Difference between revisions of "PERL/C3/Including-files-or-modules/Punjabi"
From Script | Spoken-Tutorial
PoojaMoolya (Talk | contribs) |
PoojaMoolya (Talk | contribs) |
||
Line 382: | Line 382: | ||
|11:27 | |11:27 | ||
|ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ: | |ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ: | ||
− | + | ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ਅਤੇ | |
− | + | ਆਨਲਾਇਨ ਟੈਸਟ ਕਾਲ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ। | |
|- | |- | ||
|11:36 | |11:36 |
Latest revision as of 16:35, 30 January 2018
Time | Narration |
00:01 | PERL ਪ੍ਰੋਗਰਾਮ ਵਿੱਚ Including files or modules ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। |
00:08 | ਇਸ ਟਿਊਟੋਰਿਅਲ ਵਿੱਚ ਅਸੀਂ ਪਰਲ ਪ੍ਰੋਗਰਾਮਿੰਗ ਵਿੱਚ ਹੇਠਾਂ ਦਿੱਤੇ ਮੈਥਡਸ ਦਾ ਪ੍ਰਯੋਗ ਕਰਨਾ ਸਿਖਾਂਗੇ:
do, use ਅਤੇ , require |
00:16 | ਇਸ ਟਿਊਟੋਰਿਅਲ ਲਈ ਮੈਂ ਵਰਤੋਂ ਕਰ ਰਿਹਾ ਹਾਂ:
ਉਬੰਟੁ ਲਿਨਕਸ 12.04 ਆਪਰੇਟਿੰਗ ਸਿਸਟਮ Perl 5.14.2 ਅਤੇ gedit ਟੈਕਸਟ ਐਡੀਟਰ |
00:28 | ਤੁਸੀਂ ਆਪਣੀ ਪਸੰਦ ਦਾ ਕੋਈ ਵੀ ਟੈਕਸਟ ਐਡੀਟਰ ਵਰਤੋਂ ਕਰ ਸਕਦੇ ਹੋ । |
00:32 | ਇਸ ਟਿਊਟੋਰਿਅਲ ਦੀ ਪਾਲਣ ਲਈ ਤੁਹਾਨੂੰ ਪਰਲ ਪ੍ਰੋਗਰਾਮਿੰਗ ਦੀ ਕਾਰਜਕਾਰੀ ਜਾਣਕਾਰੀ ਹੋਣੀ ਚਾਹੀਦੀ ਹੈ। |
00:37 | ਜੇਕਰ ਨਹੀਂ ਤਾਂ ਸੰਬੰਧਿਤ ਪਰਲ ਸਪੋਕਨ ਟਿਊਟੋਰਿਅਲਸ ਲਈ ਸਪੋਕਨ ਟਿਊਟੋਰਿਅਲ ਵੈਬਸਾਈਟ ‘ਤੇ ਜਾਓ। |
00:44 | do method ( ): ਇਹ ਵਤਰਮਾਨ ਸਕਰਿਪਟ ਫਾਈਲ ਵਿੱਚ ਹੋਰ ਫਾਈਲਸ ਵਿਚੋਂ ਸੋਰਸ ਕੋਡ ਨੂੰ ਸ਼ਾਮਿਲ ਕਰਨ ਦੇ ਸਰਲ ਤਰੀਕੇ ਹਨ। |
00:53 | ਹੁਣ ਸਮਝਦੇ ਹਾਂ ਕਿ do ( ) ਮੈਥਡ ਨੂੰ ਕਿਵੇਂ ਪ੍ਰਯੋਗ ਕਰਦੇ ਹਨ। |
