LibreOffice-Suite-Base/C2/Create-queries-using-Query-Wizard/Punjabi

From Script | Spoken-Tutorial
Jump to: navigation, search
Time Narration
00:02 ਲਿਬਰਔਫਿਸ ਬੇਸ ‘ਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ ਕਿਵੇਂ ਕਿਊਰੀ ਵਿਜਾਰਡ ਦੀ ਵਰਤੋਂ ਕਰਕੇ ਸਾਧਾਰਨ ਕਿਊਰੀਜ਼ ਬਣਾਈਏ, ਫੀਲਡਜ਼ ਨੂੰ ਚੁਣੀਏ, ਫੀਲਡਜ਼ ਦਾ ਵਰਗੀਕਰਨ ਕ੍ਰਮ ਨਿਰਧਾਰਤ ਕਰੀਏ ਅਤੇ ਇੱਕ ਕਿਊਰੀ ਲਈ ਖੋਜ ਮਾਪਦੰਡ ਜਾਂ ਨਿਯਮ ਪੇਸ਼ ਕਰੀਏ ।
00:24 ਆਓ ਸਭ ਤੋਂ ਪਹਿਲਾਂ ਸਿੱਖਦੇ ਹਾਂ ਕਿ ਕਿਊਰੀ ਕੀ ਹੁੰਦੀ ਹੈ ।
00:29 ਕਿਊਰੀ ਡਾਟਾਬੇਸ ਤੋਂ ਖ਼ਾਸ ਜਾਣਕਾਰੀ ਪ੍ਰਾਪਤ ਕਰਨ ਲਈ ਇਸ ਦੀ ਵਰਤੋਂ ਕਰ ਸਕਦੇ ਹਾਂ ।
00:36 ਦੂਜੇ ਸ਼ਬਦਾਂ ਵਿੱਚ, ਅਸੀਂ ਡਾਟਾਬੇਸ ਤੋਂ ਕੁੱਝ ਡਾਟਾ ਲੈਣ ਲਈ ਕਿਊਰੀ ਦੀ ਵਰਤੋਂ ਕਰ ਸਕਦੇ ਹਾਂ ਜੋ ਇੱਕ ਦਿੱਤੇ ਹੋਏ ਮਾਪਦੰਡ ਨਾਲ ਮਿਲਦਾ ਹੋਵੇ ।
00:48 ਉਦਾਹਰਣ ਦੇ ਰੂਪ ਵਿੱਚ, ਆਪਣੀ ਜਾਣੂ ਉਦਾਹਰਣ Library ਡਾਟਾਬੇਸ ਤੋਂ ਲੈਂਦੇ ਹਾਂ ।
00:56 ਅਸੀਂ Library ਡਾਟਾਬੇਸ ਵਿੱਚ ਕਿਤਾਬਾਂ ਅਤੇ ਮੈਂਬਰਾਂ ਦੀ ਜਾਣਕਾਰੀ ਇੱਕਠੀ ਕੀਤੀ ਹੈ ।
01:04 ਹੁਣ ਅਸੀਂ Library ਡਾਟਾਬੇਸ ਤੋਂ ਲਾਇਬ੍ਰੇਰੀ ਦੇ ਸਾਰੇ ਮੈਂਬਰਾਂ ਦੇ ਲਈ ਕਿਊਰੀ ਕਰ ਸਕਦੇ ਹਾਂ ।
01:12 ਜਾਂ ਅਸੀਂ ਡਾਟਾਬੇਸ ਤੋਂ ਉਨ੍ਹਾਂ ਸਾਰੀਆਂ ਕਿਤਾਬਾਂ ਲਈ ਕਿਊਰੀ ਕਰ ਸਕਦੇ ਹਾਂ ਜੋ ਲਾਇਬ੍ਰੇਰੀ ਵਿੱਚ ਨਹੀਂ ਹਨ ।
01:21 ਆਓ ਵੇਖਦੇ ਹਾਂ ਕਿ ਬੇਸ ਦੀ ਵਰਤੋਂ ਕਰਕੇ ਕਿਵੇਂ, ਅਸੀਂ ਇੱਕ ਸਰਲ ਕਿਊਰੀ ਬਣਾਉਂਦੇ ਹਾਂ ।
