Difference between revisions of "LibreOffice-Suite-Base/C4/Access-data-sources/Punjabi"

From Script | Spoken-Tutorial
Jump to: navigation, search
 
Line 1: Line 1:
 
{| Border=1
 
{| Border=1
|'''Timing'''
+
|'''Time'''
 
|'''Narration'''
 
|'''Narration'''
 
|-
 
|-

Latest revision as of 15:54, 6 April 2017

Time Narration
00:00 ਲਿਬ੍ਰੇ ਆਫਿਸ ਬੇਸ ਉੱਤੇ ਸਪੋਕਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ ।
00:04 ਇਸ ਟਿਊਟੋਰੀਅਲ ਵਿੱਚ ਅਸੀਂ ਸਿੱਖਾਂਗੇ
00:08 ਦੂਜੇ ਡੇਟਾ ਸੋਰਸਿਜ਼ (data sources) ਨੂੰ ਐਕਸੈਸ (access) ਕਰਣਾ
00:10 ‘.odb’ ਡੇਟਾਬੇਸਿਜ਼ ਨੂੰ ਰਜਿਸਟਰ (databases register) ਕਰਣਾ
00:15 ਡੇਟਾ ਸੋਰਸਿਜ਼ ਵਿਊ (view) ਕਰਣਾ
00:17 ਅਤੇ ਰਾਈਟਰ ਵਿੱਚ ਡੇਟਾ ਸੋਰਸਿਜ਼ ਦਾ ਪ੍ਰਯੋਗ ਕਰਣਾ
00:22 ਆਉ ਵੇਖੀਏ ਕੀ ਅਸੀਂ ਬੇਸ ਵਿੱਚ ਦੂਜੇ ਡੇਟਾ ਸੋਰਸਿਜ਼ ਤੱਕ ਕਿਵੇਂ ਪੁੱਜ ਸੱਕਦੇ ਹਾਂ ।
00:28 ਲਿਬ੍ਰੇ ਆਫਿਸ ਬੇਸ ਡੇਟਾਬੇਸਿਜ਼ ਤੋਂ ਅਲਾਵਾ ਦੂਜੇ ਡੇਟਾ ਸੋਰਸਿਜ਼ ਤੱਕ ਜਾਉਣ ਦੀ ਇਜਾਜ਼ਤ ਵੀ ਦਿੰਦਾ ਹੈ ।
00:37 ਇਹ ਇਹਨਾਂ ਨੂੰ ਦੂਜੇ ਲਿਬ੍ਰੇ ਆਫਿਸ ਡਾਕੂਮੈਂਟਸ ਨਾਲ ਲਿੰਕ ਕਾਰਣ ਦੀ ਇਜਾਜ਼ਤ ਵੀ ਦਿੰਦਾ ਹੈ ।
00:43 ਉਦਾਹਰਣ ਲਈ ਅਸੀਂ ਇੱਕ ਸਪ੍ਰੈਡਸ਼ੀਟ ਜਾਂ ਇੱਕ ਸਰਲ ਟੈਕਸਟ ਡਾਕੂਮੈਂਟ ਤੱਕ ਲਿਬ੍ਰੇ ਆਫਿਸ ਬੇਸ ਦੇ ਅੰਦਰੋਂ ਹੀ ਪਹੁੰਚ ਸੱਕਦੇ ਹਾਂ ।
