਈ: ਅਸੀਂ ਆਪਣੀ ਕਿਊਰੀ ਇਸ ਤਰ੍ਹਾਂ ਲਿਖਾਂਗੇ ।
04:10 SELECT * FROM Books.
04:15 ਇੱਥੇ Books ਟੇਬਲ ਦਾ ਨਾਮ ਹੈ । books ਵਿੱਚ ਵੱਡੇ B ‘ਤੇ ਧਿਆਨ ਦਿਓ ।
04:23 ਅਸੀਂ ਧਿਆਨ ਨਾਲ ਪਹਿਲਾਂ ਵਰਤੇ ਗਏ ਟੇਬਲ ਜਾਂ ਕਾਲਮ ਨਾਵਾਂ ਦੀ ਪਾਲਣਾ ਕਰਾਂਗੇ ।
04:29 ਅਤੇ * ਇੱਕ ਵਾਇਲਡ ਕਾਰਡ ਹੈ । ਇੱਥੇ ਇਸ ਦਾ ਮਤਲੱਬ ਹੈ, Books ਟੇਬਲ ਤੋਂ ਸਾਰੇ ਫੀਲਡਜ਼ ਜਾਂ ਕਾਲਮਾਂ ਨੂੰ ਪ੍ਰਾਪਤ ਕਰੋ ।
04:39 ਹੁਣ ਇਸ ਨੂੰ ਚਲਾਉਂਦੇ ਹਾਂ ਜਾਂ ਰਨ ਕਰਦੇ ਹਾਂ । Edit ਮੀਨੂ ‘ਤੇ ਕਲਿਕ ਕਰੋ ਅਤੇ ਫਿਰ Run Query ‘ਤੇ ਕਲਿਕ ਕਰੋ ।
04:48 ਹੁਣ ਅਸੀਂ ਉੱਪਰਲੇ ਪੈਨਲ ‘ਤੇ books ‘ਤੇ ਰਿਕਾਰਡਸ ਦੀ ਇੱਕ ਸੂਚੀ ਵੇਖਦੇ ਹਾਂ ।
04:53 ਅਸੀਂ ਇਸ ਕਿਊਰੀ ਨੂੰ ਜਾਂ ਸਾਡੀ ਲਿਖੀ ਕਿਸੇ ਵੀ ਕਿਊਰੀ ਨੂੰ ਸੇਵ ਕਰ ਸਕਦੇ ਹਾਂ ਅਤੇ ਉਨ੍ਹਾਂ ਨੂੰ ਵਿਆਖਿਆਤਮਕ ਨਾਂ ਦੇ ਸਕਦੇ ਹਾਂ ।
05:00 ਇਸ ਲਈ: ਇੱਥੇ ਸਾਡੀ ਪਹਿਲੀ ਸਾਧਾਰਨ ਕਿਊਰੀ ਹੈ! ਇੱਥੇ ਕੁੱਝ ਸਲਾਹ ਦਿੱਤੀ ਜਾਂਦੀ ਹੈ:
05:06 HSQLDB ਡਾਟਾਬੇਸ ਦੇ ਆਬਜੈਕਟ ਨਾਵਾਂ, ਜਿਵੇਂ ਕਿ ਟੇਬਲਸ ਅਤੇ ਕਾਲਮ ਨਾਵਾਂ ਲਈ ਕੇਸ ਸੇਂਸਟਿਵ ਹੈ ।
05:17 ਮਤਲੱਬ, ਵੱਡੇ B ਵਿੱਚ ਟੇਬਲ ਨਾਮ “Books” ਛੋਟੇ b ਵਿੱਚ “books” ਦੇ ਬਰਾਬਰ ਨਹੀਂ ਹੈ ।
05:27 ਪਰ ਆਸਾਨੀ ਨਾਲ ਅਸੀਂ ਸਾਰੇ ਵੱਡੇ ਅੱਖਰਾਂ ਜਾਂ ਸਾਰੇ ਛੋਟੇ ਅੱਖਰਾਂ ਦੀ ਵਰਤੋਂ ਕਰ ਸਕਦੇ ਹਾਂ ।
