Linux/C2/General-Purpose-Utilities-in-Linux/Punjabi

From Script | Spoken-Tutorial
Jump to: navigation, search
Time Narration
00:00 linux ਵਿੱਚ ਜਨਰਲ ਪਰਪਜ ਯੂਟੀਲੀਟੀਜ ਦੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ ਅਸੀਂ ਆਪਣੇ ਆਪ ਨੂੰ Linux ਦੀਆਂ ਹੋਰ ਵੀ ਵੱਧ ਵਰਤੀਆਂ ਜਾਂਦੀਆਂ ਕੁਝ ਬੁਨਿਆਦੀ ਕਮਾਂਡਸ ਤੋਂ ਜਾਣੂ ਕਰਾਵਾਂਗੇ ।
00:14 ਇਸ ਦੀ ਮੁੱਖ ਪ੍ਰੇਰਣਾ ਹੈ ਤੁਹਾਨੂੰ linux ਉੱਤੇ ਕੰਮ ਕਰਨ ਦੀ ਸ਼ੁਰੂਆਤ ਕਰਾਉਣਾ ।
00:21 ਪਹਿਲੀ ਕਮਾਂਡ ਜੋ ਅਸੀ ਵੇਖਾਂਗੇ ਉਹ ਹੈ echo ਕਮਾਂਡ । ਧਿਆਨ ਦਿਓ linux ਕਮਾਂਡਸ ਕੇਸ ਸੇਂਸਿਟਿਵ ਹੁੰਦੀਆਂ ਹਨ ।
00:29 ਇੱਥੇ ਸਾਰੀਆਂ ਕਮਾਂਡਸ ਅਤੇ ਉਨ੍ਹਾਂ ਦੇ ਆਪਸ਼ਨਸ ਛੋਟੇ ਅਖਰਾਂ ਵਿੱਚ ਹਨ ਜਦੋਂ ਤੱਕ ਕਿ ਇਹਨਾ ਦਾ ਜ਼ਿਕਰ ਨਹੀਂ ਹੁੰਦਾ ।
00:36 ਇਸ ਕਮਾਂਡ ਦੀ ਵਰਤੋ ਸਕਰੀਨ ਉੱਤੇ ਮੈਸੇਜ ਯਾਨੀ ਕੋਈ ਸੁਨੇਹਾ ਦਿਖਾਉਣ ਲਈ ਕਰਦੇ ਹਨ ।
00:43 ubuntu ਵਿੱਚ ਟਰਮਿਨਲ ਨੂੰ ਚਲਾਉਣ ਲਈ CTRL+ALT+T ਮਦਦ ਕਰਦਾ ਹੈ ।
00:48 ਹੋ ਸਕਦਾ ਹੈ ਇਹ ਕਮਾਂਡ ਸਾਰੇ ਯੂਨਿਕਸ ਸਿਸਟਮਸ ਉੱਤੇ ਨਾ ਚੱਲੇ ।
00:52 ਟਰਮਿਨਲ ਨੂੰ ਖੋਲ੍ਹਣ ਦੀ ਪਰਿਕ੍ਰੀਆ ਪਹਿਲਾਂ ਹੀ ਇੱਕ ਹੋਰ ਟਿਊਟੋਰਿਅਲ ਵਿੱਚ ਸਮਝਾਈ ਗਈ ਹੈ ।
00:58 ਪ੍ਰੋਂਪਟ ਉੱਤੇ ਟਾਈਪ ਕਰੋ : echo ਸਪੇਸ hello world ਅਤੇ enter ਦਬਾਓ ।
01:08 ਇਹ ਸਕਰੀਨ ਉੱਤੇ ਰਵਾਇਤੀ 'hello world' ਮੈਸੇਜ ਛਾਪ ਦਿੰਦਾ ਹੈ ।
01:14 echo ਕਮਾਂਡ ਨੂੰ ਅਸੀ ਵੇਰੀਏਬਲ ਦੀ ਵੈਲਿਊ ਦਿਖਾਉਣ ਲਈ ਵੀ ਇਸਤੇਮਾਲ ਕਰ ਸਕਦੇ ਹਾਂ ।
01:19 ਪ੍ਰੋਂਪਟ ਉੱਤੇ ਵੱਡੇ ਅਖਰਾਂ ਵਿੱਚ echo ਸਪੇਸ ਡਾਲਰ SHELL ਟਾਈਪ ਕਰੋ ਅਤੇ enter ਦਬਾਓ ।
01:30 ਇਹ ਇਸਤੇਮਾਲ ਹੋ ਰਹੇ ਮੌਜੂਦਾ shell ਨੂੰ ਆਉਟਪੁਟ ਕਰਦਾ ਹੈ ।
01:36 ਅਸੀ echo ਕਮਾਂਡ ਦੇ ਨਾਲ ਏਸਕੇਪ ਸੀਕਵੇਂਸੇਸ ਵੀ ਇਸਤੇਮਾਲ ਕਰ ਸਕਦੇ ਹਾਂ ।
01:42 ਇਸਦੇ ਲਈ linux ਵਿੱਚ ਸਾਨੂੰ -e ਆਪਸ਼ਨ ਦੀ ਵਰਤੋਂ ਕਰਨ ਦੀ ਲੋੜ ਹੈ ।
01:46 ਇੱਕੋ ਜਿਹੇ ਏਸਕੇਪ ਸੀਕਵੇਂਸੇਸ ਵਿੱਚ ਟੈਬ ਲਈ \t , ਨਵੀਂ ਲਾਇਨ ਲਈ \n ਅਤੇ \c ਇੱਕ ਏਸਕੇਪ ਸੀਕਵੇਂਸ ਹੈ ਜਿਸਨੂੰ ਜਦੋਂ ਇਸਤੇਮਾਲ ਕਰਦੇ ਹਨ ਤਾਂ ਪ੍ਰੋਂਪਟ ਨੂੰ ਉਸੀ ਲਕੀਰ ਉੱਤੇ ਦਿਖਾਉਂਦਾ ਹੈ ।
02:03 ਇਹ ਲਾਭਦਾਇਕ ਹੋ ਸਕਦਾ ਹੈ ਜੇਕਰ ਕੁੱਝ ਭਰਨ ਤੋਂ ਪਹਿਲਾਂ ਸਾਨੂੰ ਪ੍ਰੋਂਪਟ ਮੈਸੇਜ ਚਾਹੀਦਾ ਹੈ । ਪ੍ਰੋਂਪਟ ਉੱਤੇ echo space minus e single quote ਵਿੱਚ ਟਾਈਪ ਕਰੋ , ਬੈਕ ਸਲੈਸ਼ c (\c) ਕਮਾਂਡ ਲਿਖੋ ਅਤੇ enter ਦਬਾਓ ।
02:32 ਅਸੀ ਵੇਖਾਂਗੇ ਕਿ ਉਸੀ ਲਾਇਨ ਉੱਤੇ 'Enter a command' ਪ੍ਰਿੰਟ ਕਰਨ ਤੋਂ ਬਾਅਦ ਪ੍ਰੋਂਪਟ ਦਿਖਾਇਆ ਹੋਵੇਗਾ ।
02:38 ਤੁਸੀ ਜਾਣਨਾ ਚਾਹੁੰਦੇ ਹੋਵੋਗੇ ਕਿ ਤੁਸੀਂ linux ਕਰਨਲ ਦਾ ਕਿਹੜਾ ਵਰਜਨ ਚਲਾ ਰਹੇ ਹੋ ।
02:43 ਇਹਦੇ ਬਾਰੇ ਵਿੱਚ ਅਤੇ ਸਾਡੀ ਮਸ਼ੀਨ ਦੀਆਂ ਹੋਰ ਵਿਸ਼ੇਸ਼ਤਾਵਾਂ ਨੂੰ ਜਾਣਨ ਲਈ ਸਾਡੇ ਕੋਲ uname ਕਮਾਂਡ ਹੈ । ਪ੍ਰੋਂਪਟ ਉੱਤੇ uname space hyphen r ਟਾਈਪ ਕਰੋ ਅਤੇ enter ਦਬਾਓ ।
02:58 ਤੁਹਾਡਾ ਯੂਜਰਨੇਮ ( username ) ਕੀ ਹੈ ਇਹ ਜਾਣਨ ਲਈ ਪ੍ਰੋਂਪਟ ਉੱਤੇ who space am space I ਟਾਈਪ ਕਰੋ ਅਤੇ enter ਦਬਾਓ ।
03:11 ਇਹ ਅਸਲ ਵਿੱਚ who ਕਮਾਂਡ ਤੋਂ ਆਉਂਦਾ ਹੈ ਜੋ ਕਿ ਸਿਸਟਮ ਵਿੱਚ ਲਾਗਿਨ ਹੋਏ ਮੌਜੂਦਾ ਉਪਯੋਗਕਰਤਾਵਾਂ ਦੀ ਸੂਚੀ ਬਣਾਉਂਦਾ ਹੈ , ਜੇਕਰ ਤੁਹਾਡਾ ਸਿਸਟਮ ਇੱਕ ਮਲਟੀਯੂਜਰ ਸਿਸਟਮ ਹੈ ।
03:21 ਕਈ ਵਾਰ ਤੁਹਾਡੇ ਲਾਗਿਨ ਪਾਸਵਰਡ ਵਿੱਚ ਸਮੱਝੌਤਾ ਹੋ ਸਕਦਾ ਹੈ ਅਤੇ ਜਾਂ ਤੁਸੀ ਉਸਨੂੰ ਬਦਲਨਾ ਚਾਹੁੰਦੇ ਹੋ ।
03:28 ਇਸਦੇ ਲਈ ਸਾਡੇ ਕੋਲ passwd ਕਮਾਂਡ ਹੈ । ਪ੍ਰੋਂਪਟ ਉੱਤੇ P - a - s - s - w - d ਟਾਈਪ ਕਰੋ ਅਤੇ enter ਦਬਾਓ ।
03:37 ਜਦੋਂ ਤੁਸੀ ਇਸ ਕਮਾਂਡ ਨੂੰ ਟਾਈਪ ਕਰਦੇ ਹੋ , ਤਾਂ ਇਹ ਮੌਜੂਦਾ ਪਾਸਵਰਡ ਨੂੰ ਟਾਈਪ ਕਰਨ ਲਈ ਕਹੇਗਾ ।
03:43 ਇੱਥੇ ਮੈਂ ਸਿਸਟਮ ਦਾ ਮੌਜੂਦਾ ਪਾਸਵਰਡ ਟਾਈਪ ਕਰਾਂਗਾ ।
03:48 ਜਦੋਂ ਉਹ ਠੀਕ ਤਰਾਂ ਨਾਲ ਭਰਿਆ ਗਿਆ , ਤੱਦ ਤੁਹਾਨੂੰ ਆਪਣਾ ਨਵਾਂ ਪਾਸਵਰਡ ਭਰਨਾ ਹੋਵੇਗਾ ਅਤੇ ਉਸਦੀ ਪੁਸ਼ਟੀ ਲਈ ਦੁਬਾਰਾ ਟਾਈਪ ਕਰਨਾ ਹੋਵੇਗਾ ।
04:02 ਲੇਕਿਨ ਮੌਜੂਦਾ ਪਾਸਵਰਡ ਨੂੰ ਜੇਕਰ ਤੁਸੀ ਭੁੱਲ ਗਏ ਹੋ ਤਾਂ ਕੀ ਕਰੋਗੇ  ?
04:06 ਫਿਰ ਵੀ , ਮੌਜੂਦਾ ਪਾਸਵਰਡ ਨੂੰ ਜਾਣੇ ਬਿਨਾਂ ਤੁਸੀ ਪਾਸਵਰਡ ਬਦਲ ਸਕਦੇ ਹੋ । ਲੇਕਿਨ ਇਹ ਸਿਰਫ ਰੂਟ ਯੂਜਰ ਦੁਆਰਾ ਕੀਤਾ ਜਾ ਸਕਦਾ ਹੈ ।
04:14 ਹੁਣ ਰੂਟ ਯੂਜਰ ਕੌਣ ਹੈ ।
04:18 ਉਹ ਇੱਕ ਵਿਸ਼ੇਸ਼ ਅਧਿਕਾਰ ਵਾਲਾ ਵਿਅਕਤੀ ਹੈ ।
04:22 ਸਮਾਨਤਾ ਬਣਾਉਂਦੇ ਹੋਏ ਅਸੀ ਇਹ ਕਹਿ ਸਕਦੇ ਹਾਂ ਕਿ ਰੂਟ ਯੂਜਰਸ ਵਿੰਡੋਜ ਵਿੱਚ ਐਡਮਿਨਿਸਟਰੇਟਿਵ ਪਦ ਦੇ ਯੂਜਰ ਦੇ ਸਮਾਨ ਹੈ ।
04:30 ਸਾਡੀ ਸਿਸਟਮ ਦੀ ਤਾਰੀਖ਼ ਅਤੇ ਸਮਾਂ ਜਾਣਨ ਵਿਚ ਦਿਲਚਸਪੀ ਹੋ ਸਕਦੀ ਹੈ । ਇਸਦੇ ਲਈ ਸਾਡੇ ਕੋਲ date ਕਮਾਂਡ ਹੈ ।
04:36 ਟਰਮਿਨਲ ਵਿੱਚ ਡੇਟ ਕਮਾਂਡ ਨੂੰ ਟਾਈਪ ਕਰੋ ਅਤੇ enter ਦਬਾਓ।
04:42 ਇਹ ਸਿਸਟਮ ਦਾ ਮੌਜੂਦਾ ਸਮਾਂ ਅਤੇ ਤਾਰੀਖ਼ ਦਿਖਾਵੇਗਾ ।
04:45 ਜਿਵੇਂ ਕਿ ਅਸੀ ਵੇਖ ਸਕਦੇ ਹਾਂ ਡੇਟ ਕਮਾਂਡ ਸਾਨੂੰ ਤਾਰੀਖ਼ ਅਤੇ ਸਮਾਂ ਦੋਵੇਂ ਦਿੰਦਾ ਹੈ । ਇਹ ਇੱਕ ਪਰਭਾਵੀ ਸਹੂਲਤ ਹੈ ਅਤੇ ਇਸਦੇ ਕਈ ਆਪਸ਼ਨਸ ਵੀ ਹਨ ।
04:54 ਪ੍ਰੋਂਪਟ ਉੱਤੇ date space plus percent sign capital T ਟਾਈਪ ਕਰੋ ਅਤੇ enter ਦਬਾਓ।
05:07 ਇਹ ਸਾਨੂੰ ਘੰਟੇ ,ਮਿੰਟਾਂ ਅਤੇ ਸਕਿੰਟਾਂ ( hh:mm:ss ) ਦੇ ਰੂਪ ਵਿੱਚ ਕੇਵਲ ਸਮਾਂ ਦੱਸਦਾ ਹੈ ।
05:12 ਪ੍ਰੋਂਪਟ ਉੱਤੇ date space plus percentage sign small h ਟਾਈਪ ਕਰੋ ਅਤੇ enter ਦਬਾਓ।
05:23 ਇਹ ਮਹੀਨੇ ਦਾ ਨਾਮ ਦੱਸਦਾ ਹੈ ।
05:25 ਪ੍ਰੋਂਪਟ ਉੱਤੇ date space plus percentage sign small m ਟਾਈਪ ਕਰੋ ਅਤੇ enter ਦਬਾਓ ।
05:38 ਇਹ ਅੰਕੀ ਰੂਪ ਵਿੱਚ ਸਾਲ ਦਾ ਮਹੀਨਾ ਦੱਸਦਾ ਹੈ । ਇੱਥੇ ਇਹ ਫਰਵਰੀ ਮਹੀਨੇ ਲਈ 02 ਵਿਖਾ ਰਿਹਾ ਹੈ । ਇਸਨੂੰ ਪ੍ਰਾਪਤ ਆਉਟਪੁਟ ਦੇ ਅਨੁਸਾਰ ਮਿਲਾਓ ।
05:50 ਪ੍ਰੋਂਪਟ ਉੱਤੇ date space plus percentage sign small y ਟਾਈਪ ਕਰੋ ਅਤੇ enter ਦਬਾਓ।
06:01 ਇਹ ਮੌਜੂਦਾ ਸਾਲ ਦੇ ਆਖਰੀ ਦੋ ਅੰਕ ਦੱਸਦਾ ਹੈ ।
06:05 ਅਸੀ ਇਹਨਾ ਆਪਸ਼ਨਸ ਨੂੰ ਇੱਕਠੇ ਕਰ ਸਕਦੇ ਹਾਂ। ਉਦਾਹਰਣ ਸਵਰੂਪ ਪ੍ਰੋਂਪਟ ਉੱਤੇ date space plus double quotes ਵਿੱਚ percentage small h percentage small y ਟਾਈਪ ਕਰੋ ਅਤੇ enter ਦਬਾਓ ।
06:34 ਇਹ ਫਰਵਾਰੀ 11 ਵਿਖਾ ਰਿਹਾ ਹੈ ।
06:39 ਹੋਰ ਸਬੰਧਤ ਕਮਾਂਡ ਹੈ cal ਕਮਾਂਡ । ਹਾਲਾਂਕਿ ਇਹ ਆਮ ਕਮਾਂਡ ਨਹੀਂ ਹੈ ਇਹ ਸਾਨੂੰ ਕੋਈ ਵੀ ਮਹੀਨਾ ਅਤੇ ਸਾਲ ਦੇਖਣ ਵਿੱਚ ਮਦਦ ਕਰਦਾ ਹੈ ।
06:48 ਮੌਜੂਦਾ ਮਹੀਨੇ ਦੇ ਕੈਲੰਡਰ ਨੂੰ ਦੇਖਣ ਲਈ ਪ੍ਰੋਂਪਟ ਉੱਤੇ ‘cal’ ਟਾਈਪ ਕਰੋ ਅਤੇ enter ਦਬਾਓ ।
06:56 ਕਿਸੇ ਵੀ ਮਹੀਨੇ ਦਾ ਕੈਲੰਡਰ ਦੇਖਣ ਦੇ ਲਈ , ਮੰਨ ਲੋ ਦਿਸੰਬਰ 2070 , ਪ੍ਰੋਂਪਟ ਉੱਤੇ ‘ cal space 12 space 2070 ਟਾਈਪ ਕਰੋ ਅਤੇ enter ਦਬਾਓ ।
07:13 ਇਹ ਦਿਸੰਬਰ 2070 ਦਾ ਕੈਲੰਡਰ ਦਿਖਾਉਂਦਾ ਹੈ ।
07:19 ਅੱਗੇ ਵਧਣ ਤੋਂ ਪਹਿਲਾਂ ਅਸੀ ਫਾਇਲਸ ਅਤੇ ਡਾਇਰੇਕਟਰੀਜ ਦੇ ਬਾਰੇ ਵਿੱਚ ਕੁੱਝ ਚਰਚਾ ਕਰਦੇ ਹਾਂ ।
07:26 linux ਵਿੱਚ ਲੱਗਭਗ ਹਰ ਚੀਜ਼ ਇੱਕ ਫਾਇਲ ਹੈ । ਹੁਣ ਸਵਾਲ ਹੈ ਕਿ ਫਾਇਲ ਕੀ ਹੈ ?
07:34 ਵਾਸਤਵ ਵਿੱਚ ਫਾਇਲ ਉਹ ਹੁੰਦੀ ਹੈ ਜਿੱਥੇ ਅਸੀ ਆਪਣੇ ਡਾਕਿਊਮੇਂਟਸ ਅਤੇ ਪੇਪਰਸ ਨੂੰ ਸਟੋਰ ਕਰਦੇ ਹਾਂ । ਇਸੇ ਤਰਾਂ ਇੱਕ linux ਫਾਇਲ ਵੀ ਜਾਣਕਾਰੀ ਨੂੰ ਸਟੋਰ ਕਰਨ ਦੀ ਜਗ੍ਹਾ ਹੈ ।
07:48 ਅਗਲਾ , ਡਾਇਰੇਕਟਰੀ ਕੀ ਹੈ  ?
07:52 ਡਾਇਰੇਕਟਰੀ ਨੂੰ ਫਾਇਲਾਂ ਅਤੇ ਹੋਰ ਉਪ - ਡਾਇਰੇਕਟਰੀਜ ਦੇ ਭੰਡਾਰ ਦੇ ਰੂਪ ਵਿੱਚ ਸੱਮਝਿਆ ਜਾ ਸਕਦਾ ਹੈ ।
07:58 ਡਾਇਰੇਕਟਰੀ ਸਾਨੂੰ ਆਪਣੀਆ ਫਾਇਲਾਂ ਨੂੰ ਯੋਜਨਾਬੱਧ ਰੂਪ ਵਿੱਚ ਰਖਣ ਵਿੱਚ ਮਦਦ ਕਰਦੀ ਹੈ ।
08:04 ਇਹ ਵਿੰਡੋਜ ਵਿੱਚਲੇ ਫੋਲਡਰਾਂ ਦੇ ਸਮਾਨ ਹੈ ।
08:08 linux ਸਿਸਟਮ ਉੱਤੇ ਜਦੋਂ ਅਸੀ ਲਾਗਿਨ ਕਰਦੇ ਹਾਂ , ਡਿਫਾਲਟ ਰੂਪ ਵਿਚ ਅਸੀਂ ਹੋਮ ਡਾਇਰੇਕਟਰੀ ਵਿੱਚ ਹੁੰਦੇ ਹਾਂ । ਹੋਮ ਡਾਇਰੇਕਟਰੀ ਦੇਖਣ ਲਈ ਪ੍ਰੋਂਪਟ ਉੱਤੇ echo space dollar HOME ਟਾਈਪ ਕਰੋ ਅਤੇ enter ਦਬਾਓ।
08:27 ਅਗਲੀ ਕਮਾਂਡ ਸਾਨੂੰ ਮੌਜੂਦਾ ਡਾਇਰੇਕਟਰੀ ਜਿਸ ਉੱਤੇ ਅਸੀ ਕੰਮ ਕਰ ਰਹੇ ਹਾਂ ਉਸਨੂੰ ਵਿਖਾਉਣ ਵਿੱਚ ਮਦਦ ਕਰਦੀ ਹੈ । ਉਹ ਹੈ pwd ਜੋ ਮੌਜੂਦਾ ਵਰਕਿੰਗ ਡਾਇਰੇਕਟਰੀ ਹੈ । ਪ੍ਰੋਂਪਟ ਉੱਤੇ pwd ਟਾਈਪ ਕਰੋ ਅਤੇ enter ਦਬਾਓ।
08:42 ਹੁਣ ਜਦੋਂ ਕਿ ਸਾਨੂੰ ਆਪਣੀ ਡਾਇਰੇਕਟਰੀ ਦੇ ਬਾਰੇ ਵਿੱਚ ਪਤਾ ਹੈ ਤਾਂ ਅਸੀ ਉਸ ਡਾਇਰੇਕਟਰੀ ਦੀਆਂ ਫਾਇਲਾਂ ਅਤੇ ਸਭ - ਡਾਇਰੇਕਟਰੀਜ ਦੇ ਬਾਰੇ ਵਿੱਚ ਵੀ ਜਾਣਨਾ ਚਾਹਾਂਗੇ । ਇਸਦੇ ਲਈ ਅਸੀ ls ਕਮਾਂਡ ਦਾ ਇਸਤੇਮਾਲ ਕਰਾਂਗੇ ਜੋ ਕਿ ਯੂਨਿਕਸ ਅਤੇ linux ਵਿੱਚ ਸਭ ਤੋਂ ਜਿਆਦਾ ਵਰਤੀ ਜਾਂਦੀ ਹੈ ।
08:56 ls ਕਮਾਂਡ ਟਾਈਪ ਕਰੋ ਅਤੇ enter ਦਬਾਓ।
09:01 ਹੁਣ ਆਉਟਪੁਟ ਨੂੰ ਵੇਖੋ ।
09:04 ਫਾਇਲਾਂ ਅਤੇ ਸਭ-ਡਾਇਰੇਕਟਰੀਜ ਆਮ ਤੌਰ ਵੱਖ - ਵੱਖ ਰੰਗਾ ਵਿੱਚ ਦਿਖਾਏ ਜਾਂਦੇ ਹਨ ।
09:08 ls ਕਮਾਂਡ ਪਰਭਾਵੀ ਹੈ ਅਤੇ ਇਸਦੇ ਬਹੁਤ ਸਾਰੇ ਆਪਸ਼ਨਸ ਹਨ । ਚੱਲੋ ਉਹਨਾ ਵਿਚੋਂ ਕੁੱਝ ਵੇਖਦੇ ਹਾਂ । ਪ੍ਰੋਂਪਟ ਉੱਤੇ ls space minus minus all ਟਾਈਪ ਕਰੋ ਅਤੇ enter ਦਬਾਓ।
09:24 ਇਹ ਸਾਰੀਆਂ ਫਾਇਲਾਂ ਦੇ ਨਾਲ - ਨਾਲ ਛੁਪੀਆਂ ਹੋਈਆਂ ਯਾਨੀ ਹਿਡਨ ਫਾਇਲਾਂ ਵੀ ਦੱਸਦਾ ਹੈ । ( ਫਾਇਲ ਨੇਮ ਜੋ ਡਾਟ (.) ਨਾਲ ਸ਼ੁਰੂ ਹੋ ਰਹੇ ਹਨ ਉਹ ਇੱਥੇ ਹਿਡਨ ਫਾਇਲਾਂ ਹਨ )
09:33 ਜੇਕਰ ਅਸੀ ਸਿਰਫ ਫਾਇਲ ਹੀ ਨਹੀਂ ਸਗੋਂ ਉਸਦੇ ਨਾਲ ਹੋਰ ਜਿਆਦਾ ਜਾਣਕਾਰੀ ਪਾਉਣਾ ਚਾਹੁੰਦੇ ਹਾਂ ਤਾਂ ਮਾਈਨਸ l (-l) ਆਪਸ਼ਨ ਦਾ ਇਸਤੇਮਾਲ ਕਰ ਸਕਦੇ ਹਾਂ ।
09:40 ਪ੍ਰੋਂਪਟ ਉੱਤੇ ls space minus small l ਕਮਾਂਡ ਟਾਈਪ ਕਰੋ ਅਤੇ enter ਦਬਾਓ।
09:50 ਇਹ ਸਾਨੂੰ ਫਾਇਲ ਪਰਮਿਸ਼ਨ ਯਾਨੀ ਫਾਇਲ ਆਗਿਆ , ਫਾਇਲ ਦੇ ਮਾਲਕ ਯਾਨੀ ਓਨਰ ਦਾ ਨਾਮ , ਲਾਸਟ ਮੋਡਿਫਿਕੇਸ਼ਨ ਟਾਇਮ ਯਾਨੀ ਪਿੱਛਲੀ ਸੋਧ ਦਾ ਸਮਾਂ , ਬਾਇਟਸ ਵਿੱਚ ਫਾਇਲ ਸਾਇਜ , ਆਦਿ ਦੱਸਦਾ ਹੈ । ਇਸ ਆਪਸ਼ਨਸ ਦੀ ਵਿਆਖਿਆ ਇਸ ਮੌਜੂਦਾ ਟਿਊਟੋਰਿਅਲ ਦੇ ਖੇਤਰ ਤੋਂ ਬਾਹਰ ਹੈ ।
10:06 ls ਨੂੰ ਕਈ ਆਪਸ਼ਨਸ ਦੇ ਨਾਲ ਇਸਤੇਮਾਲ ਕਰ ਸਕਦੇ ਹਾਂ ਜੋ ਅਸੀ ਬਾਅਦ ਵਿੱਚ ਵੇਖਾਂਗੇ ।
10:11 ਇਸ ਸਾਰੀ ਜਾਣਕਾਰੀ ਨੂੰ ਸਕਰੀਨ ਉੱਤੇ ਦਿਖਾਉਣ ਦੀ ਬਜਾਏ , ਅਸੀ ਇੱਕ ਫਾਇਲ ਵਿੱਚ ਸਟੋਰ ਕਰ ਸਕਦੇ ਹਾਂ । ਅਸਲ ਵਿੱਚ ਇਸ ਤਰ੍ਹਾਂ ਅਸੀਂ ਕਿਸੇ ਵੀ ਕਮਾਂਡ ਦੇ ਆਉਟਪੁਟ ਨੂੰ ਫਾਇਲ ਵਿੱਚ ਸਟੋਰ ਕਰ ਸਕਦੇ ਹਾਂ ।
10:23 ਕਮਾਂਡ ਦੇ ਬਾਅਦ ਰਾਇਟ ਐਂਗਅਲ ਬਰੈਕਿਟ ਅਤੇ ਫਾਇਲ ਦੇ ਨਾਮ ਨੂੰ ਟਾਈਪ ਕਰੋ ਮੰਨ ਲੋ ਅਸੀ ls space minus small l space right angle bracket space fileinfo ਲਿਖਦੇ ਹਾਂ ।
10:46 ਹੁਣ ਸਾਰੀਆਂ ਫਾਇਲਾਂ ਅਤੇ ਫੋਲਡਰਾਂ ਦੀ ਜਾਣਕਾਰੀ fileinfo ਨਾਮਕ ਫਾਇਲ ਵਿੱਚ ਜਾਵੇਗੀ ।
10:54 ਲੇਕਿਨ ਅਸੀ ਇਸ ਫਾਇਲ ਦੇ ਕੰਟੇਂਟਸ ਨੂੰ ਕਿਵੇਂ ਦੇਖਦੇ ਹਾਂ । ਇਸਦੇ ਲਈ ਸਾਡੇ ਕੋਲ cat ਕਮਾਂਡ ਹੈ । ਬਸ cat ਸਪੇਸ ਫਾਇਲ ਦਾ ਨਾਮ ਟਾਈਪ ਕਰੋ ਇੱਥੇ ਨਾਮ ਹੈ fileinfo ਅਤੇ enter ਦਬਾਓ।
11:12 ਤੁਸੀ ਉਸਦੇ ਕੰਟੇਂਟਸ ਵੇਖ ਸਕਦੇ ਹੋ । ਦਰਅਸਲ , cat ਦੀ ਇੱਕ ਹੋਰ ਮੁੱਖ ਵਰਤੋ ਹੈ ਫਾਇਲ ਨੂੰ ਬਣਾਉਣਾ । ਇਸਦੇ ਲਈ ਪ੍ਰੋਂਪਟ ਉੱਤੇ cat space right angle bracket space filename ਟਾਈਪ ਕਰੋ ਅਤੇ enter ਦਬਾਓ।
11:36 ਹੁਣ ਅਸੀ ਜੇਕਰ enter ਦਬਾਉਂਦੇ ਹਾਂ ਤਾਂ ਕਮਾਂਡ ਉਪਯੋਗਕਰਤਾ ਵਲੋਂ ਇਨਪੁਟ ਦਾ ਇੰਤਜਾਰ ਕਰਦੀ ਹੈ ।
11:42 ਜੋ ਵੀ ਅਸੀ ਟਾਈਪ ਕਰਦੇ ਹਾਂ ਉਹ ਫਾਇਲ ਵਿੱਚ ਲਿਖਿਆ ਜਾਂਦਾ ਹੈ । ਤਾਂ ਕੁੱਝ ਟੈਕਸਟ ਟਾਈਪ ਕਰੋ ।
11:50 ਹੁਣ ਇਨਪੁਟ ਦਾ ਅੰਤ ਦਿਖਾਉਣ ਲਈ enter ਦਬਾਓ ।
11:56 ਹੁਣ ਕੰਟਰੋਲ ਅਤੇ d ਦੋਨਾਂ ਨੂੰ ਇਕੱਠੇ ਦਬਾਓ ।
12:05 ਜੇਕਰ ਫਾਇਲ ਜਿਵੇਂ 'file1' ਪਹਿਲਾਂ ਤੋਂ ਹੀ ਮੌਜੂਦ ਹੈ ਤਾਂ ਉਪਯੋਗਕਰਤਾ ਦਾ ਇਨਪੁਟ ਇਸ ਫਾਇਲ ਉੱਤੇ ਓਵਰਰਾਇਟ ਹੁੰਦਾ ਹੈ ।
12:13 ਹੁਣ ਜੇਕਰ ਤੁਸੀ ਪਹਿਲਾਂ ਤੋਂ ਹੀ ਮੌਜੂਦ ਫਾਇਲ ਦੇ ਅੰਤ ਵਿੱਚ file1 ਨੂੰ ਜੋੜਨਾ ਚਾਹੁੰਦੇ ਹੋ ਤਾਂ ਪ੍ਰੋਂਪਟ ਉੱਤੇ cat space double right angle bracket space file1 ਟਾਈਪ ਕਰੋ ਅਤੇ enter ਦਬਾਓ।
12:36 ਇੱਥੇ ਕਈ ਹੋਰ ਕਮਾਂਡਸ ਹਨ ਜਿਹਨਾ ਉੱਤੇ ਅਸੀ ਚਰਚਾ ਕਰ ਸਕਦੇ ਸੀ ਲੇਕਿਨ ਫਿਲਹਾਲ ਇਸਨੂੰ ਇੱਥੇ ਤੱਕ ਹੀ ਸੀਮਿਤ ਰੱਖਦੇ ਹਾਂ । ਅਸਲ ਵਿੱਚ ਦੱਸੇ ਗਏ ਕਮਾਂਡਸ ਵਿੱਚ ਵੀ ਕਈ ਸਾਰੇ ਆਪਸ਼ਨਸ ਹਨ ਜਿਹਨਾ ਉੱਤੇ ਚਰਚਾ ਨਹੀਂ ਹੋਈ ਹੈ ।
12:50 ਹੁਣ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਚੁੱਕੇ ਹਾਂ । ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ਜੋ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ ।
13:02 ਇਸ ਮਿਸ਼ਨ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http://spoken-tutorial.org/NMEICT-Intro
13:10 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਤ ਸ਼੍ਰੀ ਅਕਾਲ }

Contributors and Content Editors

Harmeet, PoojaMoolya