Linux/C2/File-Attributes/Punjabi

From Script | Spoken-Tutorial
Jump to: navigation, search
Time Narration
00:00 linux ਫਾਇਲ ਐਟਰੀਬਿਊਟਸ ਦੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:05 ਇਸ ਟਿਊਟੋਰਿਅਲ ਲਈ ਤੁਹਾਨੂੰ ਪਹਿਲਾਂ ਤੋਂ ਹੀ example1 , example2 , example3 , example4 , example5 ਅਤੇ testchown ਨਾਮਕ ਖਾਲੀ ਫਾਇਲਾਂ ਨੂੰ ਬਣਾਉਣਾ ਹੋਵੇਗਾ ।
00:18 ਕਿਰਪਾ ਕਰਕੇ test_chown ਨਾਮ ਦੀ ਖਾਲੀ ਡਾਇਰੇਕਟਰੀਸ ਅਤੇ ਡਾਇਰੇਕਟਰੀ 1 ਨੂੰ ਵੀ ਬਣਾਓ ।
00:25 ਫਾਇਲ ਐਟਰੀਬਿਊਟ ਇੱਕ metadata (ਮੈਟਾਡਾਟਾ) ਹੈ ਜੋ ਇੱਕ ਕੰਪਿਊਟਰ ਫਾਇਲ ਬਾਰੇ ਦੱਸਦਾ ਹੈ ਜਾਂ ਉਸ ਦੇ ਨਾਲ ਜੁੜਿਆ ਹੋਇਆ ਹੈ ।
00:24 ਫਾਇਲ ਐਟਰੀਬਿਊਟ ਫਾਇਲ ਦੇ ਮਾਲਿਕ , ਫਾਇਲ ਦੀ ਕਿਸਮ ,ਵਰਤੋ ਦੀ ਆਗਿਆ , ਆਦਿ ਵਿਸ਼ੇਸ਼ਤਾਵਾਂ ਬਾਰੇ ਦੱਸਦੀ ਹੈ ।
00:45 chown ਕਮਾਂਡ ਦਾ ਇਸਤੇਮਾਲ ਫਾਇਲ ਜਾਂ ਡਾਇਰੇਕਟਰੀ ਦੇ ਮਾਲਕ ਨੂੰ ਬਦਲਨ ਲਈ ਕਰਦੇ ਹਨ । ਇਹ ਇੱਕ admin ਕਮਾਂਡ ਹੈ ਜਿਸਦੇ ਨਾਲ ਰੂਟ ਯੂਜਰ ਕੇਵਲ ਫਾਇਲ ਜਾਂ ਡਾਇਰੇਕਟਰੀ ਦੇ ਮਾਲਕ ਨੂੰ ਬਦਲ ਸਕਦਾ ਹੈ ।
01:00 Chown ਕਮਾਂਡ ਦਾ ਸਿੰਟੈਕਸ ਇਸ ਪ੍ਰਕਾਰ ਹੈ - (chown space options space ownername space filename or directoryname ) ।
01:13 ਅਸੀ chown ਕਮਾਂਡ ਦੇ ਨਾਲ ਹੇਠਾਂ ਦਿੱਤੇ ਆਪਸ਼ਨਸ ਦੇ ਸਕਦੇ ਹਾਂ ।
01:18 -R : ਉਨ੍ਹਾਂ ਫਾਇਲਾਂ ਦੀ ਆਗਿਆ ਨੂੰ ਬਦਲਨ ਲਈ ਜੋ ਡਾਇਰੇਕਟਰੀ ਦੀ ਉਪ-ਡਾਇਰੇਕਟਰੀਜ ਵਿਚ ਹਨ ਜਿੱਥੇ ਤੁਸੀ ਫਿਲਹਾਲ ਹੋ ।
01:28 -c : ਹਰੇਕ ਫਾਇਲ ਦੀ ਆਗਿਆ ਨੂੰ ਬਦਲਨ ਦੇ ਲਈ ।
01:33 -f : chown ਨੂੰ ਏਰਰ ਮੈਸੇਜ ਦਿਖਾਉਣ ਤੋਂ ਰੋਕਣ ਲਈ ।