05:34 ਉਦਾਹਰਣ ਦੇ ਰੂਪ ਵਿੱਚ: BOOKS ਵੱਡੇ ਅੱਖਰਾਂ ਵਿੱਚ, ਜਾਂ membersਛੋਟੇ ਅੱਖਰਾਂ ਵਿੱਚ, ਆਦਿ ।
05:44 ਪਰ, ਮਿਸ਼ਰਤ ਅੱਖਰਾਂ ਦੀ ਵਰਤੋਂ, ਉਹਨਾਂ ਨੂੰ ਪੜ੍ਹਨਾ ਅਤੇ ਸਮਝਣਾ ਸੌਖਾ ਹੋ ਸਕਦਾ ਹੈ । ਉਦਾਹਰਣ ਦੇ ਰੂਪ ਵਿੱਚ: Books Issued, ਵੱਡੇ B ਅਤੇ I ਦੇ ਨਾਲ ।
05:57 ਜਾਂ Return Date ਵੱਡੇ R ਅਤੇ D ਦੇ ਨਾਲ ।
06:03 ਇਸ ਲਈ: ਸਾਨੂੰ ਟੇਬਲ ਦੇ ਨਾਵਾਂ ਅਤੇ ਕਾਲਮ ਦੇ ਨਾਵਾਂ ਨੂੰ ਉਸੇ ਤਰ੍ਹਾਂ ਹੀ ਵਰਤਣਾ ਚਾਹੀਦਾ ਹੈ, ਜਿਸ ਤਰ੍ਹਾਂ ਨਾਲ ਇਹ ਬਣਾਏ ਗਏ ਹਨ ।
06:11 SQL ਕੀਵਰਡਸ ਲਈ ਜਿਵੇਂ SELECT, ਅਸੀਂ ਕੋਈ ਵੀ ਅੱਖਰ ਜਾਂ ਮਿਸ਼ਰਤ ਅੱਖਰ ਦੀ ਵਰਤੋਂ ਕਰ ਸਕਦੇ ਹਾਂ । ਪਰ ਬਿਹਤਰ ਢੰਗ ਨਾਲ ਪੜ੍ਹਨਯੋਗ ਬਣਾਉਣ ਲਈ ਅਸੀਂ ਆਪਣੀ ਵਰਤੋਂ ਲਈ ਇੱਕਸਾਰ ਰੱਖਦੇ ਹਾਂ ।
06:25 ਅਸੀਂ ਆਪਣੀਆਂ ਉਦਾਹਰਣਾਂ ਵਿੱਚ, ਅਸੀਂ ਕੀਵਰਡਸ ਲਈ ਸਾਰੇ ਵੱਡੇ ਅੱਖਰਾਂ ਦੀ ਵਰਤੋਂ ਕਰਾਂਗੇ ।
06:31 ਹੁਣ, ਆਪਣੀ ਅਗਲੀ ਕਿਊਰੀ ਵਿੱਚ । ਅਸੀਂ ਇਸ ਕਿਊਰੀ ਨੂੰ ਨਵੀਂ ਵਿੰਡੋ ਵਿੱਚ ਟਾਈਪ ਕਰ ਸਕਦੇ ਹਾਂ, ਜਾਂ ਅਸੀਂ ਇਸਨੂੰ ਪਿੱਛਲੀ ਕਿਊਰੀ ਦੇ ਉੱਪਰ ਵੀ ਲਿਖ ਸਕਦੇ ਹਾਂ ।
06:42 ਹੁਣ ਦੇ ਲਈ, ਅਸੀਂ ਇਸ ਨੂੰ ਪਿੱਛਲੀ ਕਿਊਰੀ ਦੇ ਉੱਪਰ ਲਿਖਦੇ ਹਾਂ ।
