Difference between revisions of "Geogebra/C2/Understanding-Quadrilaterals-Properties/Punjabi"

From Script | Spoken-Tutorial
Jump to: navigation, search
(Created page with '{| Border=1 !Timing !Narration |- | 00:00 | ਦੋਸਤੋ ਨਮਸਕਾਰ, |- | 00:02 | ਜਿਊਜੇਬਰਾ ਵਿਚ ਚਤੁਰਭੁਜ (Quadrilaterals Properti…')
 
Line 63: Line 63:
 
ਕੇਂਦਰ ਦੇ ਰੂਪ ਵਿਚ ਬਿੰਦੂ 'A'
 
ਕੇਂਦਰ ਦੇ ਰੂਪ ਵਿਚ ਬਿੰਦੂ 'A'
 
|-
 
|-
| 01;38   
+
| 01:38   
 
| ਅਤੇ ਫਿਰ ਤੋਂ ਕਲਿਕ ਕਰਨ ’ਤੇ, ਸਾਨੂੰ ਬਿੰਦੂ 'B' ਮਿਲਦਾ ਹੈ।  
 
| ਅਤੇ ਫਿਰ ਤੋਂ ਕਲਿਕ ਕਰਨ ’ਤੇ, ਸਾਨੂੰ ਬਿੰਦੂ 'B' ਮਿਲਦਾ ਹੈ।  
 
ਗੋਲਾ ਪੂਰਾ ਹੋ ਗਿਆ ਹੈ।
 
ਗੋਲਾ ਪੂਰਾ ਹੋ ਗਿਆ ਹੈ।

Revision as of 14:23, 11 July 2014

Timing Narration
00:00 ਦੋਸਤੋ ਨਮਸਕਾਰ,
00:02 ਜਿਊਜੇਬਰਾ ਵਿਚ ਚਤੁਰਭੁਜ (Quadrilaterals Properties) ਦੇ ਗੁਣ ਸਮਝਣ ਲਈ ਇਸ ਟਿਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
00:08 ਕ੍ਰਿਪਾ ਕਰਕੇ ਧਿਆਨ ਰੱਖਣਾ ਕਿ ਇਸ ਟਿਯੂਟੋਰਿਅਲ ਦਾ ਉਦੇਸ਼ ਅਸਲ ਕੰਪਾਸ ਬੋਕਸ ਦੀ ਥਾਂ ਲੈਣਾ ਨਹੀਂ ਹੈ।
00:14 ਜਿਉਜੇਬਰਾ ਵਿਚ ਸੰਰਚਨਾ ਦੇ ਗੁਣਾਂ ਨੂੰ ਸਮਝਣ ਲਈ ਆਕਾਰ ਬਣਾਏ ਜਾਂਦੇ ਹਨ।
00:19 ਅਸੀਂ ਮੰਨਦੇ ਹਾਂ ਕਿ ਤੁਹਾਨੂੰ ਜਿਉਜੇਬਰਾ ਦਾ ਮੁੱਢਲਾ ਗਿਆਨ ਹੈ।
00:24 ਜੇ ਕਰ ਨਹੀਂ ਤਾਂ ਕ੍ਰਿਪਾ ਕਰਕੇ ਜਿਉਜੇਬਰਾ ਵਿਚ ਸਬੰਧਤ ਟਿਯੂਟੋਰਿਅਲ ਲਈ ਸਪੋਕਨ ਟਯੂਟੋਰਿਅਲ ਦੀ ਵੈਬਸਾਈਟ ’ਤੇ ਜਾਉ
00:30 ਇਸ ਟਯੂਟੋਰਿਅਲ ਵਿਚ ਅਸੀਂ ਚਤੁਰਭੁਜ ਬਣਾਉਣਾ,

ਸਧਾਰਣ ਚਤੁਰਭੁਜ ਅਤੇ ਵਿਕਰਣ (diagonals) ਨਾਲ ਚਤੁਰਭੁਜ ਬਣਾਉਣਾ ਸਿੱਖਾਂਗੇ ਅਤੇ ਇਹਨਾਂ ਦੇ ਗੁਣਾਂ ਬਾਰੇ ਵੀ ਸਿੱਖਾਂਗੇ।

