LibreOffice-Calc-on-BOSS-Linux/C3/Formulas-and-Functions/Punjabi

From Script | Spoken-Tutorial
Jump to: navigation, search
TIME NARRATION
00:00 ਲਿਬਰੇ ਆਫਿਸ ਕੈਲਕ ਵਿੱਚ ਫਾਰਮੂਲਾਸ ਅਤੇ ਫੰਕਸ਼ੰਸ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਗਾਤ ਹੈ।
00:07 ਇਸ ਟਿਊਟੋਰਿਅਲ ਵਿੱਚ ਅਸੀ ਇਨ੍ਹਾਂ ਦੇ ਬਾਰੇ ਵਿੱਚ ਸਿਖਾਂਗੇ:

ਕੰਡਿਸ਼ਨਲ ਆਪਰੇਟਰ, ਇਫ..ਔਰ ਸਟੇਟਮੈਂਟ , ਬੇਸਿਕ ਸਟੈਟਿਸਟਿਕ ਫੰਕਸ਼ੰਸ , ਨੰਬਰਾਂ ਨੂੰ ਰਾਊਂਡ ਆਫ਼ ਕਰਨਾ

00:19 ਇੱਥੇ ਅਸੀ ਆਪਣੇ ਆਪਰੇਟਿੰਗ ਸਿਸਟਮ ਦੇ ਰੂਪ ਵਿੱਚ GNU/ਲਿਨਕਸ ਅਤੇ ਲਿਬਰੇ ਆਫਿਸ ਸੂਟ ਵਰਜਨ 3.3.4 ਦਾ ਇਸਤੇਮਾਲ ਕਰ ਰਹੇ ਹਾਂ ।
00:30 ਅਸੀ ਬੇਸਿਕ ਅਰਿਥਮੈਟਿਕ ਆਪਰੇਟਰਸ ਲਾਗੂ ਕਰਨੇ ਜਿਵੇਂ ਜੋੜਨਾ, ਘਟਾਉਣਾ ਅਤੇ ਡਾਟਾ ਦੀ ਔਸਤ ਕੱਢਣਾ ਪਹਿਲਾਂ ਹੀ ਸਿੱਖ ਚੁੱਕੇ ਹਾਂ।
00:39 ਹੁਣ, ਕੁੱਝ ਹੋਰ ਲਾਭਦਾਇਕ ਆਪਰੇਟਰਸ ਦੇ ਬਾਰੇ ਵਿੱਚ ਸਿਖਦੇ ਹਾਂ।
00:43 ਇੱਕ ਬਹੁਤ ਹੀ ਆਮ ਤੌਰ ਤੇ ਇਸਤੇਮਾਲ ਕੀਤੇ ਜਾਣ ਵਾਲਾ ਆਪਰੇਟਰ ਹੈ ਕੰਡਿਸ਼ਨਲ ਆਪਰੇਟਰ।
00:51 ਕੰਡਿਸ਼ਨਲ ਆਪਰੇਟਰਸ, ਉਪਯੋਗਕਰਤਾ ਦੁਆਰਾ ਡਾਟਾ ਉੱਤੇ ਲਾਗੂ ਕੰਡਿਸ਼ਨ ਨੂੰ ਜਾਂਚਦੇ ਹਾਂ।
00:56 ਅਤੇ ਫਿਰ ਜਵਾਬ ਬੂਲੀਅਨ-ਠੀਕ ਜਾਂ ਗਲਤ ਵਿੱਚ ਦਿਖਾਉਂਦਾ ਹੈ।
01:01 ਚਲੋ “Personal-Finance-Tracker.ods” ਖੋਲ੍ਹਦੇ ਹਾਂ।
01:05 ਇੱਥੇ, “Cost” ਹੈਡਿੰਗ ਦੇ ਹੇਠਾਂ, ਅਸੀਂ ਕਈ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਨੂੰ ਸੂਚੀਬੱਧ ਕੀਤਾ ਹੈ।
01:11 ਇਸ ਉੱਤੇ ਕੰਡਿਸ਼ਨਲ ਆਪਰੇਟਰਸ ਲਾਗੂ ਕਰਦੇ ਹਾਂ ਅਤੇ ਜਵਾਬ ਦਾ ਵਿਸ਼ਲੇਸ਼ਣ ਕਰਦੇ ਹਾਂ।
01:17 “B10” ਨਾਲ ਨਿਰਧਾਰਿਤ ਸੈਲ ਉੱਤੇ ਕਲਿਕ ਕਰਦੇ ਹਾਂ ਅਤੇ ਇਸਦੇ ਅੰਦਰ “Condition Result” ਟਾਈਪ ਕਰਦੇ ਹਾਂ।
01:24 ਹੁਣ, “C10” ਨਾਲ ਨਿਰਧਾਰਿਤ ਸੈਲ ਉੱਤੇ ਕਲਿਕ ਕਰੋ।
01:28 ਕੰਡਿਸ਼ਨ ਦਾ ਜਵਾਬ ਇਸ ਸੈਲ ਵਿੱਚ ਲਾਗੂ ਹੋਵੇਗਾ ਅਤੇ ਦਿਖਾਇਆ ਜਾਵੇਗਾ।
01:33 ਧਿਆਨ ਦਿਓ, “House Rent” ਦਾ ਖਰਚਾ 6,000 ਰੁਪਿਆ ਹੈ।
01:38 “Electricity Bill” ਦਾ ਖਰਚਾ 800 ਰੁਪਿਆ ਹੈ।
01:43 “House Rent” ਦਾ ਖਰਚਾ “Electricity Bill” ਤੋਂ ਜਿਆਦਾ ਹੈ।
01:48 ਅਸੀ ਇਸ ਉੱਤੇ ਵੱਖ-ਵੱਖ ਕੰਡਿਸ਼ੰਸ ਨੂੰ ਲਾਗੂ ਕਰ ਸਕਦੇ ਹਾਂ ਅਤੇ ਜਵਾਬ ਜਾਂਚ ਸਕਦੇ ਹਾਂ।
01:54 “C10” ਨਾਲ ਨਿਰਧਾਰਿਤ ਸੈਲ ਉੱਤੇ ਕਲਿਕ ਕਰੋ।
01:57 ਇਸ ਸੈਲ ਵਿੱਚ, ਪਹਿਲੀ ਕੰਡਿਸ਼ਨ ਟਾਈਪ ਕਰੋ, “is equal to C3 greater than C4” ਅਤੇ “Enter” ਬਟਨ ਦਬਾਓ।
02:09 ਜਿਵੇਂ ਕਿ ਸੈਲ C3 ਦੀ ਵੈਲਿਊ ਸੈਲ C4 ਤੋਂ ਜਿਆਦਾ ਹੈ, ਅਸੀ “TRUE” ਜਵਾਬ ਪ੍ਰਾਪਤ ਕਰਾਂਗੇ।
02:18 ਹੁਣ ਇਸ ਕੰਡਿਸ਼ਨਲ ਸਟੇਟਮੈਂਟ ਨੂੰ “is equal to C3 less than C4” ਵਿੱਚ ਬਦਲ ਦਿੰਦੇ ਹਾਂ।
02:26 “Enter” ਦਬਾਓ।
02:28 ਸਾਨੂੰ ਜਵਾਬ “FALSE” ਮਿਲਦਾ ਹੈ।
02:32 ਇਸ ਪ੍ਰਕਾਰ ਨਾਲ ਤੁਸੀ ਹੋਰ ਕੰਡਿਸ਼ਨਲ ਸਟੇਟਮੈਂਟਸ ਨੂੰ ਲਾਗੂ ਕਰ ਸਕਦੇ ਹੋ ਅਤੇ ਜਵਾਬ ਜਾਂਚ ਸਕਦੇ ਹੋ।
02:38 ਇਹ ਸਟੇਟਮੈਂਟਸ ਬਹੁਤ ਹੀ ਲਾਭਦਾਇਕ ਹੁੰਦੇ ਹਨ ਜਦੋਂ ਕਾਫੀ ਮਾਤਰਾ ਵਿਚ ਡਾਟਾ ਦੇ ਨਾਲ ਕੰਮ ਕਰਦੇ ਹਨ।
02:44 ਕੰਡਿਸ਼ਨ ਦੇ ਅਨੁਸਾਰ ਜੋ ਠੀਕ ਹੈ ਉਹ ਜਵਾਬ ਪ੍ਰਿੰਟ ਕਰਵਾਉਣ ਲਈ ਤੁਸੀ ਡਾਟਾ ਉੱਤੇ “If ਅਤੇ Or” ਕੰਡਿਸ਼ਨ ਇਸਤੇਮਾਲ ਕਰ ਸਕਦੇ ਹੋ।
02:55 “C10” ਨਾਲ ਨਿਰਧਾਰਿਤ ਸੈਲ ਉੱਤੇ ਕਲਿਕ ਕਰੋ ਅਤੇ ਟਾਈਪ ਕਰੋ,
02:59 “is equal to IF” ਅਤੇ ਬਰੈਕਟਾਂ ਦੇ ਅੰਦਰ, “C3 greater than C4” ਕੌਮਾ, ਦੋਹਰੇ ਉੱਧਰਣ ਚਿਨ੍ਹਾ ਦੇ ਅੰਦਰ “Positive” ਕੌਮਾ ਅਤੇ ਫਿਰ ਦੋਹਰੇ ਉੱਧਰਣ ਚਿਨ੍ਹਾ ਦੇ ਅੰਦਰ “Negative”l
03:16 ਇਸਦਾ ਮਤਲਬ ਹੈ ਜੇਕਰ ਸੈਲ C3 ਦੀ ਵੈਲਿਊ ਸੈਲ C4 ਤੋਂ ਜਿਆਦਾ ਹੈ, ਤਾਂ “Positive” ਦਿਖਾਇਆ ਜਾਵੇਗਾ।
03:25 ਜੇ ਨਹੀਂ ਤਾਂ “Negative” ਦਿਖਾਇਆ ਜਾਵੇਗਾ।
03:28 ਹੁਣ “Enter” ਦਬਾਓ।
03:31 ਧਿਆਨ ਦਿਓ, ਕਿ ਜਵਾਬ “Positive” ਹੈ ਕਿਉਂਕਿ ਰੂਪਏ 6000 ਰੂਪਏ 800 ਤੋਂ ਜਿਆਦਾ ਹਨ।
03:39 ਹੁਣ, ਚਲੋ ਕੰਡਿਸ਼ਨ ਸਟੇਟਮੈਂਟ ਵਿੱਚ “greater than” ਨੂੰ “less than” ਵਿੱਚ ਬਦਲਦੇ ਹਾਂ ਅਤੇ “Enter” ਬਟਨ ਦਬਾਓ।
03:47 ਧਿਆਨ ਦਿਓ, ਕਿ ਜਵਾਬ ਹੁਣ “Negative” ਹੈ, ਕਿਉਂਕਿ ਸੈਲ C3 ਦੀ ਵੈਲਿਊ ਸੈਲ C4 ਦੀ ਵੈਲਿਊ ਤੋਂ ਜਿਆਦਾ ਹੈ।
03:57 ਜੇਕਰ ਅਸੀ ਸੈਲਸ C3 ਅਤੇ C4 ਦਾ ਡਾਟਾ ਬਦਲਦੇ ਹਾਂ, ਤਾਂ ਤੁਸੀ ਬਦਲਾਵ ਨੂੰ ਜਵਾਬ ਵਿੱਚ ਵੀ ਵੇਖ ਸਕਦੇ ਹੋ।
04:04 ਜਵਾਬ ਹੁਣ “Negative” ਦਿਖਾਇਆ ਹੋਇਆ ਹੈ।
04:09 ਹੁਣ, ਸੈਲ C4 ਦੀ ਵੈਲਿਊ ਨੂੰ “7000” ਤੱਕ ਵਧਾ ਦਿਓ ਅਤੇ “Enter” ਬਟਨ ਦਬਾਓ।
04:17 ਜਵਾਬ ਆਪਣੇ ਆਪ ਹੀ “Positive” ਵਿੱਚ ਬਦਲ ਜਾਂਦਾ ਹੈ।
04:22 ਫਿਰ ਦੁਬਾਰਾ ਸੈਲ C4 ਦੀ ਵੈਲਿਊ ਨੂੰ “800” ਤੱਕ ਘਟਾਓ।
04:26 ਅਤੇ “Enter” ਬਟਨ ਦਬਾਓ।
04:29 ਜਵਾਬ ਫਿਰ ਆਪਣੇ ਆਪ “Negative” ਵਿੱਚ ਬਦਲ ਜਾਂਦਾ ਹੈ।
04:34 ਹੁਣ, ਬਦਲਾਵਾਂ ਨੂੰ ਮਿਟਾਉਂਦੇ ਹਾਂ।
