LibreOffice-Calc-on-BOSS-Linux/C2/Basic-Data-Manipulation/Punjabi

From Script | Spoken-Tutorial
Jump to: navigation, search
TIME NARRATION
00:00 ਲਿਬਰੇਆਫਿਸ Calc ਵਿੱਚ ਬੁਨਿਆਦੀ ਡੇਟਾ ਮੈਨੀਪੂਲੇਸ਼ਨ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:07 ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਬਾਰੇ ਵਿੱਚ ਸਿਖਾਂਗੇ।
00:09 ਫਾਰਮੂਲਾ ਦੇ ਬੇਸਿਕਸ ਦੀ ਜਾਣ ਪਹਿਚਾਣ।
00:12 ਕਾਲਮਸ ਦੁਆਰਾ ਸੋਰਟ ਕਰਨਾ।
00:15 ਡੇਟਾ ਫਿਲਟਰ ਕਰਨ ਦੇ ਬੇਸਿਕਸ ਬਾਰੇ।
00:17 ਇੱਥੇ ਅਸੀ ਆਪਣੇ ਆਪਰੇਟਿੰਗ ਸਿਸਟਮ ਦੇ ਰੂਪ ਵਿੱਚ GNU/ਲਿਨਕਸ ਅਤੇ ਲਿਬਰੇਆਫਿਸ ਸੂਟ ਵਰਜਨ 3.3.4 ਦੀ ਵਰਤੋ ਕਰ ਰਹੇ ਹਾਂ।
00:27 ਚੱਲੋ ਟਿਊਟੋਰਿਅਲ ਦੀ ਸ਼ੁਰੁਆਤ ਕਰਦੇ ਹਾਂ ਅਤੇ ਲਿਬਰੇਆਫਿਸ Calc ਵਿੱਚ ਇਸਤੇਮਾਲ ਕੀਤੇ ਜਾਣ ਵਾਲੇ ਬੁਨਿਆਦੀ ਫਾਰਮੂਲਾਸ ਦੇ ਬਾਰੇ ਵਿੱਚ ਸਿਖਦੇ ਹਾਂ।
00:33 ਫਾਰਮੂਲਾਸ ਸਮੀਕਰਨ ਹੁੰਦੇ ਹਨ ਜੋ ਨਤੀਜੇ ਪ੍ਰਾਪਤ ਕਰਨ ਲਈ ਨੰਬਰਾਂ ਅਤੇ ਵੇਰਿਏਬਲਸ ਦੀ ਵਰਤੋ ਕਰਦੇ ਹਨ।
00:39 ਸਪ੍ਰੈਡਸ਼ੀਟ ਵਿੱਚ ਵੇਰਿਏਬਲਸ ਸੈਲ ਸਥਾਨ ਹੁੰਦੇ ਹਨ ਜੋ ਪੂਰੇ ਕੀਤੇ ਜਾਣ ਵਾਲੇ ਸਮੀਕਰਨ ਲਈ ਜ਼ਰੂਰੀ ਡੇਟਾ ਨੂੰ ਰੱਖਦੇ ਹਨ।
00:47 ਸਭ ਤੋਂ ਬੁਨਿਆਦੀ ਅੰਕਗਣਿਤ ਆਪਰੇਸ਼ੰਸ ਜੋ ਕੀਤੇ ਜਾਂਦੇ ਹਨ ਉਹ ਹੈ ਜੋੜ (addition), ਘਟਾਓ(subtraction), ਗੁਣਾ (multiplication) ਅਤੇ ਭਾਗ (division)l
00:56 ਚੱਲੋ ਪਹਿਲਾਂ ਆਪਣੀ “Personal-Finance-Tracker.ods” ਫਾਇਲ ਖੋਲ੍ਹਦੇ ਹਨ।
01:01 ਸਾਡੀ “personal finance tracker.ods” ਫਾਇਲ ਵਿੱਚ ਚਲੋ ਅਸੀਂ ਦੇਖਦੇ ਹਾਂ “Cost” ਹੈਡਿੰਗ ਦੇ ਅਧੀਨ ਨਿਰਧਾਰਿਤ ਮੁੱਲ ਕਿਵੇਂ ਸ਼ਾਮਿਲ ਕਰਨੇ ਹਨ।
01:13 ਸਾਨੂੰ “Miscellaneous” ਦੇ ਅਧੀਨ “SUM TOTAL” ਨਾਮਕ ਇੱਕ ਹੋਰ ਹੈਡਿੰਗ ਦੇਣੀ ਚਾਹੀਦੀ ਹੈ।
01:18 ਅਤੇ ਸਾਨੂੰ ਸੈਲ A8 ਉੱਤੇ ਕਲਿਕ ਕਰਨਾ ਚਾਹੀਦਾ ਹੈ ਅਤੇ ਸੀਰੀਅਲ ਨੰਬਰ “7” ਦੇਣਾ ਚਾਹੀਦਾ ਹੈ।
01:24 ਹੁਣ ਸੈਲ ਨੰਬਰ “C8” ਉੱਤੇ ਕਲਿਕ ਕਰਦੇ ਹਾਂ ਜਿੱਥੇ ਅਸੀ ਖਰਚਿਆਂ ਦੇ ਕੁਲ ਜੋੜ ਨੂੰ ਦਿਖਾਉਣਾ ਚਾਹੁੰਦੇ ਹਾਂ।
01:31 ਸਾਰੇ ਖਰਚਿਆਂ ਨੂੰ ਜੋੜਨ ਲਈ, ਅਸੀ ਟਾਈਪ ਕਰਦੇ ਹਾਂ “is equal to SUM” ਅਤੇ ਬਰੈਕਟਾਂ ਵਿੱਚ ਜੋ ਕਾਲਮ ਜੋੜਨੇ ਹਨ, ਮਤਲਬ ਕਿ ”C3 colon C7”l
01:43 ਹੁਣ ਅਸੀ ਕੀਬੋਰਡ ਉੱਤੇ “Enter” ਦਬਾਉਂਦੇ ਹਾਂ।
01:46 ਤੁਸੀ ਵੇਖਦੇ ਹੋ ਕਿ “Cost” ਅਧੀਨ ਸਾਰੀਆਂ ਆਇਟਮਾਂ ਦਾ ਜੋੜ ਹੋ ਗਿਆ ਹੈ।
01:50 ਹੁਣ ਸਿਖਦੇ ਹਾਂ ਕਿ Calc ਵਿੱਚ ਸਬਟਰੈਕਟ ਕਿਵੇਂ ਕਰਦੇ ਹਨ।
01:54 ਜੇਕਰ ਅਸੀ “House Rent” ਅਤੇ “Electricity Bill” ਦੇ ਖਰਚੇ ਨੂੰ ਸਬਟਰੈਕਟ ਕਰਨਾ ਚਾਹੁੰਦੇ ਹਾਂ ਅਤੇ ਉਸਨੂੰ ਸੈਲ A9 ਵਿੱਚ ਦਿਖਾਉਣਾ ਚਾਹੁੰਦੇ ਹਾਂ ਤਾਂ ਪਹਿਲਾਂ ਸੈਲ A9 ਉੱਤੇ ਕਲਿਕ ਕਰੋ।
02:06 ਹੁਣ ਇਸ ਸੈਲ ਵਿੱਚ “is equal to” ਅਤੇ ਬਰੈਕਟਾਂ ਵਿੱਚ ਸੰਬੰਧਿਤ ਸੈਲ ਰੈਫਰੈਂਸਸ ਟਾਈਪ ਕਰੋ ਜੋ ਹੈ “C3 minus C4” .
02:16 ਕੀਬੋਰਡ ਉੱਤੇ “Enter” ਬਟਨ ਦਬਾਓ।
02:19 ਅਸੀ ਵੇਖਦੇ ਹਾਂ ਕਿ ਦੋ ਸੈਲ ਰੈਫਰੈਂਸਸ ਵਿੱਚ ਖਰਚੇ ਸਬਟਰੈਕਟ ਹੁੰਦੇ ਹਨ ਅਤੇ ਨਤੀਜਾ ਸੈਲ ਨੰਬਰ A9 ਵਿੱਚ ਦਿਖਾਇਆ ਹੋਇਆ ਹੈ।
02:28 ਬਦਲਾਵਾਂ ਨੂੰ ਅੰਡੂ ਕਰਦੇ ਹਾਂ।
02:31 ਉਸੀ ਤਰ੍ਹਾਂ ਅਸੀ ਵੱਖ-ਵੱਖ ਸੈਲ ਵਿੱਚ ਭਾਗ ਅਤੇ ਗੁਣਾ ਕਰ ਸਕਦੇ ਹਾਂ।
02:36 ਸਪ੍ਰੈਡਸ਼ੀਟ ਵਿੱਚ ਇੱਕ ਹੋਰ ਬੁਨਿਆਦੀ ਆਪਰੇਸ਼ਨ ਹੈ ਨੰਬਰਸ ਦੀ ਔਸਤ ਕੱਢਣਾ ਯਾਨੀ “Average”l
02:42 ਚੱਲੋ ਵੇਖਦੇ ਹਾਂ ਕਿ ਇਹ ਕਿਵੇਂ ਲਾਗੂ ਹੁੰਦੇ ਹਨ।
02:45 ਚਲੋ ਅਸੀਂ “SUM TOTAL” ਸੈਲ ਦੇ ਠੀਕ ਹੇਠਾਂ “Average” ਹੈਡਿੰਗ ਦਿੰਦੇ ਹਾਂl
02:50 ਇੱਥੇ ਅਸੀ ਪੂਰੇ ਖਰਚਿਆਂ ਦੀ average ਦਿਖਾਉਣਾ ਚਾਹੁੰਦੇ ਹਾਂ।
02:55 ਹੁਣ “C9” ਸੈਲ ਉੱਤੇ ਕਲਿਕ ਕਰਦੇ ਹਾਂ।
02:58 ਹੁਣ ਅਸੀ ਬਰੈਕਟਾਂ ਵਿੱਚ “is equal to” Average ਅਤੇ Cost ਟਾਈਪ ਕਰਦੇ ਹਾਂl
03:03 ਕੀਬੋਰਡ ਉੱਤੇ “Enter” ਬਟਨ ਦਬਾਓ।
03:07 ਤੁਸੀ ਵੇਖਦੇ ਹੋ ਕਿ “Cost” ਕਾਲਮ ਦੀ average ਸੈਲ ਵਿੱਚ ਵਿਖਾਈ ਦਿੰਦੀ ਹੈ।
03:11 ਚਲੋ ਬਦਲਾਵਾਂ ਨੂੰ ਅੰਡੂ ਕਰਦੇ ਹਾਂ।
03:14 ਉਸੀ ਤਰ੍ਹਾਂ ਹੌਰੀਜੌਂਟਲ ਰੋ ਦੇ ਐਲੀਮੈਂਟਸ ਦੀ ਔਸਤ ਪਤਾ ਕਰ ਸਕਦੇ ਹਨ।
03:19 ਅਸੀ ਅਡਵਾਂਸਡ ਲੈਵਲ ਦੇ ਟਿਊਟੋਰਿਅਲਸ ਵਿੱਚ ਫਾਰਮੂਲਾ ਅਤੇ ਆਪਰੇਟਰਸ ਦੇ ਬਾਰੇ ਵਿੱਚ ਹੋਰ ਜ਼ਿਆਦਾ ਸਿਖਾਂਗੇ।
03:24 ਅਸੀ ਸਿਖਦੇ ਹਾਂ ਕਿ Calc ਸਪ੍ਰੈਡਸ਼ੀਟ ਵਿੱਚ ਡੇਟਾ ਨੂੰ ਕਿਵੇਂ “Sort” ਕਰਦੇ ਹਨ।
03:29 ਸੋਰਟ ਕਰਨਾ ਸ਼ੀਟ ਵਿੱਚ ਸੈਲਸ ਨੂੰ ਕਿਸੇ ਵੀ ਪਸੰਦੀਦਾ ਤਰੀਕੇ ਨਾਲ ਕ੍ਰਮਬੱਧ ਕਰਦਾ ਹੈ।
03:34 Calc ਵਿੱਚ, ਤੁਸੀ ਤਿੰਨ ਮਾਪਦੰਡ ਤੱਕ ਡੇਟਾ ਸੋਰਟ ਕਰ ਸਕਦੇ ਹੋ ਜੋ ਕਿ ਬਾਅਦ ਵਿਚ ਇੱਕ ਇੱਕ ਕਰਕੇ ਲਾਗੂ ਕੀਤੇ ਜਾਂਦੇ ਹਨ।
03:42 ਇਹ ਸੁਵਿਧਾਜਨਕ ਹੁੰਦੇ ਹਨ ਜਦੋਂ ਤੁਸੀ ਇੱਕ ਵਿਸ਼ੇਸ਼ ਆਇਟਮ ਖੋਜਨਾ ਚਾਹੁੰਦੇ ਹੋ ਅਤੇ ਇਹ ਹੋਰ ਪ੍ਰਭਾਵਿਤ ਬਣ ਜਾਂਦੇ ਹਨ ਜਦੋਂ ਤੁਹਾਡੇ ਕੋਲ ਫਿਲਟਰ ਹੋਇਆ ਡੇਟਾ ਹੁੰਦਾ ਹੈ।
03:51 ਮੰਨ ਲੋ ਕਿ ਅਸੀਂ “Costs” ਹੈਡਿੰਗ ਦੇ ਅਧੀਨ ਜੋ ਡੇਟਾ ਹੈ ਉਸਨੂੰ ਵਧਦੇ ਕ੍ਰਮ ਵਿੱਚ ਸੋਰਟ ਕਰਨਾ ਚਾਹੁੰਦੇ ਹਾਂ।
03:57 ਸੋ ਪਹਿਲਾਂ ਅਸੀਂ “Cost” ਸੈਲ ਉੱਤੇ ਕਲਿਕ ਕਰਕੇ ਸੋਰਟ ਕੀਤੇ ਜਾਣ ਵਾਲੇ ਸੈਲਸ ਨੂੰ ਹਾਈਲਾਇਟ ਕਰਦੇ ਹਾਂ।
04:03 ਹੁਣ ਖੱਬਾ ਮਾਊਸ ਬਟਨ ਦਬਾ ਕੇ ਕਾਲਮ ਦੇ ਅੰਤਮ ਸੈਲ ਤੱਕ ਡਰੈਗ ਕਰੋ ਜਿਸ ਵਿੱਚ “2000” ਲਿਖਿਆ ਹੈ।
04:11 ਇਹ ਕਾਲਮ ਚੁਣਦਾ ਹੈ ਜਿਸਨੂੰ ਸੋਰਟ ਕਰਨਾ ਹੈ।
04:15 ਮੈਨਿਊਬਾਰ ਵਿੱਚ “Data” ਵਿਕਲਪ ਉੱਤੇ ਕਲਿਕ ਕਰੋ ਅਤੇ ਫਿਰ “Sort” ਉੱਤੇ ਕਲਿਕ ਕਰੋ।
04:21 ਹੁਣ “Current Selection” ਨੂੰ ਚੁਣੋ।
04:23 ਤੁਸੀ “Sort criteria” ਅਤੇ “Options” ਨਾਮਕ ਟੈਬਸ ਡਾਇਲਾਗ ਬਾਕਸ ਵਿੱਚ ਵੇਖਦੇ ਹੋ।
04:31 “Sort criteria” ਟੈਬ ਵਿੱਚ, “Sort by” ਫਿਲਡ ਵਿੱਚ “Cost” ਚੁਣੋ।
04:36 “Cost” ਨੂੰ ਵਧਦੇ ਕ੍ਰਮ ਵਿੱਚ ਸੋਰਟ ਕਰਨ ਲਈ, ਠੀਕ ਉਸਦੇ ਨਾਲ ਵਾਲੇ “Ascending” ਵਿਕਲਪ ਉੱਤੇ ਕਲਿਕ ਕਰੋ।
04:43 ਹੁਣ “OK” ਬਟਨ ਉੱਤੇ ਕਲਿਕ ਕਰੋ।
04:46 ਤੁਸੀ ਵੇਖਦੇ ਹੋ ਕਿ ਕਾਲਮ ਵਧਦੇ ਕ੍ਰਮ ਵਿੱਚ ਸੋਰਟ ਹੋਇਆ ਹੈ।
04:50 ਉਸੀ ਤਰ੍ਹਾਂ ਘੱਟਦੇ ਕ੍ਰਮ ਵਿੱਚ ਸੋਰਟ ਕਰਨ ਦੇ ਲਈ, “Descending” ਉੱਤੇ ਕਲਿਕ ਕਰੋ ਅਤੇ ਫਿਰ “OK” ਬਟਨ ਉੱਤੇ ਕਲਿਕ ਕਰੋ।
04:58 ਚਲੋ ਬਦਲਾਵਾਂ ਨੂੰ ਅੰਡੂ ਕਰਦੇ ਹਾਂ।
05:01 ਕਾਫੀ ਸਾਰੇ ਕਾਲਮਸ ਨੂੰ ਪਹਿਲਾਂ ਸਾਰੇ ਕਾਲਮਸ ਨੂੰ ਚੁਣਕੇ ਅਤੇ ਫਿਰ ਸੋਰਟ ਵਿਕਲਪ ਲਾਗੂ ਕਰਕੇ ਸੋਰਟ ਕੀਤਾ ਜਾ ਸਕਦਾ ਹੈl
05:09 ਮੰਨ ਲੋ ਕਿ ਅਸੀਂ ਸੀਰੀਅਲ ਨੰਬਰ ਅਤੇ cost ਦੋਨਾਂ ਨੂੰ ਹੀ ਸੋਰਟ ਕਰਨਾ ਚਾਹੁੰਦੇ ਹਾਂ।
05:13 ਤਾਂ ਪਹਿਲਾਂ ਇਹਨਾ ਕਾਲਮਸ ਨੂੰ ਚੁਣੋ ਜਿਵੇਂ ਅਸੀਂ ਪਹਿਲਾਂ ਕੀਤਾ ਸੀ।
05:17 ਹੁਣ ਮੈਨਿਊਬਾਰ ਵਿਚੋਂ “Data” ਵਿਕਲਪ ਉੱਤੇ ਕਲਿਕ ਕਰੋ ਅਤੇ ਫਿਰ “Sort” ਵਿਕਲਪ ਉੱਤੇ ਕਲਿਕ ਕਰੋ।
05:23 ਡਾਇਲਾਗ ਬਾਕਸ ਵਿੱਚ “Sort by” ਫਿਲਡ ਵਿੱਚ ਪਹਿਲਾਂ “Cost” ਚੁਣੋ।
05:29 ਫਿਰ “Then by” ਫਿਲਡ ਵਿਚੋਂ “SN” ਚੁਣੋ।
05:34 ਦੋਨਾਂ ਵਿਕਲਪਾਂ ਵਿੱਚ “Descending” ਉੱਤੇ ਕਲਿਕ ਕਰੋ ਅਤੇ ਫਿਰ “OK” ਬਟਨ ਉੱਤੇ ਕਲਿਕ ਕਰੋ।
05:40 ਤੁਸੀ ਵੇਖਦੇ ਹੋ ਕਿ ਦੋਨੋ ਹੈਡਿੰਗਸ ਘੱਟਦੇ ਕ੍ਰਮ ਵਿੱਚ ਸੋਰਟ ਹੋ ਗਈਆਂ ਹਨ।
05:45 ਚਲੋ ਬਦਲਾਵਾਂ ਨੂੰ ਅੰਡੂ ਕਰਦੇ ਹਾਂ।
05:48 ਹੁਣ ਸਿਖਦੇ ਹਾਂ ਕਿ ਲਿਬਰੇਆਫਿਸ Calc ਵਿੱਚ ਡੇਟਾ ਕਿਵੇਂ ਫਿਲਟਰ ਕਰਦੇ ਹਨ।
05:52 ਇੱਕ ਫਿਲਟਰ ਪ੍ਰਸਥਿਤੀਆਂ ਦੀ ਇੱਕ ਸੂਚੀ ਹੈ ਜੋ ਹਰ ਇੱਕ ਐਂਟਰੀ ਨੂੰ ਦਿਖਾਉਣ ਲਈ ਪੂਰੇ ਕਰਨੇ ਹੁੰਦੇ ਹਨ।
05:57 ਸਪ੍ਰੈਡਸ਼ੀਟ ਵਿੱਚ ਫਿਲਟਰ ਲਾਗੂ ਕਰਨ ਲਈ “Item” ਨਾਮਕ ਸੈਲ ਉੱਤੇ ਕਲਿਕ ਕਰੋ।
06:05 ਹੁਣ ਮੈਨਿਊਬਾਰ ਵਿੱਚ “Data” ਵਿਕਲਪ ਉੱਤੇ ਕਲਿਕ ਕਰੋ ਅਤੇ ਫਿਰ “Filter” ਉੱਤੇ ਕਲਿਕ ਕਰੋ।
06:12 ਪੌਪ-ਅੱਪ ਮੈਨਿਊ ਵਿੱਚ “AutoFilter” ਵਿਕਲਪ ਉੱਤੇ ਕਲਿਕ ਕਰੋ।
06:15 ਹੈਡਿੰਗਸ ਉੱਤੇ ਤੁਸੀ ਐਰੋ ਚਿੰਨ੍ਹ ਵੇਖ ਸਕਦੇ ਹੋ।
06:19 “Item” ਨਾਮਕ ਸੈਲ ਵਿੱਚ ਡਾਊਨ ਐਰੋ ਉੱਤੇ ਕਲਿਕ ਕਰੋ।
06:24 ਹੁਣ ਮੰਨ ਲੋ ਕਿ ਜੇਕਰ ਤੁਸੀ ਸਿਰਫ “Electricity Bill” ਨਾਲ ਸਬੰਧਤ ਡੇਟਾ ਹੀ ਦਿਖਾਉਣਾ ਚਾਹੁੰਦੇ ਹੋ।
06:29 ਤਾਂ “Electricity Bill” ਵਿਕਲਪ ਉੱਤੇ ਕਲਿਕ ਕਰੋ।
06:32 ਤੁਸੀ ਵੇਖਦੇ ਹੋ ਕਿ “Electricity Bill” ਨਾਲ ਸਬੰਧਤ ਡੇਟਾ ਹੀ ਸ਼ੀਟ ਵਿੱਚ ਦਿਖਾਇਆ ਹੋਇਆ ਹੈ।
06:39 ਬਾਕੀ ਬਚੇ ਹੋਏ ਵਿਕਲਪ ਫਿਲਟਰ ਹੋਏ ਹਨ।
06:43 ਸਾਰੇ ਡੇਟਾ ਨੂੰ ਦੇਖਣ ਲਈ ”Item” ਨਾਮਕ ਸੈਲ ਦੇ ਡਾਊਨ ਐਰੋ ਉੱਤੇ ਦੁਬਾਰਾ ਕਲਿਕ ਕਰੋ ਅਤੇ “All” ਉੱਤੇ ਕਲਿਕ ਕਰੋ।
06:51 ਅਸੀ ਵੇਖਦੇ ਹਾਂ ਕਿ ਅਸੀ ਆਪਣੇ ਲਿਖੇ ਹੋਏ ਡੇਟਾ ਨੂੰ ਹੁਣ ਵੇਖ ਸਕਦੇ ਹਾਂ।
06:58 “AutoFilter” ਤੋਂ ਇਲਾਵਾ ਦੋ ਹੋਰ ਫਿਲਟਰ ਵਿਕਲਪ ਹਨ, “Standard Filter” ਅਤੇ “Advanced Filter” ਜਿਨ੍ਹਾਂ ਦੇ ਬਾਰੇ ਵਿੱਚ ਅਸੀ ਬਾਅਦ ਵਿੱਚ ਸਿਖਾਂਗੇ।
07:10 ਹੁਣ ਅਸੀ ਲਿਬਰੇ ਆਫਿਸ Calc ਉੱਤੇ ਸਪੋਕਨ ਟਿਊਟੋਰਿਅਲ ਦੇ ਅੰਤ ਵਿਚ ਆ ਗਏ ਹਾਂ।
07:15 ਸੰਖੇਪ ਵਿੱਚ, ਅਸੀਂ ਹੇਠਾਂ ਦਿੱਤੇ ਗਿਆਂ ਬਾਰੇ ਸਿੱਖਿਆ ਹੈ:
07:18 ਫਾਰਮੂਲਾ ਦੇ ਬੇਸਿਕਸ ਦੀ ਜਾਣ ਪਹਿਚਾਣ।
07:21 ਕਾਲਮ ਦੁਆਰਾ ਸੋਰਟ ਕਰਨਾ।
07:23 ਡੇਟਾ ਫਿਲਟਰ ਕਰਨ ਦੇ ਬੇਸਿਕਸ।
07:26 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ।
07:29 ਇਹ ਸਪੋਕਨ ਟਿਅਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ।
07:32 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ।
07:36 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ-
07:40 ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ।
07:42 ਉਨ੍ਹਾਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ ਜੋ ਆਨਲਾਇਨ ਟੈਸਟ ਪਾਸ ਕਰਦੇ ਹਨ।
07:46 ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ ਸਾਨੂੰ contact @ spoken hyphen tutorial.org ਉੱਤੇ ਲਿਖੋ।
07:52 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ-ਟੀਚਰ ਪ੍ਰੋਜੇਕਟ ਦਾ ਹਿੱਸਾ ਹੈ।
07:57 ਇਹ ਭਾਰਤ ਸਰਕਾਰ ਦੇ MHRD ਦੇ “ਆਈਸੀਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਸੁਪੋਰਟ ਕੀਤਾ ਗਿਆ ਹੈ।
08:05 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ।
08:08 spoken hyphen tutorial dot org slash NMEICT hyphen Intro
08:16 ਇਹ ਸਕਰਿਪਟ ਹਰਪ੍ਰੀਤ ਜਟਾਣਾ ਦੁਆਰਾ ਅਨੁਵਾਦਿਤ ਹੈ। ਆਈ.ਆਈ.ਟੀ.ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Harmeet, PoojaMoolya