Difference between revisions of "Linux-Old/C2/Desktop-Customization-14.04/Punjabi"

From Script | Spoken-Tutorial
Jump to: navigation, search
(Created page with "{|border = 1 ! ‘“Time”’ ! “’Narration”’ |- |00:01 |ਸਤਿ ਸ਼੍ਰੀ ਅਕਾਲ। ਉਬੰਟੂ ਲੀਨਕਸ (linux) OS ਵਿੱਚ ‘De...")
 
Line 1: Line 1:
 
{|border = 1
 
{|border = 1
! ‘“Time”’
+
| '''Time'''
  ! “’Narration”’
+
| '''Narration'''
|-
+
   
 +
|-
 
  |00:01
 
  |00:01
 
  |ਸਤਿ ਸ਼੍ਰੀ ਅਕਾਲ। ਉਬੰਟੂ ਲੀਨਕਸ (linux) OS ਵਿੱਚ ‘Desktop Customization’ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ   
 
  |ਸਤਿ ਸ਼੍ਰੀ ਅਕਾਲ। ਉਬੰਟੂ ਲੀਨਕਸ (linux) OS ਵਿੱਚ ‘Desktop Customization’ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ   

Revision as of 17:57, 18 August 2017

Time Narration
00:01 ਸਤਿ ਸ਼੍ਰੀ ਅਕਾਲ। ਉਬੰਟੂ ਲੀਨਕਸ (linux) OS ਵਿੱਚ ‘Desktop Customization’ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ
00:08 ਅਸੀਂ ਸਿਖਾਂਗੇ ਇਸ ਟਿਊਟੋਰਿਅਲ ਵਿੱਚ ਹੇਠਾਂ ਦਿੱਤੇ ਗਏ ਨੂੰ ਕਿਵੇਂ ਕਰਨਾ ਹੈ

‘Launcher’ ਦੇ ਬਾਰੇ ਵਿੱਚ, ‘Launcher’ ਵਿੱਚ ਐਪਲੀਕੇਸ਼ਨ ਨੂੰ ਕਿਵੇਂ ਹਟਾਉਂਦੇ ਅਤੇ ਜੋੜਦੇ ਹਨ। ਵੱਖ-ਵੱਖ ਤਰੀਕਿਆਂ ਨਾਲ ‘ਡੈਸਕਟਾਪ’ (Desktops) ਉੱਤੇ ਪ੍ਰਯੋਗ ਕਰਨੇ ‘ਇੰਟਰਨੈੱਟ ਕਨੈਕਟਿਵਿਟੀ’ (Internet Connectivity) ‘Sound settings’ ‘ਟਾਇਮ ਅਤੇ ਡੇਟ’ (Time and Date)ਸੈਟਿੰਗਸ ਅਤੇ ਹੋਰ ਯੂਜ਼ਰ ਅਕਾਉਂਟਸ ਉੱਤੇ ਕਿਵੇਂ ਸਵਿਚ ਕਰਦੇ ਹਨ।