01:37 ਹੁਣ ਅਸੀ chown ਦੇ ਕੁੱਝ ਉਦਾਹਰਣ ਵੇਖਾਂਗੇ ।
01:40 ਸੋ ਟਰਮਿਨਲ ਉੱਤੇ ਜਾਓ । ਹੁਣ ਅਸੀ ਉਸ ਡਾਇਰੇਕਟਰੀ ਵਿੱਚ ਜਾਵਾਂਗੇ ਜਿੱਥੇ ਅਸੀਂ ਖਾਲੀ ਫਾਇਲਾਂ ਅਤੇ ਫੋਲਡਰ ਬਣਾਏ ਸਨ । ਉਸਦੇ ਲਈ cd space Desktop slash file attribute ਟਾਈਪ ਕਰੋ ਅਤੇ enter ਦਬਾਓ ।
01:56 ਹੁਣ $ ls space - l spacetestchown that is t-e-s-t-c-h-o-w-n ਕਮਾਂਡ ਟਾਈਪ ਕਰੋ ਅਤੇ enter ਦਬਾਓ ।
02:11 ਇੱਥੇ ਅਸੀ ਵੇਖ ਸਕਦੇ ਹਾਂ ਕਿ shahid testchown ਫਾਇਲ ਦਾ ਮਾਲਿਕ ( ਓਨਰ ) ਹੈ ।
02:18 ਫਾਇਲ ਦੇ ਮਾਲਿਕ ( ਓਨਰ ) ਨੂੰ ਬਦਲਣ ਲਈ $ sudo space c - h own space that is a-n-u-s-h-a anusha space testchown that is t-e-s-t-c-h-o-w-n ਕਮਾਂਡ ਟਾਈਪ ਕਰੋ ਅਤੇ enter ਦਬਾਓ ।
02:36 sudo ਪਾਸਵਰਡ ਨੂੰ enter ਕਰੋ ਅਤੇ ਦੁਬਾਰਾ enter ਦਬਾਓ । enter ਦਬਾਓ ।
02:44 ਹੁਣ $ ls space - l space t-e-s-t-c-h-o-w-n ਟਾਈਪ ਕਰੋ ਅਤੇ enter ਦਬਾਓ ।ਇੱਥੇ ਤੁਸੀ ਵੇਖ ਸਕਦੇ ਹੋ ਕਿ ਫਾਇਲ ਦੀ ਨਵੀਂ ਮਾਲਿਕ ( ਓਨਰ ) ਅਨੁਸ਼ਾ ਹੈ ।
03:03 ਹੁਣ ਅਸੀ ਵੇਖਾਂਗੇ ਕਿ ਡਾਇਰੇਕਟਰੀ ਦੇ ਮਾਲਿਕ ( ਓਨਰ ) ਨੂੰ ਕਿਵੇਂ ਬਦਲਦੇ ਹਾਂ ।
03:07 $ ls –l ਕਮਾਂਡ ਟਾਈਪ ਕਰੋ ਅਤੇ enter ਦਬਾਓ । ਇੱਥੇ ਅਸੀ ਵੇਖ ਸਕਦੇ ਹਾਂ ਕਿ ਸ਼ਾਹਿਦ test_chown ਡਾਇਰੇਕਟਰੀ ਦਾ ਮਾਲਿਕ ( ਓਨਰ ) ਹੈ ।
03:21 ਡਾਇਰੇਕਟਰੀ ਦੇ ਮਾਲਿਕ ( ਓਨਰ ) ਨੂੰ ਬਦਲਣ ਲਈ ਇਸ ਕਮਾਂਡ ਨੂੰ ਟਾਈਪ ਕਰੋ:
03:26 $ sudo space chown space minus capital R space a-n-u-s-h-a anusha spacetest_chown ਜੋ ਡਾਇਰੇਕਟਰੀ ਦਾ ਨਾਮ ਹੈ ਅਤੇ enter ਦਬਾਓ ।
03:44 ਜੇਕਰ ਜ਼ਰੂਰਤ ਹੋਵੇ ਤਾਂ sudo ਪਾਸਵਰਡ ਨੂੰ enter ਕਰੋ ਅਤੇ ਦੁਬਾਰਾ enter ਦਬਾਓ ।
03:49 ਸਾਡੀ ਸੌਖ ਲਈ ਮੈਂ CTRL + L ਦਬਾ ਕੇ ਸਕਰੀਨ ਨੂੰ ਸਾਫ਼ ਕਰਦਾ ਹਾਂ । ਹੁਣ $ ls space -l ਟਾਈਪ ਕਰੋ ਅਤੇ enter ਦਬਾਓ । ਇੱਥੇ ਅਸੀ ਵੇਖ ਸਕਦੇ ਹਾਂ ਕਿ ਅਨੁਸ਼ਾ ਡਾਇਰੇਕਟਰੀ ਦੀ ਨਵੀਂ ਓਨਰ ਹੈ ।
04:06 chmod ਕਮਾਂਡ ਦਾ ਪ੍ਰਯੋਗ ਇੱਕ ਤੋਂ ਜਿਆਦਾ ਫਾਇਲਾਂ ਨੂੰ ਦੇਖਣ ਦੀ ਸੁਵਿਧਾ ਜਾਂ ਆਗਿਆ ਨੂੰ ਬਦਲਣ ਲਈ ਕਰਦੇ ਹਨ ।
04:13 chmod ਕਮਾਂਡ ਦਾ ਸੀਨਟੈਕਸ ਇਸ ਪ੍ਰਕਾਰ ਹੈ - chmod space [ options ] space mode space filename space chmod space [ options ] space filename . ਅਸੀ chmod ਕਮਾਂਡ ਦੇ ਨਾਲ ਹੇਠਾਂ ਦਿੱਤੇ ਆਪਸ਼ਨਸ ਦੇ ਸਕਦੇ ਹਾਂ ।
04:29 -c:ਬਦਲੀਆਂ ਹੋਈਆਂ ਫਾਇਲਸ ਦੀ ਜਾਣਕਾਰੀ ਨੂੰ ਪ੍ਰਿੰਟ ਕਰਨ ਦੇ ਲਈ ।
04:34 -f:ਜਿਨ੍ਹਾਂ ਫਾਇਲਸ ਨੂੰ chmod ਨਹੀਂ ਬਦਲ ਸਕਦਾ ਉਨ੍ਹਾਂ ਦੀ ਸੂਚਨਾ ਯੂਜਰ ਨੂੰ ਨਾ ਦੇਣ ਦੇ ਲਈ ।
04:41 ਨਿਮਨ ਪ੍ਰਕਾਰ ਦੇ ਐੱਕਸੇਸ ਜਾਂ ਅਨੁਮਤੀਆਂ ਹਨ ।
04:44 r : Read ਅਰਥਾਤ ਪੜ੍ਹਨਾ

w : Write ਅਰਥਾਤ ਲਿਖਣਾ

x : Execute ਅਰਥਾਤ ਚਲਾਉਣਾ

s : user ਜਾਂ ਗਰੁਪ ਦੀ ID ਨੂੰ ਸੈਟ ਕਰਨਾ ।

04:54 ਇਸ ਦੀ ਬਜਾਏ , ਅਸੀ ਤਿੰਨ ਅੰਕਾਂ ਦੇ octal ਨੰਬਰ ਨਾਲ ਆਗਿਆਵਾਂ ਦੇ ਸਕਦੇ ਹਾਂ ।
05:00 ਪਹਿਲਾ ਅੰਕ ਮਾਲਿਕ ਦੀ ਆਗਿਆ ਲਈ ਹੈ , ਦੂਜਾ ਅੰਕ ਸਮੂਹ ਦੀ ਆਗਿਆ ਲਈ ਹੈ ਅਤੇ ਤੀਜਾ ਅੰਕ ਦੂਸਰੀਆਂ ਦੀ ਆਗਿਆ ਲਈ ਹੈ ।
05:09 ਅਨੁਮਤੀਆਂ ਦੀ ਗਿਣਤੀ ਹੇਠਾਂ ਲਿਖੀਆਂ octal ਵੈਲਿਊਸ ਨੂੰ ਜੋੜ ਕੇ ਕੀਤੀ ਜਾਂਦੀ ਹੈ -

4 : Read ( ਪੜ੍ਹਨਾ ) 2 : Write ( ਲਿਖਣਾ ) 1 : Execute ( ਚਲਾਉਣਾ )

05:20 ਹੁਣ ਅਸੀ chmod ਦੇ ਕੁੱਝ ਉਦਾਹਰਣ ਵੇਖਾਂਗੇ - ਟਰਮਿਨਲ ਉੱਤੇ ਜਾਓ ਅਤੇ execute-by-user ਆਗਿਆ ਨੂੰ file example1 ਵਿੱਚ ਜੋੜਨ ਲਈ ਕਮਾਂਡ enter ਕਰੋ ।
05:30 ਉਸ ਤੋਂ ਪਹਿਲਾਂ ਮੈਂ CTRL + L ਨਾਲ ਸਕਰੀਨ ਨੂੰ ਕਲਿਅਰ ਕਰਦਾ ਹਾਂ ।
05:36 ਹੁਣ $ chmod space u + x space example1 ਟਾਈਪ ਕਰੋ ਅਤੇ enter ਦਬਾਓ ।
05:49 ਹੁਣ $ ls space - l space example1 ਟਾਈਪ ਕਰੋ ਅਤੇ ਬਦਲਾਅ ਨੂੰ ਦੇਖਣ ਲਈ enter ਦਬਾਓ ।
06:01 ਇਥੇ ਤੁਸੀਂ ਦੇਖ ਸਕਦੇ ਹੋ ,file example1 ਨੂੰ ਓਨਰ ( ਮਾਲਿਕ ) ਦੁਆਰਾ read/write/execute ਦੀ ਅਨੁਮਤੀ , ਗਰੁਪ ਦੁਆਰਾ read / execute ਦੀ ਅਨੁਮਤੀ ਅਤੇ ਦੂਸਰੀਆਂ ਦੁਆਰਾ execute - only ਦੀ ਅਨੁਮਤੀ ਦੇਣ ਲਈ ।
06:15 ਹੁਣ $ chmod space 751 space example1 ਕਮਾਂਡ ਟਾਈਪ ਕਰੋ ਅਤੇ enter ਦਬਾਓ ।
06:26 ਹੁਣ $ ls space - l space example1ਟਾਈਪ ਕਰੋ ਅਤੇ enter ਦਬਾਓ ।
06:35 ਅਸੀ ਵੇਖ ਸਕਦੇ ਹਾਂ ਕਿ ਉੱਤੇ ਦਿੱਤੀ ਕਮਾਂਡ ਨੇ ਓਨਰ ਦੁਆਰਾ read / write / execute ਦੀ ਆਗਿਆ , ਗਰੁਪ ਦੁਆਰਾ read / write ਦੀ ਆਗਿਆ ਅਤੇ ਦੂਸਰਿਆਂ ਦੁਆਰਾ execute - only ਦੀ ਆਗਿਆ ਫਾਇਲ example1 ਨੂੰ ਦੇ ਦਿੱਤੀ ਹੈ ।
06:52 ਫਾਇਲ example1 ਨੂੰ ਹਰ ਕਿਸੇ ਲਈ read - only ਆਗਿਆ ਦੇਣ ਲਈ ਇਸ ਕਮਾਂਡ $ chmod space = r space example1 ਨੂੰ ਟਾਈਪ ਕਰੋ ਅਤੇ enter ਦਬਾਓ ।
07:08 ਹੁਣ $ ls space - l space example1 ਕਮਾਂਡ ਟਾਈਪ ਕਰੋ ਅਤੇ enter ਦਬਾਓ ।
07:19 ਇੱਥੇ ਅਸੀ ਵੇਖ ਸਕਦੇ ਹਾਂ ਕਿ ਸਾਰੇ ਯੂਜਰਸ ਲਈ ਫਾਇਲ example1 ਨੂੰ read - only ਆਗਿਆ ਦੇ ਦਿੱਤੀ ਗਈ ਹੈ ।
07:30 ਆਗਿਆ ਨੂੰ ਆਪਣੇ ਆਪ ਵਾਰੀ - ਵਾਰੀ ਬਦਲਣ ਲਈ ਅਤੇ ਸਾਰੇ ਯੂਜਰਸ ਨੂੰ read - and - execute ਏਕਸੇਸ ਦੇਣ ਲਈ ਅਤੇ ਡਾਇਰੇਕਟਰੀ1, ਡਾਇਰੇਕਟਰੀ ਦੇ ਓਨਰ ਨੂੰ write-access ਦੇਣ ਲਈ ਕਮਾਂਡ ਟਾਈਪ ਕਰੋ ।
07:44 $ chmod space minus capital R space 755 space directory1 , enter ਦਬਾਓ ।
08:00 ਹੁਣ $ ls space –l ਟਾਈਪ ਕਰੋ ਅਤੇ ਬਦਲਾਵ ਦੇਖਣ ਲਈ enter ਦਬਾਓ ।
08:09 ਯੂਜਰ ਨੂੰ ਫਾਇਲ example2 ਵਿੱਚ execute ਆਗਿਆ ਦੇਣ ਲਈ $ chmod space u + x space example2 ਕਮਾਂਡ ਟਾਈਪ ਕਰੋ ਅਤੇ enter ਦਬਾਓ ।
08:27 ਹੁਣ $ ls space - l space example2 ਕਮਾਂਡ ਟਾਈਪ ਕਰੋ ਅਤੇ enter ਦਬਾਓ ।
08:40 ਹੁਣ ਅਸੀ ਵੇਖ ਸਕਦੇ ਹਾਂ ਕਿ ਯੂਜਰ ਨੂੰ ਫਾਇਲ example2 ਵਿੱਚ execute ਆਗਿਆ ਦੇ ਦਿੱਤੀ ਗਈ ਹੈ ।
08:50 ਫਾਇਲ example3 ਲਈ ਗਰੁਪ ਵਿਚ write ਆਗਿਆ ਜੋੜਨ ਲਈ ਕਮਾਂਡ $ chmod space g + w space example3 ਨੂੰ ਟਾਈਪ ਕਰੋ ਅਤੇ enter ਦਬਾਓ ।
09:10 ਅਤੇ ਹੁਣ $ ls space - l space example3 ਟਾਈਪ ਕਰੋ ਅਤੇ enter ਦਬਾਓ ।
09:23 ਹੁਣ ਅਸੀ ਵੇਖ ਸਕਦੇ ਹਾਂ ਕਿ ਗਰੁਪ ਵਿੱਚ write ਆਗਿਆ ਜੁੜ ਗਈ ਹੈ ।
09:30 ਸਾਰੇ ਯੂਜਰਸ ਲਈ write ਆਗਿਆ ਨੂੰ ਹਟਾਉਣ ਲਈ $ chmod space a - w space example3 ਕਮਾਂਡ ਟਾਈਪ ਕਰੋ ਅਤੇ enter ਦਬਾਓ ।
09:45 ਹੁਣ $ ls space - l space example3 ਟਾਈਪ ਕਰੋ ਅਤੇ enter ਦਬਾਓ ।
09:55 ਹੁਣ ਅਸੀ ਵੇਖ ਸਕਦੇ ਹਾਂ ਕਿ write ਆਗਿਆ ਨੂੰ ਸਾਰੇ ਯੂਜਰਸ ਲਈ ਹਟਾਇਆ ਗਿਆ ਹੈ ।
10:02 chgrp ਕਮਾਂਡ ਦੀ ਵਰਤੋ ਇੱਕ ਤੋਂ ਜਿਆਦਾ ਫਾਇਲਸ ਦੇ ਗਰੁਪ ਨੂੰ ਨਵੇਂ ਗਰੁਪ ਵਿੱਚ ਬਦਲਣ ਲਈ ਕਰਦੇ ਹਨ ।
10:10 newgroup ਜਾਂ ਤਾਂ ਇੱਕ ਗਰੁਪ ID ਨੰਬਰ ਹੈ ਜਾਂ ਫਿਰ /etc/group ਵਿੱਚ ਸਥਿਤ ਇੱਕ ਗਰੁਪ ਦਾ ਨਾਮ ਹੈ ।
10:20 ਕੇਵਲ ਫਾਇਲ ਦਾ ਓਨਰ ਜਾਂ ਇੱਕ privileged user ( ਵਿਸ਼ੇਸ਼ਾਧਿਕਾਰੀ ਉਪਯੋਗਕਰਤਾ ) ਹੀ ਗਰੁਪ ਨੂੰ ਬਦਲ ਸਕਦਾ ਹੈ ।
10:26 chgrp ਕਮਾਂਡ ਦਾ ਸਿੰਟੈਕਸ ਇਸ ਪ੍ਰਕਾਰ ਹੈ - chgrp space [ options ] space newgroup space files ।
10:36 ਹੁਣ ਅਸੀ ਟਰਮਿਨਲ ਉੱਤੇ ਜਾਂਦੇ ਹਾਂ ਅਤੇ chgrp ਕਮਾਂਡ ਦੇ ਕੁੱਝ ਉਦਾਹਰਣ ਵੇਖਦੇ ਹਾਂ । $ ls space - l space example4 ਕਮਾਂਡ ਟਾਈਪ ਕਰੋ ਅਤੇ enter ਦਬਾਓ ।
10:57 ਹੁਣ ਅਸੀ ਵੇਖ ਸਕਦੇ ਹਾਂ ਕਿ ਗਰੁਪ ਆਗਿਆ ਯੂਜਰ ਸ਼ਾਹਿਦ ਲਈ ਹੈ ।
11:03 ਗਰੁਪ ਆਗਿਆ ਨੂੰ ਬਦਲਣ ਲਈ ਕਮਾਂਡ $ sudo space chgrp space rohit space example4 ਟਾਈਪ ਕਰੋ ਅਤੇ enter ਦਬਾਓ ।
11:20 enter ਦਬਾਓ । ਜੇਕਰ ਜਰੂਰਤ ਹੋਵੇ ਤਾਂ sudo ਪਾਸਵਰਡ ਨੂੰ enter ਕਰੋ ।
11:27 ਹੁਣ $ ls space - l space example4 ਕਮਾਂਡ ਟਾਈਪ ਕਰੋ ਅਤੇ enter ਦਬਾਓ ।
11:38 ਹੁਣ ਅਸੀ ਵੇਖ ਸਕਦੇ ਹਾਂ ਕਿ ਗਰੁਪ shahid ਤੋਂ ਬਦਲ ਕੇ rohit ਹੋ ਗਿਆ ਹੈ ।
11:46 inode ਗਿਣਤੀ ਇੱਕ unique integer ਹੈ ਜੋ ਡਿਵਾਇਸ (device) ਨੂੰ ਦਿੱਤਾ ਗਿਆ ਹੈ ।
11:51 inode ਇੱਕ ਰੈਗੂਲਰ ਫਾਇਲ ਜਾਂ ਡਾਇਰੇਕਟਰੀ ਦੇ ਬਾਰੇ ਵਿੱਚ ਮੂਲ ਜਾਣਕਾਰੀ ਸਟੋਰ ਕਰਦਾ ਹੈ ।
11:57 ਸਾਰੀਆਂ ਫਾਇਲਸ inode ਲਈ ਹਾਰਡ ਲਿੰਕਸ ਹਨ ।
12:00 ਜਦੋਂ ਵੀ ਕੋਈ ਪ੍ਰੋਗਰਾਮ ਇੱਕ ਫਾਇਲ ਨੂੰ ਨਾਮ ਨਾਲ ਰੈਫਰ ਕਰਦਾ ਹੈ , ਤੱਦ ਸਿਸਟਮ ਉਸਦੀ inode ਨੂੰ ਖੋਜਣ ਲਈ ਉਸ ਫਾਇਲ ਦੇ ਨਾਮ ਨੂੰ ਵਰਤਦਾ ਹੈ ।
12:12 ਅਸੀ ਫਾਇਲ ਦਾ inode ਨੰਬਰ ਦੇਖਣ ਲਈ ls space - i ਕਮਾਂਡ ਦੀ ਵਰਤੋ ਕਰ ਸਕਦੇ ਹਾਂ ।
12:19 $ ls space-i space example5 ਕਮਾਂਡ ਟਾਈਪ ਕਰੋ ਅਤੇ enter ਦਬਾਓ ।
12:29 ਫਾਇਲ ਤੋਂ ਪਹਿਲਾਂ ਲਿਖੀ ਗਿਣਤੀ ਫਾਇਲ ਦਾ inode ਨੰਬਰ ਹੈ ।
12:35 inode ਇੱਕ ਸਮੇਂ ਤੇ ਠੀਕ ਇੱਕ ਹੀ ਡਾਇਰੇਕਟਰੀ ਨਾਲ ਜੁੜੇ ਹੁੰਦੇ ਹਨ ।
12:41 ਹਾਰਡ ਲਿੰਕਸ ਇੱਕ ਇਕੱਲੇ inode ਨਾਲ ਮਲਟੀਪਲ ਡਾਇਰੇਕਟਰੀ ਏੰਟਰੀਜ ਨੂੰ ਜੋੜਨ ਲਈ ਹੁੰਦੇ ਹਨ । ਲਿੰਕ ਬਣਾਉਣ ਲਈ ln ਕਮਾਂਡ ਹੈ ।
12:52 ਹਾਰਡ ਲਿੰਕ ਬਣਾਉਣ ਲਈ ln ਕਮਾਂਡ ਦਾ ਸਿੰਟੈਕਸ ਇਸ ਪ੍ਰਕਾਰ ਹੈ:
12:57 ln space source space link ਜਿੱਥੇ ਸੋਰਸ (source) ਇੱਕ ਮੌਜੂਦਾ ਫਾਇਲ ਹੈ ਅਤੇ ਲਿੰਕ ਉਹ ਫਾਇਲ ਹੈ ਜੋ ਬਣਾਉਣੀ ਹੈ ।
13:06 ਹੁਣ ਅਸੀ ਹਾਰਡ ਲਿੰਕਸ ਦੇ ਕੁੱਝ ਉਦਾਹਰਣ ਵੇਖਾਂਗੇ ।
13:10 ਮੈਂ ਸਕਰੀਨ ਨੂੰ ਦੁਬਾਰਾ ਸਾਫ਼ ਕਰਦਾ ਹਾਂ । ਹੁਣ $ ln space example1 space exampleln ਕਮਾਂਡ ਟਾਈਪ ਕਰੋ ਅਤੇ enter ਦਬਾਓ ।
13:25 ਹੁਣ ਦੋਨਾਂ ਫਾਇਲਸ ਦੇ inode ਨੰਬਰ ਨੂੰ ਦਿਖਾਉਣ ਲਈ $ ls space -i space example1 space exampleln ਕਮਾਂਡ ਟਾਈਪ ਕਰੋ ਅਤੇ enter ਦਬਾਓ ।
13:41 ਹੁਣ ਅਸੀ ਵੇਖ ਸਕਦੇ ਹਾਂ ਕਿ ਦੋਨਾਂ ਫਾਇਲਸ ਦੇ inode ਨੰਬਰ ਸਮਾਨ ਹਨ , ਫਾਇਲ example1 ਦਾ ਹਾਰਡ ਲਿੰਕ ਫਾਇਲ exampleln ਹੈ ।
13:54 ਸੋਫਟ ਲਿੰਕ ਸਿਮਬੋਲਿਕ ਲਿੰਕ ਇੱਕ ਵਿਸ਼ੇਸ਼ ਪ੍ਰਕਾਰ ਦੀ ਫਾਇਲ ਹੈ ਜਿਸ ਵਿੱਚ ਦੂਸਰੀ ਫਾਇਲ ਜਾਂ ਡਾਇਰੇਕਟਰੀ ਦਾ ਰੇਫਰੇਂਸ ਹੈ ਜੋ absolute ਜਾਂ relative ਪਾਥ ਦੇ ਰੂਪ ਵਿੱਚ ਹੈ ।
14:07 ਸੋਫਟ ਲਿੰਕ ਬਣਾਉਣ ਲਈ ln ਕਮਾਂਡ ਦਾ ਸਿੰਟੈਕਸ ਇਸ ਪ੍ਰਕਾਰ ਹੈ ।
14:12 ln space - s space { target - filename } space { symbolic - filename }
14:19 ਹੁਣ ਅਸੀ ਸੋਫਟ ਲਿੰਕਸ ਦੇ ਕੁੱਝ ਉਦਾਹਰਣ ਵੇਖਾਂਗੇ ।
14:25 ਸੋਫਟ ਲਿੰਕ ਨੂੰ ਬਣਾਉਣ ਲਈ $ ln space - s space example1 space examplesoft ਕਮਾਂਡ ਟਾਈਪ ਕਰੋ ।
14:40 enter ਦਬਾਓ ।
14:43 ਹੁਣ ਦੋਨਾਂ ਫਾਇਲਸ ਦੇ inode ਨੰਬਰ ਅਤੇ ਸੂਚੀ ਦਿਖਾਉਣ ਲਈ $ ls space - li space example1 space examplesoft ਕਮਾਂਡ ਟਾਈਪ ਕਰੋ ।
15:01 enter ਦਬਾਓ ।
15:03 ਹੁਣ ਅਸੀ ਵੇਖ ਸਕਦੇ ਹਾਂ ਕਿ ਦੋਨਾਂ ਫਾਇਲਸ ਦੇ inode ਨੰਬਰ ਵੱਖਰੇ ਹਨ ਅਤੇ example1 ਦਾ ਸੋਫਟ ਲਿੰਕ examplesoft ਹੈ ।
15:16 ਸੋ ਇਸ ਟਿਊਟੋਰਿਅਲ ਵਿੱਚ ਅਸੀਂ linux ਫਾਇਲ ਐਟਰੀਬਿਉਟਸ ਜਿਵੇਂ ਫਾਇਲ ਦੀ ਆਗਿਆ , ਮਾਲਕੀ ਅਤੇ ਗਰੁਪ ਨੂੰ ਬਦਲਣ ਦੇ ਬਾਰੇ ਵਿੱਚ ਸਿੱਖਿਆ ਹੈ ।
15:26 ਅਸੀਂ ਫਾਇਲ ਦੇ inode , ਸੋਫਟ ਅਤੇ ਹਾਰਡ ਲਿੰਕਸ ਦੇ ਬਾਰੇ ਵਿੱਚ ਵੀ ਸਿੱਖਿਆ ਹੈ ।
15:31 ਇਸ ਦੇ ਨਾਲ ਮੈਂ ਇਸ ਟਿਊਟੋਰਿਅਲ ਨੂੰ ਖ਼ਤਮ ਕਰਦਾ ਹਾਂ ।
15:35 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ jo ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ ।
15:44 ਇਸ ਮਿਸ਼ਨ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http://spoken-tutorial.org/NMEICT-Intro
15:50 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ।

Contributors and Content Editors

Harmeet, PoojaMoolya