04:38 ਅੱਗੇ, ਕੁੱਝ ਅਰਿਥਮੈਟਿਕ ਅਤੇ ਸਟੈਟਿਸਟਿਕ ਫੰਕਸ਼ੰਸ ਬਾਰੇ ਸਿਖਦੇ ਹਾਂ।
04:43 ਬੇਸਿਕ ਅਰਿਥਮੈਟਿਕ ਫੰਕਸ਼ੰਸ ਵਿੱਚ ਇਹ ਸ਼ਾਮਿਲ ਹਨ:

ਜੋੜਨ ਲਈ SUM, ਗੁਣਾ ਲਈ PRODUCT, ਭਾਗ ਲਈ QUOTIENT ਅਤੇ ਕਈ ਹੋਰ ਜੋ ਅਸੀਂ ਪਹਿਲਾਂ ਹੀ ਪਿਛਲੇ ਟਿਊਟੋਰਿਅਲਸ ਵਿੱਚ ਸਿੱਖੇ ਹਨ।

04:57 ਹੁਣ Sum, Product ਅਤੇ Quotient ਫੰਕਸ਼ੰਸ ਕਿਵੇਂ ਕੰਮ ਕਰਦੇ ਹਨ ਇਹ ਜਾਂਚਣ ਲਈ ਕੁੱਝ ਆਪਰੇਸ਼ੰਸ ਕਰਦੇ ਹਾਂ।
05:05 ਸਭ ਤੋਂ ਪਹਿਲਾਂ “Sheet 3” ਚੁਣੋ।
05:08 “B1”, “B2” ਅਤੇ “B3” ਨਾਲ ਨਿਰਧਾਰਿਤ ਸੈਲਸ ਦੇ ਅੰਦਰ ਕ੍ਰਮਵਾਰ “50”, ”100” ਅਤੇ ”150” ਸੰਖਿਆਵਾਂ ਦਰਜ ਕਰੋl
05:19 ਸੈਲ “A4” ਉੱਤੇ ਕਲਿਕ ਕਰੋ ਅਤੇ “SUM” ਟਾਈਪ ਕਰੋ।
05:23 ਸੈਲ “B4” ਉੱਤੇ ਕਲਿਕ ਕਰੋ।
05:26 ਅਸੀਂ ਇਸ ਸੈਲ ਵਿੱਚ ਨਤੀਜੇ ਦੀ ਗਿਣਤੀ ਕਰਾਂਗੇ।
05:30 “is equal to “SUM” ਅਤੇ ਬਰੈਕਟਾਂ ਦੇ ਅੰਦਰ, B1 ਕੌਮਾ B2 ਕੌਮਾ B3 ਟਾਈਪ ਕਰੋ।
05:37 ਐਂਟਰ ਦਬਾਓ।
05:39 ਧਿਆਨ ਦਿਓ, ਨਤੀਜਾ “300” ਦਿਖਾ ਰਿਹਾ ਹੈ।
05:43 ਤੁਸੀ ਇਸ ਪ੍ਰਕਾਰ ਨਾਲ ਸੈਲਸ ਦੀ ਰੇਂਜ ਵੀ ਐਂਟਰ ਕਰ ਸਕਦੇ ਹੋ।
05:47 “B4” ਉੱਤੇ ਦੁਬਾਰਾ ਕਲਿਕ ਕਰੋ।
05:49 ਹੁਣ, ਬਰੈਕਟਾਂ ਦੇ ਅੰਦਰ, B1 ਕੌਮਾ B2 ਕੌਮਾ B3, ਦੀ ਬਜਾਏ B1 ਕਾਲਨ B3 ਟਾਈਪ ਕਰੋ।
05:58 ਐਂਟਰ ਦਬਾਓ।
06:00 ਫਿਰ ਦੁਬਾਰਾ ਨਤੀਜਾ “300” ਦਿਖਾਉਂਦਾ ਹੈ।
06:03 ਹੁਣ ਸੈਲ “A5” ਉੱਤੇ ਕਲਿਕ ਕਰੋ ਅਤੇ “PRODUCT” ਟਾਈਪ ਕਰੋ।
06:08 ਸੈਲ “B5” ਉੱਤੇ ਕਲਿਕ ਕਰੋ।
06:10 ਇੱਥੇ “is equal to “PRODUCT”, ਅਤੇ ਬਰੈਕਟਾਂ ਦੇ ਅੰਦਰ, B1 ਕਾਲਨ B3 ਟਾਈਪ ਕਰੋ।
06:18 ਐਂਟਰ ਦਬਾਓ।