00:57 | ਆਪਣੇ ਟੈਕਸਟ ਐਡੀਟਰ ਵਿੱਚ ਨਵੀਂ ਫਾਈਲ ਖੋਲੋ ਅਤੇ ਇਸਨੂੰ datetime dot pl ਨਾਮ ਦਿਓ। |
01:03 | datetime dot pl ਫਾਈਲ ਵਿੱਚ, ਸਕਰੀਨ ਉੱਤੇ ਦਿਖਾਏ ਹੋਏ ਦੀ ਤਰ੍ਹਾਂ ਹੇਠਾਂ ਦਿੱਤਾ ਕੋਡ ਟਾਈਪ ਕਰੋ। |
01:09 | ਇੱਥੋਂ ਅੱਗੇ, ਟਰਮੀਨਲ ਉੱਤੇ ਹਰ ਇੱਕ ਕਮਾਂਡ ਤੋਂ ਬਾਅਦ ਐਂਟਰ ਬਟਨ ਦਬਾਉਨਾ ਯਾਦ ਰੱਖੋ। |
01:15 | ਹੁਣ ਕੋਡ ਸਮਝਦੇ ਹਾਂ। |
01:18 | ਵਰਤਮਾਨ ਡੇਟ ਅਤੇ ਟਾਇਮ dollar datestring ਵੇਰੀਏਬਲ ਵਿੱਚ ਸਟੋਰ ਕੀਤਾ ਜਾਂਦਾ ਹੈ। |
01:23 | ਇੱਥੇ, ਮੇਰੇ ਕੋਲ msgThanks ਨਾਮਕ ਇੱਕ ਫੰਕਸ਼ਨ ਹੈ ਜੋ ਇੱਕ Thank you ਮੈਸੇਜ ਰਿਟਰਨ ਕਰਦਾ ਹੈ। |
01:31 | ਫਾਈਲ ਨੂੰ ਸੇਵ ਕਰਨ ਲਈ Ctrl + S ਦਬਾਓ। |
01:35 | ਅੱਗੇ, ਇੱਕ ਹੋਰ ਪਰਲ ਪ੍ਰੋਗਰਾਮ ਵੇਖਦੇ ਹਾਂ ਜੋ ਇਸ ਫਾਈਲ datetime dot pl ਦੀ ਵਰਤੋਂ ਕਰੇਗਾ। |
01:43 | ਆਪਣੇ ਟੈਕਸਟ ਐਡੀਟਰ ਵਿੱਚ ਇੱਕ ਨਵੀਂ ਫਾਈਲ ਖੋਲੋ ਅਤੇ ਇਸਨੂੰ main dot pl ਨਾਮ ਦਿਓ। |
01:49 | main dot pl ਫਾਈਲ ਵਿੱਚ, ਸਕਰੀਨ ਉੱਤੇ ਦਿਖਾਏ ਹੋਏ ਦੀ ਤਰ੍ਹਾਂ ਹੇਠਾਂ ਦਿੱਤਾ ਕੋਡ ਟਾਈਪ ਕਰੋ। |
01:55 | ਹੁਣ ਮੈਂ ਕੋਡ ਸਮਝਾਉਂਦਾ ਹਾਂ। |
01:58 | ਇੱਥੇ, ਪਹਿਲੀ ਲਾਈਨ ਵੈਲਕਮ ਮੈਸੇਜ ਪ੍ਰਿੰਟ ਕਰਦੀ ਹੈ। |
02:03 | do ( ) ਮੈਥਡ ਉਸ ਫਾਈਲ ਦੇ ਨਾਮ ਦੇ ਨਾਲ ਕਾਲ ਹੁੰਦਾ ਹੈ ਜਿੱਥੋਂ ਅਸੀ ਕੋਡ ਇਸਤੇਮਾਲ ਕਰਨਾ ਚਾਹੁੰਦੇ ਹਾਂ। |
02:09 | ਮੌਜੂਦਾ ਡੇਟ ਅਤੇ ਟਾਈਮ datetime dot pl file ਦੇ $ datestring ਵੇਰੀਏਬਲ ਵਿੱਚ ਸਟੋਰ ਕੀਤਾ ਜਾਂਦਾ ਹੈ। |
02:16 | ਅਤੇ ਅੰਤ ਵਿੱਚ, ਅਸੀ msgThanks ( ) ਫੰਕਸ਼ਨ ਨੂੰ ਉਸੀ ਫਾਈਲ ਵਿਚੋਂ ਕਾਲ ਕਰਦੇ ਹਾਂ । |
02:21 | ਹੁਣ, ਫਾਈਲ ਨੂੰ ਸੇਵ ਕਰਨ ਲਈ Ctrl + S ਦਬਾਓ। |
02:25 | ਹੁਣ ਪ੍ਰੋਗਰਾਮ ਨੂੰ ਚਲਾਉਂਦੇ ਹਾਂ। |
02:27 | ਟਰਮੀਨਲ ਉੱਤੇ ਵਾਪਸ ਜਾਓ ਅਤੇ ਟਾਈਪ ਕਰੋ: perl main dot pl ਅਤੇ ਐਂਟਰ ਦਬਾਓ । |
02:34 | ਟਰਮੀਨਲ ਉੱਤੇ ਆਉਟਪੁੱਟ ਨੂੰ ਵੇਖੋ । |
02:37 | ਅੱਗੇ, ਅਸੀ ਸਿਖਾਂਗੇ ਕਿ ਪਰਲ ਪ੍ਰੋਗਰਾਮ ਵਿੱਚ require ( ) ਮੈਥਡ ਅਤੇ use ( ) ਮੈਥਡ ਦੀ ਕਿਵੇਂ ਵਰਤੋਂ ਕਰਦੇ ਹਨ। |
02:44 | ਇਹ ਮੈਥਡਸ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਸਾਡੇ ਕੋਲ ਸਬਰੂਟੀਨਸ ਦਾ ਸੰਗ੍ਰਿਹ ਹੁੰਦਾ ਹੈ ਜੋ ਮਲਟੀਪਲ ਪਰਲ ਪ੍ਰੋਗਰਾੰਸ ਵਿੱਚ ਵਰਤੇ ਜਾ ਸਕਦੇ ਹਨ। |
02:52 | use ( ) ਮੈਥਡ ਕੇਵਲ ਮਾਡਿਊਲਸ ਲਈ ਵਰਤੋਂ ਕੀਤਾ ਜਾਂਦਾ ਹੈ। |
02:56 | ਇਹ ਕੰਪਾਈਲੇਸ਼ਨ ਦੇ ਸਮੇਂ ਤਸਦੀਕੀ ਹੁੰਦਾ ਹੈ। |
02:59 | ਫਾਈਲ ਐਕਸਟੈਂਸ਼ਨ ਦੇਣ ਦੀ ਕੋਈ ਜਰੁਰਤ ਨਹੀਂ ਹੈ। |
03:03 | require ( ) ਮੈਥਡ ਪਰਲ ਪ੍ਰੋਗਰਾੰਸ ਅਤੇ ਮਾਡਿਊਲਸ ਦੋਨਾਂ ਦੇ ਲਈ ਵਰਤਿਆ ਜਾਂਦਾ ਹੈ । |
03:08 | ਇਹ ਰਣ ਟਾਈਮ ਦੇ ਸਮੇਂ ਤਸਦੀਕੀ ਹੁੰਦਾ ਹੈ। |
03:10 | ਫਾਈਲ ਐਕਸਟੈਂਸ਼ਨ ਦੇਣ ਦੀ ਜਰੁਰਤ ਹੈ। |
03:14 | use ( ) ਮੈਥਡ ਦਾ ਸਿੰਟੈਕਸ ਹੈ: use module name ਸਿਮੀਕੋਲਨ |
03:20 | Perl modules ਉਹ ਫਾਈਲਸ ਹਨ ਜੋ .pm ਐਕਸਟੈਂਸ਼ਨ ਨਾਲ ਖ਼ਤਮ ਹੁੰਦੀਆਂ ਹਨ। |
03:25 | ਕੋਡ ਦੀ ਪੁਨਰਉਪਯੋਗਿਤਾ ਮਾਡਿਊਲਸ ਦੁਆਰਾ ਪੂਰੀ ਕੀਤੀ ਜਾਂਦੀ ਹੈ। |
03:30 | ਹੋਰ (ਕੰਪਿਊਟਰ) ਭਾਸ਼ਾਵਾਂ ਵਿੱਚ ਇਹ libraries ਦੇ ਸਮਾਨ ਹੁੰਦੀਆਂ ਹਨ। |
03:35 | ਹੁਣ, ਮੈਂ ਪਰਲ ਕੋਡ ਵਿੱਚ ਮਾਡਿਊਲ ਨੂੰ ਸ਼ਾਮਿਲ ਕਰਨ ਲਈ use ਮੈਥਡ ਦੇ ਨਾਲ ਸਰਲ ਪ੍ਰੋਗਰਾਮ ਦਿਖਾਵਾਂਗਾ। |
03:43 | ਆਪਣੇ ਟੈਕਸਟ ਐਡੀਟਰ ਵਿੱਚ ਇੱਕ ਨਵੀਂ ਫਾਈਲ ਖੋਲੋ ਅਤੇ ਇਸਨੂੰ sum dot pm ਨਾਮ ਦਿਓ। |
03:49 | sum dot pm ਫਾਈਲ ਵਿੱਚ, ਸਕਰੀਨ ਉੱਤੇ ਦਿਖਾਏ ਹੋਏ ਦੀ ਤਰ੍ਹਾਂ ਕੋਡ ਟਾਈਪ ਕਰੋ। |
03:55 | ਇੱਥੇ, ਮੇਰੇ ਕੋਲ ਇੱਕ ਸਰਲ ਪ੍ਰੋਗਰਾਮ ਹੈ ਜੋ ਦਿੱਤੇ ਗਏ ਨੰਬਰਸ ਦੇ ਸੇਟ ਦੇ ਜੋੜ ਦੀ ਗਿਣਤੀ ਕਰੇਗਾ। |
04:01 | ਫਾਈਲ ਨੂੰ ਸੇਵ ਕਰਨ ਲਈ Ctrl + S ਦਬਾਓ। |
04:05 | ਅਸੀ ਇੱਕ ਹੋਰ ਪਰਲ ਸਕਰਿਪਟ ਲਿਖਾਂਗੇ ਜਿੱਥੇ ਅਸੀ ਇਹ sum dot pm ਫਾਈਲ ਦਾ ਪ੍ਰਯੋਗ ਕਰਾਂਗੇ। |
04:11 | ਹੁਣ ਮੈਂ ਸੈਂਪਲ ਪ੍ਰੋਗਰਾਮ app dot pl ਖੋਲ੍ਹਦਾ ਹਾਂ ਜੋ ਮੈਂ ਪਹਿਲਾਂ ਹੀ ਸੇਵ ਕਰ ਲਿਆ ਹੈ। |
04:17 | app dot pl ਫਾਈਲ ਵਿੱਚ, ਸਕਰੀਨ ਉੱਤੇ ਦਿਖਾਏ ਹੋਏ ਦੀ ਤਰ੍ਹਾਂ ਹੇਠਾਂ ਦਿੱਤਾ ਕੋਡ ਟਾਈਪ ਕਰੋ। |
04:22 | ਹੁਣ ਮੈਂ ਕੋਡ ਸਮਝਾਉਂਦਾ ਹਾਂ। |
04:25 | ਪਹਿਲੀ ਲਾਈਨ ਮਾਡਿਊਲ ਨਾਮ ਦੇ ਨਾਲ use ਮੈਥਡ ਦਿਖਾਉਂਦੀ ਹੈ। |
04:29 | ਸਾਡੇ ਮਾਮਲੇ ਵਿੱਚ, ਮਾਡਿਊਲ ਦਾ ਨਾਮ sum ਹੈ। |
04:33 | ਅਸੀ sum dot pm ਫਾਈਲ ਵਿੱਚ total ( ) ਫੰਕਸ਼ਨ ਉੱਤੇ ਇਨਪੁਟ ਪੈਰਾਮੀਟਰਸ ਦੀ ਤਰ੍ਹਾਂ 1, 7, 5, 4, 9 ਕਾਲ ਕਰ ਰਹੇ ਹਾਂ। |
04:44 | ਦੁਬਾਰਾ, ਅਗਲੀ ਲਾਈਨ ਵਿੱਚ, ਅਸੀ ਉਸੀ ਫੰਕਸ਼ਨ ਉੱਤੇ 1 ਤੋਂ 10 ਤੱਕ ਇਨਪੁੱਟ ਪੈਰਾਮੀਟਰਸ ਕਾਲ ਕਰ ਰਹੇ ਹਾਂ। |
04:52 | ਹੁਣ ਫਾਈਲ ਨੂੰ ਸੇਵ ਕਰਨ ਲਈ Ctrl+S ਦਬਾਓ। |
04:56 | ਹੁਣ ਪ੍ਰੋਗਰਾਮ ਨੂੰ ਚਲਾਓ। |
04:59 | ਟਰਮੀਨਲ ਉੱਤੇ ਵਾਪਸ ਜਾਓ ਅਤੇ ਟਾਈਪ ਕਰੋ: perl app dot pl ਅਤੇ ਐਂਟਰ ਦਬਾਓ। |
05:06 | ਟਰਮੀਨਲ ਉੱਤੇ ਦਿਖਾਏ ਹੋਏ ਆਉਟਪੁਟ ਨੂੰ ਵੇਖੋ। |
05:10 | ਹੁਣ use ਮੈਥਡ ਵਿੱਚ ਕੁੱਝ ਜਿਆਦਾ ਵਿਕਲਪ ਵੇਖਦੇ ਹਨ। ਟੈਕਸਟ ਐਡੀਟਰ ਵਿੱਚ sum dot pm ਉੱਤੇ ਵਾਪਸ ਜਾਓ। |
05:18 | ਸੋਰਸ ਕੋਡ ਦੀ ਸ਼ੁਰੁਆਤ ਵਿੱਚ ਹੇਠਾਂ ਦਿੱਤੀਆਂ ਲਾਈਨਾਂ ਜੋੜੇ use strict ਸੈਮੀਕਾਲਨ, use warnings ਸੈਮੀਕਾਲਨ |
05:27 | use strict ਅਤੇ use warnings ਕੰਪਾਈਲਰ ਫਲੈਗਸ ਹੁੰਦੇ ਹਨ ਜੋ ਪਰਲ ਨੂੰ ਜ਼ਿਆਦਾ ਸਖਤ ਤਰੀਕੇ ਨਾਲ ਵਿਵਹਾਰ ਕਰਨ ਲਈ ਨਿਰਦੇਸ਼ ਦਿੰਦੇ ਹਨ। |
05:35 | ਇਹ ਆਮ ਪ੍ਰੋਗਰਾਮਿੰਗ ਗਲਤੀਆਂ ਨੂੰ ਰੋਕਣ ਲਈ ਪ੍ਰਯੋਗ ਹੁੰਦੇ ਹਨ। |
05:39 | use strict ਪ੍ਰੋਗਰਾਮ ਵਿੱਚ ਵਰਤੇ ਜਾਂਦੇ ਸਾਰੇ ਵੇਰੀਏਬਲਸ ਨੂੰ ਘੋਸ਼ਿਤ ਕਰਨ ਲਈ ਯੂਜਰ ਨੂੰ ਮਜਬੂਰ ਕਰਦਾ ਹੈ। |
05:45 | ਜੇਕਰ ਐਰਰਸ ਹੁੰਦੀਆਂ ਹਨ ਤਾਂ use strict ਨਿਸ਼ਪਾਦਨ ਨੂੰ ਨਿਸਫਲ ਕਰੇਗਾ। |
