LibreOffice-Suite-Draw/C3/Edit-Curves-and-Polygons/Punjabi

From Script | Spoken-Tutorial
Jump to: navigation, search
Time Narration
00:01 ਲਿਬਰੇ ਆਫਿਸ ਡਰਾਅ ਵਿੱਚ Editing Curves ਅਤੇ Polygons ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:07 ਇਸ ਟਿਊਟੋਰਿਅਲ ਵਿੱਚ ਤੁਸੀ ਸਿਖੋਗੇ ਕਿ ਡਰਾਅ ਵਿੱਚ ਕਰਵਸ ਅਤੇ ਬਹੁਭੁਜ ਨੂੰ ਐਡਿਟ ਕਿਵੇਂ ਕਰਦੇ ਹਨ।
00:13 ਇਸ ਟਿਊਟੋਰਿਅਲ ਦੇ ਲਈ, ਤੁਹਾਨੂੰ ਲਿਬਰੇ ਆਫਿਸ ਡਰਾਅ ਦੀ ਬੁਨਿਆਦੀ ਜਾਣਕਾਰੀ ਹੋਣੀ ਚਾਹੀਦੀ ਹੈ। ਜੇਕਰ ਨਹੀਂ ਤਾਂ ਸੰਬੰਧਿਤ ਟਿਊਟੋਰਿਅਲਸ ਲਈ ਇਸ ਵੈਬਸਾਈਟ ਉੱਤੇ ਜਾਓ।
00:23 ਇੱਥੇ ਅਸੀ ਉਬੰਟੁ ਲਿਨਕਸ ਵਰਜਨ 10.04 ਅਤੇ ਲਿਬਰੇ ਆਫਿਸ ਸੂਟ ਵਰਜਨ 3.3.4 ਦਾ ਪ੍ਰਯੋਗ ਕਰ ਰਹੇ ਹਾਂ।
00:32 ਆਪਣੀ Routemap ਡਰਾਇੰਗ ਇੱਕ ਵਾਰ ਫਿਰ ਖੋਲ੍ਹਦੇ ਹਾਂ।
00:37 ਪਿੱਛਲੀ ਵਾਰ, ਅਸੀਂ ਕਰਵਸ ਅਤੇ ਬਹੁਭੁਜ ਬਣਾਉਣੇ ਸਿਖੇ ਹਨ। ਹੁਣ ਸਿੱਖਦੇ ਹਾਂ ਕਿ ਉਨ੍ਹਾਂ ਨੂੰ ਐਡਿਟ ਕਿਵੇਂ ਕਰਦੇ ਹਨ।
00:42 ਹੁਣ School Campus ਦੀ ਸ਼ੇਪ ਨੂੰ ਬਦਲਦੇ ਹਾਂ।
00:48 ਇਹ ਕਰਨ ਲਈ ਅਸੀ ਐਡਿਟ ਪੁਆਇੰਟਸ ਟੂਲਬਾਰ ਦਾ ਪ੍ਰਯੋਗ ਕਰਾਂਗੇ।
00:52 ਮੇਨ ਮੇਨਿਊ ਵਿਚੋਂ, View ਉੱਤੇ ਕਲਿਕ ਕਰੋ, Toolbars ਚੁਣੋ ਅਤੇ Edit Points ਉੱਤੇ ਕਲਿਕ ਕਰੋ ।
01:00 ਐਡਿਟ ਪੁਆਇੰਟਸ ਟੂਲਬਾਰ ਦਿੱਸਦਾ ਹੈ।
01:04 ਹੁਣ, School Campus ਬਹੁਭੁਜ ਨੂੰ ਚੁਣਦੇ ਹਾਂ।
01:09 Edit Points ਟੂਲ ਬਾਰ ਉੱਤੇ Points ਆਇਕਨ ਉੱਤੇ ਕਲਿਕ ਕਰੋ।
01:12 ਆਬਜੈਕਟ ਵਿੱਚ, ਹਰੇ ਚੋਣ ਵਾਲੇ ਹੈਂਡਲਸ ਨੀਲੇ ਐਡਿਟ ਪੁਆਇੰਟਸ ਵਿੱਚ ਬਦਲ ਜਾਣਗੇ, ਇਹ ਦਿਖਾਉਂਦਾ ਹੈ ਕਿ ਤੁਸੀ ਐਡਿਟ ਪੁਆਇੰਟ ਮੋਡ ਵਿੱਚ ਹੋ।
01:23 Edit Points ਟੂਲ ਵਾਰ ਉੱਤੇ, Insert points ਆਇਕਨ ਉੱਤੇ ਕਲਿਕ ਕਰੋ।
01:29 ਡਰਾਅ ਪੇਜ ਉੱਤੇ ਜਾਓ। ਕਰਸਰ ਪਲੱਸ ਸਾਇਨ ਵਿੱਚ ਬਦਲ ਜਾਵੇਗਾ।
01:35 ਇਸ ਪਲੱਸ ਸਾਇਨ ਨੂੰ School Campus ਬਹੁਭੁਜ ਦੇ ਖੱਬੇ ਪਾਸੇ ਰੱਖੋ।
