Difference between revisions of "Firefox/C2/Tabbed-Browsing-Blocking-Pop-ups/Punjabi"
From Script | Spoken-Tutorial
Nancyvarkey (Talk | contribs) |
|||
Line 1: | Line 1: | ||
{| Border=1 | {| Border=1 | ||
− | + | |'''Timing''' | |
− | + | |'''Narration''' | |
|- | |- | ||
| 00:00 | | 00:00 |
Revision as of 18:03, 5 August 2014
Timing | Narration |
00:00 | Mozilla Firefox ਦੇ ਟਿਊਟੋਰਿਅਲ ਵਿਚ ਤੁਹਾਡਾ ਸਵਾਗਤ ਹੈ |
00:04 | ਇਸ ਟਿਊਟੋਰਿਅਲ ਵਿਚ ਅਸੀ ਟੈਬਡ ਬ੍ਰਾਊਜ਼ਿੰਗ, ਸਟੋਰਿੰਗ ਕਨਟੈਂਟ, ਬਲੌਕਿੰਗ ਪੌਪ-ਅੱਪਜ਼ ਬਾਰੇ ਜਾਣਾਗੇ |
00:13 | ਇਸ ਟਿਊਟੋਰਿਅਲ ਵਿਚ ਅਸੀ Mozilla Firefox 7.0 ਤੇ Ubuntu 10.04 ਵਰਤਾਂਗੇ |
00:21 | Mozilla Firefox ਤੁਹਾਨੂੰ ਇਕੋ ਬ੍ਰਾਊਜ਼ਰ ਵਿੰਡੋ ਵਿਚ ਵੱਖ-ਵੱਖ ਟੈਬਸ ਵਿਚ ਕਈ ਵੈੱਬ ਪੇਜ ਖੋਲਣ ਦੀ ਸਹੂਲਤ ਦਿੰਦਾ ਹੈ |
00:29 | ਟੈਬਡ ਬ੍ਰਾਊਜ਼ਿੰਗ ਦਾ ਸੱਭ ਤੋਂ ਵੱਡਾ ਫਾਇਦਾ ਅਨੇਕਾਂ ਬ੍ਰਾਊਜ਼ਰ ਵਿੰਡੋ ਖੋਲਣ ਤੋਂ ਛੁਟਕਾਰਾ ਦਿਵਾਉਣਾ ਹੈ |
00:36 | ਇਸ ਤਰ੍ਹਾਂ ਤੁਹਾਡਾ desktop ਖਿਲਾਰਾ ਮੁਕਤ ਰਹਿੰਦਾ ਹੈ |
00:40 | ਖੁੱਲਣ ਤੇ ਹਰੇਕ ਟੈਬ ਬ੍ਰਾਊਜ਼ਰ ਦਾ ਵਿਯੂੰਗ ਏਰਿਆ ਘੇਰ ਲੈਂਦਾ ਹੈ |
00:45 | ਇਹ ਖੁੱਲੀਆਂ ਬ੍ਰਾਊਜ਼ਰ ਵਿੰਡੋਜ਼ ਦੀ ਬਾਰ ਬਾਰ ਹੋਣ ਵਾਲੀ ਥਾਂ ਅਤੇ ਆਕਾਰ ਦੀ ਅਦਲਾ ਬਦਲੀ ਤੋਂ ਬਚਾਉਂਦਾ ਹੈ |