05:50 | use warnings ਕੇਵਲ ਚੇਤਾਵਨੀਆਂ ਦੇਵੇਗਾ ਲੇਕਿਨ ਨਿਸ਼ਪਾਦਨ ਜਾਰੀ ਰੱਖੇਗਾ। |
05:56 | ਮੰਨੋ ਕਿ ਅਸੀ ਵੇਰੀਏਬਲ $ sum ਨੂੰ my ਦੀ ਤਰ੍ਹਾਂ ਘੋਸ਼ਿਤ ਕਰਨਾ ਭੁੱਲ ਗਏ। |
06:02 | ਹੁਣ ਵੇਖਦੇ ਹਾਂ ਕਿ ਸਮਾਨ ਪ੍ਰੋਗਰਾਮ ਕਿਵੇਂ ਨਿਸ਼ਪਾਦਿਤ ਹੁੰਦਾ ਹੈ। |
06:06 | ਫਾਈਲ ਨੂੰ ਸੇਵ ਕਰਨ ਲਈ Ctrl+S ਦਬਾਓ। |
06:09 | ਟਰਮੀਨਲ ਉੱਤੇ ਜਾਓ ਅਤੇ ਟਾਈਪ ਕਰੋ: perl app dot pl |
06:15 | ਅਸੀ ਵੇਖ ਸਕਦੇ ਹਾਂ ਕਿ ਨਤੀਜੇ ਦੇ ਨਿਸ਼ਪਾਦਨ ਦੇ ਬਿਨਾਂ ਹੀ ਪ੍ਰੋਗਰਾਮ ਅਸਫਲ ਹੋ ਜਾਂਦਾ ਹੈ। |
06:21 | ਟਰਮੀਨਲ ਉੱਤੇ ਦਿਖਾਈਆਂ ਹੋਈਆਂ ਲਾਇਨਾਂ ਦਾ ਪਹਿਲਾ ਸੈੱਟ use strict ਦੁਆਰਾ ਪੈਦਾ error messages ਹਨ। |
06:29 | ਆਖਰੀ ਦੋ abort ਮੈਸੇਜੇਸ ਹਨ। |
06:32 | ਸੋ ਇਸ ਪ੍ਰਕਾਰ use method ਵਿਕਲਪ ਕਾਰਜ ਕਰਦਾ ਹੈ। |
06:36 | ਅੱਗੇ ਹੁਣ ਅਸੀ ਇੱਕ ਪਰਲ ਪ੍ਰੋਗਰਾਮ ਵੇਖਦੇ ਹਾਂ ਜਿੱਥੇ ਅਸੀ require ਮੈਥਡ ਦਾ ਪ੍ਰਯੋਗ ਕਰਦੇ ਹਾਂ। |
06:41 | ਹੁਣ ਮੈਂ ਇੱਕ ਸੈਂਪਲ ਪ੍ਰੋਗਰਾਮ common functions dot pl ਖੋਲ੍ਹਦਾ ਹਾਂ ਜੋ ਮੈਂ ਪਹਿਲਾਂ ਹੀ ਸੇਵ ਕਰ ਲਿਆ ਹੈ। |
06:48 | ਤੁਹਾਡੇ common functions dot pl ਫਾਈਲ ਵਿੱਚ ਸਕਰੀਨ ਉੱਤੇ ਦਿਖਾਏ ਹੋਏ ਦੀ ਤਰ੍ਹਾਂ ਹੇਠਾਂ ਦਿੱਤਾ ਕੋਡ ਟਾਈਪ ਕਰੋ । ਹੁਣ ਕੋਡ ਸਮਝਦੇ ਹਾਂ। |
06:57 | ਇੱਥੇ, ਅਸੀ ਆਮ ਤੌਰ ਤੇ ਪ੍ਰਯੋਗ ਹੋਏ ਫੰਕਸ਼ੰਸ ਦਾ ਸੰਗ੍ਰਿਹ ਵੇਖ ਸਕਦੇ ਹਾਂ। |
07:01 | ਪਹਿਲਾ ਫੰਕਸ਼ਨ square ( ), ਨੰਬਰ ਦਾ ਵਰਗ (ਸਕਵਾਇਰ) ਰਿਟਰਨ ਕਰਦਾ ਹੈ। |
07:06 | ਦੂਜਾ ਫੰਕਸ਼ਨ square underscore root ( ), ਦਿੱਤੇ ਹੋਏ ਨੰਬਰ ਦਾ ਵਰਗਮੂਲ (ਸਕਵਾਇਰਰੂਟ) ਰਿਟਰਨ ਕਰਦਾ ਹੈ। |
07:12 | ਅਗਲਾ ਫੰਕਸ਼ਨ random underscore number ( ) ਇੱਕ ਰੈਂਡਮ ਨੰਬਰ ਪੈਦਾ ਕਰਦਾ ਹੈ। |
07:18 | ਆਖਰੀ ਫੰਕਸ਼ਨ random underscore range ( ), ਨੰਬਰਸ ਦੀ ਲੋਅਰ ਰੇਂਜ ਅਤੇ ਅਪਰ ਰੇਂਜ ਦੇ ਵਿੱਚ ਇੱਕ ਰੈਂਡਮ ਨੰਬਰ ਪੈਦਾ ਕਰਦਾ ਹੈ। |
07:26 | ਧਿਆਨ ਦਿਓ ਕਿ ਸਾਨੂੰ ਫਾਈਲ ਦੇ ਅੰਤ ਵਿੱਚ 1 ਸੈਮੀਕਾਲਨ ਦੀ ਜਰੂਰਤ ਹੈ। |
07:31 | ਇਹ ਇਸਲਈ ਹੈ ਕਿਉਂਕਿ ਪਰਲ ਨੂੰ ਇੱਕ ਟਰੂ ਵੈਲਿਊ ਰਿਟਰਨ ਕਰਨ ਲਈ ਫਾਈਲ ਵਿੱਚ ਆਖਰੀ ਐਕਸਪ੍ਰੈਸ਼ਨ ਦੀ ਜਰੁਰਤ ਹੈ। |
07:37 | ਫਾਈਲ ਨੂੰ ਸੇਵ ਕਰਨ ਲਈ Ctrl + S ਦਬਾਓ । |
07:41 | ਅੱਗੇ, ਅਸੀ ਇੱਕ ਪਰਲ ਪ੍ਰੋਗਰਾਮ ਲਿਖਾਂਗੇ ਜਿਸ ਵਿੱਚ ਅਸੀ require ਮੈਥਡ ਪ੍ਰਯੋਗ ਕਰਕੇ ਇਸ ਸਬਰੂਟੀਨਸ ਨੂੰ ਕਾਲ ਕਰਾਂਗੇ। |
07:48 | ਹੁਣ ਮੈਂ ਉਹ ਸੈਂਪਲ ਪ੍ਰੋਗਰਾਮ call program dot pl ਖੋਲ੍ਹਦਾ ਹਾਂ ਜੋ ਮੈਂ ਪਹਿਲਾਂ ਹੀ ਸੇਵ ਕੀਤਾ ਹੈ। |
07:54 | ਆਪਣੀ ਫਾਈਲ ਵਿੱਚ ਸਕਰੀਨ ਉੱਤੇ ਦਿਖਾਇਆ ਹੋਇਆ ਹੇਠਾਂ ਦਿੱਤਾ ਕੋਡ ਟਾਈਪ ਕਰੋ। ਹੁਣ ਮੈਂ ਕੋਡ ਸਮਝਾਉਂਦਾ ਹਾਂ। |
08:02 | require, ਪਰਲ ਕੋਡ ਰੱਖਣ ਵਾਲੀ common functions dot pl ਫਾਈਲ ਪੜ੍ਹਦਾ ਹੈ ਅਤੇ ਇਸਨੂੰ ਕੰਪਾਇਲ ਕਰਦਾ ਹੈ। |
08:09 | ਇਹ ਪ੍ਰੋਗਰਾਮ ਯੂਜਰ ਨੂੰ 4 ਵਿਕਲਪ ਦਿੰਦਾ ਹੈ। ਯੂਜਰ ਨੂੰ ਇੱਕ ਵਾਰ ਵਿੱਚ ਇੱਕ ਵਿਕਲਪ ਹੀ ਚੁਣਨਾ ਹੈ। |
08:17 | 1: ਇੱਕ ਨੰਬਰ ਦਾ ਵਰਗ ਗਿਆਤ ਕਰਨ ਲਈ ਹੁੰਦਾ ਹੈ। |
08:20 | 2: ਦੋ, ਨੰਬਰ ਦੇ ਵਰਗਮੂਲ ਲਈ ਹੁੰਦਾ ਹੈ । |
08:23 | 3: ਤਿੰਨ, ਦਿੱਤੀ ਗਈ ਰੇਂਜ ਵਿੱਚ ਰੈਂਡਮ ਗਿਣਤੀ ਲਈ ਹੁੰਦਾ ਹੈ। 4: ਚਾਰ, ਪ੍ਰੋਗਰਾਮ ਨੂੰ ਬੰਦ ਕਰਨ ਲਈ ਹੁੰਦਾ ਹੈ। |
08:29 | ਜੇਕਰ ਵਿਕਲਪ 1 ਟਾਈਪ ਕੀਤਾ ਜਾਂਦਾ ਹੈ ਤਾਂ ਇਹ ਯੂਜਰ ਤੋਂ ਇੱਕ ਨੰਬਰ ਐਂਟਰ ਕਰਨ ਲਈ ਕਹੇਗਾ। |
08:34 | ਵੈਲਿਊ $ number ਵਿੱਚ ਸਟੋਰ ਹੁੰਦੀ ਹੈ। ਵੈਲਿਊ commonfunctions dot pl ਫਾਈਲ ਵਿੱਚ square ( ) ਫੰਕਸ਼ਨ ਉੱਤੇ ਕਾਲ ਕੀਤੀ ਜਾਂਦੀ ਹੈ। |
08:44 | ਫੰਕਸ਼ਨ ਨੰਬਰ ਦੇ ਵਰਗ ਨੂੰ ਰਿਟਰਨ ਕਰਦਾ ਹੈ । |
08:47 | ਪ੍ਰਿੰਟ ਸਟੇਟਮੈਂਟ ਆਊਟਪੁੱਟ ਦੀ ਤਰ੍ਹਾਂ ਨੰਬਰ ਦੇ ਵਰਗ ਨੂੰ ਪ੍ਰਿੰਟ ਕਰਦਾ ਹੈ । |
08:52 | ਜੇਕਰ ਵਿਕਲਪ 2 ਟਾਈਪ ਕੀਤਾ ਜਾਂਦਾ ਹੈ ਤਾਂ ਆਊਟਪੁੱਟ ਵਿੱਚ ਨੰਬਰ ਦਾ ਵਰਗਮੂਲ ਦਿਖਾਇਆ ਹੁੰਦਾ ਹੈ। |
08:58 | ਪਿਛਲੇ ਫੰਕਸ਼ਨ square ( ) ਵਿੱਚ ਸਮਝਾਏ ਗਏ ਦੀ ਤਰ੍ਹਾਂ ਨਿਸ਼ਪਾਦਨ ਦਾ ਪਾਲਨ ਕੀਤਾ ਜਾਂਦਾ ਹੈ। |
09:03 | ਜੇਕਰ ਵਿਕਲਪ 3 ਟਾਈਪ ਕੀਤਾ ਜਾਂਦਾ ਹੈ ਤਾਂ ਦਿੱਤੀ ਗਈ ਰੇਂਜ ਵਿੱਚ ਆਊਟਪੁੱਟ ਦੀ ਤਰ੍ਹਾਂ ਇੱਕ ਰੈਂਡਮ ਨੰਬਰ ਦਿੱਸਦਾ ਹੈ। |
09:09 | ਨਹੀਂ ਤਾਂ ਜੇਕਰ ਵਿਕਲਪ 4 ਹੁੰਦਾ ਹੈ ਤਾਂ ਪ੍ਰੋਗਰਾਮ ਐਗਜਿਟ ਹੋ ਜਾਂਦਾ ਹੈ। ਜੇਕਰ ਨਿਰਧਾਰਿਤ ਕੀਤੇ ਤੋਂ ਇਲਾਵਾ ਕੋਈ ਹੋਰ ਵਿਕਲਪ ਦਿੱਤਾ ਜਾਂਦਾ ਹੈ ਤਾਂ ਪ੍ਰਿੰਟ ਸਟੇਟਮੈਂਟ ਦਿਖਾਉਂਦਾ ਹੈ Incorrect option. |
09:20 | ਧਿਆਨ ਦਿਓ ਇਸ ਪ੍ਰੋਗਰਾਮ ਵਿੱਚ ਅਸੀਂ commonfunctions dot pl ਵਲੋਂ ਚਾਰ ਵਿੱਚੋਂ ਕੇਵਲ ਤਿੰਨ ਫੰਕਸ਼ੰਸ ਕਾਲ ਕੀਤੇ ਹਨ। |
09:28 | ਫਾਈਲ ਨੂੰ ਸੇਵ ਕਰਨ ਲਈ Ctrl + S ਦਬਾਓ । |
09:31 | ਪ੍ਰੋਗਰਾਮ ਨੂੰ ਚਲਾਓ। |
09:34 | ਟਰਮੀਨਲ ਉੱਤੇ ਵਾਪਸ ਜਾਓ ਅਤੇ ਟਾਈਪ ਕਰੋ: perl callprogram dot pl |
09:41 | ਆਊਟਪੁੱਟ ਵੇਖੋ। |
09:44 | ਮੈਂ ਇੱਕ ਵਾਰ ਫਿਰ ਵੱਖ- ਵੱਖ ਵਿਕਲਪ ਦੇ ਨਾਲ ਪ੍ਰੋਗਰਾਮ ਨੂੰ ਚਲਾਵਾਂਗਾ। |
09:49 | ਟਾਈਪ ਕਰੋ: perl callprogram dot pl. |
09:53 | ਹੁਣ ਵਿਕਲਪ ਵਿੱਚ ਐਂਟਰ ਕਰੋ 3 |
09:56 | ਲੋਅਰ ਰੇਂਜ ਵਿੱਚ ਐਂਟਰ ਕਰੋ 50 |
09:59 | ਅਪਰ ਰੇਂਜ ਵਿੱਚ ਐਂਟਰ ਕਰੋ 99 |
10:02 | ਅਸੀ ਵੇਖ ਸਕਦੇ ਹਾਂ ਕਿ ਨੰਬਰਸ ਦੀ ਦਿੱਤੀ ਗਈ ਰੇਂਜ ਵਿੱਚ ਰੈਂਡਮ ਨੰਬਰ ਪੈਦਾ ਹੁੰਦਾ ਹੈ। |
10:08 | ਆਪਣੇ ਤੁਸੀਂ ਹੋਰ ਵਿਕਲਪਾਂ ਦੀ ਕੋਸ਼ਿਸ਼ ਕਰੋ। |
10:11 | ਇਸਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ। ਚਲੋ ਇਸਦਾ ਸਾਰ ਕਰਦੇ ਹਾਂ |
10:16 | ਇਸ ਟਿਊਟੋਰਿਅਲ ਵਿੱਚ ਅਸੀਂ ਪਰਲ ਪ੍ਰੋਗਰਾਮਿੰਗ ਵਿੱਚ ਹੇਠਾਂ ਦਿੱਤੇ ਮੈਥਡਸ ਦਾ ਵਰਤੋਂ ਬਾਰੇ ਸਿੱਖਿਆ:
do, use, require |
10:24 | ਨੋਟ: require ਮਾਡਿਊਲ ਦੀ ਜਗ੍ਹਾ use ਮਾਡਿਊਲ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਹ ਕੰਪਾਇਲ ਦੇ ਸਮੇਂ ਮਾਡਿਊਲ ਦੀ ਉਲੱਬਧਤਾ ਨੂੰ ਨਿਰਧਾਰਤ ਕਰਦਾ ਹੈ। |
