Difference between revisions of "KTouch/S1/Getting-Started-with-Ktouch/Punjabi"
From Script | Spoken-Tutorial
PoojaMoolya (Talk | contribs) |
|||
Line 1: | Line 1: | ||
{| Border=1 | {| Border=1 | ||
− | ! | + | !Time |
!Narration | !Narration | ||
|- | |- | ||
Line 10: | Line 10: | ||
|- | |- | ||
| 00:10 | | 00:10 | ||
− | | ਤੁਸੀਂ ਸਿਖੋਂ ਗੇ ਕਿ | + | | ਤੁਸੀਂ ਸਿਖੋਂ ਗੇ ਕਿ ਇੰਗਲਿਸ਼ ਵਰਣਮਾਲਾ ਵਾਲੇ ਕੰਪਯੂਟਰ ਕੀ-ਬੋਰਡ ’ਤੇ ਇਕਦਮ ਸਹੀ, ਤੇਜ਼ ਅਤੇ ਕੁਸ਼ਲਤਾ ਨਾਲ ਟਾਈਪ ਕਿਵੇਂ ਕਰਿਏ । |
− | + | ||
− | + | ||
− | + | ||
|- | |- | ||
| 00:18 | | 00:18 | ||
Line 159: | Line 156: | ||
|- | |- | ||
| 04:51 | | 04:51 | ||
− | | ਅਨਾਮਿਕਾ (Ring finger), | + | | ਅਨਾਮਿਕਾ (Ring finger),ਵਿੱਚਕਾਰਲੀ ਉਂਗਲ (Middle finger), |
− | ਵਿੱਚਕਾਰਲੀ ਉਂਗਲ (Middle finger), | + | |
|- | |- | ||
| 04:54 | | 04:54 | ||
− | | ਤਰਜਨੀ (Index finger) ਅਤੇ | + | | ਤਰਜਨੀ (Index finger) ਅਤੇ ਅੰਗੂਠਾ। |
− | ਅੰਗੂਠਾ। | + | |
|- | |- | ||
| 04:59 | | 04:59 |
Latest revision as of 11:33, 5 April 2017
Time | Narration |
---|---|
00:00 | ਕੇ ਟੱਚ (KTouch) ਇੰਟਰੋਡੈਕਸ਼ਨ ਦੇ ਸਪੋਕਨ ਟਯੂਟੋਰਿਅਲ (Spoken tutorial) ਵਿੱਚ ਆਪ ਦਾ ਸੁਆਗਤ ਹੈ। |
00:04 | ਇਸ ਟਯੂਟੋਰੀਅਲ ਵਿੱਚ ਤੁਸੀਂ ਕੇ ਟੱਚ ਅਤੇ ਕੇ ਟੱਚ ਇੰਟਰਫੇਸ ਬਾਰੇ ਸਿਖੋਂ ਗੇ। |
00:10 | ਤੁਸੀਂ ਸਿਖੋਂ ਗੇ ਕਿ ਇੰਗਲਿਸ਼ ਵਰਣਮਾਲਾ ਵਾਲੇ ਕੰਪਯੂਟਰ ਕੀ-ਬੋਰਡ ’ਤੇ ਇਕਦਮ ਸਹੀ, ਤੇਜ਼ ਅਤੇ ਕੁਸ਼ਲਤਾ ਨਾਲ ਟਾਈਪ ਕਿਵੇਂ ਕਰਿਏ । |
00:18 | ਤੁਸੀਂ ਇਹ ਵੀ ਸਿਖੋਂ ਗੇ ਕਿ : |
00:20 | ਹਰ ਵਾਰੀ ਬਿਨਾਂ ਨੀਚੇ ਵੇਖਿਆਂ ਟਾਈਪ ਕਿਵੇਂ ਕਰੀਏ, |
