Scilab/C2/Iteration/Punjabi
From Script | Spoken-Tutorial
“Time” | “Narration” | |
00:02 | ਸਤਿ ਸ਼੍ਰੀ ਅਕਾਲ ਦੋਸਤੋ, ਸਾਇਲੈਬ ਦੀ ਮਦਦ ਨਾਲ ਆਈਟਰੇਟੀਵ ਮੁਲਾਂਕਣ ਜਾਂ (ਗਣਨਾ) ਦੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:07 | ਅਸੀਂ ਇੱਥੇ Mac (ਮੈਕ) ਓਪਰੇਟਿੰਗ ਸਿਸਟਮ ਵਿੱਚ ਸਾਇਲੈਬ 5.2 ਵਰਜ਼ਨ (ਐਡੀਸ਼ਨ) ਦੀ ਵਰਤੋਂ ਕੀਤੀ ਹੈ | |
00:11 | ਪਰ ਇਹ ਮੁਲਾਂਕਣ ਜਾਂ (ਗਣਨਾ) ਦੂਜੇ ਵਰਜ਼ਨ ਵਿੱਚ ਵੀ ਚਲਣਾ ਚਾਹੀਦਾ ਹੈ ਅਤੇ ਸਾਇਲੈਬ ਵਿੱਚ ਵੀ, ਜੋ ਕਿ ਲੀਨਕਸ ਅਤੇ ਵਿੰਡੋਜ਼ ਵਿੱਚ ਚੱਲਦਾ ਹੈ । | |
00:18 | ਅਸੀਂ iteration.sce ਫਾਇਲ ਵਿੱਚੋਂ ਉਪਲੱਬਧ ਕੋਡ ਦੀ ਵਰਤੋਂ ਕਰਾਂਗੇ । | |
00:23 | ਅਸੀਂ ਇਸ ਫਾਇਲ ਨੂੰ ਸਾਇਲੈਬ ਐਡੀਟਰ ਦੀ ਮਦਦ ਨਾਲ ਖੋਲਿਆ ਹੈ ਜਿਸ ਨੂੰ ਸਿਰਫ ਇੱਕ ਐਡੀਟਰ ਦੀ ਤਰ੍ਹਾਂ ਨਾਲ ਵਰਤੋਂ ਕਰਾਂਗੇ । | |
00:29 | ਆਓ ‘colon’ ਓਪਰੇਟਰ ਦੀ ਮਦਦ ਨਾਲ ਵੈਕਟਰ ਬਣਾਉਂਦੇ ਹਾਂ ।
i = 1:5 | |
00:38 | ਆਓ ‘colon’ ਓਪਰੇਟਰ ਦੀ ਮਦਦ ਨਾਲ ਵੈਕਟਰ ਬਣਾਉਂਦੇ ਹਾਂ ।
i = 1:5 | |
00: 42 | ਇਹ ਇੱਕ ਵੈਕਟਰ ਬਣਾਵੇਗਾ ਇੱਕ ਤੋਂ ਪੰਜ, ਇੱਕ ਇੱਕ ਦੇ ਵਾਧੇ ਨਾਲ ।
i = 1:2:5, | |
00:52 | ਇਸ ਕਮਾਂਡ ਵਿੱਚ ਅਸੀਂ ਵੇਖ ਸਕਦੇ ਹਾਂ ਕਿ ਵਿਚਲਾ ਤਰਕ ਜਾਂ (ਲਾਜ਼ੀਕਲ) ਦੋ (2), ਵਾਧੇ ਦਾ ਇਸ਼ਾਰਾ ਕਰਦਾ ਹੈ । | |
00:56 | ਇੱਕ (1), ਇਹ ਪਹਿਲਾ ਤਰਕ ਜਾਂ (ਲਾਜ਼ੀਕਲ) ਹੈ ਜਿੱਥੇ ਵੈਕਟਰ ਸ਼ੁਰੂ ਹੁੰਦਾ ਹੈ । ‘i’ ਪੰਜ ਦੇ ਅੱਗੇ ਨਹੀਂ ਜਾ ਸਕਦਾ ਹੈ । | |
01:01 | ਪਰ ਇਹ ਪੰਜ ਦੇ ਬਰਾਬਰ ਹੋ ਸਕਦਾ ਹੈ । | |
