Difference between revisions of "Geogebra/C2/Spreadsheet-View-Basics/Punjabi"

From Script | Spoken-Tutorial
Jump to: navigation, search
(Created page with '{| Border=1 !Timing !Narration |- | 00:01 | ਦੋਸਤੋ ਨਮਸਕਾਰ, ਜਿਊਜੇਬਰਾ ਵਿਚ ਸਪਰੈਡਸ਼ੀਟਜ਼ (Spreadsheets) ਦੇ ਬ…')
 
 
Line 1: Line 1:
 
{| Border=1
 
{| Border=1
!Timing
+
!Time
 
!Narration
 
!Narration
 
|-
 
|-

Latest revision as of 17:54, 3 April 2017

Time Narration
00:01 ਦੋਸਤੋ ਨਮਸਕਾਰ, ਜਿਊਜੇਬਰਾ ਵਿਚ ਸਪਰੈਡਸ਼ੀਟਜ਼ (Spreadsheets) ਦੇ ਬੇਸਿਕ ਟਿਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
00:05 ਜੇ ਤੁਸੀਂ ਪਹਿਲੀ ਵਾਰ ਜਿਉਜੇਬਰਾ ਵਰਤ ਰਹੇ ਹੋ ਤਾਂ, ਕ੍ਰਿਪਾ ਕਰਕੇ ਸਪੋਕਨ ਟਿਯੂਟੋਰਿਅਲ ਵੈਬ ਸਾਈਟ ’ਤੇ “ਇੰਟਰੋਡੈਕਸ਼ਨ ਟੁ ਜਿਉਜੇਬਰਾ ਟਿਯੂਟੋਰਿਅਲ” (Introduction to Geogebra) ਵੇਖੋ।
00:12 ਜਿਉਜੇਬਰਾ ਦੇ ਨਾਲ ਸ਼ੁਰੂਆਤ ਕਰਨ ਲਈ, ਮੈਂ ਇਸਤੇਮਾਲ ਕਰ ਰਹੀ ਹਾਂ ਜੀਐਨਯੂ/ਲਿਨਕਸ ਅੋਪਰੇਟਿੰਗ ਸਿਸਟਮ ਦਾ ਉਬੰਤੂ ਵਰਜ਼ਨ 10.04 ਐਲਟੀਐਸ (GNU/Linux operating system Ubuntu Version 10.04 LTS) ਅਤੇ ਜਿਉਜੇਬਰਾ ਵਰਜ਼ਨ 3.2.40.0.
00:23 ਇਸ ਟਿਯੂਟੋਰਿਅਲ ਦਾ ਉਦੇਸ਼ ਇਹ ਜਾਣਨਾ ਹੈ ਕਿ ਜਿਉਜੇਬਰਾ ਵਿਚ ਸਪਰੈਡਸ਼ੀਟ ਦਾ ਪ੍ਰਯੋਗ ਕਿਵੇਂ ਕਰੀਏ।