00:24 | ਆਤੇ ਕੇ ਟੱਚ (KTouch) ਕੀ ਹੈ? |
00:27 | ਕੇ ਟੱਚ ਇਕ ਟਾਈਪਿੰਗ ਟਯੂਟਰ ਹੈ। ਇਹ ਤੁਹਾਨੂੰ ਸਿਖਾਉਂਦਾ ਹੈ ਕਿ ਅੋਨ-ਲਾਈਨ ਇੰਟਰੇਕਟਿਵ ਕੀ-ਬੋਰਡ (online interactive keyboard) ਰਾਹੀਂ ਕਿਵੇਂ ਟਾਈਪ ਕਰਨਾ ਹੇ। |
00:33 | ਤੁਸੀਂ ਆਪਣੀ ਸਹੂਲਿਅਤ ਮੁਤਾਵਕ ਟਾਈਪਿੰਗ ਸਿਖ ਸਕਦੇ ਹੋ। |
00:36 | ਤੁਸੀਂ ਹੌਲੀ-ਹੌਲੀ ਸਹੀ ਟਾਈਪਿੰਗ ਦੇ ਨਾਲ-ਨਾਲ ਟਾਈਪਿੰਗ ਸਪੀਡ ਵੀ ਵੱਧਾ ਸਕਦੇ ਹੋ। |
00:43 | ਕੇ ਟੱਚ ਵਿੱਚ ਤੁਹਾਡੇ ਅਭਿਆਸ ਲਈ ਅੱਲਗ-ਅੱਲਗ ਲੈਵਲ ਦੇ ਕਈ ਲੈਕਚਰ ਤੇ ਟਾਈਪਿੰਗ ਦੇ ਨਮੂਨੇ ਹਨ। |
00:50 | ਇਥੇ ਅਸੀਂ (Ubuntu Linux) ਊਬੰਤੂ ਲੀਨਕਸ 11.10 ’ਤੇ ਕੇ-ਟੱਚ 1.7.1 ਇਸਤੇਮਾਲ ਕਰ ਰਹੇ ਹਾਂ । |
00:59 | ਤੁਸੀਂ ਊਬੰਤੂ ਸੋਫਟਵੇਅਰ ਸੈਂਟਰ ਤੋਂ ਕੇ ਟੱਚ ਇੰਸਟਾਲ ਕਰ ਸਕਦੇ ਹੋ। |
01:03 | ਊਬੰਤੂ ਸੋਫਟਵੇਅਰ ਸੈਂਟਰ ਬਾਰੇ ਹੋਰ ਜਾਣਕਾਰੀ ਲਈ, ਇਸੇ ਵੇਬ ਸਾਈਟ ’ਤੇ ਊਬੰਤੂ ਲੀਨਕਸ ਟਯੂਟੋਰਿਅਲ (Ubuntu Linux Tutorials) ਵੇਖੋ। |
01:11 | ਆਉ ਕੇ ਟੱਚ ਖੋਲੀਏ। |
01:13 | ਪਹਿਲਾਂ, ਡੈਸ਼ ਹੋਮ ’ਤੇ ਕਲਿਕ ਕਰੋ ਜੋ ਕਿ ਤੁਹਾਡੇ ਕੰਪਯੂਟਰ ਡੈਸਕਟੋਪ ਦੇ ਉਪਰਲੇ ਖੱਬੇ ਕੋਨੇ ’ਤੇ ਇਕ ਗੋਲ ਬਟਨ ਹੈ। |
01:21 | ਇਕ ਸਰਚ ਬੌਕਸ ਖੁੱਲੇਗਾ। |
01:24 | ਇਸ ਸਰਚ ਬੌਕਸ ਵਿੱਚ ‘ਕੇ ਟੱਚ’ ਟਾਈਪ ਕਰੋ। |
01:28 | ਸਰਚ ਬੌਕਸ ਦੇ ਨੀਚੇ ‘ਕੇ ਟੱਚ’ ਦਾ ਨਿਸ਼ਾਨ ਆ ਜਾਏਗਾ। ਇਸ ’ਤੇ ਕਲਿਕ ਕਰੋ। |
01:34 | ‘ਕੇ ਟੱਚ’ ਦੀ ਵਿੰਡੋ ਖੁੱਲ੍ਹ ਜਾਏਗੀ। |
01:36 | ਜਾਣ ਫੇਰ ਤੁਸੀਂ ਟਰਮਿਨਲ (Terminal) ਰਾਹੀਂ ਵੀ ਕੇ ਟੱਚ ਖੋਲ੍ਹ ਸਕਦੇ ਹੋ। |
01:41 | ਟਰਮਿਨਲ ਖੋਲ੍ਹਣ ਲਈ, ਕੰਟਰੋਲ+ਆਲਟ ਅਤੇ ਟੀ ਬਟਨ (CTRL and ALT and T keys) ਇੱਕਠੇ ਦਬਾਉ। |
01:47 | ਕੇ ਟੱਚ ਖੋਲ੍ਹਣ ਲਈ, ਟਰਮਿਨਲ ਵਿੱਚ, ਕਮਾਂਡ ਟਾਈਪ ਕਰੋ : ਕੇ ਟੱਚ (ktouch) ਅਤੇ ਐਂਟਰ ਬਟਨ ਦਬਾਉ। |
01:55 | ਆਉ ਹੁਣ ਕੇ ਟੱਚ ਇੰਟਰਫੇਸ (KTouch interface) ਦੇ ਬਾਰੇ ਜਾਨਦੇਂ ਹਾਂ । |
01:59 | ਮੁੱਖ-ਮੈਨਯੂ ਵਿੱਚ ਫਾਈਲ, ਟਰੇਨਿੰਗ, ਸੈਟਿੰਗ ਅਤੇ ਹੈਲ੍ਪ (Help) ਮੈਨਯੂ ਹਨ। |
02:06 | ਟਾਈਪਿੰਗ ਦੇ ਅਭਿਆਸ ਲਈ ਨਵਾਂ ਸੈਸ਼ਨ (Session ) ਸ਼ੁਰੂ ਕਰਨ ਲਈ ‘ਸਟਾਰ੍ਟ ਨਿਊ ਸੈਸ਼ਨ’ (Start New Session) ‘ਤੇ ਕਲਿਕ ਕਰੋ। |
02:11 | ਟਾਈਪ ਕਰਦਿਆਂ ਸੈਸ਼ਨ ਰੋਕਣ ਲਈ ‘ਪੌਜ਼(pause) ਸੈਸ਼ਨ’ (Pause Session) ਬਟਨ ’ਤੇ ਕਲਿਕ ਕਰੋ। |
02:14 | ਆਪਣੀ ਟਾਈਪਿੰਗ ਦੀ ਉਨਤੀ ਜਾਣਨ ਲਈ ‘ਲੈਕਚਰ ਅੰਕੜੇ’ (Lecture Statistics) ’ਤੇ ਕਲਿਕ ਕਰੋ। |
02:19 | ਟਾਈਪਿੰਗ ਲੈਵਲ ਟਾਈਪਿੰਗ ਦੀ ਮੁਸ਼ਕਿਲ (level of complexity) ਦਰਸਾਉਂਦਾ ਹੈ ਅਤੇ ਟਾਈਪ ਕਰਨ ਲਈ ਵਰਤਿਆਂ ਕੀਜ਼(keys) ਦੀ ਗਿਣਤੀ ਤੇ ਨਿਰਭਰ ਹੈ। |
02:27 | ਸਪੀਡ ਤੁਹਾਡੇ ਵਲੋਂ ‘ਪਰ-ਮਿੰਟ’ ਟਾਈਪ ਕੀਤੇ ਅੱਖਰ ਦੱਸਦੀ ਹੈ। |
02:32 | ਸ਼ੁੱਧਤਾ (Correctness) ਦਰਸਾਂਦੀ ਹੈ ਕਿ ਤੁਹਾਡੀ ਟਾਈਪਿੰਗ ਕਿੰਨੀ ਪ੍ਰਤੀਸ਼ਤ ਸਹੀ ਹੈ। |
02:39 | ਇਸ ਲੈਵਲ ਦੇ ਨਵੇਂ ਅੱਖਰ (The New Characters in This Level) ਦਰਸਾਂਦੇ ਹਨ ਉਹ ਅੱਖਰ ਜਿਨ੍ਹਾਂ ਦਾ ਤੁਸੀਂ ਚੁਣੇ ਹੋਏ ਲੈਵਲ ’ਤੇ ਅਭਿਆਸ ਕਰਨਾ ਹੈ। |
02:47 | ਟੀਚਰ (ਅਧਿਆਪਕ, Teacher) ਲਾਈਨ ਉਹ ਅੱਖਰ ਦਰਸਾਂਦੀ ਹੈ ਜੋ ਤੁਸੀਂ ਟਾਈਪ ਕਰਨੇ ਹਨ। |
02:51 | ਸਟੂਡੈਂਟ (ਵਿਦਿਆਰਥੀ, Student) ਲਾਈਨ ਉਹ ਅੱਖਰ ਦਰਸਾਂਦੀ ਹੈ ਜਿਹੜੇ ਤੁਸੀਂ ਕੀ-ਬੋਰਡ ਤੋਂ ਟਾਈਪ ਕੀਤੇ ਹਨ। |
02:58 | ਵਿੱਚਕਾਰ ਕੀ-ਬੋਰਡ ਦਿਖਾਇਆ ਗਇਆ ਹੈ। |
03:02 | ਕੀ-ਬੋਰਡ ਦੀ ਪਹਿਲੀ ਲਾਈਨ ਅੰਕ, ਖਾਸ ਚਿੰਨ੍ਹ ਅਤੇ ਬੈਕ ਸਪੇਸ ਬਟਨ ਦਰਸਾਂਦੀ ਹੈ। |
03:09 | ਟਾਈਪ ਕੀਤੇ ਅੱਖਰ ਮਿਟਾਉਣ ਲਈ ਬੈਕ-ਸਪੈਸ ਬਟਨ ਦਬਾਉ। |
03:13 | ਕੀ-ਬੋਰਡ ਦੀ ਦੂਜੀ ਲਾਈਨ ਵਿੱਚ ਵਰਣਮਾਲਾ, ਕੁਝ ਖਾਸ ਚਿੰਨ੍ਹ ਅਤੇ ‘ਟੈਬ’ (Tab) ਦਾ ਬਟਨ ਹੈ। |
03:20 | ਕੀ-ਬੋਰਡ ਦੀ ਤੀਜੀ ਲਾਈਨ ਵਿੱਚ ਵਰਣਮਾਲਾ, ਕੋਲੋਨ/ਸੈਮੀਕੋਲੋਨ ਅਤੇ ਕੈਪਸ-ਲੌਕ ਦੇ ਬਟਨ ਹਨ। |
03:28 | ਟਾਈਪ ਕਰਦਿਆਂ ਅਗਲੀ ਲਾਈਨ ’ਤੇ ਜਾਣ ਲਈ ਐਂਟਰ ਬਟਨ ਦਬਾਉ। |
