Difference between revisions of "LibreOffice-Suite-Base/C2/Create-reports/Punjabi"
From Script | Spoken-Tutorial
(Created page with "{| border = 1 | Time | Narration |- | | 00:00 | | ਲਿਬਰਔਫਿਸ ਬੇਸ ‘ਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡ...") |
|||
Line 351: | Line 351: | ||
|- | |- | ||
| | 08:51 | | | 08:51 | ||
− | | | ਆਈ.ਆਈ.ਟੀ.ਬੰਬੇ ਤੋਂ ਹੁਣ | + | | | ਆਈ.ਆਈ.ਟੀ.ਬੰਬੇ ਤੋਂ ਹੁਣ ਨਵਦੀਪ ਸਿੰਘ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ । |
Latest revision as of 19:14, 18 September 2017
Time | Narration |
00:00 | ਲਿਬਰਔਫਿਸ ਬੇਸ ‘ਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । |
00:03 | ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ ਕਿਵੇਂ । |
00:07 | ਇੱਕ ਰਿਪੋਰਟ ਬਣਾਈਏ । ਰਿਪੋਰਟ ਫੀਲਡਜ਼ ਨੂੰ ਚੁਣੋ, ਲੇਬਲ ਕਰੋ ਅਤੇ ਕ੍ਰਮਬੱਧ, ਮਤਲਬ ਕਿ ਸੌਰਟ ਕਰੋ । |
00:12 | ਰਿਪੋਰਟ ਲੇਆਉਟ ਚੁਣੋ ਅਤੇ ਰਿਪੋਰਟ ਦੀ ਕਿਸਮ ਚੁਣੋ: - ਸਟੈਟਿਕ ਜਾਂ ਡਾਇਨਾਮਿਕ । |
00:19 | ਇਸ ਦੇ ਲਈ, ਆਓ ਅਸੀਂ ਆਪਣੀ ਜਾਣੂ ਉਦਾਹਰਣ ਡਾਟਾਬੇਸ ਨੂੰ ਵੇਖਦੇ ਹਾਂ । |
00:27 | ਇੱਥੇ, ਅਸੀਂ ਇਸ Library ਡਾਟਾਬੇਸ ਵਿੱਚ ਕਿਤਾਬਾਂ ਅਤੇ ਮੈਂਬਰਾਂ ਦੀ ਜਾਣਕਾਰੀ ਇੱਕਠੀ ਕੀਤੀ ਹੈ । |
00:36 | ਸਾਡੇ ਕੋਲ ਮੈਂਬਰਾਂ ਨੂੰ ਜਾਰੀ ਕੀਤੀਆਂ ਗਈਆਂ ਕਿਤਾਬਾਂ ਦਾ ਪਤਾ ਲਗਾਉਣ ਲਈ ਇੱਕ ਸੂਚੀ ਵੀ ਹੈ । |
00:42 | ਅਸੀਂ ਪਿਛਲੇ ਟਿਊਟੋਰਿਅਲਸ ਵਿੱਚ ਸਿੱਖਿਆ ਸੀ ਕਿ ਕਿਵੇਂ ਫ਼ਾਰਮ ਅਤੇ ਕਿਊਰੀਜ਼ ਬਣਾਈਏ । |