00:27 ਇਸ ਟਿਊਟੋਰਿਅਲ ਦੇ ਲਈ ਮੈਂ ਵਰਤੋਂ ਕਰ ਰਹੀ ਹਾਂ ‘ਉਬੰਟੂ ਲੀਨਕਸ OS’ 14:04
00:34 ਹੁਣ ਅਸੀਂ ‘ਲਾਂਚਰ’ (Launcher) ਦੇ ਨਾਲ ਸ਼ੁਰੂ ਕਰਦੇ ਹਾਂ।
00:36 ‘ਲਾਂਚਰ’ (Launcher) ‘ਉਬੰਟੂ ਲੀਨਕਸ ਡੈਸਕਟਾਪ’ ਵਿੱਚ ਖੱਬੇ ਪਾਸੇ ਵਾਲਾ ਡਿਫਾਲਟ ਪੈਨਲ ਹੈ, ਜੋ ਕੁੱਝ ਡਿਫਾਲਟ ਐਪਲੀਕੇਸ਼ਨਾਂ ਨੂੰ ਰੱਖਦਾ ਹੈ।
00:44 ਲਾਂਚਰ (Launcher) ਅਕਸਰ ਪਹਿਲਾਂ ਤੋਂ ਵਰਤੀ ਹੋਈ ਐਪਲੀਕੇਸ਼ਨ ਨੂੰ ਆਸਾਨੀ ਨਾਲ ਐਕਸੈਸ ਕਰ ਦਿੰਦਾ ਹੈ।
00:49 ਇਸ ਲਈ, ਅਸੀਂ ਲਾਂਚਰ ਉੱਤੇ ਇਸ ਦੇ ‘ਡੈਸਕਟਾਪ ਸ਼ਾਰਟਕਟ’ ਉੱਤੇ ਕਲਿਕ ਕਰਕੇ ਇੱਕ ਪ੍ਰੋਗਰਾਮ ਨੂੰ ਲਾਂਚ ਕਰ ਸਕਦੇ ਹਾਂ।
00:56 ਡਿਫਾਲਟ ਰੂਪ ਤੋਂ, ਲਾਂਚਰ ਦੇ ਕੋਲ ਕੁੱਝ ਐਪਲੀਕੇਸ਼ਨ ਹਨ।
01:00 ਹੁਣ ਅਸੀਂ ਆਪਣੀ ਲੋੜ ਦੇ ਮੁਤਾਬਕ ਲਾਂਚਰ ਨੂੰ ਕਸਟਮਾਇਜ ਕਰਨਾ ਸਿੱਖਦੇ ਹਾਂ।
01:06 ਮੇਰੇ ਰੋਜ਼ਾਨਾ ਦੇ ਕਾਰਜਾਂ ਦੇ ਲਈ, ਮੈਨੂੰ ਕੁੱਝ ਐਪਲੀਕੇਸ਼ਨਾਂ ਦੀ ਲੋੜ੍ਹ ਹੈ ਜਿਵੇਂ ‘ਟਰਮੀਨਲ, ਲਿਬ੍ਰੇ ਆਫਿਸ ਰਾਈਟਰ, ਜੀਏਡਿਟ ਅਤੇ ਹੋਰ।
01:15 ਹੁਣ ਅਸੀਂ ‘ਲਾਂਚਰ’ ਨਾਲ ਇਹ ਐਪਲੀਕੇਸ਼ਨ ਜੋੜ੍ਹਦੇ ਹਾਂ।
01:19 ਇਹ ਐਪਲੀਕੇਸ਼ਨ ਜੋੜਨ ਤੋਂ ਪਹਿਲਾਂ, ਮੈਂ ਉਨ੍ਹਾਂ ਐਪਲੀਕੇਸ਼ਨਾਂ ਨੂੰ ਹਟਾਵਾਂਗੀ ਜੋ ਮੈਂਨੂੰ ਨਹੀਂ ਚਾਹੀਦੀਆਂ ਹਨ।
01:25 ਮੰਨ ਲਓ, ਮੈਂ ‘VLC’ ਦੀ ਐਪਲੀਕੇਸ਼ਨ ਨੂੰ ਹਟਾਉਣਾ ਚਾਹੁੰਦੀ ਹਾਂ।
01:30 ਇਸ ਲਈ ‘VLC’ ਐਪਲੀਕੇਸ਼ਨ ਆਈਕਾਨ ਉੱਤੇ ਰਾਈਟ - ਕਲਿਕ ਕਰੋ ਅਤੇ ‘Unlock from Launcher’ ਨੂੰ ਚੁਣੋ।
01:37 ਤੁਸੀਂ ਵੇਖ ਸਕਦੇ ਹੋ ਕਿ ‘VLC’ ਐਪਲੀਕੇਸ਼ਨ ਆਈਕਾਨ ‘ਲਾਂਚਰ’ ਤੋਂ ਹੱਟ ਗਿਆ ਹੈ।
01:43 ਇਸ ਪ੍ਰਕਾਰ ਨਾਲ, ਅਸੀਂ ਉਨ੍ਹਾਂ ਸਾਰਿਆ ਸ਼ਾਰਟਕਟਸ ਨੂੰ ਵੀ ਹਟਾ ਸਕਦੇ ਹਾਂ ਜਿੰਨਾਂ ਦਾ ਅਸੀਂ ਅਕਸਰ ਪ੍ਰਯੋਗ ਨਹੀਂ ਕਰਦੇ ਹਾਂ।
01:49 ਜਿਵੇਂ ਕਿ: ਤੁਸੀਂ ਵੇਖ ਸਕਦੇ ਹੋ ਮੈਂ ਆਪਣੇ ਡੈਸਕਟਾਪ ਉੱਤੇ ਲਾਂਚਰ ਨਾਲ ਕੁੱਝ ਐਪਲੀਕੇਸ਼ਨਾਂ ਹਟਾ ਦਿੱਤੀਆਂ ਹਨ।
01:55 ਹੁਣ, ਮੈਂ ਲਾਂਚਰ ਉੱਤੇ ‘ਟਰਮੀਨਲ’ ਸ਼ਾਰਟਕਟ ਨੂੰ ਜੋੜਾਂਗੀ।
02:00 Dash Home ਉੱਤੇ ਕਲਿਕ ਕਰੋ।
02:02 ‘search bar’ ਵਿੱਚ ਟਾਈਪ ਕਰੋ ‘terminal’
02:05 ਇਸ ਨੂੰ ਖੋਲ੍ਹਣ ਦੇ ਲਈ ‘Terminal’ ਆਈਕਾਨ ਉੱਤੇ ਕਲਿਕ ਕਰੋ।
02:09 ਤੁਸੀਂ ਲਾਂਚਰ ਉੱਤੇ ‘ਟਰਮੀਨਲ’ ਆਈਕਾਨ ਵੇਖ ਸਕਦੇ ਹੋ।
02:13 ‘ਲਾਂਚਰ’ ਉੱਤੇ ‘ਟਰਮੀਨਲ’ ਆਈਕਾਨ ਨੂੰ ਫਿਕਸ ਕਰਨ ਦੇ ਲਈ, ਸਭ ਤੋਂ ਪਹਿਲਾਂ ਇਸ ਉੱਤੇ ਰਾਈਟ ਕਲਿਕ ਕਰੋ।
02:18 ਫਿਰ ‘Lock to Launcher’ ਉੱਤੇ ਕਲਿਕ ਕਰੋ।
02:21 ਲਾਂਚਰ ਉੱਤੇ ਐਪਲੀਕੇਸ਼ਨ ਸ਼ਾਰਟਕਟਸ ਨੂੰ ਫਿਕਸ ਕਰਨ ਦਾ ਇੱਕ ਹੋਰ ਤਰੀਕਾ ਡ੍ਰਗਿੰਗ ਅਤੇ ਡਾਪਿੰਗ ਵੀ ਹੈ। ਮੈਂ ਹੁਣੇ ਇਸ ਨੂੰ ਦਿਖਾਵਾਂਗੀ।
02:30 ‘ਡੈਸ਼ ਹੋਮ’ ਖੋਲੋ ਅਤੇ ‘ਸਰਚ ਬਾਰ’ ਵਿੱਚ ਟਾਈਪ ਕਰੋ “libreOffice”