03:33 | ਵੱਡੇ (capital) ਅੱਖਰ ਲਿਖਣ ਲਈ ਕੈਪਸ-ਲੌਕ ਬਟਨ ਦਬਾਉ। |
03:37 | ਕੀ-ਬੋਰਡ ਦੀ ਚੌਥੀ ਲਾਈਨ ਵਿੱਚ ਵਰਣਮਾਲਾ, ਵਿਸ਼ੇਸ਼ ਚਿੰਨ੍ਹ ਅਤੇ ਸ਼ਿਫਟ ਦੇ ਬਟਨ ਹਨ। |
03:45 | ਵੱਡੇ ਅੱਖਰ ਟਾਈਪ ਕਰਨ ਲਈ ਸ਼ਿਫਟ ਬਟਨ ਅਤੇ ਵਰਣਮਾਲਾ ਦੇ ਦੂਜੇ ਬਟਨ ਇਕੱਠੇ ਦਬਾਉ। |
03:52 | ਕੀ-ਬੋਰਡ ਦੇ ਅੱਖਰਾਂ ਉਪਰ ਦਿੱਤੇ ਖਾਸ ਚਿੰਨ੍ਹ ਵਰਤਣ ਲਈ ਸ਼ਿਫਟ ਬਟਨ ਦੇ ਨਾਲ ਅੱਖਰ ਦੇ ਬਟਨ ਇਕੱਠੇ ਦਬਾਉ। |
03:59 | ਉਦਾਹਰਣ ਵਜੋਂ, ਅੰਕ 1 ਦੇ ਉੱਪਰ ਵਿਸਮਤ ਚਿੰਨ੍ਹ ਹੈ।
Exclamation (ਵਿਸਮਤ) ਚਿੰਨ੍ਹ ਟਾਈਪ ਕਰਨ ਲਈ, ਸ਼ਿਫਟ ਵਾਲਾ ਬਟਨ ਅਤੇ ਅੰਕ 1 ਇਕੱਠੇ ਦਬਾਉ। |
04:11 | ਕੀ-ਬੋਰਡ ਦੀ ਪੰਜਵੀਂ ਲਾਈਨ ਵਿੱਚ, ਕੰਟਰੌਲ,ਔਲਟ ਅਤੇ ਫੰਕਸ਼ਨ ਬਟਨ ਹਨ। ਇਸ ਵਿੱਚ ਸਪੇਸ-ਬਾਰ ਵੀ ਸ਼ਾਮਲ ਹੈ। |
04:20 | ਆਉ ਦੇਖੀਏ ਕਿ ਕੇ ਟੱਚ ਕੀ-ਬੋਰਡ , ਲੈਪਟੋਪ ਕੀ-ਬੋਰਡ ਅਤੇ ਡੈਸਕਟੋਪ ਕੀ-ਬੋਰਡ ਵਿੱਚ ਕੋਈ ਅੰਤਰ ਹੈ ਜਾਂ ਨਹੀਂ। |
04:29 | ਤੁਸੀਂ ਵੇਖੋਗੇ ਕਿ ਕੇ ਟੱਚ ਕੀ-ਬੋਰਡ ਅਤੇ ਡੈਸਕਟੋਪ ਤੇ ਲੈਪਟੋਪ ਦੇ ਕੀ-ਬੋਰਡ ਬਿਲਕੁਲ ਇਕੋ ਜਿਹੇ ਹਨ। |
04:36 | ਆਉ ਹੁਣ ਕੀ-ਬੋਰਡ ਉਤੇ ਉਂਗਲਾਂ ਰੱਖਣ ਦੀ ਸਹੀ ਥਾਂ ਵੇਖੀਏ। |
04:41 | ਇਹ ਸਲਾਈਡ ਵੇਖੋ। ਇਹ ਉਂਗਲਾਂ ਤੇ ਉਹਨਾਂ ਦੇ ਨਾਮ ਦਰਸਾਂਦੀ ਹੈ। |
04:46 | ਉਂਗਲਾਂ ਦੇ ਨਾਮ ਖੱਬੇ ਤੋਂ ਸੱਜੇ ਹਨ:
ਛੋਟੀ ਉਂਗਲ, |
04:51 | ਅਨਾਮਿਕਾ (Ring finger),ਵਿੱਚਕਾਰਲੀ ਉਂਗਲ (Middle finger), |
04:54 | ਤਰਜਨੀ (Index finger) ਅਤੇ ਅੰਗੂਠਾ। |
04:59 | ਤੁਸੀਂ ਆਪਣਾ ਖੱਬਾ ਹੱਥ, ਆਪਣੇ ਕੀ-ਬੋਰਡ ਦੇ ਖੱਬੇ ਪਾਸੇ ਰੱਖੋ। |
05:03 | ਛੋਟੀ ਉਂਗਲ ਅੱਖਰ ‘ਏ’ ਉੱਤੇ ਹੀ ਹੋਣੀ ਚਾਹੀਦੀ ਹੈ, |
05:07 | ਅਨਾਮਿਕਾ (Ring finger), ਅੱਖਰ ‘ਐਸ’ ਉੱਪਰ, |
05:10 | ਵਿੱਚਕਾਰਲੀ ਉਂਗਲ ਅੱਖਰ ‘ਡੀ’ ਉੱਪਰ, |
05:13 | ਤਰਜਨੀ (Index finger) ਅੱਖਰ ‘ਐਫ’ ਉੱਪਰ। |
05:17 | ਹੁਣ ਆਪਣਾ ਸੱਜਾ ਹੱਥ, ਕੀ-ਬੋਰਡ ਦੇ ਸੱਜੇ ਪਾਸੇ ਰੱਖੋ। |
05:20 | ਛੋਟੀ ਉਂਗਲ ਕੋਲੋਨ/ਸੈਮੀ-ਕੋਲੋਨ ਬਟਨ ਤੇ ਹੋਣੀ ਚਾਹੀਦੀ ਹੈ, |
