Difference between revisions of "Linux/C2/Ubuntu-Desktop-16.04/Punjabi"

From Script | Spoken-Tutorial
Jump to: navigation, search
(Created page with "{| border=1 || '''Time''' || '''Narration''' |- || 00:01 || ਸਤਿ ਸ਼੍ਰੀ ਅਕਾਲ, “Ubuntu Linux Desktop 16.04” ‘ਤੇ ਸਪੋਕਨ ਟਿਊਟ...")
 
Line 394: Line 394:
 
|| ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।  
 
|| ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।  
 
|-  
 
|-  
|}
+
| }

Revision as of 10:59, 21 July 2019

Time Narration
00:01 ਸਤਿ ਸ਼੍ਰੀ ਅਕਾਲ, “Ubuntu Linux Desktop 16.04” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:09 ਇਸ ਟਿਊਟੋਰਿਅਲ ਵਿੱਚ ਅਸੀਂ “gnome environment” ‘ਤੇ “Ubuntu Linux Desktop”
00:17 ਅਤੇ “Ubuntu Desktop” ‘ਤੇ ਕੁੱਝ ਆਮ ਐਪਲੀਕੇਸ਼ਨਸ ਦੇ ਬਾਰੇ ਵਿੱਚ ਸਿੱਖਾਂਗੇ ।
00:22 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ “Ubuntu Linux 16.04 O S” ਦੀ ਵਰਤੋਂ ਕਰ ਰਿਹਾ ਹਾਂ ।
00:29 “Ubuntu desktop” ਇਸ ਤਰ੍ਹਾਂ ਦਿਸਦਾ ਹੈ ।
00:33 ਤੁਸੀਂ ਸਕਰੀਨ ਦੇ ਖੱਬੇ ਵੱਲ ‘ਤੇ “launcher” ਵੇਖੋਗੇ ।
00:37 ਅਸੀਂ “launcher” ਨੂੰ ਕਿਵੇਂ ਲੁੱਕਾ ਸਕਦੇ ਹਾਂ?
00:40 ਅਜਿਹਾ ਕਰਨ ਦੇ ਲਈ, ਖੱਬੇ ਵੱਲ “launcher” ‘ਤੇ ਜਾਓ । “System Settings icon” ‘ਤੇ ਕਲਿਕ ਕਰੋ ।
00:47 “System Settings” ਵਿੰਡੋ ਵਿੱਚ “Appearance” ‘ਤੇ ਕਲਿਕ ਕਰੋ ।
00:51 “Appearance” ਵਿੰਡੋ ਵਿੱਚ “Behavior” ਟੈਬ ‘ਤੇ ਕਲਿਕ ਕਰੋ ।
00:56 ਇੱਥੇ “Auto - hide the “launcher” ਨੂੰ ON ਪੋਜੀਸ਼ਨ ਵਿੱਚ ਸਵਿਚ ਕਰੋ ।
01:01 ਹੁਣ “launcher” ਲੁੱਕ ਜਾਵੇਗਾ ।
01:04 ਜੇਕਰ “launcher” ਲੁੱਕ ਜਾਂਦਾ ਹੈ, ਜਿਵੇਂ ਕਿ ਇੱਥੇ ਵਿਖਾਇਆ ਗਿਆ ਹੈ, ਤਾਂ ਅਸੀਂ ਇਸ ਨੂੰ ਫਿਰ ਤੋਂ ਵਿਜੀਬਲ ਕਰ ਸਕਦੇ ਹਾਂ ।
01:10 ਅਜਿਹਾ ਕਰਨ ਦੇ ਲਈ, ਸਕਰੀਨ ਦੇ ਸਭ ਤੋਂ ਖੱਬੇ ਵੱਲ ਕਰਸਰ ਲੈ ਜਾਓ ।
01:15 “launcher” ਵਿਜੀਬਲ ਹੋਵੇਗਾ ।
01:18 ਕਰਸਰ ਹਟਾ ਦਿਓ ਅਤੇ “launcher” ਫਿਰ ਤੋਂ ਲੁੱਕ ਜਾਵੇਗਾ ।
01:23 ਵਾਪਸ “Appearance” ਵਿੰਡੋ ‘ਤੇ ਜਾਓ ਅਤੇ “Auto - hide the launcher” ਨੂੰ “OFF” ਕਰ ਦਿਓ ।
01:30 ਵਿੰਡੋ ਦੀ ਉੱਪਰ ਖੱਬੇ ਪਾਸੇ ਵੱਲ ਛੋਟੇ “X icon” ‘ਤੇ ਕਲਿਕ ਕਰਕੇ ਇਸ ਵਿੰਡੋ ਨੂੰ ਬੰਦ ਕਰੋ ।
01:37 ਧਿਆਨ ਦਿਓ, ਡਿਫਾਲਟ ਰੂਪ ਤੋਂ “launcher” ‘ਤੇ ਕੁੱਝ ਆਇਕਨਸ ਹਨ ।
01:42 “launcher” ਦੇ ਉੱਪਰ ਤੁਸੀਂ “Dash home” ਆਇਕਨ ਵੇਖ ਸਕਦੇ ਹੋ ।
01:47 “Dash home” ਇੱਕ ਇੰਟਰਫੇਸ ਹੈ ਜੋ ਸਕਰੀਨ ‘ਤੇ “Ubuntu Linux” ਵਿੱਚ ਸਾਰੀਆਂ ਐਪਲੀਕੇਸ਼ਨਸ ਲਈ ਐਕਸੇਸ ਦਿੰਦਾ ਹੈ ।
01:55 Dash home ਖੋਲ੍ਹਣ ਲਈ ਇਸ ‘ਤੇ ਕਲਿਕ ਕਰੋ ।
01:59 ਮੁੱਖ ਰੂਪ ਤੋਂ ਉੱਪਰ ਵੱਲ ਤੁਸੀਂ ਇੱਕ “search bar” ਫ਼ੀਲਡ ਵੇਖੋਗੇ ।
02:04 ਹੁਣ ਅਸੀਂ ਕਿਸੇ ਵਿਸ਼ੇਸ਼ ਐਪਲੀਕੇਸ਼ਨ ‘ਤੇ ਕਿਵੇਂ ਜਾਈਏ? ਜੋ ਐਪਲੀਕੇਸ਼ਨ ਤੁਹਾਨੂੰ ਚਾਹੀਦੀ ਹੈ ਕੇਵਲ ਉਸਦਾ ਨਾਮ ਟਾਈਪ ਕਰੋ ਅਤੇ ਤੁਸੀਂ ਉਸ ਨੂੰ ਤੁਰੰਤ ਪਾਓਗੇ । ਇਹ ਇੰਨਾ ਆਸਾਨ ਹੈ ।
02:16 “Calculator” ਐਪਲੀਕੇਸ਼ਨ ‘ਤੇ ਜਾਣ ਦੀ ਕੋਸ਼ਿਸ਼ ਕਰਦੇ ਹਾਂ ।
02:20 “search bar” ਫ਼ੀਲਡ ਵਿੱਚ ਟਾਈਪ ਕਰੋ “C a l c”.
02:26 ਸਾਰੀਆਂ ਐਪਲੀਕੇਸ਼ਨਸ ਜਿਨ੍ਹਾਂ ਦੇ ਨਾਮ ਵਿੱਚ “c a l c” ਹੋਵੇਗਾ, ਸੂਚੀਬੱਧ ਹੋਣਗੀਆਂ ।
02:32 ਇੱਥੇ ਧਿਆਨ ਦਿਓ, “LibreOffice Calc” ਅਤੇ “Calculator” ਦੋਵੇਂ ਸੂਚੀਬੱਧ ਹਨ ।
02:37 “Calculator” ਆਇਕਨ ‘ਤੇ ਕਲਿਕ ਕਰੋ ।

