Linux/C2/The-Linux-Environment/Punjabi

From Script | Spoken-Tutorial
Jump to: navigation, search
Time Narration
00:00 Linux ਐਨਵਾਇਰੰਮੈਂਟ ਅਤੇ ਇਸਨੂੰ ਸੋਧਣ ਦੇ ਤਰੀਕਿਆਂ ਦੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਦਿੱਤੇ ਗਏ ਉਦਾਹਰਣਾਂ ਦੀ ਕੋਸ਼ਿਸ਼ ਕਰਨ ਲਈ ਇੱਕ ਵਰਕਿੰਗ linux ਸਿਸਟਮ ਤਰਜੀਹੀ ubuntu ਲੋੜ ਹੋਵੇਗੀ ।
00:13 ਅਸੀ ਮੰਨ ਕੇ ਚਲਦੇ ਹਾਂ ਕਿ ਤੁਸੀ ਜਾਣਦੇ ਹੋ ਕਿ ਕਿਸ ਤਰ੍ਹਾਂ linux ਆਪਰੇਟਿੰਗ ਸਿਸਟਮ ਨੂੰ ਸ਼ੁਰੂ ਕਰਨਾ ਹੈ ਅਤੇ ਕਮਾਂਡਸ , ਫਾਇਲ ਸਿਸਟਮ ਅਤੇ ਸ਼ੈੱਲ ਦੇ ਬਾਰੇ ਤੁਹਾਨੂੰ ਕੁੱਝ ਮੁੱਢਲਾ ਗਿਆਨ ਵੀ ਹੈ ।
00:22 ਜੇਕਰ ਤੁਸੀ ਇੱਛਕ ਹੋ ਜਾਂ ਇਹਨਾ ਧਾਰਨਾਵਾਂ ਨੂੰ ਸੁਧਾਰਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਸਾਡੀ ਵੇਬਸਾਈਟ ਉੱਤੇ ਉਪਲੱਬਧ ਹੋਰ ਸਪੋਕਨ ਟਿਊਟੋਰਿਅਲ ਦੇ ਮਾਧਿਅਮ ਤੋਂ ਅਜਿਹਾ ਬੇਝਿਜਕ ਕਰੋ ।
00:32 ਕਿਰਪਾ ਕਰਕੇ ਧਿਆਨ ਦਿਓ ਕਿ ubuntu 10.10 ਨੂੰ ਇਸ ਟਿਊਟੋਰਿਅਲ ਦੀ ਰਿਕਾਰਡਿੰਗ ਲਈ ਵਰਤਿਆ ਗਿਆ ਸੀ ।
00:36 ਕਿਰਪਾ ਕਰਕੇ ਇਹ ਵੀ ਧਿਆਨ ਦਿਓ ਕਿ linux ਕੇਸ ਸੇਂਸਿਟਿਵ ਹੈ ਅਤੇ ਇਸ ਟਿਊਟੋਰਿਅਲ ਵਿੱਚ ਵਰਤੇ ਗਏ ਸਾਰੇ ਕਮਾਂਡਸ ਲੋਅਰ ਕੇਸ ਵਿਚ ਹਨ ਜੇਕਰ ਕੋਈ ਜਿਕਰ ਨਹੀਂ ਕੀਤਾ ਗਿਆ ਤਾਂ ।
00:46 linux ਐਨਵਾਇਰੰਮੈਂਟ ਨਿਰਧਾਰਿਤ ਕਰਦਾ ਹੈ ਕਿ ਆਪਰੇਟਿੰਗ ਸਿਸਟਮ ਤੁਹਾਡੇ ਨਾਲ ਕਿਸ ਤਰਾਂ ਵਰਤਾੳ ਕਰਦਾ ਹੈ , ਤੁਹਾਡੀ ਕਮਾਂਡ ਦਾ ਜਵਾਬ ਕਿਸ ਪ੍ਰਕਾਰ ਦਿੰਦਾ ਹੈ , ਕਿਸ ਪ੍ਰਕਾਰ ਤੁਹਾਡੇ ਐਕਸ਼ਨਸ ਨੂੰ ਇੰਟਰਪ੍ਰੇੱਟ ਕਰਦਾ ਹੈ ਆਦਿ ।
00:55 ਸ਼ੈੱਲ ਦੀ ਸੈਟਿੰਗ ਵਿੱਚ ਤਬਦੀਲੀ ਕਰਕੇ linux ਨੂੰ ਜਿਆਦਾ ਪਸੰਦੀ ਦਾ ਬਣਾ ਸਕਦੇ ਹੈ ।
00:58 ਹੁਣ ਸੱਮਝਦੇ ਹਾਂ ਕਿ ਇਹ ਸਭ ਕਿਵੇਂ ਹੋ ਸਕਦਾ ਹੈ । ਸ਼ੈੱਲ ਦਾ ਸੁਭਾਅ ਅਕਸਰ ਸ਼ੈੱਲ ਦੇ ਵੇਰਿਏਬਲਸ ਨਾਲ ਨਿਰਧਾਰਿਤ ਹੁੰਦਾ ਹੈ ।
01:04 ਸ਼ੈੱਲ ਵੇਰਿਏਬਲਸ ਦੋ ਮੁੱਖ ਪ੍ਰਕਾਰ ਦੇ ਹੁੰਦੇ ਹਨ । ਐਨਵਾਇਰੰਮੈਂਟ ਵੇਰਿਏਬਲਸ ਅਤੇ ਲੋਕਲ ਵੇਰਿਏਬਲਸ ।