00:29 ਇਸ ਟਿਯੂਟੋਰਿਅਲ ਵਿਚ ਅਸੀਂ ਸਪਰੈਡਸ਼ੀਟ ਦਾ ਇਸਤੇਮਾਲ ਮੂਲ ਡਾਟਾ (basic data) ਨੂੰ ਪੇਸ਼ ਕਰਨ ਅਤੇ ਗਣਨਾ (calculations) ਕਰਨ ਲਈ ਕਰਾਂਗੇ।
00:36 ਅਤੇ ਹਿਸਟੋਗ੍ਰਾਮ(histogram) ਬਣਾਉਣ ਲਈ ਡਾਟਾ ਦਾ ਇਸਤੇਮਾਲ ਕਰਾਂਗੇ।
00:39 ਅਸੀਂ ਇਹ ਵੀ ਵੇਖਾਂਗੇ ਕਿ ਆਵਰਤਕ ਜਿਉੇਜੇਬਰਾ ਅਕਾਰਾਂ (recurring Geogebra objects) ਨੂੰ ਬਣਾਉਣ ਲਈ ਸਪਰੈਡਸ਼ੀਟ ਵਿਊ ਦਾ ਇਸਤੇਮਾਲ ਕਿਵੇਂ ਕਰ ਸਕਦੇ ਹਾਂ, ਜਿਵੇਂ ਕਿ ਸਮਾਂਤਰ-ਰੇਖਾਵਾਂ ਦਾ ਸੈਟ ਬਣਾਉਣਾ।
00:49 ਪਹਿਲਾਂ ਅਸੀਂ 50 ਵਿਦਿਆਰਥੀਆਂ ਦੇ 50 ਨੰਬਰਾਂ ਦੇ ਟੈਸਟ ਦਾ ਇਸਤੇਮਾਲ ਕਰਾਂਗੇ।
00:53 ਇਥੇ ‘ਫਰਾਮ’ (From) ਅਤੇ ‘ਟੁ ਕਲਾਸ ਬਾਉਂਡਰੀਜ਼’ (to class boundaries) ਤੇ ‘ਫ੍ਰੀਕੁਏਂਸੀ’ (frequency) ਉਪਲੱਭਤ ਹੈ।
00:59 ਮੈਂ ਫ੍ਰੀਕੁਏਂਸੀ (frequency) ਨੂੰ ਕਲਿਪਬੋਰਡ ’ਤੇ ਕਾਪੀ ਕਰਨ ਜਾ ਰਹੀ ਹਾਂ।
01:05 ਹੁਣ ਜਿਉਜੇਬਰਾ ਵਿੰਡੋ ’ਤੇ
01:09 ਪਹਿਲਾ ਸਟੇਪ ਹੈ ਸਪਰੈਡਸ਼ੀਟ ਵਿਊ ਨੂੰ ਸਪਸ਼ਟ ਕਰਨਾ।
01:13 ਮੈਨਯੂ ਆਈਟਮ ਵਿਊ (menu item view) ਚੁਣੋ ਅਤੇ ਸਪਰੈਡਸ਼ੀਟ ਵਿਊ ’ਤੇ ਟਿਕ ਕਰੋ।
01:19 ਸਪਰੈਡਸ਼ੀਟ ਵਿਊ ਨੂੰ ਇਥੇ ਲਿਆਉ।
01:25 ਪਹਿਲਾ ਕਾਲਮ A ‘from’ ਵਰਗ ਸੀਮਾ (class boundary), ਕਾਲਮ b ‘To’ ਅਤੇ ਕਾਲਮ c ‘frequency’ ਦਰਸਾਂਦਾ ਹੈ।
01:36 ਹੁਣ ਮੈਂ ਫ੍ਰੀਕੁਏਂਸੀ (frequency) ਕਾਪੀ ਕਰ ਚੁਕੀ ਹਾਂ, ਮੈਂ ਇਸਨੂੰ ਇਥੇ ਪੇਸਟ ਕਰਦੀ ਹਾਂ।
01:41 ਹੁਣ ਫਰਾਮ ਅਤੇ ਟੂ ((From and To) ਵੈਲਯੂਜ਼ ਲਈ।
01:46 ਮੈਂ ਇਹਨਾਂ ਨੂੰ ਪੇਸਟ ਨਹੀਂ ਕੀਤਾ, ਕਿਉਂਕਿ ਮੈਂ ਤੁਹਾਨੂੰ ਜਿਉਜੇਬਰਾ ਸਪਰੈਡਸ਼ੀਟਜ਼ ਦੇ ਦੂਜੇ ਹੋਰ ਗੁਣ (feature) ਦਸਾਂਗੀ।