“Calculator” ਐਪਲੀਕੇਸ਼ਨ ਹੁਣ ਸਕਰੀਨ ‘ਤੇ ਖੁੱਲਦੀ ਹੈ ।

02:45 “Calculator” ਅੰਕਗਣਿਤ, ਵਿਗਿਆਨਿਕ ਜਾਂ ਵਿੱਤੀ ਜੋੜ ਕਰਨ ਵਿੱਚ ਮਦਦ ਕਰਦਾ ਹੈ ।
02:52 ਕੁੱਝ ਸਧਾਰਣ ਜੋੜ ਕਰਦੇ ਹਾਂ ।
02:55 ਟਾਈਪ ਕਰੋ “5 asterix 8” ਅਤੇ “equal to” ਚਿੰਨ੍ਹ ‘ਤੇ ਕਲਿਕ ਕਰੋ ।
03:02 “equal to” ਚਿੰਨ੍ਹ ‘ਤੇ ਕਲਿਕ ਕਰਨ ਦੀ ਬਜਾਏ, ਤੁਸੀਂ ਕੀਬੋਰਡ ‘ਤੇ ਐਂਟਰ ਕੀ ਵੀ ਦਬਾ ਸਕਦੇ ਹੋ ।
03:09 ਜਵਾਬ “Calculator” ‘ਤੇ ਦਿਖਾਈ ਦਿੰਦਾ ਹੈ ।
03:13 ਇਸ ਤਰ੍ਹਾਂ, ਅਸੀਂ “Calculator” ਐਪਲੀਕੇਸ਼ਨ ਦੀ ਵਰਤੋਂ ਕਰਕੇ ਸਾਰੇ ਕਿਸਮ ਦੇ ਜੋੜ ਕਰ ਸਕਦੇ ਹਾਂ ।
03:20 ਹੁਣ ਵਿੰਡੋ ਦੇ ਉੱਪਰ ਖੱਬੇ ਪਾਸੇ ਵੱਲ ਛੋਟੇ “X icon” ‘ਤੇ ਕਲਿਕ ਕਰਕੇ ਇਸ “Calculator” ਤੋਂ ਬਾਹਰ ਆਓ ।
03:28 “Ubuntu Linux OS” ਵਿੱਚ ਕੁੱਝ ਹੋਰ ਮਹੱਤਵਪੂਰਣ ਐਪਲੀਕੇਸ਼ਨਸ ਤੋਂ ਵਾਕਫ਼ ਹੁੰਦੇ ਹਾਂ ।
03:34 ਉਸ ਦੇ ਲਈ, ਅਸੀਂ “Dash home” ‘ਤੇ ਵਾਪਸ ਜਾਵਾਂਗੇ ।
03:38 “Search bar” ਵਿੱਚ, ਟਾਈਪ ਕਰੋ “gedit”. “gedit” “Ubuntu Linux OS” ਵਿੱਚ ਡਿਫਾਲਟ “Text Editor” ਹੈ ।
03:48 “Text Editor” ਆਇਕਨ ਹੇਠਾਂ ਦਿਸਦਾ ਹੈ । ਇਸ ਨੂੰ ਖੋਲ੍ਹਣ ਦੇ ਲਈ ਇਸ ‘ਤੇ ਕਲਿਕ ਕਰੋ ।
03:55 ਤੁਸੀਂ ਹੁਣ ਸਕਰੀਨ ‘ਤੇ ਕੀ ਵੇਖ ਰਹੇ ਹੋ, ਕੀ “gedit Text Editor” ਵਿੰਡੋ ਹੈ ।
04:00 ਮੈਂ ਕੁੱਝ ਟੈਕਸਟ ਇੱਥੇ ਟਾਈਪ ਕਰਦਾ ਹਾਂ । ਉਦਾਹਰਣ ਵਜੋਂ ਟਾਈਪ ਕਰੋ “Hello World”.
04:07 ਫਾਇਲ ਨੂੰ ਸੇਵ ਕਰਨ ਦੇ ਲਈ, ਕੀਬੋਰਡ ‘ਤੇ “Ctrl” ਅਤੇ “S” ਕੀਜ ਇਕੱਠੇ ਦਬਾਓ ।
04:14 ਵਿਕਲਪਿਕ ਰੂਪ ਤੋਂ, ਅਸੀਂ “File” ਅਤੇ ਫਿਰ “Save” ‘ਤੇ ਕਲਿਕ ਕਰ ਸਕਦੇ ਹਾਂ ।