02:37 Libre Office ਆਈਕਾਨ ਨੂੰ ਲਾਂਚਰ ਉੱਤੇ ਡਰੈਗ ਕਰੋ।
02:42 ਜਦੋਂ ਅਸੀਂ ਅਜਿਹਾ ਕਰਦੇ ਹਾਂ ਤਾਂ “Drop to Add application” ਦੇ ਨਾਲ (help text) ਹੈਲਪ ਟੈਕਸਟ ਦਿਖਾਈ ਦੇ ਸਕਦਾ ਹੈ। ਜੇਕਰ ਕੋਈ ਹੈਲਪ ਟੈਕਸਟ ਨਹੀਂ ਦਿਖਾਈ ਦਿੰਦਾ ਹੈ ਤਾਂ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ।
02:51 ਹੁਣ, ‘ਲਾਂਚਰ’ ਉੱਤੇ ‘ਲਿਬ੍ਰੇ ਆਫਿਸ’ ਆਈਕਾਨ ਨੂੰ ਡਰਾਪ ਕਰੋ।
02:55 ਤੁਸੀਂ ਵੇਖ ਸਕਦੇ ਹੋ ਕਿ ਸ਼ਾਰਟਕਟ ਹੁਣ ਲਾਂਚਰ ਨਾਲ ਜੁੜ ਗਿਆ ਹੈ।
03:00 ਇਸ ਪ੍ਰਕਾਰ ਨਾਲ ਅਸੀਂ ਲਾਂਚਰ ਉੱਤੇ ਸ਼ਾਰਟਕਟਸ ਜੋੜ ਸਕਦੇ ਹਾਂ।
03:04 ‘ਉਬੰਟੂ ਲੀਨਕਸ OS’ ਵਿੱਚ ਅਗਲੀ ਮਹੱਤਵਪੂਰਣ ਵਿਸ਼ੇਸ਼ਤਾ ਹੈ “multiple desktop” ਜਾਂ “Workspace Switcher”
03:12 ਕਦੇ - ਕਦੇ ਅਸੀਂ ਵਿਭਿੰਨ ਪ੍ਰਕਾਰਾਂ ਦੀਆਂ ਐਪਲੀਕੇਸ਼ਨਾਂ ਉੱਤੇ ਵੀ ਕਾਰਜ ਕਰ ਸਕਦੇ ਹਾਂ।
03:17 ਅਤੇ ਸਾਨੂੰ ਇੱਕ ਐਪਲੀਕੇਸ਼ਨ ਨਾਲ ਹੋਰ ਐਪਲੀਕੇਸ਼ਨਾਂ ਦੇ ਉੱਤੇ ਜਾਣ ਲਈ ਪਰੇਸ਼ਾਨੀ ਵੀ ਹੋ ਸਕਦੀ ਹੈ।
03:22 ਇਸਨੂੰ ਜ਼ਿਆਦਾ ਉੱਚਿਤ ਬਣਾਉਣ ਦੇ ਲਈ, ਅਸੀਂ “Workspace Switcher” ਪ੍ਰਯੋਗ ਕਰ ਸਕਦੇ ਹਾਂ।
03:27 ਹੁਣ ਅਸੀਂ ‘ਲਾਂਚਰ’ ਉੱਤੇ ਵਾਪਸ ਆਉਂਦੇ ਹਾਂ।
03:30 ‘ਲਾਂਚਰ’ ਉੱਤੇ,”Workspace Switcher” ਆਈਕਾਨ ਨੂੰ ਲੱਭੋ। ਇਸ ਉੱਤੇ ਕਲਿਕ ਕਰੋ।