05:25 | ਅਨਾਮਿਕਾ (Ring finger), ਅੱਖਰ ‘ਐਲ’ ਉੱਪਰ, |
05:28 | ਵਿੱਚਕਾਰਲੀ ਉਂਗਲ ਅੱਖਰ ‘ਕੇ’ ਉੱਪਰ, |
05:30 | ਤਰਜਨੀ ਅੱਖਰ ‘ਜੇ’ ਉੱਪਰ। |
05:34 | ਆਪਣਾ ਸੱਜਾ ਅੰਗੂਠਾ ਸਪੇਸ-ਬਾਰ ਦਬਾਉਣ ਲਈ ਵਰਤੋ। |
05:37 | ਪਹਿਲੀ ਵਾਰ ਕੇ ਟੱਚ ਖੋਲ੍ਹਣ ’ਤੇ, ਟੀਚਰ (ਅਧਿਆਪਕ) ਲਾਈਨ ‘ਡਿਫਾਲਟ ਟੈਕ੍ਸਟ’ (default text) ਦਿਖਾਉਂਦਾ ਹੈ। |
05:44 | ਇਸ ਡਿਫਾਲਟ ਟੈਕ੍ਸਟ ਵਿੱਚ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਕਿਵੇਂ ਲੈਕਚਰ ਚੁਣਨਾ ਅਤੇ ਲੈਸਨਜ਼ (lessons) ਦੀ ਟਾਈਪਿੰਗ ਸ਼ੁਰੂ ਕਰਨੀ ਹੈ। |
05:51 | ਇਸ ਟਯੂਟੋਰਿਅਲ ਲਈ , ਅਸੀਂ ‘ਡਿਫੌਲਟ ਪਾਠ’ ਨੂੰ ਛੱਡ ਕੇ ਲੈਕਚਰ ਦੀ ਚੋਣ ਕਰੀਏ। |
05:57 | ਪਰ ਫਿਰ ਵੀ ਤੁਸੀਂ ਇਸ ਟਯੂਟੋਰਿਅਲ ਨੂੰ ਰੋਕ ਕੇ ਡਿਫੌਲਟ ਪਾਠ ਟਾਈਪ ਸਕਦੇ ਹੋ। |
06:02 | ਹੁਣ, ਆਉ ਅਸੀਂ ਲੈਕਚਰ ਚੁਣ ਕੇ ਲੈਸਨ ਟਾਈਪ ਕਰਨਾ ਸ਼ੁਰੂ ਕਰੀਏ। |
06:07 | ਮੇਨ-ਮੈਨਯੂ ਵਿਚੋਂ, ਫਾਈਲ ਸਲੈਕਟ ਕਰ ਕੇ, ‘ਲੈਕਚਰ ਖੋਲ੍ਹੋ’ (Lecture Open) ’ਤੇ ਕਲਿਕ ਕਰੋ। |
06:12 | ‘ਸਲੈਕਟ ਟਰੇਨਿੰਗ ਲੈਕਚਰ ਫਾਈਲ ‘ਕੇ ਟੱਚ’ (The Select Training Lecture File – ‘KTouch’) ਡਾਇਲੋਗ ਬੌਕਸ ਦਿੱਸੇਗਾ। |
06:17 | ਨੀਚੇ ਦਿਤੇ ਫੋਲਡਰ’ਤੇ ਜਾਉ ਰੂਟ- ਯੂ ਐਸ ਆਰ- ਸ਼ੈਅਰ-ਕੈਡੀਈ4-ਐਪਸ-ਕੇ ਟੱਚ
(Root-usr-share-kde4-apps-Ktouch) |
06:31 | ਅਤੇ ‘ਇੰਗਲਿਸ਼.ਕੇ ਟੱਚ.ਐਕਸ ਐਮ ਐਲ’ (english.ktouch.xml) ਨੂੰ ਸਲੈਕਟ ਕਰੋ ਅਤੇ ‘ਖੋਲ੍ਹੋ’ (Open) ’ਤੇ ਕਲਿਕ ਕਰੋ। |
06:36 | ਤੁਸੀਂ ਵੇਖੋਗੇ ਕਿ ਟੀਚਰ (ਅਧਿਆਪਕ) ਲਾਈਨ ਹੁਣ ਅੱਲਗ ਤਰ੍ਹਾਂ ਦੇ ਅੱਖਰਾਂ ਦਾ ਸਮੂਹ ਦਰਸਾਂਉਦੀ ਹੈ। |
06:41 | ਆਉ ਹੁਣ ਟਾਈਪ ਕਰਨਾ ਸ਼ੁਰੂ ਕਰੀਏ। |
06:43 | ਮੂਲ ਰੂਪ ਤੋਂ ਹੀ ਲੈਵਲ 1 ਅਤੇ ਸਪੀਡ ਜ਼ੀਰੋ ਸੈਟ ਕੀਤੀ ਗਈ ਹੈ। |
06:49 | ‘ਇਸ ਲੈਵਲ ਦੇ ਨਵੇਂ ਅੱਖਰ’ (The New Characters in This Level) ਉਹ ਅੱਖਰ ਦਰਸਾਂਦੇ ਹਨ ਜਿਹੜੇ ਅਸੀਂ ਇਸ ਲੈਵਲ ਵਿੱਚ ਸਿਖਾਂਗੇ। |