00:42 ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਇਸਤੇਮਾਲ ਕਰ ਰਹੀ ਹਾਂ
00:45 ਲਿਨਕਸ ਅੋਪਰੇਟਿੰਗ ਸਿਸਟਮ ਉਬੰਤੂ ਵਰਜ਼ਨ 11.10 (Linux operating system Ubuntu Version 11.10) ਜਿਉਜੇਬਰਾ ਵਰਜ਼ਨ 3.2.47.
00:55 ਅਸੀਂ ਸੰਰਚਨਾ ਬਣਾਉਣ ਲਈ ਇਹਨਾਂ ਜਿਉਜੇਬਰਾ ਟੂਲਜ਼ ਦਾ ਇਸਤੇਮਾਲ ਕਰਾਂਗੇ।
01:00 ‘ਸਰਕਲ ਵਿਦ ਸੈਂਟਰ ਥਰੂ ਪੋਆਇਂਟ’ (Circle with centre through point)

ਪੋਲੀਗਨ (Polygon) ਕੋਣ (Angle ) ਸਮਾਂਤਰ ਰੇਖਾ (Parallel line) ਦੋ ਬਿੰਦੂਆਂ ਵਿਚ ਖੰਡ (Segment between two points) ਅਤੇ ਟੈਕਸਟ ਇੰਸਰਟ ਕਰਨਾ (Insert text)

01:10 ਆਉ ਨਵੀਂ ਜਿਉਜੇਬਰਾ ਵਿੰਡੋ ’ਤੇ ਜਾਂਦੇ ਹਾਂ
01:13 ਇਸ ਲਈ ਡੈਸ਼ ਹੋਮ (Dash home), ਮੀਡਿਆ ਐਪਲੀਕੇਸ਼ਨਜ਼ (Media Applications) ’ਤੇ ਕਲਿਕ ਕਰੋ।
01:17 ਟਾਈਪ ਦੇ ਅਧੀਨ, ਐਜੂਕੇਸ਼ਨ (Education ) ਅਤੇ ਜਿਉਜੇਬਰਾ ’ਤੇ ਕਲਿਕ ਕਰੋ।
01:25 ਆਉ ਅਸੀਂ ਹੁਣ ਕੇਂਦਰ 'A' ਦੇ ਨਾਲ ਇਕ ਗੋਲੇ ਦੀ ਰਚਨਾ ਕਰੀਏ ਜਿਹੜਾ ਬਿੰਦੂ 'B' ਤੋਂ ਹੋ ਕੇ ਗੁਜਰਦਾ ਹੈ।
01:30 ਇਹ ਕਰਨ ਲਈ ਟੂਲਬਾਰ ਵਿਚ ‘ਸਰਕਲ ਵਿਦ ਸੈਂਟਰ ਥਰੂ ਪੋਆਇਂਟ’ (Circle with centre through point) ਟੂਲ ’ਤੇ ਕਲਿਕ ਕਰੋ।
01:35 ਡਰਾਇੰਗ ਪੈਡ ’ਤੇ ਕਲਿਕ ਕਰੋ।

ਕੇਂਦਰ ਦੇ ਰੂਪ ਵਿਚ ਬਿੰਦੂ 'A'

01:38 ਅਤੇ ਫਿਰ ਤੋਂ ਕਲਿਕ ਕਰਨ ’ਤੇ, ਸਾਨੂੰ ਬਿੰਦੂ 'B' ਮਿਲਦਾ ਹੈ।

ਗੋਲਾ ਪੂਰਾ ਹੋ ਗਿਆ ਹੈ।

01:44 ਆਉ ਕੇਂਦਰ 'C' ਨਾਲ ਇਕ ਹੋਰ ਗੋਲਾ ਬਣਾਉਂਦੇ ਹਾਂ ਜਿਹੜਾ 'D' ਤੋਂ ਹੋ ਕੇ ਗੁਜਰਦਾ ਹੈ।
01:49 ਡਰਾਇੰਗ ਪੈਡ ’ਤੇ ਕਲਿਕ ਕਰੋ।ਇਹ ਬਿੰਦੂ 'C' ਦਰਸਾਉਂਦਾ ਹੈ।
01:53 ਫਿਰ ਤੋਂ ਕਲਿਕ ਕਰੋ, ਸਾਨੂੰ ਬਿੰਦੂ 'D'ਮਿਲਦਾ ਹੈ।

