Inkscape/C3/Design-a-CD-label/Punjabi

From Script | Spoken-Tutorial
Jump to: navigation, search
Time Narration
00:00 Inkscape ਪ੍ਰਯੋਗ ਕਰਕੇ Design a CD label ਉੱਤੇ ਸਪੋਕਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ ।
00:06 ਇਸ ਟਿਊਟੋਰੀਅਲ ਵਿੱਚ ਅਸੀ ਸਿਖਾਂਗੇ-
00:09 ਇੱਕ CD ਲੇਬਲ ਟੈਂਪਲੇਟ ਬਣਾਉਣਾ।
00:11 ਇੱਕ CD ਲੇਬਲ ਡਿਜਾਇਨ ਕਰਨਾ।
00:13 ਫਾਈਲ ਨੂੰ PNG ਵਿੱਚ ਸੇਵ ਕਰਨਾ।
00:16 ਇਸ ਟਿਊਟੋਰੀਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋ ਕਰ ਰਿਹਾ ਹਾਂ:
00:18 ਉਬੰਟੁ ਲਿਨਕਸ 12.04 OS
00:21 Inkscape ਵਰਸ਼ਨ 0.48.4
00:25 ਹੁਣ Inkscape ਖੋਲ੍ਹਦੇ ਹਾਂ।
00:27 File ਉੱਤੇ ਜਾਓ ਅਤੇ ਫਿਰ Document properties ਉੱਤੇ ਕਲਿਕ ਕਰੋ ।
00:32 ਵਿਡਥ ਅਤੇ ਹਾਈਟ ਪੈਰਾਮੀਟਰਸ ਨੂੰ 425 ਕਰੋ।
00:37 ਡਾਇਲਾਗ ਬਾਕਸ ਬੰਦ ਕਰੋ ।
00:40 Rectangle ਟੂਲ ਪ੍ਰਯੋਗ ਕਰਕੇ ਇੱਕ ਵਰਗ ਬਣਾਓ। ਇਸਨੂੰ ਲਾਲ ਰੰਗ ਦਿਓ।
00:45 selector ਟੂਲ ਉੱਤੇ ਕਲਿਕ ਕਰੋ।
00:47 Tool controls bar ਉੱਤੇ, ਵਿਡਥ ਅਤੇ ਹਾਈਟ ਪੈਰਾਮੀਟਰਸ ਨੂੰ 425 ਕਰੋ।
00:54 ਅੱਗੇ, Ellipse ਟੂਲ ਪ੍ਰਯੋਗ ਕਰਕੇ ਇੱਕ ਚੱਕਰ ਬਣਾਓ।
00:58 ਇੱਕ ਵਾਰ ਫਿਰ, selector ਟੂਲ ਉੱਤੇ ਕਲਿਕ ਕਰੋ ।
01:01 Tool controls bar ਉੱਤੇ, ਵਿਡਥ ਅਤੇ ਹਾਈਟ ਪੈਰਾਮੀਟਰਸ ਨੂੰ 425 ਕਰੋ ।
01:07 ਚੱਕਰ ਅਤੇ ਵਰਗ ਦੋਨਾਂ ਨੂੰ ਚੁਨੇਂ ।
01:11 Object ਮੈਨਿਊ ਉੱਤੇ ਜਾਓ ।
01:13 Align and Distribute ਉੱਤੇ ਕਲਿਕ ਕਰੋ ।
01:16 Relative to ਵਿਕਲਪ ਨੂੰ Page ਉੱਤੇ ਸੇਟ ਕਰੋ ।
01:19 ਆਬਜੇਕਟਸ ਨੂੰ ਕੇਂਦਰ ਵਿੱਚ ਅਲਾਈਨ ਕਰੋ ।
01:22 Path ਮੈਨਿਊ ਉੱਤੇ ਜਾਓ। Difference ਚੁਣੋ।
01:26 ਹੁਣ ਇੱਕ ਹੋਰ ਚੱਕਰ ਬਣਾਉਂਦੇ ਹਾਂ।
01:28 ਇੱਕ ਵਾਰ ਫਿਰ, selector ਟੂਲ ਉੱਤੇ ਕਲਿਕ ਕਰੋ ।
01:31 ਹਾਈਟ ਅਤੇ ਵਿਡਥ ਪੈਰਾਮੀਟਰਸ ਨੂੰ 85 ਕਰੋ ।
01:35 Align and Distribute ਵਿਕਲਪ ਪ੍ਰਯੋਗ ਕਰਕੇ ਇਸਨੂੰ ਪੇਜ ਦੇ ਕੇਂਦਰ ਵਿੱਚ ਅਲਾਈਨ ਕਰੋ ।
01:41 ਦੋਨਾਂ ਸ਼ੇਪਸ ਨੂੰ ਚੁਣੋ।
01:44 ਹਾਲਾਂਕਿ ਇਹ ਟੈਂਪਲੇਟ ਹੈ, ਅਸੀ ਰੰਗ ਨੂੰ white ਨਾਲ ਬਦਲਾਂਗੇ।
01:49 ਇਸਲਈ, ਹੁਣ ਇਹ ਵਿਖਾਈ ਨਹੀਂ ਦੇ ਸਕਦਾ।
01:51 Layer ਮੈਨਿਊ ਉੱਤੇ ਜਾਓ ਅਤੇ Layers ਉੱਤੇ ਕਲਿਕ ਕਰੋ ।
01:55 ਮੌਜੂਦਾ ਲੇਅਰ ਦਾ ਨਾਮ ਬਦਲਕੇ CD template ਕਰੋ।
02:00 ਲੇਅਰ ਵਿੱਚ ਗਲਤੀ ਨਾਲ ਐਲੀਮੈਂਟਸ ਦੀ ਗਤੀਵਿਧੀ ਤੋਂ ਬਚਨ ਲਈ ਲੇਅਰ ਨੂੰ ਲਾਕ ਕਰੋ।
02:05 ਹੁਣ, ਇੱਕ ਹੋਰ ਲੇਅਰ ਬਣਾਉਂਦੇ ਹਾਂ ਅਤੇ ਇਸਨੂੰ CD design ਨਾਮ ਦਿੰਦੇ ਹਾਂ।
02:10 ਇਸਨੂੰ CD template ਲੇਅਰ ਦੇ ਹੇਠਾਂ ਰੱਖੋ।
02:13 ਹੁਣ ਸਾਡਾ CD template ਤਿਆਰ ਹੈ।
02:16 ਭਵਿੱਖ ਵਿੱਚ ਅਸੀ ਵੱਖ-ਵੱਕਖ CDs ਬਣਾਉਣ ਲਈ ਇਸਦੀ ਵਰਤੋ ਕਰ ਸਕਦੇ ਹਾਂ ।
02:20 ਹੁਣ ਆਪਣੀ SVG ਫਾਈਲ ਨੂੰ ਸੇਵ ਕਰਦੇ ਹਾਂ।
02:23 File ਉੱਤੇ ਜਾਓ ਅਤੇ Save As ਉੱਤੇ ਕਲਿਕ ਕਰੋ ।
02:26 ਮੈਂ ਇਸਨੂੰ Desktop ਉੱਤੇ ਸੇਵ ਕਰਾਂਗਾ।
02:29 ਮੈਂ Filename ਵਿੱਚ ਟਾਈਪ ਕਰਾਂਗਾ CD template ਅਤੇ Save ਉੱਤੇ ਕਲਿਕ ਕਰਾਂਗਾ।
02:35 ਹੁਣ ਅਸੀ CD design ਲੇਅਰ ਉੱਤੇ ਕਾਰਜ ਕਰਾਂਗੇ।
02:39 ਹੁਣ ਬੈਕਗਰਾਉਂਡ ਡਿਜਾਇਨ ਕਰਦੇ ਹਨ ।
02:41 ਇਸਦੇ ਲਈ, Rectangle ਟੂਲ ਪ੍ਰਯੋਗ ਕਰਕੇ ਇੱਕ ਵਰਗ ਬਣਾਓ।
02:46 ਕਿਉਂਕਿ ਰੰਗ ਸਫੇਦ ਹੈ, ਇਸਲਈ ਇਹ ਨਹੀਂ ਦਿਖੇਗਾ।
02:49 ਰੰਗ ਨੂੰ ਹਲਕੇ ਨੀਲੇ ਵਿੱਚ ਬਦਲੋ।
02:52 selector ਟੂਲ ਉੱਤੇ ਕਲਿਕ ਕਰੋ ।
02:56 ਫਿਰ ਵਿਡਥ ਅਤੇ ਹਾਈਟ ਪੈਰਾਮੀਟਰਸ ਨੂੰ 425 ਕਰੋ ।
03:01 ਇਸਨੂੰ ਕੇਂਦਰ ਵਿੱਚ ਅਲਾਈਨ ਕਰੋ।
03:03 ਹੁਣ ਅਸੀ ਬਾਊਂਡਰੀਜ ਦੇ ਅੰਦਰ ਬੈਕਗਰਾਉਂਡ ਰੰਗ ਨੂੰ ਵੇਖ ਸਕਦੇ ਹਾਂ ।
03:08 ਹੁਣ ਅਸੀ ਇੱਕ ਗਰਾਫਿਕ ਉਦਾਹਰਣ ਡਿਜਾਇਨ ਕਰਦੇ ਹਾਂ।
03:11 ਗਰੇਡਿਐਂਟ ਗਰੀਨ ਬਣਾਓ ।
03:14 Bezier ਟੂਲ ਚੁਣਦੇ ਹਾਂ ਅਤੇ ਕਰਵੀ ਚਿੱਤਰ ਬਣਾਉਂਦੇ ਹਾਂ।
03:19 ਅੱਗੇ, Spoken tutorial logo ਇੰਪੋਰਟ ਕਰਦੇ ਹਾਂ ।
03:23 ਲੋਗੋ Code files ਲਿੰਕ ਵਿੱਚ ਦਿੱਤਾ ਗਿਆ ਹੈ ।
03:27 File ਉੱਤੇ ਜਾਓ ਅਤੇ Import ਉੱਤੇ ਕਲਿਕ ਕਰੋ ।
03:32 ਲੋਗੋ ਨੂੰ ਰੀਸਾਇਜ ਕਰੋ ਅਤੇ ਇਸਨੂੰ ਚਿੱਤਰ ਦੇ ਉੱਤੇ ਸਿਰੇ ਤੇ ਰੱਖੋ ।
03:37 ਲੋਗੋ ਦੇ ਸੱਜੇ ਵੱਲ Spoken Tutorial ਟਾਈਪ ਕਰੋ ।
03:41 ਫੌਂਟ ਸਾਈਜ 20 ਕਰੋ ।
03:44 ਅਗਲੀ ਲਕੀਰ ਵਿੱਚ ਟਾਈਪ ਕਰੋ Partner with us...help bridge the digital divide
03:51 ਫੌਂਟ ਸਾਈਜ 8 ਕਰੋ ।
03:54 ਮੈਂ CD ਲੇਬਲ ਦੇ ਹੇਠਾਂ ਸੰਪਰਕ ਜਾਣਕਾਰੀ ਟਾਈਪ ਕਰਾਂਗਾ ।
03:59 ਹੁਣ ਮੈਂ LibreOffice Writer ਫਾਈਲ ਵਿਚੋਂ ਸੰਪਰਕ ਵੇਰਵੇ ਨੂੰ ਕਾਪੀ ਕਰਦਾ ਹਾਂ ਜੋ ਮੈਂ ਪਹਿਲਾਂ ਸੇਵ ਕੀਤਾ ਸੀ ।
04:05 ਹੁਣ ਇਸਨੂੰ ਹੇਠਲੇ ਖੇਤਰ ਵਿੱਚ ਪੇਸਟ ਕਰਦੇ ਹਾਂ।
04:08 Contact us ਨੂੰ ਬੋਲਡ ਕਰਦੇ ਹਾਂ ਅਤੇ ਇਸਨੂੰ ਕੇਂਦਰ ਵਿੱਚ ਅਲਾਈਨ ਕਰਦੇ ਹਾਂ।
04:13 ਟੈਕਸਟ ਦੇ ਰੰਗ ਨੂੰ ਨੀਲਾ ਕਰੋ।
04:16 ਅੱਗੇ, ਅਸੀ CD ਲੇਬਲ ਦੇ ਸੱਜੇ ਵੱਲ ਕੁੱਝ ਇਮੇਜੇਸ ਨੂੰ ਜੋੜਾਂਗੇ।
04:21 ਮੈਂ ਪਹਿਲਾਂ ਹੀ ਇਮੇਜ ਦਾ ਕੋਲਾਜ ਬਣਾਇਆ ਹੈ ਅਤੇ ਇਸਨੂੰ Documents ਫੋਲਡਰ ਵਿੱਚ ਸੇਵ ਕੀਤਾ ਹੈ ।
04:26 ਉਹੀ ਇਮੇਜ ਤੁਹਾਡੇ Code Files ਲਿੰਕ ਵਿੱਚ ਦਿੱਤੀ ਗਈ ਹੈ।
04:30 ਕਿਰਪਾ ਉਸ ਫੋਲਡਰ ਨੂੰ ਜਾਂਚੋ ਜਿੱਥੇ ਤੁਸੀਂ ਇਸਨੂੰ ਸੇਵ ਕੀਤਾ।
04:34 ਹੁਣ File ਉੱਤੇ ਕਲਿਕ ਕਰੋ ਫਿਰ Import ਉੱਤੇ ਅਤੇ ਅਖੀਰ ਵਿੱਚ Image1 ਚੁਣੋ।
04:40 ਹੁਣ ਇੱਥੇ ਇਮੇਜ ਇੰਪੋਰਟ ਹੋ ਗਈ ਹੈ। ਇਮੇਜ ਨੂੰ ਰੀਸਾਇਜ ਕਰਦੇ ਹਾਂ ।
04:48 ਮੈਂ ਇਸਨੂੰ CD ਲੇਬਲ ਦੇ ਸੱਜੇ ਪਾਸੇ ਸਥਿਤ ਕਰਾਂਗਾ ।
04:51 ਹੁਣ File ਅਤੇ Save As ਉੱਤੇ ਕਲਿਕ ਕਰਕੇ ਅਸੀ SVG ਫਾਈਲ ਨੂੰ ਸੇਵ ਕਰਦੇ ਹਾਂ ।
04:57 ਮੈਂ Filename ਵਿੱਚ ਟਾਈਪ ਕਰਾਂਗਾ ST CD label ਅਤੇ Save ਉੱਤੇ ਕਲਿਕ ਕਰਾਂਗਾ ।
05:03 ਹੁਣ ਸਾਡਾ CD ਲੇਬਲ ਤਿਆਰ ਹੈ ।
05:06 ਹੁਣ ਅਸੀ ਸਿਖਦੇ ਹਾਂ ਕਿ ਫਾਈਲ ਨੂੰ PNG ਫਾਰਮੈਟ ਵਿੱਚ ਕਿਵੇਂ ਐਕਸਪੋਰਟ ਕਰਦੇ ਹਨ।
05:10 File ਉੱਤੇ ਜਾਓ ਅਤੇ Export Bitmap ਉੱਤੇ ਕਲਿਕ ਕਰੋ।
05:14 ਇੱਕ ਨਵਾਂ ਡਾਇਲਾਗ ਬਾਕਸ ਵਿਖੇਗਾ।
05:16 Export area ਵਿੱਚ Page tab ਉੱਤੇ ਕਲਿਕ ਕਰੋ ।
05:21 Bitmap size ਵਿੱਚ dpi ਨੂੰ 300 ਕਰੋ ।
05:26 ਫਿਰ Browse ਬਟਨ ਉੱਤੇ ਕਲਿਕ ਕਰੋ ।
05:29 ਮੈਂ ਫਾਈਲ ਨੂੰ ਸੇਵ ਕਰਨ ਲਈ ਲੋਕੇਸ਼ਨ ਵਿੱਚ Desktop ਚੁਣਾਗਾ।
05:33 ਅਤੇ ਮੈਂ filename ਵਿੱਚ ਟਾਈਪ ਕਰਾਂਗਾ ST-CD-label ਅਤੇ Save ਉੱਤੇ ਕਲਿਕ ਕਰਾਂਗਾ।
05:42 ਅਖੀਰ ਵਿੱਚ, Export ਬਟਨ ਉੱਤੇ ਕਲਿਕ ਕਰਾਂਗਾ ।
05:46 ਹੁਣ Desktop ਉੱਤੇ ਜਾਂਦੇ ਹਾਂ ਅਤੇ ਆਪਣੀ ਫਾਈਲ ਜਾਂਚਦੇ ਹਾਂ।
05:50 ਸਾਡਾ CD label ਇਸ ਤਰ੍ਹਾਂ ਦਿਸਦਾ ਹੈ।
05:53 ਚਲੋ ਇਸਦਾ ਸਾਰ ਕਰਦੇ ਹਾਂ।
05:55 ਇਸ ਟਿਊਟੋਰੀਅਲ ਵਿੱਚ ਅਸੀਂ ਸਿੱਖਿਆ, CD ਲੇਬਲ ਟੈਂਪਲੇਟ ਬਣਾਉਣਾ।
06:00 CD ਲੇਬਲ ਡਿਜਾਇਨ ਕਰਨਾ।
06:02 ਫਾਈਲ ਨੂੰ PNG ਫਾਰਮੈਟ ਵਿੱਚ ਸੇਵ ਕਰਨਾ ।
06:05 ਇੱਥੇ ਤੁਹਾਡੇ ਲਈ ਇੱਕ ਅਸਾਈਨਮੈਂਟ ਹੈ।
06:07 Inkscape ਲਈ CD ਲੇਬਲ ਬਣਾਓ।
06:10 ਤੁਹਾਡੀ ਮੁਕੰਮਲ ਅਸਾਈਨਮੈਂਟ ਇਸ ਪ੍ਰਕਾਰ ਦਿਖਨੀ ਚਾਹੀਦੀ ਹੈ।
06:13 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰੀਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕਿਰਪਾ ਕਰਕੇ ਇਸਨੂੰ ਵੇਖੋ।
06:19 ਸਪੋਕਨ ਟਿਊਟੋਰੀਅਲ ਪ੍ਰੋਜੇਕਟ ਟੀਮ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ।
06:27 ਜਿਆਦਾ ਜਾਣਕਾਰੀ ਦੇ ਲਈ, ਕਿਰਪਾ ਕਰਕੇ ਸਾਨੂੰ ਲਿਖੋ।
06:29 ਸਪੋਕਨ ਟਿਊਟੋਰੀਅਲ ਪ੍ਰੋਜੈਕਟ ਭਾਰਤ ਸਰਕਾਰ ਦੇ MHRD ਦੇ NMEICT ਦੁਆਰਾ ਸੁਪੋਰਟ ਕੀਤਾ ਗਿਆ ਹੈ।
06:35 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ।
06:39 ਅਸੀ ਇਸ ਟਿਊਟੋਰੀਅਲ ਦੇ ਅੰਤ ਵਿੱਚ ਆ ਗਏ ਹਾਂ ।

ਆਈ.ਆਈ.ਟੀ ਬੌਂਬੇ ਵਲੋਂ ਮੈਂ ਹਰਪ੍ਰੀਤ ਸਿੰਘ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਧੰਨਵਾਦ ।

Contributors and Content Editors

Harmeet, PoojaMoolya