06:47 ਆਓ Books ਟੇਬਲ ਤੋਂ ਵਿਸ਼ੇਸ਼ ਕਾਲਮ ਨੂੰ ਪ੍ਰਾਪਤ ਕਰਦੇ ਹਾਂ - SELECT Title, Author FROM Books
06:58 ਅਤੇ ਕਿਊਰੀ ਰਨ ਕਰੋ । ਅਸੀਂ file ਮੀਨੂ ਬਾਰ ਦੇ ਹੇਠਾਂ ਵੀ Run Query ਆਈਕਾਨ ਦੀ ਵਰਤੋਂ ਕਰ ਸਕਦੇ ਹਾਂ । ਜਾਂ ਕੀਬੋਰਡ ਸ਼ਾਰਟਕੱਟ F5 ਦੀ ਵੀ ਵਰਤੋਂ ਕਰ ਸਕਦੇ ਹਾਂ ।
07:13 ਅਤੇ ਇੱਥੇ ਸਾਡੇ ਰਿਕਾਰਡਸ ਕੇਵਲ ਉਨ੍ਹਾਂ ਕਾਲਮਾਂ ਵਿੱਚ ਹਨ, ਜਿਨ੍ਹਾਂ ਦੀ ਸਾਨੂੰ ਲੋੜ ਸੀ ।
07:19 ਠੀਕ ਹੈ । ਅੱਗੇ ਵੱਧਦੇ ਹਾਂ ।
07:22 ਆਓ, ਆਪਣੀ ਕਿਊਰੀ ਲਈ ਕੰਡੀਸ਼ਨਸ ਜਾਂ ਮਾਪਦੰਡ ਦਾਖਲ ਕਰਦੇ ਹਾਂ ।
07:27 ਅਸੀਂ ਕੇਵਲ ਉਨ੍ਹਾਂ ਕਿਤਾਬਾਂ ਨੂੰ ਮੁੜ ਪ੍ਰਾਪਤ ਕਰਾਂਗੇ, ਜੋ Cambridge ਦੇ ਦੁਆਰਾ ਪ੍ਰਕਾਸ਼ਿਤ ਹੋਈਆਂ ਸਨ ।
07:31 ਅਤੇ ਸਾਡੀ ਕਿਊਰੀ ਹੈ, SELECT * FROM Books WHERE Publisher = Cambridge.
07:46 ਨੋਟ ਕਰੋ ਅਸੀਂ ਇੱਕ ਨਵਾਂ ਕੀਵਰਡ WHERE ਦਾਖਲ ਕੀਤਾ ਹੈ ।
07:52 ਇੱਕ ਕੰਡੀਸ਼ਨ ਦੀ ਪਾਲਣਾ ਕਰਕੇ ਅਸੀਂ ਕਹਿੰਦੇ ਹਾਂ Publisher Cambridge ਦੇ ਬਰਾਬਰ ਹੈ ।
07:59 ਆਓ ਹੁਣ ਆਪਣੀ ਕਿਊਰੀ ਰਨ ਕਰਦੇ ਹਾਂ । ਅਤੇ ਅਸੀਂ ਕੇਵਲ ਉਹੀ ਕਿਤਾਬਾਂ ਵੇਖਦੇ ਹਾਂ ਜਿਸ ਦੇ ਲਈ publisher Cambridge ਹੈ ।
08:08 ਅਤੇ ਇਸ ਪ੍ਰਕਾਰ ਨਾਲ ਇੱਕ ਕਿਊਰੀ ਵਿੱਚ ਸਾਡੇ ਕੋਲ ਕਈ ਪ੍ਰਕਾਰ ਦੀਆਂ ਕੰਡੀਸ਼ਨਸ ਹੋ ਸਕਦੀਆਂ ਹਨ ।
08:14 ਆਓ ਇੱਕ ਕਿਊਰੀ ਨੂੰ ਦੋ ਕੰਡੀਸ਼ਨਸ ਦੇ ਨਾਲ ਲਿਖਦੇ ਹਾਂ ।
