Difference between revisions of "Scilab/C2/Xcos-Introduction/Punjabi"

From Script | Spoken-Tutorial
Jump to: navigation, search
(Created page with "{| Border = 1 |” Time” | “Narration” |- | 00:01 | ਸਤਿ ਸ਼੍ਰੀ ਅਕਾਲ ਦੋਸਤੋ, Xcos: Scilab Connected Object Simulator ‘ਤੇ ਸਪੋ...")
 
 
Line 1: Line 1:
 
{| Border = 1
 
{| Border = 1
|” Time”
+
|Time
| “Narration”
+
|Narration
  
 
|-  
 
|-  

Latest revision as of 11:14, 31 January 2018

Time Narration
00:01 ਸਤਿ ਸ਼੍ਰੀ ਅਕਾਲ ਦੋਸਤੋ, Xcos: Scilab Connected Object Simulator ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:07 Xcos ਡਾਇਨਾਮਿਕਲ ਅਰਥ ਸਕ੍ਰਿਆ ਸਿਸਟਮ ਦੀ ਮਾਡਲਿੰਗ ਅਤੇ ਸਿਮੂਲੇਸ਼ਨ ਲਈ ਸਾਇਲੈਬ ਪੈਕੇਜ਼ ਹੈ । ਇਸ ਵਿੱਚ continuous (ਲਗਾਤਾਰ) ਅਤੇ discrete (ਖੰਡਿਤ) ਦੋਵੇਂ ਸਿਸਟਮਸ ਹੁੰਦੇ ਹਨ ।
00:17 ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਨੂੰ ਸਿੱਖਾਂਗੇ: XCOS ਕੀ ਹੁੰਦਾ ਹੈ, palette ਕੀ ਹੁੰਦਾ ਹੈ, Xcos ਵਿੱਚ ਬਲਾਕ ਡਾਈਗਰਾਮਜ਼ ਬਣਾਉਣਾ
00:26 ਬਲੌਕਸ ਦੇ ਪੈਰਾਮੀਟਰਸ ਅਰਥ ਮਾਪਦੰਡ ਸੈੱਟ ਕਰਨਾ, ਸਿਮੂਲੇਸ਼ਨ ਪੈਰਾਮੀਟਰਸ ਸੈੱਟ ਕਰਨਾ, ਬਣੇ ਹੋਏ ਬਲਾਕ ਡਾਈਗਰਾਮਜ਼ ਨੂੰ ਸਿਮੂਲੇਟ ਕਰਨਾ ।
00:35 ਇਸ ਟਿਊਟੋਰਿਅਲ ਦੇ ਅਭਿਆਸ ਲਈ ਤੁਹਾਡੇ ਸਿਸਟਮ ‘ਤੇ ਸਾਇਲੈਬ ਇੰਸਟਾਲ ਹੋਣਾ ਚਾਹੀਦਾ ਹੈ ।
00:40 ਦਰਸਾਉਣ ਦੇ ਲਈ ਅਸੀਂ ਉਬੰਟੁ ਲੀਨਕਸ 12.04 ਅਤੇ ਸਾਇਲੈਬ ਵਰਜ਼ਨ 5.3.3 ਦੀ ਵਰਤੋਂ ਕਰ ਰਹੇ ਹਾਂ ।
00:48 ਆਪਣੇ ਕੰਪਿਊਟਰ ‘ਤੇ ਸਾਇਲੈਬ ਕੰਸੋਲ ਵਿੰਡੋ ਖੋਲੋ ।
00:52 Applications ‘ਤੇ ਜਾਓ ਅਤੇ Xcos ਚੁਣੋ ਜਾਂ ਆਪਣੇ ਸਾਇਲੈਬ ਕੰਸੋਲ ਵਿੰਡੋ ‘ਤੇ xcos ਟਾਈਪ ਕਰਕੇ ਐਂਟਰ ਦਬਾਓ ।
01:02 ਅਜਿਹਾ ਕਰਕ ਨਾਲ ਦੋ ਵਿੰਡੋਜ਼ ਖੁੱਲਣਗੀਆਂ । ਦੋ ਵਿੰਡੋਜ਼ Palette browser ਅਤੇ Untitled - Xcos ਵਿੰਡੋ ਹਨ ।
01:14 Palette browser ਵਿੱਚ ਤੁਹਾਨੂੰ ਵੱਖਰੀ ਕਿਸਮ ਦੇ ਬਲੌਕਸ ਮਿਲਣਗੇ ਜਿਵੇਂ- Commonly Used Blocks
01:20 Continuous time system blocks, Discrete time systems blocks ਅਤੇ ਹੋਰ ।
01:26 ਦੂਜੀ ਵਿੰਡੋ Untitled - Xcos ਗਰਿਡਸ ਦੇ ਨਾਲ ਖਾਲੀ ਹੈ ।
01:31 ਹੁਣ ਅਸੀਂ step input ਦੇ ਨਾਲ first order system ਨੂੰ ਸਿਮੂਲੇਟ ਕਰਾਂਗੇ ।
01:36 ਸ਼ੁਰੂ ਕਰਨ ਦੇ ਲਈ, ਅਸੀਂ Continuous time system palette ਤੋਂ transfer function block ਚੁਣਾਂਗੇ ।
01:43 ਇਸ ਬਲਾਕ ਨੂੰ Untitled - Xcos ਵਿੰਡੋ ਵਿੱਚ ਲਿਆਓ ।
01:48 Sources palette ਵਿੱਚ ਲੋੜ ਮੁਤਾਬਿਕ ਸੋਰਸ ਚੁਣੋ । ਅਸੀਂ ਹੇਠਾਂ ਜਾਵਾਂਗੇ ਅਤੇ STEP FUNCTION block ਦੀ ਵਰਤੋਂ ਕਰਾਂਗੇ ।
01:56 ਅਸੀਂ ਇਸ ਨੂੰ transfer function block ਤੋਂ ਪਹਿਲਾਂ ਲਿਆ ਕੇ ਰੱਖਾਂਗੇ ।
02:01 ਇਸ ਤਰ੍ਹਾਂ ਆਉਟਪੁਟ CSCOPE block ਦੀ ਵਰਤੋਂ ਦਿਖਾਈ ਦਿੰਦੀ ਹੈ ਜੋ Sinks palette ਵਿੱਚ ਮੌਜੂਦ ਹੈ ।
02:08 CSCOPE block, transfer function block ਦੇ ਬਾਅਦ ਰੱਖਿਆ ਜਾਂਦਾ ਹੈ ।
02:13 CSCOPE ਵਿੱਚ ਲਾਲ ਇਨਪੁਟ ਪੋਰਟ ਦਿਖਾਉਂਦਾ ਹੈ ਕਿ ਇਹ ਬਲਾਕ ਇੱਕ event driven ਬਲਾਕ ਹੈ ।
02:19 ਇਸ ਨੂੰ ਚਲਾਉਣ ਦੇ ਲਈ ਇੱਕ event ਇਨਪੁਟ ਦੀ ਲੋੜ ਹੈ ।
02:22 event generator block, Event handling palette ਵਿੱਚ ਮੌਜੂਦ ਹੈ ।
02:29 ਇਸ ਬਲਾਕ ਦਾ ਨਾਮ Clock underscore c ਹੈ ।
02:34 ਇਸ ਬਲਾਕ ਨੂੰ CSCOPE ਬਲਾਕ ਦੇ ਉੱਪਰ ਲਿਆ ਕੇ ਰੱਖੋ ।
02:39 ਅਸੀਂ ਸਿਮੂਲੇਸ਼ਨ ਕਰਨ ਲਈ ਸਾਰੇ ਜ਼ਰੂਰੀ ਬਲੌਕਸ ਨੂੰ ਇੱਕਠਾ ਕਰ ਲਿਆ ਹੈ ।
02:44 ਹੁਣ ਬਲੌਕਸ ਨੂੰ ਇੱਕਠੇ ਹੀ ਜੋੜਦੇ ਹਾਂ ।
02:47 step function block ਦੇ ਆਉਟਪੁਟ ਪੋਰਟ ਨੂੰ ਚੁਣੋ ਅਤੇ ਇਸਨੂੰ transfer function block ਦੇ ਇਨਪੁਟ ਪੋਰਟ ਨਾਲ ਜੋੜੋ ।
02:55 ਨੋਟ ਕਰੋ ਕਿ ਚੁਣਿਆ ਹੋਇਆ ਇਨਪੁਟ ਪੋਰਟ ਹਰੇ ਰੰਗ ਵਿੱਚ ਹਾਈਲਾਈਟ ਹੁੰਦਾ ਹੈ ।
03:00 ਇਸ ਤਰ੍ਹਾਂ ਦਿਖਾਈ ਦੇ ਰਹੇ ਦੀ ਤਰ੍ਹਾਂ ਬਾਕੀ ਬਲੌਕਸ ਨੂੰ ਜੋੜੋ ।
03:05 ਹੁਣ ਅਸੀਂ ਹਰੇਕ ਬਲਾਕ ਦੇ ਪੈਰਾਮੀਟਰਸ ਨੂੰ ਸੈੱਟ ਕਰਾਂਗੇ ।
03:10 ਪਹਿਲਾਂ step block ‘ਤੇ ਜਾਓ ਅਤੇ ਇਸ ‘ਤੇ ਡਬਲ ਕਲਿਕ ਕਰੋ ।
03:14 Step Time, Initial Value ਅਤੇ Final Value ਦਿਖਾਉਂਦੇ ਹੋਏ ਇੱਕ ਪੌਪ - ਅਪ ਵਿੰਡੋ ਖੁੱਲ੍ਹਦੀ ਹੈ ।
03:23 Step Time ਉਹ ਸਮਾਂ ਹੈ ਜਿਸ ‘ਤੇ step change ਹੋਵੇਗਾ । ਅਸੀਂ ਇਸਨੂੰ 1 ਰੱਖਾਂਗੇ, ਜੋ ਕਿ ਡਿਫਾਲਟ ਵੈਲਿਊ ਹੈ ।
03:32 Initial Value, step function ਦੀ ਸ਼ੁਰੂਆਤੀ ਆਉਟਪੁਟ ਵੈਲਿਊ ਹੈ ।
03:37 ਅਸੀਂ ਇਸਨੂੰ 0 ਰੱਖਾਂਗੇ, ਜੋ ਕਿ ਡਿਫਾਲਟ ਵੈਲਿਊ ਹੈ ।
03:41 Final Value, Step Time ਲੰਘਣ ਦੇ ਬਾਅਦ step function ਦੀ ਆਉਟਪੁਟ ਹੈ । ਅਸੀਂ ਇਸ ਨੂੰ 2 ਕਰਾਂਗੇ ।
03:50 OK ‘ਤੇ ਕਲਿਕ ਕਰੋ ।
03:52 ਕਿਸੇ ਹੋਰ ਬਲਾਕ ਨੂੰ ਸੰਰਚਨਾ ਕਰਨ ਲਈ ਸਮਾਨ ਪ੍ਰਕਿਰਿਆ ਦਾ ਪਾਲਣ ਕਰੋ ।
03:56 transfer function block ਲਈ ਹੇਠਾਂ ਦਿੱਤੀ ਸੰਰਚਨਾ ਜ਼ਰੂਰੀ ਹੈ । laplace domain ਵਿੱਚ Numerator ਵੈਲਿਊ ਦਰਜ ਕੀਤੀ ਜਾਣੀ ਹੈ ।
04:05 ਅਸੀਂ ਇਸ ਨੂੰ 1 ਰੱਖਾਂਗੇ ਜੋ ਕਿ ਡਿਫਾਲਟ ਵੈਲਿਊ ਹੈ ।
04:09 laplace domain ਵਿੱਚ Denominator ਵੈਲਿਊ ਦਰਜ ਕਰਨੀ ਹੈ । ਅਸੀਂ ਇਸਨੂੰ 2 asteric s plus 1 ਕਰਾਂਗੇ । OK ‘ਤੇ ਕਲਿਕ ਕਰੋ ।
04:20 ਹੇਠਾਂ ਦਿੱਤੇ ਪੈਰਾਮੀਟਰਸ ਨੂੰ ਸੰਰਚਨਾ ਕਰਨ ਲਈ CSCOPE block ‘ਤੇ ਡਬਲ ਕਲਿਕ ਕਰੋ ।
04:25 ਪਲਾਟ ਹੋਣ ਵਾਲੇ ਵੈਰੀਏਬਲ ਦੀ ਵੈਲਿਊ ਦੀ ਰੇਂਜ ਦੇ ਆਧਾਰ ‘ਤੇ Ymin ਅਤੇ Ymax ਦੀ ਵੈਲਿਊ ਸੈੱਟ ਹੋਣੀ ਚਾਹੀਦੀ ਹੈ ।
04:34 Ymin ਦੀ ਵੈਲਿਊ ਨੂੰ 0 ਸੈੱਟ ਕਰੋ ।
04:38 ਕਿਉਂਕਿ ਅਸੀਂ step input 2 ਦਿੱਤਾ ਹੈ, ਗਰਾਫ 'ਤੇ ਆਉਟਪੁਟ ਵਿਖਾਉਣ ਦੇ ਲਈ, ਸਾਨੂੰ Ymax ਨੂੰ ਕੁੱਝ ਜ਼ਿਆਦਾ ਵੈਲਿਊ ਦੇਣੀ ਚਾਹੀਦੀ ਹੈ ।
04:46 ਅਸੀਂ ਇਸ ਨੂੰ 3 ਕਰਾਂਗੇ ।
04:50 refresh period ਦੀ ਡਿਫਾਲਟ ਵੈਲਿਊ ਨੂੰ ਯਾਦ ਰੱਖੋ । ਡਿਫਾਲਟ ਵੈਲਿਊ 30 ਹੈ ।
04:57 ਹੋਰ ਪੈਰਾਮੀਟਰਸ ਨੂੰ ਅਸੀਂ ਉੱਥੇ ਹੀ ਰਹਿਣ ਦੇਵਾਂਗੇ । OK ‘ਤੇ ਕਲਿਕ ਕਰੋ ।
05:02 ਮੀਨੂ ਬਾਰ ਵਿੱਚ Simulation ‘ਤੇ ਜਾਓ ਅਤੇ Setup ‘ਤੇ ਕਲਿਕ ਕਰੋ ।
05:08 ਇੱਕ ਪੌਪ-ਅਪ ਵਿੰਡੋ ਖੁੱਲਦੀ ਹੈ ।
05:11 ਅਸੀਂ Final integration time ਦੀ ਵੈਲਿਊ ਬਦਲਾਂਗੇ । Final integration time ਨਿਸ਼ਚਿਤ ਕਰਦਾ ਹੈ ਕਿ ਸਿਮੂਲੇਸ਼ਨ ਕਦੋਂ ਤੱਕ ਰਨ ਕਰੇਗਾ ।
05:20 CSCOPE block ਦੇ refresh period ਦੀ ਵੈਲਿਊ ਨੂੰ ਯਾਦ ਰੱਖੋ ।
05:24 ਅਸੀਂ Final integration time ਦੀ ਵੈਲਿਊ ਨੂੰ CSCOPE block ਦੇ refresh period ਦੀ ਵੈਲਿਊ ਦੇ ਬਰਾਬਰ ਰੱਖਾਂਗੇ ।
05:30 ਇਸ ਲਈ: ਅਸੀਂ ਇਸ ਨੂੰ 30 ਕਰਾਂਗੇ ।
05:34 ਹੋਰ ਪੈਰਾਮੀਟਰਸ ਨੂੰ ਬਦਲਣ ਨਾ ਦਿਓ । ‘OK’ ‘ਤੇ ਕਲਿਕ ਕਰੋ ।
05:39 ਉਚਿਤ ਫਾਇਲ ਨਾਂ ਦੇ ਨਾਲ ‘Control S’ ਦਬਾਕੇ ਫਾਇਲ ਨੂੰ ਸੇਵ ਕਰੋ । ਅਸੀਂ ਇਸ ਨੂੰ ‘firstorder.xcos’ ਨਾਲ ਸੇਵ ਕਰਾਂਗੇ ।
05:50 ਸਿਮੂਲੇਸ਼ਨ ਸ਼ੁਰੂ ਕਰਨ ਲਈ Xcos ਵਿੰਡੋ ਦੇ ਮੀਨੂ ਬਾਰ ਵਿੱਚ ਮੌਜੂਦ Start ਬਟਨ ‘ਤੇ ਕਲਿਕ ਕਰੋ ।
05:58 ਫਸਟ ਆਰਡਰ ‘transfer function’ ਦਾ ‘step response’ ਦਿਖਾਉਂਦੇ ਹੋਏ ਇੱਕ ਗਰਾਫਿਕ ਵਿੰਡੋ ਖੁੱਲੇਗੀ ।
06:04 ਅਸੀਂ ਇਸ ਪਲਾਟ ਨੂੰ ਇਮੇਜ਼ ਫਾਇਲ ਦੀ ਤਰ੍ਹਾਂ ਸੇਵ ਕਰ ਸਕਦੇ ਹਾਂ ।
06:06 ਗਰਾਫ ਨੂੰ ਸੇਵ ਕਰਨ ਦੇ ਲਈ, File ਮੀਨੂ ‘ਤੇ ਜਾਓ ਅਤੇ Export to ਵਿਕਲਪ ‘ਤੇ ਕਲਿਕ ਕਰੋ ।
06:12 ਅਸੀਂ ਇਸ ਨੂੰ firstorder.png ਨਾਂ ਦੇਵਾਂਗੇ ਅਤੇ OK ‘ਤੇ ਕਲਿਕ ਕਰਾਂਗੇ ।
06:20 ਕੁੱਝ ਪੈਰਾਮੀਟਰਸ ਹਨ ਜੋ ਅਸੀਂ ਡਿਫਾਲਟ ਵੈਲਿਊ ਦੀ ਤਰ੍ਹਾਂ ਸੇਵ ਕਰਨ ਲਈ ਚੁਣੇ ਹਨ । ਇਹ ਬਦਲੇ ਜਾ ਸਕਦੇ ਹਨ ।
06:26 ਉਦਾਹਰਣ ਲਈ Clock underscore c block ਵਿੱਚ ਉਹ period ਅਰਥ ਕਿ sampling period ਅਤੇ initial time ਸੈੱਟ ਕੀਤਾ ਜਾ ਸਕਦਾ ਹੈ ।
06:36 CSCOPE block ਵਿੱਚ output window number
06:40 position, size, buffer size, graph color ਆਦਿ ਵੀ ਸੈੱਟ ਕੀਤੇ ਜਾ ਸਕਦੇ ਹਨ ।
06:46 ਇੱਥੇ ਵੀਡੀਓ ਰੋਕੋ ਅਤੇ ਵੀਡੀਓ ਦੇ ਨਾਲ ਦਿੱਤੇ ਗਏ ਪ੍ਰਸ਼ਨਾਂ ਨੂੰ ਹੱਲ ਕਰੋ ।
06:52 0.5 ਦੇ damping ratio ਅਤੇ angular frequency ਇਕਵਲ ਟੂ 1 ਦੇ ਨਾਲ second order transfer function ਨੂੰ ਸਿਮੂਲੇਟ ਕਰੋ ।
07:01 ਆਉਟਪੁਟ ਗਰਾਫ ਦਾ ਰੰਗ ਬਦਲਣ ਦੀ ਕੋਸ਼ਿਸ਼ ਕਰੋ ।
07:04 ਪਹਿਲੇ ਪ੍ਰਸ਼ਨ ਦੀ ਵਰਤੋ ਕਰਕੇ ਸਿੰਗਲ ਪਲਾਟ ਵਿੰਡੋ ਵਿੱਚ ‘Step input’ ਅਤੇ ‘output’ ਪਲਾਟ ਕਰੋ ।
07:11 ਇਸ ਨੂੰ ਸੰਖੇਪ ਕਰਦੇ ਹਾਂ । ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਨੂੰ ਕਰਨਾ ਸਿੱਖਿਆ: palette browser ਦੀ ਵਰਤੋਂ ਕਰਕੇ Xcos simulation ਡਾਈਗਰਾਮਜ਼ ਬਣਾਉਣਾ
07:18 ਸਿਮੂਲੇਸ਼ਨ ਦੀ ਲੋੜ ਦੇ ਆਧਾਰ ‘ਤੇ ਹਰੇਕ ਬਲਾਕ ਦੀ ਸੰਰਚਨਾ ਕਰਨਾ
07:22 ਸਿਮੂਲੇਸ਼ਨ ਪੈਰਾਮੀਟਰਸ ਸੈੱਟ ਕਰਨਾ । ਆਉਟਪੁਟ ਪਲਾਟ ਸੇਵ ਕਰਨਾ ।
07:26 ਹੇਠਾਂ ਦਿਖਾਏ ਗਏ ਲਿੰਕ ‘ਤੇ ਉਪਲੱਬਧ ਵੀਡਿਓ ਨੂੰ ਵੇਖੋ । ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸੰਖੇਪ ਕਰਦਾ ਹੈ । ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨ ਲੋਡ ਕਰਕੇ ਵੀ ਵੇਖ ਸਕਦੇ ਹੋ ।
07:37 ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
07:46 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ conatct@spoken-tutorial.org ‘ਤੇ ਲਿਖੋ ।
07:52 ਸਪੋਕਨ ਟਿਊਟੋਰਿਅਲ ਪ੍ਰਾਜੇਕਟ ਟਾਕ ਟੂ ਅ ਟੀਚਰ ਪ੍ਰਾਜੇਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
08:02 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro।
08:12 ਉਮੀਦ ਕਰਦੇ ਹਾਂ ਇਹ ਟਿਊਟੋਰਿਅਲ ਤੁਹਾਡੇ ਲਈ ਲਾਭਦਾਇਕ ਸੀ । ਆਈ.ਆਈ.ਟੀ.ਬੰਬੇ ਤੋਂ ਹੁਣ ਨਵਦੀਪ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ । }

Contributors and Content Editors

Navdeep.dav, PoojaMoolya