01:12 ਐਨਵਾਇਰੰਮੈਂਟ ਵੇਰਿਏਬਲਸ ਦਾ ਅਜਿਹਾ ਨਾਮ ਇਸਲਈ ਹੈ ਕਿਉਂਕਿ ਉਹ ਉਪਯੋਗਕਰਤਾ ਦੇ ਕੁੱਲ ਐਨਵਾਇਰੰਮੈਂਟ ਵਿੱਚ ਉਪਲੱਬਧ ਹਨ ।
01:19 ਇਹ ਸ਼ੈੱਲ ਦੁਆਰਾ ਬਣਾਏ ਗਏ ਸਬਸ਼ੈੱਲ ਵਿੱਚ ਵੀ ਉਪਲੱਬਧ ਹਨ ਜਿਵੇਂ ਦੇ ਸ਼ੈੱਲ ਸਕਰਿਪਟਸ ਨੂੰ ਚਲਾਉਣ ਵਾਲੇ ਦੀ ਤਰ੍ਹਾਂ ।
01:24 ਲੋਕਲ ਵੇਰਿਏਬਲਸ , ਜਿਵੇਂ ਕੀ ਨਾਮ ਤੋਂ ਪਤਾ ਚੱਲਦਾ ਹੈ , ਦੀ ਪ੍ਰਤੀਬੰਧਿਤ ਜਾਂ ਸੀਮਿਤ ਉਪਲੱਬਧਤਾ ਹੈ ।
01:31 ਇਹ ਸ਼ੈੱਲ ਦੁਆਰਾ ਬਣਾਏ ਗਏ ਸਬਸ਼ੈੱਲ ਲਈ ਉਪਲੱਬਧ ਨਹੀਂ ਹਨ ।
01:36 ਜਦੋਂ ਕਿ ਇਸ ਟਿਊਟੋਰਿਅਲ ਵਿੱਚ ਅਸੀ ਖਾਸ ਤੌਰ ਤੇ ਐਨਵਾਇਰੰਮੈਂਟ ਵੇਰਿਏਬਲਸ ਦੇ ਬਾਰੇ ਗੱਲ ਕਰਾਂਗੇ , ਪਹਿਲਾਂ ਵੇਖਦੇ ਹਾਂ ਕਿ ਇਹਨਾ ਸ਼ੈੱਲ ਵੇਰਿਏਬਲਸ ਦੀ ਵੇਲਿਊ ਕਿਵੇਂ ਵੇਖ ਸਕਦੇ ਹਾਂ ।
01:48 ਮੌਜੂਦਾ ਸ਼ੈੱਲ ਵਿੱਚ ਉਪਲੱਬਧ ਸਾਰੇ ਵੇਰਿਏਬਲਸ ਨੂੰ ਦੇਖਣ ਲਈ , ਅਸੀ ਕਮਾਂਡ set ਨੂੰ ਚਲਾਵਾਂਗੇ ।
01:53 ਟਰਮਿਨਲ ਉੱਤੇ ਟਾਈਪ ਕਰੋ , “set pipeline character more” ਅਤੇ enter ਦਬਾਓ ।
02:00 ਅਸੀ ਸਾਰੇ ਮੌਜੂਦਾ ਸ਼ੈੱਲ ਵੇਰਿਏਬਲਸ ਨੂੰ ਵੇਖ ਸਕਦੇ ਹਾਂ ।
02:04 ਉਦਾਹਰਣ ਲਈ , ਹੋਮ ਐਨਵਾਇਰੰਮੈਂਟ ਵੇਰਿਏਬਲਸ ਨੂੰ ਵੇਖੋ ਅਤੇ ਇਸਨੂੰ ਦਿੱਤੀ ਗਈ ਵੈਲਿਊ ਉੱਤੇ ਵੀ ਧਿਆਨ ਦਿਓ ।
02:15 ਸੂਚੀ ਦੇ ਮਾਧਿਅਮ ਰਾਹੀਂ ਜਾਣ ਲਈ enter ਦਬਾਓ, ਬਾਹਰ ਆਉਣ ਲਈ Q ਦਬਾਓ ।
02:21 ਇੱਥੇ ਵੇਰਿਏਬਲ ਸੂਚੀ ਦੀ ਹੋਰ ਯੋਜਨਾਬੱਧ ਮਲਟੀਪੇਜ ਆਉਟਪੁਟ ਨੂੰ ਦਿਖਾਉਣ ਲਈ ਸੈੱਟ ਵਿੱਚੋਂ ਆਉਟਪੁਟ ਨੂੰ ਪਇਪਲਾਇਨਡ ਕੀਤਾ ਸੀ ।
02:38 ਕੇਵਲ ਐਨਵਾਇਰੰਮੈਂਟ ਵੇਰਿਏਬਲਸ ਦੇਖਣ ਲਈ env ਕਮਾਂਡ ਚਲਾਓ ।
02:45 ਟਰਮਿਨਲ ਵਿੱਚ ਟਾਈਪ ਕਰੋ , “env ‘vertical - bar’ more”
02:52 ਉਦਾਹਰਣ ਲਈ , ਸ਼ੈੱਲ ਵੇਰਿਏਬਲ ਉੱਤੇ ਧਿਆਨ ਦਿਓ ਜਿਨ੍ਹਾਂ ਦੀ ਵੈਲਿਊ / bin / bash ਹੈ
03:00 ਫਿਰ ਦੁਬਾਰਾ , ਸੂਚੀ ਤੋਂ ਬਾਹਰ ਆਉਣ ਲਈ ਤੁਸੀ Q ਦਬਾਓ ।
03:07 ਹੁਣ linux ਵਿੱਚ ਕੁੱਝ ਜਿਆਦਾ ਮਹੱਤਵਪੂਰਨ ਐਨਵਾਇਰੰਮੈਂਟ ਵੇਰਿਏਬਲਸ ਉੱਤੇ ਚਰਚਾ ਕਰਦੇ ਹਾਂ ।
