Difference between revisions of "LibreOffice-Suite-Calc/C2/Working-with-Sheets/Punjabi"

From Script | Spoken-Tutorial
Jump to: navigation, search
(Created page with '{| Border=1 !Timing !Narration |- | 00.00 |ਲਿਬਰੇਆਫਿਸ ਕੈਲਕ ਵਿਚ ਸੈੱਲਸ ਅਤੇ ਸ਼ੀਟਸ ਨਾਲ ਕੰਮ ਕਰਨ ਦੇ ਸ…')
 
 
(One intermediate revision by one other user not shown)
Line 1: Line 1:
 
{| Border=1
 
{| Border=1
!Timing
+
|'''Time'''
!Narration
+
|'''Narration'''
 
|-
 
|-
| 00.00
+
| 00:00
 
|ਲਿਬਰੇਆਫਿਸ ਕੈਲਕ ਵਿਚ ਸੈੱਲਸ ਅਤੇ ਸ਼ੀਟਸ ਨਾਲ ਕੰਮ ਕਰਨ ਦੇ ਸਪੋਕਨ ਟਿਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ   
 
|ਲਿਬਰੇਆਫਿਸ ਕੈਲਕ ਵਿਚ ਸੈੱਲਸ ਅਤੇ ਸ਼ੀਟਸ ਨਾਲ ਕੰਮ ਕਰਨ ਦੇ ਸਪੋਕਨ ਟਿਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ   
 
|-
 
|-
Line 276: Line 276:
 
|-
 
|-
 
| 11:32
 
| 11:32
|*ਨੀਚੇ ਦਿਤੇ ਗਏ ਲਿੰਕ ਤੇ ਉਪਲੱਭਦ ਵੀਡੀਉ ਵੇਖੋ।
+
|ਨੀਚੇ ਦਿਤੇ ਗਏ ਲਿੰਕ ਤੇ ਉਪਲੱਭਦ ਵੀਡੀਉ ਵੇਖੋ।
 
|-
 
|-
 
| 11:36
 
| 11:36
|*ਇਹ ਸਪੋਕਨ ਟਿਯੂਟੋਰਿਅਲ ਪ੍ਰੌਜੈੱਕਟ ਨੂੰ ਸੰਖੇਪ ਕਰਦਾ ਹੈ ।
+
|ਇਹ ਸਪੋਕਨ ਟਿਯੂਟੋਰਿਅਲ ਪ੍ਰੌਜੈੱਕਟ ਨੂੰ ਸੰਖੇਪ ਕਰਦਾ ਹੈ ।
 
ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।  
 
ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।  
 
|-
 
|-
Line 287: Line 287:
 
|-
 
|-
 
| 11:50
 
| 11:50
|*ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ ।
+
|ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ ।
 
ਜਿਆਦਾ ਜਾਣਕਾਰੀ ਲਈ, ਕੌਨਟੇਕ੍ਟ ਐਟ ਸਪੋਕਨ ਹਾਇਫਨ ਟਿਯੂਟੋਰਿਅਲ ਡੌਟ ਔਰਜ (contact at spoken hyphen tutorial dot org)  ਤੇ ਲਿਖ ਕੇ ਸੰਪਰਕ ਕਰੋ।  
 
ਜਿਆਦਾ ਜਾਣਕਾਰੀ ਲਈ, ਕੌਨਟੇਕ੍ਟ ਐਟ ਸਪੋਕਨ ਹਾਇਫਨ ਟਿਯੂਟੋਰਿਅਲ ਡੌਟ ਔਰਜ (contact at spoken hyphen tutorial dot org)  ਤੇ ਲਿਖ ਕੇ ਸੰਪਰਕ ਕਰੋ।  
 
|-
 
|-
 
| 11:59
 
| 11:59
|*ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ।
+
|ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ।
 
ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ।
 
ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ।
  
 
|-
 
|-
 
| 12:12
 
| 12:12
|*ਇਸ ਮਿਸ਼ਨ ਦੀ ਹੋਰ ਜਾਣਕਾਰੀ ਉਪਲੱਭਦ  ਹੈ  
+
|ਇਸ ਮਿਸ਼ਨ ਦੀ ਹੋਰ ਜਾਣਕਾਰੀ ਉਪਲੱਭਦ  ਹੈ  
* ਸਪੋਕਨ ਹਾਇਫਨ ਟਿਯੂਟੋਰਿਅਲ ਡੌਟ ਔਰਜ ਸਲੈਸ਼ ਐਨ ਐਮ ਆਈ ਈ ਸੀ ਟੀ ਹਾਇਫਨ ਇੰਟਰੋ (spoken hyphen tutorial dot org slash NMEICT hyphen Intro)
+
ਸਪੋਕਨ ਹਾਇਫਨ ਟਿਯੂਟੋਰਿਅਲ ਡੌਟ ਔਰਜ ਸਲੈਸ਼ ਐਨ ਐਮ ਆਈ ਈ ਸੀ ਟੀ ਹਾਇਫਨ ਇੰਟਰੋ (spoken hyphen tutorial dot org slash NMEICT hyphen Intro)
 
|-
 
|-
 
| 12:22
 
| 12:22

Latest revision as of 16:34, 6 April 2017

Time Narration
00:00 ਲਿਬਰੇਆਫਿਸ ਕੈਲਕ ਵਿਚ ਸੈੱਲਸ ਅਤੇ ਸ਼ੀਟਸ ਨਾਲ ਕੰਮ ਕਰਨ ਦੇ ਸਪੋਕਨ ਟਿਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ
00:07 ਇਸ ਟਿਯੂਟੋਰਿਅਲ ਵਿਚ ਅਸੀਂ ਸਿਖਾਂਗੇ:
00:09 ਰੋਅਜ਼ ਅਤੇ ਕਾਲਮਸ ਨੂੰ ਜੋੜਨਾ ਅਤੇ ਡਿਲੀਟ ਕਰਨਾ
00:13 ਸ਼ੀਟਸ ਜੋੜਨਾ ਅਤੇ ਡਿਲੀਟ ਕਰਨਾ