01:41 ਮਾਊਸ ਦੇ ਖੱਬੇ ਬਟਨ ਨੂੰ ਦਬਾਓ ਅਤੇ ਇਸਨੂੰ ਸੱਜੇ ਪਾਸੇ ਵੱਲ ਖਿੱਚੋ। ਬਟਨ ਨੂੰ ਛੱਡੋ। ਤੁਸੀਂ ਇੱਕ ਪੁਆਇੰਟ ਇਨਸਰਟ ਕੀਤਾ ਹੈ।
01:51 ਹੁਣ, ਉਸ ਪੁਆਇੰਟ ਉੱਤੇ ਕਲਿਕ ਕਰੋ ਜੋ ਇਨਸਰਟ ਕੀਤਾ ਸੀ। Edit Points ਟੂਲ ਬਾਰ ਵਿੱਚ ਵਿਕਲਪ ਸਮਰੱਥਾਵਾਨ ਹੁੰਦੇ ਹਾਂ।
02:00 Symmetric Transition ਉੱਤੇ ਕਲਿਕ ਕਰੋ ।
02:03 ਡਾਟਡ ਕੰਟਰੋਲ ਲਕੀਰ ਪੁਆਇੰਟ ਦੇ ਅੱਗੇ ਵਿੱਖਦੀ ਹੈ।
02:07 ਕੈਂਪਸ ਦੀ ਸ਼ੇਪ ਨੂੰ ਬਦਲਨ ਲਈ ਕੰਟਰੋਲ ਲਕੀਰ ਨੂੰ ਬਾਹਰ ਦੇ ਵੱਲ ਖਿੱਚੋ। ਸ਼ੇਪ ਬਦਲ ਗਈ ਹੈ।
02:16 ਬਾਹਰ ਜਾਣ ਦੇ ਲਈ, Edit Points ਟੂਲਬਾਰ ਵਿਚੋਂ, Points ਉੱਤੇ ਕਲਿਕ ਕਰੋ।
02:21 ਹੁਣ ਕੈਂਪਸ ਨੂੰ ਸੱਜੇ ਆਪਸੇ ਵੱਲ ਲੰਬਾ ਕਰਦੇ ਹਾਂ।
02:26 ਵਿਸ਼ੇਸ਼ ਰੂਪ ਵਜੋਂ, ਕੇਵਲ ਆਖਰੀ ਪੁਆਇੰਟ ਨੂੰ ਊਪਰੀ ਸੱਜੇ ਪਾਸੇ ਵੱਲ ਮੂਵ ਕਰਦੇ ਹਾਂ।
02:30 School Campus ਬਹੁਭੁਜ ਚੁਣੋ।
02:34 ਹੁਣ Edit Points ਟੂਲਬਾਰ ਨੂੰ ਸਮਰੱਥਾਵਾਨ ਕਰਦੇ ਹਾਂ।
02:38 ਆਬਜੈਕਟ ਉੱਤੇ ਨੀਲੇ ਐਡਿਟ ਪੁਆਇੰਟਸ ਦਿਖਦੇ ਹਨ। ਇਸ ਪੁਆਇੰਟ ਨੂੰ ਚੁਣਦੇ ਹਾਂ।
02:45 Edit Points ਟੂਲਬਾਰ ਉੱਤੇ, Move points ਉੱਤੇ ਕਲਿਕ ਕਰੋ।
02:50 ਤੁਸੀ ਵੇਖੋਗੇ ਕਿ ਚੁਣੇ ਹੋਏ ਪੁਆਇੰਟ ਗੂੜ੍ਹੇ ਨੀਲੇ ਵਿੱਚ ਬਦਲ ਜਾਂਦੇ ਹਨ।
02:54 ਹੁਣ ਪੁਆਇੰਟ ਨੂੰ ਸੱਜੇ ਪਾਸੇ ਵੱਲ ਖਿੱਚਦੇ ਹਾਂ।
02:58 ਆਪਣੀ ਲੋੜ ਦੇ ਅਨੁਸਾਰ ਅਸੀ ਆਬਜੈਕਟ ਨੂੰ ਸ਼ਿਫਟ ਕਰਨ ਲਈ ਗਰਿਡ ਦਾ ਪ੍ਰਯੋਗ ਕਰ ਸਕਦੇ ਹਾਂ।
03:03 ਅਸੀਂ School Campus ਦੀ ਸ਼ੇਪ ਨੂੰ ਦੁਬਾਰਾ ਬਦਲ ਦਿੱਤਾ ਹੈ।
03:09 ਇਸ ਟਿਊਟੋਰਿਅਲ ਨੂੰ ਰੋਕੋ ਅਤੇ ਇਸ ਅਸਾਈਨਮੈਂਟ ਨੂੰ ਕਰੋ।
03:12 ਇੱਕ ਕਰਵ ਬਣਾਓ ਅਤੇ Edit Points ਟੂਲਬਾਰ ਵਿਚੋਂ ਇਸ ਉੱਤੇ ਸਾਰੇ ਵਿਕਲਪਾਂ ਨੂੰ ਲਾਗੂ ਕਰੋ। ਯਾਦ ਰੱਖੋ ਤੁਹਾਨੂੰ Edit Points ਟੂਲਬਾਰ ਵਿੱਚ ਮੁਹਾਰਤ ਹਾਸਿਲ ਕਰਨ ਲਈ ਬਹੁਤ ਅਭਿਆਸ ਦੀ ਜਰੂਰਤ ਹੈ।
03:25 ਅਖੀਰ ਵਿੱਚ, ਨਕਸ਼ੇ ਵਿੱਚ ਸਾਰੇ ਆਬਜੈਕਟਸ ਦਾ ਸਮੂਹ ਬਣਾਉਂਦੇ ਹਾਂ। ਕੀਬੋਰਡ ਉੱਤੇ Ctrl+A ਬਟਨ ਦਬਾਓ ਅਤੇ ਕੰਟੈਕਸਟ ਮੈਨਿਊ ਲਈ ਰਾਇਟ-ਕਲਿਕ ਦਬਾਓ।
03:35 ਹੁਣ Group ਚੁਣੋ। ਹੁਣ ਸਾਰੇ ਆਬਜੈਕਟਸ ਦਾ ਸਮੂਹ ਬਣ ਗਿਆ ਹੈ।
03:43 ਨਕਸ਼ਾ ਪੂਰਾ ਹੋ ਗਿਆ ਹੈ। ਤੁਸੀ ਇਮਾਰਤਾਂ ਨੂੰ ਰੰਗ ਵੀ ਕਰ ਸਕਦੇ ਹੋ; ਲਾਈਨਾ ਦਾ ਪ੍ਰਯੋਗ ਕਰਕੇ ਸੜਕਾਂ ਵੀ ਬਣਾ ਸਕਦੇ ਹੋ, ਟਰੈਫਿਕ ਸਿਗਨਲਸ ਵੀ ਬਣਾ ਸਕਦੇ ਹੋ, ਅਤੇ ਕੁੱਝ ਵੀ ਜਿਸਦੀ ਤੁਹਾਨੂੰ ਜਰੁਰਤ ਹੋਵੇ ਬਣਾ ਸਕਦੇ ਹੋ।
03:56 ਇੱਥੇ ਸਾਡਾ ਰੰਗੀਨ ਸੈਂਪਲ routemap ਹੈ।
04:00 ਇਸਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ, ਅਸੀਂ ਸਿੱਖਿਆ ਕਿ ਕਰਵਸ ਅਤੇ ਬਹੁਭੁਜਾਂ ਨੂੰ ਐਡਿਟ ਕਿਵੇਂ ਕਰਦੇ ਹਨ।
04:10 ਇੱਥੇ ਤੁਹਾਡੇ ਲਈ ਇੱਕ ਅਸਾਈਨਮੈਂਟ ਹੈ। ਇਸ ਸਲਾਇਡ ਵਿੱਚ ਵਖਾਇਆ ਗਿਆ ਨਕਸ਼ਾ ਬਣਾਓ।
04:16 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡਿਓ ਵੇਖੋ। ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ। ਚੰਗੀ ਬੈਂਡਵਿਡਥ ਨਾ ਮਿਲਣ ਉੱਤੇ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ।
04:27 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ। ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ।
04:37 ਜਿਆਦਾ ਜਾਣਕਾਰੀ ਦੇ ਲਈ, ਕਿਰਪਾ ਕਰਕੇ contact at spoken hyphen tutorial dot org ਉੱਤੇ ਲਿਖੋ।
04:45 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ। ਇਹ ਭਾਰਤ ਸਰਕਾਰ ਦੇ MHRD ਦੇ ਆਈ ਸੀ ਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ ਦੁਆਰਾ ਸੁਪੋਰਟ ਕੀਤਾ ਗਿਆ ਹੈ।
05:00 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ spoken hyphen tutorial dot org slash NMEICT hyphen Intro ਉੱਤੇ ਉਪਲੱਬਧ ਹੈ।
05:11 ਆਈ.ਆਈ.ਟੀ ਬੌਂਬੇ ਵਲੋਂ ਮੈਂ ਹਰਪ੍ਰੀਤ ਸਿੰਘ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Harmeet