01:30 ਸਾਡਾ ਉਦਾਹਰਣ ਹੈ ਕਿ ਲਾਇਬ੍ਰੇਰੀ ਦੇ ਸਾਰੇ ਮੈਂਬਰਾਂ ਨੂੰ ਉਨ੍ਹਾਂ ਦੇ ਫੋਨ ਨੰਬਰ ਦੇ ਨਾਲ ਸੂਚੀਬੱਧ ਕਰਨਾ ।
01:44 ਅਸੀਂ Library ਡਾਟਾਬੇਸ ਵਿੱਚ ਹਾਂ । ਤੁਹਾਨੂੰ ਸੰਭਵ ਤੌਰ ਤੇ: ਹੁਣ ਤੱਕ ਪਤਾ ਲੱਗ ਗਿਆ ਹੋਵੇਗਾ ਕਿ ਇਸਨੂੰ ਕਿਵੇਂ ਖੋਲ੍ਹਣਾ ਹੈ ।
01:51 ਆਓ ਖੱਬੇ ਪਾਸੇ ਬਣੇ ਪੈਨਲ ‘ਤੇ Queries ਆਈਕਾਨ ‘ਤੇ ਕਲਿਕ ਕਰਦੇ ਹਾਂ ।
01:57 ਸੱਜੇ ਪਾਸੇ ਬਣੇ ਪੈਨਲ ‘ਤੇ, ਅਸੀਂ ਤਿੰਨ ਓਪਸ਼ਨ (ਵਿਕਲਪ) ਵੇਖ ਸਕਦੇ ਹਾਂ ।
02:03 ਕਿਉਂਕਿ ਅਸੀਂ ਪਹਿਲਾਂ ਸਾਧਾਰਨ ਕਿਊਰੀ ਬਣਾ ਰਹੇ ਹਾਂ, ਅਸੀਂ ਇੱਕ ਸੌਖਾ ਅਤੇ ਤੇਜ਼ ਤਰੀਕਾ ਚੁਣਾਂਗੇ ।
02:11 ਅਤੇ ਇਹ Query Wizard ਦੀ ਵਰਤੋਂ ਕਰਕੇ ਹੋਵੇਗਾ ।
02:17 ਔਖੀ ਕਿਊਰੀਸ ਬਣਾਉਣ ਦੇ ਲਈ, ਬੇਸ ਸਾਨੂੰ ਬਹੁਤ ਹੀ ਸਾਧਾਰਨ ਓਪਸ਼ਨ (ਵਿਕਲਪ) ਪੇਸ਼ ਕਰਦਾ ਹੈ ਜਿਵੇਂ ਕਿ Create Query in Design View
02:28 ਅਤੇ Create Query in SQL view, ਜਿਸ ਦੇ ਬਾਰੇ ਵਿੱਚ ਅਸੀਂ ਅੱਗੇ ਸਿੱਖਾਂਗੇ ।
02:36 ਹੁਣ ਦੇ ਲਈ, Use Wizard to Create Query ‘ਤੇ ਕਲਿਕ ਕਰਦੇ ਹਾਂ ।
02:43 ਹੁਣ, ਅਸੀਂ ਇੱਕ ਪੌਪਅੱਪ ਵਿੰਡੋ ਵੇਖਦੇ ਹਾਂ ਜਿਸ ਦੇ ਉੱਪਰ Query Wizard ਲਿਖਿਆ ਹੈ ।
02:50 ਖੱਬੇ ਪਾਸੇ ਵੱਲ, ਅਸੀਂ 8 ਸਟੈਪਸ ਵੇਖਦੇ ਹਾਂ ਜਿਨ੍ਹਾਂ ਨੂੰ ਅਸੀਂ ਵੇਖਾਂਗੇ ।
02:57 ਅਸੀਂ Step 1 ਵਿੱਚ ਹਾਂ - Field Selection
03:03 ਸੱਜੇ ਪਾਸੇ ਵੱਲ, ਅਸੀਂ ਲੇਬਲ Tables ਦੇ ਹੇਠਾਂ ਇੱਕ ਡ੍ਰੋਪ-ਡਾਊਂਨ ਬਾਕਸ ਵੇਖਾਂਗੇ ।