10:33 | ਇੱਥੇ ਤੁਹਾਡੇ ਲਈ ਇੱਕ ਅਸਾਈਨਮੈਂਟ ਕਾਰਜ ਹੈ। ਇੱਕ ਪਰਲ ਪ੍ਰੋਗਰਾਮ reminder.pl ਲਿਖੋ, ਜਿੱਥੇ ਤੁਸੀਂ ਭਾਗੀਦਾਰਾਂ ਨੂੰ ਇੱਕ ਪੱਤਰ ਲਿਖੋਗੇ। |
10:41 | ਯੂਜਰ ਨੂੰ To ਅਤੇ From ਨਾਮ ਨੂੰ ਐਂਟਰ ਕਰਨ ਲਈ ਕਹੋ। |
10:45 | use ਮੈਥਡ ਪ੍ਰਯੋਗ ਕਰਕੇ Letter dot pm ਵਿਚੋਂ ਸਬਰੂਟੀਨਸ ਨੂੰ ਕਾਲ ਕਰੋ । |
10:50 | Letter dot pm ਫਾਈਲ ਵਿੱਚ ਹੇਠਾਂ ਵਾਲੇ ਫੰਕਸ਼ੰਸ ਲਿਖੋ। |
10:54 | LetterDate ( ) ਫੰਕਸ਼ਨ ਮੌਜੂਦਾ ਡੇਟ ਅਤੇ ਟਾਈਮ ਨੂੰ ਰਿਟਰਨ ਕਰਦਾ ਹੈ । |
10:58 | To ( ) ਫੰਕਸ਼ਨ ਭਾਗੀਦਾਰਾਂ ਦੇ ਨਾਮ ਰਿਟਰਨ ਕਰਦਾ ਹੈ। |
11:02 | From ( ) ਫੰਕਸ਼ਨ ਭੇਜਣ ਵਾਲੇ ਦਾ ਨਾਮ ਰਿਟਰਨ ਕਰਦਾ ਹੈ। |
11:05 | Lettermsg ( ) ਫੰਕਸ਼ਨ ਪੱਤਰ ਦੇ ਕੰਟੈਂਟਸ ਨੂੰ ਰਿਟਰਨ ਕਰਦਾ ਹੈ । |
11:09 | Thanksmsg ( ) ਫੰਕਸ਼ਨ thanks ਅਤੇ regards ਰਿਟਰਨ ਕਰਦਾ ਹੈ। |
11:13 | ਆਊਟਪੁੱਟ ਇੱਥੇ ਦਿਖਾਏ ਹੋਏ ਦੀ ਤਰ੍ਹਾਂ ਦਿਖਨਾ ਚਾਹੀਦਾ ਹੈ। |
11:20 | ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡਿਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸਨੂੰ ਡਾਉਨਲੋਡ ਕਰੋ ਅਤੇ ਵੇਖੋ। |
11:27 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ:
ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਆਨਲਾਇਨ ਟੈਸਟ ਕਾਲ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ। |
11:36 | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। |
11:40 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਭਾਰਤ ਸਰਕਾਰ ਦੇ MHRD ਦੇ NMEICT ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ । |
11:51 | ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ । |