LibreOffice-Installation/C2/LibreOffice-Suite-Installation-on-Linux-OS/Punjabi

From Script | Spoken-Tutorial
Jump to: navigation, search
Time Narration
00:01 ਸੱਤ ਸ਼੍ਰੀ ਅਕਾਲ ! Installation of LibreOffice Suite ਉੱਤੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ ਕਿ ਲਿਬਰੇ ਆਫਿਸ ਸੂਟ ਨੂੰ Linux OS ਉੱਤੇ ਕਿਵੇਂ ਸੰਸਥਾਪਿਤ ਕਰਦੇ ਹਨ ।
00:14 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋ ਕਰ ਰਿਹਾ ਹਾਂ:
*  Linux OS ਵਰਜਨ 14.04 ਅਤੇ 
*  ਫਾਇਰ ਫਾਕਸ ਵੈਬ ਬਰਾਊਜਰ
ਤੁਸੀ ਆਪਣੀ ਪਸੰਦ ਦਾ ਕੋਈ ਵੀ ਵੈਬ ਬਰਾਊਜਰ ਇਸਤੇਮਾਲ ਕਰ ਸਕਦੇ ਹੋ ।  
00:27 Linux OS ਵਿੱਚ ਇਸ ਟਿਊਟੋਰਿਅਲ ਦਾ ਪਾਲਣ ਕਰਨ ਦੇ ਲਈ, ਹੇਠਾਂ ਦਿੱਤੇ ਨਾਲ ਵਾਕਫ਼ ਹੋਣਾ ਚਾਹੀਦਾ ਹੈ:
*  ਟਰਮਿਨਲ ਕਮਾਂਡਸ ਅਤੇ 
*  Synaptic Package Manager.
00:35 ਜੇਕਰ ਨਹੀਂ, ਤਾਂ ਕਿਰਪਾ ਕਰਕੇ ਵੈਬਸਾਈਟ ਉੱਤੇ ਲਿਨਕਸ ਸੀਰੀਜ ਵਿੱਚ ਸੰਬੰਧਿਤ ਟਿਊਟੋਰਿਅਲਸ ਨੂੰ ਵੇਖੋ ।
00:40 ਹੁਣ LibreOffice Suite ਦੇ ਸੰਸਥਾਪਨ ਦੇ ਨਾਲ ਸ਼ੁਰੂ ਕਰਦੇ ਹਾਂ ।
00:45 LibreOffice Suite, ਸਿਨੈਪਟਿਕ ਪੈਕੇਜ ਮੈਨੇਜਰ ਦਾ ਪ੍ਰਯੋਗ ਕਰਕੇ ਡਾਊਨਲੋਡ ਅਤੇ ਸੰਸਥਾਪਿਤ ਕੀਤਾ ਜਾ ਸਕਦਾ ਹੈ ।
00:51 ਜਿਆਦਾ ਜਾਣਕਾਰੀ ਲਈ ਲਿਨਕਸ ਸਪੋਕਨ ਟਿਊਟੋਰਿਅਲ ਸੀਰੀਜ ਵਿੱਚ ਸੰਬੰਧਿਤ ਟਿਊਟੋਰਿਅਲ ਨੂੰ ਵੇਖੋ ।
00:57 ਅੱਗੇ, ਹੁਣ ਸਿਖਦੇ ਹਾਂ ਕਿ ਟਰਮਿਨਲ ਦਾ ਪ੍ਰਯੋਗ ਕਰਕੇ LibreOffice Suite ਨੂੰ ਕਿਵੇਂ ਸੰਸਥਾਪਿਤ ਕਰਦੇ ਹਨ ।