03:36 ਇਹ 4 ‘ਡੈਸਕਟਾਪਸ’ ਦੇ ਨਾਲ 4 ਕਵਾਡਰੈਂਟਸ ਦਿਖਾਉਂਦਾ ਹੈ।
03:40 ਡਿਫਾਲਟ ਰੂਪ ਨਾਲ, ਉਪਰ ਖੱਬੇ ਪਾਸੇ ਵਾਲੇ ਡੈਸਕਟਾਪ ਉੱਤੇ ਚਿੰਨ੍ਹ ਹੈ।
03:44 ਇਹ ਉਹ ਡੈਸਕਟਾਪ ਹੈ ਜਿਸ ਵਿੱਚ ਅਸੀਂ ਇਸ ਸਮੇਂ ਕੰਮ ਕਰ ਰਹੇ ਹਾਂ।
03:48 ਹੁਣ, ਅਸੀਂ ਦੂੱਜੇ ‘ਡੈਸਕਟਾਪ’ ਉੱਤੇ ਕਲਿਕ ਕਰਕੇ ਇਸਨੂੰ ਚੁਣਦੇ ਹਾਂ।
03:53 ਇੱਥੇ ਮੈਂ ਲਾਂਚਰ ਵਿੱਚ ‘ਟਰਮੀਨਲ’ ਆਈਕਾਨ ਉੱਤੇ ਕਲਿਕ ਕਰਕੇ ਇਸਨੂੰ ਖੋਲ੍ਹਾਂਗੀ।
03:59 ਹੁਣ, ਦੁਬਾਰਾ “Workspace Switcher” ਉੱਤੇ ਕਲਿਕ ਕਰੋ।
04:02 ਤੁਸੀਂ ਦੂੱਜੇ “Workspace Switcher” ਉੱਤੇ ਟਰਮੀਨਲ ਅਤੇ ਪਹਿਲਾਂ ਵਾਲੇ ਉੱਤੇ ਸਾਡਾ ਡੈਸਕਟਾਪ ਵੇਖ ਸਕਦੇ ਹੋ।
04:09 ਇਸ ਪ੍ਰਕਾਰ ਨਾਲ, ਤੁਸੀਂ ‘ਵਿਭਿੰਨ ਪ੍ਰਕਾਰ ਦੇ ਡੈਸਕਟਾਪਸ’ ਉੱਤੇ ਕਾਰਜ ਕਰ ਸਕਦੇ ਹੋ।
04:12 ਹੁਣ ਅਸੀਂ ਪਹਿਲਾਂ ਵਾਲੇ ‘ਡੈਸਕਟਾਪ’ ਉੱਤੇ ਵਾਪਸ ਆਉਂਦੇ ਹਾਂ।
04:15 ”Trash”, ‘ਲਾਂਚਰ’ ਉੱਤੇ ਇੱਕ ਹੋਰ ਮਹੱਤਵਪੂਰਣ ਆਈਕਾਨ ਹੁੰਦਾ ਹੈ।
04:19 “Trash” ਸਾਰੀਆਂ ਡਿਲੀਟ ਕੀਤੀਆਂ ਹੋਈਆਂ ਫਾਇਲਸ ਅਤੇ ਫੋਲਡਰਸ ਨੂੰ ਰੱਖਦਾ ਹੈ।
04:23 ਫਾਇਲ ਨੂੰ ਗਲਤੀ ਨਾਲ ਡਿਲੀਟ ਕਰਨ ਦੀ ਹਾਲਤ ਵਿੱਚ, ਅਸੀਂ ਇਸਨੂੰ ‘ਟਰੈਸ਼’ ਤੋਂ ਦੁਬਾਰਾ ਪ੍ਰਾਪਤ ਕਰ ਸਕਦੇ ਹਾਂ।
04:28 ਇਸਨੂੰ ਵਿਖਾਉਣ ਦੇ ਲਈ, ਮੈਂ “DIW” ਫਾਇਲ ਨੂੰ ਡਿਲੀਟ ਕਰਾਂਗੀ, ਜੋ ਮੇਰੇ ਡੈਸਕਟਾਪ ਉੱਤੇ ਹੈ।
04:33 ਫਾਇਲ ਉੱਤੇ ਰਾਈਟ ਕਲਿਕ ਕਰੋ ਅਤੇ ‘Move to Trash’ ਵਿਕਲਪ ਉੱਤੇ ਕਲਿਕ ਕਰੋ।
04:38 ਇਸਨੂੰ ਦੁਬਾਰਾ ਪ੍ਰਾਪਤ ਕਰਨ ਦੇ ਲਈ, ‘ਲਾਂਚਰ’ ਵਿੱਚ ‘ਟਰੈਸ਼ ਆਈਕਾਨ’ ਉੱਤੇ ਬਸ ਕਲਿਕ ਕਰੋ।
04:43 ਟਰੈਸ਼ ਫੋਲਡਰ ਖੁਲਦਾ ਹੈ।
04:46 ਫਾਇਲ ਚੁਣੋ, ਇਸ ਉੱਤੇ ਰਾਈਟ ਕਲਿਕ ਕਰੋ ਅਤੇ ‘Restore’ ਉੱਤੇ ਕਲਿਕ ਕਰੋ
04:50 ‘ਟਰੈਸ਼’ ਵਿੰਡੋ ਬੰਦ ਕਰੋ ਅਤੇ ਡੈਸਕਟਾਪ ਉੱਤੇ ਵਾਪਸ ਆ ਜਾਵੋ।
04:54 ਅਸੀਂ ਵੇਖ ਸਕਦੇ ਹਾਂ ਕਿ ਫਾਇਲ ਜੋ ਅਸੀਂ ਪਹਿਲਾਂ ਡਿਲੀਟ ਕੀਤੀ ਸੀ ਹੁਣ ਸਾਨੂੰ ਦੁਬਾਰਾ ਮਿਲ ਗਈ ਹੈ।
04:59 ਤੁਹਾਡੇ ਸਿਸਟਮ ਤੋਂ ਫਾਇਲ ਨੂੰ ਸਥਾਈ ਰੂਪ ਨਾਲ ਡਿਲੀਟ ਕਰਨ ਦੇ ਲਈ, ਪਹਿਲਾਂ ਇਸਨੂੰ ਚੁਣੋ ਅਤੇ ਫਿਰ Shift + Delete ਨੂੰ ਦਬਾਓ।
05:07 ਇੱਕ ਡਾਇਲਾਗ ਬਾਕਸ ਜੋ ਪੁੱਛ ਰਿਹਾ ਹੈ ‘Are you sure want to permanently delete DIW’ ਦਿਖਾਈ ਦੇਵੇਗਾ। ‘Delete’ ਉੱਤੇ ਕਲਿਕ ਕਰੋ।
05:15 ਇੱਕ ਵਾਰ ਫਿਰ “ਟਰੈਸ਼” ਆਈਕਾਨ ਉੱਤੇ ਕਲਿਕ ਕਰੋ।
05:18 ਸਾਨੂੰ ਟਰੈਸ਼ ਫੋਲਡਰ ਵਿੱਚ ਫਾਇਲ ਨਹੀਂ ਮਿਲ ਸਕਦੀ, ਕਿਉਂਕਿ ਇਹ ਸਾਡੇ ਸਿਸਟਮ ਤੋਂ ਸਥਾਈ ਰੂਪ ਨਾਲ ਡਿਲੀਟ ਹੋ ਗਈ ਹੈ।
05:24 ਹੁਣ, ਅਸੀਂ ‘ਡੈਸਕਟਾਪ’ ਦੇ ਉਪਰ ਸੱਜੇ ਪਾਸੇ ਕੋਨੇ ਉੱਤੇ ਮੌਜੂਦ ਕੁੱਝ ਐਪਲੀਕੇਸ਼ਨ ਵੇਖਾਂਗੇ।
05:31 ਪਹਿਲਾ ਵਾਲਾ ‘ਇੰਟਰਨੈੱਟ ਕਨੈਕਟਿਵਿਟੀ’ (Internet Connectivity)

ਹੈ।

05:34 ਕੁਨੈਕਸ਼ਨ ਸਥਾਪਤ ਹੁੰਦਾ ਹੈ ਜੇਕਰ ਤੁਸੀਂ ਕਿਸੇ ‘Lan’ ਜਾਂ ‘Wifi’ ਨੈੱਟਵਰਕ ਨਾਲ ਜੁੜੇ ਹੁੰਦੇ ਹੋ।
05:39 ਤੁਸੀਂ ਇੱਥੇ ਇਹ ਵੇਖ ਸਕਦੇ ਹੋ।
05:42 ਤੁਸੀਂ ਉਹ ਨੈੱਟਵਰਕ ਚੁਣ ਸਕਦੇ ਹੋ ਜਿਸ ਉੱਤੇ ਤੁਹਾਨੂੰ ਐਕਸੈਸ ਕਰਨਾ ਹੈ।
05:46 ਨੈੱਟਵਰਕ ਨੂੰ ‘Enable / Disable’ ਕਰਨ ਦੇ ਲਈ, ‘Enable Networking’ ਵਿਕਲਪ ਨੂੰ ਚੈੱਕ/ਅਨਚੈੱਕ ਕਰੋ।
05:52 ਅਸੀਂ Edit Connections ਵਿਕਲਪ ਪ੍ਰਯੋਗ ਕਰਕੇ ਨੈੱਟਵਰਕਸ ਨੂੰ ਏਡਿਟ ਵੀ ਕਰ ਸਕਦੇ ਹਾਂ।
05:57 ਅਗਲਾ ਵਿਕਲਪ Sound ਹੈ। ਇਸ ਉੱਤੇ ਕਲਿਕ ਕਰੋ।
06:00 ਤੁਸੀਂ ਇੱਥੇ ਇੱਕ ਸਲਾਇਡਰ ਵੇਖ ਸਕਦੇ ਹੋ। ਆਪਣੀ ਪਸੰਦ ਦੇ ਅਨੁਸਾਰ ਇਹ ਆਡਿਓ ਲੇਵਲ ਨੂੰ ਵਧਾਉਣ ਜਾਂ ਘਟਾਉਣ ਵਿੱਚ ਮਦਦ ਕਰਦਾ ਹੈ।
06:07 ਅਸੀਂ ‘Sound Settings’ ਉੱਤੇ ਕਲਿਕ ਕਰਕੇ ਆਪਣੇ ਸਿਸਟਮ ਦੇ ਸਾਊਂਡ ਲੇਵਲ ਨੂੰ ਹੋਰ ਵੀ ਅਡਜੱਸਟ ਕਰ ਸਕਦੇ ਹੋ।
06:14 ਇਸ ਵਿੰਡੋ ਵਿੱਚ ਸੈਟਿੰਗਸ ਨੂੰ ਆਪਣੇ ਆਪ ਜਾਂਚੋ।
06:17 ਅਗਲਾ ਆਈਕਾਨ Time ਅਤੇ Date ਹੈ।
06:20 ਜੇਕਰ ਅਸੀਂ ਇਸ ਆਈਕਾਨ ਉੱਤੇ ਕਲਿਕ ਕਰਦੇ ਹਾਂ ਤਾਂ ਕੈਲੇਂਡਰ ਖੁਲਦਾ ਹੈ। ਅਸੀਂ ਇੱਥੇ ਵਰਤਮਾਨ ਦੀ ਤਾਰੀਖ, ਮਹੀਨਾ ਅਤੇ ਸਾਲ ਵੇਖ ਸਕਦੇ ਹਾਂ।
06:29 ਆਪਣੀ ਪਸੰਦ ਦੇ ਅਨੁਸਾਰ (arrow) ਐਰੋ ਬਟਨ ਸਾਨੂੰ ਹੋਰ ਮਹੀਨਿਆਂ ਅਤੇ ਸਾਲਾਂ ਉੱਤੇ ਜਾਣ ਦੀ ਆਗਿਆ ਦਿੰਦਾ ਹੈ।
06:35 ‘Time & Date Settings’ ਉੱਤੇ ਕਲਿਕ ਕਰਕੇ ਅਸੀਂ ਤਾਰੀਖ ਅਤੇ ਸਮਾਂ ਨੂੰ ਏਡਿਟ ਕਰ ਸਕਦੇ ਹਾਂ। ਇਸ ਵਿਕਲਪ ਨੂੰ ਆਪਣੇ ਆਪ ਜਾਂਚੋਂ।
06:44 ਅੱਗੇ, ‘wheel’ ਆਈਕਾਨ ਉੱਤੇ ਕਲਿਕ ਕਰੋ।
06:47 ਇੱਥੇ ਅਸੀਂ ‘Log Out ਅਤੇ Shut Down’ ਵਿਕਲਪਾਂ ਦੇ ਨਾਲ ਕੁੱਝ ਸ਼ਾਰਟਕਟ ਵਿਕਲਪਾਂ ਨੂੰ ਵੇਖ ਸਕਦੇ ਹਾਂ।
