LibreOffice-Calc-on-BOSS-Linux/C2/Working-with-Cells/Punjabi

From Script | Spoken-Tutorial
Jump to: navigation, search
Time Narration
00:00 ਲਿਬਰੇ ਆਫਿਸ Calc ਵਿੱਚ ਸੈਲਸ ਦੇ ਨਾਲ ਕਾਰਜ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:06 ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ -
00:08 ਸਪ੍ਰੈਡਸ਼ੀਟ ਵਿੱਚ ਨੰਬਰਸ, ਟੈਕਸਟ, ਟੈਕਸਟ ਦੇ ਰੂਪ ਵਿੱਚ ਨੰਬਰਸ, ਤਾਰੀਖ਼ ਅਤੇ ਸਮਾਂ ਕਿਵੇਂ ਐਂਟਰ ਕਰਨਾ ਹੈ।
00:16 ਫਾਰਮੇਟ ਸੈਲਸ ਡਾਇਲਾਗ ਬਾਕਸ ਨੂੰ ਕਿਵੇਂ ਇਸਤੇਮਾਲ ਕਰਨਾ ਹੈ।
00:19 ਸੈਲਸ ਦੇ ਵਿੱਚ ਅਤੇ ਸ਼ੀਟਸ ਦੇ ਵਿੱਚ ਕਿਵੇਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਹੈ।
00:23 ਰੋਜ, ਕਾਲਮ ਅਤੇ ਸ਼ੀਟਸ ਵਿੱਚ ਕਿਵੇਂ ਚੀਜਾਂ ਨੂੰ ਚੁਣਨਾ ਹੈ।
00:29 ਅਸੀ ਆਪਰੇਟਿੰਗ ਸਿਸਟਮ ਦੇ ਰੂਪ ਵਿੱਚ GNU/Linux ਅਤੇ ਲਿਬਰੇ ਆਫਿਸ ਸੂਟ ਵਰਜਨ 3.3.4 ਇਸਤੇਮਾਲ ਕਰ ਰਹੇ ਹਾਂ।
00:39 ਚਲੋ ਪਹਿਲਾਂ ਸਿਖਦੇ ਹਾਂ ਕਿ ਸੈਲਸ ਵਿੱਚ ਡੇਟਾ ਕਿਵੇਂ ਐਂਟਰ ਕਰਨਾ ਹੈ।
00:43 ਅਸੀ ਆਪਣੀ “personal finance tracker.ods” ਫਾਈਲ ਨੂੰ ਖੋਲ੍ਹਦੇ ਹਾਂ।
00:49 ਤੁਸੀ ਕਿਸੇ ਵੀ ਵਿਸ਼ੇਸ਼ ਸੈਲ ਵਿੱਚ ਟੈਕਸਟ ਟਾਈਪ ਕਰ ਸਕਦੇ ਹੋ। ਸੈਲ ਉੱਤੇ ਕਲਿਕ ਕਰੋ ਅਤੇ ਕੀਬੋਰਡ ਦੀ ਮਦਦ ਨਾਲ ਟੈਕਸਟ ਟਾਈਪ ਕਰੋ।
00:59 ਡਿਫਾਲਟ ਰੂਪ ਵਜੋਂ ਟੈਕਸਟ ਖੱਬੇ ਪਾਸੇ ਅਲਾਇਨ ਹੁੰਦਾ ਹੈ। ਫਾਰਮੇਟਿੰਗ ਬਾਰ ਉੱਤੇ ਅਲਾਇਨਮੈਂਟ ਟੈਬ ਉੱਤੇ ਕਲਿਕ ਕਰਕੇ ਅਲਾਇਨਮੈਂਟ ਬਦਲ ਸਕਦੇ ਹਾਂ।
01:10 ਇਸਨੂੰ ਅੰਡੂ ਕਰਦੇ ਹਾਂ।
01:12 ਹੁਣ ਸਪ੍ਰੈਡਸ਼ੀਟ ਵਿੱਚ ਸੈਲ “A1” ਉੱਤੇ ਕਲਿਕ ਕਰੋ।
01:16 ਤੁਸੀ ਵੇਖ ਸਕਦੇ ਹੋ ਕਿ ਚੁਣਿਆ ਗਿਆ ਸੈਲ ਹਾਈਲਾਇਟ ਹੁੰਦਾ ਹੈ।
01:20 ਇੱਥੇ ਅਸੀਂ ਪਹਿਲਾਂ ਦੀ ਕਾਲਮ ਹੈਡਿੰਗ ਟਾਈਪ ਕੀਤੀ ਹੈ।
01:24 “Items” ਹੈਡਿੰਗ ਦੇ ਅਨੁਸਾਰ ਅਸੀ ਕੁੱਝ ਆਈਟਮਾਂ ਦੇ ਨਾਮ ਟਾਈਪ ਕਰਦੇ ਹਾਂ ਜਿਵੇਂ ਕਿ “Salary”, “House rent”, “Electricity bill”, “Phone bill”, “Laundry” ਅਤੇ “Miscellaneous” .