04:20 ਹੁਣ, “Save as” ਨਾਮ ਵਾਲਾ ਇੱਕ ਡਾਇਲਾਗ ਬਾਕਸ ਖੁੱਲਦਾ ਹੈ । ਇਹ “filename” ਅਤੇ ਸਥਾਨ ਦੇ ਲਈ ਪੁੱਛਦਾ ਹੈ ਜਿੱਥੇ ਫਾਇਲ ਸੇਵ ਕਰਨੀ ਹੈ ।
04:31 “Hello.txt” ਨਾਮ ਟਾਈਪ ਕਰੋ ।
04:36 “.txt” “text file” ਦੇ ਲਈ ਡਿਫਾਲਟ ਐਕਸਟੇਂਸ਼ਨ ਹੈ ।
04:41 ਅਤੇ ਸਥਾਨ ਦੇ ਲਈ, “Desktop” ਚੁਣੋ ਅਤੇ ਹੇਠਾਂ “Save” ਬਟਨ ‘ਤੇ ਕਲਿਕ ਕਰੋ ।
04:49 ਹੁਣ ਵਿੰਡੋ ਦੇ ਉੱਪਰ ਖੱਬੇ ਪਾਸੇ ਵੱਲ “X icon” ‘ਤੇ ਕਲਿਕ ਕਰਕੇ “gedit” ਵਿੰਡੋ ਬੰਦ ਕਰੋ ।
04:57 Desktop ‘ਤੇ ਅਸੀਂ file Hello.txt ਵੇਖ ਸਕਦੇ ਹਾਂ । ਜਿਸਦਾ ਮਤਲੱਬ ਹੈ ਸਾਡੀ ਟੈਕਸਟ ਫਾਇਲ ਸਫਲਤਾਪੂਰਣ ਸੇਵ ਹੋ ਗਈ ਹੈ ।
05:05 ਇਸ ‘ਤੇ ਡਬਲ ਕਲਿਕ ਕਰਕੇ ਫਾਇਲ ਖੋਲੋ ।
05:09 ਵੇਖੋ, ਸਾਡੀ ਟੈਕਸਟ ਫਾਇਲ ਲਿਖੇ ਗਏ ਟੈਕਸਟ ਦੇ ਨਾਲ ਖੁੱਲ ਗਈ ਹੈ ।
05:14 “gedit Text Editor” ‘ਤੇ ਇੰਟਰਨੈੱਟ ‘ਤੇ ਬਹੁਤ ਜਾਣਕਾਰੀ ਹੈ ।
05:19 ਇੱਥੇ ਇਸ ਵੈੱਬਸਾਈਟ ‘ਤੇ ਇਸ ਵਿਸ਼ੇ ‘ਤੇ ਕੁੱਝ ਸਪੋਕਨ ਟਿਊਟੋਰਿਅਲਸ ਵੀ ਉਪਲੱਬਧ ਹਨ ।
05:25 ਇਸ “text editor” ਨੂੰ ਬੰਦ ਕਰੋ ਅਤੇ ਹੋਰ ਐਪਲੀਕੇਸ਼ਨ ਵੇਖੋ ਜੋ “Terminal” ਹਨ ।
05:32 ਇਸ ਲਈ : ਫਿਰ ਤੋਂ “Dash home” ‘ਤੇ ਜਾਓ । ਹੁਣ “search bar” ਫ਼ੀਲਡ ਵਿੱਚ “terminal” ਸ਼ਬਦ ਟਾਈਪ ਕਰੋ ।
05:41 “Terminal” ਆਇਕਨ ‘ਤੇ ਕਲਿਕ ਕਰੋ, ਜੋ ਹੇਠਾਂ ਦਿਸਦਾ ਹੈ ।
05:45 “terminal” ਵਿੰਡੋ ਸਕਰੀਨ ‘ਤੇ ਖੁੱਲਦੀ ਹੈ । ਕ੍ਰਿਪਾ ਕਰਕੇ ਧਿਆਨ ਦਿਓ, “Terminal” ਨੂੰ ਖੋਲ੍ਹਣ ਦੇ ਲਈ ਸ਼ਾਰਟਕਟ “Ctrl + Alt + T” ਕੀਜ ਹੈ ।
05:55 “terminal” ਨੂੰ “command line” ਵੀ ਕਿਹਾ ਜਾਂਦਾ ਹੈ ।

ਅਜਿਹਾ ਇਸ ਲਈ ਕਿਉਂਕਿ ਤੁਸੀਂ ਇੱਥੋਂ ਕੰਪਿਊਟਰ ਨੂੰ ਕਮਾਂਡ ਦਿੰਦੇ ਹੋ ।

06:02 ਅਸਲ ਵਿੱਚ ਇਹ “GUI” ਤੋਂ ਜਿਆਦਾ ਪ੍ਰਭਾਵਸ਼ਾਲੀ ਹੈ ।
06:06 “Terminal” ਵਿੰਡੋ ‘ਤੇ ਵਾਪਸ ਜਾਓ ।
06:09 ਹੁਣ “terminal” ਦਾ ਅਨੁਭਵ ਲੈਣ ਦੇ ਲਈ ਇੱਕ ਸਧਾਰਣ ਕਮਾਂਡ ਟਾਈਪ ਕਰੋ । ਟਾਈਪ ਕਰੋ “ls” ਅਤੇ ਐਂਟਰ ਦਬਾਓ ।
06:18 ਤੁਸੀਂ ਵਰਤਮਾਨ ਡਾਇਰੈਕਟਰੀ ਵਿੱਚ ਸਾਰੀਆਂ ਫਾਇਲਸ ਅਤੇ ਫੋਲਡਰਸ ਦੀ ਸੂਚੀ ਵੇਖ ਸਕਦੇ ਹੋ ।
06:23 ਇੱਥੇ, ਇਹ ਫਾਇਲਸ ਅਤੇ ਫੋਲਡਰਸ ਹੋਮ ਫੋਲਡਰ ਤੋਂ ਵਿਖਾ ਰਿਹਾ ਹੈ ।
06:28 ਅਸੀਂ ਇਸ ਟਿਊਟੋਰਿਅਲ ਵਿੱਚ ਬਾਅਦ ਵਿੱਚ ਵੇਖਾਂਗੇ ਕਿ “Home folder” ਕੀ ਹੈ ?
06:33 ਅਸੀਂ ਹੁਣ “terminal” ਦੇ ਨਾਲ ਜਿਆਦਾ ਸਮਾਂ ਨਹੀਂ ਬਿਤਾਵਾਂਗੇ ।
06:37 ਵਿੰਡੋ ਦੇ ਉੱਪਰ ਖੱਬੇ ਪਾਸੇ ਵੱਲ ਛੋਟੇ “X icon” ‘ਤੇ ਕਲਿਕ ਕਰਕੇ “terminal” ਬੰਦ ਕਰੋ ।
06:43 “Terminal” ਕਮਾਂਡਸ ਇਸ ਵੈੱਬਸਾਈਟ ‘ਤੇ “Linux” ਸਪੋਕਨ ਟਿਊਟੋਰਿਅਲ ਦੀ ਲੜੀ ਵਿੱਚ ਚੰਗੀ ਤਰ੍ਹਾਂ ਨਾਲ ਸਮਝਾਏ ਗਏ ਹਨ ।
06:49 ਹੁਣ, ਹੋਰ ਐਪਲੀਕੇਸ਼ਨ ‘ਤੇ ਜਾਂਦੇ ਹਾਂ ਜੋ ਹੈ “Firefox Web Browser”
06:55 ਇੱਕ ਵਾਰ ਫਿਰ ਤੋਂ “Dash home” ਖੋਲੋ । “search bar” ਵਿੱਚ “Firefox” ਟਾਈਪ ਕਰੋ ।
07:01 “Firefox Web Browser” ਆਇਕਨ ‘ਤੇ ਕਲਿਕ ਕਰੋ ।
07:05 “Firefox Web Browser” ਦੀ ਵਰਤੋਂ “world wide web” ਨੂੰ ਐਕਸੇਸ ਕਰਨ ਲਈ ਕੀਤੀ ਜਾਂਦੀ ਹੈ ।

ਹੁਣ ਅਸੀਂ ਵੇਖ ਸਕਦੇ ਹਾਂ ਕਿ “Firefox browser” ਵਿੰਡੋ ਖੁੱਲੀ ਹੈ ।

07:15 ਸਪੋਕਨ ਟਿਊਟੋਰਿਅਲ ਵੈੱਬਸਾਈਟ ‘ਤੇ ਜਾਓ । ਉਸਦੇ ਲਈ, address bar ‘ਤੇ ਕਲਿਕ ਕਰੋ ਜਾਂ ਕੀਬੋਰਡ ‘ਤੇ F6 ਦਬਾਓ ।
07:24 ਹੁਣ ਟਾਈਪ ਕਰੋ spoken - tutorial.org ਅਤੇ ਐਂਟਰ ਦਬਾਓ ।
07:31 ਜੇਕਰ ਤੁਹਾਡੇ ਕੋਲ ਇੰਟਰਨੈੱਟ ਕਨੈਕਸ਼ਨ ਹੈ ਤਾਂ “Firefox” ਦਿੱਤੀ ਗਈ ਵੈੱਬਸਾਈਟ ਨਾਲ ਕਨੈਕਟ ਹੋਵੇਗਾ ।
07:37 “Spoken Tutorial Homepage” ਬਰਾਊਜਰ ‘ਤੇ ਖੁੱਲਦਾ ਹੈ ।
07:41 ਪਹਿਲਾਂ ਦੱਸੇ ਗਏ ਅਨੁਸਾਰ ਇਸ ਨੂੰ ਬੰਦ ਕਰੋ ਅਤੇ ਅਗਲੀ ਐਪਲੀਕੇਸ਼ਨ ‘ਤੇ ਜਾਓ ।
07:47 ਇਸ ਲਈ: ਫਿਰ ਤੋਂ Dash home ‘ਤੇ ਜਾਓ ਅਤੇ search bar ਵਿੱਚ office ਟਾਈਪ ਕਰੋ ।
07:53 ਤੁਸੀਂ ਵੱਖ – ਵੱਖ “LibreOffice” ਭਾਗ ਵੇਖੋਗੇ, ਜਿਵੇਂ “Calc, Impress, Writer” ਅਤੇ “Draw”
08:01 “LibreOffice” “Ubuntu Linux OS” ਵਿੱਚ “office application” ਹੈ ।
08:07 ਇਹਨਾਂ ਸਾਰੇ ਭਾਗਾਂ ‘ਤੇ ਚੰਗੇ ਟਿਊਟੋਰਿਅਲਸ ਸਪੋਕਨ ਟਿਊਟੋਰਿਅਲ ਵੈੱਬਸਾਈਟ ‘ਤੇ ਉਪਲੱਬਧ ਹਨ ।
08:13 ਹੁਣ “Video” ਓਪਸ਼ਨ ਵੇਖਦੇ ਹਾਂ ।
08:17 “search bar” ਵਿੱਚ ਟਾਈਪ ਕਰੋ “video”
08:20 ਦਿਖਾਈ ਦੇ ਰਹੀ ਸੂਚੀ ਵਿੱਚ ਸਾਡੇ ਕੋਲ ਇੱਕ “Videos” ਨਾਮਕ ਐਪਲੀਕੇਸ਼ਨ ਹੈ ।
08:25 “Videos” ਵੀਡਿਓ ਅਤੇ ਗਾਣੇ ਪਲੇ ਕਰਨ ਦੇ ਲਈ ਵਰਤਿਆ ਜਾਂਦਾ ਹੈ । ਡਿਫਾਲਟ ਰੂਪ ਤੋਂ ਇਹ ਕੇਵਲ “open format” ਵੀਡਿਓ ਫਾਇਲਸ ਪਲੇ ਕਰਦਾ ਹੈ ।
08:34 ਮੈਂ ਮੇਰੇ “pen – drive” ਤੋਂ ਇੱਕ ਸੈਂਪਲ ਫਾਇਲ ਪਲੇ ਕਰਦਾ ਹਾਂ ।