01:04 | ਨੋਟ ਕਰੋ ਕਿ ਜੇ ਇਹ ਆਖਰੀ ਤਰਕ ਜਾਂ (ਲਾਜ਼ੀਕਲ) ਬਦਲਕੇ ਛੇ (6) ਹੋ ਜਾਂਦਾ ਹੈ ਤਾਂ ਵੀ ਨਤੀਜਾ ਉਹੀ ਰਹਿੰਦਾ ਹੈ ।
i = 1:2:6
| |
01:10 | ਇਸ ਵਿਵਹਾਰ ਜਾਂ (ਆਈਟਰੇਟੀਵ) ਦਾ ਵਰਣਨ ਕਰਨਾ ਔਖਾ ਨਹੀਂ ਹੈ । | |
01:13 | ਕੀ ਤੁਸੀਂ ਸੋਚ ਸਕਦੇ ਹੋ ਕਿ ਅਜਿਹਾ ਕਿਉਂ ਹੁੰਦਾ ਹੈ ? | |
01:16 | ਹੁਣ ਅਸੀਂ ਆਈਟਰੇਟੀਵ ਮੁਲਾਂਕਣ ਜਾਂ (ਗਣਨਾ) ਕਰਨ ਲਈ for (ਫਾਰ) ਸਟੇਟਮੈਂਟ ਦੀ ਵਰਤੋਂ ਨੂੰ ਦਰਸਾਉਂਦੇ ਹਾਂ ।
for i = 1:2:7 disp ( i ) end | |
01:29 | ਜਿਵੇਂ ਹੀ ਅਸੀਂ ਲੂਪ ਤੋਂ ਜਾਂਦੇ ਹਾਂ, ਇਹ ਕੋਡ i ਪ੍ਰਿੰਟ ਕਰੇਗਾ । | |
01:35 | This code prints out i, as we go through the loop. | |
01:37 | ਇਹ ਦਰਸਾਈ ਗਈ ਕਮਾਂਡ disp ਦੇ ਕਾਰਨ ਹੋਈ ਹੈ – ਇੱਥੇ ਪਾਸ ਹੋਇਆ ਤਰਕ ਦਿਖਾਈ ਦਿੰਦਾ ਹੈ । | |
01:42 | ਯਾਦ ਰੱਖੋ ਕਿ for ਲੂਪ ਦੀ ਵਰਤੋਂ ਇਨਟੀਜ਼ਰ ਵਾਲਿਊਜ਼ ਲਈ ਹੁੰਦੀ ਹੈ । | |
01:45 | ਇਸ ਕੇਸ ਵਿੱਚ ਚਾਰ ਇਨਟੀਜ਼ਰ ਵਾਲਿਊਜ਼ 1, 3, 5 ਅਤੇ 7 ਦਿਖਾਈ ਦੇ ਰਹੇ ਹਨ । | |
01:53 | for ਲੂਪਸ ਵਿੱਚ ਜਿੰਨੀ ਵਾਰ ਆਈਟਰੇਸ਼ਨਸ ਹੁੰਦੀ ਹੈ ਉਸਨੂੰ ਪ੍ਰਾਔਰੀ ਕਹਿੰਦੇ ਹਨ । | |
01:57 | ਅਸੀਂ ਇਸ ਟਿਊਟੋਰਿਅਲ ਦੇ ਬਾਕੀ ਭਾਗ ਵਿੱਚ ਡਿਫਾਲਟ ਇੰਕਰੀਮੈਂਟ ਆਫ 1 ਨੂੰ ਲੈ ਕੇ ਚੱਲਗੇ । | |
02:01 | ਆਓ ਉਸ ਲੂਪ ਤੋਂ ਸ਼ੁਰੂ ਕਰਦੇ ਹਾਂ ਜੋ ‘i’ ਨੂੰ ਇੱਕ ਤੋਂ ਪੰਜ ਦੇ ਬਰਾਬਰ ਦਿਖਾਉਂਦਾ ਹੈ ।
for i = 1:5 disp (i) end | |
02:10 | ਅਸੀਂ ਇਸ ਕੋਡ ਨੂੰ ਤਬਦੀਲ ਕਰ ਸਕਦੇ ਹਾਂ break (ਬ੍ਰੇਕ) ਸਟੇਟਮੈਂਟ ਦੀ ਵਰਤੋਂ ਨਾਲ ।
for i = 1:5 disp (i) if (i = = 2), break end end | |
02:19 | ਨੋਟ ਕਰੋ ਕਿ i ਸਿਰਫ 2 ਤੱਕ ਹੀ ਚੱਲਿਆ ਹੈ । | |
02:22 | ਇਹ ਆਈਟਰੇਸ਼ਨ i ਦੇ ਆਖਰੀ ਮੁੱਲ ਜੋ ਕਿ ਪੰਜ ਹੈ ਤੱਕ ਨਹੀਂ ਚਲਾਇਆ ਗਿਆ ਹੈ । | |
02:27 | ਜਦੋਂ i, 2 ਦੇ ਬਰਾਬਰ ਹੁੰਦਾ ਹੈ ਤਾਂ if ਬਲਾਕ ਪਹਿਲੀ ਵਾਰ ਐਗਜ਼ੀਕਿਊਟ ਹੁੰਦਾ ਹੈ । | |
02:31 | ਪਰ break ਕਮਾਂਡ ਲੂਪ ਨੂੰ ਟਰਮੀਨੇਟ ਮਤਲਬ ਕਿ ਖ਼ਤਮ ਕਰਦਾ ਹੈ । | |
02:34 | ਜੇ ਕੋਈ ਇੰਟਰਮੀਡੀਏਟ (ਦਰਮਿਆਨੀ) ਕੰਡੀਸ਼ਨ ਸੰਤੁਸ਼ਟ ਹੁੰਦੀ ਹੈ ਅਤੇ ਸਾਨੂੰ ਲੂਪ ਤੋਂ ਬਾਹਰ ਆਉਣਾ ਹੈ ਤਾਂ ਬ੍ਰੇਕ ਸਟੇਟਮੈਂਟ ਦੀ ਵਰਤੋਂ ਕਰ ਸਕਦੇ ਹਾਂ । | |
02:41 | ਨੋਟ ਕਰੋ ਕਿ i = 2 ਸਟੇਟਮੈਂਟ ਦੋ ਵਾਰ ਇਕਵਲ ਟੂ (=) ਸਾਈਨ ਦੀ ਵਰਤੋਂ ਕਰਦਾ ਹੈ । | |
02:46 | ਪ੍ਰੋਗਰਾਮਿੰਗ ਲੈਂਗੂਵੇਜ਼ਸ ਵਿੱਚ ਇਕਵਾਲਿਟੀ ਦੀ ਤੁਲਣਾ ਕਰਨ ਲਈ ਇਹ ਇੱਕ ਮਿਆਰੀ ਤਰੀਕਾ ਹੈ । | |
02:51 | ਇਸ ਕੰਮਪੈਰੀਜ਼ਨ ਦਾ ਨਤੀਜਾ ਹੈ ਬੂਲੀਅਨ: ਠੀਕ ਜਾਂ ਗਲਤ | |
02:56 | ਹੁਣ ਅਸੀਂ continue (ਕੰਟੀਨਿਊ) ਸਟੇਟਮੈਂਟ ਨੂੰ ਵਰਤਦੇ ਹਾਂ:
for i = 1:5 if (i < = 3) then continue else disp ( i ) end end | |
03:06 | ਇਹ i ਨੂੰ ਸਿਰਫ 4 ਅਤੇ 5 ਤੱਕ ਦਿਖਾਈ ਦੇਣ ਦਾ ਮੌਕਾ ਦੇਵੇਗਾ । | |
03:11 | ਜੇ i ਤਿੰਨ ਤੋਂ ਘੱਟ ਹੈ ਜਾਂ ਤਿੰਨ ਦੇ ਬਰਾਬਰ ਜਿਵੇਂ ਦੇ i < = 3 ਸਟੇਟਮੈਂਟ ਦੁਆਰਾ ਦਿੱਤਾ ਗਿਆ ਹੈ, ਤਾਂ ਕੁੱਝ ਨਹੀਂ ਹੋਵੇਗਾ । | |
03:18 | ਕੰਟੀਨਿਊ ਕਮਾਂਡ ਪ੍ਰੋਗਰਾਮ ਦੇ ਬਾਕੀ ਲੂਪ ਨੂੰ ਸਕਿਪ ਕਰਦਾ ਹੈ ਮਤਲਬ ਕਿ ਛੱਡ ਦਿੰਦਾ ਹੈ । | |
03:22 | ਇਹ ਬ੍ਰੇਕ ਕਮਾਂਡ ਦੀ ਤਰ੍ਹਾਂ ਲੂਪ ਨੂੰ ਖ਼ਤਮ ਨਹੀਂ ਕਰਦਾ । | |
03:25 | i ਪੈਰਾਮੀਟਰ ਇੰਕਰੀਮੈਂਟ ਹੁੰਦੀ ਹੈ ਅਤੇ ਇਸ i ਲਈ, ਲੂਪ ਦੇ ਸਾਰੇ ਮੁਲਾਂਕਣ ਜਾਂ (ਗਣਨਾ) ਐਗਜ਼ੀਕਿਊਟ ਹੁੰਦੇ ਹਨ । | |
03:33 | ਅਸੀਂ ਇੱਕ ਛੋਟਾ ਅੰਤਰਾਲ ਲੈਂਦੇ ਹਾਂ ਅਤੇ ਵੇਖਦੇ ਹਾਂ ਕਿ ਕਿਸ ਤਰ੍ਹਾਂ < = ਟਾਈਪ ਦੇ ਓਪਰੇਟਰ ਲਈ ਮਦਦ ਲੈ ਸਕਦੇ ਹਾਂ । | |
03:38 | ਆਓ ਟਾਈਪ ਕਰਦੇ ਹਾਂ:
help <= | |
03:47 | This opens the scilab help browser. | |
03:52 | ਅਸੀਂ ਹੈਲਪ ਵਿੰਡੋ ਵਿੱਚ ਵੇਖ ਸਕਦੇ ਹਾਂ ਕਿ less ਦੇ ਅਧੀਨ help ਮਿਲਦੀ ਹੈ । | |
03:56 | ਇਸ ਲਈ ਟਾਈਪ ਕਰਾਂਗੇ । help less | |
04:07 | ਅਸੀਂ ਇੱਥੇ ਜ਼ਰੂਰੀ ਹੈਲਪ ਹਦਾਇਤ ਵੇਖ ਸਕਦੇ ਹਾਂ । | |
04:12 | for ਸਟੇਟਮੈਂਟ ਪ੍ਰੋਗਰਾਮਿੰਗ ਲੈਂਗੂਵੇਜ਼ਸ ਤੋਂ ਜ਼ਿਆਦਾ ਸਾਇਲੈਬ ਵਿੱਚ ਸ਼ਕਤੀਸ਼ਾਲੀ ਹੈ । | |
04:16 | ਉਦਾਹਰਣ ਲਈ ਵੈਕਟਰ ‘ਤੇ ਇੱਕ for ਲੂਪ ਦਾ ਪ੍ਰਦਰਸ਼ਨ ਕਰਦੇ ਹਾਂ ।
v = [1 5 3]; for x = v disp (x) end | |
04:25 | ਇਹ ਲਿਪੀ ‘v’ ਦੇ ਸਾਰੇ ਮੁੱਲਾਂ ਨੂੰ ਦਿਖਾਉਂਦੀ ਹੈ । | |
04:28 | ਹੁਣ ਤੱਕ ਅਸੀਂ ਸਿਰਫ ਵੈਰੀਏਬਲਸ ਨੂੰ ਦਰਸਾ ਰਹੇ ਸੀ । | |
04:32 | ਅਸੀਂ ਵਾਸਤਵ ਵਿੱਚ ਮੁਲਾਂਕਣ ਜਾਂ (ਗਣਨਾ) ਦੇ ਨਤੀਜੇ ਨੂੰ ਵੀ ਦਿਖਾ ਸਕਦੇ ਹਾਂ । | |
04:35 | ਹੇਠਾਂ ਲਿਖੇ ਕੋਡ ਨੰਬਰਾਂ ਦੀ ਸ਼੍ਰੇਣੀ ਨੂੰ ਦਰਸਾਉਂਦੇ ਹਨ ।
v = [1 5 3]; for x = v disp (x^2) end | |
04:45 | ਅਸੀਂ ਕਾਫ਼ੀ ਸਮਾਂ for ਲੂਪ ਨੂੰ ਸਮਝਾਉਣ ਵਿੱਚ ਲੰਘਾ ਦਿੱਤਾ ਹੈ । | |
04:48 | ਹੁਣ ਚਲਦੇ ਹਾਂ while (ਵਾਈਲ) ਲੂਪ ਦੇ ਵੱਲ । | |
04:51 | ਜੇ ਬੂਲੀਅਨ ਐਕਸਪ੍ਰੇਸ਼ਨ ਠੀਕ ਹੈ ਤਾਂ while ਸਟੇਟਮੈਂਟ ਲੂਪ ਨੂੰ ਦਿਖਾਉਣ ਦੀ ਆਗਿਆ ਦਿੰਦਾ ਹੈ । | |
04:56 | ਲੂਪ ਦੀ ਸ਼ੁਰੂਆਤ ਵਿੱਚ ਜੇ ਐਕਸਪ੍ਰੇਸ਼ਨ ਠੀਕ ਹੈ | |
04:59 | ਤਾਂ ਲੂਪ ਦੇ ਸਟੇਟਮੈਂਟਸ ਐਗਜ਼ੀਕਿਊਟ ਹੁੰਦੇ ਹਨ । | |
05:02 | ਜੇ ਪ੍ਰੋਗਰਾਮ ਠੀਕ ਲਿਖਿਆ ਹੈ ਤਾਂ ਐਕਸਪ੍ਰੇਸ਼ਨ ਗਲਤ ਹੋ ਜਾਂਦਾ ਹੈ ਅਤੇ ਲੂਪ ਖ਼ਤਮ ਹੁੰਦਾ ਹੈ । | |
05:08 | ਆਓ ਹੁਣ while ਲੂਪ ਲਈ ਉਦਾਹਰਣ ਵੇਖਦੇ ਹਾਂ
i = 0; while (i < = 5) i = i + 1; disp (i) end | |
05:15 | i ਦੇ ਮੁੱਲ ਇੱਕ ਤੋਂ ਲੈ ਕੇ ਛੇ ਤੱਕ ਦਿਖਾਈ ਦਿੰਦੇ ਹਨ । | |
05:19 | While ਲੂਪ ਵਿੱਚ ਬ੍ਰੇਕ ਅਤੇ ਕੰਟੀਨਿਊ ਸਟੇਟਮੈਂਟਸ ਉਸੇ ਤਰ੍ਹਾਂ ਕੰਮ ਕਰਦੇ ਹਨ ਜਿਸ ਤਰ੍ਹਾਂ ਕਿ for ਲੂਪ ਵਿੱਚ । ਆਓ break ਦੀ ਵਰਤੋਂ ਨਾਲ ਇਸ ਨੂੰ ਦਰਸਾਉਂਦੇ ਹਾਂ । | |
05:33 | ਅਸੀਂ ਵੇਖ ਸਕਦੇ ਹਾਂ ਕਿ ਜਿਵੇਂ ਹੀ i ਤਿੰਨ (3) ਦੇ ਬਰਾਬਰ ਹੋ ਜਾਂਦਾ ਹੈ ਪ੍ਰੋਗਰਾਮ ਲੂਪ ਤੋਂ ਬਾਹਰ ਨਿਕਲ ਜਾਂਦਾ ਹੈ, ਸ਼ੁਕਰ ਹੈ break ਸਟੇਟਮੈਂਟ ਦਾ । | |
05:40 | While ਲੂਪ ਵਿੱਚ ਤੁਸੀਂ ਕੰਟੀਨਿਊ ਸਟੇਟਮੈਂਟ ਲਈ ਉਦਾਹਰਣ ਦੀ ਕੋਸ਼ਿਸ਼ ਕਰ ਸਕਦੇ ਹੋ । | |
05:44 | ਅਸੀਂ ਸਾਇਲੈਬ ਦੀ ਮਦਦ ਨਾਲ ਆਈਟਰੇਸ਼ਨ ਦੇ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਚੁੱਕੇ ਹਾਂ । | |
05:51 | ਸਾਇਲੈਬ ‘ਤੇ ਸਪੋਕਨ ਟਿਊਟੋਰਿਅਲ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
05:57 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro | |
06:00 | ਆਈ.ਆਈ.ਟੀ.ਬੰਬੇ ਤੋਂ ਹੁਣ ਨਵਦੀਪ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ । | } |