LibreOffice-Suite-Draw/C3/Import-and-Export-Images/Punjabi

From Script | Spoken-Tutorial
Jump to: navigation, search
Time Narration
00:01 ਲਿਬਰੇ ਆਫਿਸ ਡਰਾਅ ਵਿੱਚ Import and Export Images ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:06 ਇਸ ਟਿਊਟੋਰਿਅਲ ਵਿੱਚ, ਤੁਸੀ ਡਰਾਅ ਪੇਜ ਵਿੱਚ ਇਮੇਜੇਸ ਨੂੰ ਇੰਪੋਰਟ ਕਰਨਾ ਅਤੇ ਵੱਖ-ਵੱਖ ਫਾਇਲ ਫਾਰਮੈਟਸ ਵਿੱਚ ਡਰਾਅ ਫਾਇਲ ਨੂੰ ਸੇਵ ਕਰਨਾ ਸਿਖਾਂਗੇ।
00:16 ਅਸੀ ਡਰਾਅ ਵਿੱਚ ਵੈਕਟਰ ਅਤੇ ਬਿਟਮੈਪ ਜਾਂ ਰੈਸਟਰ ਇਮੇਜੇਸ ਦੋਨਾਂ ਨੂੰ ਇੰਪੋਰਟ ਅਤੇ ਐਕਸਪੋਰਟ ਕਰ ਸਕਦੇ ਹਾਂ।
00:23 ਇੱਥੇ ਅਸੀ ਉਬੰਟੁ ਲਿਨਕਸ ਵਰਜਨ 10.04 ਅਤੇ ਲਿਬਰੇ ਆਫਿਸ ਸੂਟ ਵਰਜਨ 3.3.4 ਦੀ ਵਰਤੋ ਕਰ ਰਹੇ ਹਾਂ।
00:32 ਹੁਣ RouteMap ਫਾਇਲ ਖੋਲ੍ਹਦੇ ਹਾਂ।
00:35 ਇਸ ਟਿਊਟੋਰਿਅਲ ਦੇ ਮਕਸਦ ਲਈ, WaterCycle ਡਰਾਅਇੰਗ ਦੀ JPEG ਫਾਇਲ ਪਹਿਲਾਂ ਹੀ ਡੇਸਕਟਾਪ ਉੱਤੇ ਬਣਾਈ ਅਤੇ ਸੇਵ ਕੀਤੀ ਗਈ ਹੈ।
00:46 ਹੁਣ ਆਪਣੀ ਡਰਾਅ ਫਾਇਲ ਵਿੱਚ ਇਸ ਇਮੇਜ ਨੂੰ ਇੰਪੋਰਟ ਕਰਦੇ ਹਾਂ।
00:49 ਹੁਣ ਇਸ ਇਮੇਜ ਨੂੰ ਬੰਦ ਕਰਦੇ ਹਾਂ।
00:52 ਪਹਿਲਾਂ, ਉਸ ਪੇਜ ਨੂੰ ਚੁਣੋ ਜਿੱਥੇ ਤੁਸੀ ਪਿਕਚਰ ਇੰਪੋਰਟ ਕਰਨਾ ਚਾਹੁੰਦੇ ਹੋ।
00:57 ਹੁਣ ਇੱਕ ਨਵਾਂ ਪੇਜ ਇਨਸਰਟ ਕਰਦੇ ਹਾਂ ਅਤੇ ਇਸਨੂੰ ਚੁਣਦੇ ਹਾਂ।