01:38 ਸੈਲ ਵਿੱਚ ਨੰਬਰਸ ਐਂਟਰ ਕਰਨ ਦੇ ਲਈ, ਸੈਲ ਉੱਤੇ ਕਲਿਕ ਕਰੋ ਅਤੇ ਨੰਬਰਸ ਟਾਈਪ ਕਰੋ।
01:43 ਨੈਗੇਟਿਵ ਨੰਬਰ ਨੂੰ ਐਂਟਰ ਕਰਨ ਦੇ ਲਈ, ਜਾਂ ਤਾਂ ਨੰਬਰ ਦੇ ਅੱਗੇ ਮਾਇਨਸ ਚਿੰਨ੍ਹ ਟਾਈਪ ਕਰੋ ਜਾਂ ਉਸਨੂੰ ਬਰੈਕਟ ਵਿੱਚ ਰੱਖੋ।
01:53 ਡਿਫਾਲਟ ਰੂਪ ਵਜੋਂ ਨੰਬਰਸ ਸੱਜੇ ਪਾਸੇ ਅਲਾਇਨ ਹੁੰਦੇ ਹਨ ਅਤੇ ਨੇਗੇਟੀਵ ਨੰਬਰਸ ਦੇ ਅੱਗੇ ਮਾਇਨਸ ਚਿੰਨ੍ਹ ਹੁੰਦਾ ਹੈ।
02:01 ਚਲੋ ਬਦਲਾਵਾਂ ਨੂੰ ਅੰਡੂ ਕਰਦੇ ਹਾਂ।
02:04 ਹੁਣ ਸਾਡੀ “personal finance tracker.ods” ਸਪ੍ਰੈਡਸ਼ੀਟ ਵਿੱਚ ਸਿਰੀਅਲ ਨੰਬਰ ਹੈਡਿੰਗ ਜੋਕਿ “SN” ਦੁਆਰਾ ਸੰਬੋਧਿਤ ਹੈ, ਅਸੀ ਚਾਹੁੰਦੇ ਹਾਂ ਕਿ ਹਰ ਇੱਕ ਆਈਟਮ ਦਾ ਸਿਰੀਅਲ ਨੰਬਰ ਇੱਕ ਦੇ ਹੇਠਾਂ ਇੱਕ ਰਹੇ।
02:18 ਸੋ ਸੈਲ “A2” ਉੱਤੇ ਕਲਿਕ ਕਰੋ ਅਤੇ 1, 2, 3 ਨੰਬਰ ਇੱਕ ਦੇ ਹੇਠਾਂ ਇੱਕ ਐਂਟਰ ਕਰੋ।
02:28 ਸਿਰੀਅਲ ਨੰਬਰ ਨੂੰ ਆਪਣੇ ਆਪ ਭਰਨ ਲਈ ਸੈਲ “A4” ਉੱਤੇ ਕਲਿਕ ਕਰੋ। ਸੈਲ ਦੇ ਹੇਠਲੇ ਸੱਜੇ ਕੋਨੇ ਵਿੱਚ ਇੱਕ ਛੋਟਾ ਜਿਹਾ ਕਾਲ਼ਾ ਬਾਕਸ ਵਿਖਾਈ ਦਿੰਦਾ ਹੈ। ਸੈਲ “A7” ਤੱਕ ਇਸਨੂੰ ਡਰਾਗ ਕਰੋ ਅਤੇ ਫਿਰ ਮਾਊਸ ਬਟਨ ਛੱਡ ਦਿਓ।
02:44 ਤੁਸੀ ਵੇਖ ਸਕਦੇ ਹੋ ਕਿ ਸੈਲ “A5” ਤੋਂ “A7” ਤੱਕ ਅਗਲੇ ਸਿਰੀਅਲ ਨੰਬਰਸ ਆ ਜਾਂਦੇ ਹਨ।
02:51 ਆਈਟਮਾਂ ਦੇ ਸਿਰੀਅਲ ਨੰਬਰ ਐਂਟਰ ਕਰਨ ਤੋਂ ਬਾਅਦ ਅਸੀ ਹੁਣ “Cost” ਹੈਡਿੰਗ ਦੇ ਹੇਠਾਂ ਹਰ ਇੱਕ ਆਈਟਮ ਦੀ ਵੈਲਿਊ ਐਂਟਰ ਕਰਦੇ ਹਾਂ।
02:59 ਹੁਣ ਅਸੀ ਸੈਲ “C3” ਉੱਤੇ ਕਲਿਕ ਕਰਦੇ ਹਾਂ ਅਤੇ “House rent” ਲਈ “Rupees 6000” ਟਾਈਪ ਕਰਦੇ ਹਾਂ।
03:08 ਹੁਣ ਕੀ ਕਰਨਾ ਹੈ ਜੇਕਰ ਅਸੀਂ ਨੰਬਰ ਦੇ ਅੱਗੇ ਰੁਪਏ ਦਾ ਚਿੰਨ੍ਹ ਲਿਖਣਾ ਹੈ।
03:12 ਮੰਨ ਲੋ ਕਿ ਅਸੀ “Electricity bill” ਲਈ “Rupees 800” ਐਂਟਰ ਕਰਨਾ ਚਾਹੁੰਦੇ ਹਾਂ। ਸੋ ਸੈਲ C4 ਉੱਤੇ ਰਾਇਟ ਕਲਿਕ ਕਰੋ ਅਤੇ “Format Cells” ਆਪਸ਼ਨ ਉੱਤੇ ਕਲਿਕ ਕਰੋ।
03:24 ਇਹ “Format Cells” ਡਾਇਲਾਗ ਬਾਕਸ ਖੋਲੇਗਾ।
03:28 ਪਹਿਲਾ ਟੈਬ “Numbers” ਹੈ। ਜੇਕਰ ਪਹਿਲਾਂ ਤੋਂ ਹੀ ਇਸਨੂੰ ਚੁਣਿਆ ਹੈ ਤਾਂ ਇਸ ਉੱਤੇ ਕਲਿਕ ਕਰੋ।
03:32 “Category” ਦੇ ਅਧੀਨ ਅਸੀ ਵੱਖਰੇ ਵਰਗ ਵੇਖ ਸਕਦੇ ਹਾਂ ਜਿਵੇਂ ਕਿ Number, Percent, Currency, Date, Time ਅਤੇ ਕਈ ਹੋਰ।
03:42 Currency ਨੂੰ ਚੁਣਦੇ ਹਾਂ।
03:45 ਹੁਣ Format ਆਪਸ਼ਨ ਦੇ ਅਧੀਨ ਡਾਊਨ ਐਰੋ ਉੱਤੇ ਕਲਿਕ ਕਰੋ। ਇਹ ਸੰਸਾਰ ਭਰ ਦੇ ਵੱਖਰੇ ਮੁਦਰਾ ਚਿੰਨ੍ਹ ਦਿਖਾਵੇਗਾ।
03:54 ਉੱਤੇ ਨੂੰ ਸਕਰੋਲ ਕਰਦੇ ਹਾਂ ਅਤੇ INR Rupees English India ਚੁਣੋ। ਡੀਫਾਲਟ ਰੂਪ ਵਜੋਂ ਹੇਠਾਂ ਡਰਾਪਡਾਉਨ ਵਿੱਚ, Rupee 1234 ਚੁਣਿਆ ਗਿਆ ਹੈ।
04:05 ਤੁਸੀ ਸੱਜੇ ਪਾਸੇ ਛੋਟੇ ਜਿਹੇ ਪ੍ਰੀਵਿਊ ਏਰਿਆ ਵਿੱਚ ਇਸਦਾ ਪ੍ਰੀਵਿਊ ਵੇਖ ਸਕਦੇ ਹੋ।
04:11 Options ਦੇ ਅਧੀਨ, ਸਾਡੇ ਕੋਲ Decimal places( ਡੈਸਿਮਲ ਪਲੇਸੇਸ ) ਨੂੰ ਅਤੇ Leading zeroes ਨੂੰ ਜੋੜਨ ਲਈ ਆਪਸ਼ਨ ਹੈ।
04:20 ਧਿਆਨ ਦਿਓ ਕਿ ਜਿਵੇਂ ਹੀ ਅਸੀ ਸਿਫ਼ਰ ਦੀ ਗਿਣਤੀ ਵਧਾਉਂਦੇ ਹਾਂ, ਫਾਰਮੇਟ ਅਧੀਨ ਸਲੈਕਸ਼ਨ ਬਦਲ ਕੇ Rupees 1, 234 decimal zero zero ਹੋ ਜਾਂਦਾ ਹੈ ਅਤੇ ਜੋ ਦੋ ਦਸ਼ਮਲਵ ਸਥਾਨਾਂ ਨੂੰ ਦਰਸਾਉਂਦਾ ਹੈ।
04:35 ਧਿਆਨ ਦਿਓ ਕਿ ਬਦਲਾਵ ਪ੍ਰੀਵਿਊ ਏਰਿਆ ਵਿੱਚ ਦਿਖਾਇਆ ਹੋਇਆ ਹੈ।
04:40 ਹਰ ਇੱਕ ਹਜਾਰ ਤੋਂ ਬਾਅਦ ਕੌਮਾ ਸੈਪਰੇਟਰ ਜੋੜਨ ਲਈ Thousands separator ਉੱਤੇ ਕਲਿਕ ਕਰੋ। ਫਿਰ ਦੁਬਾਰਾ ਪ੍ਰੀਵਿਊ ਏਰਿਆ ਵਿੱਚ ਬਦਲਾਵਾਂ ਨੂੰ ਵੇਖੋ।
04:50 ਤੁਸੀ Font ਟੈਬ ਉੱਤੇ ਕਲਿਕ ਕਰਕੇ ਫੋਂਟ ਬਦਲ ਸਕਦੇ ਹੋ। ਇਸ ਵਿੱਚ Font, Typeface ਅਤੇ Size ਲਈ ਕਈ ਆਪਸ਼ਨ ਹਨ।
05:00 ਤੁਸੀ Font Effects ਅਤੇ ਹੋਰ ਟੈਬਸ ਵਿੱਚ ਜਾਕੇ ਜਿਆਦਾ ਸਿੱਖ ਸਕਦੇ ਹੋ।
05:06 ਅਗਲੇ ਟਿਊਟੋਰਿਅਲ ਵਿੱਚ ਅਸੀ Alignment ਟੈਬ ਦੇ ਆਪਸ਼ੰਸ ਦੇ ਬਾਰੇ ਵਿੱਚ ਸਿਖਾਂਗੇ।
05:11 OK ਉੱਤੇ ਕਲਿਕ ਕਰਦੇ ਹਾਂ।
05:16 800 ਟਾਈਪ ਕਰਕੇ ਐਂਟਰ ਦਬਾਓ। ਤੁਸੀ ਵੇਖੋਗੇ ਕਿ ਨੰਬਰ 800 ਦੋ ਦਸ਼ਮਲਵ ਸਥਾਨਾਂ ਦੇ ਨਾਲ Rupees 800 ਦੁਆਰਾ ਦੱਸੀ ਗਈ ਹੈ।
05:27 ਹੁਣ ਸੈਲ C5 ਤੋਂ ਸੈਲ C7 ਤੱਕ ਚੁਣਦੇ ਹਾਂ। CTRL ਬਟਨ ਨੂੰ ਫੜ ਕੇ ਰਖੋ ਅਤੇ ਸੈਲ G2 ਨੂੰ ਵੀ ਚੁਣੋ। ਧਿਆਨ ਦਿਓ ਕਿ ਸਾਰੇ ਚੁਣੇ ਹੋਏ ਸੈਲਸ ਹਾਈਲਾਇਟ ਕੀਤੇ ਗਏ ਹਨ।