06:55 | ਤੁਸੀਂ ਵੇਖੋਗੇ ਕਿ ‘ਕਰਸਰ’ (cursor) ਸਟੂਡੈਂਟ (ਵਿਦਿਆਰਥੀ) ਲਾਈਨ ਵਿੱਚ ਹੈ। |
06:58 | ਆਉ ਅਸੀਂ ਕੀ-ਬੋਰਡ ਵਰਤਦਿਆਂ ਹੋਏ ਟੀਚਰ (ਅਧਿਆਪਕ) ਲਾਈਨ ਵਿੱਚ ਦਿੱਸਦੇ ਅੱਖਰ ਟਾਈਪ ਕਰੀਏ। |
07:09 | ਜਿਵੇਂ-ਜਿਵੇਂ ਅਸੀਂ ਟਾਈਪ ਕਰਦੇ ਹਾਂ, ਵਿਦਿਆਰਥੀ ਲਾਈਨ ਵਿੱਚ ਅੱਖਰ ਨਜ਼ਰ ਆਉਂਦੇ ਹਨ। |
07:14 | ਹੁਣ ਸਪੀਡ-ਖੇਤਰ ’ਤੇ ਵੇਖੋ |
07:16 | ਜਿਵੇਂ ਜਿਵੇਂ ਤੁਸੀਂ ਟਾਈਪ ਕਰਦੇ ਹੋ, ਤੁਹਾਡੀ ਟਾਈਪ ਦੀ ਸਪੀਡ ਦੇ ਅਧਾਰ ’ਤੇ ਅੰਕੜੇ ਵੱਧਦੇ ਘੱਟਦੇ ਹਨ। |
07:22 | ਤੁਸੀਂ ਜਿਵੇਂ ਹੀ ਟਾਈਪ ਕਰਨਾ ਬੰਦ ਕਰਦੇ ਹੋ, ਤਾਂ ਸਪੀਡ ਗਿਣਤੀ ਘੱਟ ਜਾਏਗੀ। |
07:25 | ਆਉ ਹੁਣ ਨੰਬਰ ਸੱਤ ਅਤੇ ਅੱਠ ਟਾਈਪ ਕਰੀਏ, ਜਿਹੜੇ ਕਿ ਟੀਚਰ (ਅਧਿਆਪਕ) ਲਾਈਨ ਵਿੱਚ ਨਹੀਂ ਦਰਸਾਏ ਗਏ। |
07:31 | ਵਿਦਿਆਰਥੀ ਲਾਈਨ ਲਾਲ ਹੋ ਗਈ ਹੈ। |
07:34 | ਕਿਉਂ? ਕਿਉਂਕਿ ਅਸੀਂ ਗ਼ਲਤ-ਟਾਈਪ, ਜਾਂ ਟਾਈਪ ਕਰਦਿਆਂ ਕੋਈ ਗ਼ਲਤੀ ਕੀਤੀ ਹੈ। |
07:40 | ਆਉ ਇਸਨੂੰ ਮਿਟਾ ਦਈਏ ਅਤੇ ਟਾਈਪਿੰਗ ਪੂਰੀ ਕਰੀਏ। |
07:56 | ਜਦੋਂ ਤੁਸੀਂ ਲਾਈਨ ਦੇ ਅੰਤ ’ਤੇ ਪਹੁੰਚ ਜਾਉ, ਤਾਂ ਦੂਜੀ ਲਾਈਨ ’ਤੇ ਜਾਣ ਲਈ ਐਂਟਰ ਬਟਨ ਦਬਾਉ। |
08:02 | ਤੁਸੀਂ ਵੇਖੋਗੇ ਕਿ ਅਧਿਆਪਕ ਲਾਈਨ ਹੁਣ ਟਾਈਪ ਕਰਨ ਲਈ ਅੱਖਰਾਂ ਦਾ ਅਗਲਾ ਸਮੂਹ ਦਰਸਾਂਦੀ ਹੈ। |
08:07 | ਸਟੂਡੈਂਟ (ਵਿਦਿਆਰਥੀ) ਲਾਈਨ ’ਚੋਂ ਟਾਈਪ ਕੀਤਾ ਹੋਇਆ ਪਾਠ ਸਾਫ ਹੈ। |
08:11 | ਆਉ ਦੇਖੀਏ ਅਸੀਂ ਕਿੰਨੀ ਸ਼ੁੱਧਤਾ ਨਾਲ ਟਾਈਪ ਕੀਤਾ ਹੈ। |
08:14 | ‘ਸਹੀ ਖੇਤਰ’ ਤੁਹਾਡੀ ਟਾਈਪਿੰਗ ਦੀ ਸ਼ੁੱਧਤਾ ਦਾ ਪ੍ਰਤੀਸ਼ਤ ਦੱਸਦਾ ਹੈ । ਉਦਾਹਰਣ ਵਜੋਂ, ਇਸ ’ਤੇ 80 ਪ੍ਰਤੀਸ਼ਤ ਆ ਰਹਿਆ ਹੈ । |
08:23 | ਅਸੀਂ ਟਾਈਪਿੰਗ ਦਾ ਆਪਣਾ ਪਹਿਲਾ ਲੈਸਨ ਪੂਰਾ ਕਰ ਲਿਆ ਹੈ। |
08:26 | ਇਹ ਚੰਗੀ ਗੱਲ ਹੈ ਕਿ ਪਹਿਲੇ ਹੌਲੀ ਸਪੀਡ ਨਾਲ ਬਿਲਕੁਲ ਸਹੀ ਟਾਈਪ ਕਰਨਾ ਸਿੱਖੀਏ। |
08:31 | ਪਹਿਲਾਂ ਬਿਨਾਂ ਗਲਤੀ ਤੋਂ ਸਹੀ ਟਾਈਪ ਕਰਨਾ ਸਿੱਖ ਕੇ, ਪਿੱਛੋਂ ਅਸੀਂ ਟਾਈਪਿੰਗ ਸਪੀਡ ਵੱਧਾ ਸਕਦੇ ਹਾਂ। |