ਸ਼ੀਟਸ ਨੂੰ ਦੁਬਾਰਾ ਨਾਮ ਦੇਣਾ

00:17 ਇਥੇ ਅਸੀਂ ਆਪਣੇ ਅੋਪਰੇਟਿੰਗ ਸਿਸਟਮ ਵਜੋਂ ਵਰਤ ਰਹੇ ਹਾਂ ਉਬੰਤੂ ਲੀਨਕਸ ਵਰਜ਼ਨ 10.04 ਅਤੇ ਲਿਬਰੇਆਫਿਸ ਸੂਟ ਵਰਜ਼ਨ 3.3.4.
00:29 ਆਉ ਅਸੀਂ ਆਪਣਾ ਟਿਯੂਟੋਰਿਅਲ, ਸਪਰੈੱਡਸ਼ੀਟਸ ਵਿਚ ਰੋਅਜ਼ ਅਤੇ ਕਾਲਮਸ ਜੋੜਨਾ ਸਿੱਖਣ, ਨਾਲ ਸ਼ੁਰੂ ਕਰੀਏ।
00:35 ਆਉ ਅਸੀਂ ਆਪਣੀ “ਪਰਸਨਲ ਫਾਇਨਾਂਸ ਟਰੈਕਰ ਡੋਟ ਓਡੀਐਸ” (“personal finance tracker.ods” ) ਫਾਇਲ ਖੋਲ੍ਹੀਏ।
00:42 ਕਾਲਮਜ਼ ਅਤੇ ਰੋਅਜ਼ ਸਮੂਹ ਵਿਚ ਜਾਂ ਇੱਕ-ਇੱਕ ਕਰਕੇ ਵੀ ਜੋੜੇ ਜਾ ਸਕਦੇ ਹਨ।
00:47 ਸਪਰੈੱਡਸ਼ੀਟ ਵਿਚ ਇਕ ਰੋਅ ਜਾਂ ਇਕ ਕਾਲਮ ਜੋੜਨ ਲਈ, ਪਹਿਲਾਂ, ਸੈੱਲ, ਕਾਲਮ ਜਾਂ ਰੋਅ ਨੂੰ ਸਲੈਕਟ ਕਰੋ ਜਿਥੇ, ਤੁਸੀਂ ਨਵਾਂ ਕਾਲਮ ਜਾਂ ਨਵੀਂ ਰੋਅ ਜੋੜਨਾ ਚਾਹੁੰਦੇ ਹੋ।
01:00 ਉਦਾਹਰਣ ਵਜੋਂ, ਆਉ ਅਸੀਂ ਆਪਣੀ “ਪਰਸਨਲ ਫਾਇਨਾਂਸ ਟਰੈਕਰ ਡੋਟ ਓਡੀਐਸ” ਫਾਇਲ ਵਿਚ ਪਹਿਲੀ ਰੋਅ ਵਿਚ ਕਿਤੇ ਕਲਿਕ ਕਰਦੇ ਹਾਂ।
01:09 ਮੈਂ ਉਸ ਸੈੱਲ ਨੂੰ ਕਲਿਕ ਕਰਦੀ ਹਾਂ ਜਿਸ ਵਿਚ ਕੌਸਟ (“Cost”) ਲਿਖਿਆ ਹੋਇਆ ਹੈ।
01:13 ਹੁਣ ਮੈਨਯੂਬਾਰ ਵਿਚ ਇੰਸਰ੍ਟ (“Insert”) ਅੋਪਸ਼ਨ ਨੂੰ ਕਲਿਕ ਕਰੋ ਅਤੇ ਫਿਰ ਰੋਜ਼ (“Rows”) ਤੇ ਕਲਿਕ ਕਰੋ।
01:19 ਅਸੀਂ ਵੇਖਦੇ ਹਾਂ ਕਿ ਚੁਣੀ ਗਈ ਰੋਅ ਉੱਤੇ ਇਕ ਨਵੀਂ ਰੋਅ ਜੁੜ ਗਈ ਹੈ।
01:25 ਉਸੀ ਤਰਹਾਂ, ਇਕ ਨਵਾਂ ਕਾਲਮ ਜੋੜਨ ਲਈ, ਮੈਨਯੂਬਾਰ ਵਿਚ ਇੰਸਰ੍ਟ ਬਟਨ ਨੂੰ ਕਲਿਕ ਕਰੋ ਅਤੇ ਫਿਰ ਕੌਲਸਜ਼ (“Columns”) ਤੇ ਕਲਿਕ ਕਰੋ।
01:34 ਤੁਸੀਂ ਵੇਖੋਗੇ ਕਿ ਚੁਣੇ ਹੋਏ ਕਾਲਮ ਤੋਂ ਪਹਿਲਾਂ ਇਕ ਨਵਾਂ ਕਾਲਮ ਜੁੜ ਗਿਆ ਹੈ।
01:40 ਜਿਹੜੇ ਬਦਲਾਉ ਅਸੀਂ ਕੀਤੇ ਹਨ ਆਉ ਉਹਨਾਂ ਨੂੰ ਅਨਡੂ (undo) ਕਰੀਏ।
01:44 ਜੇ ਤੁਸੀਂ ਕਾਲਮ ਨੂੰ ਉਸਦੇ ਅੱਖਰ ਜਾਂ ਰੋਅ ਨੂੰ ਉਸਦੇ ਨੰਬਰ, ਜੋ ਇਹਨਾਂ ਨੂੰ ਆਈਡੈਂਟੀਫਾਈ ਕਰਾਂਉਦੇ ਹਨ, ਤੇ ਕਲਿਕ ਕਰਕੇ ਚੁਣਿਆ ਹੈ, ਤਾਂ ਰਾਈਟ ਕਲਿਕ ਕਰੋ ਅਤੇ ਇਕ ਨਵਾਂ ਕਾਲਮ ਜਾਂ ਰੋਅ ਜੋੜਨ ਲਈ ਡਰਾਪਡਾਉਨ ਮੈਨਯੂ ਵਿਚੋਂ ਇੰਸਰਟ ਕੌਲਮਜ਼ (Insert Columns) ਜਾਂ ਇੰਸਰਟ ਰੋਜ਼ (Insert Rows) ਅੋਪਸ਼ਨ ਚੁਣੋ।
02:04 ਵਿਕਲਪ ਦੇ ਤੌਰ ਤੇ ਸੈੱਲ ਤੇ ਕਰਸਰ ਨਾਲ ਕਲਿਕ ਕਰਕੇ ਉਸਨੂੰ ਚੁਣੋ। ਫਿਰ ਰਾਈਟ ਕਲਿਕ ਕਰੋ ਅਤੇ Insert ਅੋਪਸ਼ਨ ਚੁਣੋ। ਤੁਹਾਨੂੰ ਇਕ ਅਜਿਹਾ ਡਾਇਲੌਗ ਬੋਕਸ ਨਜ਼ਰ ਆਏਗਾ।
02:18 ਇਕ ਰੋਅ ਜਾਂ ਇਕ ਕਾਲਮ ਜੋੜਨ ਲਈ ਇੰਟਾਇਰ ਰੋਅ (Entire Row) ਜਾਂ ਇੰਟਾਇਰ ਕੌਲਮ (Entire Column) ਅੋਪਸ਼ਨ ਚੁਣੋ।
02:25 ਇਕੋ ਵੇਲੇ ਕਈ ਕਾਲਮਸ ਜਾਂ ਰੋਅਜ਼ ਜੋੜਨ ਲਈ, ਪਹਿਲਾਂ ਸਾਨੂੰ ਜ਼ਰੂਰਤ ਅਨੁਸਾਰ ਗਿਣਤੀ ਦੇ ਕਾਲਮਸ ਜਾਂ ਰੋਅਜ਼ ਚਿੰਨ੍ਹਿਤ ਕਰਨੇ ਚਾਹੀਦੇ ਹਨ, ਅਤੇ ਫਿਰ ਸ਼ੁਰੂਆਤੀ ਸੈੱਲ ਤੇ ਲੈਫਟ ਮਾਉਸ ਬਟਨ ਹੋਲਡ ਕਰੋ, ਅਤੇ ਲੋੜੀਂਦੇ ਆਈਡੈਂਟਫਾਇਰ ਨੰਬਰ ਤਕ ਡਰੈਗ ਕਰੋ।
02:43 ਇਥੇ ਅਸੀਂ 4 ਸੈੱਲਸ ਚਿੰਨ੍ਹਿਤ ਕੀਤੇ ਹਨ।
02:47 ਨਵੀਂ ਰੋਅਜ਼ ਜਾਂ ਕਾਲਮਸ ਜੋੜਨ ਲਈ ਦੱਸੇ ਗਏ ਤਰੀਕਿਆਂ ਵਿਚੋਂ ਕਿਸੇ ਇਕ ਦਾ ਅਨੁਸਰਨ ਕਰੋ। ਮੈਂ ਨਵੀਂ ਰੋਅਜ਼ ਜੋੜਨਾ ਚਾਹੁੰਦੀ ਹਾਂ। ਇਸ ਲਈ ਮੈਂ ਚੁਣੀ ਗਈ ਅੋਪਸ਼ਨ ਤੇ ਰਾਈਟ ਕਲਿਕ ਕਰਕੇ Insert option ਚੁਣਾਂਗੀ।
03:00 ਅੱਗੇ ਮੈਂ ਇੰਟਾਇਰ ਰੋਅ (Entire Row) ਅੋਪਸ਼ਨ ਚੁਣਾਂਗੀ। ਓੱਕੇ (“OK”) ਬਟਨ ਤੇ ਕਲਿਕ ਕਰੋ। ਧਿਆਨ ਦਿਉ ਕਿ ਚੁਣੀ ਗਈ ਰੋਅਜ਼ ਦੀ ਪਹਿਲੀ ਰੋਅ ਦੇ ਉਪਰ 4 ਨਵੀਆਂ ਰੋਅਜ਼ ਜੁੜ ਗਈਆਂ ਹਨ।
03:14 ਅੱਗੇ ਅਸੀਂ ਸਿੱਖਾਂਗੇ ਕਿ ਕਾਲਮਸ ਨੂੰ ਇੱਕ-ਇੱਕ ਜਾਂ ਗਰੁਪ ਵਿਚ ਕਿਵੇਂ ਡਿਲੀਟ ਕਰੀਏ।
03:20 ਸਿੰਗਲ ਕਾਲਮ ਜਾਂ ਰੋਅ ਨੂੰ ਡਿਲੀਟ ਕਰਨ ਲਈ,ਪਹਿਲਾਂ ਉਸ ਕਾਲਮ ਜਾਂ ਰੋਅ ਨੂੰ ਚੁਣੋ ਜਿਸਨੂੰ ਡਿਲੀਟ ਕਰਨਾ ਚਾਹੁੰਦੇ ਹੋ।
03:28 ਉਦਾਹਰਣ ਵਜੋਂ, ਜੇ ਅਸੀਂ ਕਾਲਮ,ਜਿਸ ਵਿਚ ਲੌੰਡਰੀ (“Laundry”) ਲਿਖਿਆ ਹੋਇਆ ਹੈ, ਨੂੰ ਡਿਲੀਟ ਕਰਨਾ ਚਾਹੁੰਦੇ ਹਾਂ, ਤਾਂ ਪਹਿਲਾਂ ਉਸ ਕਾਲਮ ਵਿਚ ਇਕ ਸੈੱਲ ਤੇ ਕਲਿਕ ਕਰਕੇ ਉਸਨੂੰ ਚੁਣੀਏ।
03:37 ਹੁਣ ਸੈੱਲ ਤੇ ਰਾਈਟ ਕਲਿਕ ਕਰੋ ਅਤੇ ਡਿਲੀਟ ਅੋਪਸ਼ਨ ਤੇ ਕਲਿਕ ਕਰੋ।
03:43 ਡਿਲੀਟ ਸੈੱਲਜ਼ (“Delete Cells”) ਹੈਡਿੰਗ ਨਾਲ ਇਕ ਡਾਇਲੌਗ ਬੋਕਸ ਦਿਖਾਈ ਦਿੰਦਾ ਹੈ।
03:47 ਹੁਣ ਸ਼ਿਫਟ ਸੈੱਲਜ਼ ਅਪ (“Shift cells up”) ਅੋਪਸ਼ਨ ਤੇ ਕਲਿਕ ਕਰੋ ਅਤੇ ਫਿਰ ਓੱਕੇ ਬਟਨ ਤੇ ਕਲਿਕ ਕਰੋ।
03:53 ਤੁਸੀਂ ਵੇਖਦੇ ਹੋ ਕਿ ਸੈੱਲ ਡਿਲੀਟ ਹੋ ਗਏ ਹਨ ਅਤੇ ਉਸ ਤੋਂ ਨਿਚਲੇ ਸੈੱਲ ਉਪਰ ਸ਼ਿਫਟ ਹੋ ਗਏ ਹਨ।