06:53 ਅਸੀਂ ਆਪਣੇ ਸਿਸਟਮ ਵਿੱਚ ਉਪਲੱਬਧ ਸਾਰੇ ‘User accounts’ ਨੂੰ ਵੀ ਵੇਖ ਸਕਦੇ ਹਾਂ।
06:59 ਅਸੀਂ ਉਸ ਵਿਸ਼ੇਸ਼ ਯੂਜਰ ਉੱਤੇ ਕਲਿਕ ਕਰਕੇ ਆਪਣੀ ਪਸੰਦ ਦੇ ਯੂਜਰ ਅਕਾਉਂਟ ਉੱਤੇ ਸਵਿਚ ਕਰ ਸਕਦੇ ਹਾਂ।
07:05 ਇਸਨੂੰ ਸੰਖੇਪ ਰੂਪ ਨਾਲ ਕਰਦੇ ਹਾਂ।
07:07 ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਗਏ ਲਾਂਚਰਾਂ ਦੇ ਬਾਰੇ ਸਿੱਖਿਆ ‘ਲਾਂਚਰ’ ਦੇ ਬਾਰੇ ਵਿੱਚ ‘ਲਾਂਚਰ’ ਵਿੱਚ ਐਪਲੀਕੇਸ਼ਨ ਨੂੰ ਕਿਵੇਂ ਜੋੜਦੇ ਅਤੇ ਹਟਾਉਂਦੇ ਹਨ।
‘ਵੱਖ-ਵੱਖ ਕਿਸਮਾਂ ਦੇ ਡੈਸਕਟਾਪਸ ਦਾ ਪ੍ਰਯੋਗ ਕਰਨਾ ‘
‘ਇੰਟਰਨੈੱਟ ਕਨੈਕਟਿਵਿਟੀ’ (Internet Connectivity)
‘Sound settings’
‘ਟਾਇਮ ਅਤੇ ਡੇਟ ਸੈਟਿੰਗਸ’
ਹੋਰ ‘ਯੂਜਰ ਅਕਾਉਂਟਸ’ ਉੱਤੇ ਸਵਿਚ ਕਰਨਾ।  
07:26 ਹੇਠਾਂ ਦਿੱਤੇ ਗਏ ਲਿੰਕ ਉੱਤੇ ਉਪਲੱਬਧ ਵੀਡਿਓ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਨੂੰ ਸੰਖੇਪ ਕਰਦਾ ਹੈ। ਕ੍ਰਿਪਾ ਕਰਕੇ ਇਸਨੂੰ ਵੇਖੋ।
07:32 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਵਰਕਸ਼ਾਪਾਂ ਨੂੰ ਚਲਾਉਂਦੀਆਂ ਹਨ ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ।
07:39 ਜਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਡੇ ਨਾਲ ਸੰਪਰਕ ਕਰੋ।
07:42 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਭਾਰਤ ਸਰਕਾਰ ਦੇ ਐਮ ਐਚ ਆਰ ਡੀ ਦੇ NMEICT ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਹੇਠਾਂ ਦਿੱਤੇ ਗਏ ਲਿੰਕ ਉੱਤੇ ਉਪਲੱਬਧ ਹੈ।
07:53 ਆਈ ਆਈ ਟੀ ਬੰਬੇ ਤੋਂ ਅਮਰਜੀਤ ਨੂੰ ਇਜ਼ਾਜ਼ਤ ਦਿਓ। ਸਾਡੇ ਨਾਲ ਜੁੜਣ ਲਈ ਧੰਨਵਾਦ।

Contributors and Content Editors

Harmeet, Nancyvarkey, PoojaMoolya, Pratik kamble