Difference between revisions of "Linux-Old/C2/Synaptic-Package-Manager/Punjabi"
From Script | Spoken-Tutorial
PoojaMoolya (Talk | contribs) |
Nancyvarkey (Talk | contribs) m (Nancyvarkey moved page Linux/C2/Synaptic-Package-Manager/Punjabi to Linux-Old/C2/Synaptic-Package-Manager/Punjabi without leaving a redirect) |
(No difference)
|
Latest revision as of 17:03, 6 September 2018
Time | Narration |
---|---|
00:00 | ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋਂ ਉੱਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:06 | ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ ਕਿ ਸਿਨੈਪਟਿਕ ਪੈਕੇਜ ਮੈਨੇਜਰ ( Synaptic Package Manager ) ਦੀ ਵਰਤੋਂ ਕਰਕੇ ubuntu ਵਿੱਚ applications ਨੂੰ ਕਿਵੇਂ ਇੰਸਟਾਲ ਕਰਨਾ ਹੈ । |
00:17 | ਇਸ ਟਿਊਟੋਰਿਅਲ ਨੂੰ ਸਮਝਾਉਣ ਲਈ ਮੈਂ gnome environment desktop ਦੇ ਨਾਲ ubuntu 10.04 ਦਾ ਇਸਤੇਮਾਲ ਕਰ ਰਿਹਾ ਹਾਂ । |
00:24 | ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋ ਕਰਨ ਲਈ ਤੁਹਾਡੇ ਕੋਲ administrative ਰਾਇਟਸ ਹੋਣੀਆਂ ਚਾਹੀਦੀਆਂ ਹਨ । |
00:29 | ਇੰਟਰਨੇਟ ਸੰਪਰਕ ਸਹੀ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਹੈ । ਸੋ ਪਹਿਲਾਂ ਅਸੀਂ ਸਿਨੈਪਟਿਕ ਪੈਕੇਜ ਮੈਨੇਜਰ ਨੂੰ ਖੋਲ੍ਹਦੇ ਹਨ । |
00:36 | ਉਸਦੇ ਲਈ ਕਿਰਪਾ ਕਰਕੇ system->administration ਤੇ ਜਾਓ ਅਤੇ ਫਿਰ ਸਿਨੈਪਟਿਕ ਪੈਕੇਜ ਮੈਨੇਜਰ ਉੱਤੇ ਕਲਿਕ ਕਰੋ । |
00:47 | ਇੱਥੇ ਇੱਕ authentication ਡਾਇਲਾਗ ਬਾਕਸ ਵਿਖਾਈ ਦੇਵੇਗਾ ਜੋ ਪਾਸਵਰਡ ਪੁਛੇਗਾ । |
00:55 | ਹੁਣ ਪਾਸਵਰਡ ਟਾਈਪ ਕਰਦੇ ਹਾਂ ਅਤੇ enter ਦਬਾਉਂਦੇ ਹਾਂ । |
01:06 | ਜਦੋਂ ਅਸੀ ਪਹਿਲੀ ਵਾਰ ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋ ਕਰਦੇ ਹਾਂ ਇੱਕ introduction ਡਾਇਲਾਗ ਬਾਕਸ ਵਿਖਾਈ ਦਿੰਦਾ ਹੈ । |
01:13 | ਇਸ ਡਾਇਲਾਗ ਬਾਕਸ ਵਿੱਚ ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋ ਕਰਨ ਬਾਰੇ ਜਾਣਕਾਰੀ ਹੁੰਦੀ ਹੈ । |
01:20 | ਹੁਣ ਅਸੀ ਸਿਨੈਪਟਿਕ ਪੈਕੇਜ ਮੈਨੇਜਰ ਵਿੱਚ ਇੱਕ application ਜਾਂ ਪੈਕੇਜ ਇੰਸਟਾਲ ਕਰਨ ਲਈ ਰਿਪੋਜਿਟਰੀ ਅਤੇ ਪ੍ਰੋਕਸੀ ਕੰਫਿਗਰ ਕਰਦੇ ਹਾਂ । |
01:29 | ਅਜਿਹਾ ਕਰਨ ਲਈ ਸਿਨੈਪਟਿਕ ਪੈਕੇਜ ਮੈਨੇਜਰ ਵਿੰਡੋ ਉੱਤੇ ਜਾਂਦੇ ਹਾਂ । |
01:36 | ਕਿਰਪਾ ਕਰਕੇ ਸੈਟਿੰਗ ਉੱਤੇ ਜਾਓ ਅਤੇ preferences ਉੱਤੇ ਕਲਿਕ ਕਰੋ । |
01:44 | preference ਵਿੰਡੋ ਉੱਤੇ ਕਈ ਟੈਬ ਹਨ ਜੋ ਸਕਰੀਨ ਉੱਤੇ ਵਿਖਾਈ ਦਿੰਦੇ ਹਨ । ਪ੍ਰੋਕਸੀ ਸੈਟਿੰਗ ਕੰਫਿਗਰ ਕਰਨ ਲਈ ਨੈੱਟਵਰਕ ਉੱਤੇ ਕਲਿਕ ਕਰੋ । |
01:55 | ਇੱਥੇ ਪ੍ਰੋਕਸੀ ਸਰਵਰ ਵਿੱਚ ਦੋ ਆਪਸ਼ਨ ਹਨ - ਡਾਇਰੇਕਟ ਕੁਨੈਕਸ਼ਨ ਅਤੇ ਮੈਨਿਊਅਲ ਕੁਨੈਕਸ਼ਨ । ਮੈਂ ਮੈਨਿਊਅਲ ਪ੍ਰੋਕਸੀ ਕੰਫਿਗਰੇਸ਼ਨ ਦੀ ਵਰਤੋ ਕਰ ਰਿਹਾ ਹਾਂ ਜਿਵੇਂ ਇੱਥੇ ਵਿਖਾਇਆ ਹੈ । ਤੁਸੀ ਆਪਣਾ ਪਸੰਦੀਦਾਰ ਆਪਸ਼ਨ ਚੁਣ ਸਕਦੇ ਹੋ । authentication ਬਟਨ ਉੱਤੇ ਕਲਿਕ ਕਰੋ । HTTP authentication ਵਿੰਡੋ ਸਕਰੀਨ ਉੱਤੇ ਵਿਖਾਈ ਦਿੰਦੀ ਹੈ । |
02:21 | ਜੇਕਰ ਲੋੜ ਹੈ ਤਾਂ ਕਿਰਪਾ ਕਰਕੇ ਯੂਜਰਨੇਮ ਅਤੇ ਪਾਸਵਰਡ ਭਰੋ ਅਤੇ ok ਉੱਤੇ ਕਲਿਕ ਕਰੋ । ਹੁਣ ਤਬਦੀਲੀ ਨੂੰ ਲਾਗੂ ਕਰਨ ਲਈ Apply ਉੱਤੇ ਕਲਿਕ ਕਰੋ । ਵਿੰਡੋ ਨੂੰ ਬੰਦ ਕਰਨ ਲਈ OK ਉੱਤੇ ਕਲਿਕ ਕਰੋ । |
02:38 | ਹੁਣ ਦੁਬਾਰਾ ਸੈਟਿੰਗ ਉੱਤੇ ਜਾਓ ਅਤੇ repositories ਉੱਤੇ ਕਲਿਕ ਕਰੋ । |
02:46 | ਸਕਰੀਨ ਉੱਤੇ ਸਾਫਟਵੇਯਰ sources ਵਿੰਡੋ ਦਿਸਦਾ ਹੈ । |
02:51 | ubuntu ਸਾਫਟਵੇਯਰ ਡਾਉਨਲੋਡ ਕਰਨ ਲਈ ਕਈ sources ਹਨ । ਡਾਉਨਲੋਡ ਫਰੋਮ ( “Download From” ) ਡਰੋਪ ਡਾਉਨ ਮੈਨਿਊ ਉੱਤੇ ਕਲਿਕ ਕਰੋ ਅਤੇ repositories ਦੀ ਸੂਚੀ ਨੂੰ ਦੇਖਣ ਲਈ ਮਾਊਸ ਬਟਨ ਨੂੰ ਦਬਾ ਕੇ ਰੱਖੋ । |
03:05 | “Other . . ” ਗਲੋਬ ਉੱਤੇ ਸਰਵਰਸ ਦੀ ਸੂਚੀ ਦਿਖਾਂਦਾ ਹੈ । |
03:12 | ਇਸ ਵਿੰਡੋ ਨੂੰ ਬੰਦ ਕਰਨ ਲਈ ਕੈਂਸਲ ਉੱਤੇ ਕਲਿਕ ਕਰੋ । ਮੈਂ “Server for India” ਦੀ ਵਰਤੋ ਕਰ ਰਿਹਾ ਹਾਂ ਜਿਵੇਂ ਇੱਥੇ ਵਿਖਾਇਆ ਹੈ । ਸਾਫਟਵੇਯਰ sources ਵਿੰਡੋ ਨੂੰ ਬੰਦ ਕਰn ਲਈ ਕਲੋਜ ( “Close” ) ਉੱਤੇ ਕਲਿਕ ਕਰੋ । |
03:26 | ਇਸ ਟੂਲ ਦੀ ਵਰਤੋ ਕਿਵੇਂ ਕੀਤੀ ਜਾਵੇ ਇਹ ਸਿੱਖਣ ਦੇ ਲਈ , ਉਦਾਹਰਣ ਦੇ ਰੂਪ ਵਿੱਚ ਮੈਂ ਹੁਣੇ vlc ਪਲੇਅਰ ( player ) ਇੰਸਟਾਲ ਕਰਾਂਗਾ । |
03:34 | ਜੇਕਰ ਤੁਸੀ ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋ ਪਹਿਲੀ ਵਾਰ ਕਰ ਰਹੇ ਹੋ , ਤਾਂ ਤੁਹਾਨੂੰ ਪੈਕੇਜਸ ਨੂੰ ਦੁਬਾਰਾ ਲੋਡ ਕਰਨ ਦੀ ਲੋੜ ਹੈ । ਅਜਿਹਾ ਕਰਨ ਲਈ ਟੂਲ ਬਾਰ ਉੱਤੇ ਰਿਲੋਡ ਬਟਨ ਨੂੰ ਕਲਿਕ ਕਰੋ । ਇਹ ਕੁੱਝ ਸੈਕੰਡ ਲੈ ਸਕਦਾ ਹੈ । ਇੱਥੇ ਅਸੀ ਵੇਖ ਸਕਦੇ ਹਾਂ ਕਿ ਪੈਕੇਜਸ ਇੰਟਰਨੇਟ ਦੇ ਮਾਧਿਅਮ ਨਾਲ ਟ੍ਰਾਂਸਫ਼ਰ ਕੀਤੇ ਜਾ ਸਕਦੇ ਹਨ ਅਤੇ ਅਪਡੇਟ ਹੋ ਰਹੇ ਹਨ । |
03:59 | ਜਦੋਂ reloading ਦੀ ਪਰਿਕ੍ਰੀਆ ਪੂਰੀ ਹੋ ਜਾਂਦੀ ਹੈ , ਤਾਂ ਕਵੀਕ ਸਰਚ ਬਾਕਸ ਉੱਤੇ ਜਾਓ ਜੋ ਕਿ ਟੂਲ ਬਾਰ ਉੱਤੇ ਹੈ ਅਤੇ “vlc” ਟਾਈਪ ਕਰੋ । |
04:14 | ਇੱਥੇ ਅਸੀ ਵੇਖ ਸਕਦੇ ਹਾਂ ਕਿ ਸਾਰੇ vlc ਪੈਕੇਜਸ ਸੂਚੀਬੱਧ ਹਨ । |
04:19 | “vlc package” ਨੂੰ ਚੁਣਨ ਲਈ ਕਿਰਪਾ ਕਰਕੇ ਚੈਕ ਬਾਕਸ ਉੱਤੇ ਕਲਿਕ ਕਰੋ ਅਤੇ ਮੈਨਿਊ ਬਾਰ ਵਿਚ ਦਿਖਾਏ ਹੋਏ “Mark for installation” ਆਪਸ਼ਨ ਨੂੰ ਚੁਣੋ । |
04:34 | ਇੱਕ ਡਾਇਲਾਗ ਬਾਕਸ ਦਿਖੇਗਾ ਜੋ ਰਿਪਾਜਿਟਰੀ ਪੈਕੇਜਸ ਦੀ ਪੂਰੀ ਸੂਚੀ ਵਿਖਾ ਰਿਹਾ ਹੈ । ਸਾਰੇ dependencies ਪੈਕੇਜਸ ਨੂੰ ਆਪਣੇ ਆਪ ਹੀ ਮਾਰਕ ਕਰਨ ਲਈ ਮਾਰਕ ਬਟਨ ਉੱਤੇ ਕਲਿਕ ਕਰੋ । |
04:46 | ਟੂਲ ਬਾਰ ਉੱਤੇ ਜਾਓ ਅਤੇ apply ਬਟਨ ਉੱਤੇ ਕਲਿਕ ਕਰੋ । |
04:52 | ਇੱਕ summary ਵਿੰਡੋ ਸਾਹਮਣੇ ਆਵੇਗੀ ਜੋ ਕਿ ਇੰਸਟਾਲ ਹੋਣ ਵਾਲੇ ਸਾਰੇ ਪੈਕੇਜਸ ਦਾ ਵੇਰਵਾ ਦਿੰਦਾ ਹੈ । ਇੰਸਟਾਲ ਸ਼ੁਰੂ ਕਰਨ ਲਈ “Apply” ਬਟਨ ਉੱਤੇ ਕਲਿਕ ਕਰੋ । |
05:05 | installation ਦੀ ਪਰਿਕ੍ਰੀਆ ਕੁੱਝ ਸਮਾਂ ਲਵੇਂਗੀ ਜੋ ਕਿ ਇੰਸਟਾਲ ਹੋਣ ਵਾਲੇ ਪੈਕੇਜਸ ਦੀ ਗਿਣਤੀ ਅਤੇ ਸਾਇਜ ਉੱਤੇ ਨਿਰਭਰ ਕਰਦਾ ਹੈ । ਪਹਿਲਾਂ ਦੀ ਤਰ੍ਹਾਂ ਇਹ ਕੁੱਝ ਸਮਾਂ ਲਵੇਗਾ । |
05:25 | ਡਾਉਨਲੋਡਿੰਗ ਪੈਕੇਜ ਫਾਇਲ ( “Downloading Package File” ) ਵਿੰਡੋ ਬੰਦ ਹੋ ਜਾਵੇਗੀ ਜਿਵੇਂ ਹੀ ਇੰਸਟਾਲ ਪੂਰਾ ਹੋ ਜਾਵੇਗਾ । |
05:43 | ਹੁਣ ਅਸੀ ਵੇਖ ਸਕਦੇ ਹਾਂ ਕਿ ਉਹ ਬਦਲਾਵ ਲਾਗੂ ਹੋ ਰਹੇ ਹਨ । |
06:00 | ਅਸੀਂ ਵੇਖ ਰਹੇ ਹਾਂ ਕਿ vlc ਹੁਣ ਇੰਸਟਾਲ ਹੋ ਗਿਆ ਹੈ । ਸਿਨੈਪਟਿਕ ਪੈਕੇਜ ਮੈਨੇਜਰ ਵਿੰਡੋ ਨੂੰ ਹੁਣ ਬੰਦ ਕਰ ਦਿਓ । |
06:09 | ਹੁਣ ਤਸਦੀਕੀ ਕਰਦੇ ਹਾਂ ਕਿ vlc player ਸਫਲਤਾਪੂਰਵਕ ਇੰਸਟਾਲ ਹੋਇਆ ਹੈ ਕਿ ਨਹੀਂ । |
06:15 | ਅਜਿਹਾ ਕਰਨ ਲਈ application > sound ਅਤੇ video ਤੇ ਜਾਓ । ਇੱਥੇ ਅਸੀ ਵੇਖ ਸਕਦੇ ਹਾਂ ਕਿ vlc media player ਸੂਚੀਬੱਧ ਹੈ , ਅਰਥਾਤ vlc ਸਫਲਤਾਪੂਰਵਕ ਇੰਸਟਾਲ ਹੋ ਗਿਆ ਹੈ । ਉਸੀ ਤਰ੍ਹਾਂ ਅਸੀ ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋ ਕਰਕੇ ਹੋਰ applications ਇੰਸਟਾਲ ਕਰ ਸਕਦੇ ਹਾਂ । |
06:36 | ਮੈਂ ਸਾਰ ਪੇਸ਼ ਕਰਦਾ ਹਾਂ - ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਕਿ ਕਿਵੇਂ ਸਿਨੈਪਟਿਕ ਪੈਕੇਜ ਮੈਨੇਜਰ ਵਿੱਚ ਪ੍ਰੋਕਸੀ ਅਤੇ ਰਿਪੋਜਿਟਰੀ ਕੰਫਿਗਰ ਕਰਦੇ ਹਨ । ਕਿਵੇਂ ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋ ਕਰਕੇ application ਜਾਂ ਪੈਕੇਜ ਇੰਸਟਾਲ ਕਰਦੇ ਹਨ । |
06:51 | ਸਪੋਕਨ ਟਿਊਟੋਰਿਅਲ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ਜਿਸਨੂੰ ਰਾਸ਼ਟਰੀ ਸਿੱਖਿਆ ਮਿਸ਼ਨ ਨੇ ICT ਦੇ ਮਾਧਿਅਮ ਵਲੋਂ ਸਹਿਯੋਗ ਦਿੱਤਾ ਹੈ । ਜਿਆਦਾ ਜਾਣਕਾਰੀ ਦਿੱਤੇ ਗਏ ਲਿੰਕ ਉੱਤੇ ਉਪਲੱਬਧ ਹੈ - http:// spoken-tutorial.org/NMEICT-Intro । |
07:19 | ਆਈ ਆਈ ਟੀ ਬਾੰਬੇ ਦੇ ਵੱਲੋਂ ਮੈਂ ਹਰਮੀਤ ਸੰਧੂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਇਸ ਟਿਊਟੋਰਿਅਲ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ । |