LibreOffice-Impress-on-BOSS-Linux/C2/Creating-a-presentation-document/Punjabi

From Script | Spoken-Tutorial
Jump to: navigation, search
Time Narration
00:00 ਲਿਬਰੇਆਫਿਸ ਇੰਪ੍ਰੇਸ ਵਿੱਚ ਇੱਕ ਪੇਸ਼ਕਾਰੀ ਡਾਕਿਉਮੇਂਟ ਬਣਾਉਣਾ ਅਤੇ ਬੇਸਿਕ ਫਾਰਮੈਟਿੰਗ ਦੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:09 ਇਸ ਟਿਊਟੋਰਿਅਲ ਵਿੱਚ ਅਸੀ ਇੰਪ੍ਰੇਸ ਵਿੰਡੋ ਦੇ ਭਾਗਾਂ ਦੇ ਬਾਰੇ ਵਿੱਚ ਸਿਖਾਂਗੇ ਅਤੇ ਕਿਵੇਂ ਸਲਾਇਡ ਇੰਸਰਟ ਕਰਦੇ ਹਨ ਅਤੇ ਕਾਪੀ ਕਰਦੇ ਹਨ , ਫੋਂਟ ਬਾਰੇ ਅਤੇ ਫੋਂਟ ਨੂੰ ਫਾਰਮੈਟ ਕਰਨ ਬਾਰੇ ਸਿਖਾਂਗੇ ।
00:21 ਇੱਥੇ ਅਸੀ ਆਪਣੇ ਆਪਰੇਟਿੰਗ ਸਿਸਟਮ ਦੇ ਰੂਪ ਵਿਚ ਜੀ.ਐਨ.ਯੂ/ ਲਿਨਕਸ ਅਤੇ ਲਿਬਰੇਆਫਿਸ ਸੂਟ ਵਰਜਨ 3.3.4 ਦੀ ਵਰਤੋ ਕਰ ਰਹੇ ਹਾਂ ।
00:30 ਚੱਲੋ ਆਪਣੀ ਪੇਸ਼ਕਾਰੀ ( ਪ੍ਰੇਜੈਟੇਸ਼ਨ ) “Sample Impress” ਖੋਲਦੇ ਹਾਂ ਜਿਸਨੂੰ ਪਿਛਲੇ ਟਿਊਟੋਰਿਅਲ ਵਿੱਚ ਬਣਾਇਆ ਸੀ ।
00:36 ਚੱਲੋ ਵੇਖਦੇ ਹਾਂ ਕਿ ਸਕਰੀਨ ਉੱਤੇ ਕੀ ਕੀ ਹੈ ।
00:40 ਵਿਚਕਾਰ ਵਿੱਚ ਅਸੀ ਖਾਲੀ ਜਗ੍ਹਾ ਵੇਖਦੇ ਹਾਂ ਜੋ ਕਿ ਵਰਕਸਪੇਸ ਹੈ ਜਿੱਥੇ ਅਸੀ ਕੰਮ ਕਰਾਂਗੇ ।
00:44 ਜਿਵੇਂ ਕਿ ਤੁਸੀ ਵੇਖ ਸਕਦੇ ਹੋ , “Workspace” ਵਿੱਚ 5 ਟੈਬਸ ਹਨ ਜਿਨ੍ਹਾਂ ਨੂੰ “View buttons” ਕਹਿੰਦੇ ਹਨ ।
00:50 ਫਿਲਹਾਲ “Normal” ਟੈਬ ਚੁਣਿਆ ਹੈ ।
00:53 ਇਹ ਮੁੱਖ ਵਿਊ ਹੈ ਵੱਖ - ਵੱਖ ਸਲਾਇਡਸ ਬਣਾਉਣ ਦੇ ਲਈ ।
00:56 “Outline” ਵਿਊ ਹਰ ਇੱਕ ਸਲਾਇਡ ਦੇ ਆਉਟਲਾਇਨ ਫਾਰਮੇਟ ਵਿੱਚ ਵਿਸ਼ਾ ਸਿਰਲੇਖ , ਬੁਲੇਟੇਡ ਅਤੇ ਨੰਮਬਰਡ ਸੂਚੀਆਂ ਦਿਖਾਉਂਦਾ ਹੈ ।
01:03 “Notes” ਵਿਊ ਹਰ ਇੱਕ ਸਲਾਇਡ ਵਿੱਚ ਨੋਟ ਜੋੜਨ ਦੀ ਸਹੂਲਤ ਦਿੰਦਾ ਹੈ ਜੋ ਕਿ ਪੇਸ਼ਕਾਰੀ ਦੇ ਵਕਤ ਨਜ਼ਰ ਨਹੀਂ ਆਉਂਦੇ ।
01:10 “Handout” ਵਿਊ ਸਲਾਇਡਸ ਨੂੰ ਹੈਂਡਾਉਟ ਦੇ ਰੂਪ ਵਿੱਚ ਪ੍ਰਿੰਟ ਕਰਨ ਦੀ ਸਹੂਲਤ ਦਿੰਦਾ ਹੈ ।
01:14 ਇੱਥੇ ਸਾਨੂੰ ਇੱਕ ਪੇਜ ਉੱਤੇ ਕਿੰਨੇ ਸਲਾਇਡਸ ਪ੍ਰਿੰਟ ਕਰਨੇ ਹਨ ਇਸਦੀ ਚੋਣ ਕਰ ਸਕਦੇ ਹਾਂ ।
01:19 “Slide Sorter” ਵਿਊ ਸਲਾਇਡਸ ਦੇ ਥੰਬਨੇਲਸ ਦਿਖਾਉਂਦਾ ਹੈ ।
01:23 ਹੁਣ ਫਿਰ ਦੁਬਾਰਾ “Normal” ਵਿਊ ਬਟਨ ਉੱਤੇ ਕਲਿਕ ਕਰਦੇ ਹਾਂ ।
01:26 ਸਕਰੀਨ ਦੇ ਖੱਬੇ ਪਾਸੇ ਵੱਲ ਤੁਸੀ “Slides” ਪੈਨ ਵੇਖਦੇ ਹੋ । ਇਸ ਵਿਚ ਪੇਸ਼ਕਾਰੀ ਵਿੱਚ ਸਲਾਇਡਸ ਦੇ ਥੰਬਨੇਲਸ ਸ਼ਾਮਿਲ ਹੁੰਦੇ ਹਨ ।
01:35 ਸੱਜੇ ਪਾਸੇ “Tasks” ਪੈਨ ਹੈ ਜਿਸ ਵਿੱਚ 5 ਭਾਗ ਹਨ ।
01:41 ਲੇਆਉਟਸ ਸੈਕਸ਼ਨ ਵਿੱਚ ਪਹਿਲਾਂ ਤੋਂ ਹੀ ਕੁੱਝ ਸੈੰਪਲ ਲੇਆਉਟਸ ਮੌਜੂਦ ਹਨ ।
01:44 ਅਸੀ ਉਨ੍ਹਾਂ ਦੀ ਵਰਤੋ ਇੰਜ ਹੀ ਕਰ ਸਕਦੇ ਹਾਂ ਜਾਂ ਲੋੜ ਅਨੁਸਾਰ ਕੁੱਝ ਬਦਲਾਵ ਕਰਕੇ ਵਰਤੋ ਕਰ ਸਕਦੇ ਹਾਂ ।
01:49 ਜਿਵੇਂ ਜਿਵੇਂ ਅਸੀ ਇਸ ਟਿਊਟੋਰਿਅਲਸ ਵਿੱਚ ਅੱਗੇ ਵਧਾਂਗੇ ਇਹਨਾ ਸੈਕਸ਼ੰਸ ਨੂੰ ਵਿਸਥਾਰ ਵਿੱਚ ਵੇਖਾਂਗੇ ।
01:55 ਚੱਲੋ ਹੁਣ ਸਿਖਦੇ ਹਾਂ ਕਿ ਕਿਵੇਂ ਸਲਾਇਡ ਨੂੰ ਇੰਸਰਟ ਕਰਦੇ ਹਨ । “Slides” ਪੈਨ ਵਿੱਚ ਦੂਜੀ ਸਲਾਇਡ ਉੱਤੇ ਕਲਿਕ ਕਰਕੇ ਉਸਨੂੰ ਚੁਣੋ ।
02:02 ਹੁਣ “Insert” ਅਤੇ “Slide” ਉੱਤੇ ਕਲਿਕ ਕਰੋ ।
02:06 ਅਸੀ ਵੇਖਦੇ ਹਾਂ ਕਿ ਦੂਜੀ ਸਲਾਇਡ ਦੇ ਬਾਅਦ ਇੱਕ ਨਵੀਂ ਖਾਲੀ ਸਲਾਇਡ ਇਨਸਰਟ ਹੋ ਗਈ ਹੈ ।
02:11 ਸਲਾਇਡ ਉੱਤੇ ਸਿਰਲੇਖ ਲਿਖਣ ਲਈ ਟੈਕਸਟਬਾਰ ਵਿੱਚ ‘Click to add Title’ ਉੱਤੇ ਕਲਿਕ ਕਰੋ ।
02:18 ਹੁਣ ‘Short Term Strategy’ ਟਾਈਪ ਕਰੋ ਅਤੇ ਟੈਕਸਟ ਬਾਕਸ ਦੇ ਬਾਹਰ ਕਲਿਕ ਕਰੋ ।
02:24 ਸੋ ਸਿਰਲੇਖ ਇਸ ਤਰ੍ਹਾਂ ਨਾਲ ਜੋੜ ਸਕਦੇ ਹਾਂ ।
02:27 ਇੱਥੇ ਦੋ ਤਰੀਕੇ ਹਨ ਜਿਸਦੇ ਨਾਲ ਅਸੀ ਸਲਾਇਡ ਦੀ ਕਾਪੀ ਬਣਾ ਸਕਦੇ ਹਾਂ ।
02:31 ਚੱਲੋ ਪਹਿਲੇ ਤਰੀਕੇ ਨੂੰ ਵੇਖਦੇ ਹਾਂ । “Insert” ਉੱਤੇ ਕਲਿਕ ਕਰੋ ਅਤੇ ਫਿਰ “Duplicate Slide” ਉੱਤੇ ਕਲਿਕ ਕਰੋ ।
02:36 ਅਸੀ ਵੇਖ ਸੱਕਦੇ ਹਾਂ ਕਿ ਇੱਕ ਨਵੀਂ ਡੁਪਲਿਕੇਟ ਸਲਾਇਡ ਸਾਡੀ ਪਹਿਲੀ ਬਣਾਈ ਗਈ ਸਲਾਇਡ ਦੇ ਬਾਅਦ ਇਨਸਰਟ ਹੋ ਗਈ ਹੈ ।
02:43 ਨਹੀਂ ਤਾਂ “Workspace” ਪੈਨ ਵਿੱਚ ਜਾਕੇ “Slide Sorter” ਕਲਿਕ ਕਰਕੇ ਸਲਾਇਡ ਸੋਰਟਰ ਵਿਊ ਉੱਤੇ ਜਾਓ ।
02:51 ਹੁਣ ਸੱਤਵੀਂ ਸਲਾਇਡ ਨੂੰ ਕਾਪੀ ਕਰੋ । ਸਲਾਇਡ ਉੱਤੇ ਰਾਇਟ ਕਲਿਕ ਕਰੋ ਅਤੇ ਕੰਨਟੈਕਸਟ ਮੈਨਿਊ ਵਿਚੋਂ “Copy” ਚੁਣੋ ।
02:58 ਆਖਰੀ ਸਲਾਇਡ ਉੱਤੇ ਰਾਇਟ ਕਲਿਕ ਕਰੋ । Paste ਉੱਤੇ ਕਲਿਕ ਕਰੋ ।
03:02 ‘After’ ਚੁਣੋ ਅਤੇ ‘OK’ ਕਲਿਕ ਕਰੋ ।
03:05 ਪੇਸ਼ਕਾਰੀ ਦੇ ਅੰਤ ਵਿੱਚ ਤੁਸੀਂ ਸਲਾਇਡ ਦੀ ਇੱਕ ਕਾਪੀ ਬਣਾ ਲਈ ਹੈ ।
03:11 ਚੱਲੋ ਹੁਣ ਫੋਂਟਸ ਅਤੇ ਫੋਂਟਸ ਨੂੰ ਫਾਰਮੇਟ ਕਰਨ ਦੇ ਕੁੱਝ ਤਰੀਕੇ ਵੇਖਦੇ ਹਾਂ ।
03:16 ‘Long term goal’ ਨਾਮਕ ਸਲਾਇਡ ਉੱਤੇ ਡਬਲ ਕਲਿਕ ਕਰਕੇ ਉਸਨੂੰ ਚੁਣਦੇ ਹਾਂ ।
03:21 “Body” ਟੈਕਸਟ ਬਾਕਸ ਉੱਤੇ ਕਲਿਕ ਕਰੋ ਅਤੇ ਸਾਰੇ ਟੈਕਸਟ ਨੂੰ ਚੁਣੋ । ਹੁਣ ਇਸਨੂੰ ਡਿਲੀਟ ਕਰੋ ।
03:27 ਹੁਣ ਇਹ ਟਾਈਪ ਕਰੋ : reduce costs , reduce dependence on few vendors , develop customized applications .
03:38 ਲਿਬਰੇਆਫਿਸ ਰਾਇਟਰ ਡਾਕਿਊਮੇਂਟਸ ਵਿੱਚ ਫੋਂਟ ਦੇ ਪ੍ਰਕਾਰ ਅਤੇ ਫੋਂਟ ਸਾਇਜ ਨੂੰ ਜਿਸ ਤਰ੍ਹਾਂ ਬਦਲਿਆ ਸੀ ਇੱਥੇ ਵੀ ਉਂਜ ਹੀ ਕਰ ਸਕਦੇ ਹਾਂ ।
03:44 ਟੈਕਸਟ ਦੀ ਇੱਕ ਲਕੀਰ ਚੁਣੋ । “Text Format” ਟੂਲਬਾਰ ਵਿੱਚ , ਫੋਂਟ ਟਾਈਪ ਨੂੰ “Albany” ਤੋਂ “Arial Black” ਵਿੱਚ ਬਦਲੋ ।
03:53 ਅਤੇ ਫੋਂਟ ਸਾਇਜ ਨੂੰ “32” ਤੋਂ “40” ਵਿੱਚ ਬਦਲੋ ।
03:57 ਟੈਕਸਟ ਬਾਕਸ ਤੋਂ ਬਾਹਰ ਕਿਤੇ ਵੀ ਕਲਿਕ ਕਰੋ ।
04:00 ਧਿਆਨ ਦਿਓ ਕਿ ਫੋਂਟ ਬਦਲ ਗਿਆ ਹੈ ।
04:03 ਅਸੀ ਮੇਨ ਮੈਨਿਊ ਵਿਚੋਂ Format ਉੱਤੇ ਕਲਿਕ ਕਰਕੇ ਅਤੇ ਫਿਰ Character ਆਪਸ਼ਨ ਉੱਤੇ ਕਲਿਕ ਕਰਕੇ ਵੀ ਫੋਂਟ ਨੂੰ ਬਦਲ ਸਕਦੇ ਹਾਂ ।
04:10 ਇਹ ਇੱਕ ਡਾਇਲਾਗ ਬਾਕਸ ਖੋਲੇਗਾ ਜਿਸ ਵਿੱਚ ਅਸੀ ਆਪਣੀ ਲੋੜ ਮੁਤਾਬਿਕ ਫੋਂਟ , ਸਟਾਇਲ ਅਤੇ ਸਾਇਜ ਸੈੱਟ ਕਰ ਸਕਦੇ ਹਾਂ ।
04:17 ਇਸ ਡਾਇਲਾਗ ਬਾਕਸ ਨੂੰ ਬੰਦ ਕਰਦੇ ਹਾਂ ।
04:20 ਫੋਂਟ ਦਾ ਕਲਰ ਬਦਲਣ ਦੇ ਲਈ , ਅਸੀ ‘Development up to present’ ਨਾਮਕ ਸਲਾਇਡ ਨੂੰ ਚੁਣਦੇ ਹਾਂ ।
04:25 body ਟੈਕਸਟ ਬਾਕਸ ਉੱਤੇ ਕਲਿਕ ਕਰਦੇ ਹਾਂ ਅਤੇ ਫਿਰ ਸਾਰੇ ਟੈਕਸਟ ਨੂੰ ਚੁਣਦੇ ਹਾਂ ।
04:31 ਫੋਂਟ ਕਲਰ ਆਇਕਨ ਤੋਂ ਅਗਲੀ ਹੇਠਲੀ ਐਰੋ ਉੱਤੇ ਕਲਿਕ ਕਰੋ ਅਤੇ ਜੋ ਚਾਹੀਦਾ ਹੈ ਉਹ ਕਲਰ ਚੁਣੋ ।
04:38 ਟੈਕਸਟ ਬਾਕਸ ਦੇ ਬਾਹਰ ਕਿਤੇ ਵੀ ਕਲਿਕ ਕਰੋ ।
04:41 ਕਲਰ ਵਿੱਚ ਹੋਏ ਬਦਲਾਵ ਨੂੰ ਵੇਖੋ ।
04:44 ਲਿਬਰੇਆਫਿਸ ਡਾਕਿਊਮੇਂਟਸ ਵਿੱਚ ਜਿਸ ਤਰ੍ਹਾਂ ਨਾਲ ਬੋਲਡ , ਇਟਾਲਿਕਸ ਅਤੇ ਅੰਡਰਲਾਇਨ ਫਾਰਮੇਟਿੰਗ ਜਿਵੇਂ ਕੀਤੀ ਸੀ ਇੱਥੇ ਵੀ ਉਸੇ ਤਰਾਂ ਕਰ ਸਕਦੇ ਹੋ ।
04:51 ‘Recommendations’ ਨਾਮਕ ਸਲਾਇਡ ਨੂੰ ਚੁਣੋ ।
04:54 “Body” ਟੈਕਸਟ ਬਾਕਸ ਉੱਤੇ ਕਲਿਕ ਕਰੋ ਅਤੇ ਟੈਕਸਟ ਦੀ ਇੱਕ ਲਕੀਰ ਚੁਣੋ ।
04:59 ਹੁਣ ਬੋਲਡ , ਇਟਾਲਿਕ ਅਤੇ ਅੰਡਰਲਾਇਨ ਆਇਕਨ ਉੱਤੇ ਕਲਿਕ ਕਰੋ ।
05:04 ਟੈਕਸਟ ਬਾਕਸ ਦੇ ਬਾਹਰ ਕਿਤੇ ਵੀ ਕਲਿਕ ਕਰੋ ।
05:07 ਟੈਕਸਟ ਵਿੱਚ ਹੋਏ ਬਦਲਾਵ ਉੱਤੇ ਧਿਆਨ ਦਿਓ ।
05:09 ਹੁਣ ਅਸੀ ਇਸ ਟਿਊਟੋਰਿਅਲ ਦੇ ਅੰਤ ਵਿਚ ਆ ਗਏ ਹਾਂ ।
05:12 ਸੰਖੇਪ ਵਿੱਚ ਦੱਸਦੇ ਹਾਂ ਕਿ ਅਸੀਂ ਕੀ ਸਿੱਖਿਆ । ਇਸ ਟਿਊਟੋਰਿਅਲ ਵਿੱਚ ਅਸੀਂ ਇੰਪ੍ਰੇਸ ਵਿੰਡੋ ਦੇ ਭਾਗਾਂ ਦੇ ਬਾਰੇ ਵਿੱਚ ਸਿੱਖਿਆ ਅਤੇ ਕਿਵੇਂ ਸਲਾਇਡ ਇੰਸਰਟ ਕਰਦੇ ਹਨ ਅਤੇ ਕਾਪੀ ਕਰਦੇ ਹਨ , ਫੋਂਟ ਅਤੇ ਫੋਂਟ ਨੂੰ ਫਾਰਮੇਟ ਕਰਨਾ ਸਿੱਖਿਆ ।
05:25 ਇਸ ਵਿਆਪਕ ਅਸਾਇਨਮੈਂਟ ਦੀ ਕੋਸ਼ਿਸ਼ ਕਰੋ ।
05:28 ਇੱਕ ਨਵੀਂ ਪੇਸ਼ਕਾਰੀ ਬਣਾਓ ।
05:31 ਤੀਜੀ ਅਤੇ ਚੌਥੀ ਸਲਾਇਡ ਦੇ ਵਿੱਚ ਇੱਕ ਸਲਾਇਡ ਜੋੜੋ ।
05:35 ਪੇਸ਼ਕਾਰੀ ਦੇ ਅੰਤ ਵਿੱਚ ਚੌਥੀ ਸਲਾਇਡ ਦੀ ਇੱਕ ਕਾਪੀ ਬਣਾਓ ।
05:40 ਦੂਜੀ ਸਲਾਇਡ ਵਿੱਚ ਇੱਕ ਟੈਕਸਟ ਬਾਕਸ ਬਣਾਓ । ਉਸ ਵਿੱਚ ਕੁੱਝ ਟੈਕਸਟ ਟਾਈਪ ਕਰੋ ।
05:46 ਟੈਕਸਟ ਦੇ ਫਾਰਮੇਟ ਨੂੰ 32 ਫੋਂਟ ਸਾਇਜ ਵਿੱਚ ਬਦਲੋ ।
05:50 ਟੈਕਸਟ ਨੂੰ ਬੋਲਡ , ਇਟਾਲਿਕ , ਅੰਡਰਲਾਇਨ ਕਰੋ ਅਤੇ ਨੀਲਾ ਰੰਗ ਦਿਓ ।
05:57 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ ।
06:00 ਇਹ ਸਪੋਕਨ ਟਿਅਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
06:03 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ ।
06:08 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
06:13 ਜੋ ਆਨਲਾਇਨ ਟੈਸਟ ਪਾਸ ਕਰਦੇ ਹਨ ਉਨ੍ਹਾਂ ਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ ।
06:17 ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ contact @ spoken - tutorial . org ਨੂੰ ਲਿਖੋ ।
06:24 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ - ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
06:28 ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ ।
06:36 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਲਈ ਉਪਲੱਬਧ ਲਿੰਕ ਉੱਤੇ ਸੰਪਰਕ ਕਰੋ http: / / spoken - tutorial . org / NMEICT - Intro
06:46 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ।

ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Harmeet, PoojaMoolya