01:53 ਪਹਿਲਾਂ ਮੈਂ ਸ਼ੁਰੂ ਕਰਾਂਗੀ :
01:56 0,
01:59 ਫਿਰ 5,5
02:04 ਅਤੇ 10
02:06 ਹੁਣ ਜੇ ਮੈਂ ਇਥੇ ਦੋ ਸੈਲਜ਼ (cells) ਚੁਣਦੀ ਹਾਂ ਅਤੇ ਫਿਰ ਇਸ ਨੀਲੇ ਸਕੁਏਰ (blue square) ਨੂੰ ਨੀਚੇ ਵਲ ਡਰੇਗ ਕਰਦੀ ਹਾਂ, ਧਿਆਨ ਦੇਣਾ ਕਿ ਅੰਕਗਣਿਤ ਦਾ ਇਕ ਅਨੁਕ੍ਰਮ ਬਣਦਾ ਹੈ।
02:16 ਉਸੀ ਤਰ੍ਹਾਂ ਮੈਂ ਇਹ ਟੂ (To) ਵੇਲਯੂ ਲਈ ਕਰ ਸਕਦੀ ਹਾਂ।
02:22 ਆਉ ਅਸੀਂ ਕਲਾਸ ਬਾਉਂਡਰੀ (class boundary) ਅਤੇ ਫ੍ਰੀਕੁਏਂਸੀ ਲਿਸਟ ਤਿਆਰ ਕਰੀਏ। ਇਹ ਕਰਨ ਲਈ ਇਥੇ ਕਾਲਮ B ਸਲੈਕਟ ਕਰੋ।
02:30 ਸੱਜਾ ਕਲਿਕ ਕਰਕੇ ‘ਕਰੀਏਟ ਲਿਸਟ’ ਚੁਣੋ। L1 ’ਤੇ ਧਿਆਨ ਦਿਉ ਜਿਸਦਾ ਅਰਥ ਹੈ L_1 ਬਣ ਗਿਆ ਹੈ।
02:40 ਅਸੀਂ ਹੁਣ ਸੱਜਾ ਕਲਿਕ ਕਰਕੇ, ਅੋਬਜੇਕਟ ਪ੍ਰੋਪਰਟੀਜ਼ (object properties) ਚੁਣ ਕੇ ਇਸਨੂੰ ਸੰਸ਼ੋਧਿਤ (modify) ਕਰਾਂਗੇ ਅਤੇ ਸੁਨਿਸ਼ਚਿਤ ਕਰਾਂਗੇ ਕਿ ਪਹਿਲੀ ਵੇਲਯੂ ਜ਼ੀਰੋ ਹੀ ਦਿਸ ਰਹੀ ਹੈ।
02:53 ਅਤੇ ਕਲੋਜ਼ ਦਬਾਉ।
02:57 ਹੁਣ ਫ੍ਰੀਕੁਏਂਸੀ ਲਿਸਟ (frequency list) ਲਈ ਉਹੀ ਕੰਮ ਕਰੋ।ਫ੍ਰੀਕੁਏਂਸੀ ਨੂੰ ਚੁਣੋ, ਸੱਜਾ ਕਲਿਕ ਕਰੋ, ਤੇ create list ‘ਤੇ ਕਲਿਕ ਕਰੋ।
03:04 ਹੁਣ ਮੇਰੇ ਕੋਲ L_2 ਹੈ।
03:09 ਹੁਣ ਹਿਸਟੋਗ੍ਰਾਮ (histogram) ਬਣਾਉਣ ਲਈ, ਇਥੇ ਇਨਪੁਟ ਬਾਰ ’ਤੇ ਜਾਉ।
03:15 ਤੁਸੀਂ ਇਥੇ ਕਮਾਂਡਜ਼ ਵਿਚੋਂ ਚੁਣ ਸਕਦੇ ਹੋ ਜਾਂ ਤੁਸੀਂ ਸਿਰਫ histogram ਟਾਈਪ ਕਰ ਸਕਦੇ ਹੋ।