00:52 | ਟੈਬਡ ਵਿੰਡੋ ਬ੍ਰਾਊਜ਼ਿੰਗ ਦੇ ਮੁਕਾਲਬੇ ਟੈਬਡ ਬ੍ਰਾਊਜ਼ਿੰਗ ਓਪਰੇਟਿੰਗ ਸਿਸਟਮ ਦੇ ਸਰੋਤਾਂ ਅਤੇ ਮੈਮਰੀ ਦਾ ਖਰਚ ਵੀ ਘੱਟ ਕਰਦਾ ਹੈ |
01:00 | ਜੇਕਰ ਯੂਜ਼ਰ ਇਕ ਵਕਤ ਤੇ ਬਹੁਤ ਜਿਆਦਾ ਟੈਬਜ਼ ਨਾ ਖੋਲੋ ਤਾਂ |
01:05 | ਮੰਨ ਲਓ, ਤੁਸੀ ਇਕ ਖਾਸ ਵੈੱਬਪੇਜ ਤੇ ਹੋ |
01:08 | ਇਹ ਲਿੰਕ ਹੈ-ਫਾਇਰਫੌਕਸ ਫੋਰ ਡੈਸਕਟੌਪ |
01:11 | ਤੁਸੀ ਇਸ ਲਿੰਕ ਨੂੰ ਨਵੀਂ ਟੈਬ ਵਿਚ ਖੋਲ ਸਕਦੇ ਹੋ |
01:14 | ਇਹ ਕਰਨ ਲਈ ਲਿੰਕ ਤੇ ਰਾਈਟ ਕਲਿੱਕ ਕਰੋ |
01:17 | ਕੌਨਟੈਕਸਟ ਮੀਨੂੰ ਵਿਚ ਓਪਨ ਲਿੰਕ ਇਨ ਨਿਯੂ ਟੈਬ ਤੇ ਕਲਿੱਕ ਕਰੋ |
01:21 | ਤੁਸੀ ਦੇਖੋਗੇ ਕਿ ਇਕ ਨਵੀਂ ਟੈਬ ਬ੍ਰਾਊਜ਼ਰ ਵਿੰਡੋ ਦੇ ਸੱਜੇ ਪਾਸੇ ਖੁੱਲ ਗਈ ਹੈ |
01:28 | ਸੋ ਆਪਣੀ ਵਿੰਡੋ ਤੋਂ ਬਾਹਰ ਜਾਏ ਜਾਂ ਬੰਦ ਕੀਤੇ ਬਗੈਰ ਤੁਸੀ ਇਕ ਹੋਰ ਵੈੱਬਪੇਜ ਉਸੇ ਵਿੰਡੋ ਵਿਚ ਖੋਲ ਸਕਦੇ ਹੋ |
01;34 | ਤੁਸੀ ਨਵੀਂ ਟੈਬ ਫਾਈਲ ਅਤੇ ਨਿਯੂ ਟੈਬ ਤੇ ਕਲਿੱਕ ਕਰਕੇ ਵੀ ਖੋਲ ਸਕਦੇ ਹੋ |
01:40 | ਇਸ ਵਾਸਤੇ ਸੌਰਟ ਕੱਟ ਕੀਅਜ਼ ਹਨ CTRL+T |
01:40 | ਧਿਆਨ ਦਿਓ, ਜਿਵੇਂ ਹੀ ਤੁਸੀ ਨਿਯੂ ਟੈਬ ਖੋਲਦੇ ਹੋ, ਨਵੀਂ ਟੈਬ ਤੁਰੰਤ ਐਕਟਿਵ ਹੋ ਜਾਂਦੀ ਹੈ |
01:50 | ਹੁਣ URL ਬਾਰ ਤੇ ਜਾਓ ਅਤੇ www.google.com ਟਾਈਪ ਕਰੋ |
01:56 | ਹੁਣ ਤੁਹਾਡੇ ਕੋਲ ਤਿੰਨ ਵੱਖ-ਵੱਖ ਵੈੱਬ ਪੇਜ ਵਾਲੀਆਂ ਤਿੰਨ ਟੈਬਜ਼ ਹਨ |
02:01 | ਤੁਸੀ ਸਭ ਤੋਂ ਅਖੀਰਲੀ ਟੈਬ ਦੇ ਸੱਜੇ ਪਾਸੇ ਦੇ + ਚਿੰਨ੍ਹ ਤੇ ਕਲਿੱਕ ਕਰ ਕੇ ਵੀ ਨਵੀਂ ਟੈਬ ਖੋਲ ਸਕਦੇ ਹੋ |
02:08 | ਅਸੀ ਆਪਣੀ ਲੋੜ ਮੁਤਾਬਿਕ ਟੈਬਜ਼ ਨੂੰ ਤਰਤੀਬ ਵੀ ਦੇ ਸਕਦੇ ਹਾਂ |