08:38 ਹੁਣ ਮੈਂ ਮੇਰੀ ਮਸ਼ੀਨ ‘ਤੇ “usb slot” ਵਿੱਚ ਮੇਰਾ “pen – drive” ਦਰਜ ਕਰਦਾ ਹਾਂ । “pen - drive folder” ਆਪਣੇ ਆਪ ਹੀ ਖੁੱਲਦਾ ਹੈ ।
08:47 ਜੇਕਰ ਇਹ ਨਹੀਂ ਖੁੱਲਦਾ ਹੈ, ਤਾਂ ਅਸੀਂ ਇਸਨੂੰ “launcher” ਤੋਂ ਐਕਸੇਸ ਕਰ ਸਕਦੇ ਹਾਂ ।
08:52 “launcher” ‘ਤੇ “pen - drive icon” ‘ਤੇ ਜਾਓ ।
08:56 ਜੇਕਰ ਅਸੀਂ ਇਸ ‘ਤੇ ਕਲਿਕ ਕਰਦੇ ਹਾਂ, ਇਹ “pen – drive” ‘ਤੇ ਉਪਲੱਬਧ ਫਾਇਲਸ ਅਤੇ ਫੋਲਡਰਸ ਦਿਖਾਉਂਦਾ ਹੈ ।
09:02 ਹੁਣ ਮੈਂ ਪਲੇ ਕਰਨ ਦੇ ਲਈ “big buck bunny.ogv” ਮੂਵੀ ਫਾਇਲ ਚੁਣਾਂਗਾ ।
09:08 ਮੇਰੀ ਫਾਇਲ ਇੱਥੇ ਹੈ । ਇਸਨੂੰ ਖੋਲ੍ਹਣ ਲਈ ਮੈਂ ਇਸ ‘ਤੇ ਡਬਲ - ਕਲਿਕ ਕਰਾਂਗਾ ।
09:14 ਇਹ ਡਿਫਾਲਟ ਰੂਪ ਤੋਂ “Videos” ਵਿੱਚ ਖੁੱਲਦਾ ਹੈ ।
09:17 ਮੂਵੀ ਪਲੇ ਕਰਨਾ ਰੋਕੋ ।
09:20 ਹੁਣ “Desktop” ਪ੍ਰਾਪਤ ਕਰਨ ਦੇ ਲਈ “Ctrl, Windows” ਅਤੇ “D” ਕੀਜ ਇਕੱਠੇ ਦਬਾਓ ।
09:26 ਹੁਣ ਇਸ “Desktop” ‘ਤੇ ਕੁੱਝ ਹੋਰ ਮਹੱਤਵਪੂਰਣ ਚੀਜਾਂ ਵੇਖਦੇ ਹਾਂ ।
09:31 ਧਿਆਨ ਦਿਓ, “folder icon” “launcher” ਵਿੱਚ ਮੌਜੂਦ ਹੈ । ਇਸ ‘ਤੇ ਕਲਿਕ ਕਰੋ ।
09:37 “Home folder” ਖੁੱਲਦਾ ਹੈ ।
09:39 “Ubuntu Linux” ਵਿੱਚ ਹਰ ਇੱਕ ਯੂਜਰ ਦਾ ਵਿਸ਼ੇਸ਼ “Home folder” ਹੁੰਦਾ ਹੈ ।
09:44 ਅਸੀਂ ਕਹਿ ਸਕਦੇ ਹਾਂ ਕਿ ਹੋਮ ਫੋਲਡਰ ਸਾਡਾ ਘਰ ਹੈ, ਜਿੱਥੇ ਅਸੀਂ ਆਪਣੀ ਫਾਇਲਸ ਅਤੇ ਫੋਲਡਰਸ ਰੱਖ ਸਕਦੇ ਹਾਂ । ਜਦੋਂ ਤੱਕ ਅਸੀਂ ਆਗਿਆ ਨਹੀਂ ਦਿੰਦੇ, ਹੋਰ ਉਨ੍ਹਾਂ ਨੂੰ ਵੇਖ ਨਹੀਂ ਸਕਦੇ ਹਨ ।
09:56 “file permissions” ‘ਤੇ ਜਿਆਦਾ ਜਾਣਕਾਰੀ ਲਿਨਕਸ ਸਪੋਕਨ ਟਿਊਟੋਰਿਅਲ ਲੜੀ ਵਿੱਚ ਉਪਲੱਬਧ ਹੈ ।
10:03 ਵਾਪਸ ਜਾਓ ।

ਆਪਣੇ “Home folder” ਵਿੱਚ, ਅਸੀਂ ਹੋਰ ਫੋਲਡਰਸ ਵੇਖ ਸਕਦੇ ਹਾਂ ਜਿਵੇਂ ਕਿ “Desktop, Documents, Downloads,” ਆਦਿ ।

10:14 ਲਿਨਕਸ ਵਿੱਚ ਸਭ ਕੁੱਝ ਫਾਇਲ ਹੈ । ਇਸ ‘ਤੇ ਡਬਲ - ਕਲਿਕ ਕਰਕੇ “Desktop folder” ਖੋਲੋ ।
10:21 ਇੱਥੇ, ਅਸੀਂ ਵੇਖ ਸਕਦੇ ਹਾਂ ਉਹੀ “hello.txt” ਫਾਇਲ, ਜਿਸ ਨੂੰ ਅਸੀਂ “text editor” ਤੋਂ ਸੇਵ ਕੀਤਾ ਸੀ ।
10:28 ਇਹ ਫੋਲਡਰ ਅਤੇ ਡੈਸਕਟਾਪ ਸਮਾਨ ਹਨ ।
10:32 ਹੁਣ ਫੋਲਡਰ ਬੰਦ ਕਰੋ । ਇਸ ਟਿਊਟੋਰਿਅਲ ਵਿੱਚ ਇੰਨਾ ਹੀ । ਸੰਖੇਪ ਵਿੱਚ..
10:39 ਇਸ ਟਿਊਟੋਰਿਅਲ ਵਿੱਚ ਅਸੀਂ Ubuntu Desktop, “launcher” ਅਤੇ ਇਸ ‘ਤੇ ਉਪਲੱਬਧ ਕੁੱਝ ਆਇਕਨਸ,
10:49 ਕੁੱਝ ਆਮ ਐਪਲੀਕੇਸ਼ਨਸ ਜਿਵੇਂ Calculator, Text Editor, Terminal, Firefox Web Browser, Videos ਅਤੇ LibreOffice Suite ਦੇ ਭਾਗਾਂ ਅਤੇ Home folder ਦੇ ਬਾਰੇ ਵਿੱਚ ਸਿੱਖਿਆ ।
11:04 ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ । ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ ।
11:12 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ, ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੱਤੇ ਜਾਂਦੇ ਹਨ । ਕ੍ਰਿਪਾ ਕਰਕੇ ਜ਼ਿਆਦਾ ਜਾਣਕਾਰੀ ਦੇ ਲਈ ਸਾਨੂੰ ਲਿਖੋ ।
11:25 ਕੀ ਤੁਹਾਡੇ ਕੋਲ ਇਸ ਸਪੋਕਨ ਟਿਊਟੋਰਿਅਲ ‘ਤੇ ਕੋਈ ਪ੍ਰਸ਼ਨ ਹਨ ? ਕ੍ਰਿਪਾ ਕਰਕੇ ਇਸ ਸਾਇਟ ‘ਤੇ ਜਾਓ ।
11:30 ਮਿੰਟ ਅਤੇ ਸੈਕਿੰਡ ਦੀ ਚੋਣ ਕਰੋ ਜਿੱਥੇ ਤੁਹਾਡੇ ਪ੍ਰਸ਼ਨ ਹਨ। ਆਪਣੇ ਪ੍ਰਸ਼ਨ ਨੂੰ ਸੰਖੇਪ ਵਿੱਚ ਦੱਸੋ । ਸਾਡੀ ਟੀਮ ਦਾ ਕੋਈ ਵਿਅਕਤੀ ਉਨ੍ਹਾਂ ਦਾ ਜਵਾਬ ਦੇਵੇਗਾ ।
11:40 ਸਪੋਕਨ ਟਿਊਟੋਰਿਅਲ ਫੋਰਮ ਇਸ ਟਿਊਟੋਰਿਅਲ ‘ਤੇ ਵਿਸ਼ੇਸ਼ ਪ੍ਰਸ਼ਨਾਂ ਦੇ ਲਈ ਹੈ ।

ਕ੍ਰਿਪਾ ਕਰਕੇ ਉਨ੍ਹਾਂ ‘ਤੇ ਅਸੰਬੰਧਿਤ ਅਤੇ ਆਮ ਪ੍ਰਸ਼ਨ ਪੋਸਟ ਨਾ ਕਰੋ ।

11:50 ਇਹ ਅਵਿਵਸਥਾ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ । ਘੱਟ ਅਵਿਵਸਥਾ ਦੇ ਨਾਲ, ਅਸੀਂ ਇਹਨਾਂ ਚਰਚਾਵਾਂ ਨੂੰ ਸਿਖਲਾਈ ਸਮੱਗਰੀ ਦੇ ਰੂਪ ਵਿੱਚ ਵਰਤੋਂ ਕਰ ਸਕਦੇ ਹਾਂ ।
11:59 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ।
12:11 ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।
}

Contributors and Content Editors

Navdeep.dav, PoojaMoolya