05:40 ਕਿਸੇ ਵੀ ਹਾਈਲਾਇਟ ਸੈਲ ਉੱਤੇ ਰਾਇਟ ਕਲਿਕ ਕਰੋ ਅਤੇ Format Cells ਨੂੰ ਚੁਣੋ।
05:46 ਪਹਿਲਾਂ ਵਰਗੇ ਸਮਾਨ ਆਪਸ਼ੰਸ ਨੂੰ ਚੁਣੋ। OK ਉੱਤੇ ਕਲਿਕ ਕਰੋ।
05:51 ਹੁਣ ਅਸੀ ਹੋਰ ਆਈਟਮਾਂ ਦੇ ਸਾਰੇ ਖਰਚੇ ਇੱਕ ਦੇ ਹੇਠਾਂ ਇੱਕ ਟਾਈਪ ਕਰਦੇ ਹਾਂ। “Phone bill” ਲਈ “Rupees 600”, “Laundry” charges ਲਈ ”Rupees 300” ਅਤੇ “Rupees 2000” “Miscellaneous” ਯਾਨੀ ਹੋਰ ਖਰਚਿਆਂ ਲਈ।
06:06 “Accounts” ਹੈਡਿੰਗ ਦੇ ਹੇਠਾਂ ਮਹੀਨੇ ਦੀ ਤਨਖਾਹ “Rupees 30000” ਟਾਈਪ ਕਰਦੇ ਹਾਂ।
06:13 Calc ਵਿੱਚ ਤਾਰੀਖ਼ ਐਂਟਰ ਕਰਨ ਦੇ ਲਈ, ਸੈਲ ਨੂੰ ਚੁਣੋ ਅਤੇ date ਟਾਈਪ ਕਰੋ।
06:18 ਤੁਸੀ ਤਾਰੀਖ਼ ਦੇ ਐਲੀਮੈਂਟਸ ਨੂੰ ਫਾਰਵਰਡ ਸਲੈਸ਼ ਜਾਂ ਹਾਇਫਨ ਨਾਲ ਵੱਖ ਕਰ ਸਕਦੇ ਹੋ ਜਾਂ ਟੈਕਸਟ ਦਾ ਇਸਤੇਮਾਲ ਕਰ ਸਕਦੇ ਹੋ ਜਿਵੇਂ ਕਿ 10 October 2011 l
06:28 Calc ਕਈ ਪ੍ਰਕਾਰ ਦੇ date ਫੋਰਮੇਟਸ ਨੂੰ ਪਛਾਣਦਾ ਹੈ।
06:32 ਵਿਕਲਪਿਕ ਰੂਪ ਵਜੋਂ ਤੁਸੀ ਸੈਲ ਉੱਤੇ ਰਾਇਟ ਕਲਿਕ ਕਰ ਸਕਦੇ ਹੋ ਅਤੇ “Format Cells” ਆਪਸ਼ਨ ਚੁਣੋ।
06:38 category ਦੇ ਅਧੀਨ “Date” ਚੁਣੋ ਅਤੇ “Format” ਵਿੱਚੋਂ ਪਸੰਦ ਦਾ ਫਾਰਮੇਟ ਚੁਣੋ। ਮੈਂ 12, 31, 1999 ਚੁਣਾਗਾ। ਪ੍ਰੀਵਿਊ ਏਰਿਆ ਵਿੱਚ ਵੇਖੋ।
06:52 ਨਾਲ ਹੀ Format code MM, DD ਅਤੇ YYYY ਦੇ ਰੂਪ ਵਿੱਚ ਦਿਖਾਇਆ ਹੋਇਆ ਹੈ। ਲੋੜ ਮੁਤਾਬਿਕ ਤੁਸੀ Format code ਬਦਲ ਸਕਦੇ ਹੋ।
07:02 ਮੈਂ DD, MM ਅਤੇ YYYY ਟਾਈਪ ਕਰਾਂਗਾ। ਪ੍ਰੀਵਿਊ ਏਰਿਆ ਵਿੱਚ ਹੋਏ ਬਦਲਾਵਾਂ ਉੱਤੇ ਧਿਆਨ ਦਿਓ। OK ਉੱਤੇ ਕਲਿਕ ਕਰੋ।
07:12 Calc ਵਿੱਚ ਟਾਇਮ ਐਂਟਰ ਕਰਨ ਦੇ ਲਈ, ਸੈਲ ਨੂੰ ਚੁਣੋ ਅਤੇ time ਟਾਈਪ ਕਰੋ।
07:18 ਤੁਸੀ ਟਾਇਮ ਦੇ ਐਲੀਮੈਂਟਸ ਨੂੰ ਵੱਖ ਕਰ ਸਕਦੇ ਹੋ ਜਿਵੇਂ ਕਿ 10 colon 43 colon 20 l
07:24 ਵਿਕਲਪਿਕ ਰੂਪ ਵਜੋਂ ਤੁਸੀ ਸੈਲ ਉੱਤੇ ਰਾਇਟ ਕਲਿਕ ਕਰ ਸਕਦੇ ਹੋ ਅਤੇ “Format Cells” ਆਪਸ਼ਨ ਚੁਣੋ।