08:18 ਕੇਵਲ ਉਨ੍ਹਾਂ ਕਿਤਾਬਾਂ ਨੂੰ ਪ੍ਰਾਪਤ ਕਰਦੇ ਹਾਂ ਜੋ Cambridge ਦੁਆਰਾ ਪ੍ਰਕਾਸ਼ਿਤ ਹਨ ਅਤੇ ਜੋ ਕੇਵਲ 1975 ਦੇ ਬਾਅਦ ਪ੍ਰਕਾਸ਼ਿਤ ਹੋਈਆਂ ਹਨ ।
08:29 ਅਤੇ ਸਾਡੀ ਕਿਊਰੀ ਹੈ: SELECT * FROM Books WHERE Publisher = Cambridge AND Published Year> 1975
08:49 ਅਤੇ WHERE ਕੀਵਰਡ ਜਾਂ ਸ਼ਬਦਾਂ ਦੇ ਬਾਅਦ ਅਸੀਂ ਦੋ ਕੰਡੀਸ਼ਨਸ ਵੇਖਦੇ ਹਾਂ ।
08:55 ਨੋਟ ਕਰੋ ਕਿ ਇਨ੍ਹਾਂ ਨੂੰ ‘AND’ ਦੀ ਵਰਤੋਂ ਲਈ ਇਕੱਠੇ ਰੱਖਿਆ ਗਿਆ ਹੈ । ਇੱਥੇ ‘AND’ ਨੂੰ ਲਾਜ਼ੀਕਲ ਓਪਰੇਟਰ ਕਹਿੰਦੇ ਹਨ ।
09:04 ਅਤੇ ਇੱਥੇ ਇਹ ਕੰਡੀਸ਼ਨਸ ਨੂੰ ਜੋੜਨ ਦਾ ਕੰਮ ਕਰਦਾ ਹੈ । ‘OR’ ਇੱਕ ਦੂਜਾ ਲਾਜ਼ੀਕਲ ਓਪਰੇਟਰ ਹੈ ।
09:13 ਬਾਅਦ ਵਿੱਚ, ਉਪਰੋਕਤ ਕਿਊਰੀ ਵਿੱਚ ਇਨ੍ਹਾਂ ਦੀ ਵਰਤੋਂ ਕਰਕੇ, ਇਨ੍ਹਾਂ ਦੇ ਬਾਰੇ ਵਿੱਚ ਜਾਣੋ ।
09:18 ਹੁਣ ਕਿਊਰੀ ਰਨ ਕਰਦੇ ਹਾਂ, ਅਤੇ ਉੱਪਰ ਨਤੀਜਾ ਵੇਖਦੇ ਹਾਂ ।
09:23 ਇੱਥੇ, ਉਹ ਕਿਤਾਬਾਂ ਹਨ, ਜੋ ਸਾਡੀ ਕੰਡੀਸ਼ਨਸ ਨਾਲ ਮਿਲਦੀਆਂ ਹਨ ।
09:29 ਠੀਕ ਹੈ, ਬਹੁ-ਕੰਡੀਸ਼ਨਸ ਨੂੰ ਸ਼ਾਮਿਲ ਕਰਨ ਲਈ ਇੱਕ ਤਰੀਕਾ ਹੋਰ ਸਿੱਖਦੇ ਹਾਂ ।
09:36 ਕਿ ਕਿਵੇਂ ਅਸੀਂ ਕੇਵਲ ਉਨ੍ਹਾਂ ਕਿਤਾਬਾਂ ਦੀ ਸੂਚੀ ਪਾ ਸਕਦੇ ਹਾਂ, ਜਿਨ੍ਹਾਂ ਦਾ ਪ੍ਰਕਾਸ਼ਕ Cambridge ਜਾਂ Oxford ਹੈ ਜਾਂ ਦੋਵੇਂ ਹਨ?
09:46 ਅਤੇ ਇੱਥੇ ਸਾਡੀ ਕਿਊਰੀ ਹੈ: SELECT * FROM Books WHERE Publisher IN (Cambridge, Oxford)
10:09 ਨਵੇਂ ਕੀਵਰਡ IN ‘ਤੇ ਧਿਆਨ ਦਿਓ ।
10:13 ਇਹ ਸਾਨੂੰ ਇੱਕ ਕਾਲਮ ‘ਤੇ ਨਿਰਧਾਰਤ ਕੰਡੀਸ਼ਨਸ ਨੂੰ ਜੋੜਨ ਵਿੱਚ ਮਦਦ ਕਰਦਾ ਹੈ, ਇਸ ਉਦਾਹਰਣ ਵਿੱਚ publisher ਹੈ ।
10:21 ਅਤੇ ਹੁਣ ਨਤੀਜੇ ‘ਤੇ ਧਿਆਨ ਦਿਓ ।
10:25 ਇੱਥੇ ਇੱਕ ਨਿਰਧਾਰਤ ਕੰਮ ਹੈ:
10:27 ਹੇਠਾਂ ਦਿੱਤੇ ਦੀ ਤਰ੍ਹਾਂ ਆਪਣੀ SQL ਕਿਊਰੀਜ਼ ਲਿਖੋ ਅਤੇ ਚੈੱਕ ਕਰੋ ।
10:33 1. Library ਦੇ ਸਾਰੇ ਮੈਂਬਰਾਂ ਦੀ ਜਾਣਕਾਰੀ ਪ੍ਰਾਪਤ ਕਰੋ 2. ਸਾਰੀਆਂ ਕਿਤਾਬਾਂ ਦੇ ਸਿਰਲੇਖ ਦੀ ਇੱਕ ਸੂਚੀ ਪ੍ਰਾਪਤ ਕਰੋ ਜਿਨ੍ਹਾਂ ਦੀ ਕੀਮਤ Rs 150 ਤੋਂ ਜ਼ਿਆਦਾ ਹੈ 3.ਕਿਤਾਬਾਂ ਦੀ ਇੱਕ ਸੂਚੀ ਪ੍ਰਾਪਤ ਕਰੋ ਜੋ ਕਿ William Shakespeare ਜਾਂ John Milton ਦੁਆਰਾ ਲਿਖੀਆਂ ਗਈਆਂ ਹਨ ।
10:56 ਆਓ SQL ਦੇ ਬਾਰੇ ਵਿੱਚ ਅਤੇ ਜ਼ਿਆਦਾ ਅਗਲੇ ਟਿਊਟੋਰਿਅਲ ਵਿੱਚ ਸਿੱਖਾਂਗੇ ।-
11:01 ਇਸ ਦੇ ਨਾਲ ਅਸੀਂ ਲਿਬਰਔਫਿਸ ਬੇਸ ‘ਤੇ SQL ਵਿਊ ਵਿੱਚ ਕਿਊਰੀਜ਼ ਦੇ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ ।
11:09 ਸੰਖੇਪ ਵਿੱਚ ਅਸੀਂ ਸਿੱਖਿਆ ਕਿ:
11:12 SQL ਵਿਊ ਵਿੱਚ ਸਾਧਾਰਨ ਕਿਊਰੀਜ਼ ਕਿਵੇਂ ਬਣਾਈਏ ।
11:17 ਸਾਧਾਰਨ SQL ਕਿਵੇਂ ਲਿਖੀਏ ।
11:20 SELECT, FROM, ਅਤੇ WHERE ਸ਼ਬਦਾਂ ਦੀ ਵਰਤੋਂ ਕਿਵੇਂ ਕਰੀਏ ।
11:25 ਅਤੇ ਫੀਲਡਜ਼ ਅਤੇ ਟੇਬਲਸ ਨੂੰ ਨਾਂ ਦੇਣ ਲਈ ਵੱਡੇ, ਛੋਟੇ ਜਾਂ ਮਿਸ਼ਰਤ ਅੱਖਰਾਂ ਦੀ ਚੋਣ ਕਰੋ ।
11:35 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ-ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
11: 47 ਇਹ ਪ੍ਰੋਜੇਕਟ http://spoken-tutorial.org ਦੁਆਰਾ ਚਲਾਇਆ ਜਾਂਦਾ ਹੈ । ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ ।
11:55 ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ ।

Contributors and Content Editors

Harmeet, PoojaMoolya