00:48 | ਇਹ ਸਿੱਖਣ ਤੋਂ ਪਹਿਲਾਂ ਕਿ ਰਿਪੋਰਟ ਕਿਵੇਂ ਬਣਾਈਏ, ਪਹਿਲਾਂ ਸਿੱਖਦੇ ਹਾਂ ਕਿ ਰਿਪੋਰਟ ਕੀ ਹੈ ? |
00:56 | ਰਿਪੋਰਟ ਕਿਊਰੀ ਦੀ ਤਰ੍ਹਾਂ ਹੀ ਡਾਟਾਬੇਸ ਤੋਂ ਜਾਣਕਾਰੀ ਪਤਾ ਕਰਨ ਦਾ ਇੱਕ ਹੋਰ ਤਰੀਕਾ ਹੈ । |
01:05 | ਅਸੀਂ ਇਸਦਾ ਲੇਆਉਟ, ਆਕਾਰ, ਆਪਣੀ ਪਸੰਦ ਦਾ ਬਣਾ ਸਕਦੇ ਹਾਂ, ਜਿਸਦੇ ਨਾਲ ਕਿ ਇਹ ਪੜ੍ਹਣ ਵਿੱਚ ਅਤੇ ਕਾਗਜ਼ ‘ਤੇ ਪ੍ਰਿੰਟ ਕਰਨਾ ਸੌਖਾ ਹੋ ਜਾਵੇ । |
01:14 | ਰਿਪੋਰਟਸ ਡਾਟਾਬੇਸ ਦੀ ਟੇਬਲਸ ਅਤੇ ਕਿਊਰੀਜ਼ ਤੋਂ ਬਣਾ ਸਕਦੇ ਹਾਂ । |
01:21 | ਨਾਲ ਹੀ ਇਹ ਟੇਬਲ ਜਾਂ ਕਿਊਰੀ ਦੀ ਸਾਰੀ ਫੀਲਡਜ਼, ਜਾਂ ਫੀਲਡਜ਼ ਦੇ ਕੁੱਝ ਚੁਣੇ ਹੋਏ ਗਰੁੱਪ ਨੂੰ ਸ਼ਾਮਿਲ ਕਰ ਸਕਦੇ ਹਾਂ । |
01:32 | ਰਿਪੋਰਟਸ ਦੇ ਦੋ ਵਰਗ ਹੁੰਦੇ ਹਨ - ਸਟੈਟਿਕ ਜਾਂ ਡਾਇਨਾਮਿਕ । |
01:38 | ਜਦੋਂ ਵੀ ਅਸੀਂ ਦੇਖਣ ਦੇ ਲਈ ਇੱਕ ਸਟੈਟਿਕ ਰਿਪੋਰਟ ਨੂੰ ਖੋਲ੍ਹਦੇ ਹਾਂ, |
01:42 | ਉਹ ਹਮੇਸ਼ਾ ਉਹੀ ਡਾਟਾ ਦਿਖਾਉਂਦਾ ਹੈ ਜੋ ਕਿ ਰਿਪੋਰਟ ਬਣਾਉਂਦੇ ਸਮੇਂ ਉਸ ਵਿੱਚ ਸੀ । |
01:48 | ਇਸਨੂੰ ਸਨੈਪਸ਼ਾਟ ਵੀ ਕਹਿੰਦੇ ਹਨ । |
01:52 | ਪਰ ਡਾਇਨਾਮਿਕ ਰਿਪੋਰਟ ਜਦੋਂ ਵੀ ਦੇਖਣ ਲਈ ਖੋਲੀ ਜਾਂਦੀ ਹੈ ਹਮੇਸ਼ਾ ਡਾਟਾਬੇਸ ਦਾ ਵਰਤਮਾਨ ਡਾਟਾ ਦਿਖਾਉਂਦੀ ਹੈ । |
02:00 | ਠੀਕ ਹੈ, ਹੁਣ, ਅਸੀਂ ਇੱਕ ਉਦਾਹਰਣ ਰਿਪੋਰਟ ਬਣਾਉਂਦੇ ਹਾਂ । |
02:05 | Library ਡਾਟਾਬੇਸ ਵਿੱਚ, |
02:08 | ਖੱਬੇ ਪਾਸੇ ਬਣੇ ਪੈਨੇਲ ‘ਤੇ Reports ਆਈਕਾਨ ‘ਤੇ ਕਲਿਕ ਕਰਦੇ ਹਾਂ । |
02:12 | ਸੱਜੇ ਪਾਸੇ ਬਣੇ ਪੈਨੇਲ ‘ਤੇ, ‘Use Wizard to create report’ ‘ਤੇ ਕਲਿਕ ਕਰਦੇ ਹਾਂ । |
02:18 | ਇਹ ਰਿਪੋਰਟਸ ਬਣਾਉਣ ਦਾ ਇੱਕ ਸੌਖਾ ਅਤੇ ਤੇਜ਼ ਤਰੀਕਾ ਹੈ । |
02:24 | ਅਸੀਂ ਹੁਣ ਇੱਕ ਨਵੀਂ ਵਿੰਡੋ ਵੇਖਦੇ ਹਾਂ ਜਿਸ ਨੂੰ ਰਿਪੋਰਟ ਬਿਲਡਰ ਵਿੰਡੋ ਵੀ ਕਹਿੰਦੇ ਹਨ, |