01:01 ਵੈਕਟਰ ਜਾਂ ਬਿਟਮੈਪ ਇਮੇਜੇਸ ਨੂੰ ਇੰਪੋਰਟ ਕਰਨ ਦੇ ਲਈ, Insert ਟੈਬ ਉੱਤੇ ਕਲਿਕ ਕਰੋ ਅਤੇ Picture ਚੁਣੋ।
01:08 ਫਿਰ From File ਉੱਤੇ ਕਲਿਕ ਕਰੋ।
01:10 Insert picture ਡਾਇਲਾਗ ਬਾਕਸ ਦਿਸਦਾ ਹੈ।
01:14 ਹੁਣ Water Cycle.jpeg ਚੁਣਦੇ ਹਾਂ।
01:17 ਜੇਕਰ ਅਸੀ Open ਉੱਤੇ ਕਲਿਕ ਕਰਦੇ ਹਾਂ ਤਾਂ ਇਮੇਜ ਮੂਲ ਰੂਪ ਵਿੱਚ ਸਾਡੀ ਡਰਾਅ ਫਾਇਲ ਵਿੱਚ ਐਂਬੈੱਡ ਹੋਵੇਗੀ।
01:24 ਜੇਕਰ ਇੱਥੇ ਅਸੀ Link ਬਾਕਸ ਉੱਤੇ ਟਿਕ ਕਰਦੇ ਹਾਂ ਤਾਂ ਇਮੇਜ ਪਾਥ ਨਾਲ ਲਿੰਕ ਹੋ ਜਾਵੇਗੀ।
01:29 ਹੁਣ Open ਉੱਤੇ ਕਲਿਕ ਕਰਦੇ ਹਾਂ।
01:32 ਇੱਕ ਮੈਸੇਜ ਆਉਂਦਾ ਹੈ ਜੋ ਵਿਖਾ ਰਿਹਾ ਹੈ ਕਿ ਇਮੇਜ ਕੇਵਲ ਲਿੰਕ ਦੀ ਤਰ੍ਹਾਂ ਸਟੋਰ ਕੀਤੀ ਜਾਵੇਗੀ।
01:37 Keep Link ਉੱਤੇ ਕਲਿਕ ਕਰੋ।
01:40 ਪਿਕਚਰ ਡਰਾਅ ਫਾਇਲ ਵਿੱਚ ਲਿੰਕ ਦੀ ਤਰ੍ਹਾਂ ਇਨਸਰਟ ਹੁੰਦੀ ਹੈ।
01:44 ਲਿੰਕਸ ਆਸਾਨੀ ਨਾਲ ਵੀ ਹਟਾਏ ਜਾ ਸਕਦੇ ਹਨ।
01:48 ਮੇਨ ਮੇਨਿਊ ਉੱਤੇ ਜਾਓ, Edit ਚੁਣੋ ਅਤੇ ਫਿਰ Link ਉੱਤੇ ਕਲਿਕ ਕਰੋ।
01:53 Edit Links ਡਾਇਲਾਗ ਬਾਕਸ ਦਿਸਦਾ ਹੈ।
01:57 ਇਹ ਡਾਇਲਾਗ ਬਾਕਸ ਡਰਾਅ ਫਾਈਲ ਵਿੱਚ ਸਾਰੇ ਲਿੰਕਸ ਨੂੰ ਸੂਚੀਬੱਧ ਕਰਦਾ ਹੈ।
02:02 WaterCycle ਪਿਕਚਰ ਲਈ ਲਿੰਕ ਉੱਤੇ ਕਲਿਕ ਕਰੋ।
02:06 Break Link ਉੱਤੇ ਕਲਿਕ ਕਰੋ ।
02:09 ਡਰਾਅ ਪੁਸ਼ਟੀ ਲਈ ਇੱਕ ਮੈਸੇਜ ਦਿਖਾਵੇਗਾ। Yes ਉੱਤੇ ਕਲਿਕ ਕਰੋ।
02:14 ਲਿੰਕ ਹਟ ਗਿਆ ਹੈ। ਹੁਣ Close ਬਟਨ ਉੱਤੇ ਕਲਿਕ ਕਰੋ।
02:20 ਲੇਕਿਨ ਤੁਸੀ ਵੇਖੋਗੇ ਕਿ ਪਿਕਚਰ ਅਜੇ ਵੀ ਫਾਈਲ ਵਿੱਚ ਮੌਜੂਦ ਹੈ।
02:25 ਜਦੋਂ ਤੁਸੀ ਇੱਕ ਲਿੰਕ ਤੋੜਦੇ ਹੋ ਤਾਂ ਪਿਕਚਰ ਆਪਣੇ ਆਪ ਹੀ ਡਰਾਅ ਫਾਈਲ ਵਿੱਚ ਐਂਬੈੱਡ ਹੋ ਜਾਂਦੀ ਹੈ ।
02:31 ਹੁਣ ਇਸ ਪਿਕਚਰ ਨੂੰ ਮਿਟਾਉਂਦੇ ਹਾਂ। ਪਿਕਚਰ ਚੁਣੋ ਅਤੇ Delete ਬਟਨ ਉੱਤੇ ਕਲਿਕ ਕਰੋ।
02:39 ਇੱਥੇ ਤੁਹਾਡੇ ਲਈ ਇੱਕ ਅਸਾਈਨਮੈਂਟ ਹੈ।
02:42 ਦੋ ਡਰਾਅ ਫਾਈਲਾਂ ਬਣਾਓ।
02:44 ਇੱਕ ਫਾਈਲ ਵਿੱਚ ਇਮੇਜ ਇਨਸਰਟ ਕਰੋ ਅਤੇ ਇਸਨੂੰ ਸੇਵ ਕਰੋ।
02:48 ਇੱਕ ਹੋਰ ਫਾਈਲ ਵਿੱਚ ਇਮੇਜ ਐਂਬੈੱਡ ਕਰੋ ਅਤੇ ਇਸਨੂੰ ਸੇਵ ਕਰੋ ।
02:52 ਦੋਨਾਂ ਫਾਈਲਾਂ ਦੇ ਸਾਇਜ ਦੀ ਤੁਲਣਾ ਕਰੋ।
02:55 ਫਾਈਲ ਵਿੱਚ ਜਿਸ ਵਿੱਚ ਤੁਸੀਂ ਇਮੇਜ ਨੂੰ ਲਿੰਕ ਕੀਤਾ ਹੈ, ਇਮੇਜ ਦੇ ਸਾਇਜ ਨੂੰ ਬਦਲੋ।
03:00 ਚੈਕ ਕਰੋ ਜੇਕਰ ਬਦਲਾਵ ਮੂਲ ਫਾਈਲ ਵਿੱਚ ਦਿਖਦੇ ਹਨ।
03:05 ਅੱਗੇ, ਹੁਣ WaterCycle ਡਾਇਗਰਾਮ ਨੂੰ ਡਰਾਅ ਇਮੇਜ ਦੀ ਤਰ੍ਹਾਂ ਇਸ ਫਾਈਲ ਵਿੱਚ ਸਿੱਧੇ ਇੰਪੋਰਟ ਕਰਦੇ ਹਨ।
03:13 ਮੇਨ ਮੈਨਿਊ ਵਿਚੋਂ, Insert ਉੱਤੇ ਕਲਿਕ ਕਰੋ ਅਤੇ File ਚੁਣੋ।
03:18 Insert File ਡਾਇਲਾਗ ਬਾਕਸ ਖੁਲਦਾ ਹੈ।
03:21 ਸੂਚੀ ਵਿਚੋਂ, ਡਰਾਅ ਫਾਈਲ WaterCycle.odg ਚੁਣੋ।
03:28 Open ਉੱਤੇ ਕਲਿਕ ਕਰੋ।
03:30 Insert slides/objects ਡਾਇਲਾਗ ਬਾਕਸ ਦਿਸਦਾ ਹੈ।
03:34 ਫਾਈਲ ਪਾਥ ਦੇ ਅੱਗੇ ਪਲੱਸ ਸਾਇਨ ਉੱਤੇ ਕਲਿਕ ਕਰੋ।
03:38 ਤੁਸੀ ਸਲਾਇਡਸ ਦੀ ਇੱਕ ਸੂਚੀ ਵੇਖੋਗੇ।
03:41 ਹੁਣ WaterCycle ਡਾਇਗਰਾਮ ਦੇ ਨਾਲ ਪਹਿਲੀ ਸਲਾਇਡ ਚੁਣੋ।
03:46 ਤੁਸੀ ਉਸ ਪੇਜ ਨੂੰ ਜਾਂ ਆਬਜੈਕਟ ਨੂੰ ਵੀ ਲਿੰਕ ਦੀ ਤਰ੍ਹਾਂ ਇਨਸਰਟ ਕਰ ਸਕਦੇ ਹੋ।
03:51 ਅਜਿਹਾ ਕਰਨ ਦੇ ਲਈ, ਕੇਵਲ Link ਚੈੱਕ ਬਾਕਸ ਉੱਤੇ ਕਲਿਕ ਕਰੋ।
03:55 OK ਉੱਤੇ ਕਲਿਕ ਕਰੋ।
03:57 ਇੱਕ ਪੁਸ਼ਟੀਕਰਨ ਡਾਇਲਾਗ ਬਾਕਸ ਖੁਲ੍ਹਦਾ ਹੈ, ਇਹ ਪੁੱਛਦੇ ਹੋਏ ਕਿ ਕੀ ਆਬਜੈਕਟਸ ਨੂੰ ਨਵੇਂ ਫਾਰਮੇਟ ਲਈ ਫਿਟ ਹੋਣਾ ਚਾਹੀਦਾ ਹੈ।
04:05 Yes ਉੱਤੇ ਕਲਿਕ ਕਰੋ।
04:07 ਨਵੇਂ ਪੇਜ ਉੱਤੇ ਫਾਈਲ ਵਿੱਚ ਸਲਾਇਡ ਇਨਸਰਟ ਹੁੰਦੀ ਹੈ।
04:12 ਅੱਗੇ ਅਸੀ ਡਰਾਅ ਵਿਚੋਂ ਇਮੇਜੇਸ ਨੂੰ ਐਕਸਪੋਰਟ ਕਰਨਾ ਸਿਖਾਂਗੇ।
04:17 ਡਰਾਅ ਵਿੱਚ ਫਾਈਲ ਐਕਸਪੋਰਟ ਕਰਨ ਦਾ ਮਤਲਬ ਹੈ
*   ਇੱਕ ਡਰਾਅ ਫਾਈਲ ਨੂੰ ਜਾਂ 
*   ਡਰਾਅ ਫਾਈਲ ਦੇ ਇੱਕ ਪੇਜ ਨੂੰ ਜਾਂ 
*   ਡਰਾਅ ਫਾਈਲ ਵਿੱਚ ਇੱਕ ਆਬਜੈਕਟ ਨੂੰ
*   ਵੱਖ-ਵੱਖ ਫਾਈਲ ਫਾਰਮੇਟ ਵਿੱਚ ਬਦਲਨਾ 
04:29 ਉਦਾਹਰਣ ਦੇ ਲਈ, ਡਰਾਅ ਫਾਈਲ ਨੂੰ PDF, HTML, JPEG ਜਾਂ ਬਿਟਮੈਪ ਫਾਈਲ ਵਿੱਚ ਬਦਲਿਆ ਜਾ ਸਕਦਾ ਹੈ।
04:39 ਫਾਈਲ ਫਾਰਮੈਟਸ PDF, Flash ਅਤੇ HTML ਹਮੇਸ਼ਾ ਸਾਰਾ ਡਰਾਅ ਫਾਈਲ ਨੂੰ ਐਕਸਪੋਰਟ ਕਰਦੇ ਹਨ ।
04:47 ਹੁਣ RouteMap ਫਾਈਲ ਨੂੰ ਮਿਨੀਮਾਇਜ ਕਰਦੇ ਹਾਂ।
04:51 ਕੀ ਤੁਹਾਨੂੰ ਇਹ ਹੈਰਾਨੀ ਹੁੰਦੀ ਹੈ ਕਿ ਅਸੀਂ ਡਰਾਅ WaterCycle ਡਾਇਗਰਾਮ ਨੂੰ JPEG ਫਾਰਮੈਟ ਵਿੱਚ ਕਿਵੇਂ ਬਦਲਦੇ ਹਾਂ?