08:37 | ਆਉ ਅਸੀਂ ਨਵਾਂ ਟਾਈਪਿੰਗ ਸੈਸ਼ਨ ਸ਼ੁਰੂ ਕਰੀਏ। |
08:40 | ‘ਨਵਾਂ ਸੈਸ਼ਨ ਸ਼ੁਰੂ ਕਰੋ’ (Start New Session) ’ਤੇ ਕਲਿਕ ਕਰੋ। |
08:42 | ‘ਨਵਾਂ ਟਰੇਨਿੰਗ ਸੈਸ਼ਨ ਸ਼ੁਰੂ - ਕੇ ਟੱਚ’’ (Start New Training Session– ‘KTouch’) ਡਾਇਲੋਗ ਬੌਕਸ ਵਿੱਚ, ‘ਪਹਿਲੇ ਲੈਵਲ ਦੀ ਸ਼ੁਰੂਆਤ’ (Start from First Level) ’ਤੇ ਕਲਿਕ ਕਰੋ। |
08:50 | ਤੁਸੀਂ ਕੀ ਦੇਖਦੇ ਹੋ? |
08:52 | ਟੀਚਰ (ਅਧਿਆਪਕ) ਲਾਈਨ ਵਿੱਚ ਇਕ ਅੱਖਰਾਂ ਦਾ ਸਮੂਹ ਨਜ਼ਰ ਆ ਰਹਿਆ ਹੈ। |
08:55 | ਸਟੂਡੈਂਟ (ਵਿਦਿਆਰਥੀ) ਲਾਈਨ ਵਿੱਚ ਸਾਰੇ ਅੱਖਰ ਸਾਫ ਹਨ ਅਤੇ ਇਹ ਖਾਲੀ ਹੈ। |
09:00 | ਆਉ ਅਸੀਂ ਟਾਈਪ ਕਰਨਾ ਸ਼ੁਰੂ ਕਰੀਏ। |
09:05 | ਅਭਿਆਸ ਕਰਦਿਆਂ, ਹੋ ਸਕਦਾ ਹੈ ਤੁਸੀਂ ਇਸ ਨੂੰ ਰੋਕ (pause) ਕੇ ਕੁਝ ਚਿਰ ਬਾਅਦ ਕਰਨਾ ਚਾਹੋ। |
09:09 | ਤੁਸੀਂ ਆਪਣੇ ਸੈਸ਼ਨ ਨੂੰ ਕਿਵੇਂ ਰੋਕੋਗੇ? |
09:12 | ‘ਸੈਸ਼ਨ ਰੋਕੋ’ (pause session) ’ਤੇ ਕਲਿਕ ਕਰੋ। |
09:14 | ਤੁਸੀਂ ਵੇਖੋਗੇ ਕਿ ਸਪੀਡ ਘੱਟ ਨਹੀਂ ਹੋਈ। |
09:17 | ਤੁਹਾਨੂੰ ਯਾਦ ਹੋਵੇਗਾ, ਜਦ ਪਹਿਲੇ ਸੈਸ਼ਨ ਵਿੱਚ ਅਸੀਂ ਬਿਨਾਂ ਰੋਕਿਆਂ ਟਾਈਪਿੰਗ ਬੰਦ ਕੀਤੀ ਸੀ ਤਾਂ ਸਪੀਡ ਘੱਟ ਗਈ ਸੀ। |
09:23 | ਟਾਈਪਿੰਗ ਦੁਬਾਰਾ ਸ਼ੁਰੂ ਕਰਨ ਲਈ, ਟੀਚਰ (ਅਧਿਆਪਕ) ਲਾਈਨ ਵਲੋਂ ਦਰਸਾਇਆ ਅਗਲਾ ਅੱਖਰ ਜਾਂ ਸ਼ਬਦ ਟਾਈਪ ਕਰੋ। |
09:39 | ਜਦ ਅਸੀਂ ਟਾਈਪਿੰਗ ਪੂਰੀ ਕਰ ਲਵਾਂਗੇ, ਤਾਂ ਅਸੀਂ ‘ਸਹੀ ਖੇਤਰ’ ਨੂੰ ਦੇਖ ਸਕਦੇ ਹਾਂ । ਇਹ ਟਾਈਪਿੰਗ ਦੀ ਸ਼ੁੱਧਤਾ ਦੱਸਦਾ ਹੈ। |
09:46 | ਇਸ ਤਰ੍ਹਾਂ ਅਸੀਂ ‘ਕੇ ਟੱਚ’ ਟਿਯੂਟੋਰੀਅਲ ਦੇ ਅਖੀਰ ’ਤੇ ਪਹੁੰਚ ਗਏੇ ਹਾਂ। |
09:50 | ਇਸ ਟਿਯੂਟੋਰੀਅਲ ਵਿੱਚ ਅਸੀਂ ਕੇ ਟੱਚ ਇੰਟਰਫੇਸ ਬਾਰੇ ਸਿੱਖਿਆ ਹੈ। ਇਸ ਦੇ ਨਾਲ ਹੀ ਅਸੀਂ : ਕੀ-ਬੋਰਡ ’ਤੇ ਉਂਗਲਾਂ ਟਿਕਾਣੀਆਂ ਵੀ ਸਿਖਿਆ ਹੈ। |
09:59 | ਟੀਚਰ (ਅਧਿਆਪਕ) ਲਾਈਨ ’ਤੇ ਵੇਖਦਿਆਂ ਹੋਏ ਟਾਈਪ ਕੀਤਾ। ਅਤੇ ਅਸੀਂ ਆਪਣਾ ਪਹਿਲਾ ਟਾਈਪਿੰਗ ਲੈਸਨ ਪੂਰਾ ਕੀਤਾ। |
