LibreOffice-Suite-Calc/C3/Advanced-Formatting-and-Protection/Punjabi

From Script | Spoken-Tutorial
Jump to: navigation, search
TIME NARRATION
00:00 ਲਿਬਰੇ ਆਫਿਸ ਕੈਲਕ ਵਿੱਚ ਐਡਵਾਂਸਡ ਫਾਰਮੈਟਿੰਗ ਅਤੇ ਪ੍ਰੋਟੈਕਸ਼ਨ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ ਕਿ ਕਿਵੇਂ:
  • ਇੱਕ ਸਪ੍ਰੈਡਸ਼ੀਟ ਨੂੰ ਪਾਸਵਰਡ ਨਾਲ ਸੁਰੱਖਿਅਤ ਕਰਨਾ ਹੈ
  • ਇੱਕ ਸਪ੍ਰੈਡਸ਼ੀਟ ਵਿੱਚ ਇੱਕ ਸਿੰਗਲ ਸ਼ੀਟ ਜਾਂ ਇੱਕ ਟੈਬ ਨੂੰ ਪਾਸਵਰਡ ਨਾਲ ਸੁਰੱਖਿਅਤ ਕਰਨਾ ਹੈ ।
  • ਡਾਟਾਬੇਸ ਲਈ ਰੇਂਜ ਨਿਰਧਾਰਤ ਕਰਨਾ ।
  • ਸਭ-ਟੋਟਲ ਵਿਕਲਪ ਦਾ ਇਸਤੇਮਾਲ ਕਰਨਾ ।
  • ਸੈਲਸ ਨੂੰ ਵੈਲਿਡੇਟ ਕਰਨਾ ।
00:25 ਇੱਥੇ ਅਸੀ ਉਬੰਟੂ ਲਿਨਕਸ ਵਰਜਨ 10.04 ਅਤੇ ਲਿਬਰੇ ਆਫਿਸ ਸੂਟ ਵਰਜਨ 3.3.4 ਇਸਤੇਮਾਲ ਕਰ ਰਹੇ ਹਾਂ ।
00:35 “Personal-Finance-Tracker.ods” ਖੋਲ੍ਹੋ ।
00:40 ਸਭ ਤੋਂ ਪਹਿਲਾਂ, ਇਸ ਫਾਇਲ ਨੂੰ ਪਾਸਵਰਡ ਨਾਲ ਸੁਰੱਖਿਅਤ ਕਰਨਾ ਸਿਖਦੇ ਹਾਂ ।
00:44 ਇਹ ਵਿਕਲਪ ਸੁਨਿਸਚਿਤ ਕਰਦਾ ਹੈ, ਕਿ ਕੇਵਲ ਉਹ ਲੋਕ ਜੋ ਪਾਸਵਰਡ ਜਾਣਦੇ ਹਨ, ਇਸ ਫਾਇਲ ਨੂੰ ਖੋਲ ਸਕਦੇ ਹਨ ।
00:51 ਮੁੱਖ ਮੈਨਿਊ ਵਿਚੋਂ File ਅਤੇ Save As ਉੱਤੇ ਕਲਿਕ ਕਰੋ ।
00:55 Save ਡਾਇਲਾਗ ਬਾਕਸ ਖੁਲ੍ਹਦਾ ਹੈ ।
00:58 ਅਗਲਾ, Save with password ਬਾਕਸ ਨੂੰ ਚੈਕ ਕਰੋ ।
01:03 ਫਿਰ Save ਉੱਤੇ ਕਲਿਕ ਕਰੋ ।
01:06 ਜਿਵੇਂ ਕਿ ਅਸੀ Save As ਵਿਕਲਪ ਇਸਤੇਮਾਲ ਕਰ ਰਹੇ ਹਾਂ, ਅਸੀ ਇਸਨੂੰ ਵਖਰੀ ਫਾਇਲ ਦੇ ਰੂਪ ਵਿੱਚ ਜਾਂ ਉਸੀ ਫਾਇਲ ਦੇ ਬਦਲੇ ਸੇਵ ਕਰ ਸਕਦੇ ਹਾਂ ।
01:15 ਇੱਥੇ ਇਸ ਫਾਇਲ ਨੂੰ ਬਦਲਦੇ ਹਾਂ ।
01:18 Yes ਉੱਤੇ ਕਲਿਕ ਕਰੋ ।
01:20 ਫਿਰ ਪਾਸਵਰਡ ਇਨਸਰਟ ਕਰੋ ।
01:23 ਅਤੇ ਕੰਫਰਮ ਬਾਕਸ ਵਿੱਚ ਵੀ ਦੁਬਾਰਾ ਪਾਸਵਰਡ ਇਨਸਰਟ ਕਰੋ ਅਤੇ OK ਉੱਤੇ ਕਲਿਕ ਕਰੋ ।
01:30 ਫਿਰ Personal-Finance-Tracker.ods ਫਾਇਲ ਨੂੰ ਬੰਦ ਕਰੋ ।
01:36 ਹੁਣ, ਇਸ ਫਾਇਲ ਨੂੰ ਫਿਰ ਖੋਲ੍ਹਦੇ ਹਾਂ ਅਤੇ ਦੇਖਦੇ ਹਾਂ ਕੀ ਹੁੰਦਾ ਹੈ ।
01:41 Enter Password ਡਾਇਲਾਗ ਬਾਕਸ ਖੁਲ੍ਹਦਾ ਹੈ !
01:45 ਇੱਥੇ ਗਲਤ ਪਾਸਵਰਡ ਇਨਸਰਟ ਕਰੋ ।
01:48 OK ਉੱਤੇ ਕਲਿਕ ਕਰੋ ।
01:50 ਸਾਨੂੰ ਇੱਕ ਐਰਰ ਸੂਚਨਾ ਮਿਲਦੀ ਹੈ ਜੋ ਕਹਿੰਦੀ ਹੈ ਕਿ password is incorrect.
01:56 ਹੁਣ ਸਹੀ ਪਾਸਵਰਡ ਟਾਈਪ ਕਰੋ ।
01:59 ਫਾਇਲ ਖੁਲਦੀ ਹੈ ।
02:01 ਅਸੀ ਪਾਸਵਰਡ ਵਿਕਲਪ ਨੂੰ ਕਿਵੇਂ ਹਟਾਵਾਂਗੇ ? ਇਹ ਵੀ ਸਰਲ ਹੈ ।
02:07 ਅਸੀ Save with password ਵਿਕਲਪ ਨੂੰ ਅਨਚੈਕ ਕਰਦੇ ਹਾਂ ।
02:10 ਫਿਰ ਦੁਬਾਰਾ, ਜਿਵੇਂ ਕਿਪ ਅਸੀ ਸੇਵ ਵਿਕਲਪ ਇਸਤੇਮਾਲ ਕਰ ਰਹੇ ਹਾਂ, ਅਸੀ ਇਸਨੂੰ ਵਖਰੀ ਫਾਇਲ ਦੇ ਰੂਪ ਵਿੱਚ ਜਾਂ ਉਸੀ ਫਾਇਲ ਦੇ ਬਦਲੇ ਸੇਵ ਕਰ ਸਕਦੇ ਹਾਂ ।
02:18 ਇੱਥੇ ਚਲੋ ਫਾਇਲ ਨੂੰ ਬਦਲਦੇ ਹਾਂ ।
02:21 Yes ਉੱਤੇ ਕਲਿਕ ਕਰੋ ।
02:23 ਇਸ ਫਾਇਲ ਨੂੰ ਬੰਦ ਕਰਦੇ ਹਾਂ ਅਤੇ ਖੋਲਦੇ ਹਾਂ ।
02:27 ਇਸ ਫਾਇਲ ਨੂੰ ਖੋਲ੍ਹਣ ਲਈ ਤੁਹਾਨੂੰ ਪਾਸਵਰਡ ਦੀ ਲੋੜ ਨਹੀਂ ਹੈ ।
02:31 ਚਲੋ ਸਿਖਦੇ ਹਾਂ, ਕਿ ਇਸ ਫਾਇਲ ਵਿਚੋਂ ਵਿਸ਼ੇਸ਼ ਸ਼ੀਟਸ ਨੂੰ ਪਾਸਵਰਡ ਨਾਲ ਕਿਵੇਂ ਸੁਰੱਖਿਅਤ ਕਰਦੇ ਹਨ ।
02:37 ਮੈਨਿਊ ਬਾਰ ਵਿਚੋਂ, “Tools”, “Protect Document” ਅਤੇ “Sheet” ਉੱਤੇ ਕਲਿਕ ਕਰੋ ।
02:44 “Protect Sheet” ਡਾਇਲਾਗ ਖੁਲ੍ਹਦਾ ਹੈ ।
02:47 ਸ਼ੀਟ ਨੂੰ ਸੁਰੱਖਿਅਤ ਕਰਨ ਦੇ ਲਈ, ਸਭ ਤੋਂ ਪਹਿਲਾਂ, “Select Locked cells” ਅਤੇ “Select Unlocked cells” ਵਿਕਲਪਾਂ ਨੂੰ ਅਨਚੈਕ ਕਰੋ ।
02:56 ਹੁਣ, “Password” ਫੀਲਡ ਵਿੱਚ, ਛੋਟੇ ਅੱਖਰਾਂ ਵਿੱਚ “abc” ਟਾਈਪ ਕਰੋ, ਅਤੇ “Confirm” ਫੀਲਡ ਵਿੱਚ ਪਾਸਵਰਡ ਦੁਬਾਰਾ ਇਨਸਰਟ ਕਰੋ ।
03:07 OK ਉੱਤੇ ਕਲਿਕ ਕਰੋ ।
03: 08 ਹੁਣ, ਸੈਲ ਵਿੱਚ ਡਾਟਾ ਨੂੰ ਚੁਣਨ ਅਤੇ ਬਦਲਨ ਦੀ ਕੋਸ਼ਿਸ਼ ਕਰੋ ।
03:15 ਅਸੀ ਕਿਸੇ ਵੀ ਸੈਲ ਨੂੰ ਚੁਣਨ ਦੇ ਯੋਗ ਨਹੀਂ ਹਾਂ ।
03:18 ਸ਼ੀਟ ਬਦਲੀ ਨਹੀਂ ਜਾ ਸਕਦੀ ।
03:22 ਪਰ ਹੋਰ ਸ਼ੀਟਸ ਦਾ ਕੀ ?
03:24 Sheet2 ਉੱਤੇ ਕਲਿਕ ਕਰੋ ।
03:27 ਇੱਕ ਸੈਲ ਚੁਣੋ ਅਤੇ ਉਸਨੂੰ ਬਦਲਨ ਦੀ ਕੋਸ਼ਿਸ਼ ਕਰੋ ।
03:30 ਕੈਲਕ ਸਾਨੂੰ ਹੋਰ ਸ਼ੀਟਸ ਵਿੱਚ ਸੈਲਸ ਨੂੰ ਬਦਲਨ ਦੀ ਆਗਿਆ ਦਿੰਦਾ ਹੈ ।
03:35 ਪਹਿਲੀ ਸ਼ੀਟ ਵਿੱਚ ਵਾਪਸ ਜਾਓ ।
03:38 ਹੁਣ, ਸ਼ੀਟ ਨੂੰ ਅਸੁਰੱਖਿਅਤ ਕਰੋ ।
03:41 ਇਹ ਸਰਲ ਹੈ ।
03:43 ਮੈਨਿਊ ਬਾਰ ਵਿਚੋਂ, “Tools”, “Protect Document” ਅਤੇ “Sheet” ਉੱਤੇ ਕਲਿਕ ਕਰੋ ।
03:49 ਇੱਕ ਡਾਇਲਾਗ ਬਾਕਸ ਖੁਲ੍ਹਦਾ ਹੈ, ਜੋ ਪਾਸਵਰਡ ਮੰਗਦਾ ਹੈ ।
03:53 ਇਸ ਵਿੱਚ ਛੋਟੇ ਅੱਖਰਾਂ ਵਿੱਚ “abc” ਇਨਸਰਟ ਕਰੋ ਅਤੇ OK ਉੱਤੇ ਕਲਿਕ ਕਰੋ ।
03:59 ਅਸੀ ਸੈਲਸ ਨੂੰ ਦੁਬਾਰਾ ਚੁਣਨ ਵਿੱਚ ਸਮਰੱਥਾਵਾਨ ਹਾਂ ।
04:03 ਚਲੋ “Ranges” ਦੇ ਬਾਰੇ ਵਿੱਚ ਸਿਖਦੇ ਹਾਂ ।
04:06 ਤੁਸੀ ਇੱਕ ਸਪ੍ਰੈਡਸ਼ੀਟ ਵਿੱਚ ਸੈਲਸ ਦੀ ਰੇਂਜ ਨਿਰਧਾਰਤ ਕਰ ਸਕਦੇ ਹੋ ਅਤੇ ਉਸਨੂੰ ਇੱਕ ਡਾਟਾਬੇਸ ਦੀ ਤਰ੍ਹਾਂ ਇਸਤੇਮਾਲ ਕਰ ਸਕਦੇ ਹੋ ।
04:12 ਇਸ ਡਾਟਾਬੇਸ ਵਿੱਚ ਹਰ ਇੱਕ ਰੋ ਇੱਕ ਡਾਟਾਬੇਸ ਰਿਕਾਰਡ ਦੇ ਸਮਾਨ ਹੁੰਦੀ ਹੈ ਅਤੇ
04:17 ਰੋ ਵਿੱਚ ਹਰ ਇੱਕ ਸੈਲ ਇੱਕ ਡਾਟਾਬੇਸ ਫੀਲਡ ਦੇ ਸਮਾਨ ਹੁੰਦਾ ਹੈ ।
04:22 ਤੁਸੀ ਰੇਂਜ ਉੱਤੇ ਕ੍ਰਮਬੱਧ, ਵਰਗੀਕਰਣ, ਖੋਜ, ਅਤੇ ਗਿਣਤੀ ਕਰ ਸਕਦੇ ਹੋ, ਜਿਵੇਂ ਕਿਬ ਤੁਸੀ ਕਿਸੇ ਵੀ ਡਾਟਾਬੇਸ ਵਿੱਚ ਕਰਦੇ ਹੋ ।
04:30 “Personal-Finance-Tracker.ods” ਵਿੱਚ ਡਾਟਾ ਨਿਰਧਾਰਤ ਕਰਦੇ ਹਾਂ ਅਤੇ ਡਾਟਾ ਨੂੰ ਕ੍ਰਮਬੱਧ ਕਰਦੇ ਹਾਂ ।
04:38 ਸਭ ਤੋਂ ਪਹਿਲਾਂ, ਡਾਟਾਬੇਸ ਵਿੱਚ ਜੋ ਚੀਜਾਂ ਸਾਨੂੰ ਚਾਹੀਦੀਆਂ ਹਨ ਉਨ੍ਹਾਂ ਨੂੰ ਚੁਣੋ ।
04:43 “SN” ਤੋਂ “Account” ਹੈਡਿੰਗ ਤੱਕ ਸਾਰੇ ਡਾਟਾ ਨੂੰ ਇਕੱਠੇ ਚੁਣੋ । ਅਸੀਂ ਪਹਿਲਾਂ ਹੀ ਸਿੱਖਿਆ ਹੈ ਕਿ ਡਾਟਾ ਕਿਵੇਂ ਚੁਣਨਾ ਹੈ ।
04:53 ਹੁਣ, ਆਪਣੇ ਡਾਟਾਬੇਸ ਨੂੰ ਨਾਮ ਦਿਓ ।
04:56 ਮੈਨਿਊ ਬਾਰ ਵਿਚੋਂ “Data” ਉੱਤੇ ਕਲਿਕ ਕਰੋ ਅਤੇ ਫਿਰ “Define Range” ਉੱਤੇ ਕਲਿਕ ਕਰੋ ।
05:02 “Name” ਫੀਲਡ ਵਿੱਚ, “dtbs” ਟਾਈਪ ਕਰੋ, ਜੋਕਿ ਡਾਟਾਬੇਸ ਦਾ ਸ਼ਾਰਟ-ਫ਼ਾਰਮ ਹੈ ।
05:08 “OK” ਉੱਤੇ ਕਲਿਕ ਕਰੋ ।
05:10 ਫਿਰ ਦੁਬਾਰਾ ਮੈਨਿਊ ਬਾਰ ਵਿੱਚ, “Data” ਅਤੇ “Select Range” ਉੱਤੇ ਕਲਿਕ ਕਰੋ ।
05:15 ਧਿਆਨ ਦਿਓ, “Select Database Range” ਡਾਇਲਾਗ ਬਾਕਸ ਜੋ ਖੁਲ੍ਹਦਾ ਹੈ, ਉਸ ਵਿੱਚ ਡਾਟਾਬੇਸ ਲਈ “dtbs” ਨਾਮ ਸੂਚੀਬੱਧ ਹੈ ।
05:24 “OK” ਬਟਨ ਉੱਤੇ ਕਲਿਕ ਕਰੋ ।
05:27 ਹੁਣ ਇਸ ਡਾਟਾਬੇਸ ਵਿੱਚ ਡਾਟਾ ਕ੍ਰਮਬੱਧ ਕਰੋ ।
05:31 ਮੈਨਿਊ ਬਾਰ ਵਿਚੋਂ “Data” ਅਤੇ “Sort” ਉੱਤੇ ਕਲਿਕ ਕਰੋ ।
05:35 Sort ਡਾਇਲਾਗ ਬਾਕਸ ਜੋ ਖੁਲ੍ਹਦਾ ਹੈ, ਉਸ ਵਿੱਚ “Sort by” ਫੀਲਡ ਉੱਤੇ ਕਲਿਕ ਕਰੋ ਅਤੇ “SN” ਚੁਣੋ ।
05:42 ਅਗਲਾ , ਸੱਜੇ ਪਾਸੇ ਵੱਲੋਂ, “Descending” ਚੁਣੋ ।
05:47 ਪਹਿਲਾਂ “Then by” ਫੀਲਡ ਦੇ ਹੇਠਾਂ, ਡਰਾਪ-ਡਾਊਨ ਉੱਤੇ ਕਲਿਕ ਕਰੋ, ਅਤੇ “Cost” ਚੁਣੋ ।
05:54 ਫਿਰ ਦੁਬਾਰਾ ਸੱਜੇ ਪਾਸੇ ਵੱਲੋਂ, “Descending” ਚੁਣੋ ।
05:58 ਦੂੱਜੇ “Then by” ਫੀਲਡ ਵਿੱਚ, ਡਰਾਪ-ਡਾਊਨ ਉੱਤੇ ਕਲਿਕ ਕਰੋ, “Spent” ਚੁਣੋ ਅਤੇ ਫਿਰ “Descending” ਚੁਣੋ ।
06:07 OK ਉੱਤੇ ਕਲਿਕ ਕਰੋ ।
06:09 ਡਾਟਾ “SN” ਹੈਡਿੰਗ ਦੇ ਅਧੀਨ ਕ੍ਰਮਬੱਧ ਹੋ ਗਿਆ ਹੈ ਅਤੇ ਅਵਰੋਹੀ ਕ੍ਰਮ ਵਿੱਚ !
06:15 ਉਸੀ ਪ੍ਰਕਾਰ ਨਾਲ, ਅਸੀ ਡਾਟਾਬੇਸ ਵਿੱਚ ਹੋਰ ਆਪਰੇਸ਼ਨਸ ਵੀ ਲਾਗੂ ਕਰ ਸਕਦੇ ਹਾਂ ।
06:21 ਕ੍ਰਮ ਨੂੰ ਅੰਡੂ ਕਰਨ ਦੇ ਲਈ, CTRL + Z ਦਬਾਓ ਅਤੇ ਅਸਲੀ ਡਾਟਾ ਪ੍ਰਾਪਤ ਕਰੋ ।
06:28 ਹੁਣ, ਸਿਖਦੇ ਹਾਂ ਕਿ ਕੈਲਕ ਵਿੱਚ “Subtotal” ਵਿਕਲਪ ਕਿਵੇਂ ਇਸਤੇਮਾਲ ਕਰਦੇ ਹਨ ।
06:34 “Subtotal” ਵਿਕਲਪ, ਤੁਹਾਡੀ ਪਸੰਦ ਦੇ ਗਣਿਤੀਏ ਫੰਕਸ਼ਨ ਦਾ ਇਸਤੇਮਾਲ ਕਰਕੇ, ਵੱਖ-ਵੱਖ ਹੈਡਿੰਗਸ ਦੇ ਅਧੀਨ ਡਾਟਾ ਦੇ ਕੁਲ ਜੋੜ ਦੀ ਗਿਣਤੀ ਕਰਦਾ ਹੈ ।
06:43 “Cost” ਹੈਡਿੰਗ ਦੇ ਅਧੀਨ ਡਾਟਾ ਦਾ ਕੁੱਲ ਜੋੜ ਪਤਾ ਕਰੋ ।
06:49 ਸਭ ਤੋਂ ਪਹਿਲਾਂ, ਰੋ ਨੰਬਰ 8 ਦੀ ਐਂਟਰੀ ਮਿਟਾਉਂਦੇ ਹਾਂ।
06:53 SN ਤੋਂ ACCOUNT ਤੱਕ ਸਾਰੇ ਡਾਟਾ ਨੂੰ ਇਕੱਠੇ ਚੁਣੋ ।
06:59 ਅਗਲਾ, ਮੈਨਿਊ ਬਾਰ ਵਿਚੋਂ, “Data” ਅਤੇ “Subtotals” ਉੱਤੇ ਕਲਿਕ ਕਰੋ ।
07:04 Subtotals ਡਾਇਲਾਗ ਬਾਕਸ ਜੋ ਖੁਲ੍ਹਦਾ ਹੈ, ਉਸ ਵਿੱਚ “Group by” ਫੀਲਡ ਵਿਚੋਂ “SN” ਚੁਣੋ ।
07:11 ਇਹ ਡਾਟਾ ਦਾ Serial Number ਨਾਲ ਵਰਗੀਕਰਣ ਕਰਦਾ ਹੈ ।
07:15 ਅਗਲਾ, “Calculate subtotals for” ਫੀਲਡ ਵਿੱਚ “Cost” ਵਿਕਲਪ ਉੱਤੇ ਕਲਿਕ ਕਰੋ ।
07:21 ਇਹ ਇਸਦੇ ਅਧੀਨ ਸਾਰੀਆਂ ਐਂਟਰੀਸ ਦੇ ਜੋੜ ਦੀ ਗਿਣਤੀ ਕਰੇਗਾ ।
07:26 “Use function” ਫੀਲਡ ਦੇ ਹੇਠਾਂ, “Sum” ਚੁਣੋ ਅਤੇ OK ਉੱਤੇ ਕਲਿਕ ਕਰੋ ।
07:33 ਧਿਆਨ ਦਿਓ, ਕਿ “Costs” ਹੈਡਿੰਗ ਦੇ ਅਧੀਨ ਐਂਟਰੀਸ ਦਾ “Grand total” ਸਪ੍ਰੈਡਸ਼ੀਟ ਉੱਤੇ ਦਿਖਾਇਆ ਹੋਇਆ ਹੈ ।
07:41 ਇੱਥੇ ਸ਼ੀਟ ਦੇ ਖੱਬੇ ਪਾਸੇ ਵੱਲ ਤਿੰਨ ਨਵੇਂ ਟੈਬਸ ਹਨ “1” ”2” ਅਤੇ “3”
07:47 ਇਹ ਟੈਬਸ ਡਾਟਾ ਦੇ ਤਿੰਨ ਵੱਖ-ਵੱਖ ਵਿਊ ਦਿੰਦੇ ਹਨ ।
07:52 ਟੈਬ 1 ਉੱਤੇ ਕਲਿਕ ਕਰੋ ।
07:54 ਧਿਆਨ ਦਿਓ, ਕਿ “Costs” ਦੇ ਅਧੀਨ ਡਾਟਾ ਦਾ ਕੇਵਲ ਕੁਲ-ਜੋੜ ਦਿਖਾਇਆ ਹੋਇਆ ਹੈ ।
08:00 ਟੈਬ “2” ਉੱਤੇ ਕਲਿਕ ਕਰੋ ।
08:02 “Costs” ਵਿੱਚ ਡਾਟਾ ਅਤੇ ਨਾਲ ਹੀ ਕੁਲ-ਜੋੜ ਦਿਖਾਇਆ ਹੋਇਆ ਹੈ ।
08:08 ਹੁਣ, ਟੈਬ “3” ਉੱਤੇ ਕਲਿਕ ਕਰੋ ।
08:11 ਸਾਨੂੰ “Costs” ਦੇ ਅਧੀਨ ਡਾਟਾ ਦੇ ਕੁਲ-ਜੋੜ ਦੇ ਨਾਲ ਸ਼ੀਟ ਦਾ ਵੇਰਵੇ ਸਹਿਤ ਵਿਊ ਮਿਲਦਾ ਹੈ ।
08:18 ਇਸ ਫਾਇਲ ਨੂੰ ਬੰਦ ਕਰੋ ।
08:21 ਬਦਲਾਵਾਂ ਨੂੰ Save ਜਾਂ Discard ਕਰਨ ਦੀ ਸੂਚਨਾ ਦੇ ਨਾਲ ਇੱਕ ਡਾਇਲਾਗ ਬਾਕਸ ਖੁਲ੍ਹਦਾ ਹੈ ।
08:26 Discard ਉੱਤੇ ਕਲਿਕ ਕਰੋ ।
08:28 ਹੁਣ ਇਸ ਫਾਇਲ ਨੂੰ ਦੁਬਾਰਾ ਖੋਲੋ।
08:31 ਹੁਣ, ਲਿਬਰੇ ਆਫਿਸ ਕੈਲਕ ਵਿੱਚ “Validity” ਵਿਕਲਪ ਦੇ ਬਾਰੇ ਵਿੱਚ ਸਿਖਦੇ ਹਾਂ ।
08:37 “Validity” ਵਿਕਲਪ ਸਪ੍ਰੈਡਸ਼ੀਟ ਵਿੱਚ ਡਾਟਾ ਨੂੰ ਵੈਲੀਡੇਟ ਕਰਦਾ ਹੈ ।
08:41 ਇਹ ਸਪ੍ਰੈਡਸ਼ੀਟ ਵਿੱਚ ਚੁਣੇ ਹੋਏ ਸੈਲਸ ਲਈ “Validation rules” ਨਿਰਧਾਰਿਤ ਕਰਕੇ ਕਰ ਸਕਦੇ ਹਾਂ ।
08:49 ਉਦਾਹਰਣ ਦੇ ਲਈ, “Personal-Finance-Tracker.ods” ਫਾਇਲ ਵਿੱਚ, ਅਸੀ ਵੈਲਿਡੇਸ਼ਨ ਦਾ ਇਸਤੇਮਾਲ ਕਰਕੇ ਚੀਜਾਂ ਦੇ ਭੁਗਤਾਨ ਦੇ ਤਰੀਕੇ ਨੂੰ ਚਰਚਾ ਨਿਰਧਾਰਿਤ ਕਰ ਸਕਦੇ ਹਾਂ ।
08:59 ਹੁਣ, “Date” ਹੈਡਿੰਗ ਅਤੇ ਉਸਦੇ ਕੰਟੈਂਟ ਨੂੰ ਮਿਟਾਉਂਦੇ ਹਾਂ ।
09:04 “Received” ਹੈਡਿੰਗ ਤੋਂ ਅੱਗੇ “Mode of Payment” ਲਈ “M-O-P” ਹੈਡਿੰਗ ਦਿਓ ।
09:12 “M-O-P” ਹੈਡਿੰਗ ਦੇ ਹੇਠਾਂ, “Items” ਹੈਡਿੰਗ ਅਧੀਨ ਡਾਟਾ ਐਂਟਰੀਸ ਦੇ ਲਈ, mode of payments ਨੂੰ ਦਿਖਾਉਣ ਲਈ ਸੈਲਸ ਦੀ ਵਰਤੋ ਕੀਤੀ ਜਾ ਸਕਦੀ ਹੈ ।
09:21 ਉਹ ਹੈ, ”Salary”, ”Electricity Bills” ਅਤੇ ਹੋਰ ਘਟਕ ।
09:27 ਹੁਣ, ”M-O-P” ਹੈਡਿੰਗ ਦੇ ਠੀਕ ਹੇਠਾਂ ਖਾਲੀ ਸੈਲ ਉੱਤੇ ਕਲਿਕ ਕਰੋ ।
09:33 ਇਸ ਵਿੱਚ “Salary” ਘਟਕ ਲਈ ਮੋਡ ਆਫ ਪੇਮੈਂਟ ਹੋਵੇਗਾ ।
09:38 ਹੁਣ, ਮੈਨਿਊ ਬਾਰ ਵਿਚੋਂ “Data” ਅਤੇ “Validity” ਉੱਤੇ ਕਲਿਕ ਕਰੋ ।
09:43 “Validity” ਡਾਇਲਾਗ ਬਾਕਸ ਖੁਲ੍ਹਦਾ ਹੈ ।
09:47 “Criteria” ਟੈਬ ਉੱਤੇ ਕਲਿਕ ਕਰੋ ।
09:50 “Allow” ਫੀਲਡ ਡਰਾਪ-ਡਾਊਨ ਵਿਚੋਂ “List” ਉੱਤੇ ਕਲਿਕ ਕਰੋ ।
09:55 “Entries” ਬਾਕਸ ਪਾਪ-ਅਪ ਹੁੰਦਾ ਹੈ ।
09:58 ਚਲੋ ਵਿਕਲਪਾਂ ਨੂੰ ਐਂਟਰ ਕਰਦੇ ਹਾਂ ਜੋ ਚੁਣੇ ਹੋਏ ਸੈਲ ਨੂੰ ਵੈਲਿਡੇਟ ਕਰਨ ਉੱਤੇ ਖੁਲ੍ਹਦਾ ਹੈ ।
10:05 ਪਹਿਲਾਂ ਮੋਡ ਆਫ ਪੇਮੈਂਟ ਲਈ “In Cash” ਟਾਈਪ ਕਰੋ, ਅਤੇ ਫਿਰ ਕੀਬੋਰਡ ਵਿਚੋਂ “Enter” ਬਟਨ ਦਬਾਓ ।
10:13 ਇਸ ਤੋਂ ਬਾਅਦ, ਦੂੱਜੇ ਮੋਡ ਆਫ ਪੇਮੈਂਟ ਲਈ “Demand Draft” ਟਾਈਪ ਕਰੋ ।
10:19 OK ਉੱਤੇ ਕਲਿਕ ਕਰੋ ।
10:21 ਚੁਨੇ ਹੋਏ ਸੈਲਸ ਨੂੰ ਵੈਲਿਡੇਟੇ ਹੋ ਗਏ ਹਨ ।
10:25 ਹੁਣ, ਨਾਲ ਦਿਖਾਏ ਹੋਏ ਡਾਊਨ ਐਰੋ ਉੱਤੇ ਕਲਿਕ ਕਰੋ ।
10:30 ਕੀ ਤੁਸੀ ਵਿਕਲਪਾਂ ਨੂੰ ਵੇਖ ਸਕਦੇ ਹੋ, ਜਿਨ੍ਹਾਂ ਨੂੰ ਅਸੀਂ “Entries” ਬਾਕਸ ਵਿੱਚ ਮੋਡ ਆਫ ਪੇਮੈਂਟਸ ਦੇ ਰੂਪ ਵਿੱਚ ਦਰਜ ਕੀਤਾ ਹੈ ?
10:36 ਹੇਠਾਂ ਸੈਲਸ ਨੂੰ ਵੈਲਿਡੇਟ ਕਰਨ ਦੇ ਲਈ, ਸਭ ਤੋਂ ਪਹਿਲਾਂ ਟੂਲਬਾਰ ਵਿੱਚ “Format Paintbrush” ਵਿਕਲਪ ਉੱਤੇ ਕਲਿਕ ਕਰੋ ।
10:43 ਫਿਰ, ਵੈਲਿਡੇਟੇ ਕੀਤੇ ਹੋਏ ਸੈਲ ਦੇ ਹੇਠਾਂ ਸੈਲਸ ਨੂੰ ਖੱਬਾ ਮਾਊਸ ਬਟਨ ਦਬਾਕੇ ਅਤੇ ਸੈਲਸ ਦੇ ਨਾਲ ਡਰੈਗ ਕਰਕੇ ਚੁਣੋ ।
10:53 ਹੁਣ, ਮਾਊਸ ਬਟਨ ਛੱਡ ਦਿਓ ।
10:57 ਚੁਣੇ ਹੋਏ ਸਾਰੇ ਸੈਲਸ ਨੂੰ ਉਸੇ ਤਰ੍ਹਾਂ ਵੈਲਿਡੇਟ ਹੋ ਗਏ ਹਨ ।
11:09 ਹੁਣ “M-O-P” ਹੈਡਿੰਗ ਦੇ ਠੀਕ ਹੇਠਾਂ ਸੈਲ ਉੱਤੇ ਕਲਿਕ ਕਰੋ ਅਤੇ ਫਿਰ ਡਾਊਨ ਐਰੋ ਉੱਤੇ ਕਲਿਕ ਕਰੋ ।
11:17 ਮੋਡ ਆਫ ਪੇਮੈਂਟ ਦੇ ਦੋਨੋ ਵਿਕਲਪ ਦਿਖਾਏ ਹੋਏ ਹਨ ।
11:21 “In Cash” ਵਿਕਲਪ ਚੁਣੋ ।
11:25 ਉਸੀ ਪ੍ਰਕਾਰ ਕੀਤੇ ਗਏ ਮੋਡ ਆਫ ਪੇਮੈਂਟ ਦੇ ਅਨੁਸਾਰ ਹਰ ਇੱਕ ਵੈਲਿਡੇਟ ਕੀਤੇ ਸੈਲਸ ਵਿੱਚ ਤੁਸੀ “Cash” ਜਾਂ “Demand Draft” ਚੁਣ ਸਕਦੇ ਹੋ ।
11:36 ਇਸ ਦੇ ਨਾਲ ਅਸੀ ਲਿਬਰੇ ਆਫਿਸ ਕੈਲਕ ਉੱਤੇ ਇਸ ਸਪੋਕਨ ਟਿਊਟੋਰਿਅਲ ਦੇ ਅੰਤ ਵਿਚ ਆ ਗਏ ਹਾਂ ।
11:42 ਸੰਖੇਪ ਵਿੱਚ, ਅਸੀਂ ਸਿੱਖਿਆ ਕਿ ਕਿਵੇਂ:
  • ਇੱਕ ਸਪ੍ਰੈਡਸ਼ੀਟ ਨੂੰ ਪਾਸਵਰਡ ਨਾਲ ਸੁਰੱਖਿਅਤ ਕਰਨਾ ਹੈ
  • ਇੱਕ ਸਪ੍ਰੈਡਸ਼ੀਟ ਵਿੱਚ ਇੱਕ ਸਿੰਗਲ ਸ਼ੀਟ ਜਾਂ ਇੱਕ ਟੈਬ ਨੂੰ ਪਾਸਵਰਡ ਨਾਲ ਸੁਰੱਖਿਅਤ ਕਰਨਾ ਹੈ ।
  • ਡਾਟਾਬੇਸ ਲਈ ਰੇਂਜ ਨਿਰਧਾਰਤ ਕਰਨਾ ।
  • ਸਭ-ਟੋਟਲ ਵਿਕਲਪ ਦਾ ਇਸਤੇਮਾਲ ਕਰਨਾ ।
  • ਸੈਲਸ ਨੂੰ ਵੈਲਿਡੇਟ ਕਰਨਾ ।
12:01 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ ।
12:04 ਇਹ ਸਪੋਕਨ ਟਿਅਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
12:07 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਊਨਲੋਡ ਕਰਕੇ ਵੇਖ ਸਕਦੇ ਹੋ ।
12:11 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ।
12:13 ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਵੀ ਚਲਾਉਂਦੀ ਹੈ ।
12:17 ਉਨ੍ਹਾਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ, ਜੋ ਆਨਲਾਇਨ ਟੈਸਟ ਪਾਸ ਕਰਦੇ ਹਨ ।
12:20 ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ ਸਾਨੂੰ contact @ spoken hyphen tutorial.org ਉੱਤੇ ਲਿਖੋ ।
12:27 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
12:31 ਇਹ ਭਾਰਤ ਸਰਕਾਰ ਦੇ MHRD ਦੇ “ਆਈਸੀਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਸੁਪੋਰਟ ਕੀਤਾ ਗਿਆ ਹੈ ।
12:39 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ -spoken hyphen tutorial dot org slash NMEICT hyphen Intro
12:50 ਮੈਂ ਹਰਪ੍ਰੀਤ ਸਿੰਘ ਆਈ ਆਈ ਟੀ ਬੌਂਬੇ ਵਲੋਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Harmeet