02:11 | ਇਕ ਟੈਬ ਤੇ ਕਲਿੱਕ ਕਰੋ ਅਤੇ ਮਾਊਸ ਬਟਨ ਛੱਡੇ ਬਿਨ੍ਹਾਂ ਇਸ ਨੂੰ ਲੋੜੀਂਦੀ ਜਗਾ ਤੇ ਲੈ ਜਾਓ |
02:17 | ਹੁਣ ਮਾਊਸ ਬਟਨ ਛੱਡ ਦਿਓ |
02:20 | ਹੁਣ ਟੈਬ ਲੋੜੀਂਦੀ ਲੋਕੇਸ਼ਨ ਤੇ ਹੈ |
02:23 | ਆਓ Mozilla Firefox ਦੇ ਕੁਝ ਬੇਸਿਕ ਓਪਰੇਸ਼ਨਜ਼ ਤੇ ਇਕ ਨਜ਼ਰ ਮਾਰਦੇ ਹਾਂ |
02:29 | ਆਓ ਬਦਲ ਕੇ ਸਰਚ ਇੰਜਣ google ਨੂੰ ਬਣਾਈਏ |
02:32 | ਸਰਚ ਬਾਰ ਵਿਚ ਟਾਈਪ ਕਰੋ ਈਮੇਲ ਵੀਕੀਪੀਡੀਆ ਅਤੇ ਸੱਜੇ ਪਾਸੇ ਬਣੇ ਮੈਗਨੀਫਾਇੰਗ ਗਲਾਸ ਤੇ ਕਲਿੱਕ ਕਰੋ |
02:40 | ਸੰਬੰਧਿਤ ਵੀਕੀਪੀਡੀਆ ਪੇਜ ਖੋਜ ਦਾ ਪਹਿਲਾ ਨਤੀਜਾ ਹੈ |
02:44 | ਆਓ ਲਿੰਕ ਤੇ ਕਲਿੱਕ ਕਰਕੇ ਇਹ ਪੇਜ ਖੋਲੀਏ |
02:48 | ਹੁਣ ਫਾਈਲ ਅਤੇ ਫਿਰ ਸੇਵ ਪੇਜ ਐਜ਼ ਤੇ ਕਲਿੱਕ ਕਰੋ |
02:52 | ਫਾਈਲ search.html ਨਾਮ ਤੇ Desktop ਤੇ ਸੇਵ ਕਰੋ |
02:59 | ਹੁਣ ਫਾਈਲ ਅਤੇ ਨਿਯੂ ਟੈਬ ਤੇ ਕਲਿੱਕ ਕਰਕੇ ਅਸੀ ਬ੍ਰਾਊਜ਼ਰ ਵਿੰਡੋ ਵਿਚ ਇਕ ਨਵੀਂ ਟੈਬ ਖੋਲਦੇ ਹਾਂ |
03:05 | ਹੁਣ ਇਸ ਨਵੀਂ ਟੈਬ ਵਿੰਡੋ ਵਿਚ ਅਸੀ ਆਪਣਾ ਸੇਵ ਕੀਤਾ ਹੋਇਆ ਪੇਜ ਖੋਲਦੇ ਹਾਂ |
03:10 | ਪਹਿਲੇ ਫਾਈਲ ਅਤੇ ਫੇਰ ਓਪਨ ਫਾਈਲ ਤੇ ਕਲਿੱਕ ਕਰੋ |
03:12 | ਬ੍ਰਾਊਜ਼ ਕਰੋ ਅਤੇ ਸੇਵ ਕੀਤੀ ਹੋਈ ਫਾਈਲ ਖੋਲੋ |
03:17 | URL ਬਾਰ ਵਿਚ ਤੁਸੀ ਦੇਖੋਗੇ ਕਿ ਇੰਟਰਨੈੱਟ ਐਡਰੈੱਸ ਦੀ ਬਜਾਇ ਕੰਮਪਿਊਟਰ ਦੀ ਲੋਕਲ ਲੋਕੇਸ਼ਨ ਵਾਲਾ ਐਡਰੈੱਸ ਦਿਖਾਈ ਦੇ ਰਿਹਾ ਹੈ |
03:25 | ਹੁਣ ਤੁਸੀ ਓਫਲਾਈਨ ਹੁੰਦੇ ਹੋਏ ਵੀ ਇਸ ਪੇਜ ਨੂੰ ਪੜ੍ਹ ਸਕਦੇ ਹੋ |
03:29 | ਪੌਪ-ਅੱਪਜ਼ ਉਹ ਵਿੰਡੋਜ਼ ਹੁੰਦੀਆਂ ਹਨ ਜੋ ਤੁਹਾਡੀ ਪਰਮਿਸ਼ਨ ਦੇ ਬਗੈਰ ਆਪਣੇ ਆਪ ਖੁੱਲ ਜਾਂਦੀਆਂ ਹਨ |