07:31 category ਦੇ ਅਧੀਨ “Time” ਚੁਣੋ ਅਤੇ “Format” ਵਿੱਚੋਂ ਪਸੰਦ ਦਾ ਫਾਰਮੇਟ ਚੁਣੋ। ਮੈਂ 13, 37, 46 ਚੁਣਾਗਾ। ਪ੍ਰੀਵਿਊ ਏਰਿਆ ਵਿੱਚ ਵੇਖੋ।
07:44 ਨਾਲ ਹੀ Format code HH:MM:SS ਦੇ ਰੂਪ ਵਿੱਚ ਦਿਖਾਇਆ ਹੋਇਆ ਹੈ। ਲੋੜ ਦੇ ਅਨੁਸਾਰ ਤੁਸੀ Format code ਬਦਲ ਸਕਦੇ ਹੋ। ਮੈਂ HH:MM ਟਾਈਪ ਕਰਾਂਗਾ।
07:57 ਪ੍ਰੀਵਿਊ ਏਰਿਆ ਵਿੱਚ ਬਦਲਾਵ ਨੂੰ ਵੇਖੋ। OK ਉੱਤੇ ਕਲਿਕ ਕਰੋ।
08:03 ਚਲੋ ਬਦਲਾਵਾਂ ਨੂੰ ਅੰਡੂ ਕਰਦੇ ਹਾਂ।
08:06 Calc ਵਿੱਚ ਟੈਕਸਟ, ਨੰਬਰਾਂ ਅਤੇ ਮਿਤੀਆਂ ਨੂੰ ਕਿਵੇਂ ਲਿਖਣਾ ਹੈ ਇਹ ਸਿੱਖਣ ਤੋਂ ਬਾਅਦ, ਹੁਣ ਅਸੀ ਸਿਖਾਂਗੇ ਕਿ ਸਪ੍ਰੈਡਸ਼ੀਟ ਵਿੱਚ ਸੈਲ ਤੋਂ ਸੈਲ ਤੱਕ ਅਤੇ ਸ਼ੀਟ ਤੋਂ ਸ਼ੀਟ ਤੱਕ ਕਿਵੇਂ ਜਾਣਾ ਹੈ।
08:17 ਤਾਂ ਪਹਿਲਾਂ ਅਸੀ ਵੇਖਾਂਗੇ ਕਿ ਇੱਕ ਸਪ੍ਰੈਡਸ਼ੀਟ ਵਿੱਚ ਸੈਲ ਤੋਂ ਸੈਲ ਤੱਕ ਕਿਵੇਂ ਜਾਣਾ ਹੈ।
08:23 ਤੁਸੀ ਕਿਸੇ ਵੀ ਸੈਲ ਉੱਤੇ ਪਹੁੰਚ ਸਕਦੇ ਹੋ, ਕਰਸਰ ਨਾਲ ਸੈਲ ਉੱਤੇ ਕਲਿਕ ਕਰੋ।
08:29 ਤੁਸੀ ਵੇਖ ਸਕਦੇ ਹੋ ਕਿ ਵਿਸ਼ੇਸ਼ ਸੈਲ ਹਾਈਲਾਇਟ ਕੀਤਾ ਹੋਇਆ ਹੈ।
08:33 ਵਿਸ਼ੇਸ਼ ਸੈਲ ਤੱਕ ਪਹੁੰਚਨ ਦਾ ਇੱਕ ਹੋਰ ਤਰੀਕਾ ਹੈ ਸੈਲ ਰੈਫਰੇਂਸ ਦੀ ਵਰਤੋ ਕਰਕੇ।
08:38 “Name Box” ਦੇ ਸੱਜੇ ਵੱਲ ਕਾਲੇ ਰੰਗ ਦੇ ਡਾਉਨ ਐਰੋ ਉੱਤੇ ਕਲਿਕ ਕਰੋ।
08:44 ਹੁਣ ਜਿਸ ਸੈਲ ਉੱਤੇ ਤੁਸੀ ਜਾਣਾ ਚਾਹੁੰਦੇ ਹੋ ਉਸ ਸੈਲ ਦਾ ਸੈਲ ਰੈਫਰੇਂਸ ਟਾਈਪ ਕਰਕੇ ਐਂਟਰ ਦਬਾਓ।
08:49 ਤੁਸੀ “Name box” ਵਿੱਚ ਵੀ ਕਲਿਕ ਕਰ ਸਕਦੇ ਹੋ, ਮੌਜੂਦਾ ਸੈਲ ਰੈਫਰੇਂਸ ਨੂੰ ਡਿਲੀਟ ਕਰਕੇ ਤੁਹਾਨੂੰ ਜੋ ਸੈਲ ਰੈਫਰੇਂਸ ਚਾਹੀਦਾ ਹੈ ਉਹ ਟਾਈਪ ਕਰ ਸਕਦੇ ਹੋ ਅਤੇ “Enter” ਦਬਾਓ।
08:58 ਹੁਣ ਅਸੀ ਸਿਖਾਂਗੇ ਕਿ ਸਪ੍ਰੈਡਸ਼ੀਟ ਵਿੱਚ ਇੱਕ ਸੈਲ ਤੋਂ ਦੂੱਜੇ ਸੈਲ ਤੱਕ ਕਿਵੇਂ ਜਾਣਾ ਹੈ।
09:03 ਕਰਸਰ ਦੀ ਵਰਤੋ ਕਰਕੇ ਇੱਕ ਸੈਲ ਤੋਂ ਦੂੱਜੇ ਸੈਲ ਦੇ ਵਿੱਚ ਜਾਣ ਦਾ ਪਹਿਲਾ ਤਰੀਕਾ ਹੈ।
09:09 ਕਰਸਰ ਦੀ ਵਰਤੋ ਕਰਕੇ ਧਿਆਨ ਕੇਂਦਰਿਤ ਕਰਨ ਲਈ, ਤੁਸੀ ਸੈਲ ਉੱਤੇ ਕਰਸਰ ਲੈ ਜਾਓ ਜਿੱਥੇ ਤੁਸੀ ਜਾਣਾ ਚਾਹੁੰਦੇ ਹੋ ਅਤੇ ਖੱਬਾ ਮਾਊਸ ਬਟਨ ਕਲਿਕ ਕਰੋ।
09:19 ਇਹ ਨਵੇਂ ਸੈਲ ਉੱਤੇ ਧਿਆਨ ਕੇਂਦਰਿਤ ਕਰੇਗਾ।
09:22 ਇਹ ਤਰੀਕਾ ਲਾਭਦਾਇਕ ਹੈ ਜਦੋਂ ਦੋ ਸੈਲ ਕਾਫ਼ੀ ਦੂਰੀ ਤੇ ਹੋਣ।
09:28 ਸੈਲਸ ਵਿਚਕਾਰ ਨੈਵੀਗੇਸ਼ਨ ਦਾ ਇੱਕ ਹੋਰ ਤਰੀਕਾ ਹੈ - ਇੱਕ ਰੋ ਤੋਂ ਅਗਲੇ ਸੈਲ ਉੱਤੇ ਜਾਣ ਲਈ “Tab”।
09:35 ਰੋ ਵਿੱਚ ਪਿਛਲੇ ਸੈਲ ਉੱਤੇ ਜਾਣ ਲਈ “Shift+Tab”।
09:39 ਕਾਲਮ ਵਿੱਚ ਅਗਲੇ ਸੈਲ ਉੱਤੇ ਜਾਣ ਲਈ “Enter”।
09:42 ਕਾਲਮ ਵਿੱਚ ਪਿਛਲੇ ਸੈਲ ਉੱਤੇ ਜਾਣ ਲਈ “Shift+Enter”।
09:46 ਅਗਲਾ ਅਸੀ ਸਿਖਾਂਗੇ ਕਿ Calc ਵਿੱਚ ਕੀਬੋਰਡ ਦੀ ਮਦਦ ਨਾਲ ਵੱਖ-ਵੱਖ ਸਪ੍ਰੈਡਸ਼ੀਟਸ ਵਿੱਚ ਕਿਵੇਂ ਜਾਣਾ ਹੈ।
09:53 ਸਰਗਰਮ ਸ਼ੀਟ ਦੇ ਸੱਜੇ ਪਾਸੇ ਵਾਲੀ ਸ਼ੀਟ ਉੱਤੇ ਜਾਣ ਲਈ “Control” ਤੇ “Page Down” ਬਟਨ ਇਕਠੇ ਦਬਾਓ।
10:01 ਸਰਗਰਮ ਸ਼ੀਟ ਦੇ ਖੱਬੇ ਪਾਸੇ ਵਾਲੀ ਸ਼ੀਟ ਉੱਤੇ ਜਾਣ ਲਈ “Control” ਤੇ “Page Up” ਬਟਨ ਇਕਠੇ ਦਬਾਓ।
10:08 ਕਰਸਰ ਦੀ ਵਰਤੋ ਕਰਕੇ ਵੀ ਸ਼ੀਟਸ ਦੇ ਵਿੱਚ ਜਾ ਸਕਦੇ ਹਨ।
10:13 ਇਸ ਉੱਤੇ ਜਿਆਦਾ ਜਾਣਕਾਰੀ “Working with Sheets” ਟਿਊਟੋਰਿਅਲ ਵਿੱਚ ਉਪਲਬਧ ਹੈ।
10:19 ਜੇਕਰ ਕਾਫ਼ੀ ਸ਼ੀਟਸ ਹਨ ਤਾਂ ਹੋ ਸਕਦਾ ਹੈ ਕਿ ਕੁੱਝ ਸ਼ੀਟ ਟੈਬਸ ਸਕਰੀਨ ਦੇ ਹੇਠਾਂ ਹਾਰਿਜਾਂਟਲ ਸਕਰੋਲ ਬਾਰ ਵਿੱਚ ਛੁਪੀਆਂ ਹੋਣ।
10:28 ਜੇਕਰ ਅਜਿਹਾ ਹੈ ਤਾਂ, ਸ਼ੀਟ ਟੈਬਸ ਦੇ ਹੇਠਾਂ ਖੱਬੇ ਪਾਸੇ ਚਾਰ ਬਟਨ ਟੈਬਸ ਨੂੰ ਵਿਊ ਵਿੱਚ ਮੂਵ ਕਰ ਸਕਦੇ ਹਨ।
10:36 ਚਲੋ ਬਦਲਾਵਾਂ ਨੂੰ ਅੰਡੂ ਕਰਦੇ ਹਾਂ।
10:39 ਹੁਣ ਕਰਸਰ ਨਾਲ ਲਗਾਤਾਰ ਸੈਲਸ ਦੀ ਸੀਮਾ ਨੂੰ ਚੁਣਨ ਦੇ ਲਈ, ਪਹਿਲਾਂ ਇੱਕ ਸੈਲ ਵਿੱਚ ਕਲਿਕ ਕਰੋ।
10:45 ਹੁਣ ਖੱਬਾ ਮਾਊਸ ਬਟਨ ਦਬਾ ਕੇ ਰਖੋ।
10:49 ਸਕਰੀਨ ਉੱਤੇ ਕਰਸਰ ਲੈ ਜਾਓ ਅਤੇ ਜਦੋਂ ਮਰਜ਼ੀ ਦੇ ਸੈਲਸ ਹਾਈਲਾਇਟ ਹੋ ਜਾਣ ਖੱਬਾ ਮਾਊਸ ਬਟਨ ਛੱਡ ਦਿਓ। ਤੁਸੀ ਵੇਖਦੇ ਹੋ ਕਿ ਚੁਣੇ ਹੋਏ ਸੈਲਸ ਹਾਈਲਾਇਟ ਹੋਏ ਹਨ।
11:01 ਹੁਣ ਕਾਫੀ ਸਾਰੇ ਕਾਲਮ ਅਤੇ ਰੋਜ ਚੁਣਨ ਲਈ ਜੋ ਕਿ ਲਗਾਤਾਰ ਹਨ, ਗਰੁਪ ਵਿੱਚ ਪਹਿਲੀ ਕਾਲਮ ਜਾਂ ਰੋ ਉੱਤੇ ਕਲਿਕ ਕਰੋ ।
11:09 ਹੁਣ “Shift” ਬਟਨ ਦਬਾ ਕੇ ਰਖੋ।
11:12 ਗਰੁਪ ਵਿੱਚ ਆਖਰੀ ਕਾਲਮ ਜਾਂ ਰੋ ਉੱਤੇ ਕਲਿਕ ਕਰੋ।
11:15 ਹੁਣ ਕਾਫੀ ਸਾਰੇ ਕਾਲਮ ਅਤੇ ਰੋਜ ਚੁਣਨ ਲਈ ਜੋ ਲਗਾਤਾਰ ਨਹੀਂ ਹਨ, ਗਰੁਪ ਵਿੱਚ ਪਹਿਲੇ ਕਾਲਮ ਜਾਂ ਰੋ ਉੱਤੇ ਕਲਿਕ ਕਰੋ।
11:23 “Control” ਬਟਨ ਨੂੰ ਦਬਾ ਕੇ ਰਖੋ ਅਤੇ “Control” ਬਟਨ ਨੂੰ ਦਬਾ ਕੇ ਰਖਣ ਸਮੇਂ ਸਾਰੇ ਲਗਾਤਾਰ ਕਾਲਮਸ ਜਾਂ ਰੋਜ ਉੱਤੇ ਕਲਿਕ ਕਰੋ।
11:33 ਕਈ ਲਗਾਤਾਰ ਸ਼ੀਟਸ ਨੂੰ ਚੁਣਨ ਦੇ ਲਈ, ਪਹਿਲੀ ਲੋੜੀਂਦੀ ਸ਼ੀਟ ਲਈ ਸ਼ੀਟ ਟੈਬ ਉੱਤੇ ਕਲਿਕ ਕਰੋ।
11:39 ਹੁਣ ਆਖਰੀ ਲੋੜੀਂਦੀ ਸ਼ੀਟ ਲਈ ਕਰਸਰ ਨੂੰ ਸ਼ੀਟ ਟੈਬ ਉੱਤੇ ਲੈ ਜਾਓ।
11:44 “Shift” ਬਟਨ ਦਬਾ ਕੇ ਰਖੋ ਅਤੇ ਸ਼ੀਟ ਟੈਬ ਉੱਤੇ ਕਲਿਕ ਕਰੋ।
11:48 ਇਹ ਦੋ ਸ਼ੀਟਸ ਦੇ ਵਿੱਚ ਸਾਰੇ ਟੈਬਸ ਸਫੇਦ ਹੋ ਜਾਣਗੇ ਜੋ ਦੱਸਦਾ ਹੈ ਕਿ ਉਹ ਚੁਣੀਆਂ ਗਈਆਂ ਹਨ।
11:56 ਤੁਸੀ ਜੋ ਕੁੱਝ ਵੀ ਕਾਰਵਾਈਆਂ ਕਰਦੇ ਹੋ ਉਹ ਸਾਰੀਆਂ ਹਾਈਲਾਇਟ ਕੀਤੀਆਂ ਸ਼ੀਟਸ ਨੂੰ ਪ੍ਰਭਾਵਿਤ ਕਰਨਗੀਆਂ।
12:02 ਕਈ ਗੈਰ-ਲਗਾਤਾਰ ਸ਼ੀਟਸ ਨੂੰ ਚੁਣਨ ਦੇ ਲਈ, ਪਹਿਲੀ ਸ਼ੀਟ ਲਈ ਸ਼ੀਟ ਟੈਬ ਉੱਤੇ ਕਲਿਕ ਕਰੋ।
12:08 ਹੁਣ ਕਰਸਰ ਨੂੰ ਤੀਜੀ ਸ਼ੀਟ ਟੈਬ ਉੱਤੇ ਲੈ ਜਾਓ।
12:12 “Control” ਬਟਨ ਦਬਾ ਕੇ ਰਖੋ ਅਤੇ ਸ਼ੀਟ ਟੈਬ ਉੱਤੇ ਕਲਿਕ ਕਰੋ।
12:16 ਚੁਣੀਆਂ ਹੋਈਆਂ ਟੈਬਸ ਸਫੇਦ ਹੋਣਗੀਆਂ ਅਤੇ ਤੁਸੀ ਜੋ ਕੁੱਝ ਵੀ ਕਾਰਵਾਈਆਂ ਕਰੋਗੇ ਉਹ ਸਾਰੀਆਂ ਹਾਈਲਾਇਟ ਕੀਤੀਆਂ ਸ਼ੀਟਸ ਨੂੰ ਪ੍ਰਭਾਵਿਤ ਕਰਨਗੀਆਂ।
12:25 ਅਸੀ ਲਿਬਰੇ ਆਫਿਸ Calc ਦੇ ਸਪੋਕਨ ਟਿਊਟੋਰਿਅਲ ਦੇ ਅੰਤ ਵਿੱਚ ਆ ਚੁੱਕੇ ਹਾਂ।
12:31 ਸੰਖੇਪ ਵਿੱਚ, ਅਸੀਂ ਹੇਠਾਂ ਦਿੱਤੇ ਗਿਆਂ ਬਾਰੇ ਸਿੱਖਿਆ ਹੈ:
12:33 Calc ਵਿੱਚ ਨੰਬਰਾਂ, ਟੈਕਸਟ, ਟੈਕਸਟ ਦੇ ਰੂਪ ਵਿੱਚ ਨੰਬਰਾਂ, ਤਾਰੀਖ਼ ਅਤੇ ਸਮਾਂ ਕਿਵੇਂ ਐਂਟਰ ਕਰਨਾ ਹੈ।
12:40 ਫਾਰਮੈਟ ਸੈਲਸ ਡਾਇਲਾਗ ਬਾਕਸ ਨੂੰ ਕਿਵੇਂ ਇਸਤੇਮਾਲ ਕਰਨਾ ਹੈ।
12:43 ਸੈਲਸ ਦੇ ਵਿੱਚ ਅਤੇ ਸ਼ੀਟਸ ਦੇ ਵਿੱਚ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਕਿਵੇਂ ਜਾਣਾ ਹੈ।
12:48 ਰੋਜ, ਕਾਲਮਸ ਅਤੇ ਸ਼ੀਟਸ ਵਿੱਚ ਕਿਵੇਂ ਚੀਜਾਂ ਨੂੰ ਚੁਣਨਾ ਹੈ।
12:52 ਵਿਆਪਕ ਅਸਾਇਨਮੈਂਟ।
12:55 “Spreadsheet Practice.ods” ਨੂੰ ਖੋਲੋ।
12:58 “Serial Numbers” ਦੇ ਅਧੀਨ 1 ਤੋਂ 5 ਤੱਕ ਸੀਰੀਅਲ ਨੰਬਰ ਇੱਕ ਦੇ ਹੇਠਾਂ ਇੱਕ ਲਿਖੋ।
13:06 ਬਟਨਾਂ ਦੀ ਵਰਤੋ ਕਰਕੇ ਸੈਲਸ ਦੇ ਵਿੱਚ ਨੈਵੀਗੇਟ ਕਰੋ।
13:09 ਸੀਰੀਅਲ ਨੰਬਰ ਵਿੱਚ ਸਾਰੀਆਂ ਆਈਟਮਾਂ ਨੂੰ ਚੁਣੋ।
13:13 ਤਾਰੀਖ਼ ਅਤੇ ਸਮੇਂ ਲਈ ਕਾਲਮ ਜੋੜੋ।
13:16 ਫਾਰਮੈਟ ਸੈਲਸ ਡਾਇਲਾਗ ਬਾਕਸ ਆਪਸ਼ਨ ਦੀ ਵਰਤੋ ਕਰਕੇ ਉਸ ਵਿੱਚ ਕੁੱਝ ਵੈਲਿਊ ਐਂਟਰ ਕਰੋ।
13:21 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ।
13:25 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ।
13:27 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੀ ਵੇਖ ਸਕਦੇ ਹੋ।
13:32 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ
13:35 ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ।
13:38 ਜੋ ਆਨਲਾਇਨ ਟੈਸਟ ਪਾਸ ਕਰਦੇ ਹਨ ਉਨ੍ਹਾਂ ਨੂੰ ਸਰਟਿਫਿਕੇਟ ਦਿੰਦੇ ਹਨ।
13:41 ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ ਸਾਨੂੰ contact@spoken hyphen tutorial.org ਉੱਤੇ ਲਿਖੋ ।
13:48 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ-ਟੀਚਰ ਪ੍ਰੋਜੇਕਟ ਦਾ ਹਿੱਸਾ ਹੈ।
13:52 ਇਹ ਭਾਰਤ ਸਰਕਾਰ ਦੇ MHRD ਦੇ ਰਾਸ਼ਟਰੀ ਸਾਖਰਤਾ ਮਿਸ਼ਨ ਦੁਆਰਾ ਆਈ.ਸੀ.ਟੀ (ICT) ਦੇ ਮਾਧਿਅਮ ਵਲੋਂ ਸੁਪੋਰਟ ਕੀਤਾ ਗਿਆ ਹੈ ।
14:00 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ spoken hyphen tutorial dot org slash NMEICT hyphen Intro ਉੱਤੇ ਉਪਲੱਬਧ ਹੈ।
14:11 ਇਹ ਸਕਰਿਪਟ ਹਰਪ੍ਰੀਤ ਜਟਾਣਾ ਦੁਆਰਾ ਅਨੁਵਾਦਿਤ ਹੈ ਅਤੇ ਆਈ.ਆਈ.ਟੀ ਬੌਂਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ।

Contributors and Content Editors

Harmeet, PoojaMoolya