03:11 ਅਸੀ ਇੱਥੇ ਆਪਣੇ ਸਾਰੇ ਪ੍ਰਦਰਸ਼ਨਾਂ ਲਈ ਬੈਸ਼ ਸ਼ੈੱਲ ਦੀ ਵਰਤੋਂ ਕਰਾਂਗੇ ।
03:15 ਵੱਖਰੇ ਸ਼ੈੱਲਸ ਥੋੜ੍ਹੀ ਵੱਖਰੀ ਤਰਾਂ ਅਨੁਕੂਲ ਹਨ ।
03:19 ਵੇਰਿਏਬਲ ਅਸਲ ਵਿੱਚ ਕੀ ਸਟੋਰ ਕਰਦਾ ਹੈ ਇਹ ਦੇਖਣ ਲਈ ਸਾਨੂੰ ਉਸ ਵੇਰਿਏਬਲ ਦੇ ਨਾਮ ਦੇ ਸ਼ੁਰੂ ਵਿੱਚ ਡਾਲਰ ਚਿੰਨ੍ਹ ਲਗਾਉਣਾ ਹੋਵੇਗਾ ਅਤੇ ਉਸਦੇ ਨਾਲ echo ਕਮਾਂਡ ਦੀ ਵਰਤੋ ਕਰਨੀ ਹੋਵੇਗੀ ।
03:30 ਪਹਿਲਾ ਐਨਵਾਇਰੰਮੈਂਟ ਵੇਰਿਏਬਲ ਜੋ ਅਸੀ ਵੇਖਾਂਗੇ ਉਹ ਹੈ ਸ਼ੈੱਲ ਵੇਰਿਏਬਲ ।
03:35 ਇਹ ਮੌਜੂਦਾ ਸ਼ੈੱਲ ਦਾ ਨਾਮ ਸਟੋਰ ਕਰੇਗਾ ।
03:37 ਸ਼ੈੱਲ ਵੇਰਿਏਬਲ ਦੀ ਵੈਲਿਊ ਕੀ ਹੈ ਇਹ ਦੇਖਣ ਲਈ ਟਰਮਿਨਲ ਉੱਤੇ echo space dollar SHELL ਵੱਡੇ ਅਖਰਾਂ ਵਿੱਚ ਟਾਈਪ ਕਰੋ ਅਤੇ enter ਦਬਾਓ।
03:55 ਇਹ /bin/bash ਸ਼ੈੱਲ ਹੈ ਜਿੱਥੇ ਅਸੀ ਫਿਲਹਾਲ ਕੰਮ ਕਰ ਰਹੇ ਹਾਂ ।
04:02 ਦੂਜਾ ਵੇਰਿਏਬਲ ਹੋਮ ( home ) ਹੈ ।
04:05 ਜਦੋਂ ਅਸੀ linux ਵਿੱਚ ਲੋਗਿਨ ਕਰਦੇ ਹਾਂ , ਇਹ ਅਕਸਰ ਸਾਨੂੰ ਇੱਕ ਡਾਇਰੇਕਟਰੀ ਵਿੱਚ ਸਥਾਨ ਦਿੰਦਾ ਹੈ ਜਿਸਦਾ ਨਾਮ ਸਾਡੇ ਯੂਜਰਨੇਮ ਉੱਤੇ ਰੱਖਿਆ ਹੁੰਦਾ ਹੈ ।
04:11 ਇਸ ਡਾਇਰੇਕਟਰੀ ਨੂੰ ਹੋਮ ਡਾਇਰੇਕਟਰੀ ਕਹਿੰਦੇ ਹਨ ਅਤੇ ਇਹ ਅਸਲ ਵਿੱਚ ਉਹੀ ਹੈ ਜੋ ਹੋਮ ਵੇਰਿਏਬਲ ਵਿੱਚ ਉਪਲੱਬਧ ਹੈ ।
04:17 ਵੈਲਿਊ ਦੇਖਣ ਲਈ ਟਰਮਿਨਲ ਉੱਤੇ echo space dollar H - O - M - E ਵੱਡੇ ਅਖਰਾਂ ਵਿੱਚ ਟਾਈਪ ਕਰੋ ਅਤੇ enter ਦਬਾਓ।
04:29 ਅਗਲਾ ਐਨਵਾਇਰੰਮੈਂਟ ਵੇਰਿਏਬਲ ਪਾਥ ( path ) ਹੈ ।
04:32 ਪਾਥ ( path ) ਵੇਰਿਏਬਲ ਵਿੱਚ ਡਾਇਰੇਕਟਰੀਸ ਦੇ ਸਹੀ ਪਾਥ ਹੁੰਦੇ ਹਨ ਜਿਨ੍ਹਾਂ ਵਿਚੋਂ ਸ਼ੈੱਲ ਨੇ ਚੱਲਣ ਲਾਇਕ ਕਮਾਂਡ ਦੀ ਖੋਜ ਕਰਨੀ ਹੁੰਦੀ ਹੈ ।
04:40 ਹੁਣ ਪਾਥ ( path ) ਵੇਰਿਏਬਲ ਦੀ ਵੈਲਿਊ ਦੇਖਦੇ ਹਾਂ ।
04:43 ਦੁਬਾਰਾ , ਟਰਮਿਨਲ ਉੱਤੇ echo space dollar PATH ( ਵੱਡੇ ਅੱਖਰਾਂ ਵਿੱਚ ) ਟਾਈਪ ਕਰੋ ।
04:51 ਮੇਰੇ ਕੰਪਿਊਟਰ ਉੱਤੇ ਇਹ / user / local / sbin / user / local / bin / user / sbin / user / bin ਆਦਿ ਦਿਖਾਉਂਦਾ ਹੈ ।
05:04 ਇਹ ਇੱਕ ਤੋਂ ਦੂੱਜੇ ਸਿਸਟਮ ਵਿਚ ਥੋੜ੍ਹਾ ਭਿੰਨ ਹੋ ਸਕਦਾ ਹੈ ।
05:07 ਅਸਲ ਵਿੱਚ ਇਹ : ( ਕੋਲਨ ) ਡੈਲੀ ਮੀਟਰ ਦੁਆਰਾ ਵੰਡੀ ਡਾਇਰੇਕਟਰੀਸ ਦੀ ਇੱਕ ਸੂਚੀ ਹੈ , ਜਿਨ੍ਹਾਂ ਵਿਚੋਂ ਸ਼ੈੱਲ ਇਸ ਕ੍ਰਮ ਅਨੂਸਾਰ ਚੱਲਣ ਲਾਇਕ ਕਮਾਂਡ ਦੀ ਖੋਜ ਕਰੇਗਾ ।
05:18 ਅਸੀ ਇਸ ਸੂਚੀ ਵਿੱਚ ਆਪਣੀ ਖੁਦ ਦੀ ਡਾਇਰੇਕਟਰੀ ਜੋੜ ਸਕਦੇ ਹਾਂ ਤਾਂ ਕਿ ਸ਼ੈੱਲ ਦੁਆਰਾ ਸਾਡੀ ਡਾਇਰੇਕਟਰੀ ਵੀ ਢੂੰਢੀ ਜਾਵੇ ।
05:25 ਆਪਣੀ ਡਾਇਰੇਕਟਰੀ ਨੂੰ ਜੋੜਨ ਲਈ ਟਰਮਿਨਲ ਉੱਤੇ ਟਾਈਪ ਕਰੋ:
05:29 “ path ਵੱਡੇ ਅਖਰਾਂ ਵਿਚ 'equal to' dollar P-A-T-H ਇਹ ਵੀ ਵੱਡੇ ਅਖਰਾਂ ਵਿਚ colon slash home slash ਮੇਰੀ ਆਪਣੀ ਹੋਮ ਡਾਇਰੇਕਟਰੀ ਦਾ ਨਾਮ ਅਤੇ enter ਦਬਾਓ ।
05:54 ਹੁਣ ਜੇਕਰ ਅਸੀ ਪਾਥ ਦੀ ਵੈਲਿਊ ਨੂੰ ਏਕੋ ਕਰਦੇ ਹਾਂ ।
06:04 ਸਾਡੀ ਜੋੜੀ ਗਈ ਡਾਇਰੇਕਟਰੀ ਵੀ ਪਾਥ ਵੇਰਿਏਬਲ ਦਾ ਇੱਕ ਹਿੱਸਾ ਬਣ ਜਾਵੇਗੀ ।
06:10 ਵੇਖੋ ਡਾਇਰੇਕਟਰੀ ਹੁਣ ਇੱਥੇ ਮੌਜੂਦ ਹੈ ।
06:16 ਇੱਕ ਹੋਰ ਦਿਲਚਸਪ ਵੇਰਿਏਬਲ ਹੈ ਲੌਗਨੇਮ (logname) ।
06:20 ਇਹ ਮੌਜੂਦਾ ਚੱਲ ਰਹੇ ਯੂਜਰ ਦੇ ਯੂਜਰਨੇਮ ਨੂੰ ਸਟੋਰ ਕਰਦਾ ਹੈ ।
06:24 ਵੈਲਿਊ ਦੇਖਣ ਲਈ ਟਾਈਪ ਕਰੋ : echo space dollar logname ਅਤੇ enter ਦਬਾਓ।
06:35 ਜਦੋਂ ਅਸੀ ਟਰਮਿਨਲ ਨੂੰ ਖੋਲ੍ਹਾਂਗੇ ਅਸੀ ਡਾਲਰ ਚਿੰਨ੍ਹ ਨੂੰ ਵੇਖ ਸਕਾਂਗੇ , ਜੋ ਪ੍ਰੋਂਪਟ ਹੈ ਜਿਸ ਉੱਤੇ ਅਸੀ ਆਪਣੇ ਕਮਾਂਡਸ ਏੰਟਰ ਕਰਦੇ ਹਾਂ ।
06:42 ਇਹ ਐਨਵਾਇਰੰਮੈਂਟ ਵੇਰਿਏਬਲ ps1 ਦੁਆਰਾ ਦਰਸ਼ਾਈ ਗਈ ਮੁਢਲੀ ਪ੍ਰੋਂਪਟ ਸਟਰਿੰਗ ਹੈ ।
06:47 ਇੱਥੇ ਇੱਕ ਸੈਕੰਡਰੀ ਪ੍ਰੋੰਪਟ ਸਟਰਿੰਗ ਵੀ ਹੈ ।
06:50 ਜੇਕਰ ਕਮਾਂਡ ਲੰਬੀ ਹੈ ਅਤੇ ਇਹ ਇੱਕ ਤੋਂ ਜਿਆਦਾ ਲਾਇਨ ਵਿਚ ਫੈਲਦੀ ਹੈ ਤਾਂ ਦੂਜੀ ਲਾਇਨ ਦੀ ਸ਼ੁਰੂਆਤ ਤੋਂ ਅਸੀ ਪ੍ਰੋਂਪਟ ਦੇ ਰੂਪ ਵਿੱਚ ਗਰੇਟਰ ਦੈਨ ਦਾ ਚਿੰਨ੍ਹ “ > ” ਵੇਖ ਸਕਦੇ ਹਾਂ ।
07:00 ਇਹ ਐਨਵਾਇਰੰਮੈਂਟ ਵੇਰਿਏਬਲ ps2 ਦੁਆਰਾ ਦਰਸ਼ਾਈ ਗਈ ਸੈਕੰਡਰੀ ਪ੍ਰੋਂਪਟ ਸਟਰਿੰਗ ਹੈ ।
07:05 ਸੈਕੰਡਰੀ ਕਮਾਂਡ ਪ੍ਰੋਂਪਟ ਦੀ ਵੈਲਿਊ ਨੂੰ ਦੇਖਣ ਲਈ ਟਰਮਿਨਲ ਉੱਤੇ echo space dollar ps2 ਟਾਈਪ ਕਰੋ ਅਤੇ enter ਦਬਾਓ।
07:20 ਅਸੀ ਆਪਣੇ ਮੁਢਲੀ ਪ੍ਰੋਂਪਟ ਸਟਰਿੰਗ ਨੂੰ ਪ੍ਰੋਂਪਟ ਉੱਤੇ “ਐਟ ਦ ਰੇਟ” <@> ਵਿਚ ਤਬਦੀਲ ਕਰ ਸਕਦੇ ਹਾਂ ।
07:28 ਅਜਿਹਾ ਕਰਨ ਲਈ PS1 'equal to' ਹੁਣ ਸਿੰਗਲ quotes ਦੇ ਅੰਦਰ ‘at the rate ’ ਟਾਈਪ ਕਰੋ ਅਤੇ enter ਦਬਾਓ।
07:41 ਹੁਣ ਡਾਲਰ ਚਿੰਨ੍ਹ ਦੀ ਬਜਾਏ ਸਾਨੂੰ ਪ੍ਰੋੰਪਟ ਦੇ ਰੂਪ ਵਿੱਚ ਇੱਕ ਐਟ ਦ ਰੇਟ ਚਿੰਨ੍ਹ ਵਿਖੇਗਾ ।
07:50 ਅਸੀ ਕੁੱਝ ਜਿਆਦਾ ਦਿਲਚਸਪ ਕਰ ਸਕਦੇ ਹਾਂ , ਜਿਵੇਂ ਅਸੀ ਆਪਣੇ ਯੂਜਰਨੇਮ ਨੂੰ ਪ੍ਰੋਂਪਟ ਦੇ ਰੂਪ ਵਿੱਚ ਵਿਖਾ ਸਕਦੇ ਹਾਂ ।
07:56 ਕੇਵਲ PS1 ਵੱਡੇ ਅੱਖਰਾਂ ਵਿੱਚ 'equal to ' ਸਿੰਗਲ quotes ਦੇ ਅੰਦਰ dollar LOGNAME ਟਾਈਪ ਕਰੋ ਅਤੇ enter ਦਬਾਓ।
08:12 ਹੁਣ ਮੇਰਾ ਯੂਜਰਨੇਮ ਮੇਰਾ ਪ੍ਰੋਂਪਟ ਹੈ ।
08:16 ਵਾਪਸ ਆਉਣ ਲਈ PS1 'equal to ' ਸਿੰਗਲ quotes ਦੇ ਅੰਦਰ dollar ਟਾਈਪ ਕਰੋ ਅਤੇ enter ਦਬਾਓ।
08:28 ਅਸੀਂ ਕਈ ਐਨਵਾਇਰੰਮੈਂਟ ਵੇਰਿਏਬਲਸ ਨੂੰ ਵੇਲਿਊ ਦਿੱਤੀ ਹੈ ।
08:32 ਲੇਕਿਨ ਇੱਕ ਗੱਲ ਦਾ ਧਿਆਨ ਰੱਖੋ ਕਿ ਇਹ ਤਬਦੀਲੀਆਂ ਕੇਵਲ ਮੌਜੂਦਾ ਸ਼ੈਸ਼ਨ ਲਈ ਹੀ ਲਾਗੂ ਹਨ ।
08:37 ਜਿਸ ਤਰ੍ਹਾਂ ਹੁਣੇ ਅਸੀਂ ਆਪਣੀ ਡਾਇਰੇਕਟਰੀ ਨੂੰ ਪਾਥ ਵੇਰਿਏਬਲ ਵਿੱਚ ਜੋੜਿਆ ਸੀ ।
08:40 ਜੇਕਰ ਅਸੀ ਟਰਮਿਨਲ ਬੰਦ ਕਰਦੇ ਹਾਂ ਅਤੇ ਇਸਨੂੰ ਦੁਬਾਰਾ ਖੋਲ੍ਹਦੇ ਹਾਂ ਜਾਂ ਇੱਕੋ ਵਾਰੀ ਇੱਕ ਨਵਾਂ ਟਰਮਿਨਲ ਖੋਲ੍ਹਦੇ ਹਾਂ ਅਤੇ ਪਾਥ ਵੇਰਿਏਬਲ ਨੂੰ ਉਸ ਦੀ ਵੈਲਿਊ ਏਕੋ ਕਰਕੇ ਚੈੱਕ ਕਰਦੇ ਹਾਂ ।
09:00 ਅਸੀ ਇਹ ਦੇਖ ਕੇ ਹੈਰਾਨ ਹੋ ਜਾਵਾਂਗੇ ਕਿ ਸਾਡੇ ਦੁਆਰਾ ਕੀਤੀਆਂ ਤਬਦੀਲੀਆਂ ਮੌਜੂਦ ਨਹੀਂ ਹਨ ।
09:05 ਇਹਨਾ ਤਬਦੀਲੀਆਂ ਨੂੰ ਪੱਕਾ ਕਰਨ ਦੇ ਤਰੀਕੇ ਨੂੰ ਅਸੀਂ ਅੱਗੇ ਆਉਣ ਵਾਲੇ ਟਿਊਟੋਰਿਅਲ ਵਿੱਚ ਪੜ੍ਹਾਂਗੇ ।
09:13 ਅਕਸਰ ਅਸੀ ਕਮਾਂਡ ਨੂੰ ਦੁਬਾਰਾ ਚਲਾਉਣ ਚਾਹੁੰਦੇ ਹਾਂ ਜਿਸਨੂੰ ਅਸੀਂ ਹਾਲ ਹੀ ਵਿੱਚ ਚਲਾਇਆ ਸੀ । ਅਸੀ ਕੀ ਕਰਦੇ ਹਾਂ  ? ਕੀ ਸਾਨੂੰ ਸਾਰੀ ਕਮਾਂਡ ਦੁਬਾਰਾ ਟਾਈਪ ਕਰਨੀ ਹੋਵੇਗੀ ?
09:22 ਨਹੀਂ , ਇਸ ਦੇ ਕਈ ਹੱਲ ਹਨ ।
09:26 ਪਹਿਲਾ , ਅਕਸਰ ਅਗਰ ਤੁਸੀ ਆਪਣੇ ਕੀਬੋਰਡ ਵਿੱਚ up (ਅਪ) ਬਟਨ ਦਬਾਉਂਦੇ ਹੋ ਤਾਂ ਇਹ ਆਖਰੀ ਕਮਾਂਡ ਦਿਖਾਵੇਗਾ ਜੋ ਕਿ ਤੁਸੀਂ ਟਾਈਪ ਕੀਤੀ ਸੀ ।
09:33 ਇਸਨੂੰ ਦਬਾਕੇ ਰੱਖੋ ਅਤੇ ਇਹ ਪਿੱਛਲੀਆਂ ਕਮਾਂਡਸ ਵਿੱਚੋਂ ਸਕਰੋਲ ਕਰਦਾ ਰਹੇਗਾ ।
09:37 ਪਿੱਛੇ ਜਾਣ ਲਈ ਡਾਉਨ (down) ਬਟਨ ਦਬਾਓ ।
09:42 ਲੇਕਿਨ ਜਦੋਂ ਤੁਸੀ ਕਈ ਕਮਾਂਡਸ ਵਿਚੋਂ ਸਕਰੋਲ ਕਰਨਾ ਹੁੰਦਾ ਹੈ ਇਹ ਥੋੜ੍ਹਾ ਬੇਢੰਗਾ ਅਤੇ ਮੁਸ਼ਕਿਲ ਹੋ ਜਾਂਦਾ ਹੈ । ਇੱਕ ਵਧਿਆ ਤਰੀਕਾ ਹਿਸਟਰੀ ਕਮਾਂਡ ਦੀ ਵਰਤੋ ਕਰਨਾ ਹੈ ।
09:52 ਪ੍ਰੋਂਪਟ ਵਿੱਚ “ਹਿਸਟਰੀ” ਟਾਈਪ ਕਰੋ ।
09:58 ਅਤੇ enter ਦਬਾਓ,ਵੇਖੋ ਪਿੱਛਲੀਆਂ ਚਲਾਈਆਂ ਹੋਈਆਂ ਕਮਾਂਡਸ ਦੀ ਇੱਕ ਸੂਚੀ ਦਿਖ ਰਹੀ ਹੈ ।
10:04 ਜੇਕਰ ਲੰਬੀ ਸੂਚੀ ਦੀ ਬਜਾਏ ਤੁਸੀ ਕੇਵਲ ਆਖਰੀ 10 ਨੂੰ ਵੇਖਣਾ ਚਾਹੁੰਦੇ ਹੋ ।
10:08 “ਹਿਸਟਰੀ ਸਪੇਸ 10” ਟਾਈਪ ਕਰੋ ਅਤੇ enter ਦਬਾਓ।
10:20 ਧਿਆਨ ਦਿਓ , ਇਸ ਸੂਚੀ ਵਿੱਚ ਪਹਿਲਾਂ ਚਲਾਈ ਹੋਈ ਹਰੇਕ ਕਮਾਂਡ ਨੂੰ ਇੱਕ ਨੰਬਰ ਦਿੱਤਾ ਗਿਆ ਹੈ ।
10:27 ਇੱਕ ਵਿਸ਼ੇਸ਼ ਕਮਾਂਡ ਨੂੰ ਦੁਹਰਾਉਣ ਲਈ ।
10:32 ਟਾਈਪ ਕਰੋ exclamation ਮਾਰਕ ਜਿਸਦੇ ਬਾਅਦ ਕਮਾਂਡ ਦਾ ਨੰਬਰ , ਉਦਾਹਰਣ ਸਵਰੂਪ 442 ਮੇਰੇ ਕੇਸ ਵਿੱਚ ,ਇਹ echo space dollar PATH ਨੂੰ ਚਲਾਵੇਗਾ ।
10:51 ਜੇਕਰ ਤੁਹਾਨੂੰ ਪਿੱਛਲੀ ਕਮਾਂਡ ਨੂੰ ਚਲਾਉਣ ਦੀ ਲੋੜ ਹੈ ਕੇਵਲ ਦੋ ਵਾਰ exclamation ਚਿੰਨ੍ਹ ਟਾਈਪ ਕਰੋ ਅਤੇ enter ਦਬਾਓ।
11:03 ਅਗਲਾ ਵਿਸ਼ਾ ਜੋ ਅਸੀ ਵੇਖਾਂਗੇ ਉਸਨੂੰ ਟਿਲਡ ਸਬਸੀਟਿਊਸ਼ਣ ਕਹਿੰਦੇ ਹਨ , ਟਿਲਡ ( ~ ) ਚਿੰਨ੍ਹ ਹੋਮ ਡਾਇਰੇਕਟਰੀ ਲਈ ਸ਼ੌਰਟਹੈਂਡ ਹੈ ।
11:12 ਤਾਂ ਮੰਨ ਲੋ ਤੁਹਾਡੇ ਕੋਲ testtree ਨਾਮ ਦੀ ਇੱਕ ਡਾਇਰੇਕਟਰੀ ਤੁਹਾਡੀ ਹੋਮ ਡਾਇਰੇਕਟਰੀ ਵਿੱਚ ਹੈ । ਤੁਸੀ “ਸੀਡੀ ਸਪੇਸ ‘ਟਿਲਡ’ ਸਲੈਸ਼ testtree ਟਾਈਪ ਕਰਕੇ ਇਸ ਤੱਕ ਪਹੁੰਚ ਸਕਦੇ ਹੋ ।
11:25 ਮੌਜੂਦਾ ਵਰਕਿੰਗ ਡਾਇਰੇਕਟਰੀ ਅਤੇ ਪਿੱਛਲੀ ਇਸਤੇਮਾਲ ਕੀਤੀ ਗਈ ਡਾਇਰੇਕਟਰੀ ਦੇ ਵਿੱਚ ਟੌਗਲ ਵੀ ਕਰ ਸਕਦੇ ਹਾਂ , ਇਹ ਕਮਾਂਡ ਦੇ ਕੇ :

ਸੀਡੀ ~ ਮਾਇਨਸ ਜਾਂ ਕੇਵਲ ਸੀਡੀ ਮਾਇਨਸ

11:35 ਜਿਵੇਂ ਕਿ ਹੁਣ ਅਸੀ testtree ਡਾਇਰੇਕਟਰੀ ਵਿੱਚ ਹਾਂ , ਪਿੱਛਲੀ ਡਾਇਰੇਕਟਰੀ ਜਿਸ ਵਿੱਚ ਅਸੀ ਗਏ ਸੀ ਉਹ ਹੋਮ ਡਾਇਰੇਕਟਰੀ ਸੀ
11:41 ਤਾਂ ਜੇਕਰ ਅਸੀ ‘ਸੀਡੀ ਸਪੇਸ ਮਾਇਨਸ” ਚਲਾਉਂਦੇ ਹਾਂ , ਇਹ ਹੋਮ ਡਾਇਰੇਕਟਰੀ ਵਿੱਚ ਚਲਾ ਜਾਵੇਗਾ ।
11:47 ਇਸਨੂੰ ਦੁਬਾਰਾ ਚਲਾਓ ਅਤੇ ਇਹ ਸਾਨੂੰ testree ਡਾਇਰੇਕਟਰੀ ਵਿੱਚ ਵਾਪਸ ਲੈ ਜਾਂਦਾ ਹੈ ।
11:55 ਆਖਰੀ ਲੇਕਿਨ ਕਾਫ਼ੀ ਮਹੱਤਵਪੂਰਣ ਕਮਾਂਡ ਜੋ ਅਸੀ ਵੇਖਾਂਗੇ ਉਹ ਹੈ alias ਕਮਾਂਡ ।
11:59 ਅਜਿਹਾ ਹੋ ਸਕਦਾ ਹੈ ਕਿ ਤੁਹਾਡੇ ਕੋਲ ਲੰਬੀ ਕਮਾਂਡ ਹੋਵੇ ਜਿਸਨੂੰ ਵਾਰ - ਵਾਰ ਚਲਾਉਣ ਦੀ ਜ਼ਰੂਰਤ ਪਵੇ ।
12:04 ਇਸ ਮਾਮਲੇ ਵਿੱਚ ਅਸੀ ਇਸਨੂੰ ਇੱਕ ਛੋਟਾ alias ਨਾਮ ਦੇ ਸਕਦੇ ਹਾਂ ਅਤੇ ਕਮਾਂਡ ਨੂੰ ਚਲਾਉਣ ਲਈ alias ਨਾਮ ਦੀ ਵਰਤੋ ਕਰ ਸਕਦੇ ਹਾਂ ।
12:11 ਇਹ ਮੰਨ ਕੇ ਕਿ ਤੁਹਾਡੇ ਕੋਲ ਅਜਿਹੀ ਇੱਕ ਲੰਬੀ ਡਾਇਰੇਕਟਰੀ ਕ੍ਰਮ ਹੈ ਜਿਸ ਉੱਤੇ ਤੁਸੀ ਅਕਸਰ ਸੰਗੀਤ ਲਈ ਜਾਂਦੇ ਹੋ , ਤੁਸੀ ਇਸਦੇ ਲਈ ਇਸ ਪ੍ਰਕਾਰ ਇੱਕ alias ਤਿਆਰ ਕਰ ਸਕਦੇ ਹੋ ।
12:20 “alias ਸਪੇਸ ਸੀਡੀ ਮਿਊਜਿਕ ‘equal to' ਡਬਲ quotes ਦੇ ਅੰਦਰ ਸੀਡੀ ਸਪੇਸ /ਹੋਮ /ਆਰਕ /ਫਾਇਲਸ /ਏੰਟਰਟੇਨਮੇਂਟ /ਮਿਊਜਿਕ” ਟਾਈਪ ਕਰੋ ਅਤੇ enter ਦਬਾਓ।
12:47 ਹੁਣ ਹਰ ਵਾਰੀ ਇਸ ਡਾਇਰੇਕਟਰੀ ਵਿੱਚ ਜਾਣ ਲਈ ਕੇਵਲ ਸੀਡੀਂ ਮਿਊਜਿਕ ਲਿਖੋ ਅਤੇ enter ਦਬਾਓ।
12:55 ਵੇਖੋ ਹੁਣ ਅਸੀ ਮਿਊਜਿਕ ਡਾਇਰੇਕਟਰੀ ਵਿੱਚ ਹਾਂ ।
12:58 ਹੁਣ , ਤੁਸੀ ਪਿੱਛਲੀ ਵਰਕਿੰਗ ਡਾਇਰੇਕਟਰੀ ਵਿੱਚ ਜਾਣ ਲਈ ਪ੍ਰੋਂਪਟ ਵਿੱਚ ਸੀਡੀ ਸਪੇਸ ਮਾਇਨਸ ਟਾਈਪ ਕਰ ਸਕਦੇ ਹੋ ।
13:08 ਇਸ alias ਨੂੰ ਅਨਸੈੱਟ ਕਰਨ ਲਈ ਕੇਵਲ unalias ਸਪੇਸ ਸੀਡੀਂਮਿਊਜਿਕ ਟਾਈਪ ਕਰੋ ਅਤੇ enter ਦਬਾਓ ।
13:20 ਹੁਣ ਦੁਬਾਰਾ ਜੇਕਰ ਤੁਸੀ ਟਰਮਿਨਲ ਤੋਂ ਸੀਡੀਂਮਿਊਜਿਕ ਚਲਾਉਂਦੇ ਹੋ ਤੁਹਾਨੂੰ ਇੱਕ ਏਰਰ ਮਿਲੇਗਾ ਕਿ ਕਮਾਂਡ ਮੌਜੂਦ ਨਹੀਂ ਹੈ ।
13:30 ਮੰਨ ਲਓ ਕਿ ਸਾਡੀ ਮੌਜੂਦਾ ਵਰਕਿੰਗ ਡਾਇਰੇਕਟਰੀ ਵਿੱਚ ਸਾਡੇ ਕੋਲ test1 ਅਤੇ test2 ਦੋ ਫਾਇਲਾਂ ਹਨ ।
13:38 ਅਤੇ ਜੇਕਰ ਅਸੀ rm test1 ਚਲਾਂਦੇ ਹਾਂ , test1 ਡਿਲੀਟ ਹੋ ਜਾਂਦਾ ਹੈ ।
13:45 ਅਸੀ ਜਾਣਦੇ ਹਾਂ ਕਿ rm ਕਮਾਂਡ ਦਾ ਹਾਇਫਨ i ਆਪਸ਼ਨ , ਹਟਾਉਣ ਦੇ ਪ੍ਰੋਸੈਸ ਨੂੰ ਇੰਟਰੈਕਟਿਵ ਬਣਾ ਸਕਦਾ ਹੈ ।
13:52 ਤਾਂ ਅਸੀ alias ਨੂੰ alias rm equal-to ਹੁਣ quotes ਦੇ ਅੰਦਰ rm space hyphen i ਵਾਂਗ ਸੈੱਟ ਕਰ ਸਕਦੇ ਹਾਂ ।
14:03 ਹੁਣ ਜਦੋਂ ਅਸੀ rm ਚਲਾਵਾਂਗੇ ਤਾਂ rm-i ਵਾਸਤਵ ਵਿੱਚ ਚੱਲੇਗਾ ।
14:13 ਤਾਂ ਅਸੀਂ ਵੇਖਿਆ ਕਿ ਜਦੋਂ test1 ਡਿਲੀਟ ਹੋ ਜਾਂਦਾ ਹੈ , ਸਿਸਟਮ test2 ਨੂੰ ਡਿਲੀਟ ਕਰਨ ਤੋਂ ਪਹਿਲਾਂ ਪੁੱਛਦਾ ਹੈ ।
14:20 ਤਾਂ ਇਸ ਟਿਊਟੋਰਿਅਲ ਵਿੱਚ ਤੁਸੀਂ ਐਨਵਾਇਰੰਮੈਂਟ ਵੇਰਿਏਬਲਸ , ਹਿਸਟਰੀ ਅਤੇ aliasing ਦੇ ਬਾਰੇ ਸਿੱਖਿਆ ਹੈ ।
14:25 ਇਸ ਦੇ ਨਾਲ ਹੀ ਅਸੀਂ ਇਸ ਟਿਊਟੋਰਿਅਲ ਦੇ ਅੰਤ ਵਿਚ ਆ ਗਏ ਹਾਂ ।
14:28 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ਜੋ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ ।
14:36 ਇਸ ਮਿਸ਼ਨ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http://spoken-tutorial.org/NMEICT-ਇੰਟ੍ਰੋ
14:39 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਧੰਨਵਾਦ ।

Contributors and Content Editors

Harmeet, PoojaMoolya