10:04 | ਹੁਣ ਤੁਹਾਡੇ ਲਈ ਇਕ ਅਸਾਈਨਮੈਂਟ ਹੈ। |
10:06 | ਕੇ ਟੱਚ ਖੋਲ੍ਹੋ। ਲੈਵਲ 1 ਦਾ ਟਾਈਪਿੰਗ ਲੈਸਨ ਪੂਰਾ ਟਾਈਪ ਕਰੋ। ਇਸ ਲੈਵਲ (level) ਦਾ ਅਭਿਆਸ ਕਰੋ। |
10:13 | ਬਟਨਾਂ ’ਤੇ ਸਹੀ ਉਂਗਲਾਂ ਰੱਖਣਾ ਯਾਦ ਰੱਖੋ। |
10:18 | ਨੀਚੇ ਦਿੱਤੇ ਲਿੰਕ ’ਤੇ ਉਪਲਭਦ ਵੀਡੀਓ ਵੇਖੋ।
ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਦੀ ਜਾਣਕਾਰੀ ਦਿੰਦਾ ਹੈ। http://spoken-tutorial.org/What_is_a_Spoken_Tutorial |
10:24 | ਜੇ ਤੁਹਾਡੇ ਪ੍ਰਯਾਪ੍ਤ ਬੈਂਡਵਿੱਥ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ। |
10:28 | ਸਪੋਕਨ ਟਿਯੂਟੋਰਿਅਲ ਟੀਮ (The spoken tutorial team) ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਚਲਾਉਂਦੀ ਹੈ, ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ। |
10:37 | ਜਿਆਦਾ ਜਾਣਕਾਰੀ ਲਈ, ਐਟ ਦੀ ਰੇਟ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (@spoken-tutorial.org) ਤੇ ਲਿਖ ਕੇ ਸੰਪਰਕ ਕਰੋ। |
10:43 | ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ‘ਟਾਕ ਟੂ ਏ ਟੀਚਰ ਪੋ੍ਰਜੈਕਟ’ (Talk to a Teacher project) ਦਾ ਇਕ ਹਿੱਸਾ ਹੈ। |
10:47 | ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦੀ ਹੈ। |
10:55 | ਇਸ ਦੀ ਹੋਰ ਜਾਣਕਾਰੀ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. ਸਲੈਸ਼ ਐਨ. ਐਮ.ਈ.ਆਈ.ਸੀ.ਟੀ. ਹਾਈਫਨ ਇੰਟਰੋ (spoken hyphen tutorial dot org slash NMEICT hyphen Intro) ਤੇ ਉਪਲੱਭਧ ਹੈ। |
11:06 | ਦੇਸੀ ਕਰੀਊ ਸੋਲੂਯੂਸ਼ਨਜ਼ ਪ੍ਰਾਈਵੇਟ ਲਿਮਟਿਡ (DesiCrew Solutions Pvt. Ltd.) ਦੁਆਰਾ ਨਿਰਮਤ ਅਤੇ ਮੌਹਿੰਦਰ ਕੌਰ ਦੁਆਰਾ ਅਨੁਵਾਦਿਤ ਇਸ ਟਯੂਟੋਰਿਅਲ ਨੂੰ ਤੁਸੀ ਕਿਰਣ ਦੀ ਅਵਾਜ਼ ਵਿੱਚ ਸੁਣਿਆ ।
ਸ਼ਾਮਲ ਹੋਣ ਲਈ ਧੰਨਵਾਦ। |