00:53 ਅਤੇ ਫੇਰ ਇਹਨਾਂ ਨੂੰ ਲਿਬ੍ਰੇ ਆਫਿਸ ਰਾਈਟਰ ਡਾਕੂਮੈਂਟ ਨਾਲ ਲਿੰਕ ਕਰ ਸੱਕਦੇ ਹਾਂ ।
00:58 ਉਦਾਹਰਣ ਲਈ ਆਉ ਲਿਬ੍ਰੇ ਆਫਿਸ ਕੈਲਕ ਨਾਲ ਇੱਕ ਉਦਾਹਰਣ ਸਪ੍ਰੈਡਸ਼ੀਟ ਬਣਾਈਏ ।
01:06 ਸਟਾਰਟ ਮੈਨਿਊ >> All programs (ਆੱਲ ਪ੍ਰੋਗ੍ਰਾਮਜ਼) ਤੇ ਕਲਿੱਕ ਕਰੋ ਅਤੇ Libreoffice suit (ਲਿਬ੍ਰੇ ਆਫਿਸ ਸੂਟ) ਮੈਨਿਊ ਖੋਲੋ ।
01:16 ਜਾਂ ਜੇ ਲਿਬ੍ਰੇ ਆਫਿਸ ਪਹਿਲਾਂ ਤੋਂ ਹੀ ਖੁੱਲਾ ਹੈ ਤਾਂ File (ਫਾਈਲ), New (ਨਿਊ) ਅਤੇ Spreadsheet (ਸਪ੍ਰੈਡਸ਼ੀਟ) ਤੇ ਕਲਿੱਕ ਕਰੋ , ਅਤੇ ਇੱਕ ਨਵੀਂ ਸਪ੍ਰੈਡਸ਼ੀਟ ਖੋਲੋ ।
01:30 ਹੁਣ ਇਸ ਸਪ੍ਰੈਡਸ਼ੀਟ ਵਿੱਚ ਆਉ ਕੁਝ ਸੈਂਪਲ(sample) ਡੇਟਾ ਟਾਈਪ ਕਰੀਏ, ਜਿਸ ਤਰਾਂ ਇਮੇਜ ਵਿੱਚ ਦਿਖਾਇਆ ਗਿਆ ਹੈ । < ਵਕਫ਼ਾ >
01:46 ਅਤੇ ਇਸ ਸਪ੍ਰੈਡਸ਼ੀਟ ਨੂੰ Library members (ਲਾਈਬ੍ਰੇਰੀ ਮੈਂਬਰਜ਼) ਦੇ ਤੌਰ ਤੇ ਇੱਕ ਡਾਈਰੈਕਟ੍ਰੀ ਲੋਕੇਸ਼ਨ ਉੱਤੇ ਸੇਵ ਕਰੋ ।
01:54 ਆਉ ਹੁਣ ਇਸ ਲੋਕੇਸ਼ਨ (location) ਨੂੰ ਯਾਦ ਕਰੀਏ, ਕਿਓਂਕੀ ਸਾਨੂੰ ਆਪਣੇ ਉਦਾਹਰਣ ਵਿੱਚ ਅੱਗੇ ਇਹ ਫਾਈਲ ਇਸਤੇਮਾਲ ਕਰਣੀ ਪਵੇਗੀ ।
02:02 ਅਤੇ ਅਸੀਂ ਕੈਲਕ ਵਿੰਡੋ ਬੰਦ ਕਰ ਦਿਆਂਗੇ ।
02:07 ਚੰਗਾ, ਆਉ ਹੁਣ ਵੇਖੀਏ ਕਿ ਅਸੀਂ ਲਿਬ੍ਰੇ ਆਫਿਸ ਤੋਂ ਇਸ ਸਪ੍ਰੈਡਸ਼ੀਟ ਤੱਕ ਕਿਵੇਂ ਪਹੁੰਚ ਸੱਕਦੇ ਹਾਂ ।
02:15 ਇਹ ਕਰਣ ਲਈ ਬੇਸ ਨੂੰ ਵਿੰਡੋਜ਼ ਸਟਾਰਟ ਮੈਨਿਊ ਤੋਂ ਖੋਲੋ, ਜਾਂ
02:25 ਜੇਕਰ ਲਿਬ੍ਰੇ ਆਫਿਸ ਪਹਿਲਾਂ ਤੋਂ ਹੀ ਖੁੱਲਾ ਹੈ ਤਾਂ ਅਸੀਂ ਫਾਈਲ, ਨਿਊ ਅਤੇ ਡੇਟਾਬੇਸ ਤੇ ਕਲਿੱਕ ਕਰ ਸੱਕਦੇ ਹਾਂ ।
02:36 ਹੁਣ ਇਹ ਡੇਟਾਬੇਸ ਵਿਜ਼ਰਡ(wizard) ਖੋਲ ਦਿੰਦਾ ਹੈ ।