ਦੋਨੋ ਗੋਲੇ ਦੋਨਾਂ ਬਿੰਦੂਆਂ ’ਤੇ ਕੱਟਦੇ ਹਨ।

02:00 ‘ਨਿਊ ਪੋਆਇਂਟ’ (New Point) ਦੇ ਨੀਚੇ ‘ਇੰਟਰਸੈਕਟ ਟੂ ਅੋਬਜੇਕਟਜ਼’ (Intersect Two Objects) ਟੂਲ ’ਤੇ ਕਲਿਕ ਕਰੋ।

'E' ਅਤੇ 'F' ਦੇ ਰੂਪ ਵਿਚ ਕੱਟਵੇਂ ਬਿੰਦੂਆਂ ’ਤੇ ਕਲਿਕ ਕਰੋ।

02:10 ਅੱਗੇ ‘ਪੋਲੀਗਨ’ (Polygon) ਟੂਲ ’ਤੇ ਕਲਿਕ ਕਰੋ।
02:16 ਬਿੰਦੂ 'A', 'E', 'C', 'F' ਅਤੇ ਇਕ ਵਾਰ ਦੁਬਾਰਾ 'A' ’ਤੇ ਕਲਿਕ ਕਰੋ।

ਇਥੇ ਇਕ ਚਤੁਰਭੁਜ ਬਣ ਗਿਆ ਹੈ।

02:32 ਅਸੀਂ ਐਲਜੇਬਰਾ ਵਿਊ ਵਿਚ ਵੇਖ ਸਕਦੇ ਹਾਂ ਕਿ ਨਾਲ ਲਗਦੇ ਹਿੱਸਿਆਂ ਦੇ 2 ਜੋੜੇ ਬਰਾਬਰ ਹਨ।
02:38 ਤੁਸੀਂ ਜਾਣਦੇ ਹੋ ਕਿਉਂ? ਕੀ ਤੁਸੀਂ ਇਸ ਚਤੁਰਭੁਜ ਦਾ ਨਾਮ ਪਤਾ ਕਰ ਸਕਦੇ ਹੋ?
02:43 ਆਉ ਹੁਣ ਇਸ ਫਾਈਲ ਨੂੰ ਸੇਵ ਕਰਦੇ ਹਾਂ“File”>> "Save As"’ਤੇ ਕਲਿਕ ਕਰੋ।
02:48 ਮੈਂ ਇਸ ਫਾਈਲ ਦਾ ਨਾਮ "simple-quadrilateral" ਟਾਈਪ ਕਰਾਂਗੀ ਅਤੇ “ਸੇਵ” ’ਤੇ ਕਲਿਕ ਕਰਾਂਗੀ।
03:04 ਆਉ ਹੁਣ ਵਿਕਰਣ (diagonals) ਦੇ ਨਾਲ ਚਤੁਰਭੁਜ ਬਣਾਉਂਦੇ ਹਾਂ।
03:08 ਆਉ ਨਵੀਂ ਜਿਉਜੇਬਰਾ ਵਿੰਡੋ ਖੋਲ੍ਹੀਏ,

“File” >> ”New ” ’ਤੇ ਕਲਿਕ ਕਰੋ।

03:16 ਟੂਲਬਾਰ ’ਤੋਂ “ਦੋ ਬਿੰਦੂਆਂ ਵਿਚ ਵ੍ਰਤ-ਖੰਡ” (Segment between two points) ਟੂਲ ਚੁਣੋ।

ਵ੍ਰਤ-ਖੰਡ ਨੂੰ ਬਣਾਉਣ ਲਈ

03:23 ਡਰਾਇਂਗ ਪੈਡ ’ਤੇ ਬਿੰਦੂ 'A' ਅਤੇ ਫਿਰ 'B' ’ਤੇ ਕਲਿਕ ਕਰੋ।

ਵ੍ਰਤ-ਖੰਡ 'AB' ਬਣ ਗਿਆ ਹੈ।

03:30 ਆਉ ਕੇਂਦਰ 'A' ਨਾਲ ਇਕ ਗੋਲਾ ਬਣਾਈਏ, ਜਿਹੜਾ ਬਿੰਦੂ 'B' ਵਿਚੋਂ ਹੋ ਕੇ ਗੁਜਰਦਾ ਹੈ।
03:36 ਇਹ ਕਰਨ ਲਈ ‘ਸਰਕਲ ਵਿਦ ਸੈਂਟਰ ਥਰੂ ਪੋਆਇਂਟ’ (Circle with centre through point) ਟੂਲ ’ਤੇ ਕਲਿਕ ਕਰੋ।
03:40 ਕੇਂਦਰ ਦੇ ਰੂਪ ਵਿਚ ਬਿੰਦੂ 'A' ਨਾਲ ਅਤੇ ਫਿਰ ਬਿੰਦੂ 'B' ’ਤੇ ਕਲਿਕ ਕਰੋ।