03:22 ਹੁਣ ਬਿਲਕੁਲ ਇਸ ਥਾਂ ’ਤੇ, ਚੌਰਸ ਬਰੈਕਟਜ਼ (square brackets) ਦੇ ਵਿਚਕਾਰ, ਜੇ ਤੁਸੀਂ ਐਟਰ ਦਬਾਉਂਦੇ ਹੋ, ਇਹ ਤੁਹਾਨੂੰ ਅੱਲਗ-ਅੱਲਗ ਵਿਕੱਲਪ (different options) ਦੱਸਦਾ ਹੈ।
03:28 ਇਸ ਵਿਚ ਇਕ ਅੋਪਸ਼ਨ ‘ਲਿਸਟ ਆਫ ਕਲਾਸ ਬਾਉਂਡਰੀਜ਼’ (list of class boundaries) ਅਤੇ “ਲਿਸਟ ਆਫ ਰਾਅ ਡਾਟਾ” (list of raw data) ਹੈ । ਚਲੋ ਇਸਦਾ ਇਸਤੇਮਾਲ ਕਰੀਏ।
03:35 ਮੈਂ ਲਿਖਾਂਗੀ L_1 geogebra is case sensitive (ਵੱਡੇ ਅਤੇ ਛੋਟੇ ਅੱਖਰ ਅੱਲਗ ਮੰਨੇ ਜਾਂਦੇ ਹਨ) ਅਤੇ class boundaries ਲਈ ਹੈ। ਅਤੇ L_2 frequencies ਲਈ। ਐਂਟਰ ਦਬਾਉ।
03:47 ਤੁਸੀਂ ਵੇਖੋਗੇ ਕਿ ਇਥੇ ਹਿਸਟੋਗ੍ਰਾਮ ਬਣ ਗਿਆ ਹੈ।
03:52 ਹੁਣ ਹਿਸਟੋਗ੍ਰਾਮ ਨੂੰ ਜਿਆਦਾ ਦੇਖਣ ਯੋਗ ਅਤੇ ਪੜ੍ਹਨ ਯੋਗ ਬਣਾਉਣ ਲਈ, ਮੈਂ ‘ਮੂਵ ਡਰਾਈਂਗ ਪੈਡ’ ਦਾ ਇਸਤੇਮਾਲ ਕਰਾਂਗੀ।ਅਤੇ ਫਿਰ ਮੈਂ ਡਰਾਈਂਗ ਪੈਡ ਪੋ੍ਰਪਰਟੀਜ਼ ’ਤੇ ਸੱਜਾ ਕਲਿਕ ਕਰਾਂਗੀ ਅਤੇ ਇਸ ਦੀ ਦੂਰੀ ਨੂੰ ਬਦਲ ਕੇ 5 ਕਰਾਂਗੀ ਜੋ ਕਿ ਹਰ ਬਾਰ ਦੀ ਚੌੜਾਈ ਹੈ ਅਤੇ ਕਲੋਜ਼ ’ਤੇ ਕਲਿਕ ਕਰਾਂਗੀ।
04:15 ਫਿਰ ਮੈਂ ਜ਼ੂਮ-ਆਉਟ ਕਰ ਸਕਦੀ ਹਾਂ।
04:22 ਅਤੇ ਫੇਰ ਤੋਂ ਡਰਾਈਂਗ ਪੈਡ ਨੂੰ ਮੂਵ ਕਰੋ।
04:28 ਤੁਸੀਂ ਵੇਖੋਗੇ ਜਦ ਮੈਂ ਹਿਸਟੋਗ੍ਰਾਮ ਬਣਾਇਆ, ਇਹ ਇਸ ਦੀ ਵੈਲਯੂ a =250 ਦੱਸਦਾ ਹੈ।
04:34 A ਹਰ ਬਾਰ ਦੀ ਲੰਬਾਈ ਅਤੇ ਚੌੜਾਈ ਦਾ ਜੋੜ ਹੇ।
04:41 ਮੈਂ ਇਸ A ਦੀ ਵੈਲਯੂ ਨੂੰ ਇਥੇ ਵੱਧਾ ਸਕਦੀ ਹਾਂ।
04:49 ਅੱਗਲਾ ਸਟੇਪ ਹੈ, ਧੁਰੇ ’ਤੇ ਸਮਾਂਤਰ ਰੇਖਾਵਾਂ ਦਾ ਸੈਟ ਬਣਾਉਣ ਲਈ ਸਪਰੈਡਸ਼ੀਟ ਵਿਉ ਵਿਚ ਬਿੰਦੂ ਅਤੇ ਰੇਖਾਵਾਂ ਬਣਾਉਣਾ।
04:56 ਮੈਂ ਇਕ ਨਵੀਂ ਜਿਉਜੇਬਰਾ ਵਿੰਡੋ ਖੋਲ੍ਹਾਂਗੀ।
05:02 ਹੁਣ ਜਿਉਜੇਬਰਾ ਦੀ ਕੋਈ ਵੀ ਕਮਾਂਡ ਇਥੇ ਸੈਲ ਵਿਚ ਟਾਈਪ ਕੀਤੀ ਜਾ ਸਕਦੀ ਹੇ।
05:07 ਪਹਿਲਾਂ, ਬਿੰਦੂ ਬਣਾਉਣ ਲਈ, ਤੁਹਾਨੂੰ ਬਸ ਇਸ ਤਰ੍ਹਾਂ ਇਕ ਬਿੰਦੂ ਦੇਣਾ ਹੈ।
05:19 ਤੁਸੀਂ ਵੇਖੋਗੇ ਕਿ ਬਿੰਦੂ A1 ਨਾਮ ਨਾਲ ਆ ਰਿਹਾ ਹੈ, ਜਿਹੜਾ ਕਿ ਧੁਰੇ (coordinates) 1,2 ਦੇ ਨਾਲ ਸੈਲ ਐਡਰਸ ਕਾਲਮ A ਲਾਈਨ (row) 1 ਵਿਚ ਹੈ।
05:34 ਉਸੀ ਤਰ੍ਹਾਂ ਮੈਂ ਇਥੇ 2.2 ਟਾਈਪ ਕਰਕੇ ਐਂਟਰ ਦਬਾਉਂਦੀ ਹਾਂ, ਮੈਨੂੰ A2 ਪ੍ਰਾਪਤ ਹੁੰਦਾ ਹੈ।
05:45 ਹੁਣ ਜੇ ਮੈਂ ਇਹਨਾਂ ਦੋ ਸੈਲਜ਼ ਨੂੰ ਚੁਣਦੀ ਹਾਂ ਅਤੇ ਫਿਰ ਨੀਲੇ ਚੋਕੋਰ (blue square) ਨੂੰ ਨੀਚੇ ਡਰੈਗ ਕਰਦੀ ਹਾਂ
05:54 ਇਹਨੂੰ ਇਥੇ ਲਿਆਉਂਦੀ ਹਾਂ।
05:56 ਇਸ ਟਯੂਟੋਰਿਅਲ ਲਈ ਮੈਂ ਐਲਜੇਬਰਾ ਵਿਊ ਬੰਦ ਕਰ ਦਿਆਂਗੀ।
06:02 ਤੁਸੀਂ ਵੇਖੋਗੇ ਕਿ ਮੈਨੂੰ ਇਥੇ 10 ਬਿੰਦੂ ਪ੍ਰਾਪਤ ਹੋਏ ਹਨ।
06:08 ਅਤੇ ਉਸੇ ਤਰ੍ਹਾਂ ਮੈਂ ਕਾਲਮ B1 ਵਿਚ
06:16 ਬਿੰਦੂ ਦੇ ਰੂਪ ਵਿਚ ਮੈਂ 1,4 ਰਖਾਂਗੀ, ਮੈਨੂੰ ਇਹ ਬਿੰਦੂ ਇਥੇ ਮਿਲਦਾ ਹੈ, ਮੈਂ ਇਥੇ ਸੱਜਾ ਕਲਿਕ ਕਰਕੇ ‘ਸ਼ੋਅ ਲੇਬਲ’ (show label) ਸਲੈਕਟ ਕਰਾਂਗੀ, ਇਹ ਸੈਲ ਐਡਰਸ B1 ਦਿਖਾਉਂਦਾ ਹੈ।
06:28 ਮੈਂ ਟਾਈਪ ਕਰ ਸਕਦੀ ਹਾਂ
06:35 2.4 ਅਤੇ ਮੈਨੂੰ b 2 ਮਿਲਦਾ ਹੈ।
06:41 ਮੈਂ ਫਿਰ ਇਸਨੂੰ ਡਰੇਗ ਕਰ ਸਕਦੀ ਹਾਂ ਅਤੇ ਮੈਨੂੰ 10 ਬਿੰਦੂ ਮਿਲਦੇ ਹਨ।
06:48 ਹੁਣ, ਤੀਜੇ ਕਾਲਮ ਵਿਚ, ਜੇ ਮੈਂ ਰੇਖਾਖੰਡ ਬਣਾਉਣਾ ਚਾਹੁੰਦੀ ਹਾਂ।
06:56 ਮੈਂ ਜਿੳੇਜੇਬਰਾ ਕਮਾਂਡ ਰੇਖਾਖੰਡ ਦਾ ਇਸਤੇਮਾਲ ਕਰ ਸਕਦੀ ਹਾਂ ਅਤੇ ਵੇਲਯੂ ਵਿਚ ਮੈਂ ਸੈਲ ਐਡਰਸ A1 ਦੇ ਸਕਦੀ ਹਾਂ।
07:08 ਮੈਂ ਇਸ ਨੂੰ ਇਥੇ ਲਿਆਉਂਦੀ ਹਾਂ,
07:12 B1 ਅਤੇ ਐਂਟਰ ਦਬਾਉਂਦੀ ਹਾਂ।
07:17 ਇਹ ਰੇਖਾ ਦੀ ਲੰਬਾਈ ਹੈ ਜਿਹੜੀ ਕਿ A1 ਅਤੇ B1 ਦੇ ਵਿਚਕਾਰ ਹੈ।
07:23 ਹੁਣ, ਮੈਂ ਸਿਰਫ ਇਸ ਸੈਲ ਨੂੰ ਚੁਣਦੀ ਹਾਂ ਅਤੇ ਇਸਨੂੰ ਨੀਚੇ ਵਲ ਡਰੇਗ ਕਰਦੀ ਹਾਂ, ਮੈਨੂੰ 10 ਸਮਾਂਤਰ ਰੇਖਾਵਾਂ ਦਾ ਸੇਟ ਮਿਲਦਾ ਹੈ।
07:33 ਇਕ ਗੱਲ ਹੋਰ ਧਿਆਨ ਦੇਣ ਵਾਲੀ ਹੈ ਕਿ ਜੇ ਤੁਸੀਂ ਅੋਪਸ਼ਨ (options) ਅਤੇ ਫਿਰ ਐਲਜੇਬਰਾ (Algebra) ’ਤੇ ਜਾਂਦੇ ਹੋ।
07:40 ਹੁਣ ਅਜੇ ਇਹ ਵੈਲਯੂ ’ਤੇ ਹੈ ਇਸ ਲਈ ਤੁਸੀਂ ਕਾਲਮ C ਵਿਚ ਰੇਖਾ ਦੀ ਲੰਬਾਈ ਵੇਖਦੇ ਹੋ।
07:44 ਮੈਂ ਇਸਨੂੰ ਕਮਾਂਡ ਵਿਚ ਬਦਲ ਸਕਦੀ ਹਾਂ ਅਤੇ ਇਹ ਮੈਨੂੰ ਕਮਾਂਡ ਦਿਖਾਏਗਾ।
07:51 ਹੁਣ ਅਸਾਈਨਮੈਂਟ ਕਰੋ,
07:55 ਪਹਿਲੇ ਅਸਾਈਨਮੈਂਟ ਵਿਚ ਇਕ ਕਲਾਸ ਦੇ 35 ਵਿਦਿਆਰਥੀਆਂ ਦੀ ਘਰ ਤੋਂ ਸਕੂਲ ਤਕ ਦੀ ਦੂਰੀ ਦੇ ਦਿਤੇ ਗਏ ਡੇਟਾ ਦਾ ਇਸਤੇਮਾਲ ਕਰਕੇ ਦਾ ਇਕ ਹਿਸਟੋਗ੍ਰਾਮ ਬਣਾਉ।
08:04 ਮੇਰੇ ਕੋਲ ਇਥੇ ਕਲਾਸ ਬਾਉਂਡਰੀਜ਼ (class boundaries) ਅਤੇ ਫ੍ਰੀਕੁਏਂਸੀਜ਼ (frequencies) ਹਨ।
08:09 ਡੇਟਾ ਨੂੰ ਪ੍ਰਸਤੁਤ ਕਰਨ ਲਈ ਸਪਰੈਡਸ਼ੀਟ ਵਿਊ ਦਾ ਇਸਤੇਮਾਲ ਕਰੋ। ਕਲਾਸ ਬਾਉਂਡਰੀ (class boundary) ਅਤੇ ਫ੍ਰਿਕੁਏਂਸੀ (frequency) ਲਿਸਟਜ਼ ਬਣਾਉ।
08:15 ਇਨਪੁਟ ਬਾਰ ਦਾ ਇਸਤੇਮਾਲ ਕਰਕੇ ਲਿਸਟਜ਼ ਦੇ ਨਾਲ ਹਿਸਟੋਗ੍ਰਾਮ ਬਣਾਉ।
08:18 ਫ੍ਰਿਕੁਏਂਸੀ ਬਦਲੋ ਅਤੇ ਹਿਸਟੋਗ੍ਰਾਮ ਵਿਚਲੇ ਬਦਲਾਉ ਦਾ ਨਿਰੀਖਣ ਕਰੋ।
08:22 ਮੈਂ ਇਹ ਟਯੂਟੋਰਿਅਲ ਪਹਿਲਾਂ ਇਥੇ ਬਣਾਇਆਂ ਹੋਇਆ ਹੈ।
08:26 ਧਿਆਨ ਦਿਉ,
08:31 ਇਥੇ ਹਿਸਟੋਗ੍ਰਾਮ ’ਤੇ
08:33 ਹੁਣ ਅੱਗਲਾ ਅਸਾਈਨਮੈਂਟ।
08:36 ਦੂਜੇ ਅਸਾਈਨਮੈਂਟ ਵਿਚ, ਅਸੀਂ ਸਪਰੈਡਸ਼ੀਟ ਵਿਊ ਦਾ ਇਸਤੇਮਾਲ ਕਰਕੇ ਸਮਕੇਂਦਰੀ-ਗੋਲ ਦਾਇਰੇ (concentric circles) ਬਣਾਵਾਂਗੇ।
08:43 ਗੋਲ ਦਾਇਰੇ ਦੇ ਕੇਂਦਰ ਨੂੰ ਦਰਸਾਉਣ (to mark) ਲਈ ਡਰਾਇੰਗ ਪੈਡ ’ਤੇ ਬਿੰਦੂ A ਖਿਚੋ, ਅਰਧ-ਵਿਆਸ (Radias) ਦਾ ਕਾਲਮ A ਬਣਾਉਣ ਲਈ ਸਪਰੈਡਸ਼ੀਟ ਦਾ ਇਸਤੇਮਾਲ ਕਰੋ।
08:52 ਕੇਂਦਰ A ਦੇ ਨਾਲ ਗੋਲ ਦਾਇਰਾ ਅਤੇ ਕਾਲਮ A ਤੋਂ ਅਰਧ-ਵਿਆਸ ਬਣਾਉਣ ਲਈ ਸਪਰੈਡਸ਼ੀਟ ਦੇ ਕਾਲਮ B ਦਾ ਇਸਤੇਮਾਲ ਕਰੋ।
08:58 ਕੇਂਦਰ ਬਿੰਦੂ A ਦੀ ਥਾਂ ਬਦਲੋ ਅਤੇ ਨਿਰੀਖਣ ਕਰੋ।
09:02 ਮੈਂ ਇਥੇ ਅਸਾਈਨਮੈਂਟ ਤਿਆਰ ਕੀਤਾ ਹੈ।
09:06 ਕੇਂਦਰ ਬਿੰਦੂ ਦੀ ਥਾਂ ਬਦਲੋ ਅਤੇ
09:10 ਘੋਲ ਦਾਇਰਿਆਂ ਦਾ ਨਿਰੀਖਣ ਕਰੋ।
09:12 ਮੈਂ ਸਪੋਕਨ ਟਿਯੂਟੋਰਿਅਲ ਪ੍ਰੋਜੇਕਟ ਦਾ ਅਭਾਰ ਪ੍ਰਕਟ ਕਰਦੀ ਹਾਂ ਜੋ ਕਿ ਟਾਕ ਟੂ ਏ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ।
09:18 ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ. (MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦੀ ਹੈ।
09:23 ਇਸ ਦੀ ਹੋਰ ਜਾਣਕਾਰੀ ਤੁਸੀਂ ਇਸ ਵੈਬ ਸਾਈਟ’ਤੇ ਦੇਖ ਸਕਦੇ ਹੋ।
09:27 ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਕੌਰ ‘ਰਿਸ਼ਮ’ ਨੇ ਕੀਤਾ ਹੈ।

ਇਸ ਟਿਯੂਟੋਰਿਅਲ ਵਿਚ ਸ਼ਾਮਲ ਹੋਣ ਲਈ ਧੰਨਵਾਦ।

Contributors and Content Editors

Khoslak, PoojaMoolya