02:39 ਇੱਥੇ ਅਸੀਂ ਕਲਿੱਕ ਕਰਦੇ ਹਾਂ –Connect to an existing database(‘ਕਨੈਕਟ ਟੂ ਐਨ ਐਗਜ਼ਿਸਟਿੰਗ ਡੇਟਾਬੇਸ ‘)
02:45 ਹੁਣ ਡ੍ਰਾਪਡਾਉਨ ਤੇ ਕਲਿੱਕ ਕਰੋ ।
02:48 ਇਸ ਸੂਚੀ ਵਿੱਚ ਵੱਖ ਵੱਖ ਡੇਟਾਬੇਸ ਸੋਰਸਿਜ਼ ਵੇਖੋ, ਜਿੱਥੇ ਤੱਕ ਬੇਸ ਪਹੁੰਚ ਸੱਕਦਾ ਹੈ ।
02:55 ਅਤੇ ਅਸੀਂ ਇੱਥੇ spreadsheet (ਸਪ੍ਰੈਡਸ਼ੀਟ) ਤੇ ਕਲਿੱਕ ਕਰਾਂਗੇ ।
02:59 ਅਤੇ Next (ਨੈਕਸਟ) ਬਟਨ ਉੱਤੇ ।
03:02 ਹੁਣ Browse (ਬ੍ਰਾਉਜ਼) ਬਟਨ ਦਾ ਪ੍ਰਯੋਗ ਕਰਕੇ ਸਪ੍ਰੈਡਸ਼ੀਟ ਨੂੰ ਉੱਥੇ ਭਾਲੀਏ ਜਿੱਥੇ ਅਸੀਂ ਇਸਨੂੰ ਪਹਿਲੇ ਸੇਵ ਕੀਤਾ ਸੀ ।
03:10 ਜੇ ਸਪ੍ਰੈਡਸ਼ੀਟ ਦਾ ਕੋਈ ਪਾਸਵਰਡ ਹੈ ਤਾਂ ਇਹ ਦੇਣਾ ਪਵੇਗਾ ।
03:16 ਪਰ ਇੱਥੇ ਸਾਨੂੰ ਇਸਦੀ ਕੋਈ ਲੋੜ ਨਹੀਂ ।
03:19 ਆਉ Next (ਨੈਕਸਟ) ਬਟਨ ਤੇ ਕਲਿੱਕ ਕਰੀਏ ।
03:22 ਆਉ ਹੁਣ ਸਪ੍ਰੈਡਸ਼ੀਟ ਨੂੰ ਇੱਕ ਡੇਟਾਸੋਰਸ (datasource) ਵਾਂਗ ਰਜਿਸਟਰ ਕਰੀਏ
03:27 ਅਤੇ ਐਡੀਟਿੰਗ ਲਈ ਇਸਨੂੰ ਓਪਨ ਕਰੀਏ
03:32 ਅਤੇ Finish (ਫਿਨਿਸ਼) ਬਟਨ ਤੇ ਕਲਿੱਕ ਕਰੀਏ ।
03:36 ਆਉ ਡੇਟਾਬੇਸ ਨੂੰ ਕੋਈ ਨਾਮ । ਆਉ ਟਾਈਪ ਕਰੀਏ Library members(ਲਾਈਬ੍ਰੇਰੀਮੈਂਬਰਜ਼) ।
03:44 ਸੇਵ ਐਜ਼ ਟਾਈਪ ਤੇ ਧਿਆਨ ਦਿਓ : ਇਹ ਦੱਸ ਰਿਹਾ ਹੈ ODF ਡੇਟਾਬੇਸ, ਜੋ ਸਾਡੇ ਕੇਸ ਵਿੱਚ ਹੈ ‘.odb’ ।
03:56 ਅਤੇ ਇਸਨੂੰ ਉਸੀ ਲੋਕੇਸ਼ਨ ਤੇ ਸੇਵ ਕਰੋ ਜਿੱਥੇ ਸਪ੍ਰੈਡਸ਼ੀਟ ਕੀਤੀ ਸੀ ।
04:01 ਲਉ ਹੁਣ ਅਸੀਂ ਸਪ੍ਰੈਡਸ਼ੀਟ ਨੂੰ ਬੇਸ ਵਿੱਚ ਇੱਕ ਡੇਟਾ ਸੋਰਸ ਦੇ ਤੌਰ ਤੇ ਰਜਿਸਟਰ ਕਰ ਲਿਆ ਹੈ ।