ਟੂਲਬਾਰ ’ਤੋਂ ‘ਨਿਊ ਪੋਆਇੰਟ’ (New Point) ਟੂਲ ਚੁਣੋ। ਬਿੰਦੂ `ਚ` ਦੇ ਰੂਪ ਵਿਚ ਘੇਰਾ (circumference) ’ਤੇ ਕਲਿਕ ਕਰੋ।

03:57 ਆਉ ਅਸੀਂ 'A' ਅਤੇ 'C' ਨੂੰ ਜੋੜੀਏ।

“ਦੋ ਬਿੰਦੂਆਂ ਵਿਚ ਵ੍ਰਤ-ਖੰੰਡ” (Segment between two points) ਟੂਲ ਚੁਣੋ।

04:03 ਬਿੰਦੂ 'A' ਅਤੇ 'C' ’ਤੇ ਕਲਿਕ ਕਰੋ।

ਆਉ ਹੁਣ ਵ੍ਰਤ-ਖੰਡ 'AB' ’ਤੇ ਇਕ ਸਮਾਂਤਰ ਰੇਖਾ ਖਿੱਚੀਏ, ਜਿਹੜੀ ਕਿ ਬਿੰਦੂ 'C' ਵਿਚੋਂ ਕੱਟ ਕੇ ਗੁਜਰਦੀ ਹੈ।

04:13 ਇਹ ਕਰਨ ਲਈ ਟੂਲਬਾਰ ਤੋਂ "Parallel Line" ਟੂਲ ਚੁਣੋ।

ਬਿੰਦੂ 'C' ’ਤੇ ਕਲਿਕ ਕਰੋ। ਅਤੇ ਫਿਰ ਵ੍ਰਤ-ਖੰਡ 'AB' ’ਤੇ ਕਲਿਕ ਕਰੋ।

04:25 ਅਸੀਂ ਬਿੰਦੂ 'B' ਲਈ ਪ੍ਰਕ੍ਰਿਆ ਦੋਹਰਾਉਂਦੇ ਹਾਂ।

ਬਿੰਦੂ 'B' ’ਤੇ ਕਲਿਕ ਕਰੋ। ਅਤੇ ਫਿਰ ਵ੍ਰਤ-ਖੰਡ 'AC’ ’ਤੇ ਕਲਿਕ ਕਰੋ।

04:33 ਧਿਆਨ ਦਿਉ ਕਿ ਵ੍ਰਤ-ਖੰਡ 'AB' ਦੀ ਸਮਾਂਤਰ ਰੇਖਾ

ਅਤੇ ਵ੍ਰਤ-ਖੰਡ AC ਦੀ ਸਮਾਂਤਰ ਰੇਖਾ ਇਕ ਬਿੰਦੂ ’ਤੇ ਕੱਟਦੀਆਂ ਹਨ। ਆਉ ਕਾਟਵੇਂ ਬਿੰਦੂ ਨੂੰ 'D' ਦੇ ਰੂਪ ਵਿਚ ਚਿੰਨਿਤ ਕਰੀਏ।

04:47 ਅੱਗੇ “ਦੋ ਬਿੰਦੂਆਂ ਵਿਚ ਵ੍ਰਤ-ਖੰਡ” (Segment between two points ) ਟੂਲ ਦਾ ਇਸਤੇਮਾਲ ਕਰਦਿਆਂ,

ਆਉ 'A' 'D', 'B' 'C' ਬਿੰਦੂਆਂ ਨੂੰ ਜੋੜੀਏ।

05:01 ਅਸੀਂ ਵੇਖਦੇ ਹਾਂ ਕਿ ਵਿਕਰਣ AD ਅਤੇ BC ਦੇ ਨਾਲ ABCD ਚਤੁਰਭੁਜ ਬਣ ਗਿਆ ਹੈ।
05:09 ਵਿਕਰਣ ਇਕ ਬਿੰਦੂ ’ਤੇ ਕੱਟਦੇ ਹਨ।