ਇਸ ਬਦਲਾਉ ਨੂੰ ਅਨਡੂ ਕਰਦੇ ਹਾਂ।

04:01 ਆਉ ਹੁਣ ਅਸੀਂ ਸਿੱਖਦੇ ਹਾਂ ਕਿ ਜ਼ਿਆਦਾ ਕਾਲਮਸ ਜਾਂ ਰੋਅਜ਼ ਇਕੋ ਵਾਰੀ ਕਿਵੇਂ ਡਿਲੀਟ ਕਰੀਏ।
04:08 ਉਦਾਹਰਣ ਵਜੋਂ, ਜੇ ਅਸੀਂ ਰੋਅ ਡਿਲੀਟ ਕਰਨਾ ਚਾਹੁੰਦੇ ਹਾਂ ਜਿਸ ਵਿਚ ਮਿਸਲੇਨਿਅਸ (“Miscellaneous”) ਲਿਖਿਆ ਹੈ, ਪਹਿਲਾਂ ਉਹ ਸੈੱਲ ਚੁਣੋ ਜਿਸ ਵਿਚ ਉਸਦਾ ਸੀਰੀਅਲ ਨੰਬਰ ਹੈ ਜਿਹੜਾ ਕਿ 6 ਹੈ।
04:18 ਹੁਣ ਇਸ ਸੈੱਲ ਤੇ ਲੈਫਟ ਮਾਉਸ ਬਟਨ ਨਾਲ ਕਲਿਕ ਕਰਕੇ ਪੂਰੀ ਰੋਅ ਤੇ ਡਰੈਗ ਕਰੋ। ਜਾਂ ਉਸ ਰੋਅ ਨੰਬਰ ਤੇ ਕਲਿਕ ਕਰੋ, ਜਿਸ ਨੂੰ ਡਿਲੀਟ ਕਰਨਾ ਹੈ। ਪੂਰੀ ਰੋਅ ਚਿੰਨ੍ਹਿਤ ਹੋ ਜਾਏਗੀ।
04:33 ਸੈੱਲ ਤੇ ਰਾਈਟ ਕਲਿਕ ਕਰੋ ਅਤੇ ਫਿਰ ਡਿਲੀਟ (“Delete”) ਅੋਪਸ਼ਨ ਤੇ ਕਲਿਕ ਕਰੋ।
04:38 ਡਿਲੀਟ ਸੈੱਲਜ਼ (“Delete Cells”) ਨਾਮ ਦਾ ਡਾਇਲੌਗ ਬੋਕਸ ਦਿੱਸੇਗਾ।
04:43 ਹੁਣ ਸ਼ਿਫਟ ਸੈੱਲਜ਼ ਅਪ (“Shift cells up”) ਅੋਪਸ਼ਨ ਤੇ ਕਲਿਕ ਕਰੋ ਅਤੇ ਫਿਰ ਓੱਕੇ (“OK”) ਬਟਨ ਤੇ ਕਲਿਕ ਕਰੋ।
04:48 ਤੁਸੀਂ ਵੇਖਦੇ ਹੋ ਕਿ ਪੂਰੀ ਰੋਅ ਡਿਲੀਟ ਹੋ ਗਈ ਹੈ ਅਤੇ ਉਸ ਤੋਂ ਨੀਚੇ ਵਾਲੀ ਰੋਅ ਸ਼ਿਫਟ ਹੋ ਕੇ ਉਪਰ ਆ ਗਈ ਹੈ।
04:55 ਉਸੀ ਤਰਹਾਂ ਰੋਅਜ਼ ਦੀ ਜਗਾਹ ਕਾਲਮਜ਼ ਚੁਣ ਕੇ ਅਸੀਂ ਕਾਲਮਜ਼ ਡਿਲੀਟ ਕਰ ਸਕਦੇ ਹਾਂ।

ਜਿਹੜੇ ਬਦਲਾਉ ਅਸੀਂ ਕੀਤੇ ਹਨ, ਆਉ ਉਹਨਾਂ ਨੂੰ ਅਨਡੂ ਕਰਦੇ ਹਾਂ।

05:04 ਸ਼ੀਟ ਵਿਚ ਜ਼ਿਆਦਾ ਰੋਅਜ਼ ਅਤੇ ਕਾਲਮਜ਼ ਜੋੜਨ ਅਤੇ ਡਿਲੀਟ ਕਰਨਾ ਸਿੱਖਣ ਤੋਂ ਬਾਅਦ, ਅਸੀਂ ਹੁਣ ਸਿੱਖਾਂਗੇ ਕਿ ਕੈਲਕ ਵਿਚ ਸ਼ੀਟਸ ਕਿਵੇਂ ਜੋੜੀਏ ਅਤੇ ਡਿਲੀਟ ਕਰੀਏ।
05:14 ਕੈਲਕ ਵਿਚ ਨਵੀਂ ਸ਼ੀਟ ਜੋੜਨ ਦੇ ਕਈ ਤਰੀਕੇ ਹਨ।

ਇਕ ਇਕ ਕਰਕੇ ਅਸੀਂ ਸਾਰਿਆਂ ਬਾਰੇ ਸਿੱਖਾਂਗੇ।

05:23 ਸਾਰੇ ਤਰੀਕਿਆਂ ਵਿਚ ਪਹਿਲਾ ਸਟੈਪ ਇਹ ਹੈ ਕਿ ਉਸ ਸ਼ੀਟ ਨੂੰ ਚੁਣੋ ਜਿਸ ਤੋਂ ਬਾਅਦ ਅਗਲੀ ਨਵੀਂ ਸ਼ੀਟ ਜੋੜਨੀ ਹੈ।
05:30 ਹੁਣ ਮੈਨਯੂਬਾਰ ਵਿਚ “Insert”ਅੋਪਸ਼ਨ ਤੇ ਕਲਿਕ ਕਰੋ ਅਤੇ ਫਿਰ ਸ਼ੀਟ ਤੇ ਕਲਿਕ ਕਰੋ।
05:36 ਇੰਸਰਟ ਸ਼ੀਟ (“Insert Sheet”) ਹੈਡਿੰਗ ਨਾਲ ਇਕ ਡਾਇਲੌਗ ਬੋਕਸ ਖੁੱਲ੍ਹਦਾ ਹੈ।
05:41 ਆਉ ਹੁਣ ਅਸੀਂ ਮੌਜੂਦਾ ਸ਼ੀਟ ਤੋਂ ਬਾਅਦ ਨਵੀਂ ਸ਼ੀਟ ਜੋੜਨ ਲਈ ਆਫਟਰ ਕਰੰਟ ਸ਼ੀਟ (“After current sheet”) ਰੇਡਿੳੇ ਬਟਨ ਨੂੰ ਚੁਣਦੇ ਹਾਂ।
05:49 ਨੇਮ (“Name”ਫੀਲਡ) ਵਿਚ, ਸਾਡੀ ਨਵੀਂ ਸ਼ੀਟ ਦਾ ਨਾਮ ਸ਼ੀਟ-4 (“Sheet 4”) ਦਰਸਾਇਆ ਗਿਆ ਹੈ। ਇਹ ਸਿਸਟਮ ਵਲੋਂ ਦਿਤਾ ਗਿਆ ਨਾਮ ਹੈ। ਜੇ ਤੁਸੀਂ ਚਾਹੋ ਤਾਂ ਬਦਲ ਕੇ ਇਸ ਨੂੰ ਦੂਜਾ ਨਾਮ ਦੇ ਸਕਦੇ ਹੋ।
06:01 ਹੁਣ ਓਕੇ ਬਟਨ ਤੇ ਕਲਿਕ ਕਰੋ।

ਅਸੀਂ ਵੇਖਦੇ ਹਾਂ ਕਿ ਸਾਡੀ ਮੌਜੂਦਾ ਸ਼ੀਟ ਤੋਂ ਬਾਅਦ ਇਕ ਨਵੀਂ ਸ਼ੀਟ ਜੁੜ ਗਈ ਹੈ।

06:09 ਨਵੀਂ ਸ਼ੀਟ ਜੋੜਨ ਦਾ ਇਕ ਹੋਰ ਤਰੀਕਾ ਹੈ - ਕੈਲਕ ਵਿੰਡੋ ਦੇ ਨਿਚਲੇ ਖੱਬੇ ਪਾਸੇ ਮੌਜੂਦਾ ਸ਼ੀਟ ਟੈਬ ਤੇ ਰਾਈਟ ਕਲਿਕ ਕਰੋ ਅਤੇ ਇੰਸਰਟ ਸ਼ੀਟ (“Insert Sheet”) ਅੋਪਸਨ ਤੇ ਕਲਿਕ ਕਰੋ।
06:19 ਤੁਸੀਂ ਜਗ੍ਹਾ, ਸ਼ੀਟਸ੍ ਦੇ ਨੰਬਰ, ਅਤੇ ਨਾਮ ਚੁਣ ਸਕਦੇ ਹੋ ਅਤੇ ਫਿਰ ਓਕੇ (“OK”) ਬਟਨ ਤੇ ਕਲਿਕ ਕਰੋ। ਚੋਣ ਮੁਤਾਬਿਕ ਇਹ ਸ਼ੀਟ ਇੰਸਰਟ ਹੋਵੇਗੀ ।
06:31 ਮੌਜੂਦਾ ਸ਼ੀਟ ਤੋਂ ਬਾਅਦ ਸ਼ੀਟ ਜੋੜਨ ਦਾ ਇਕ ਹੋਰ ਤਰੀਕਾ ਇਹ ਹੈ ਕਿ ਸ਼ੀਟ ਟੈਬ ਦੇ ਅੱਗੇ ਦਿਤੇ ਗਏ ਐਡ ਸ਼ੀਟ (“Add Sheet”) ਬਟਨ ਤੇ ਕਲਿਕ ਕਰੋ, ਜੋ ਕਿ ਪਲੱਸ ਸਾਈਨ ਨਾਲ ਦਿਖਾਇਆ ਗਿਆ ਹੈ।
06:43 ਇਸ ਤੇ ਕਲਿਕ ਕਰਨ ਨਾਲ ਇਕ ਨਵੀਂ ਸ਼ੀਟ ਅਪਨੇ ਆਪ ਸ਼ੀਟਸ ਦੇ ਅਖੀਰ ਵਿਚ ਜੁੜ ਜਾਂਦੀ ਹੈ।
06:51 ਨਵੀਂ ਸ਼ੀਟ ਜੋੜਨ ਦਾ ਆਖਰੀ ਤਰੀਕਾ ਇਹ ਹੈ ਕਿ ਨੀਚੇ ਸ਼ੀਟਸ ਟੈਬ ਵਿਚ ਐਡ ਸ਼ੀਟ (“Add Sheet”) ਪਲੱਸ ਸਾਈਨ ਦੇ ਅੱਗੇ ਖਾਲੀ ਜਗ੍ਹਾ ਤੇ ਕਲਿਕ ਕਰ ਕੇ ਇੰਸਰਟ ਸ਼ੀਟ (“Insert Sheet”) ਡਾਇਲੌਗ ਬੋਕਸ ਤੇ ਜਾਉ।
07:06 ਖਾਲੀ ਜਗ੍ਹਾ ਤੇ ਕਲਿਕ ਕਰਨ ਤੇ, ਅਸੀਂ ਵੇਖਦੇ ਹਾਂ ਕਿ ਇੰਸਰਟ ਸ਼ੀਟ (“Insert Sheet”) ਡਾਇਲੌਗ ਬੋਕਸ ਆ ਜਾਂਦਾ ਹੈ ।
07:13 ਤੁਸੀਂ ਡਾਇਲੌਗ ਬੋਕਸ ਵਿਚ ਸ਼ੀਟ ਦੀ ਜਾਣਕਾਰੀ ਐਂਟਰ ਕਰ ਸਕਦੇ ਹੋ ਅਤੇ ਫਿਰ ਓੱਕੇ (“OK”) ਬਟਨ ਤੇ ਕਲਿਕ ਕਰੋ।
07:20 ਸ਼ੀਟਸ ਨੂੰ ਕਿਵੇਂ ਜੋੜਨਾ ਹੈ ਇਹ ਸਿੱਖਣ ਤੋਂ ਬਾਅਦ, ਹੁਣ ਅਸੀਂ ਸਿੱਖਾਂਗੇ ਕੈਲਕ ਵਿਚ ਸ਼ੀਟਸ ਨੂੰ ਡਿਲੀਟ ਕਿਵੇਂ ਕਰਨਾ ਹੈ।
07:27 ਸ਼ੀਟਸ ਇਕ-ਇਕ ਕਰਕੇ ਜਾਂ ਗਰੁੱਪ ਵਿਚ ਵੀ ਡਿਲੀਟ ਹੋ ਸਕਦੀਆਂ ਹਨ।
07:31 ਸਿਰਫ ਇਕ ਸ਼ੀਟ ਨੂੰ ਡਿਲੀਟ ਕਰਨ ਲਈ, ਜਿਸ ਸ਼ੀਟ ਨੂੰ ਡਿਲੀਟ ਕਰਨਾ ਹੈ ਉਸ ਦੇ ਟੈਬ ਤੇ ਰਾਈਟ ਕਲਿਕ ਕਰੋ, ਅਤੇ ਫਿਰ ਪੋਪ-ਅੱਪ ਮੈਨਯੂ ਵਿਚ ਡਿਲੀਟ (“Delete Sheet”) ਅੋਪਸ਼ਨ ਤੇ ਕਲਿਕ ਕਰੋ, ਅਤੇ ਫਿਰ ਯੈੱਸ (“Yes”) ਅੋਪਸ਼ਨ ਤੇ ਕਲਿਕ ਕਰੋ।
07:45 ਤੁਸੀਂ ਦੇਖਦੇ ਹੋ ਕਿ ਸ਼ੀਟ ਡਿਲੀਟ ਹੋ ਗਈ ਹੈ।
07:48 ਕਿਸੀ ਵਿਸ਼ੇਸ਼ ਸ਼ੀਟ ਨੂੰ ਡਿਲੀਟ ਕਰਨ ਦਾ ਇਕ ਹੋਰ ਤਰੀਕਾ ਹੈ ਮੈਨਯੂਬਾਰ ਵਿਚ ਐਡਿੱਟ (“Edit”) ਅੋਪਸ਼ਨ ਦਾ ਇਸਤੇਮਾਲ ਕਰਨਾ।
07:55 ਉਦਾਹਰਣ ਲਈ, ਜੇ ਅਸੀਂ ਲਿਸਟ ਵਿਚੋਂ “Sheet 3” ਨੂੰ ਡਿਲੀਟ ਕਰਨਾ ਚਾਹੁੰਦੇ ਹਾਂ, ਮੈਨਯੂਬਾਰ ਵਿਚੋਂ ਐਡਿੱਟ (“Edit”) ਅੋਪਸ਼ਨ ਤੇ ਕਲਿਕ ਕਰੋ, ਅਤੇ ਸ਼ੀਟ (“Sheet”) ਅੋਪਸ਼ਨ ਤੇ ਕਲਿਕ ਕਰੋ।
08:05 ਹੁਣ ਪੋਪ-ਅੱਪ ਮੈਨਯੂ ਵਿਚ ਡਿਲੀਟ (“Delete”) ਅੋਪਸ਼ਨ ਤੇ ਕਲਿਕ ਕਰੋ ਅਤੇ ਫਿਰ ਯੈੱਸ (“Yes”) ਅੋਪਸ਼ਨ ਤੇ ਕਲਿਕ ਕਰੋ।
08:12 ਤੁਸੀਂ ਦੇਖਦੇ ਹੋ ਕਿ ਸ਼ੀਟ ਡਿਲੀਟ ਹੋ ਗਈ ਹੈ।

ਆਉ ਹੁਣ ਡਾਕਯੂਮੈਂਟ ਵਿਚ ਜੋ ਬਦਲਾਉ ਕੀਤੇ ਹਨ ਉਹਨਾਂ ਨੂੰ ਅਨਡੂ ਕਰਦੇ ਹਾਂ।

08:19 ਜ਼ਿਆਦਾ ਸ਼ੀਟਸ ਡਿਲੀਟ ਕਰਨ ਲਈ, ਉਦਾਹਰਣ ਲਈ, ਜੇ ਅਸੀਂ ਸ਼ੀਟ-2 (“Sheet 2”) ਅਤੇ ਸ਼ੀਟ-3 (“Sheet 3”) ਨੂੰ ਡਿਲੀਟ ਕਰਨਾ ਚਾਹੁੰਦੇ ਹਾਂ, ਤਾਂ ਪਹਿਲਾਂ ਸ਼ੀਟ-2 ਟੈਬ ਤੇ ਕਲਿਕ ਕਰੋ, ਅਤੇ ਫਿਰ ਕੀ-ਬੋਰਡ ਤੋਂ ਸ਼ਿਫਟ (“Shift”) ਬਟਨ ਪ੍ਰੈੱਸ ਕਰਕੇ ਰੱਖੋ, ਅਤੇ ਨਾਲ ਹੀ ਸ਼ੀਟ-3 ਟੈਬ ਤੇ ਕਲਿਕ ਕਰੋ।
08:36 ਹੁਣ ਕਿਸੇ ਵੀ ਇਕ ਟੈਬ ਤੇ ਰਾਈਟ ਕਲਿਕ ਕਰੋ, ਅਤੇ ਪੋਪ-ਅੱਪ ਮੈਨਯੂ ਵਿਚ ਡਿਲੀਟ ਸ਼ੀਟ (“Delete Sheet”) ਅੋਪਸ਼ਨ ਤੇ ਕਲਿਕ ਕਰੋ, ਅਤੇ ਫਿਰ ਯੈੱਸ (“Yes”) ਅੋਪਸ਼ਨ ਤੇ ਕਲਿਕ ਕਰੋ।
08:47 ਤੁਸੀਂ ਦੇਖਦੇ ਹੋ ਕਿ ਦੋਵੇਂ ਸ਼ੀਟਸ ਡਿਲੀਟ ਹੋ ਗਈਆਂ ਹਨ।

ਅੱਗੇ ਸਿੱਖਣ ਲਈ, ਆਉ ਅਸੀਂ ਜੋ ਬਦਲਾਉ ਕੀਤੇ ਹਨ ਪਹਿਲਾਂ ਉਹਨਾਂ ਨੂੰ ਅਨਡੂ ਕਰਦੇ ਹਾਂ।

08:56 ਇਕ ਵਿਸ਼ੇਸ ਸ਼ੀਟ ਨੂੰ ਡਿਲੀਟ ਕਰਨ ਦਾ ਇਕ ਹੋਰ ਤਰੀਕਾ ਮੈਨਯੂਬਾਰ ਵਿਚ ਐਡਿਟ “Edit” ਅੋਪਸ਼ਨ ਨੂੰ ਇਸਤੇਮਾਲ ਕਰਨਾ ਹੈ।
09:03 ਉਦਾਹਰਣ ਲਈ, ਜੇ ਅਸੀਂ ਲਿਸਟ ਵਿਚੋਂ ਸ਼ੀਟ-6 (“Sheet 6”) ਅਤੇ ਸ਼ੀਟ-7 (“Sheet 7”) ਨੂੰ ਡਿਲੀਟ ਕਰਨਾ ਚਾਹੁੰਦੇ ਹਾਂ, ਮੈਨਯੂਬਾਰ ਵਿਚੋਂ ਐਡਿਟ (“Edit”) ਅੋਪਸ਼ਨ ਤੇ ਕਲਿਕ ਕਰੋ, ਅਤੇ ਸ਼ੀਟ ਅੋਪਸ਼ਨ ਤੇ ਕਲਿਕ ਕਰੋ।
09:14 ਹੁਣ ਪੋਪ-ਅੱਪ ਮੈਨਯੂ ਵਿਚ ਸਿਲੈਕਟ (“Select”) ਅੋਪਸ਼ਨ ਤੇ ਕਲਿਕ ਕਰੋ।
09:19 ਜੋ ਡਾਇਲੌਗ ਬੋਕਸ ਦਿੱਸਦਾ ਹੈ, ਉਸ ਵਿਚ ਸ਼ੀਟ-6 ਅੋਪਸ਼ਨ ਤੇ ਕਲਿਕ ਕਰੋ ਅਤੇ ਫਿਰ ਕੀ-ਬੋਰਡ ਤੋਂ ਸ਼ਿਫਟ (“Shift”) ਬਟਨ ਹੋਲਡ ਕਰਕੇ ਸ਼ੀਟ-7 ਅੋਪਸ਼ਨ ਤੇ ਕਲਿਕ ਕਰੋ।
09:30 ਓੱਕੇ “OK” ਬਟਨ ਤੇ ਕਲਿਕ ਕਰੋ।

ਇਹ ਉਹਨਾਂ ਸ਼ੀਟਸ ਦੀ ਚੋਣ ਕਰਦਾ ਹੈ, ਜਿਹਨਾਂ ਨੂੰ ਅਸੀਂ ਡਿਲੀਟ ਕਰਨਾ ਚਾਹੁੰਦੇ ਹਾਂ।

09:37 ਹੁਣ ਦੁਬਾਰਾ ਮੈਨਯੂਬਾਰ ਵਿਚ ਐਡਿਟ ਅੋਪਸ਼ਨ ਤੇ ਕਲਿਕ ਕਰੋ ਅਤੇ ਫਿਰ ਸ਼ੀਟ ਅੋਪਸ਼ਨ ਤੇ ਕਲਿਕ ਕਰੋ।
09:45 ਹੁਣ ਪੋਪ-ਅੱਪ ਮੈਨਯੂ ਵਿਚ ਡਿਲੀਟ (“Delete”) ਅੋਪਸ਼ਨ ਤੇ ਕਲਿਕ ਕਰੋ ਅਤੇ ਫਿਰ ਯੈੱਸ (“Yes”) ਅੋਪਸ਼ਨ ਤੇ ਕਲਿਕ ਕਰੋ।
09:51 ਤੁਸੀਂ ਦੇਖਦੇ ਹੋ ਕਿ ਚੁਣੀਆ ਗਈਆਂ ਸ਼ੀਟਸ ਡਿਲੀਟ ਹੋ ਗਈਆਂ ਹਨ।
09:56 ਕੈਲਕ ਵਿਚ ਸ਼ੀਟਸ ਡਿਲੀਟ ਕਰਨਾ ਸਿੱਖਣ ਤੋਂ ਬਾਅਦ, ਅਸੀਂ ਹੁਣ ਸਿੱਖਾਂਗੇ ਕਿ ਸਪਰੈੱਡਸ਼ੀਟ ਵਿਚ ਸ਼ੀਟਸ ਨੂੰ ਦੁਬਾਰਾ ਨਾਮ ਕਿਵੇਂ ਦੇਣਾ ਹੈ।
10:03 ਜੇ ਤੁਸੀਂ ਸਪਰੈੱਡਸ਼ੀਟ ਵਿਚ ਵੇਖੋਗੇ, ਅੱਲਗ-ਅੱਲਗ ਸ਼ੀਟਸ ਡਿਫਾਲਟ ਰੂਪ ਵਿਚ ਸ਼ੀਟ-1, ਸ਼ੀਟ-2, ਸ਼ੀਟ-3, (“Sheet 1”, “Sheet 2”, “Sheet 3”) ਆਦਿ ਨਾਂਵਾਂ ਨਾਲ ਹਨ।
10:13 ਇਹ ਛੋਟੀ ਸਪਰੈੱਡਸ਼ੀਟ ਵਿਚ ਕੰਮ ਆਉੰਦਾ ਹੈ ਜਿਸ ਵਿਚ ਥੋੜੀਆਂ ਸ਼ੀਟਸ ਹੁੰਦੀਆਂ ਹਨ ਪਰ ਮੁਸ਼ਕਿਲ ਤਾਂ ਹੁੰਦੀ ਹੈ ਜਦ ਉੱਥੇ ਸ਼ੀਟਸ ਬਹੁਤ ਜ਼ਿਆਦਾ ਹੁੰਦੀਆਂ ਹਨ।
10:21 ਕੈਲਕ ਸਾਨੂੰ ਸਾਡੀ ਪਸੰਦ ਅਨੁਸਾਰ ਸ਼ੀਟ ਦਾ ਨਾਮ ਬਦਲਣ ਦੀ ਇਜਾਜ਼ਤ ਦਿੰਦਾ ਹੈ।
10:27 ਉਦਾਹਰਣ ਲਈ, ਜੇ ਅਸੀਂ ਸ਼ੀਟ-4 ਦਾ ਨਾਮ ਬਦਲ ਕੇ ਡੱਮਪ (“Dump”) ਰੱਖਣਾ ਚਾਹੁੰਦੇ ਹਾਂ।

ਤੁਸੀਂ ਸਿੱਧੇ ਸ਼ੀਟ-4 ਟੈਬ ਤੇ ਡਬਲ ਕਲਿਕ ਕਰਕੇ, ਇਹ ਕਰ ਸਕਦੇ ਹੋ।

10:37 ਤੁਸੀਂ ਵੇਖਦੇ ਹੋ ਕਿ ਰੀਨੇਮ ਸ਼ੀਟ (“Rename Sheet”) ਹੈਡਿੰਗ ਨਾਲ ਇਕ ਡਾਇਲੌਗ ਬੋਕਸ ਖੁਲ੍ਹਦਾ ਹੈ।

ਇਥੇ ਇਕ ਟੇਕਸਟ ਬੋਕਸ ਹੈ ਜਿਸ ਵਿਚ ਡਿਫਾਲਟ ਰੂਪ ਵਿਚ ਸ਼ੀਟ-4 ਲਿਖਿਆ ਹੋਇਆ ਹੈ।

10:47 ਹੁਣ ਡਿਫਾਲਟ ਨਾਮ ਡਿਲੀਟ ਕਰੋ ਅਤੇ ਨਵੀਂ ਸ਼ੀਟ ਦਾ ਨਾਮ ਡੱਮਪ ਲਿਖੋ।
10:52 ਓੱਕੇ (“OK”) ਬਟਨ ਤੇ ਕਲਿਕ ਕਰੋ ਅਤੇ ਤੁਸੀਂ ਵੇਖੇਦੇ ਹੋ ਕਿ ਸ਼ੀਟ-4 ਟੈਬ ਦਾ ਨਾਮ ਬਦਲ ਕੇ ਡੱਮਪ (“Dump”) ਹੋ ਗਿਆ ਹੈ ।

ਆਉ ਸ਼ੀਟ-5 (Sheets 5) ਅਤੇ ਡੱਮਪ (Dump) ਨੂੰ ਡਿਲੀਟ ਕਰੀਏ।

11:02 ਇਹ ਸਾਨੂੰ ਲਿਬਰੇਆਫਿਸ ਕੈਲਕ ਦੇ ਸਪੋਕਨ ਟਿਯੂਟੋਰਿਅਲ ਦੇ ਅੰਤ ਤੇ ਲੈ ਆਇਆ ਹੈ।
11:08 ਸੰਖੇਪ ਵਿਚ, ਅਸੀਂ ਸਿੱਖਿਆ ਹੈ :

ਰੋਅਜ਼ ਅਤੇ ਕਾਲਮਸ ਨੂੰ ਜੋੜਨਾ ਅਤੇ ਡਿਲੀਟ ਕਰਨਾ।

11:14 ਸ਼ੀਟਸ ਨੂੰ ਜੋੜਨਾ ਅਤੇ ਡਿਲੀਟ ਕਰਨਾ।

ਸ਼ੀਟਸ ਨੂੰ ਦੁਬਾਰਾ ਨਾਮ ਦੇਣਾ।

11:19 ਵਿਆਪਕ ਅਸਾਈਨਮੈਂਟ

“ਸਪਰੈੱਡਸ਼ੀਟ ਪੈ੍ਕਟਿਸ.ਓਡੀਐਸ”(“Spreadsheet Practice.ods”) ਫਾਇਲ ਖੋਲ੍ਹੋ।

11:25 ਸੀਰਿਅਲ ਨੰਬਰ (“Serial Number”) ਹੈਡਿੰਗ ਵਾਲੀ ਰੋਅ ਨੂੰ ਚੁਣੋ ਅਤੇ ਡਿਲੀਟ ਕਰੋ।

ਸ਼ੀਟ ਨੂੰ ਦੁਬਾਰਾ ਨਾਮ ਦਿਉ ਡਿਪਾਟਮੈਂਟ ਸ਼ੀਟ (“Department Sheet”)।

11:32 ਨੀਚੇ ਦਿਤੇ ਗਏ ਲਿੰਕ ਤੇ ਉਪਲੱਭਦ ਵੀਡੀਉ ਵੇਖੋ।
11:36 ਇਹ ਸਪੋਕਨ ਟਿਯੂਟੋਰਿਅਲ ਪ੍ਰੌਜੈੱਕਟ ਨੂੰ ਸੰਖੇਪ ਕਰਦਾ ਹੈ ।

ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।

11:44 ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ

ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ ।

11:50 ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ ।

ਜਿਆਦਾ ਜਾਣਕਾਰੀ ਲਈ, ਕੌਨਟੇਕ੍ਟ ਐਟ ਸਪੋਕਨ ਹਾਇਫਨ ਟਿਯੂਟੋਰਿਅਲ ਡੌਟ ਔਰਜ (contact at spoken hyphen tutorial dot org) ਤੇ ਲਿਖ ਕੇ ਸੰਪਰਕ ਕਰੋ।

11:59 ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ।

ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ।

12:12 ਇਸ ਮਿਸ਼ਨ ਦੀ ਹੋਰ ਜਾਣਕਾਰੀ ਉਪਲੱਭਦ ਹੈ

ਸਪੋਕਨ ਹਾਇਫਨ ਟਿਯੂਟੋਰਿਅਲ ਡੌਟ ਔਰਜ ਸਲੈਸ਼ ਐਨ ਐਮ ਆਈ ਈ ਸੀ ਟੀ ਹਾਇਫਨ ਇੰਟਰੋ (spoken hyphen tutorial dot org slash NMEICT hyphen Intro)

12:22 ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ।

ਸ਼ਾਮਲ ਹੋਣ ਲਈ ਧੰਨਵਾਦ।

Contributors and Content Editors

Gaurav, Khoslak, PoojaMoolya