04:58 ਹੁਣ ਮੈਂ ਤੁਹਾਨੂੰ ਦਿਖਾਉਂਦਾ ਹਾਂ ਕਿ ਇਹ ਕਿਵੇਂ ਹੋਇਆ ਸੀ।
05:01 WaterCycle ਫਾਈਲ ਖੋਲ੍ਹਦੇ ਹਾਂ।
05:05 ਫਿਰ, pages ਪੈਨਲ ਵਿਚੋਂ, WaterCycle ਡਾਇਗਰਾਮ ਦੇ ਨਾਲ ਪੇਜ ਚੁਣੋ।
05:11 ਮੇਨ ਮੈਨਿਊ ਵਿਚੋਂ, File ਉੱਤੇ ਕਲਿਕ ਕਰੋ ਅਤੇ Export ਚੁਣੋ।
05:16 Export ਡਾਇਲਾਗ ਬਾਕਸ ਖੁਲ੍ਹਦਾ ਹੈ।
05:18 Filename ਖੇਤਰ ਵਿੱਚ WaterCycleDiagram ਨਾਮ ਇਨਸਰਟ ਕਰੋ।
05:24 Places ਪੈਨਲ ਵਿਚੋਂ, Desktop ਨੂੰ ਬਰਾਉਜ ਕਰੋ ਅਤੇ ਚੁਣੋ।
05:29 File type ਖੇਤਰ ਵਿੱਚ, ਅਸੀ JPEG ਵਿਕਲਪ ਚੁਣਾਗੇ। ਲੇਕਿਨ ਤੁਸੀ ਆਪਣੀ ਇੱਛਾ ਅਨੁਸਾਰ ਕਿਸੇ ਵੀ ਫਾਰਮੈਟ ਵਿੱਚ ਡਰਾਅ ਫਾਈਲ ਨੂੰ ਸੇਵ ਕਰ ਸਕਦੇ ਹੋ।
05:38 Selection ਚੈੱਕ ਬਾਕਸ ਉੱਤੇ ਟਿਕ ਕਰੋ।
05:42 Save ਉੱਤੇ ਕਲਿਕ ਕਰੋ।
05:43 JPEG Options ਡਾਇਲਾਗ ਬਾਕਸ ਖੁਲ੍ਹਦਾ ਹੈ।
05:47 ਹੁਣ ਇਸ ਡਾਇਲਾਗ ਬਾਕਸ ਵਿੱਚ ਚੁਣੇ ਗਏ ਡਿਫਾਲਟ ਵਿਕਲਪਾਂ ਨੂੰ ਰਖਦੇ ਹਾਂ।
05:53 OK ਉੱਤੇ ਕਲਿਕ ਕਰੋ।
05:55 Desktop ਉੱਤੇ WaterCycle ਡਾਇਗਰਾਮ ਦੇ ਨਾਲ ਡਰਾਅ ਪੇਜ JPEG ਦੀ ਤਰ੍ਹਾਂ ਸੇਵ ਹੁੰਦਾ ਹੈ।
06:02 ਇੱਥੇ ਡਰਾਅ ਫਾਈਲ ਵਿਚੋਂ ਕੇਵਲ ਇੱਕ ਹੀ ਪੇਜ JPEG ਫਾਈਲ ਵਿੱਚ ਬਦਲਿਆ ਗਿਆ ਹੈ।
06:08 ਜੇਕਰ ਤੁਸੀ PDF, Flash ਜਾਂ HTML ਫਾਰਮੈਟਸ ਵਿੱਚ ਸੇਵ ਕਰਨਾ ਚਾਹੁੰਦੇ ਹੋ ਤਾਂ ਡਰਾਅ ਪੇਜ ਵਿੱਚ ਸਾਰੇ ਪੇਜ ਐਕਸਪੋਰਟ ਕੀਤੇ ਜਾਣਗੇ।
06:18 ਅਸੀ ਡਰਾਅ ਵਿੱਚ ਰੈਸਟਰ ਇਮੇਜੇਸ ਵੀ ਐਡਿਟ ਕਰ ਸਕਦੇ ਹਾਂ।
06:22 ਰੈਸਟਰ ਇਮੇਜੇਸ Format ਮੈਨਿਊ ਦਾ ਪ੍ਰਯੋਗ ਕਰਕੇ ਫਾਰਮੈਟ ਕੀਤੀ ਜਾ ਸਕਦੀਆਂ ਹਨ।
06:26 ਤੁਸੀ Picture ਟੂਲਬਾਰ ਦਾ ਪ੍ਰਯੋਗ ਕਰਕੇ ਇਸ ਪਿਕਚਰਸ ਨੂੰ ਐਡਿਟ ਕਰ ਸਕਦੇ ਹੋ।
06:31 ਇਸਦੇ ਨਾਲ ਅਸੀਂ ਲਿਬਰੇਆਫਿਸ ਡਰਾਅ ਦੇ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ।
06:37 ਇਸ ਟਿਊਟੋਰਿਅਲ ਵਿੱਚ ਤੁਸੀਂ ਇਮੇਜੇਸ ਨੂੰ ਇੰਪੋਰਟ ਅਤੇ ਐਕਸਪੋਰਟ ਕਰਨਾ ਅਤੇ ਵੱਖ-ਵੱਖ ਫਾਈਲ ਫਾਰਮੈਟਸ ਵਿੱਚ ਡਰਾਅ ਆਬਜੈਕਟਸ ਨੂੰ ਸੇਵ ਕਰਨਾ ਸਿੱਖਿਆ।
06:47 ਇੱਥੇ ਤੁਹਾਡੇ ਲਈ ਇੱਕ ਅਸਾਈਨਮੈਂਟ ਹੈ।
06:50 ਚੁਣੇ ਹੋਏ ਆਬਜੈਕਟਸ ਨੂੰ ਵੱਖ-ਵੱਖ ਜਾਂ ਸਮੂਹ ਵਿੱਚ ਵੀ ਐਕਸਪੋਰਟ ਕੀਤਾ ਜਾ ਸਕਦਾ ਹੈ।
06:56 WaterCycle ਡਰਾਅ ਫਾਈਲ ਦੇ ਕੇਵਲ ਬੱਦਲਾਂ ਅਤੇ ਪਹਾੜਾਂ ਨੂੰ JPEG ਫਾਰਮੈਟ ਵਿੱਚ ਬਦਲੋ।
07:05 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵਿਡੀਓ ਵੇਖੋ।
07:09 ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ।
07:12 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀਂ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ।
07:17 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ:
07:20 ਸਪੋਕਨ ਟਿਊਟੋਰਿਅਲਸ ਦਾ ਪ੍ਰਯੋਗ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ।
07:23 ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ।
07:28 ਜਿਆਦਾ ਜਾਣਕਾਰੀ ਦੇ ਲਈ, ਕ੍ਰਿਪਾ contact at spoken hyphen tutorial dot org ਉੱਤੇ ਲਿਖੋ।
07:35 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
07:40 ਇਹ ਭਾਰਤ ਸਰਕਾਰ ਦੇ MHRD ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥਰੂ ICT ਰਾਹੀਂ ਸੁਪੋਰਟ ਕੀਤਾ ਗਿਆ ਹੈ।
07:48 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ spoken hyphen tutorial dot org slash NMEICT hyphen Intro ਉੱਤੇ ਉਪਲੱਬਧ ਹੈ।
08:01 ਆਈ.ਆਈ.ਟੀ ਬੌਂਬੇ ਵੱਲੋਂ ਮੈਂ ਹਰਪ੍ਰੀਤ ਸਿੰਘ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Harmeet