ਆਉ ਅਸੀਂ ਕੱਟਵੇਂ ਬਿੰਦੂ ਨੂੰ 'E' ਦੇ ਰੂਪ ਵਿਚ ਚਿੰਨਿਤ ਕਰੀਏ।

05:20 ‘ਡਿਸਟੈਂਸ’ (Distance) ਟੂਲ ਦਾ ਇਸਤੇਮਾਲ ਕਰਦਿਆਂ,

ਆਉ ਜਾਂਚ ਕਰੀਏ ਕਿ, ਕੀ ਵਿਕਰਣ ਇਕ-ਦੂਜੇ ਨੂੰ ਦੋਭੁਜ ਕਰਦੇ ਹਨ

05:25 ‘ਐਂਗਲ’ (Angle) ਟੂਲ ਵਿਚ ‘ਡਿਸਟੇਂਸ ਜਾਂ ਲੈਂਥ’ (Distance or Length) ਟੂਲ ’ਤੇ ਕਲਿਕ ਕਰੋ।
05:30 ਬਿੰਦੂ A, E, E, D, C, E, E, B ’ਤੇ ਕਲਿਕ ਕਰੋ।
05:47 ਅੱਗੇ ਅਸੀਂ ਜਾਂਚ ਕਰਾਂਗੇ ਕਿ, ਕੀ ਵਿਕਰਣ ਲੰਬਵਤ ਦੋਭਾਜਕ ਹੈ।
05:51 ਕੋਣ ਨੂੰ ਨਾਪਣ ਲਈ ‘ਕੋਣ’ (Angle) ਟੂਲ ’ਤੇ ਕਲਿਕ ਕਰੋ।

A,E,C C,E,D ਬਿੰਦੂਆਂ ’ਤੇ ਕਲਿਕ ਕਰੋ।

06:08 ਆਉ ਹੁਣ ਟੂਲਬਾਰ ਵਿਚੋਂ ‘ਮੂਵ’ (Move) ਟੂਲ ਚੁਣੀਏ।

ਬਿੰਦੂ 'A' ਦੀ ਥਾਂ ਬਦਲਣ ਲਈ ਮੂਵ ਟੂਲ ਦਾ ਇਸਤੇਮਾਲ ਕਰੋ।

06:16 ਮੂਵ ਟੂਲ ’ਤੇ ਕਲਿਕ ਕਰੋ, 'A' ‘ਤੇ ਮਾਉਸ ਸੂਚਕ ਰੱਖੋ ਅਤੇ ਇਸਨੂੰ ਖਿੱਚੋ (drag )।

ਧਿਆਨ ਦੇਣਾ ਕਿ ਵਿਕਰਣ ਹਮੇਸ਼ਾ ਇਕ-ਦੂਜੇ ਨੂੰ ਦੋਭਾਜਿਤ ਕਰਦੇ ਹਨ ਅਤੇ ਇਹ ਲੰਬਵਤ ਦੋਭਾਜਕ ਹੁੰਦੇ ਹਨ।

06:35 ਆਉ ਹੁਣ ਇਸ ਫਾਈਲ ਨੂੰ ਸੇਵ ਕਰਦੇ ਹਾਂ।

“File”>> "Save As" ’ਤੇ ਕਲਿਕ ਕਰੋ। ਮੈਂ ਇਸ ਫਾਈਲ ਦਾ ਨਾਮ “quadrilateral" ਟਾਈਪ ਕਰਾਂਗੀ ਅਤੇ “ਸੇਵ” ’ਤੇ ਕਲਿਕ ਕਰਾਂਗੀ।

06:53 ਇਸ ਦੇ ਨਾਲ ਅਸੀਂ ਇਸ ਟਿਯੂਟੋਰਿਅਲ ਦੇ ਅੰਤ ’ਤੇ ਪਹੁੰਚ ਚੁਕੇ ਹਾਂ।

ਸੰਖੇਪ ਵਿਚ

07:01 ਇਸ ਟਿਯੂਟੋਰਿਅਲ ਵਿਚ ਅਸੀਂ ਹੇਠ ਦਿਤੇ ਟੂਲਜ਼ ਦਾ ਇਸਤੇਮਾਲ ਕਰਦਿਆਂ ਚਤੁਰਭੁਜ ਬਣਾਉਣਾ ਸਿੱਖਿਆ ਹੈ -
07:06 ‘ਸਰਕਲ ਵਿਦ ਸੈਂਟਰ ਥਰੂ ਪੋਆਇਂਟ’ (Circle with centre through point), ਪੋਲੀਗਨ (Polygon) ਕੋਣ (Angle), ਸਮਾਂਤਰ ਲਾਈਨ (Parallel line) ਦੋ ਬਿੰਦੂਆਂ ਵਿਚ ਵ੍ਰਤ-ਖੰਡ (Segment between two points ) ਅਤੇ ਟੈਕਸਟ ਇੰਸਰਟ ਕਰਨਾ (Insert text)
07:15 ਅਸੀਂ, ਸਧਾਰਣ ਚਤੁਰਭੁਜ ਅਤੇ ਵਿਕਰਣਾਂ ਦੇ ਨਾਲ ਨਾਲ ਚਤੁਰਭੁਜ ਦੇ ਗੁਣਾਂ ਬਾਰੇ ਵੀ ਸਿੱਖਿਆ ਹੈ।
07:21 ਅਸਾਈਨਮੈਂਟ ਵਿਚ ਮੈਂ ਚਾਹਾਂਗੀ ਕਿ ਤੁਸੀਂ ਇਕ ਰੇਖਾ ਦਾ ਵ੍ਰਤ-ਖੰਡ AB ਖਿੱਚੋ, ਰੇਖਾ ਦੇ ਉਪਰ ਬਿੰਦੂ C ਚਿੰਨ੍ਹਿਤ ਕਰੋ, C ’ਤੇ ਇਕ AB ਦੀ ਸਮਾਂਤਰ ਰੇਖਾ ਖਿੱਚੋ।
07:33 ਸਮਾਂਤਰ ਰੇਖਾ ’ਤੇ ਦੋ ਬਿੰਦੂ D ਅਤੇ E ਨੂੰ ਚਿੰਨ੍ਹਿਤ ਕਰੋ,

AD ਅਤੇ EB ਬਿੰਦੂਆਂ ਨੂੰ ਜੋੜੋ।

07:43 ਵ੍ਰਤ-ਖੰਡ AB ’ਤੇ D ਅਤੇ E ਲੰਬਵਤ ਰੇਖਾ ਖਿੱਚੋ,

AB ’ਤੇ ਲੰਬਵਤ ਰੇਖਾ ਦੇ ਬਿੰਦੂ F ਅਤੇ G ਨੂੰ ਚਿੰਨ੍ਹਿਤ ਕਰੋ, DE ਦੀ ਦੂਰੀ ਅਤੇ DF ਦੀ ਲੰਬਾਈ ਦਾ ਮਾਪ ਕਰੋ।

08:01 ਸਾਈਨਮੈਂਟ ਦੀ ਆਉਟਪੁਟ ਇਸ ਤਰ੍ਹਾਂ ਦਿੱਸਣੀ ਚਾਹੀਦੀ ਹੈ।
08:08 ਇਸ URL ’ਤੇ ਉਪਲੱਭਦ ਵੀਡੀਉ ਵੇਖੋ।
08:11 ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ। ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ।
08:18 ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ (The Spoken Tutorial Project Team) ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ। ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ।
08:27 ਜਿਆਦਾ ਜਾਣਕਾਰੀ ਲਈ, ਕੋਂਟੈਕਟ ਐਟ ਦੀ ਰੇਟ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (contact @spoken-tutorial.org) ਤੇ ਲਿਖ ਕੇ ਸੰਪਰਕ ਕਰੋ।
08:34 ਸਪੋਕਨ ਟਿਯੂਟੋਰਿਅਲ ਪੋ੍ਜੈਕਟ ‘ਟਾਕ ਟੂ ਏ ਟੀਚਰ ਪੋ੍ਜੈਕਟ’ (Talk to a Teacher project) ਦਾ ਇਕ ਹਿੱਸਾ ਹੈ।

ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦੀ ਹੈ। ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੋ।

08:49 ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਕੌਰ ‘ਰਿਸ਼ਮ’ ਨੇ ਕੀਤਾ ਹੈ।

ਇਸ ਟਿਯੂਟੋਰਿਅਲ ਵਿਚ ਸ਼ਾਮਲ ਹੋਣ ਲਈ ਧੰਨਵਾਦ।

Contributors and Content Editors

Khoslak, PoojaMoolya