03:11 ਇਹ ਉਹ ਹੈ ਜਿੱਥੋਂ ਅਸੀਂ ਡਾਟਾ ਦੇ ਸਰੋਤਾਂ ਨੂੰ ਚੁਣਾਂਗੇ ਜਿਸ ਦੀ ਸਾਨੂੰ ਇਸ ਕਿਊਰੀ ਵਿੱਚ ਲੋੜ ਹੈ ।
03:21 ਕਿਉਂਕਿ ਸਾਡੀ ਉਦਾਹਰਣ ਕਿਊਰੀ, ਲਾਇਬ੍ਰੇਰੀ ਦੇ ਸਾਰੇ ਮੈਂਬਰਾਂ ਨੂੰ ਸੂਚੀਬੱਧ ਕਰਨ ਲਈ ਹੈ, ਅਸੀਂ ਡ੍ਰੋਪ-ਡਾਊਂਨ ਬਾਕਸ ਵਿੱਚੋਂ Tables: Members ‘ਤੇ ਕਲਿਕ ਕਰਾਂਗੇ ।
03:35 ਆਓ ਹੁਣ, ਖੱਬੇ ਪਾਸੇ ਵੱਲ Available fields ਸੂਚੀ ਵਿੱਚ Name ਫੀਲਡ ‘ਤੇ ਕਲਿਕ ਕਰਦੇ ਹਾਂ ਅਤੇ ਇਸ ਨੂੰ ਸੱਜੇ ਪਾਸੇ ਵਾਲੀ ਸੂਚੀ ਬਾਕਸ ਵਿੱਚ ਤਬਦੀਲ ਕਰਦੇ ਹਾਂ ।
03:50 ਅਗਲਾ, ਖੱਬੇ ਪਾਸੇ ਵੱਲ Phone ਫੀਲਡ ‘ਤੇ ਕਲਿਕ ਕਰਦੇ ਹਾਂ ਅਤੇ ਇਸ ਨੂੰ ਸੱਜੇ ਪਾਸੇ ਤਬਦੀਲ ਕਰਦੇ ਹਾਂ ।
04:00 ਨੋਟ ਕਰੋ ਕਿ ਸਾਰੇ ਫੀਲਡਜ਼ ਨੂੰ ਸੱਜੇ ਪਾਸੇ ਵੱਲ ਤਬਦੀਲ ਕਰਨ ਲਈ ਅਸੀਂ ਡਬਲ ਏਰੋ ਬਟਨ ਦੀ ਵਰਤੋਂ ਕਰ ਸਕਦੇ ਹਾਂ ਜੋ ਕਿ ਸੱਜੇ ਪਾਸੇ ਵੱਲ ਪੇਸ਼ ਕਰ ਰਿਹਾ ਹੈ ।
04:09 ਆਓ ਹੁਣ ਹੇਠਾਂ Next ਬਟਨ ‘ਤੇ ਕਲਿਕ ਕਰਦੇ ਹਾਂ ।
04:15 ਹੁਣ ਅਸੀਂ ਸਟੈਪ 2 ਵਿੱਚ ਹਾਂ - Sorting Order
04:20 ਕਿਉਂਕਿ ਸਾਡੀ ਕਿਊਰੀ ਦਾ ਜਵਾਬ ਮੈਂਬਰਾਂ ਦੀ ਸੂਚੀ ਅਤੇ ਉਨ੍ਹਾਂ ਦੇ ਫੋਨ ਨੰਬਰਸ ਹਨ, ਅਸੀਂ ਇਹਨਾਂ ਨੂੰ ਜਿਸ ਤਰ੍ਹਾਂ ਹਨ ਉਸੇ ਤਰ੍ਹਾਂ ਹੀ ਛੱਡ ਸਕਦੇ ਹਾਂ ।
04:30 ਜਾਂ ਅਸੀਂ ਸੂਚੀ ਨੂੰ ਮੈਂਬਰਾਂ ਦੇ ਨਾਮ ਦੇ ਆਧਾਰ ‘ਤੇ ਕ੍ਰਮ ਵਿੱਚ ਲਗਾ ਸਕਦੇ ਹਾਂ ।
04:36 ਬੇਸ wizard, ਸਾਨੂੰ ਇੱਕ ਸਮੇਂ ਵਿੱਚ ਜਵਾਬ ਦੇ 4 ਫੀਲਡਜ਼ ਨੂੰ ਕ੍ਰਮ ਵਿੱਚ ਲਗਾਉਣ ਦੀ ਆਗਿਆ ਦਿੰਦਾ ਹੈ ।
04:45 ਹੁਣ ਦੇ ਲਈ, ਅਸੀਂ ਸਭ ਤੋਂ ਉੱਪਰ ਦੇ ਡ੍ਰੋਪ-ਡਾਊਂਨ ਬਾਕਸ ਵਿੱਚ ਕਲਿਕ ਕਰਦੇ ਹਾਂ ।
04:51 ਅਤੇ Members: Name ‘ਤੇ ਕਲਿਕ ਕਰੋ ।
04:55 ਅਸੀਂ ਇਹ ਵੀ ਚੁਣ ਸਕਦੇ ਹਾਂ ਕਿ ਜੇ ਨਾਮ ਵੱਧਦੇ-ਕ੍ਰਮ ਜਾਂ ਘੱਟਦੇ-ਕ੍ਰਮ ਵਿੱਚ ਲਗਾਉਣੇ ਹਨ ।
05:03 ਆਓ Ascending ਓਪਸ਼ਨ (ਵਿਕਲਪ) ‘ਤੇ ਕਲਿਕ ਕਰਦੇ ਹਾਂ ।
05:07 ਅਤੇ ਅਗਲੇ ਸਟੈਪ ਦੇ ਵੱਲ ਵੱਧਦੇ ਹਾਂ ।
05:11 ਸਟੈਪ 3 - Search Conditions
05:16 ਇਹ ਸਟੈਪ ਮਦਦ ਕਰੇਗਾ ਜੇ ਅਸੀਂ ਆਪਣੇ ਜਵਾਬ ਨੂੰ ਕੁੱਝ ਸ਼ਰਤਾਂ ‘ਤੇ ਨਿਰਧਾਰਤ ਕਰਕੇ ਪਾਬੰਦੀ ਲਾਉਣਾ ਚਾਹੁੰਦੇ ਹਾਂ ।
05:22 ਉਦਾਹਰਣ ਦੇ ਰੂਪ ਵਿੱਚ, ਅਸੀਂ ਜਵਾਬ ਨੂੰ ਕੇਵਲ ਉਨ੍ਹਾਂ ਮੈਂਬਰਾਂ ਦੇ ਲਈ ਨਿਰਧਾਰਤ ਕਰਕੇ ਪਾਬੰਦੀ ਲਾ ਸਕਦੇ ਹਾਂ, ਜਿਨ੍ਹਾਂ ਦਾ ਨਾਮ ਅੱਖਰ R ਤੋਂ ਸ਼ੁਰੂ ਹੁੰਦਾ ਹੈ ।
05:34 ਇਸ ਦੇ ਲਈ, ਅਸੀਂ Fields ਡ੍ਰੋਪ-ਡਾਊਂਨ ਬਾਕਸ ਵਿੱਚ ਕਲਿਕ ਕਰਾਂਗੇ ਅਤੇ Members: Name ‘ਤੇ ਕਲਿਕ ਕਰੋ ।
05:45 ਹੁਣ, Condition ਡ੍ਰੋਪ-ਡਾਊਂਨ ਬਾਕਸ ‘ਤੇ ਕਲਿਕ ਕਰੋ ।
05:51 ਵੱਖ-ਵੱਖ conditions ‘ਤੇ ਇੱਥੇ ਨੋਟ ਕਰੋ;
05:58 ਆਓ Like ‘ਤੇ ਕਲਿਕ ਕਰਦੇ ਹਾਂ ।
06:02 Value ਟੈਕਸਟ ਬਾਕਸ ਵਿੱਚ, ‘capital R’ ਅਤੇ ਇੱਕ ਫ਼ੀਸਦੀ ਸਾਈਨ ਟਾਈਪ ਕਰਦੇ ਹਾਂ ।
06:13 ਇਸ ਤਰ੍ਹਾਂ ਨਾਲ ਅਸੀਂ ਆਪਣੀ ਕਿਊਰੀ ਵਿੱਚ ਸੌਖੀਆਂ ਅਤੇ ਔਖੀਆਂ ਸ਼ਰਤਾਂ ਨੂੰ ਲਿਆ ਸਕਦੇ ਹਾਂ ।
06:22 ਆਓ ਹੁਣ ਸਾਰੇ ਮੈਂਬਰਾਂ ਨੂੰ ਸੂਚੀਬੱਧ ਕਰਨ ਦੇ ਲਈ value ਟੈਕਸਟ ਬਾਕਸ ਵਿੱਚੋਂ R% ਡਿਲੀਟ ਕਰ ਦਿੰਦੇ ਹਾਂ ਅਤੇ Next ਬਟਨ ‘ਤੇ ਕਲਿਕ ਕਰਦੇ ਹਾਂ ।
06:37 ਨੋਟ ਕਰੋ ਕਿ ਅਸੀਂ ਸਿੱਧੇ ਸਟੈਪ 7 ‘ਤੇ ਆ ਗਏ ਹਾਂ ।
06:43 ਅਜਿਹਾ ਇਸ ਲਈ ਕਿਉਂਕਿ ਅਸੀਂ ਕੇਵਲ ਇੱਕ ਟੇਬਲ ਤੋਂ ਇੱਕ ਸਾਧਾਰਨ ਕਿਊਰੀ ਬਣਾ ਰਹੇ ਹਾਂ ।
06:51 ਅਤੇ ਸਾਡੀ ਕਿਊਰੀ ਜਾਣਕਾਰੀ ਦੇਵੇਗੀ ਨਾ ਕਿ ਸਾਰ ।
06:57 Summary ਕਿਊਰੀਸ ਸਾਰੇ ਫੰਕਸ਼ਨਸ ਅਤੇ ਸਮੂਹ ਤੋਂ ਡਾਟਾ ਦਿੰਦੀ ਹੈ ।
07:05 ਕੁੱਝ ਉਦਾਹਰਣਾਂ ਹਨ ਸਾਰੇ ਮੈਂਬਰਾਂ ਦੀ ਗਿਣਤੀ, ਜਾਂ ਸਾਰੀਆਂ ਕਿਤਾਬਾਂ ਦੇ ਮੁੱਲ ਦਾ ਜੋੜ ।
07:13 ਅਸੀਂ ਇਨ੍ਹਾਂ ਦੇ ਬਾਰੇ ਵਿੱਚ ਅੱਗੇ ਸਿੱਖਾਂਗੇ ।
07:17 ਠੀਕ ਹੈ, ਹੁਣ ਇੱਥੇ aliases ਨਿਰਧਾਰਤ ਕਰਦੇ ਹਾਂ ।
07:23 ਮਤਲੱਬ, ਆਓ ਨਤੀਜਿਆਂ ਦੀ ਸੂਚੀ ਵਿੱਚ ਲਾਭਦਾਇਕ ਜਾਂ ਵਿਆਖਿਆਤਮਕ ਲੇਬਲਸ ਜਾਂ ਸਿਰਲੇਖ ਪੇਸ਼ ਕਰਦੇ ਹਾਂ ।
07:32 ਇਸ ਲਈ: Name ਫੀਲਡ ਦੇ ਕੋਲ alias Member Name ਹੋ ਸਕਦਾ ਹੈ ਅਤੇ Phone ਫੀਲਡ ਦੇ ਕੋਲ alias Phone Number ਹੋ ਸਕਦਾ ਹੈ ।
07:46 ਇਸ ਲਈ: ਆਓ ਇਸ ਨਵੀਂ aliases ਨੂੰ ਇਹਨਾਂ ਦੋ ਟੈਕਸਟ ਬਾਕਸੇਸ ਵਿੱਚ ਟਾਈਪ ਕਰਦੇ ਹਾਂ ਅਤੇ Next ਬਟਨ ‘ਤੇ ਕਲਿਕ ਕਰਦੇ ਹਾਂ ।
07:57 ਹੁਣ ਅਸੀਂ ਸਟੈਪ 8 ‘ਤੇ ਹਾਂ - ਅੰਤਮ ਸਟੈਪ ।
08:03 ਇੱਥੇ ਆਪਣੀ ਸਾਧਾਰਨ ਕਿਊਰੀ ਨੂੰ ਇੱਕ ਵਧੀਆ ਵਿਆਖਿਆਤਮਕ ਨਾਮ ਦਿੰਦੇ ਹਾਂ ।
08:09 Name of the Query’ ਲੇਬਲ ਦੇ ਅੱਗੇ List of all members and their phone numbers ਟਾਈਪ ਕਰਦੇ ਹਾਂ ।
08:20 ਹੁਣ ਨੋਟ ਕਰੋ ਕਿ wizard ਵਿੱਚ ਅਸੀਂ ਆਪਣੇ ਦੁਆਰਾ ਚੁਣੇ ਹੋਏ ਦਾ ਇੱਕ overview ਮਤਲਬ ਕਿ ਸੰਖੇਪ ਵੇਰਵਾ ਵੇਖ ਸਕਦੇ ਹਾਂ ।
08:27 ਅਤੇ ਇੱਥੋਂ ਅਸੀਂ ਅੱਗੇ ਕਿਵੇਂ ਜਾਣਾ ਚਾਹੁੰਦੇ ਹਾਂ ?
08:31 ਆਓ ਉੱਪਰ ਸੱਜੇ ਪਾਸੇ ਵੱਲ Display Query ਓਪਸ਼ਨ (ਵਿਕਲਪ) ‘ਤੇ ਕਲਿਕ ਕਰਦੇ ਹਾਂ ਅਤੇ Finish ਬਟਨ ‘ਤੇ ਕਲਿਕ ਕਰਦੇ ਹਾਂ ।
08:41 wizard ਵਿੰਡੋ ਬੰਦ ਹੋ ਗਈ ਹੈ ਅਤੇ ਇੱਥੇ ਇੱਕ ਨਵੀਂ ਵਿੰਡੋ ਹੈ ਜਿਸਦਾ ਸਿਰਲੇਖ ਹੈ List of all members and their phone numbers
08:52 ਨੋਟ ਕਰੋ ਕਿ ਅਸੀਂ ਸਾਰੇ ਚਾਰੇ ਮੈਂਬਰਾਂ ਨੂੰ ਉਨ੍ਹਾਂ ਦੇ ਫੋਨ ਨੰਬਰਸ ਦੇ ਨਾਲ ਵੇਖ ਰਹੇ ਹਾਂ ਜਿਨ੍ਹਾਂ ਨੂੰ ਅਸੀਂ ਸ਼ੁਰੂ ਵਿੱਚ Members ਟੇਬਲ ਵਿੱਚ ਦਰਜ ਕੀਤਾ ਸੀ ।
09:04 ਨਾਲ ਹੀ, ਅਸੀਂ ਵੇਖ ਰਹੇ ਹਾਂ, ਇਹ ਸੂਚੀ ਅੱਖਰਾਂ ਦੇ ਵੱਧਦੇ-ਕ੍ਰਮ ਵਿੱਚ ਰੱਖੀ ਗਈ ਹੈ ।
09:13 ਇਸ ਲਈ: ਇਹ ਸਾਡੀ ਪਹਿਲੀ ਸਾਧਾਰਨ ਕਿਊਰੀ ਹੈ ।
09:18 ਇੱਥੇ ਇੱਕ ਨਿਰਧਾਰਤ ਕੰਮ ਹੈ ।
09:21 ਇੱਕ ਕਿਊਰੀ ਬਣਾਓ ਜੋ ਕਿ ਸਾਰੀਆਂ ਕਿਤਾਬਾਂ ਨੂੰ ਵੱਧਦੇ-ਕ੍ਰਮ ਵਿੱਚ ਸੂਚੀਬੱਧ ਕਰੇਗੀ ।
09:28 ਸਾਰੇ ਫੀਲਡਜ਼ ਨੂੰ ਸ਼ਾਮਿਲ ਕਰੋ ।
09:31 ਉਸ ਨੂੰ ‘List of all books in the Library’ ਨਾਮ ਦਿਓ ।
09:38 ਇਸ ਦੇ ਨਾਲ ਅਸੀਂ ਲਿਬਰਔਫਿਸ ਬੇਸ ‘ਤੇ Wizard ਦੀ ਵਰਤੋਂ ਕਰਕੇ ਕਿਊਰੀਸ ਬਣਾਉਣ ਦੇ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ ।
09:45 ਸੰਖੇਪ ਵਿੱਚ ਅਸੀਂ ਸਿੱਖਿਆ ਕਿ ਕਿਵੇਂ: Query Wizard ਦੀ ਵਰਤੋਂ ਕਰਕੇ ਸਾਧਾਰਨ ਕਿਊਰੀਸ ਬਣਾਈਏ, Select fields, ਫੀਲਡਜ਼ ਦਾ ਕ੍ਰਮ ਨਿਰਧਾਰਤ ਕਰੀਏ, ਅਤੇ ਇੱਕ ਕਿਊਰੀ ਲਈ ਖੋਜ ਮਾਪਦੰਡ ਜਾਂ ਨਿਯਮ ਪੇਸ਼ ਕਰੀਏ ।
10:00 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
10:12 ਇਹ ਪ੍ਰੋਜੇਕਟ http://spoken-tutorial.org.ਦੁਆਰਾ ਚਲਾਇਆ ਜਾਂਦਾ ਹੈ
10:17 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠ ਦਿੱਤੇ ਲਿੰਕ ‘ਤੇ ਉਪਲੱਬਧ ਹੈ ।
10:22 ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ ।

Contributors and Content Editors

Harmeet, PoojaMoolya