01:03 ਪਹਿਲਾਂ, ਮੈਂ Firefox web browser ਖੋਲ੍ਹਾਂਗਾ ।
01:07 ਐਡਰੈਸ ਬਾਰ ਵਿੱਚ, ਟਾਈਪ ਕਰੋ www.LibreOffice.org / download ਅਤੇ ਐਂਟਰ ਦਬਾਓ ।
01:19 ਅਸੀਂ ਤੁਰੰਤ ਹੀ download page ਉੱਤੇ ਨਿਰਦੇਸ਼ਤ ਕੀਤੇ ਜਾਵਾਂਗੇ ।
01:24 ਇੱਥੇ ਤੁਸੀ LibreOffice Suite ਨੂੰ ਡਾਊਨਲੋਡ ਕਰਨ ਲਈ Download ਬਟਨ ਵੇਖ ਸਕਦੇ ਹੋ ।
01:30 ਡਿਫਾਲਟ ਰੂਪ ਵਲੋਂ, ਸਾਡੇ ਡਿਫਾਲਟ OS ਲਈ ਲਿਬਰੇ ਆਫਿਸ ਦਾ ਨਵੀਨਤਮ ਵਰਜਨ ਇੱਥੇ ਦਿਸਦਾ ਹੈ ।
01:36 ਮੇਰੇ ਮਾਮਲੇ ਵਿੱਚ, ਮੈਂ Linux OS ਉੱਤੇ ਰਿਕਾਰਡ ਕਰ ਰਿਹਾ ਹਾਂ । ਸੋ, ਇਹ ਲਿਨਕਸ ਲਈ ਲਿਬਰੇ ਆਫਿਸ ਦਾ ਨਵੀਨਤਮ ਵਰਜਨ ਦਿਖਾਉਂਦਾ ਹੈ ।
01:45 ਲੇਕਿਨ ਅਸੀ ਆਪਣੇ OS ਵਰਜਨ ਲਈ ਉਪਯੁਕਤ ਇਸ ਸਾਫਟਵੇਅਰ ਨੂੰ ਡਾਊਨਲੋਡ ਕਰ ਸਕਦੇ ਹਾਂ ।
01:51 ਅਸੀ OS ਜਾਂ ਲਿਬਰੇ ਆਫਿਸ ਵਰਜਨ ਨੂੰ ਕਿਵੇਂ ਬਦਲਦੇ ਹਾਂ  ? ਬਸ Download ਬਟਨ ਦੇ ਬਿਲਕੁੱਲ ਉੱਤੇ ਵਾਲੇ ਲਿੰਕ change ਉੱਤੇ ਕਲਿਕ ਕਰੋ ।
02:01 ਅਸੀ ਇੱਕ ਹੋਰ ਪੇਜ ਉੱਤੇ ਨਿਰਦੇਸ਼ਤ ਕੀਤੇ ਜਾਵਾਂਗੇ । ਇੱਥੇ, ਅਸੀ ਵਖ ਵਖ OSs ਲਈ ਡਾਊਨਲੋਡ ਵਿਕਲਪ ਵੇਖ ਸਕਦੇ ਹਾਂ । ਅਸੀ ਉਨ੍ਹਾਂ ਵਿਚੋਂ ਆਪਣੀ ਜਰੁਰਤ ਦੇ ਅਨੁਸਾਰ ਇੱਕ ਚੁਣ ਸਕਦੇ ਹਾਂ ।
02:12 ਇੱਥੇ, ਅਸੀ LibreOffice Suite ਦਾ ਉਹ ਵਰਜਨ ਵੀ ਚੁਣ ਸਕਦੇ ਹਾਂ ਜੋ ਸੰਸਥਾਪਿਤ ਕਰਨਾ ਚਾਹੁੰਦੇ ਹਾਂ ।
02:18 ਮੈਂ ਬਰੈਕੇਟ deb ਵਿੱਚ Linux x64 ਚੁਣਾਗਾ ਕਿਉਂਕਿ ਮੇਰੇ ਕੋਲ 64-bit ਉਬੰਟੁ ਲਿਨਕਸ ਮਸ਼ੀਨ ਹੈ ।
02:26 ਅਜਿਹਾ ਕਰਨ ਉੱਤੇ, ਅਸੀ ਇੱਕ ਵਾਰ ਫਿਰ ਡਾਊਨਲੋਡ ਪੇਜ ਉੱਤੇ ਨਿਰਦੇਸ਼ਤ ਕੀਤੇ ਜਾਵਾਂਗੇ ।
02:31 ਧਿਆਨ ਦਿਓ ਕਿ LibreOffice ਅਤੇ OS ਦੇ ਡਿਫਾਲਟ ਵਰਜਨ ਹੁਣ ਸਾਡੀ ਚੋਣ ਦੇ ਅਨੁਸਾਰ ਹਨ ।
02:40 ਹੁਣ Download ਬਟਨ ਉੱਤੇ ਕਲਿਕ ਕਰਦੇ ਹਾਂ ।
02:43 ਅਜਿਹਾ ਕਰਨ ਉੱਤੇ, Save As ਡਾਇਲਾਗ ਬਾਕਸ ਖੁਲਦਾ ਹੈ ।
02:46 OK ਬਟਨ ਉੱਤੇ ਕਲਿਕ ਕਰੋ ਅਤੇ ਡਾਊਨਲੋਡ ਸ਼ੁਰੂ ਹੋਵੇਗਾ । ਇੰਟਰਨੈੱਟ ਦੀ ਸਪੀਡ ਦੇ ਆਧਾਰ ਉੱਤੇ ਇਹ ਕੁੱਝ ਸਮਾਂ ਲੈ ਸਕਦਾ ਹੈ ।
02:55 ਜਦੋਂ ਡਾਊਨਲੋਡ ਪੂਰਾ ਹੋ ਜਾਂਦਾ ਹੈ ਤਾਂ ਟਰਮਿਨਲ ਖੋਲ੍ਹੋ । ਅਸੀ ਅਜਿਹਾ ਕੀਬੋਰਡ ਉੱਤੇ Ctrl, Alt, T ਬਟਨ ਇਕੋ ਸਮੇਂ ਦਬਾ ਕੇ ਕਰ ਸਕਦੇ ਹਾਂ ।
03:05 ਟਰਮਿਨਲ ਉੱਤੇ ਟਾਈਪ ਕਰੋ: cd space Downloads ਅਤੇ ਐਂਟਰ ਦਬਾਓ ।
03:13 ਫਿਰ ਟਾਈਪ ਕਰੋ: ls (ਐਲ.ਐਸ)ਅਤੇ ਐਂਟਰ ਦਬਾਓ ।
03:17 ਅਸੀ ਡਾਊਨਲੋਡ ਕੀਤੀ ਹੋਈ LibreOffice suite ਫਾਇਲ tar.gz ਫਾਰਮੈਟ ਵਿੱਚ ਵੇਖ ਸਕਦੇ ਹਾਂ ।
03:24 ਹੁਣ ਮੈਂ Ctrl + L ਬਟਨ ਦਬਾਕੇ ਸਕਰੀਨ ਨੂੰ ਸਾਫ਼ ਕਰਾਂਗਾ ।
03:29 ਫਿਰ ਟਾਈਪ ਕਰੋ: tar ਸਪੇਸ -zxvf ਸਪੇਸ ਅਤੇ ਉਸ ਫਾਇਲ ਦਾ ਨਾਮ ਅਤੇ ਐਂਟਰ ਦਬਾਓ ।
03:43 ਫਿਰ ਟਾਈਪ ਕਰੋ: cd ਸਪੇਸ ਫਾਇਲ ਦਾ ਨਾਮ ਅਤੇ ਐਂਟਰ ਦਬਾਓ ।
03:51 ਹੁਣ ਟਾਈਪ ਕਰੋ: cd ਕੈਪਸ ਵਿੱਚ DEBS ਅਤੇ ਐਂਟਰ ਦਬਾਓ ।
03:59 ਅੰਤ ਵਿੱਚ ਟਾਈਪ ਕਰੋ: sudo ਸਪੇਸ dpkg -i ਸਪੇਸ *.deb ਅਤੇ ਐਂਟਰ ਦਬਾਓ ।
04:14 ਆਪਣੇ ਸਿਸਟਮ ਦਾ ਪਾਸਵਰਡ ਟਾਈਪ ਕਰੋ ਅਤੇ ਐਂਟਰ ਦਬਾਓ ।
04:19 ਐਂਟਰ ਦਬਾਉਣ ਤੋਂ ਬਾਅਦ, LibreOffice Suite ਦਾ ਸੰਸਥਾਪਨ ਸ਼ੁਰੂ ਹੋਵੇਗਾ ।
04:26 ਸੰਸਥਾਪਨ ਕੁੱਝ ਸਮਾਂ ਲਵੇਗਾ । ਇੱਕ ਵਾਰ ਸੰਸਥਾਪਨ ਪੂਰਾ ਹੋਣ ਤੋਂ ਬਾਅਦ, ਟਰਮਿਨਲ ਬੰਦ ਕਰੋ ।
04:34 dash home ਉੱਤੇ ਜਾਓ ਅਤੇ ਸਰਚ ਬਾਰ ਖੇਤਰ ਵਿੱਚ office ਟਾਈਪ ਕਰੋ
04:40 ਤੁਸੀ ਵਖ-ਵਖ ਲਿਬਰੇ ਆਫਿਸ ਸੂਟ ਘਟਕ ਵੇਖ ਸਕਦੇ ਹੋ, ਜਿਵੇਂ Base, Calc, Impress, Writer, Draw ਅਤੇ Math
04:51 ਇਹ ਦਿਖਾਉਂਦਾ ਹੈ ਕਿ LibreOffice Suite ਤੁਹਾਡੇ Linux ਸਿਸਟਮ ਉੱਤੇ ਸਫਲਤਾਪੂਰਵਕ ਸੰਸਥਾਪਿਤ ਹੋ ਗਿਆ ਹੈ ।
04:58 ਇਸ ਟਿਊਟੋਰਿਅਲ ਲਈ ਬਸ ਇੰਨਾ ਹੀ । ਚਲੋ ਇਸਦਾ ਸਾਰ ਕਰਦੇ ਹਾਂ l
05:02 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ, ਉਬੰਟੁ ਲਿਨਕਸ OS ਵਿੱਚ LibreOffice Suite ਕਿਵੇਂ ਸੰਸਥਾਪਿਤ ਕਰਦੇ ਹਨ ।
05:09 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡਿਓ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦੀ ਹੈ । ਕਿਰਪਾ ਕਰਕੇ ਇਸਨੂੰ ਵੇਖੋ ।
05:16 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੱਤੇ ਜਾਂਦੇ ਹਨ । ਜਿਆਦਾ ਜਾਣਕਾਰੀ ਦੇ ਲਈ, ਕਿਰਪਾ ਕਰਕੇ ਸਾਨੂੰ ਲਿਖੋ ।
05:29 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਭਾਰਤ ਸਰਕਾਰ ਦੇ MHRD ਦੁਆਰਾ ਫੰਡ ਕੀਤਾ ਗਿਆ ਹੈ । ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਹੈ ।
05:43 ਇਸ ਟਿਊਟੋਰਿਅਲ ਲਈ ਸਕਰਿਪਟ ਸਪੋਕਨ ਟਿਊਟੋਰਿਅਲ ਟੀਮ ਦੁਆਰਾ ਦਿੱਤੀ ਗਈ ਹੈ l ਆਈ.ਆਈ.ਟੀ ਬਾੰਬੇ ਵਲੋਂ ਮੈਂ ਹਰਪ੍ਰੀਤ ਜਟਾਣਾ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Harmeet