04:07 ਅਸੀਂ ਹੁੱਨ ਪ੍ਰਮੁੱਖ ਬੇਸ ਵਿੰਡੋ ਵਿੱਚ ਹਾਂ ।
04:11 ਇੱਥੇ ਆਉ ਲੈਫਟ ਪੈਨਲ ਵਿੱਚ Tables(ਟੇਬਲਜ਼) ਆਈਕਨ ਤੇ ਕਲਿੱਕ ਕਰੀਏ ।
04:16 ਟੇਬਲਜ਼ ਤੇ ਧਿਆਨ ਦਿਓ , Sheet-1 (ਸ਼ੀਟ 1) , Sheet-2 (ਸ਼ੀਟ 2) ਅਤੇ Sheet-3 (ਸ਼ੀਟ 3) ।
04:23 ਆਉ Sheet-1 (ਸ਼ੀਟ 1) ਤੇ ਡਬਲ ਕਲਿੱਕ ਕਰੀਏ ਅਤੇ ਇਸਨੂੰ ਖੋਲੀਏ । ਸਪ੍ਰੈਡਸ਼ੀਟ ਦਾ ਡੇਟਾ ਤੁਹਾਡੇ ਸਾਹਮਣੇ ਹੈ ।
04:31 ਹੁਣ, ਸਪ੍ਰੈਡਸ਼ੀਟ ਤੱਕ ਪਹੁੰਚਣ ਦੇ ਇਸ ਤਰੀਕੇ ਨਾਲ ਅਸੀਂ ਇੱਥੋਂ ਕੋਈ ਬਦਲਾਵ ਨਹੀਂ ਕਰ ਸੱਕਦੇ ।
04:39 ਅਸੀਂ ਇੱਥੋਂ ਕੇਵਲ ਡੇਟਾ ਦੇਖ ਸੱਕਦੇ ਹਾਂ, ਜਾਂ ਕਵੇਰੀਜ਼ (queries) ਤਿਆਰ ਕਰ ਸੱਕਦੇ ਹਾਂ ਜਾਂ ਪਹਿਲਾਂ ਬਣੇ ਡੇਟਾ ਤੇ ਆਧਾਰਿਤ ਰਿਪੋਰਟਾਂ ਤਿਆਰ ਕਰ ਸੱਕਦੇ ਹਾਂ ।
04:47 ਸੋ ਪਰਿਵਰਤਨ ਸਿੱਧੇ ਸਪ੍ਰੈਡਸ਼ੀਟ ਉੱਤੇ ਹੀ ਕਰਣੇ ਪੈਣਗੇ ।
04:54 ’.odb’ ਡੇਟਾਬੇਸਿਜ਼ ਨੂੰ ਰਜਿਸਟਰ ਕਰਣਾ ।
04:59 ਕੁਝ ਦੂਜੇ ਪ੍ਰੋਗਰਾਮ ਵੀ ਨੈ ਜਿਹੜੇ ’.odb’ ਡੇਟਬੇਸਿਜ਼ ਬਣਾ ਸੱਕਦੇ ਹਨ, ਜਿਵੇਂ ਕਿ OpenOffice.org ।
05:11 ਇਹਨਾਂ ਨੂੰ ਲਿਬ੍ਰੇਆਫਿਸ ਬੇਸ ਅੰਦਰ ਇਸਤੇਮਾਲ ਕਰਣ ਲਈ ਤੁਹਾਨੂੰ ਇਹਨਾਂ ਨੂੰ ਪਹਿਲਾਂ ਬੇਸ ਵਿੱਚ ਰਜਿਸਟਰ ਕਰਣਾ ਪਏਗਾ ।
05:19 ਕਿਸੇ ਵੀ ‘.odb’ ਡੇਟਾਬੇਸ ਨੂੰ ਰਜਿਸਟਰ ਕਰਣ ਲਈ ਤੁਹਾਨੂੰ ਕਰਣਾ ਪਏਗਾ – ‘ਉਪਨ ਬੇਸ’ ਅਤੇ
05:28 1. ਚੁਣੋ - tools (ਟੂਲਜ਼), options(ਆਪਸ਼ੰਜ), Libreoffice base(ਲਿਬ੍ਰੇ ਆਫਿਸ ਬੇਸ) ਅਤੇ databases (ਡੇਟਾਬੇਸਿਜ਼).
05:36 2. ਰਜਿਸਟਰਡ ਡੇਟਾਬੇਸਿਜ਼ ਹੇਠ new (ਨਿਊ) ਤੇ ਕਲਿੱਕ ਕਰੋ ।
05:42 3. ਜਿੱਥੇ ਡੇਟਾਬੇਸ ਸਥਿਤ ਹੈ ਉੱਥੇ ਤੱਕ browse)ਬ੍ਰਾਉਜ਼) ਕਰੋ ਅਤੇ ਧਿਆਨ ਰੱਖੋ ਕਿ ਰਜਿਸਟਰਡ ਨਾਂ ਸਹੀ ਹੋਵੇ ।
05:51 4. ਅਤੇ OK (ਓਕੇ) ਬਟਨ ਤੇ ਕਲਿੱਕ ਕਰੋ ।
05:55 ਆਉ ਵੇਖੀਏ ਕਿ ਅਸੀਂ ਲਿਬ੍ਰੇ ਆਫਿਸ ਵਿੱਚ ਡੇਟਾ ਸੋਰਸਿਜ਼ ਕਿਵੇਂ ਦੇਖ ਸੱਕਦੇ ਹਾਂ ।
06:01 ਇਸ ਲਈ ਆਉ ਅਸੀਂ ਉਹੀ ਉਦਾਹਰਨ ਸਪ੍ਰੈਡਸ਼ੀਟ ਫੜੀਏ ਜੋ ਅਸੀਂ ਬੇਸ ਵਿੱਚ ਰਜਿਸਟਰ ਕੀਤੀ ਸੀ ।
06:07 ਹੁਣ ਅਸੀਂ ਇਸਨੂੰ ਲਿਬ੍ਰੇ ਆਫਿਸ ਰਾਈਟਰ ਜਾਂ ਕੈਲਕ ਵਿੱਚ ਪ੍ਰਯੋਗ ਕਰ ਸੱਕਦੇ ਹਾਂ ।
06:12 ਉਦਾਹਰਣ ਦੇ ਤੌਰ ਤੇ ਆਉ ਵੇਖੀਏ ਕਿ ਅਸੀਂ ਇਸਨੂੰ ਲਿਬ੍ਰੇ ਆਫਿਸ ਰਾਈਟਰ ਦੇ ਅੰਦਰ ਕਿਵੇਂ ਵੇਖ ਸੱਕਦੇ ਹਾਂ ।
06:19 ਆਉ ਪਹਿਲਾਂ ਬੇਸ ਵਿੰਡੋ ਤੋਂ ਰਾਈਟਰ ਖੋਲੀਏ ।
06:24 ਇਸ ਲਈ ਕਲਿੱਕ ਕਰੀਏ file (ਫਾਈਲ), new (ਨਿਊ) ਅਤੇ ਫੇਰ Text document(ਟੈਕਸਟ ਡਾਕੂਮੈਂਟ ।
06:33 ਅਸੀਂ ਹੁਣ ਰਾਈਟਰ ਵਿੰਡੋ ਵਿੱਚ ਹਾਂ ।
06:36 ਉਪਲੱਭਧ ਡੇਟਾ ਸੋਰਸਿਜ਼ ਵੇਖਣ ਲਈ ਅਸੀਂ ਉੱਪਰ ਦਿੱਤੇ ਹੋਏ ਵਿਊ ਮੈਨਿਊ ਤੇ ਕਲਿੱਕ ਕਰਦੇ ਹਾਂ ਅਤੇ ਫੇਰ ਡੇਟਾ ਸੋਰਸਿਜ਼ ਤੇ ।
06:46 ਜਾਂ ਫੇਰ ਅਸੀਂ F4 ਕੀ(key) ਪ੍ਰੈਸ(press) ਕਰਦੇ ਹਾਂ ।
06:52 ਅਸੀਂ ਹੁਣ ਖੱਬੇ ਪਾਸੇ ਟਾਪ ਉੱਤੇ ਰਜਿਸਟਰਡ ਡੇਟਾਬੇਸਿਜ਼ ਦੀ ਸੂਚੀ ਵੇਖ ਸੱਕਦੇ ਹਾਂ, ਜਿਸ ਵਿੱਚ ਸ਼ਾਮਿਲ ਹਨ ਲਾਈਬ੍ਰੇਰੀ ਮੈਂਬਰਜ਼, ਜੋ ਅਸੀਂ ਹੁਣੇ ਬਣਾਏ ਹਨ ।
07:03 ਡੇਟਾਬੇਸ ਵੇਖਣ ਲਈ ਅਸੀਂ ਇਸ ਨੂੰ ਖੋਲਾਂਗੇ, ਡੇਟਾਬੇਸ ਦੇ ਨਾਂ ਦੇ ਖੱਬੇ ਲੱਗੇ ਪਲੱਸ ਸਿੰਬਲ(plus symbol) ਤੇ ਕਲਿੱਕ ਕਰ ਕੇ ।
07:14 ਅਤੇ ਅਸੀਂ ਟੇਬਲਜ਼ ਐਕਸਪੈਂਡ(tables expand) ਕਰਾਂਗੇ ।
07:18 ਇੱਥੇ ਹਨ ਸ਼ੀਟ 1 , 2 ਅਤੇ 3 ।
07:24 ਆਉ Sheet 1(ਸ਼ੀਟ 1) ਤੇ ਕਲਿੱਕ ਕਰੋ ।
07:28 ਸੋ ਇਹ ਰਿਹਾ ਸਾਡਾ ਡੇਟਾ, ਰਾਈਟਰ ਵਿੰਡੋ ਤੇ ਟਾਪ ਉੱਤੇ ਸੱਜੇ ਪਾਸੇ ।
07:36 ਹੁਣ ਅਸੀਂ ਵੇਖਾਂਗੇ ਕਿ ਅਸੀਂ ਇਸ ਡੇਟਾ ਨੂੰ ਆਪਣੇ ਉਦਾਹਰਣ ਵਾਲੇ ਰਾਈਟਰ ਡਾਕੂਮੈਂਟ ਵਿੱਚ ਕਿਵੇਂ ਇਸਤੇਮਾਲ ਕਰ ਸੱਕਦੇ ਹਾਂ ।
07:43 ਜੇ ਅਸੀਂ ਉੱਤੇ ਦਿੱਤੇ ਟੇਬਲ ਦਾ ਸਾਰਾ ਡੇਟਾ ਇਸਤੇਮਾਲ ਕਰਣਾ ਹੈ, ਤਾਂ ਅਸੀਂ ਪਹਿਲਾਂ ਉੱਥੇ ਦੇ ਸਾਰੇ ਰਿਕਾਰਡ ਚੁਣਾਂਗੇ ।
07:55 ਇਸ ਲਈ ਆਉ ਪਹਿਲੇ ਰਿਕਾਰਡ ਵਿੱਚ ਪਹਿਲੇ ਕਾਲਮ ਦੇ ਖੱਬੇ ਪਾਸੇ ਗ੍ਰੇ ਸੈਲ (grey cell) ਤੇ ਕਲਿੱਕ ਕਰੀਏ ।
08:05 ਫੇਟ ਸ਼ਿਫਟ ਕੀ ਪ੍ਰੈਸ ਕਰਕੇ ਅਸੀਂ ਆਖ਼ਰੀ ਰਿਕਾਰਡ ਵਿੱਚ ਪਹਿਲੇ ਕਾਲਮ ਦੇ ਖੱਬੇ ਪਾਸੇ ਗ੍ਰੇ ਸੈਲ ਤੇ ਕਲਿੱਕ ਕਰਾਂਗੇ ।
08:17 ਧਿਆਨ ਦਿਓ ਕਿ ਸਾਰਾ ਡੇਟਾ ਹਾਈਲਾਈਟ(highlight) ਹੋ ਜਾਂਦਾ ਹੈ ।
08:21 ਅਸੀਂ ਹੁਣ ਇਸਨੂੰ ਥੱਲੇ ਦੇ ਰਾਈਟਰ ਡਾਕੂਮੈਂਟ ਵਿੱਚ ਕਲਿੱਕ, ਡ੍ਰੈਗ ਅਤੇ ਡ੍ਰਾਪ (drag & drop) ਕਰ ਦਿਆਂਗੇ ।
08:30 ਅੱਗੇ ਅਸੀਂ ਵੇਖਦੇ ਹਾਂ ਇੱਕ ਪੌਪ-ਅੱਪ ਵਿੰਡੋ(pop-up window) ਜਿਸ ਦਾ ਟਾਈਟਲ ਹੈ : Insert database columns (ਇਨਸਰਟ ਡੇਟਾਬੇਸ ਕਾਲਮਜ਼) ।
08:37 ਸੋ ਇੱਥੇ ਅਸੀਂ ਟਾਪ ਉੱਤੇ Table option (ਟੇਬਲ ਆਪਸ਼ਨ) ਤੇ ਕਲਿੱਕ ਕਰਾਂਗੇ ।
08:42 ਅਤੇ ਫੇਰ ਸਾਰੇ ਫੀਲਡਾਂ ਨੂੰ ਖੱਬੀ ਤੋਂ ਸੱਜੀ ਲਿਸਟ ਵਿੱਚ ਲੈ ਜਾਣ ਲਈ ਡਬਲ ਐਰੋ ਬਟਨ ਤੇ ਕਲਿੱਕ ਕਰਾਂਗੇ ।
08:52 ਇੱਥੇ ਆਏ ਵੱਖ ਵੱਖ ਵਿਕਲਪਾਂ ਤੇ ਗੌਰ ਕਰੋ ।
08:56 ਇਸ ਵੇਲੇ ਅਸੀਂ ਕੇਵਲ OK ਬਟਨ ਤੇ ਕਲਿੱਕ ਕਰਾਂਗੇ ।
09:00 ਅਤੇ ਇਹ ਹੈ ਡਾੱਕੂਮੈਂਟ ਵਿੱਚ ਮੌਜੂਦ ਸਾਰੇ ਡੇਟਾ ਦਾ ਟੇਬਲ ।
09:05 ਆਉ ਹੁਣ ਵੇਖੀਏ ਕਿ ਅਸੀਂ ਕੱਲਾ ਕੱਲਾ ਫੀਲਡ ਕਿਵੇਂ ਇੰਸਰਟ ਕਰ ਸੱਕਦੇ ਹਾਂ ।
09:13 ਆਉ ਰਾਈਟਰ ਡਾਕੂਮੈਂਟ ਦੇ ਟਾਪ ਤੇ ਜਾਈਏ ਅਤੇ ਐਂਟਰ ਕੀ ਦੋ ਵਾਰ ਪ੍ਰੈਸ ਕਰਿਏ । ਫੇਰ ਟਾਪ ਉੱਤੇ ਖੱਬੇ ਪਾਸੇ ਜਾਈਏ ।
09:22 ਇੱਥੇ ਟਾਈਪ ਕਰੀਏ Member Name: (ਮੈਂਬਰ ਨਾਮ ਕੋਲਨ)
09:28 ਅਤੇ ਫੇਰ ਟਾਪ ਸੱਜੇ ਪਾਸੇ ਡੇਟਾ ਸੋਰਸਿਜ਼ ਏਰੀਆ ਵਿੱਚ Name (ਨਾਂ ਵਾਲੇ) ਕਾਲਮ ਤੇ ਕਲਿੱਕ ਕਰੋ ।
09:36 ਅਸੀਂ ਹੁਣ ਇਸਨੂੰ ਟਾਈਪ ਕੀਤੇ ਟੈਕਸਟ ਦੇ ਨਜ਼ਦੀਕ ਕਲਿੱਕ, ਡ੍ਰੈਗ ਅਤੇ ਡ੍ਰਾਪ ਕਰ ਦਿਆਂਗੇ ।
09:43 ਅਸੀਂ ਟੈਬ ਕੀ ਪ੍ਰੈਸ ਕਰੋ, ਅਤੇ ਟਾਈਪ ਕਰਾਂਗੇ Phone number: (ਫੋਨ ਨੰਬਰ ਕੋਲਨ)
09:51 ਅਤੇ..... ਅਸੀਂ ਜਾਣਦੇ ਹਾਂ ਕਿ ਅਸੀਂ ਕੀ ਕਰਣਾ ਹੈ, ਨਹੀਂ ?
09:55 ਅਸੀਂ ਟਾਪ ਤੋਂ ਫੋਨ ਕਾਲਮ ਨੂੰ ਕਲਿੱਕ ਅਤੇ ਡ੍ਰੈਗ ਕਰਾਂਗੇ ਅਤੇ ਆਪਣੇ ਟੈਸਕਟ ਤੇ ਨਜ਼ਦੀਕ ਡ੍ਰਾਪ ਕਰ ਦਿਆਂਗੇ ।
10:04 ਆਉ ਹੁਣ ਅਸੀਂ ਪਹਿਲੇ ਰਿਕਾਰਡ ਨੂੰ ਇਸਦੇ ਖੱਬੇ ਪਾਸੇ ਦੇ ਗ੍ਰੇ ਸੈਲ ਤੇ ਕਲਿੱਕ ਕਰ ਕੇ ਇਸਨੂੰ ਹਾਈਲਾਈਟ ਕਰੀਏ ।
10:13 ਅਤੇ ਫੇਰ ਅਸੀਂ Data to fields (ਡੇਟਾ ਟੁ ਫੀਲਡਜ਼) ਆਈਕਨ ਤੇ ਕਲਿੱਕ ਕਰਾਂਗੇ ।
10:19 ਇਹ ਪਾਇਆ ਜਾ ਸੱਕਦਾ ਹੈ ਟੇਬਲ ਡੇਟਾ ਟੂਲਬਾਰ ਵਿੱਚ, ਟਾਪ ਉੱਤੇ, ਫਾਰਮੈਟਿੰਗ ਟੂਲਬਾਰ ਦੇ ਹੇਠ ।
10:27 ਧਿਆਨ ਦਿਓ ਕਿ ਉੱਪਰ ਦੇ ਟੇਬਲ ਦੇ ਵਿੱਚ ਦਾ ਡੇਟਾ ਹੁਣ ਰਾਈਟਰ ਡਾਕੂਮੈਂਟ ਵਿੱਚ ਹੈ ।
10:35 ਇੱਕ ਹੋਰ ਰਿਕਾਰਡ ਲਿਆਉਣ ਲਈ ਸਾਨੂੰ ਕੇਵਲਾ ਦੂਜਾ ਰਿਕਾਰਡ ਹਾਈਲਾਈਟ ਕਰਣਾ ਹੈ, ਅਤੇ ਫੇਰ ਡੇਟਾ ਟੂ ਫੀਲਡਜ਼ ਆਈਕਨ ਇਸਤੇਮਾਲ ਕਰਣਾ ਹੈ ।
10:46 ਲਉ ਅਸੀਂ ਸਿੱਖ ਲਿਆ ਕਿ ਲਿਬ੍ਰੇ ਆਫਿਸ ਡਾਕੂਮੈਂਟਸ ਵਿੱਚ ਡੇਟਾ ਸੋਰਸਿਜ਼ ਕਿਵੇਂ ਇਸਤੇਮਾਲ ਕਰਣੇ ਹਨ ।
10:54 ਇਸੀ ਨਾਲ ਅਸੀਂ ਲਿਬ੍ਰੇ ਆਫ਼ਿਜ਼ ਬੇਸ ਵਿੱਚ ਦੂਜੇ ਡੇਟਾ ਸੋਰਸਿਜ਼ ਤੱਕ ਪੁੱਜਣ ਬਾਰੇ ਟਿਊਟੋਰੀਅਲ ਦੇ ਅੰਤ ਤੇ ਆ ਗਏ ਹਾਂ ।
11:01 ਸੰਖੇਪ ਵਿੱਚ, ਅਸੀਂ ਸਿੱਖਿਆ ਹੈ :
11:05 ਦੂਜੇ ਡੇਟਾ ਸੋਰਸਿਜ਼ ਤੱਕ ਪੁੱਜਣਾ
11:07 ’.odb’ ਡੇਟਬੇਸਿਜ਼ ਨੂੰ ਰਜਿਸਟਰ ਕਰਣਾ
11:12 ਡੇਟਾ ਸੋਰਸਿਜ਼ ਨੂੰ ਵਿਊ ਕਰਣਾ
11:14 ਅਤੇ ਰਾਈਟਰ ਵਿੱਚ ਡੇਟਾ ਸੋਰਸਿਜ਼ ਦਾ ਪ੍ਰਯੋਗ ਕਰਣਾ
11:19 ਸਪੋਕਨ ਟਿਊਟੋਰੀਅਲ ਪ੍ਰੌਜੈਕਟ ਟਾਕ ਟੁ ਦ ਟੀਚਰ ਪ੍ਰੌਜੈਕਟ ਦਾ ਇੱਕ ਭਾਗ ਹੈ ।
11:23 ਜੋ ICT, MHRD , ਗਰਵਨਮੇਂਟ ਆਫ ਇੰਡੀਆ ਦੇ ਨੈਸ਼ਨਲ ਮਿਸ਼ਨ ਆਨ ਐਜੂਕੇਸ਼ਨ ਅਧੀਨ ਚਲਾਇਆ ਜਾ ਰਿਹਾ ਹੈ ।
11:30 ਇਸ ਪ੍ਰੌਜੈਕਟ ਦਾ ਸੰਭਾਲ ਕਰ ਰਹੇ ਹੱਨ http://spoken-tutorial.org.
11:35 ਇਸ ਬਾਰੇ ਹੋਰ ਜਾਣਕਾਰੀ ਇਸ ਲਿੰਕ ਤੇ ਉਪਲਭਧ ਹੈ :

http://spoken-tutorial.org/NMEICT-Intro

11:40 । ਇਸ ਸਕ੍ਰਿਪਟ ਦਾ ਯੋਗਦਾਨ ਕੀਤਾ DesiCrew Solutions Pvt. Ltd ਵੱਲੋਂ ਪ੍ਰਿਯਾ ਸੁਰੇਸ਼ ਨੇ ।

ਮੈ ............... ਹੁੰਣ ਆਪ ਤੋ ਵਿਦਾ ਲੈਂਦੀ ਹਾਂ । ਭਾਗ ਲੈਣ ਲਈ ਧੰਨਵਾਦ ।

Contributors and Content Editors

Khoslak, PoojaMoolya, Pratik kamble