03:34 | Firefox ਸਾਨੂੰ ਪ੍ਰੈਫਰੈਂਸ ਵਿੰਡੋ ਵਿਚਲੀ ਕੌਨਟੈਂਟ ਟੈਬ ਰਾਹੀਂ ਪੌਪ-ਅੱਪਸ ਅਤੇ ਪੌਪ-ਅੰਡਰਜ਼ ਨੂੰ ਨਿਯੰਤਰਿਤ ਕਰਨ ਦੀ ਸਹੂਲਤ ਦਿੰਦਾ ਹੈ |
03:42 | Windows ਵਿਚ ਇਹ ਓਪਸ਼ਨਜ਼ ਵਿੰਡੋ ਵਿਚ ਹੋਵੇਗਾ |
03:46 | ਡਿਫਾਲਟ ਵਿਚ ਪੌਪ ਅੱਪ ਬੰਦ ਹੁੰਦੇ ਹਨ |
03:50 | ਐਡਿਟ ਅਤੇ ਪ੍ਰੈਫਰੇਂਸੇਜ਼ ਤੇ ਕਲਿੱਕ ਕਰੋ |
03:52 | ਵਿੰਡੋ ਯੂਜ਼ਰਜ਼ ਟੂਲਜ਼ ਅਤੇ ਓਪਸ਼ਨਜ਼ ਤੇ ਕਲਿੱਕ ਕਰਨ |
03:56 | ਕੰਨਟੈਂਟ ਟੈਬ ਵਿਚ ਬਲੌਕ ਪੌਪ-ਅੱਪ ਵਿੰਡੋ ਓਪਸ਼ਨ ਡਿਫਾਲਟ ਵਿਚ ਹੁੰਦਾ ਹੈ। |
04:02 | ਜੇ ਇਹ ਨਾਂ ਹੋਵੇ ਤਾਂ ਇਸ ਓਪਸ਼ਨ ਦਾ ਚੋਣ ਕਰੋ |
04:05 | ਇਸ ਡਾਇਲੌਗ ਬੌਕਸ ਦੇ ਵੱਖ-ਵੱਖ ਓਪਸ਼ਨਜ਼ ਬਾਰੇ ਅਸੀ ਕਿਸੇ ਹੋਰ ਟਿਊਟੋਰਿਅਲ ਵਿਚ ਚਰਚਾ ਕਰਾਂਗੇ |
04:11 | ਕਲੋਜ਼ ਬਟਨ ਤੇ ਕਲਿੱਕ ਕਰੋ |
04:13 | ਇੱਥੇ ਇਹ ਟਿਊਟੋਰਿਅਲ ਸਮਾਪਤ ਹੁੰਦਾ ਹੈ |
04:16 | ਅਸੀ ਜੋ ਸਿੱਖਿਆ ਉਸ ਦੀ ਸੰਖੇਪ ਜਾਣਕਾਰੀ ਇਸ ਤਰ੍ਹਾਂ ਹੈ |
04:19 | ਟੈਬਡ ਬ੍ਰਾਊਜ਼ਿੰਗ, ਸਟੋਰਿੰਗ ਕਨਟੈਂਟ ਔਫਲਾਈਨ, ਬਲੌਕਿੰਗ ਪੌਪ-ਅੱਪਜ਼ |
04:25 | ਇਸ ਕੰਪ੍ਰੀਹੈਨਸ਼ਨ ਟੈਸਟ ਅਸਾਇਨਮੈਂਟ ਨੂੰ ਟ੍ਰਾਈ ਕਰੋ |
04:29 | ਇਕ ਨਵੀਂ ਟੈਬ ਖੋਲੋ |
04:30 | ਸਰਚ ਇੰਜਣ ਬਦਲ ਕੇ google ਕਰੋ |
04:33 | ਦ ਹਿਸਟਰੀ ਔਫ ਈਮੇਲ ਸਰਚ ਕਰੋ |
04:36 | ਪਹਿਲੇ ਨਤੀਜੇ ਨੂੰ ਸੇਵ ਕਰੋ ਅਤੇ ਇਸਨੂੰ ਨਵੀਂ ਟੈਬ ਵਿਚ ਓਫਲਾਈਟ ਡੋਕੂਮੈਂਟ ਵੱਜੋਂ ਖੋਲੋ |
04:43 | ਸਰਚ ਇੰਜਣ ਬਦਲ ਕੇ ਬਿੰਗ ਕਰੋ |
04:46 | ਦੋਬਾਰਾ ਦ ਹਿਸਟਰੀ ਔਫ ਈਮੇਲ ਸਰਚ ਕਰੋ |
04:49 | ਹਿਸਟਰੀ ਓਫ ਈਮੇਲ ਐਂਡ ਰੇ ਟੌਮਲੀਨਸਨ ਲਿੰਕ ਸੇਵ ਕਰੋ ਅਤੇ ਇਸ ਨੂੰ ਨਵੀਂ ਟੈਬ ਵਿਚ ਓਫਲਾਈਨ ਡੋਕੂਮੈਂਟ ਵੱਜੋਂ ਖੋਲੋ |
04:58 | http://spoken-tutorial.org/What_is_a_Spoken_Tutorial ਤੇ ਉਪਲੱਬਧ ਵੀਡੀਓ ਦੇਖੋ |
05:02 | ਇਹ ਸਪੌਕਨ ਟਿਊਟੋਰਿਅਲ ਪ੍ਰੋਜੈਕਟ ਦਾ ਨਿਚੋੜ ਦੱਸਦੀ ਹੈ |
05:04 | ਜੇ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸ ਨੂੰ ਡਾਊਨਲੋਡ ਕਰ ਕੇ ਦੇਖ ਸਕਦੇ ਹੋ |
05:09 | ਸਪੋਕਨ ਟਿਊਟੋਰਿਅਲ ਟੀਮ, ਸਪੌਕਨ ਟਿਊਟੋਰਿਅਲਜ਼ ਦੀ ਵਰਤੋਂ ਕਰਦੇ ਹੋਏ ਵਰਕਸ਼ਾਪਸ ਲਾਉਂਦੀ ਹੈ। |
05:14 | ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ |
05:18 | ਜਿਆਦਾ ਜਾਣਕਾਰੀ ਲਈ ਈ-ਮੇਲ ਕਰੋ contact@spoken-tutorial.org |
05:25 | ਸਪੋਕਨ ਟਿਊਟੋਰਿਅਲ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ। |
05:29 | ਇਹ ਪਰੋਜੈਕਟ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥਰੂ ICT, MHRD, ਭਾਰਤ ਸਰਕਾਰ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। |
05:37 | ਇਸ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਤੇ ਉਪਲਬੱਧ ਹੈ http://spoken-tutorial.org/NMEICT-Intro. |
05:48 | ਇਹ ਟਿਊਟੋਰਿਅਲ ਦੀਪ ਜਗਦੀਪ ਸਿੰਘ ਦੁਆਰਾ ਲਿਖੀ ਸਕ੍ਰਿਪਟ ਅਤੇ ਮਨਪ੍ਰੀਤ ਕੌਰ ਦੀ ਆਵਾਜ਼ ਵਿਚ ਦ ਸਾਊਂਡ ਫਾਊਂਡੇਸਨਜ਼, ਨਵੀਂ ਦਿੱਲੀ ਵੱਲੋ ਤਿਆਰ ਕੀਤਾ ਗਿਆ ਹੈ। ਸਤਿ ਸ਼੍ਰੀ ਅਕਾਲ।
ਸਾਡੇ ਨਾਲ ਜੁੜਨ ਲਈ ਧੰਨਵਾਦ |