06:20 ਧਿਆਨ ਦਿਓ, ਕਿ ਨਤੀਜਾ “7, 50, 000” ਦਿਖਾਉਂਦਾ ਹੈ।
06:26 ਹੁਣ ਵੇਖਦੇ ਹਾਂ ਕਿ Quotient ਕਿਵੇਂ ਕੰਮ ਕਰਦਾ ਹੈ।
06:29 “A6” ਨਾਲ ਨਿਰਧਾਰਿਤ ਸੈਲ ਉੱਤੇ ਕਲਿਕ ਕਰੋ ਅਤੇ “QUOTIENT” ਟਾਈਪ ਕਰੋ।
06:34 ਹੁਣ ਸੈਲ “B6” ਉੱਤੇ ਕਲਿਕ ਕਰੋ।
06:37 ਅਸੀ ਨਤੀਜੇ ਦੀ ਗਿਣਤੀ ਕਰਨ ਲਈ ਇਸ ਸੈਲ ਦੋ ਵਰਤੋ ਕਰਾਂਗੇ।
06:40 ਅਤੇ “is equal to QUOTIENT”, ਅਤੇ ਬਰੈਕਟਾਂ ਦੇ ਅੰਦਰ, B2 ਕੌਮਾ B1 ਟਾਈਪ ਕਰੋ।
06:47 ਐਂਟਰ ਦਬਾਓ।
06:49 ਤੁਹਾਨੂੰ ਨਤੀਜਾ “2” ਮਿਲੇਗਾ। ਅਜਿਹਾ ਇਸਲਈ ਕਿਉਂਕਿ “100” ਭਾਗ “50”, 2 ਦਿੰਦਾ ਹੈ।
06:59 ਇਸ ਤਰ੍ਹਾਂ, ਕੈਲਕ ਵਿੱਚ ਅਸੀ ਕਈ ਪ੍ਰਕਾਰ ਦੇ ਅਰਿਥਮੈਟਿਕ ਆਪਰੇਸ਼ੰਸ ਕਰ ਸਕਦੇ ਹਾਂ।
07:05 ਹੁਣ, ਇਹ ਸਿਖਦੇ ਹਾਂ ਕਿ ਸਟੈਟਿਸਟਿਕ ਫੰਕਸ਼ੰਸ ਨੂੰ ਕਿਵੇਂ ਲਾਗੂ ਕਰਨਾ ਹੈ।
07:09 ਸਟੈਟਿਸਟਿਕ ਫੰਕਸ਼ੰਸ ਸਪ੍ਰੈਡਸ਼ੀਟ ਵਿੱਚ ਡਾਟਾ ਵਿਸ਼ਲੇਸ਼ਣ ਲਈ ਲਾਭਦਾਇਕ ਹੁੰਦੇ ਹਨ।

ਉਦਾਹਰਣ ਦੇ ਲਈ, ਫੰਕਸ਼ੰਸ ਜਿਵੇਂ COUNT, MIN, MAX, MEDIAN, MODE ਅਤੇ ਕਈ ਹੋਰ ਸਟੈਟਿਸਟਿਕਲ ਹੁੰਦੇ ਹਨ।

07:27 ਸਭ ਤੋਂ ਪਹਿਲਾਂ ਸ਼ੀਟ 1 ਉੱਤੇ ਕਲਿਕ ਕਰੋ।
07:30 ਵੇਖਦੇ ਹਾਂ ਕਿ ਕਿਵੇਂ ਸਟੈਟਿਸਟਿਕਲ ਫੰਕਸ਼ੰਸ ਦਾ ਇਸਤੇਮਾਲ ਕਰਕੇ ਹੇਠਲਾ, ਅਧਿਕਤਮ ਅਤੇ ਵਿਚਕਾਰਲਾ ਮੂਲ ਪਤਾ ਕਰਦੇ ਹਨ।
07:37 “C10” ਨਾਲ ਨਿਰਧਾਰਿਤ ਸੈਲ ਉੱਤੇ ਕਲਿਕ ਕਰੋ, ਜਿੱਥੇ ਅਸੀ ਨਤੀਜਾ ਦਿਖਾਵਾਂਗੇ।
07:44 “Cost” ਹੈਡਿੰਗ ਦੇ ਅਧੀਨ ਸਾਡੇ ਕੋਲ ਬਹੁਤ ਘੱਟ ਐਂਟਰੀਸ ਹਨ।
07:48 ਘਟੋ ਘੱਟ ਕੀਮਤ 300 ਰੂਪਏ ਹੈ।
07:51 ਵਧ ਤੋਂ ਵਧ ਕੀਮਤ 6000 ਰੂਪਏ ਹੈ।
07:55 ਇਹ ਨਤੀਜੇ ਹਨ, ਜੋ ਦਿਖਾਏ ਜਾਣੇ ਚਾਹੀਦੇ ਹਨ, ਜਦੋਂ ਅਸੀ ਉਨ੍ਹਾਂ ਦੇ ਫੰਕਸ਼ੰਸ ਇਸਤੇਮਾਲ ਕਰਦੇ ਹਾਂ।
08:00 ਸੈਲ “C10” ਵਿੱਚ “is equal to MAX” ਅਤੇ ਬਰੈਕਟਾਂ ਦੇ ਅੰਦਰ “C3” ਕਾਲਨ “C7” ਟਾਈਪ ਕਰੋ।
08:10 ਹੁਣ ਐਂਟਰ ਬਟਨ ਦਬਾਓ।
08:13 ਧਿਆਨ ਦਿਓ, ਕਿ ਨਤੀਜਾ “6000” ਹੈ, ਜੋਕਿ ਕਾਲਮ ਵਿੱਚ ਅਧਿਕਤਮ ਵੈਲਿਊ ਹੈ।
08:20 ਹੁਣ, ਸਟੇਟਮੈਂਟ ਵਿੱਚ ਸ਼ਬਦ “MAX” ਨੂੰ “MIN” ਨਾਲ ਬਦਲੋ।
08:25 ਅਤੇ “Enter” ਬਟਨ ਦਬਾਓ।
08:28 ਧਿਆਨ ਦਿਓ, ਕਿ ਨਤੀਜਾ “300” ਹੈ ਜੋਕਿ Cost ਕਾਲਮ ਵਿੱਚ ਸਭ ਤੋਂ ਘੱਟ ਵੈਲਿਊ ਹੈ।
08:34 ਵਿਚਕਾਰਲੀ ਵੈਲਿਊ ਕੱਢਣ ਲਈ, ਸ਼ਬਦ “MIN” ਨੂੰ “MEDIAN” ਨਾਲ ਬਦਲੋ।
08:40 ਅਤੇ “Enter” ਬਟਨ ਦਬਾਓ।
08:43 ਨਤੀਜਾ “800” ਦਿਖਾਉਂਦਾ ਹੈ, ਜੋ ਕਿ ਕਾਲਮ ਵਿੱਚ ਵਿਚਕਾਰਲੀ ਕੀਮਤ ਹੈ।
08:50 ਇਸ ਪ੍ਰਕਾਰ ਤੁਸੀ ਡਾਟਾ ਉੱਤੇ ਹੋਰ ਸਟੈਟਿਸਟਿਕਲ ਫੰਕਸ਼ੰਸ ਇਸਤੇਮਾਲ ਕਰ ਸਕਦੇ ਹੋ ਅਤੇ ਉਹਨਾ ਦੇ ਅਨੁਸਾਰ ਵਿਸ਼ਲੇਸ਼ਣ ਕਰ ਸਕਦੇ ਹੋ।
08:58 ਇਸ ਸੈਲ ਵਿੱਚ ਬਦਲਾਵਾਂ ਨੂੰ ਮਿਟਾਓ।
09:02 ਹੁਣ, ਸਿਖਦੇ ਹਾਂ ਕਿ ਸੰਖਿਆਵਾਂ ਨੂੰ ਰਾਊਂਡ ਆਫ਼ ਕਿਵੇਂ ਕਰਦੇ ਹਨ।
09:05 “Cost” ਹੈਡਿੰਗ ਦੇ ਅੰਦਰ ਕੁੱਝ ਬਦਲਾਵ ਕਰਦੇ ਹਾਂ।
09:09 ਅਸੀ “6000” ਨੂੰ “6000.34”, “600” ਨੂੰ “600.4”, ”300” ਨੂੰ “300.3” ਵਿੱਚ ਬਦਲਾਂਗੇ।
09:23 ਹੁਣ, “B11” ਨਾਲ ਨਿਰਧਾਰਿਤ ਸੈਲ ਉੱਤੇ ਕਲਿਕ ਕਰੋ, “ROUNDING OFF” ਹੈਡਿੰਗ ਟਾਈਪ ਕਰੋ।
09:31 “C11” ਨਾਲ ਨਿਰਧਾਰਿਤ ਸੈਲ ਉੱਤੇ ਕਲਿਕ ਕਰੋ, ਜਿੱਥੇ ਅਸੀ “Cost” ਹੈਡਿੰਗ ਦੇ ਅਧੀਨ ਚੀਜਾਂ ਦਾ ਜੋੜ ਕਰਾਂਗੇ।
09:39 ਸੈਲ C11 ਵਿੱਚ “is equal to SUM” ਅਤੇ ਬਰੈਕਟਾਂ ਦੇ ਅੰਦਰ “C3” ਕਾਲਨ “C7” ਟਾਈਪ ਕਰੋ।
09:49 ਹੁਣ, ਐਂਟਰ ਬਟਨ ਦਬਾਓ।
09:53 ਧਿਆਨ ਦਿਓ, ਕਿ ਕੁਲ ਜੋੜ “9701.04” ਹੈ।
09:59 ਹੁਣ ਮੰਨ ਲੋ ਕਿ ਅਸੀ ਸਾਡੇ ਨਤੀਜੇ ਵਿੱਚ ਕੋਈ ਵੀ ਦਸ਼ਮਲਵ ਸਥਾਨ ਨਹੀਂ ਵੇਖਣਾ ਚਾਹੁੰਦੇ।
10:09 ਕੁਲ ਗਿਣਤੀ “9701.04” ਵਾਲੇ ਸੈਲ ਉੱਤੇ ਕਲਿਕ ਕਰੋ।
10:15 ਟਾਈਪ ਕਰੋ “is equal to ROUND”, ਬਰੈਕਟ ਖੋਲੋ “SUM” ਅਤੇ ਫਿਰ ਬਰੈਕਟਾਂ ਦੇ ਅੰਦਰ “C3” ਕਾਲਨ “C7”l
10:25 ਬਰੈਕਟ ਬੰਦ ਕਰੋ। ਐਂਟਰ ਬਟਨ ਦਬਾਓ।
10:29 ਤੁਸੀ ਵੇਖਦੇ ਹੋ, ਕਿ ਨਤੀਜਾ ਹੁਣ “9701” ਹੈ, ਜੋਕਿ “9701.04” ਹੈ ਜੋ ਨਜਦੀਕੀ ਪੂਰਨ ਸੰਖਿਆ ਵਿਚ ਰਾਊਂਡ ਆਫ਼ ਕੀਤਾ ਗਿਆ ਹੈ।
10:44 ਰਾਊਂਡ ਆਫ਼ ਹੇਠਲੀ ਪੂਰਨ ਸੰਖਿਆ ਜਾਂ ਊਪਰੀ ਪੂਰਨ ਸੰਖਿਆ ਲਈ ਵੀ ਕੀਤਾ ਜਾ ਸਕਦਾ ਹੈ।
10:52 ਨਤੀਜੇ ਵਾਲੇ ਸੈਲ ਉੱਤੇ ਕਲਿਕ ਕਰੋ ਅਤੇ “ROUND” ਟਰਮ ਨੂੰ “ROUNDUP” ਵਿੱਚ ਬਦਲੋ।
10:59 ਹੁਣ, “Enter” ਬਟਨ ਦਬਾਓ।
11:02 ਤੁਸੀ ਵੇਖਦੇ ਹੋ ਕਿ ਨਤੀਜਾ ਹੁਣ “9702” ਹੈ ਜੋਕਿ ਊਪਰੀ ਪੂਰਨ ਸੰਖਿਆ ਹੈ।
11:10 ਹੇਠਲੀ ਪੂਰਨ ਸੰਖਿਆ ਵਿਚ ਰਾਊਂਡ ਆਫ ਕਰਨ ਦੇ ਲਈ, “ROUNDUP” ਟਰਮ ਨੂੰ “ROUNDDOWN” ਵਿੱਚ ਬਦਲੋ।
11:17 ਅਤੇ ਐਂਟਰ ਬਟਨ ਦਬਾਓ।
11:19 ਨਤੀਜਾ ਹੁਣ “9701” ਹੈ ਜੋਕਿ ਹੇਠਲੀ ਪੂਰਨ ਸੰਖਿਆ ਹੈ।
11:28 ਆਪਣੀ “Personal-Finance-Tracker.ods” ਨੂੰ ਉਸਦੇ ਅਸਲੀ ਰੂਪ ਵਿੱਚ ਪ੍ਰਾਪਤ ਕਰਨ ਲਈ ਇਹਨਾ ਬਦਲਾਵਾਂ ਨੂੰ ਅੰਡੂ ਕਰਦੇ ਹਾਂ।
11:37 ਇਸ ਦੇ ਨਾਲ ਅਸੀ ਲਿਬਰੇ ਆਫਿਸ ਕੈਲਕ ਉੱਤੇ ਇਸ ਸਪੋਕਨ ਟਿਊਟੋਰਿਅਲ ਦੇ ਅੰਤ ਵਿਚ ਆ ਗਏ ਹਾਂ।
11:43 ਸੰਖੇਪ ਵਿੱਚ ਅਸੀਂ ਇਨ੍ਹਾਂ ਦੇ ਬਾਰੇ ਵਿੱਚ ਸਿੱਖਿਆ:

ਕੰਡਿਸ਼ਨਲ ਆਪਰੇਟਰ, ਇਫ..ਔਰ ਸਟੇਟਮੈਂਟ , ਬੇਸਿਕ ਸਟੈਟਿਸਟਿਕ ਫੰਕਸ਼ਨਸ , ਨੰਬਰਾਂ ਨੂੰ ਰਾਊਂਡ ਆਫ਼ ਕਰਨਾ

11:55 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ।
11:58 ਇਹ ਸਪੋਕਨ ਟਿਅਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ।
12:01 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਊਨਲੋਡ ਕਰਕੇ ਵੇਖ ਸਕਦੇ ਹੋ।
12:06 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ-
12:08 ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ।
12:11 ਉਨ੍ਹਾਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ ਜੋ ਆਨਲਾਇਨ ਟੈਸਟ ਪਾਸ ਕਰਦੇ ਹਨ।
12:15 ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ contact at spoken hyphen tutorial dot org ਉੱਤੇ ਸੰਪਰਕ ਕਰੋ।
12:21 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ-ਟੀਚਰ ਪ੍ਰੋਜੈਕਟ ਦਾ ਹਿੱਸਾ ਹੈ।
12:26 ਇਹ ਭਾਰਤ ਸਰਕਾਰ ਦੇ MHRD ਦੇ “ਆਈਸੀਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਸੁਪੋਰਟ ਕੀਤਾ ਗਿਆ ਹੈl
12:34 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ।
12:37 spoken hyphen tutorial dot org slash NMEICT hyphen Intro
12:45 ਆਈ.ਆਈ.ਟੀ ਬਾੰਬੇ ਵਲੋਂ ਮੈਂ ਹਰਪ੍ਰੀਤ ਜਟਾਣਾ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Harmeet, PoojaMoolya