02:31 | ਅਤੇ ਅਸੀਂ ਇੱਕ wizard ਵੇਖਦੇ ਹਾਂ ਜਿਸਦੇ ਖੱਬੇ ਪਾਸੇ ਵੱਲ 6 ਸਟੈਪਸ ਲਿਖੇ ਹੋਏ ਹਨ । |
02:39 | ਅਸੀਂ ਪਿਛਲੇ ਟਿਊਟੋਰਿਅਲ ਵਿੱਚ ਬਣਾਈ ਗਈ ਕਿਊਰੀ ‘ਤੇ ਆਧਾਰਿਤ ਇੱਕ ਰਿਪੋਰਟ ਬਣਾਉਣ ਲਈ wizard ‘ਤੇ ਜਾਵਾਂਗੇ । |
02:47 | History of books issued to the Library members’ |
02:51 | ਅਸੀਂ ਸਟੈਪ 1- Field Selection ‘ਤੇ ਹਾਂ । |
02:56 | ਅਸੀਂ ਰਿਪੋਰਟ ਡਾਟਾ ਦੇ ਸਰੋਤਾਂ ਦਾ ਇੱਥੇ ਜ਼ਿਕਰ ਕਰਾਂਗੇ: ਜਾਂ ਤਾਂ ਇੱਕ table ਜਾਂ ਇੱਕ query. |
03:05 | ਡ੍ਰੋਪ-ਡਾਊਂਨ ਲਿਸਟ ਵਿੱਚ ਸਭ ਤੋਂ ਉੱਪਰ ਆਪਣੀ ਕਿਊਰੀ: ‘History of Books Issued to Members’ ਚੁਣਦੇ ਹਾਂ । |
03:14 | ਹੁਣ ਖੱਬੇ ਪਾਸੇ ਵੱਲ ਕਿਊਰੀ ਵਿੱਚੋਂ ਉਪਲੱਬਧ ਫੀਲਡਜ਼ ਦੀ ਇੱਕ ਸੂਚੀ ਵੇਖਦੇ ਹਾਂ । |
03:21 | ਅਸੀਂ ਆਪਣੀ ਰਿਪੋਰਟ ਵਿੱਚ ਸਾਰੀ ਫੀਲਡਜ਼ ਚਾਹੁੰਦੇ ਹਾਂ, ਇਸ ਲਈ: ਕੇਵਲ ਸੱਜੇ ਪਾਸੇ ਵੱਲ ਦੇ ਡਬਲ ਏਰੋ ਬਟਨ ‘ਤੇ ਕਲਿਕ ਕਰਾਂਗੇ । |
03:30 | ਹੁਣ ਅਗਲੇ ਸਟੈਪ ‘ਤੇ ਜਾਣ ਲਈ Next ਬਟਨ ‘ਤੇ ਕਲਿਕ ਕਰਦੇ ਹਾਂ । |
03:35 | ਸਟੈਪ 2 Labelling Fields, |
03:39 | label ਟੈਕਸਟ ਬਾਕਸੇਸ ਵਿੱਚ ਹੇਠ ਲਿਖੀ ਜਾਣਕਾਰੀ ਲੇਬਲਸ ਵਿੱਚ ਟਾਈਪ ਕਰਦੇ ਹਾਂ ਜਿਵੇਂ ਕਿ ਚਿੱਤਰ ਵਿੱਚ ਵਿਖਾਇਆ ਗਿਆ ਹੈ । |
03:50 | ਠੀਕ ਹੈ, ਹੁਣ Next ਬਟਨ ‘ਤੇ ਕਲਿਕ ਕਰਦੇ ਹਾਂ । |
03:55 | ਅਸੀਂ ਸਟੈਪ 3 - Grouping ‘ਤੇ ਹਾਂ । |
03:59 | ਇਸ ਦੀ ਵਰਤੋਂ ਉਸ ਸਮੇਂ ਤੱਕ ਕਰਦੇ ਹਾਂ ਜਦੋਂ ਵੀ ਸਾਨੂੰ ਚੁਣੇ ਹੋਏ ਫੀਲਡਜ਼ ਦੇ ਸੈੱਟ ਦੁਆਰਾ ਡਾਟਾ ਨੂੰ ਗਰੁੱਪਡ ਕਰਨ ਦੀ ਲੋੜ ਹੁੰਦੀ ਹੈ । |
04:05 | ਉਦਾਹਰਣ ਦੇ ਰੂਪ ਵਿੱਚ, ਸਾਡੀ ਰਿਪੋਰਟ ਵਿੱਚ, ਅਸੀਂ ਡਾਟਾ ਨੂੰ Book titles ਨਾਲ ਗਰੁੱਪਡ ਕਰ ਸਕਦੇ ਹਾਂ । |
04:12 | ਜੇਕਰ ਅਸੀਂ ਇਹ ਕਰਦੇ ਹਾਂ, ਉਸ ਸਮੇਂ ਸਾਡੀ ਰਿਪੋਰਟ ਵਿੱਚ ਅਸੀਂ book title ਵੇਖਦੇ ਹਾਂ ਅਤੇ ਫਿਰ ਉਹ ਸਾਰੇ ਮੈਂਬਰ ਜਿਨ੍ਹਾਂ ਨੂੰ ਇਹ ਦਿੱਤੀਆਂ ਗਈਆਂ ਸਨ । |
04:22 | ਫਿਰ ਅਸੀਂ ਅਗਲੀ book title ਵੇਖਦੇ ਹਾਂ ਅਤੇ ਇਸ ਤਰ੍ਹਾਂ ਨਾਲ ਹੀ । |
04:27 | ਹੁਣੇ ਦੇ ਲਈ, ਆਓ ਆਪਣੀ ਰਿਪੋਰਟ ਨੂੰ ਸਾਧਾਰਨ ਤਰੀਕੇ ਨਾਲ ਰੱਖਦੇ ਹਾਂ । |
04:31 | ਇਸ ਲਈ: ਅਸੀਂ ਕੇਵਲ Next ਬਟਨ ‘ਤੇ ਕਲਿਕ ਕਰਾਂਗੇ । |
04:36 | ਹੁਣ ਅਸੀਂ ਸਟੈਪ 4 ‘ਤੇ ਹਾਂ - Sorting Options, |
04:41 | ਆਓ ਡਾਟਾ ਨੂੰ ਤਾਰੀਖ਼ ਦੇ ਮੁਤਾਬਿਕ ਸੌਰਟ ਕਰਦੇ ਹਾਂ । |
04:46 | ਅਤੇ ਫਿਰ ਉਨ੍ਹਾਂ ਨੂੰ Book title ਦੇ ਰਾਹੀਂ ਵੱਧਦੇ-ਕ੍ਰਮ ਵਿੱਚ ਕ੍ਰਮਬੱਧ (ਸੌਰਟ) ਕਰਦੇ ਹਾਂ । |
04:52 | ਇਸਦੇ ਲਈ, ਅਸੀਂ Sort by ਡ੍ਰੋਪ-ਡਾਊਂਨ ਬਾਕਸ ‘ਤੇ ਕਲਿਕ ਕਰਾਂਗੇ, |
04:58 | ਅਤੇ ਫਿਰ Issue Date ‘ਤੇ ਕਲਿਕ ਕਰਦੇ ਹਾਂ । |
05:03 | ਫਿਰ ਅਸੀਂ ਦੂੱਜੇ ਡ੍ਰੋਪ-ਡਾਊਂਨ ਬਾਕਸ ‘ਤੇ ਕਲਿਕ ਕਰਾਂਗੇ । |
05:08 | ਅਤੇ ਫਿਰ Book Title ‘ਤੇ ਕਲਿਕ ਕਰਦੇ ਹਾਂ । |
05:12 | ਆਓ ਹੁਣ Next ਬਟਨ ‘ਤੇ ਕਲਿਕ ਕਰਦੇ ਹਾਂ । |
05:16 | ਠੀਕ ਹੈ । ਸਟੈਪ 5- Choose Layout |
05:20 | ਅਸੀਂ ਇੱਥੇ ਰਿਪੋਰਟ ਦਾ ਰੂਪ (ਆਕਾਰ) ਆਪਣੀ ਪਸੰਦ ਮੁਤਾਬਿਕ ਬਣਾ ਸਕਦੇ ਹਾਂ । |
05:25 | ਆਓ ‘Columnar, single-column’ ਲੇਆਉਟ ਲਿਸਟ ‘ਤੇ ਕਲਿਕ ਕਰਦੇ ਹਾਂ । |
05:31 | ਨੋਟ ਕਰੋ ਕਿ ਪਿੱਛੇ Report Builder ਰੀਫ੍ਰੈਸ਼ ਹੋ ਗਿਆ ਹੈ । |
05:36 | ਇਹ ਸਾਰੇ ਲੇਬਲਸ ਨੂੰ ਖੱਬੇ ਪਾਸੇ ਵੱਲ ਅਤੇ ਅਨਿਸ਼ਚਿਤ ਫੀਲਡਜ਼ ਨੂੰ ਸੱਜੇ ਪਾਸੇ ਵੱਲ ਦਿਖਾ ਰਿਹਾ ਹੈ । |
05:43 | ਆਓ ‘Columnar, two columns’ ‘ਤੇ ਕਲਿਕ ਕਰਦੇ ਹਾਂ । |
05:48 | ਫਿਰ ਤੋਂ ਹੇਠਾਂ ਦੀ ਵਿੰਡੋ, ਦੋ ਕਾਲਮ ਲੇਆਉਟ ਦਿਖਾਉਣ ਲਈ ਰੀਫ੍ਰੈਸ਼ ਹੋ ਗਈ ਹੈ । |
05:54 | ਇਸ ਤਰ੍ਹਾਂ ਨਾਲ, ਅਸੀਂ ਕੋਈ ਵੀ ਲੇਆਉਟਸ ਚੁਣ ਸਕਦੇ ਹਾਂ ਜੋ Base Wizard ਉਪਲੱਬਧ ਕਰਵਾਉਂਦਾ ਹੈ । |
06:02 | ਅਸੀਂ ਇਸਨੂੰ ਬਾਅਦ ਵਿੱਚ ਆਪਣੀ ਲੋੜ ਮੁਤਾਬਿਕ ਬਦਲ ਵੀ ਸੱਕਦੇ ਹਾਂ । |
06:07 | ਹੁਣ ਦੇ ਲਈ, ਅਸੀਂ ਪਹਿਲੀ ਚੀਜ਼, Tabular ‘ਤੇ ਕਲਿਕ ਕਰਾਂਗੇ । |
06:12 | ਅਤੇ Next ਬਟਨ ‘ਤੇ ਕਲਿਕ ਕਰਦੇ ਹਾਂ । |
06:16 | ਠੀਕ ਹੈ, ਅੰਤਮ ਸਟੈਪ - Create Report, |
06:20 | ਇੱਥੇ ਆਪਣੀ ਰਿਪੋਰਟ ਨੂੰ ਇੱਕ ਵਿਆਖਿਆਤਮਕ ਸਿਰਲੇਖ ਦਿੰਦੇ ਹਾਂ: Books Issued to Members: Report History’ |
06:30 | ਹੁਣ ਆਪਣੀ ਰਿਪੋਰਟ ਬਣਾਉਂਦੇ ਹਾਂ ਜਿਸਦੇ ਨਾਲ ਕਿ ਰਿਪੋਰਟ ਹਮੇਸ਼ਾ ਡਾਟਾਬੇਸ ਤੋਂ ਨਵਾਂ ਡਾਟਾ ਦੇਵੇ । |
06:38 | ਇਸਦੇ ਲਈ, Dynamic Report’ ਓਪਸ਼ਨ (ਵਿਕਲਪ) ’ਤੇ ਕਲਿਕ ਕਰੋ, |
06:45 | ਕਿਉਂਕਿ ਜਦੋਂ ਵੀ ਅਸੀਂ ਦੇਖਣ ਲਈ report ਖੋਲ੍ਹਾਂਗੇ, ਤਾਂ ਅਸੀਂ ਹਮੇਸ਼ਾ ਨਵਾਂ ਡਾਟਾ ਵੇਖਣਾ ਪਸੰਦ ਕਰਾਂਗੇ । |
06:52 | ਠੀਕ ਹੈ, ਅਸੀਂ ਆਪਣੀ ਰਿਪੋਰਟ ਖ਼ਤਮ ਕਰ ਲਈ । ਆਓ ਹੁਣ ‘Create Report now’ ਓਪਸ਼ਨ (ਵਿਕਲਪ) ’ਤੇ ਕਲਿਕ ਕਰਦੇ ਹਾਂ । |
06:59 | ਅਤੇ ਅਖੀਰ ਵਿੱਚ Finish ਬਟਨ ‘ਤੇ ਕਲਿਕ ਕਰੋ । |
07:05 | ਹੁਣ ਅਸੀਂ ਇੱਕ ਨਵੀਂ ਵਿੰਡੋ ਵੇਖਦੇ ਹਾਂ ਅਤੇ ਇਹ ਰਿਪੋਰਟ ਬਣ ਗਈ ਹੈ ਜਿਸ ਨੂੰ ਅਸੀਂ ਹੁਣੇ ਬਣਾਇਆ ਸੀ । |
07:12 | ਨੋਟ ਕਰੋ ਕਿ ਇਸ ਵਿੱਚ ਸਭ ਤੋਂ ਉੱਪਰ, ਬੋਲਡ ਅੱਖਰਾਂ ਵਿੱਚ, ਫੀਲਡ ਲੇਬਲਸ ਹਨ, ਅਤੇ ਅਸਲ ਡਾਟਾ ਸਾਰਣੀਬੱਧ ਤਰ੍ਹਾਂ ਨਾਲ ਦਰਜ ਹੈ । |
07:24 | ਨਾਲ ਹੀ ਇਹ ਵੀ ਨੋਟ ਕਰੋ ਕਿ ਇਹ Issue Date ਫੀਲਡ ਦੇ ਰਾਹੀਂ ਵੱਧਦੇ-ਕ੍ਰਮ ਵਿੱਚ ਕ੍ਰਮਬੱਧ ਹੈ ਭਾਵ, ਤਾਰੀਖ਼ ਦੇ ਮੁਤਾਬਿਕ ਅਤੇ ਫਿਰ Book Title ਦੇ ਮੁਤਾਬਿਕ ਵੱਧਦੇ-ਕ੍ਰਮ ਵਿੱਚ ਹੈ । |
07:38 | ਇਸ ਲਈ: ਅਸੀਂ ਲਾਇਬ੍ਰੇਰੀ ਦੇ ਮੈਂਬਰਾਂ ਨੂੰ ਜਾਰੀ ਕੀਤੀਆਂ ਗਈਆਂ ਕਿਤਾਬਾਂ ਦੀ ਰਿਪੋਰਟ ਤਾਰੀਖ਼ ਦੇ ਮੁਤਾਬਿਕ ਬਣਾ ਲਈ ਹੈ । |
07:46 | ਅਗਲੇ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ ਆਪਣੀ ਰਿਪੋਰਟ ਵਿੱਚ ਕਿਵੇਂ ਬਦਲਾਓ ਕਰੀਏ । |
07:52 | ਇੱਥੇ ਇੱਕ ਨਿਰਧਾਰਤ ਕੰਮ ਹੈ: |
07:54 | Library ਵਿੱਚ ਸਾਰੀਆਂ ਕਿਤਾਬਾਂ ਦੀ ਇੱਕ ਰਿਪੋਰਟ ਬਣਾਓ ਜੋ ਕਿ Publishers ਦੁਆਰਾ ਗਰੁੱਪਡ ਹੋਣ । |
08:01 | ਦੋਵੇਂ ਹੀ Publishers ਅਤੇ Book titles ਵੱਧਦੇ-ਕ੍ਰਮ ਵਿੱਚ ਹੋਣੇ ਚਾਹੀਦੇ ਹਨ । |
08:07 | Columnar, Single - column ਲੇਆਉਟ ਦੀ ਵਰਤੋਂ ਕਰੀਏ । |
08:11 | ਇਸ ਦੇ ਨਾਲ ਅਸੀਂ ਲਿਬਰਔਫਿਸ ਬੇਸ ‘ਤੇ ਰਿਪੋਰਟਸ ਦੇ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ । |
08:17 | ਸੰਖੇਪ ਵਿੱਚ ਅਸੀਂ ਸਿੱਖਿਆ ਕਿ ਕਿਵੇਂ: |
08:21 | ਇੱਕ ਰਿਪੋਰਟ ਬਣਾਈਏ |
08:22 | ਰਿਪੋਰਟ ਫੀਲਡਜ਼ ਨੂੰ ਚੁਣੋ, ਲੇਬਲ ਅਤੇ ਕ੍ਰਮਬੱਧ ਕਰੀਏ |
08:25 | ਰਿਪੋਰਟ ਲੇਆਉਟ ਨੂੰ ਚੁਣੋ |
08:26 | ਅਤੇ ਰਿਪੋਰਟ ਟਾਈਪ static ਜਾਂ dynamic ਚੁਣੋ |
08:31 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । |
08:42 | ਇਹ ਪ੍ਰੋਜੇਕਟ http://spoken-tutorial.org.ਦੁਆਰਾ ਚਲਾਇਆ ਜਾਂਦਾ ਹੈ । |
08:48 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠ ਦਿੱਤੇ ਲਿੰਕ ‘ਤੇ ਉਪਲੱਬਧ ਹੈ । |
08:51 | ਆਈ.ਆਈ.ਟੀ.ਬੰਬੇ ਤੋਂ ਹੁਣ ਨਵਦੀਪ ਸਿੰਘ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ । |